Solved question paper for PUNJABI-A Mar-2017 (PSEB 10th)

PUNJABI - A

Previous year question paper with solutions for PUNJABI - A Mar-2017

Our website provides solved previous year question paper for PUNJABI - A Mar-2017. Doing preparation from the previous year question paper helps you to get good marks in exams. From our PUNJABI-A question paper bank, students can download solved previous year question paper. The solutions to these previous year question paper are very easy to understand.

These Questions are downloaded from www.brpaper.com You can also download previous years question papers of 10th and 12th (PSEB & CBSE), B-Tech, Diploma, BBA, BCA, MBA, MCA, M-Tech, PGDCA, B-Com, BSc-IT, MSC-IT.

Print this page

Question paper 1

  1. ਵਸਤੂਨਿਸ਼ਠ ਪ੍ਰਸ਼ਨ :

    (ੳ) ਗੁਰੂ ਨਾਨਕ ਦੇਵ ਜੀ ਕਿਸ ਕਾਵਿ-ਧਾਰਾ ਦੇ ਕਵੀ ਹਨ ?

    Answer:

    ਗੁਰਮਤਿ ਕਾਵਿ-ਧਾਰਾ 

  2. (ਅ) ਬਾਬਾ ਫਰੀਦ ਜੀ ਅਨੁਸਾਰ ਸਭ ਤੋਂ ਮਿੱਠੀ ਚੀਜ਼ ਕਿਹੜੀ ਹੈ ?

    Answer:

    ਰੱਬ ਦਾ ਨਾਮ 

  3. (ਏ) ਰਬਾਬੀ ਦਾ ਨਾਂ ਕੀ ਸੀ ?

    Answer:

    ਫਰਹਿੰਦਾ 

  4. (ਸ) ਲੇਖਕ ਅਨੁਸਾਰ ਜਵਾਨੀ ਤੇ ਬੁਢਾਪੇ ਨਾਲੋਂ ਕੀਮਤੀ ਸਮਾਂ ਕਿਹੜਾ ਹੈ ?

    Answer:

    ਬਚਪਨ

  5. (ਹ) ਕੁਲਵੀਂ ਕਹਾਣੀ ਦੀ ਘਟਨਾ ਕਿਸ ਮਹੀਨੇ ਵਿੱਚ ਵਾਪਰਦੀ ਹੈ ?

    Answer:

    ਜੂਨ ਵਿਚ 

  6. (ਕ) ਇੱਕ ਦਿਨ ਰਸ਼ੀਦ ਨੇ ਮੁੰਡੇ ਨੂੰ ਦਸ ਰੁਪਏ ਕਾਹਦੇ ਲਈ ਦਿੱਤੇ ?

    Answer:

    ਪਤੰਗ ਲਿਆਉਣੇ ਲਾਇ

  7. (ਖ) ਨਾਇਕ ਇਕਾਂਗੀ ਵਿੱਚ ਪਿਤਾ ਕਿੰਨੇ ਰੂਪਾਂ ਵਿੱਚ ਪੇਸ਼ ਹੁੰਦਾ ਹੈ ?

    Answer:

    ਤਿੰਨ 

  8. (ਗ) ਗੁਰੂ ਤੇਗ਼ ਬਹਾਦਰ ਜੀ ਦੇ ਕਤਲ ਦਾ ਹੁਕਮ ਕਿਸ ਨੇ ਦਿੱਤਾ ਸੀ ?

    Answer:

    ਔਰੰਗਜ਼ੇਬ ਨੇ

  9. (ਘ) ਬੰਤੇ ਨੇ ਕਰਜ਼ਾ ਕਿਸ ਕੰਮ ਲਈ ਲਿਆ ਸੀ ?

    Answer:

    ਭੈਣਾਂ ਦੇ ਵਿਆਹ ਲਈ

  10. (ਝ) ਬੰਤੇ ਦਾ ਸਵੇਰੇ ਸਾਢੇ ਛੇ ਵਜੇ ਕਿੱਥੇ ਪਹੁੰਚਣ ਦਾ ਪ੍ਰੋਗਰਾਮ ਸੀ ?

    Answer:

    ਰੇਲਵੇ ਸਟੇਸ਼ਨ ਤੇ

  11. 2. ਹੇਠ ਲਿਖੇ ਕਾਵਿ-ਟੋਟਿਆਂ ਵਿੱਚੋਂ ਕਿਸੇ ਦੋ ਦੀ ਪ੍ਰਸੰਗ ਸਹਿਤ ਵਿਆਖਿਆ ਲਗਪਗ 150 ਸ਼ਬਦਾਂ ਵਿੱਚ ਲਿਖੋ :

    (ਉ) ਅਸੀਂ ਖਤੇ ਬਹੁਤ ਕਮਾਵਦੇ ਅੰਤੁ ਨ ਪਾਰਾਵਾਰੁ ॥

    ਹਰਿ ਕਿਰਪਾ ਕਰ ਕੈ ਬਖਸਿ ਲੈਹੁ ਹਉ ਪਾਪੀ ਵੜ ਗੁਨਹਗਾਰੁ ॥

    ਹਰਿ ਜੀਉ ਲੇਖੈ ਵਾਰ ਨਾ ਆਵਈ ਤੂ ਬਖਸਿ ਮਿਲਾਵਣਹਾਰ ॥

    Answer:

    ਅਸੀਂ ਖਤੇ ਬਹੁਤ ............................................................ ਬਖਸਿ   ਮਿਲਾਵਣਹਾਰ ॥

    ਪ੍ਰਸੰਗ : ਇਹ ਕਾਵਿ-ਟੋਟੇ ਗੁਰੂ ਅਮਰਦਾਸ ਜੀ ਦੀ ਬਾਣੀ ਸੋਲਕ 'ਵਾਰਾਂ ਤੇ ਵਧੀਕ' ਵਿੱਚੋ ਲਿਆ ਗਿਆ ਹੈ ਅਤੇ ਇਹ 'ਸਾਹਿਤ ਮਾਲਾ' ਪੁਸਤਕ ਵਿਚ ਦਰਜ 'ਕਿਰਪਾ ਕਾਰਕ ਬਖਸਿ ਲੈਹੁ' ਸਿਰਲੇਖ ਹੇਠ ਦਰਜ ਹੈl ਇਸ ਸਲੋਕ ਵਿਚ ਗੁਰੂ ਜੀ ਨੇ ਜੀਵ ਨੂੰ ਭਾਰੀ ਗੁਨ੍ਹਾਗਾਰ ਦੱਸਦਿਆਂ ਹੋਇਆ ਪ੍ਰਭੂ ਨੂੰ ਆਪਣੀ ਮੇਹਰ ਨਾਲ ਬਕਸ ਦੇਣ ਦੀ ਬੇਨਤੀ ਕੀਤੀ ਹੈ  l

    ਵਿਆਖਿਆ: ਗੁਰੂ ਜੀ ਪ੍ਰਭੂ ਅਗੇ ਅਰਜੋਈ ਕਰਦੇ ਹਨ ਕਿ ਅਸੀਂ ਜੀਵ ਬਹੁਤ ਭੁਲਾਂ ਕਰਦੇ ਰਹਿੰਦੇ ਹਾਂ l ਸਾਡੀਆਂ ਭੁਲਾਂ ਦਾ ਅੰਤ ਨਹੀਂ ਹੋ ਸਕਦਾ l ਸਾਡੀਆਂ ਭੁਲਾਂ ਨੇ ਉਰਲਾ ਪਰਲਾ ਬੰਨਾ ਨਹੀਂ ਲੱਭਦਾ  l ਹੈ ਪ੍ਰਭੂ ! ਤ ਮੇਹਰ ਕਰਕੇ ਆਪ ਹੀ ਸਾਨੂ ਬਕਸ ਲੈ ਅਸੀਂ ਪਾਪੀ ਤੇ ਗੁਨ੍ਹਾਗਾਰ ਹਾਂ l ਸਾਡੇ ਕੀਤੇ ਕਰਮਾ ਦੇ ਲੈਕੇ ਦੇ ਰਹੀ ਤਾਂ ਬਖਸਿਸ  ਹਾਸਲ ਕਰਨ ਦੇ ਸਾਡੀ ਵਾਰੀ ਆ ਹੀ ਨਹੀਂ ਸਕਦੀ l ਪਾਰ ਤੂੰ ਸਾਡਿਆਂ ਭੂਲਾਂ ਬਖਸ ਕੇ ਸਾਨੂੰ ਆਪਣੇ ਚਰਨਾਂ ਵਿਚ ਮਿਲਾਉਣ ਦੀ ਸਮਰੱਥਾ ਰੱਖਦਾ ਹੈ l

  12. (ਅ) ਬੰਦੇ ਆਪਿ ਨੂੰ ਪਛਾਣ ।

    ਜੇ ਤੂੰ ਆਪਣਾ ਆਪਿ ਪਛਾਤਾ ॥

    ਸਾਂਈ ਦਾ ਮਿਲਣ ਅਸਾਨੁ ਰਹਾਉ ॥

    Answer:

    ਬੰਦੇ ਆਪਿ.......................................................... ਮਿਲਣ ਅਸਾਨੁ ਰਹਾਉ ॥

     ਪ੍ਰਸੰਗ : ਇਹ ਕਾਵਿ-ਟੋਟੇ 'ਸਹਿਤ ਮਾਲਾ ' ਪੁਸਤਕ ਵਿਚ ਦਰਜ ਸ਼ਾਹ ਹੁਸੈਨ ਦੀ ਰਚੀ ਹੋਈ ਕਵਿਤਾ ' ਆਪਿ ਨੂੰ ਪਛਾਣ ' ਵਿੱਚੋ ਲਿਆ ਗਿਆ ਹੈ l ਇਸ ਕਾਵਿ ਵਿਚ ਕਵੀ ਆਪਣੇ ਸੂਫੀ ਵਿਚਾਰਾਂ ਨੂੰ  ਅੰਕਿਤ ਕਰਦਾ ਹੋਇਆ ਮਨੁੱਖ ਨੂੰ ਪ੍ਰਮਾਤਮਾ ਦੇ ਮਿਲਾਪ ਲਈ ਆਪਣੇ ਆਪ ਦੀ ਪਛਾਣ ਕਰਨ ਅਤੇ ਮੌਤ ਤੇ ਕਬਰ ਦਾ ਡਰ ਦਿੰਦਿਆਂ ਸੰਸਾਂਰਿਕ ਪਦਰਾਥ ਦੇ ਅਡੰਬਰਾਂ ਦੇ ਹੰਕਾਰ ਤਿਆਗਣ ਲਈ ਕਹਿੰਦਾ ਹੈ ਮਤਰਾ ਵਿਚ ਸ਼ਾਹ ਹੁਸੈਨ ਮਨੁੱਖ ਨੂੰ ਪ੍ਰਮਾਤਮਾ ਦੇ ਮਿਲਾਪ ਲਈ ਆਪਣੇ ਆਪ ਦੀ ਪਛਾਣ ਕਰਨ ਲਈ ਕਹਿੰਦਾ ਹੈ 

    ਵਿਆਖਿਆ: ਹੈ ਮਨੁੱਖ ਤੂੰ ਆਪਣਾ ਆਪ ਦੀ ਪਛਾਣ ਕਰ ਤੇਰੀ ਆਪਣੀ ਹਸਤੀ ਕੁੱਜ ਵੀ ਨਹੀਂ ਜਿਸ ਦਾ ਤੂੰ ਹੰਕਾਰ ਕਰਦਾ ਹੈ ਤੇਰਾ ਆਪਾ ਇਸ ਸ੍ਰਿਸਟੀ ਦਾ ਇਕ ਅੰਗ ਹੈ l ਜੋ ਕਿ ਪ੍ਰਮਾਤਮਾ ਦਾ ਆਪਾ ਦਾ ਪਸਾਰਾ ਹੈ ਇਸ ਪ੍ਰਕਾਰ ਤੇਰਾ ਆਪਾ ਪ੍ਰਮਾਤਮਾ ਨਾਲ ਇਕਮਿਕ ਹੈ ਤੇ ਇਹ ਉਸੇ ਦਾ ਹੀ ਸਰੂਪ ਹੈl ਜੇਕਰ ਤੂੰ ਆਪਣਾ ਆਪਾ ਦੇ ਇਸ ਹਕੀਕਤ ਨੂੰ ਪਛਾਣ ਲਾਵੇਗਾ ਤਾਂ ਤੇਰਾ ਲਈ ਮਾਲਕ-ਪ੍ਰਭੂ ਨੂੰ ਮਿਲਣਾ ਸੌਖਾ ਹੋ ਜਾਵੇਗਾ ਅਰਥਾਤ ਤੈਨੂੰ ਉਸ ਦੇ ਆਪਣੇ ਅੰਦਰੋਂ ਹੀ ਦੀਦਾਰ ਹੋ ਜਾਣਗੇ ਤਾ ਤੇਰੀ ਭੜਕਣਾ ਖਤਮ ਹੋ ਜਾਵੇਗੀ l ਤੈਨੂੰ ਆਪਣਾ ਆਪ ਪ੍ਰਭੂ ਨਾਲ ਇਕਮਿਕ ਹੋਇਆ ਪ੍ਰਤੀਤ ਹੋਵੇਗਾ l

  13. (ਏ) ਇੱਕ ਤਖ਼ਤ ਹਜ਼ਾਰਿਓ ਗੱਲ ਕੀਚੇ, ਜਿੱਥੇ ਰਾਂਝਿਆਂ ਰੰਗ ਮਚਾਇਆ ਈ ।

    ਛੈਲ, ਗੱਭਰੂ, ਮਸਤ, ਅਲਬੇਲੜੇ ਨੀ, ਸੁੰਦਰ ਇੱਕ ਥਾਂ ਇੱਕ ਸਵਾਇਆ ਈ ।

    ਵਾਲੇ, ਕੋਕਲੇ, ਮੁੰਦਰੀ, ਮੰਝ-ਲੰਝੀ, ਨਵਾਂ ਠਾਠ ਤੇ ਠਾਠ ਚੜ੍ਹਾਇਆ ਈ ।

    ਕਿਹੀ ਸਿਫ਼ਤ ਹਜ਼ਾਰੇ ਦੀ ਆਖ ਸੱਕਾਂ, ਗੋਇਆ ਬਹਿਸਤ ਜ਼ਮੀਨ 'ਤੇ ਆਇਆ ਈ ।

    Answer:

    ਇੱਕ ਤਖ਼ਤ ਹਜ਼ਾਰਿਓ...........................................ਜ਼ਮੀਨ 'ਤੇ ਆਇਆ ਈ ।

    ਪ੍ਰਸੰਗ:ਇਹ ਕਾਵਿ ਟੋਟਾ ਵਾਰਿਸ ਸ਼ਾਹ ਦੇ ਕਿੱਸੇ ਹੀਰ ਵਿੱਚੋ ਲਿਆ ਗਿਆ ਹੈ ਅਤੇ ਇਹ ਸਾਹਿਤ ਮਾਲਾ ਪੁਸਤਕ ਵਿਚ ਕਿੱਸੇ ਦਾ ਆਰੰਭ ਸਿਰਲੇਖ ਹੇਠ ਦਰਜ ਹੈ l ਇਸ ਕਿੱਸੇ ਵਿਚ ਕਵੀ ਨਾ ਹੀਰ ਰਾਂਝਾ ਦੀ ਪ੍ਰੀਤ ਕਹਾਣੀ ਨੂੰ ਬਿਆਨ ਕੀਤਾ ਹੈ l ਇਨਾ ਸਤਰਾਂ ਵਿਚ ਕਵੀ  ਨੇ ਰਾਂਝਾ ਦੇ ਪਿੰਡ ਤਖ਼ਤ ਹਜ਼ਾਰੇ ਦੀ ਅਤੇ ਉਥੈ ਵਸਦੇ ਗੱਭਰੂਆਂ ਦੀ ਸਿਫਤ ਗਾਇ ਹੈ l

    ਵਿਆਖਿਆ ; ਕਵੀ ਕਹਿੰਦਾ ਹੈ ਕੀ ਮੈਂ ਤਖਤ ਹਜ਼ਾਰੇ ਦੀ ਇਕ ਗੱਲ ਕਰਦਾ ਹਾਂ ਜਿਥੈ ਵਸਦਾ ਰਾਂਝਿਆ ਨੇ ਬੜੀ ਰੌਣਕ ਲਾਈ ਹੋਈਂ ਹੈ l ਓਥੋਂ ਦੇ ਰਾਹਾਂ ਵਾਲੇ ਰਾਂਝੇ ਨੇ ਬੜਾ ਬਾਂਕੇ ਅਤੇ ਬੇਪ੍ਰਵਾਹ ਗੱਬਰੂ ਹਨ ਅਤੇ ਉਹ ਇਕ ਦੂਜਾ ਤੋਂ ਵੱਧ ਸੁੰਦਰ ਹਨ l ਉਹ ਕੰਨਾਂ ਵਿਚ ਵਾਲੇ ਕੋਕਲੇ ਤੇ ਉਂਗਲਾਂ ਵਿਚ ਮੁੰਦਰਾਂ ਪਹਿਨਦੇ ਹਨ ਤੇ ਲੱਕ ਨਾਲ ਧਾਰੀਦਾਰ ਤਹਿਮਤ ਬੰਨਦੇ ਹਨ l ਇਸ ਤੇਰਾ ਹਰ ਗੱਬਰੂ ਨੇ ਆਪਣੀ ਸੋਭਾ ਇਕ ਦੂਜੇ ਤੋਂ ਵੱਧ ਕੇ ਨਵੀਨ ਤੇ ਪ੍ਰਬਾਸ਼ਾਲੀ ਹੋਈ ਹੈ l ਕਵੀ ਕਹਿੰਦਾ ਹੈ ਕੀ ਮੈਂ  ਤਖਤ ਹਜ਼ਾਰੇ ਦੀ ਸੁੰਦਰਤਾ ਦਾ ਕੀ ਬਿਆਨ ਕਰ ਸਕਦਾ ਹਾਂ? ਮੈਨੂੰ ਜਾਪਦਾ ਹਾਂ ਕੀ ਇਹ ਤਾਂ ਅਸਮਾਨਾਂ ਤੋਂ ਬਹਿਸਤ ਧਰਤੀ ਉਤੇ ਆਣ ਲੱਖਾਂ ਹੈ l

     

  14. (ਸ) ਚੋਟ ਪਈ ਪਰਚਾਮੀ ਦਲਾਂ ਮੁਕਾਬਲਾ ॥

    ਘੇਰ ਲਈ ਵਰਿਆਮੀ ਦੁਰਗਾ ਆਇਕੈ ॥

    ਰਾਕਸ਼ ਵੰਡੇ ਅਲਾਮੀ ਕੁੰਜ ਨ ਜਾਣਦੇ ॥

    ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ॥

    Answer:

    ਚੋਟ ਪਈ ਪਰਚਾਮੀ................................................  ....ਸੁਰਗਾਮੀ ਮਾਰੇ ਦੇਵਤਾ ॥

    ਪ੍ਰਸੰਗ: ਇਹ ਕਾਵਿ ਟੋਟਾ ਸਾਹਿਤ ਮਾਲਾ ਪੁਸਤਕ ਵਿਚ ਦਰਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਰਚਨਾ 'ਚੰਡੀ ਦੀ ਵਾਰ ' ਵਿੱਚੋ ਲਿਆ ਗਯਾ ਹੈਇਸ ਵਾਰ ਵਿਚ ਗੁਰੂ ਜੀ ਨਾ ਦੁਰਗਾ ਦੇਵੀ ਦੀ ਅਗਵਾਈ ਵਿਚ ਲੜਦੇ ਦੇਵਤੇਆਂ  ਦੇ ਰਾਖਸ਼ਾਂ ਨਾਲ ਹੋਈ  ਮਿਥਿਆਸ ਯੁੱਧ ਦਾ ਵਰਨਣ ਕੀਤਾ ਹੈ ਇਨ੍ਹਾਂ ਸਤਰਾਂ ਵਿਚ ਗੁਰੂ ਜੀ ਨੇ ਰਾਖਸ਼ਾਂ ਦੀ ਬਹਾਦੁਰੀ ਨੂੰ ਚਿਤਰਿਆ ਹੈ l 

    ਵਿਆਖਿਆ : ਮੈਦਾਨੇ ਜੰਗ ਵਿਚ ਖੋਤੇ ਦੇ ਚਮ ਨਾਲ ਮਾੜੇ ਨਾਗਰੀਆ ਉਪਰ ਚੋਟਾਂ ਪਾਈਆਂਤਾ ਫੋਜ਼ਾਂ ਵਿਚ ਮੁਕਾਬਲਾ ਹੋਣ ਲਗਾ l ਬਹਾਦੁਰ ਰਾਖਸ਼ਾਂ ਨੇ ਦੁਰਗਾ ਦੇਵੀ ਨੂੰ ਘੇਰਾ ਪਾ ਲਿਆ l ਰਾਖਸ ਜੀ ਕਿ ਭਾਰੀ ਯੋਧੇ ਹਨ , ਮੈਦਾਨ ਵਿੱਚੋ ਭੱਜਣਾ ਨਹੀਂ ਸਨ ਜਾਣਦੇ l ਉਹ ਦੁਰਗਾ ਦੈਵੀ ਵਿਰੁੱਧ ਜੰਗ ਲਾਇ ਡਟ ਗਏ l ਦੁਰਗਾ ਦੈਵੀ ਨੇ ਟਾਕਰਾ ਕਰ ਰਹੇ ਰਾਖਸ਼ਾਂ ਨੂੰ ਮਾਰ ਦਿੱਤਾ ਤੇ ਉਸ ਦੇ ਹੱਥੋਂ ਮਾਰ ਕੇ ਉਹ ਸਵਰਗਾਂ ਵਿਚ ਚਲੇ ਗਏ l 

  15. 3. ਹੇਠ ਲਿਖੀਆਂ ਕਵਿਤਾਵਾਂ ਵਿੱਚੋਂ ਕਿਸੇ ਇੱਕ ਕਵਿਤਾ ਦਾ ਕੇਂਦਰੀ ਭਾਵ ਲਗ-ਪਗ 40 ਸ਼ਬਦਾਂ ਵਿੱਚ ਲਿਖੋ :

    (ਉ) ਮਿੱਠ ਬੋਲੜਾ ਜੀ ਹਰਿ ਸਜਣੁ .         (ਗੁਰੂ ਅਰਜਨ ਦੇਵ ਜੀ )

    (ਅ) ਹੀਰ ਦਾ ਸਿਦਕ                          .(ਵਾਰਿਸ ਸ਼ਾਹ)

    Answer:

    (ਉ) ਮਿੱਠ ਬੋਲੜਾ ਜੀ ਹਰਿ ਸਜਣੁ .         (ਗੁਰੂ ਅਰਜਨ ਦੇਵ ਜੀ ):

    ਮਾਲਕ ਪ੍ਰਭੂ ਦਾ ਸੁਭਾ ਬੜਾ ਮਿੱਠਾ ਹੈ l ਉਹ ਸਾਰੀਆਂ ਵਿਚ ਵਸਦਾ ਹੈ ਤੇ ਸਭ ਨੂੰ ਆਤਮਿਕ ਜੀਵਨ ਦੇਣ ਵਾਲਾ ਹੈ l ਉਹ ਹਰ ਥਾਂ ਵਸਦਾ ਰਸਦਾ ਹੈ l ਤੇ ਉਸ ਦਾ ਧਿਆਨ ਪਰ ਕੇ ਮਨੁੱਖ ਸੰਸਾਰ ਸਮੁੰਦਰ ਨੂੰ ਤਰ ਜਾਂਦਾ ਹੈ l 

    (ਅ) ਹੀਰ ਦਾ ਸਿਦਕ                          .(ਵਾਰਿਸ ਸ਼ਾਹ)

    ਹੀਰ ਰਾਂਝੇ ਦੇ ਵਿਛੋੜੇ ਵਿਚ ਬੁਰੀ ਤਰਾਂ ਬੇਹਾਲ ਸੀ ਅਤੇ ਉਹ ਉਸ ਦਾ ਮਿਲਾਪ ਪ੍ਰਪਾਤ ਕਰਨ ਲਈ ਹਰ ਪ੍ਰਕਾਰ ਦੀ ਕੁਰਬਾਨੀ ਕਰਨ ਲਈ ਤਿਆਰ ਸੀ l 

  16. 4. ਹੇਠ ਲਿਖੇ ਲੇਖਾਂ ਵਿੱਚੋਂ ਕਿਸੇ ਇੱਕ ਦਾ ਸਾਰ ਲਗ-ਪਗ 150 ਸ਼ਬਦਾਂ ਵਿੱਚ ਲਿਖੋ :

    (ਉ) ਘਰ ਦਾ ਪਿਆਰ              (ਪੰ: ਤੇਜਾ ਸਿੰਘ)

    (ਅ) ਬਾਬਾ ਰਾਮ ਸਿੰਘ ਕੂਕਾ      (ਸ. ਕਪੂਰ ਸਿੰਘ)

    Answer:

    (ਉ) ਘਰ ਦਾ ਪਿਆਰ 

    ਘਰ ਉਹ ਥਾਂ ਹੈ ਜਿੱਥੇ ਮਨੁੱਖ ਦੇ ਪਿਆਰ ਦੀਆ ਸੱਧਰਾਂ ਪਾਲਦੀਆਂ ਹਨ l ਜਿੱਥੇ ਉਸ ਨਾ ਮਾਂ , ਭੈਣ ਤੇ ਭਰਾ ਦਾ ਪਿਆਰ ਮਾਣੇਆ ਹੁੰਦਾ ਜਾ ਘਰ ਮਨੁੱਖ ਦੇ ਨਿੱਜੀ ਵਲਵਾਲਿਆਂ ਤੇ ਸਖਸੀ ਰਹਿਣੀ ਬਹਣਿ ਦਾ ਕੇਂਦਰ ਹੁੰਦਾ ਹੈ l ਇਹ ਮਨੁੱਖ ਦੀ ਸ਼ਕਸੀਅਤ ਦੀ ਉਸਾਰੀ ਵਿਚ ਸਮਾਜਿਕ ਦੇ ਸੰਸਾਰਿਕ ਆਲੇ ਦੁਆਲੇ ਜਿਨ੍ਹਾਂ ਹੀ ਹਿੱਸਾ ਪਾਉਂਦਾ ਹੈ l ਘਰ ਦੇ ਪਿਆਰ ਤੋਂ ਸੱਖਣਾ ਮਨੁੱਖ ਦਾ ਸੁਭਾ ਸੜੀਅਲ ਤੇ ਖਿਝੂ ਹੁੰਦਾ ਹੈ l 
                  ਵੱਡੇ ਵੱਡੇ ਪੰਡਾਲਾਂ ਵਿਚ ਕਥਾ ਕਰ ਕੇ ਜਾ ਵਿਖਿਆਨ ਦੇ ਕੇ ਆਪਣੀ ਵਿਦਵਤਾ ਨਾਲ ਦੂਜਿਆਂ ਨੂੰ ਹੈਰਾਨੀ ਕਰਨ ਵਾਲਿਆਂ ਦਾ ਸੁਭਾ ਆਮ ਕਰਕੇ ਰੁੱਖਾ ਹੁੰਦਾ ਹੈ ਕਿਉਂਕਿ ਅਜਿਹੇ ਆਦਮੀ ਹਰ ਵੇਲੇ ਪੋਥੀਆਂ ਪੜਨ ਜਾਂ ਇਧਰ-ਉਦਾਰ ਸਫਰ ਕਰਨ ਵਿਚ ਹੀ ਲੱਗੇ ਰਹਿੰਦਾ ਹਨ ਤੇ ਘਰ ਦੇ ਪਿਆਰ ਤੋਂ ਸੱਖਣੇ ਰਹਿੰਦਾ ਹਨ l ਇਹੋ ਜਿਹੇ ਉਪਦੇਸ਼ਕ ਤੇ ਲਿਖਾਰੀ ਗੁਰੂਆਂ ਤੇ ਪੈਗੰਬਰਾਂ ਦੇ ਜੀਵਨ ਨੂੰ ਅਜਿਹਾ ਢੰਗ ਨਾਲ ਪੇਸ਼ ਕਰਦੇ ਹਨ ਜਿਵੇਂ ਉਹ ਤੋਤਲੀਆਂ ਗੱਲਾਂ ਕਾਰਨ ਵਾਲੇ ਬਚਪਨ ਵਿੱਚੋ ਲੰਘੇ ਹੀ ਨਹੀਂ ਜਾਣਦੇ ਕਿ ਬੱਚਿਆਂ ਦਾ ਭੋਲਾਪਨ, ਅਲਬੇਲਾਪਣ ਭੈਣ ਭਰਾ ਦਾ ਪਿਆਰ ਤੇ ਲਾਡ ਰੁਸੇਵੇ ਮਹਾਂਪੁਰਖ ਦੀ ਬਣਤਰ ਵਿਚ ਓਹੋ ਥਾਂ ਹੀ ਰੱਖਦੇ ਹਨ  ਜੋ ਆਮ ਲੋਕਾਂ ਵਿਚ l ਅੱਜ ਕਲ ਫ਼ੈਲ ਰਹੀ ਦੁਰਾਚਾਰੀ ਦਾ ਕਾਰਨ ਘਰੋਗੀ ਵਸੋਂ ਘਾਟਾ ਹੈ ਤੇ ਬਜ਼ਾਰੀ ਰਹਿਣੀ ਬਹਾਣੀ ਦਾ ਵਾਧਾ ਹੈ l ਵਿਦਿਆਰਥੀਆਂ ਵਿਚ ਸਮਾਜਿਕ ਵਰਤੋਂ ਵਿਚ ਕੋਰਾਪਨ ਗੈਰ ਜਿੰਮੇਵਾਰੀ ਤੇ ਸਦਾਚਾਰਕ ਗਿਰਾਵਟਾਂ ਆਉਣ ਦਾ ਕਾਰਨ ਵੀ ਓਨਾ ਵੀ ਘਰਾਂ ਨੂੰ ਛੱਡ ਕੇ ਬੋਰਡਿੰਗ ਦੀ ਰਹਿਣੀ ਬਹਿਣੀ  ਹੈ l 
                 ਅਸਲੀ ਧਾਰਮਿਕ ਜੀਵਨ ਦੀ ਨੀਂਹ ਵੀ ਘੋਰਗੀ ਰਹਿਣੀ ਬਹਿਣੀ ਵਿਚ ਹੀ ਰੱਖੀ ਜਾ ਸਰਦੀ ਹੈ ਅਤੇ ਇਸੇ ਕਰਕੇ ਹੀ ਸਿੱਖ ਗੁਰੂਆ ਨੇ ਘੋਰਗੀ ਜੀਵਨ ਉੱਤੇ ਜ਼ੋਰ ਦਿੱਤਾ ਹੈ l ਘਰ ਪਿਆਰੇ ਤੋਂ ਹੀ ਸਮਾਜ ਅਤੇ ਦੇਸ ਦਾ ਪਿਆਰ ਪੈਦਾ ਹੁੰਦਾ ਹੈ l ਕੇਵਲ ਉਹ ਲੋਕ ਹੀ ਆਪਣੇ ਦੇਸ ਉਪਰ ਅਤਿਆਚਾਰ ਹਸਲੇ ਨੂੰ ਬਰਦਾਸਤ ਨਹੀਂ ਕਰ ਸਕਦੇ ਜਿਨ੍ਹਾਂ ਨੂੰ ਆਪਣੇ ਘਰ ਤੇ ਉਸ ਵਿਚ ਵਸਦੇ ਪਰਿਵਾਰ ਪਤਨੀ ਤੇ ਬੱਚਿਆਂ ਦੇ ਨੁਕਸਾਨ ਦਾ ਡਰ ਹੁੰਦਾ ਹੈ l  

    (ਅ) ਬਾਬਾ ਰਾਮ ਸਿੰਘ ਕੂਕਾ ; 

    ਬਾਬਾ ਰਾਮ ਸਿੰਘ ਜੀ 1816 ਵਿੱਚ ਭੈਣੀ ਗਈਆਂ ਵਿਖੇ ਸ ਜੱਸਾ ਸਿੰਘ ਦੇ ਘਰ ਜਨਮੇ ਤੇ ਜਵਾਨ ਹੋਣ ਤੇ ਆਪਣੇ ਭਣਵਇਆ ਸ ਕਾਬਲ ਸਿੰਘ ਦੀ ਪ੍ਰੇਰਨਾ ਹੰਮਹਾ ਰਾਜਾ ਰਣਜੀਤ ਸਿੰਘ ਦੀ ਘੋੜ ਸਵਾਰ ਫੋਜ਼ ਵਿਚ ਭਰਤੀ ਹੋ ਗਏ l ਆਪ ਨੇ ਆਪਣੇ ਘਰ ਜਨਮਿਆ ਦੋ ਪੁਤਰੀਆਂ ਨੂੰ ਪਾਲਿਆ ਪੋਸਿਆ ਤੇ ਵਿੱਦਿਆ ਦਿੱਤੀ l ਹਜ਼ਰੇ ਵਿਖੇ ਆਪ ਮਹਾਂਪੁਰਖ ਬਾਬਾ ਬਾਲਕ ਸਿੰਘ ਤੋਂ ਪ੍ਰਭਾਵਿਤ ਹੋ ਕੇ ਵਧੇਰੇ ਤਤਪਰਤਾਂ ਨਾਲ ਭਜਨ ਕਰਨ ਲੱਗੇ ਤੇ ਸਿੰਘ ਦੇ ਅੰਗਰਜ਼ ਨਾਲ ਮੁਦਕੀ ਦੀ ਲੜਾਈ ਮਗਰੋਂ ਆਪ ਭੈਣੀ ਆਂ ਕੇ ਦੁਕਾਨ ਕਰਨ ਅਤੇ ਦਿਸਵੰਦ ਕਢਣ ਲੱਗੇ ਅਤੇ ਬਾਬਾ ਬਾਲਕ ਸਿੰਘ ਦੁਆਰਾ ਜਗਿਆਸੂਆਂ ਅਭਿਸੀਆਂ ਦੀ ਜੱਥੇਬੰਦੀ ਦੇ ਪੰਜਾਬ ਵਿਚ ਪ੍ਰਚਾਰਕ ਥਾਪੇ ਗਏ ਜੋ ਮਗਰੋਂ 'ਕੂਕ' ਜਾ 'ਨਾਮਧਾਰੀ' ਜੱਥੇਬੰਦੀ ਅਖਵਾਈ l ਆਪਣੇ ਸ਼ਰਧਾਲੂ ਕਹਿਣ ਲੱਗੇ l ਆਪ ਦਾ ਨਿਮਾਣਾ ਲੋਕਾਂ ਵਿਚ ਸਰੀਰ ਤੇ ਰਹਿਣੀ ਬਹਿਣੀ ਦੀ ਸਵੱਛਤਾ , ਵਹਿਮ ਭਰਮ ਤੋਂ ਮੁਕਤੀ , ਇਸਤਰੀ ਮਰਦ ਦੀ ਬਰਾਬਰੀ, ਆਤਮਾ ਨੂੰ ਧਰਮਿਕ ਤੌਰ ਤੇ ਤਕੜੀ ਕਰਨ ਤੇ ਦੋਸ਼ ਦੇ ਪ੍ਰਧਨਿਤਾ ਦੇ ਖਾਤਮੇ ਦੀ ਪ੍ਰੇਰਨਾ ਪੈਦਾ ਕਰਨ ਸੀ l ਆਪ ਦੀ ਪ੍ਰੇਰਨਾ ਨਾਲ ਆਪ ਦਾ ਸਰਧਾਲੂਆਂ ਨੇ ਅੰਗਰੇਜਾਂ ਦੇ ਡਾਕ  ਪ੍ਰਬੰਧ, ਰੇਲਾਂ ਤੇ ਕਚਹਿਰੀਆ ਦਾ ਮੁਕੰਮਲ ਬਾਈਕਾਟ ਕਰਕੇ ਆਪਣਾ ਡਾਕ ਪ੍ਰਬੰਧ ਚਾਲੂ ਕੀਤਾ l ਕੁੱਝ ਗੱਲਾਂ ਆਪ ਦੇ ਵਸੋਂ ਬਾਹਰ ਹੋਣ ਕਰਕੇ ਅੰਗਰੇਜਾਂ ਨੇ ਆਪ ਨੂੰ ਦੇਸ ਨਿਕਾਲਾ ਦੇ ਕੇ ਰੰਗੂਨ ਭੇਜ ਦਿੱਤਾ ਜਿੱਥੇ ਆਪ 1885 ਈ ਵਿਚ ਦਿਹਾਂਤ ਹੋ ਗਿਆ  l 

  17. 5. ਹੇਠ ਲਿਖੇ ਅਭਿਆਸੀ ਪ੍ਰਸ਼ਨਾਂ ਵਿੱਚੋਂ ਕਿਸੇ ਦੋ ਪ੍ਰਸ਼ਨਾਂ ਦੇ ਉੱਤਰ ਸੰਖੇਪ ਵਿੱਚ ਲਿਖੋ :

    (ੳ) ਮਰਦਾਨੇ ਅਤੇ ਫਰਹਿੰਦੇ ਰਬਾਬੀ ਦੀ ਆਪਸ ਵਿੱਚ ਹੋਈ ਵਾਰਤਾਲਾਪ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ ।

    Answer:

    ਫਰਹਿੰਦੇ ਦੇ ਪੁੱਛਣ ਤੇ ਮਰਦਾਨੇ ਨੇ ਆਪਣਾ ਨਾਂ ਥਾਂ ਦੱਸਿਆ ਕਿਹਾ ਕਿ ਉਹ ਸਾਧਾਂ ਵਾਲੀ ਬਿਰਤੀ ਧਾਰਨ ਕਰ ਚੁੱਕੇਬੇਦੀ ਖੱਤਰੀ ਨਾਨਕ ਨਾਲ ਰਹਿੰਦਾ ਹੈ , ਜੋ ਅਗੰਮ ਦੀ ਬਾਣੀ ਉਚਰਦਾ ਹੈ ਤੇ ਉਸ ਨੇ ਉਸਨੂੰ ਉਸ ਤੋਂ ਰਬਾਬ ਲੈਣ ਲਈ ਭੇਜਿਆ ਹੈ l ਫਰਹਿੰਦੇ ਨੇ ਗੁਰੂ ਜੀ ਦੇ ਦਰਸ਼ਨਾਂ ਦੀ ਇੱਛਾ ਪ੍ਰਗਟ ਕਰਦਿਆ ਮਰਦਾਨੇ ਨੂੰ ਰਬਾਬ ਦੇ ਕੇ ਉਸ ਤੋਂ ਪੈਸੇ ਨਾਂ ਲਏ ਤੇ ਕਿਹਾ ਕਿ ਇਸ ਦਾ ਵੀ ਉਸ ਨਾਲ ਕੋਈ ਪੁਰਾਣ ਸੰਬੰਧ ਹੈ l

  18. (ਆ) "ਬੋਲੀ ਮਨੁੱਖ ਦੀ ਆਤਮਾ ਦਾ ਚਿੱਤਰ ਹੈ । ਇਸ ਕਥਨ ਤੋਂ ਲੇਖਕ ਦਾ ਕੀ ਭਾਵ ਹੈ ?

    Answer:

    ਇਆ ਕਥਨ ਵਿਚ ਲੇਖਕ ਇਹ ਕਹਿਣਾ ਚਾਹੁੰਦਾ ਹੈ ਕਿ ਜਿਸ ਤਰਾਂ ਚਿਹਰੇ ਤੋਂ ਮਨੁੱਖ ਦੇ ਸਰੀਰਕ ਸੁਹਜ ਜਾਂ ਕੋਲ ਦੀ ਪਛਾਣ ਹੁੰਦੀ ਹੈ ਇਸੇ ਤਰਾਂ ਬੋਲੀ ਤੋਂ ਮਨੁੱਖ ਦੀ ਆਤਮਾ ਦੀ ਅਮਰੀ ਜਾਂ ਕੰਗਾਲੀ ਦਾ ਪਤਾ ਲੱਗਦਾ ਹੈ l ਇਸੇ ਕਰਕੇ ਹੀ ਬੋਲ ਸਕਣ ਵਾਲੇ ਅੰਨ੍ਹੇ ਸਿਆਣੇ ਦਿਲਚਸਪ ਜਾਪਦੇ ਹਨ ਪਰ ਗੂੰਗਾ ਕੋਈ ਵਿਰਲਾ ਹੀ ਦਿਲਚਸਪ ਜਾਪਦਾ ਹੈ l ਕਿਉਂਕਿ ਮਨੁੱਖ ਦੇ ਬੋਲਣ ਤੋਂ ਹੀ ਪਤਾ ਲੱਗਦਾ ਹੈ ਕਿ ਕੁੱਜ ਆਪਣਾ ਬਣਾਇਆ ਹੈ l ਬੋਲਾਂ ਵਾਲੇ ਦਾ ਲਫਜ ਉਸ ਦੀ ਅੰਦਰਲੀ ਅਮਰੀ , ਤਜਰਬੇ ਤੇ ਅਕਲ ਦੇ ਸੂਚਕ ਹੁੰਦੇ ਹਨ l ਇਸ ਕਰਕੇ ਲੇਖਕ ਬੋਲੀ ਨੂੰ ਮਨੁੱਖ ਦੀ ਆਤਮਾ ਦਾ ਚਿਤਰ ਕਹਿੰਦ ਹੈ    l  

  19. (ਇ) ਕਾਲੀਦਾਸ ਕੌਣ ਸੀ ? ਉਸ ਨੂੰ ਇੰਨੀ ਸਿੱਧੀ ਕਿਉਂ ਮਿਲੀ ?

    Answer:

    ਕਾਲੀਦਾਸ ਦੇ ਜਨਮ ਥਾਂ ਟਿਕਾਣੇ ਤੇ ਜੀਵਨ ਦੀਆ ਹੋਰਨਾਂ ਘਟਨਾਵਾਂ ਬਾਰੇ ਸਾਨੂੰ ਕੁੱਝ ਵੀ ਪਤਾ ਨਹੀਂ l ਖੋਜੀਆਂ ਦੇ ਅਨੁਸਾਰ ਉਹ ਈਸਾ ਤੋਂ 56 ਸਾਲ ਪਹਿਲਾ ਹੋਏ ਬਾਦਸ਼ਾਹ ਬਿਕ੍ਰਮਾਜੀਤ ਦੇ ਨੋ ਦਰਬਾਰੀ ਰਤਨਾਂ ਵਿੱਚੋ ਇਕ ਸੀ l ਉਸ ਨੂੰ ਪ੍ਰਸਿੱਧੀ ਆਪਣੀ ਸੁੰਦਰ ਤੇ ਅਮੀਰ ਕਾਵਿ ਰਚਨਾ ਕਰਕੇ ਪ੍ਰਪਾਤ ਹੋਈ l    

  20. (ਸ) ਬਾਬਾ ਰਾਮ ਸਿੰਘ ਜੀ ਨੇ ਇਸਤਰੀ ਜਾਤੀ ਦੀ ਭਲਾਈ ਲਈ ਕੀ-ਕੀ ਉਪਦੇਸ਼ ਦਿੱਤੇ ? .

    Answer:

    ਬਾਬਾ ਰਾਮ ਸਿੰਘ ਜੀ ਨੇ ਕੁੜੀਆਂ ਤੇ  ਇਸਤਰੀ ਦੀ ਭਲਾਈ ਲਈ ਕੁੜੀਆਂ ਮਾਰਨ ਵਿਰੁੱਧ ਅਵਾਜ ਉਠਾ ਓਹਨਾ ਨੂੰ ਮੁੰਡਿਆਂ ਵਾਂਗ ਹੈ ਪਾਲਣ ਪੋਸਣ ਪੜਾਉਣ ਤੇ ਵਿਆਹੁਣ ਉੱਤ ਜ਼ੋਰ ਦਿੱਤਾ l ਲੇਖਕ ਅਨੁਸਾਰ ਓਹਨਾ ਦਾ ਇਹ ਕੰਮ ਹੀ ਓਹਨਾ ਨੂੰ ਸੰਸਾਰ ਦੇ ਸ਼੍ਰੋਮਣੀ ਸਧੁਰਕਾ ਦੀ ਸਫ ਵਿਚ ਖੜਾ ਕਰ ਦਿੰਦਾ ਹੈ l 

  21. 6.ਹੇਠ ਲਿਖੀਆਂ ਕਹਾਣੀਆਂ ਵਿੱਚੋਂ ਕਿਸੇ ਇੱਕ ਕਹਾਣੀ ਦਾ ਸਾਰ ਲਗਪਗ 150 ਸ਼ਬਦਾਂ ਵਿੱਚ ਲਿਖੋ :

    (ੳ) ਕੁਲਫੀ                             (ਸੁਜਾਨ ਸਿੰਘ)

    (ਅ) ਬਾਗੀ ਦੀ ਧੀ ।                    (ਗੁਰਮੁਖ ਸਿੰਘ ਮੁਸਾਫ਼ਿਰ)

    Answer:

    (ੳ) ਕੁਲਫੀ

    ਜੂਨ ਦੀ ਦੁਪਹਿਰ ਕਹਾਣੀਕਾਰ ਸੁੱਤਾ ਪਿਆ ਕਿ ਬਾਹਰੋਂ ਪਹਿਲਾਂ ਕੁਲਫੀ ਵਾਲਾ ਦੀ ਤਾ ਫਿਰ ਮੁਰਮੁਰਾ ਵੇਚਣ ਵਾਲੇ ਦੀ ਆਵਾਜ਼ ਆਈ l ਉਸ ਦਾ ਛੋਟਾ ਕਾਕਾ ਉਸ ਨੂੰ ਜਗਾ ਕੇ ਟਕਾ ਮੰਗਣ ਲਗਾ ਪਰ ਮਹੀਨੇ ਦੀ 26 ਤਰੀਖ ਹੋਣ ਕਰਕੇ ਕਹਾਣੀਕਾਰ ਦੀ ਜੇਬ ਖਾਲੀ ਸੀ ਲ ਕਹਾਣੀਕਾਰ ਨਾ ਸ਼ਾਮੀ ਬਾਜ਼ਾਰੋਂ ਕੁਲਫੀ ਖੁਆਉਣ ਦਾ  ਇਕਰਾਰ ਕਰਕੇ ਕਾਕੇ ਤੋਂ ਪਿੱਛਾ ਛੁਡਵਾਇਆ ਤੇ ਆਪ ਘਰੋਂ ਨਿਕਲ  ਗਿਆ l ਸ਼ਾਮ ਨੂੰ ਜਦੋ ਉਹ ਘਰ ਪਰਤਿਆ ਤਾ ਕਾਕੇ ਨੇ ਕੁਲਫੀ ਖੁਆਉਣ ਲਈ ਕਿਹਾ ਪਰ  ਕਹਾਣੀਕਾਰ  ਨੇ ਉਸਨੂੰ ਦਬਕੇ ਨਾਲ ਚੁੱਪ ਕਰਾਉਦਿਆ ਅਗਲੇ ਦਿਨ ਦਾ ਇਕਰਾਰ ਕਰ ਲਿਆ l 
               ਅਗਲੇ ਦਿਨ ਉਸ ਨੇ ਇਕ ਸਾਥੀ ਤੋਂ ਤਿੰਨ ਰੁ : ਉਧਾਰ ਲਏ ਪਰ ਉਹ ਘਰ ਦਿਆ ਲੋੜਾਂ ਖਾਤਰ ਉਸ ਦੇ ਪਤਨੀ ਨੇ ਲੈ ਲਏ l ਕਾਕਾ ਦੁਪਹਿਰ ਦੀ ਨੀਂਦ ਲੈ ਰਿਹਾ ਸੀ ਪਰ ਜਾਗਦਿਆ ਹੀ ਉਣ ਨੇ ਕੁਲਫੀ ਮੰਗੀ l ਕਹਾਣੀਕਾਰ ਨੇ ਫਿਰ ਸ਼ਾਮ ਨੂੰ  ਕੁਲਫੀ ਖੁਆਉਣ ਦਾ  ਇਕਰਾਰ ਕਰ ਲਿਆ l ਰਾਤ ਨੂੰ ਲੇਟ ਘਰ ਪਰਤਿਆ   ਕਾਕਾ ਸੋ  ਚੁਕਾ  ਸੀ l ਅੱਧੀ  ਰਾਤ ਉਹ ਕੁਲਫੀ  ਕੁਲਫੀ ਬੁੜਾਓਂਨ ਲਗਾ  ਸੇਵਰੇ ਉੱਠ ਕ ਉਸ ਨੇ ਕੁਲਫੀ ਨਾ ਮੰਗੀ l ਪਾਰ  ਦੁਪਹਿਰ ਜਦੋ ਬਾਹਰੋਂ ਕੁਲਫੀ ਵਾਲੇ ਦੀ ਆਵਾਜ਼ ਆਈ ਤੋਹ ਖੇਡ ਛੱਡ ਕੇ ਓਧਰ ਤੁਰ ਪਿਆ ਕਹਾਣੀਕਾਰ ਦਾਬੇ ਪੈਰੀਂ ਉਸ ਦੇ ਮਗਰ ਗਿਆ l  ਜਦੋ ਕੁਲਫੀ ਵਾਲਾ ਸਾਹਾਂ ਦੇ ਮੁੰਡੇ ਨੂੰ ਕੁਲਫੀ ਦੇ ਰਿਹਾ ਸੀ ਤਾ ਕਾਕਾ ਉਸ ਨੂੰ ਧੁੱਸ ਦੇ ਕੇ ਪੈ ਗਿਆ, ਜਿਸ ਨਾਲ ਸਾਹਾਂ ਦਾ ਮੁੰਡਾ ਨਾਲਿ ਵਿਚ ਡਿੱਗ ਪਿਆ ਤੇ ਤਾ ਕੁਲਫੀ ਖਿਲਰ ਗਈ l  ਜਦੋ ਉਹ ਉਠਿਆ ਤਾ ਉਸ ਨੇ ਉਸ ਨੂੰ ਇਕ ਹੋਰ ਢੂਡ ਮਾਰੀ ਤੇ ਉਹ ਮੁੜ ਨਾਲਿ ਵਿਚ ਡਿੱਗ ਪਿਆ l ਜਦੋ ਸਾਹਨੀ ਦੁਆਰਾ ਉਲ੍ਹਾਮਾ ਦੇਣ ਤੇ ਕਾਕੇ ਦੀ ਮਾਂ ਉਸ ਨੂੰ ਚਪੇੜ ਮਾਰਨ ਲੱਗੀ ਤਾ ਕਹਾਣੀ ਕਰ ਨੇ ਕਿਹਾ 
    "ਕੁੱਝ ਵੰਡ ਸੁਦੇਣੇ ਕਾਇਰ ਪਿਓ ਦਾ ਘਰ ਬਹਾਦੁਰ ਮੁੰਡਾ ਜੰਮੀਐ l "

    (ਅ) ਬਾਗੀ ਦੀ ਧੀ । \

               ਦੇਸ ਦੇ ਆਜ਼ਾਦੀ ਦੀ ਲਹਿਰ ਸਮੇ ਜਦੋ ਪੁਲਿਸ ਕਿਸ਼ਨ ਸਿੰਘ ਨੂੰ ਗ੍ਰਿਫਤਾਰ ਕਰਨ ਆਈ ਤਾ ਉਸ ਸਮੇ ਉਸ ਦੀ ਬਾਰਾਂ ਕੁ ਸਾਲ ਦੇ ਧੀ ਲਾਜ ਨੂੰ 102 ਬੁਖਾਰ ਸੀ ਉਸ ਦੀ ਪਤਨੀ ਸ਼ਰਨ ਕੌਰ ਵੀ ਇਸਤਰੀਆਂ ਦੀ ਇਕ ਮੀਟਿੰਗ ਵਿਚ ਗਈ ਹੋਈ ਸੀ ਕਿਸ਼ਨ ਸਿੰਘ ਨੂੰ ਉਸ ਦੀ ਬਿਮਾਰੀ ਨੀ ਫਿਕਰ ਸੀ ਪ੍ਰੰਤੂ ਉਸ ਨੇ  ਉਸ ਨੂੰ ਬੇਫਿਕਰ ਹੋ ਕੇ ਜੇਲ ਜਾਣ ਲਾਇ ਪ੍ਰ੍ਰੀਤ ਕੀਤਾ l ਕਿਸ਼ਨ ਸਿੰਘ ਲਾਜ ਨੂੰ ਆਉਣਾ ਘਰ ਆਈ ਆਪਣੀ ਭੰ ਵੀਰਾ ਵਾਲੀ ਦੇ ਹਵਾਲੇ ਕਰ ਕੇ ਆਪ ਪੁਲਿਸ ਵਾਲਿਆਂ ਬਾਲ ਟੰਗੇ ਵਿਚ ਸਵਾਰ ਹੋ ਗਿਆ l 
               ਦੂਜੇ ਪਾਸੇ ਕੌਮੀ ਝੰਡਾਹੇਠ ਵਿਚ ਫੜ ਕੇ ਇਸਤਰੀਆਂ ਦਾ ਜਸੂਸ ਦੀ ਅਗਵਾਹੀ ਕਰਦਿਆਂ ਸ਼ਰਨ ਕੌਰ ਨੇ ਵੀ ਗ੍ਰਿਫ਼ਤਾਰੀ ਦੇ ਦਿਤੀ l ਓਥੇ ਕਿਸ਼ਨ ਸਿੰਘ ਨੇ ਬੀਬੀਆਂ ਦੇ ਜੇਲ ਅਧਿਕਾਰੀਆਂ ਨਾਲ ਝੰਡੇ ਸੰਬੰਧੀ ਹੋ ਰਹੇ ਝਗੜੇ ਨੂੰ ਨਿਪਟਾਇਆ ਫਿਰ ਦੋਵਾਂ ਪਤੀ ਪਤਨੀ ਵੱਖ ਵੱਖ ਵਾਰਡਾਂ ਵਿਚ ਕੈਦ ਕਰ ਦਿਤੇ ਗਏ l 
               ਲਾਜ ਦਾ  ਬੁਖਾਰ ਟੁੱਟਣ ਮਗਰੋਂ ਵੀਰਾ ਵਾਲੀ ਉਸ ਨੂੰ ਆਪਣੇ ਘਰ ਲਾ ਗਈ ਕੁਜ ਸਮੇ ਮਗਰੋਂ ਉਸਦਾ ਪਤੀ 
    ਹੁਸ਼ਨਕ ਸਿੰਘ ਛੁੱਟੀ ਆਈਆਂ ਤਾ ਉਹ ਲਾਜ ਨੂੰ ਆਪਣਾ ਘਰ ਦੇਖ ਕੇ ਗੁੱਸੇ ਨਾਲ ਭਰ ਗਿਆ l ਉਸ ਨਾ ਆਪਣੀ ਪਤਨੀ ਨੂੰ ਬੜੇ ਹੱਠ ਨਾਲ ਕਿਹਾ ਕਿ ਉਸ ਨਾ ਬਾਗੀਆ ਦੀ  ਧੀ ਨੂੰ ਆਪਣਾ ਘਰ ਰੱਖ ਕੇ ਉਸ ਦੀ ਤਰੱਕੀ ਦੇ ਰਾਹ ਵਿਚ ਰੋਕ ਪਾਈ ਹੈ ਵੀਰਾ ਵੀ ਦੇ ਇਕ ਨਾ ਚੱਲੀ l ਛੁੱਟੀ ਖਤਮ ਹਨ ਤੇ  ਹੁਸ਼ਨਕ ਸਿੰਘ ਵੀਰਾ ਵਾਲੀ ਨੂੰ ਟੰਗੇ ਵਿਚ ਬਿਠਾ ਕੇ ਨਾਲ ਨੇ ਲੈ ਗਿਆ ਤਾ ਲਾਜ ਬੂਹੇ ਵਿਚ ਕੁੜਿਆ ਨਾਲ ਖੇਡਦੀ ਰਹੀ ਗਈ l ਅੰਤ ਵੀਰਾ ਵਾਲੀ ਦੇ ਮਨ ਉਪਰ ਭਰਾ ਦੇ ਅਮਾਨਤ ਵਿਚ ਖ਼ਿਆਨਤ ਕਰਨ  ਦੇ ਸਦਮੇ ਦਾ ਬੌਝ ਪਿੱਛੇ ਰਿਹ ਤੇ ਉਹ ਇਸ ਸਦਮੇ ਨਾਲ ਹੈ ਮਰ ਗਈ l 
                ਲਾਜ ਹੁਣ ਲਾਹੌਰ ਤਪਦਿਕ ਦੇ ਹਸਪਤਾਲ ਵਿਚ ਦਾਖ਼ਲ ਸੀ l ਰਹਾਏ ਮਗਰੋਂ ਸ਼ਰਨ ਕੌਰ ਹਸਪਤਾਲ ਪੁੱਜੀ ਤਾ ਲਾਜ ਨੂੰ ਉਸ ਦੇ  ਅਸਲੀ ਨਾਮ ਨਾਲ ਕੋਈ ਨਹੀਂ ਸੀ ਜਾਣਦਾ l ਉਸ ਦਾ ਨਾ 'ਬਾਗੀ ਦੀ ਧੀ' ਪ੍ਰਸਿੱਧ ਹੋ ਚੁੱਕਾ ਸੀ  l ਇਕ ਸਫਾਈ ਸੇਵਕਾ ਤੋਂ ਪਤਾ ਕਰ ਕੇ ਜਦੋ ਉਹ ਲੱਗ ਦੇ ਕਮਰੇ ਵਿਚ ਪੁੱਜੀ ਤਾ ਲਾਜ ਮਾਰ ਚੁਕੀ ਸੀ l 

  22. 7.ਹੇਠ ਲਿਖੇ ਅਭਿਆਸੀ ਪ੍ਰਸ਼ਨਾਂ ਵਿੱਚੋਂ ਕਿਸੇ ਦੋ ਦੇ ਉੱਤਰ ਸੰਖੇਪ ਵਿੱਚ ਲਿਖੋ :

    (ੳ) ਕੁਲਫੀ ਵਾਲੇ ਦਾ ਹੋਕਾ ਸੁਣ ਕੇ ਲੇਖਕ ਕੀ ਸੋਚਣ ਲੱਗਾ ?

    Answer:

    ਕੁਲਫੀ ਵਾਲੇ ਦਾ ਹੋਕਾ ਸੁਣ ਕੇ ਲੇਖਕ ਦਿਆਂ ਅੱਖਾਂ ਸਾਹਮਣੇ ਚਿੱਟੀ ਦੁੱਧ ਕਿਲਫੀ ਨਾਚਾਂ ਲੱਗ ਪਈ l ਉਸ ਦੇ ਮੂੰਹ ਵਿਚ ਪਾਣੀ ਆ ਗਿਆ ਪਾਰ ਉਹ ਆਪਣੀ ਆਰਥਿਕ ਤੰਗੀ ਕਰਕੇ ਕੁਲਫੀ ਖਰੀਦਣ ਤੋਂ ਅਸਮਰੱਥ ਸੀ  ਉਹ ਸੋਚ ਰਹੀਆਂ ਸੀ ਕਿ ਉਸ ਦੇ ਤਨਖਾਹ ਤਾ ਮਾਹਨਾ ਦਾ ਪਹਿਲੇ ਪੰਦਰਾਂ ਦੀਨਾ ਵਿਚ ਉਡ ਜਾਂਦੀ ਆ l ਉਸ ਪੈਸੇ ਦੀ ਤੰਗੀ ਨੂੰ ਹਵਾਲਾਤ ਦੀ ਤੰਗੀ ਤੋਂ ਵੀ ਭੈੜੀ ਅਨੁਭਵ ਕਰ ਰਹੀਆਂ ਸੀ l

  23. (ਅ) ਮਾਸੀ ਵੱਲੋਂ ਅਜਿਹੀ ਕਿਹੜੀ ਗੱਲ ਕਹੀ ਗਈ ਸੀ, ਜਿਸ ਨੇ ਲੇਖਕ ਨੂੰ ਕੀਲ ਲਿਆ ਸੀ ?

    Answer:

    ਮਾਸੀ ਨੇ ਲੇਖਕ ਦੇ ਪੁੱਛਣ ਤਾ ਕਿਹਾ ਸੀ ਉਹ ਗੁਰਦਵਾਰੇ ਵੀ ਜਾਵੇਗੀ ਤੇ ਮੰਦਿਰ ਵੀ l ਇਹ ਗਏ ਲੇਖਕ ਨੂੰ ਬਹੁਤ ਚੰਗੀ ਲੱਗੀ l ਮਾਸੀ ਨਾ ਕਹਿਆ ਕਿ ਹਿੰਦੂਆਂ ਸਿੱਖਾਂ ਵਾਲੀ ਬਿਮਾਰੀ ਤਾ ਹੁਣੇ ਚੱਲੀ ਹੈ l ਪਾਕਿਸਤਾਨ ਬਣਨ ਤੋਂ ਪਹਿਲਾਂ ਹਿੰਦੂਆਂ ਨੂੰ ਗੁਰੂ ਘਰ ਨਾਲ ਬਹੁਤ ਪਿਆਰ ਸੀ ਉਹ ਆਪਣੇ ਇਕ ਪੁੱਤਰ ਨੂੰ ਸਿੱਖ ਜ਼ੁਰੂਰੇ ਬਣਾਉਂਦੇ ਸਨ l ਮਾਸੀ ਦੀ ਇਸ  ਗੱਲ  ਨੇ ਲੇਖਕ ਨੂੰ ਕੀਲ  ਲਿਆ l

  24. (ਇ) ਮਹਾਰਾਜ ਤੇ ਮਹਾਰਾਣੀ ਦਾ ਬੰਮ ਬਹਾਦਰ ਤੇ ਵਰਤਾਓ ਕਿਹੋ-ਜਿਹਾ ਸੀ ?

    Answer:

    ਮਹਾਰਾਜ ਤੇ ਮਹਾਰਾਣੀ ਦਾ ਬੰਮ ਬਹਾਦਰ ਪ੍ਰਤੀ ਵਰਤਾਓ ਬਹੁਤ ਹੀ ਪਿਆਰ ਭਰਿਆ ਸੀ l ਮਹਾਰਾਜਾ ਉਸ ਦੀ ਅਣਖ ਦੀ ਕਦਰ ਪਾਓਂਦੇ ਸੀ ਸਨ ਅਤੇ ਉਹ ਜਾਣਦੇ ਸਨ ਕਿ ਬੰਮ ਤਮਾਸ਼ਬੀਨ ਹੈ l ਉਹ ਬੰਮ ਦੀ ਥਾਂ ਕਿਸ ਹੋਰ ਨੂੰ ਦੇਣ ਦੇ ਹਕ਼  ਵਿਚ ਨਹੀਂ ਸਨ l ਮਹਾਰਾਣੀ ਦਾ ਉਸ ਪ੍ਰਤੀ ਵਿਹਾਰ ਬਹੁਤ ਹੀ ਪਿਆਰ ਅਤੇ ਅਪਵੱਤ ਭਰਿਆ ਸੀ l ਉਹ ਉਸ ਨੂੰ ਹਫਤੇ ਵਿਚ ਪਹਿਲਾ  ਇਕ ਵਾਰੀ ਫਿਰ ਫਿਰ ਦੋ ਵਾਰੀ ਮਿਲਣ ਲਈ ਜਾਂਦੀ l ਉਹ ਉਸ ਨੂੰ ਲੱਡੂ ਜਾ ਪ੍ਗਉਦੇ ਖਵਾਉਂਦੀ ਤੇ ਬੰਮ ਬੜੇ ਚਾਅ ਨਾ ਖਾ ਕੇ ਉਸ ਨੂੰ ਆਪਣੇ ਉੱਤ ਬਿਠਾ ਕੇ ਫੁਮਣਿਆ ਪਾਉਂਦਾ ਹੋਇਆ ਘੁੰਮਦਾ l ਇਸ ਤਰਾਂ ਮਹਾਰਾਣੀ ਦਾ ਬੰਮ ਪ੍ਰਤੀ ਵਰਤਾਓ ਬਹੁਤ ਹੀ ਪਿਆਰ ਅਤੇ ਅਪਵੱਤ ਭਰਿਆ ਸੀ l 

  25. (ਸ) ਰਸ਼ੀਦ ਨੇ ਦਤਰ ਦੀ ਨੌਕਰੀ ਤੋਂ ਅਸਤੀਫਾ ਦੇਣ ਲਈ ਕਿਉਂ ਸੋਚਿਆ ?

    Answer:

    ਰਸ਼ੀਦ ਨੇ ਦਤਰ ਦੀ ਨੌਕਰੀ ਤੋਂ ਅਸਤੀਫਾ ਦੇਣ ਲਈ ਇਸ ਕਰਕੇ ਸੋਚਿਆ ਕਿਉਂਕਿ ਮਿਹਦੇ ਵਿਚ ਕੈਂਸਰ ਹੋਣ ਕਰਕੇ ਡਾਕਟਰਾਂ ਨੇ ਉਸ ਦੀ ਉਮਰ ਛੇ ਕੁ ਮਹੀਨੇ ਦੱਸੀ ਤੇ ਹੁਣ ਇਹ ਸਮਾਂ ਸ਼ਹਿਰ ਦੇ ਰੋਲੇ ਤੇ ਘੁਰਨੇ ਦੇ ਥਾਂ ਪਿੰਡ ਜਾ ਕੇ ਆਪਣੀ ਪੁਰਾਣੀ ਤਾ ਪੱਕੀ ਹਵੇਲੀ ਦੀ ਖੁੱਲੀ ਹਵਾ ਵਿਚ ਆਪਣੇ ਮਨ ਦੀ ਮਰਜੀ ਅਨੁਸਾਰ ਗੁਜ਼ਾਰਨੇ ਚਾਹੁੰਦਾ ਸੀ l 

  26. 8.ਹੇਠ ਲਿਖੇ ਪਾਤਰਾਂ ਵਿੱਚੋਂ ਕਿਸੇ ਇੱਕ ਦਾ ਪਾਤਰ-ਚਿਤਰਨ ਲਗ-ਪਗ 125 ਸ਼ਬਦਾਂ ਵਿੱਚ ਲਿਖੋ :

    (ੳ)  ਵਜ਼ੀਰਾ                          (ਇਕਾਂਗੀ : ਬੰਬ ਕੇਸ)

    (ਅ) ਸੁਖਦੇਵ                          (ਇਕਾਂਗੀ : ਦੂਜਾ ਵਿਆਹ)

    Answer:

    (ੳ)  ਵਜ਼ੀਰਾ 

    ਜਾਣ-ਪਿਛਾਣ : ਵਜ਼ੀਰਾ 'ਬੰਬ ਕੇਸ' ਇਕਾਂਗੀ ਦਾ ਮਹੱਤਵਪੂਰਨ ਪਾਤਰ ਹੈ l ਉਹ ਉਹ ਵੀਰਾਂਵਾਲੀ ਦਾ ਪੁੱਤਰ ਹੈ l ਉਹ ਸ਼ਰਨਾਰਥੀ ਹੈ ਪਾਕਿਸਤਾਨ ਤੋਂ ਆ ਕੇ ਉਸ ਨਾ ਘਰ ਦਾ ਗੁਜਾਰਾ ਤੋਰਨ ਲਈ ਪਾਪੜ ਵੇਲੇ l ਹੁਣ ਉਹ ਟੰਗਿਆ ਦੇ ਬੰਬ ਬਣਾ ਕੇ ਗੁਜਰਾਂ ਕਰਨ ਲੱਗਾ l ਪਰ ਇਲਾਕੇ ਦਾ ਥਾਨੇਦਾਰ ਬਿਨਾ ਕੁੱਝ ਸੋਚੇ- ਸਮਜੇ ਉਸ ਨੂੰ ਬੰਬ ਬਣਾਉਣ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲੈਂਦਾ ਹੈ l ਉਸ ਦੇ ਚਰਿੱਤਰ ਦਾ ਮੁੱਖ ਗੁਣ ਹੇਠ ਲਿਖੇ ਹਨ :-

    ਮਿਹਨਤ - ਮਜਦੂਰੀ ਕਰਨ ਵਾਲਾ :- ਉਹ ਇਕ ਕਿਰਤੀ ਆਦਮੀ ਹੈ l ਪਾਕਿਸਤਾਨ ਤੋਂ ਉਜੜਨ ਮਗਰੋਂ ਉਸ ਨਾ ਘਰ ਦਾ ਗੁਜਾਰਾ ਤੋਰਨ ਲਈ ਪਾਪੜ ਵੇਲੇ ਤੇ ਪਾਸਿਆਂ ਦੇ ਲਈ ਬੰਬ ਬੋਨਾਂ ਦਾ ਕਾਮ ਕਰਨ ਲੱਗ ਪਿਆ l ਉਹ ਤੈਸਾ ਅਰੀ ਚੁੱਕ ਕੇ ਲੋਕ ਦੇ ਘਰ ਲੱਕੜੀ ਦਾ ਕਾਮ ਕਰਨ ਵੀ ਜਾਂਦਾਂ ਸੀ l  

    ਸਰਕਾਰੀ ਅਫਸਰਾਂ ਤੋਂ ਡਰਨ ਵਾਲਾ :- ਉਹ ਥਾਨੇਦਾਰ ਤੋਂ ਡਰਦਾ ਹੈ ਤਾ ਉਸ ਨਾਲ ਬੜੀ ਅਧੀਨਗੀ ਨਾਲ ਗੱਲ ਕਰਦਾ ਹੈ l ਉਹ ਉਸ ਨੂੰ ਕਹਿੰਦਾ ਹੈ ਕਿ ਜੇਕਰ ਉਸ ਦੇ ਟੰਗੇ ਦਾ ਬੰਬ ਟੂਟੇ ਹੋਈ ਹਨ ਤਾ ਉਹ ਉਸਲਾਈ ਛੇਤੀ ਬਣਾ ਦੇਵੇਗਾ l  ​​​​​​​

    ਆਪਣੇ ਭਰਾਵਾਂ ਨਾਲ ਲੜਦਾ ਰਹਿਣ ਵਾਲਾ :- ਵੀਰਾਂ ਵਾਲੀ ਅਨੁਸਾਰ ਵਜੀਰੇ ਸਮੇਤ ਉਸ ਦੇ ਤਿੰਨ ਪੁੱਤਰ ਆਪਸ ਵਿਚ ਲੜਦੇ ਰਹਿੰਦੇ ਸਨ ਤੇ ਉਸ ਨੂੰ ਪਿਆਰ ਨਹੀਂ ਸਨ ਕਰਦੇ |
    ਹਾਸ ਰਾਸ ਉਪਜਾਉਣ ਵਾਲਾ :- ਇਕਾਂਗੀ ਵਿਚ ਉਸ ਦੀ ਥਾਣੇਦਾਰ ਨਾਲ ਗੱਲ ਬਾਤ ਤੇ ਉਸ ਦੇ ਤਰਲੇ ਇਕਾਂਗੀ ਵਿਚ ਹਾਸ ਰਾਸ ਪੈਦਾ ਕਰਦੇ ਹਨ ਤੇ ਥਾਣੇਦਾਰ ਤੇ ਵਿਅੰਗਮਈ ਚਰਿਤਰ ਨੂੰ ਖੂਬ ਊਗਾੜਦੇ ਹਨ |

    (ਅ) ਸੁਖਦੇਵ     

    ਸੁਖਦੇਵ ਸਿੰਘ ਦੂਜਾ ਵਿਆਹ ਇਕਾਂਗੀ ਦਾ ਮਹੱਤਵਪੂਰਨ ਪਾਤਰ ਹੈ ਉਸ ਮਨਜੀਤ ਦਾ ਪਤੀ ਹੈ ਉਹ ਗੁਰਦਿੱਤ ਸਿੰਘ ਤੇ ਨਿਹਾਲ ਕੌਰ ਦਾ ਪੁੱਤਰ ਹੈ ਉਸ ਦਾ ਵਿਆਹ ਹੋਇਆ ਢਾਈ ਸਾਲ ਹੋ ਗਏ ਪਰ ਹਜੇ ਤਕ ਉਸ ਦੇ ਕੋਈ ਬਚਾ ਨਹੀਂ ਹੋਇਆ | ਇਕਾਂਗੀ ਦੇ ਪਲਟਣ ਨੂੰ ਮੋੜ ਦੇਣ ਤੇ ਸਮਸਿਆ ਦੀ ਪੇਸ਼ਕਾਰੀ ਵਿਚ ਉਸ ਦਾ ਪਾਤਰ ਮਹੱਤਵਪੂਰਨ ਸਥਾਨ ਰੱਖਦਾ ਹੈ |
    ਪੜਿਆ ਲਿਖਿਆ ਤੇ ਨਵੀਂ ਖ਼ਯਾਲ ਦਾ ਮਾਲਕ :- ਪੜਿਆ ਲਿਖਿਆ ਤੇ ਨਵੀਂ ਖ਼ਯਾਲ ਦਾ ਮਾਲਕ ਹੋਣ ਕਰਕੇ ਉਹ ਆਪਣੀ ਪਤਨੀ ਨੂੰ ਆਪਣੇ ਘਰ ਵਿਚ ਬਰਾਬਰੀ ਦਿੰਦਾ ਹੈ | ਉਹ ਆਪਣੀ ਪਤਨੀ ਨੂੰ ਆਪਣਾ ਨਾ ਲੈ ਕੇ ਬੁਲਾਉਣ ਦੀ ਖੁਲ ਦਿੰਦਾ ਹੈ |
    ਹੱਸਮੁੱਖ ਤੇ ਮਖੌਲੀਆ :- ਉਹ ਆਪਣੀ ਮਾਂ ਨੂੰ ਬੜੇ ਹੱਸਮੁੱਖ ਤੇ ਮਖੌਲੀਆ ਲਹਿਜੇ ਨਾਲ ਸੰਜੋਨਦਾ ਹੈ | ਉਹ ਨਿਹਾਲ ਕੌਰ ਨੂੰ ਕਹਿੰਦਾ ਹੈ ." ਹੈ ਬੜੀ ਖੁਸ਼ੀ ਨਾਲ ਕਰੋ ਪ੍ਰਬੰਧ ਮੈ ਜੀ , ਮੇਰੇ ਦੂਜੇ ਵਿਆਹ ਦਾ ਮਨਜੀਤ ਮੇਰੇ ਕੋਲ ਛਾਉਣੀ ਵਿਚ ਰਿਹਾ ਕਰੁ |"
    ਡਾਲੀਲਬਾਜ :- ਉਹ ਬੜਾ ਦਲੀਲਬਾਜੀ ਨਾਲ ਗੱਲ ਕਰਦਾ ਸੀ ਤੇ ਗੱਲ ਦੀ ਡੂੰਗੀ ਨੂੰ ਸਮ੍ਜਦਾ ਹੈ |
    ਹਾਜ਼ਰ ਜਵਾਬ :- ਉਹ ਬੜਾ ਹੀ ਹੈਜ਼ਾਰ ਜਵਾਬ ਸੀ , ਉਸ ਦੀ ਹਾਜ਼ਰ ਜਵਾਬੀ ਇਕਾਂਗੀ ਵਿਚ ਹਾਸ ਰਾਸ ਪੈਦਾ ਕਰਦੀ ਹੈ
    ਭੈਣਾਂ ਦੇ ਹੱਕ ਦੀ ਰਾਖੀ ਕਾਰਨ ਵਾਲਾ :- ਉਹ ਕਹਿੰਦਾ ਹੈ ਕਿ ਉਹ ਆਪਣੀ ਭੈਣ ਦੇ ਪਤੀ ਨੂੰ ਦੂਜਾ ਵਿਆਹ ਨਹੀਂ ਕਰਨ ਦੇਵੇਗਾ ਉਹ ਕਹਿੰਦਾ ਹੈ ,"ਮਖੌਲ ਹੀ ਆ ਦੂਜਾ ਵਿਆਹ  ਅਸੀਂ ਮਰਗੇ "|
    ਹਾਸ ਰਸ ਪੈਦਾ ਕਾਰਨ ਵਾਲਾ : ਨਾਟਕ ਵਿਚ ਉਸ ਦੀ ਦਲੀਲਬਾਜੀ ਹਾਜ਼ਰ ਜੁਆਬੀ ਮਖੌਲ ਤੇ ਹੱਸ ਰਾਸ ਪੈਦਾ ਕਰਦੀ ਹੈ |

  27. 9. ਹੇਠ ਲਿਖੇ ਵਾਰਤਾਲਾਪਾਂ ਵਿੱਚੋਂ ਕਿਸੇ ਇੱਕ ਵਾਰਤਾਲਾਪ ਦੇ ਪ੍ਰਸ਼ਨਾਂ ਦੇ ਉੱਤਰ ਲਿਖੋ :

    "ਨਹੀਂ ਇਹ ਗੱਲ ਨਹੀਂ, ਮੈਂ ਆਪਣੇ ਪੈਰਾਂ 'ਤੇ ਖਲੋਣਾ ਚਾਹੁੰਦਾ ਹਾਂ, ਪਰ ਤੁਸੀਂ ਮੇਰੀ ਗੱਲ ਨਹੀਂ ਸਮਝੋਗੇ ।

    ” ਪ੍ਰਸ਼ਨ : (ੳ) ਇਹ ਸ਼ਬਦ ਕਿਹੜੇ ਇਕਾਂਗੀ ਵਿੱਚੋਂ ਹਨ ?          

    Answer:

    ਨਾਇਕ 

  28. (ਅ) ਇਕਾਂਗੀ ਦੇ ਲੇਖਕ ਦਾ ਕੀ ਨਾਂ ਹੈ ?

    Answer:

    ਗੁਰਸ਼ਰਨ ਸਿੰਘ 

  29. (ਏ) ਇਹ ਸ਼ਬਦ ਕਿਸ ਨੇ, ਕਿਸ ਨੂੰ ਕਹੇ?

    Answer:

    ਇਹ ਸ਼ਬਦ ਪੁੱਤਰ ਨੇ ਪਿਤਾ ਨੂੰ ਕਹੇ

  30. ਜਾਂ

    "ਸੋਚਣ ਵਾਲੀ ਕਿਹੜੀ ਗੱਲ ਏ ? ਅਸਲੀ ਘਰ ਵਾਲੀ ਸਾਂਭ ਲਵੇ ਤੇ ਨਕਲੀ ਤਿੱਤਰ ਹੋ ਜਾਵੇ । ਭਰਾ ਮੰਨ ਜਾਵੇ ਤਾਂ ਵਾਹ ਭਲਾ, ਨਹੀਂ ਤੇ ਫੇਰ ਪੇਂਡੂਆਂ ਵਾਲੇ ਦੋ ਹੱਥ ਕਰ ਲਵਾਂਗੇ ।

    ਪ੍ਰਸ਼ਨ : (ੳ) ਇਹ ਸ਼ਬਦ ਕਿਸ ਇਕਾਂਗੀ ਵਿੱਚੋਂ ਹਨ ?

    Answer:

    ਸਮੁੰਦਰੋਂ ਪਾਰ

  31. (ਅ) ਇਹ ਇਕਾਂਗੀ ਕਿਸ ਦੀ ਰਚਨਾ ਹੈ ?          

    Answer:

    ਕਪੂਰ ਸਿੰਘ ਘੁੰਮਣ 

  32. (ਏ) ਇਹ ਸ਼ਬਦ ਕਿਸ ਨੇ, ਕਿਸ ਨੂੰ ਕਹੇ ?

    Answer:

    ਸੁਖਦੇਵ ਨੇ ਬਲਵੰਤ ਢਿੱਲੋਂ ਨੂੰ ਕਹੇ 

  33. 10, ਨਾਵਲ 'ਇੱਕ ਹੋਰ ਨਵਾਂ ਸਾਲ ਦੇ ਆਧਾਰ 'ਤੇ ਹੇਠ ਲਿਖੇ ਪਾਤਰਾਂ ਵਿੱਚੋਂ ਕਿਸੇ ਇੱਕ ਦਾ ਪਾਤਰ-ਚਿਤਰਨ ਲਗਪਗ 150 ਸ਼ਬਦਾਂ ਵਿੱਚ ਲਿਖੋ :

    (ਉ) ਬੰਤਾ

    Answer:

    (ਉ) ਬੰਤਾ

    ਬੰਤਾ ਇਕ ਹੋਰ ਨਵਾਂ ਸਾਲ ਦਾ ਮੁੱਖ ਪਾਤਰ ਹੈ l ਤਾਰੋ ਉਸ ਦੀ ਪਤਨੀ ਹੈ l ਉਸ ਦੇ ਤਿੰਨ ਬੱਚੇ ਹਨ ਦੋ ਧੀਆਂ ਤੇ ਇਕ ਮੁੰਡਾ ਫੁੰਮਣ l ਉਹ ਅੰਮ੍ਰਿਤਸਰ ਵਿਚ ਰਿਕਸ਼ਾ ਚਲਾਉਣ ਦਾ ਕਾਮ ਕਰਦਾ ਹੈ l ਉਸ ਦਾ ਬਾਪ ਗਰੀਬ ਖੇਤ ਮਜਦੂਰ ਸੀ l ਜੋ ਉਸ ਦੇ ਸਿਰ ਕਾਰਜ ਛੱਡ ਕੇ ਮਰਿਆ ਸੀ ਲੁਸ ਦਾ ਬਾਪ ਪਰਵਾਰ ਸਮੇਤ ਪਾਕਿਸਤਾਨ ਤੋਂ ਆਇਆ ਸੀ l ਬੰਤਾ ਦੇ ਸਿਰ ਦੇ ਵਾਲ ਭਾਵੈ ਕਾਟੇ ਹੋਈ ਸਨ l ਪ੍ਰੰਤੂ ਉਹ ਪੱਗ ਬਣਦਾ ਸੀ l ਉਹ ਦਾੜੀ ਪੰਜ ਛੇ ਮਹੀਨਿਆਂ ਪਿੱਛੋਂ ਕਟਾ ਲੈਂਦਾ ਹੈ ਤੇ ਸਿਗਰਟਾਂ ਵੀ ਪੀਂਦਾ ਹੈ  l ਉਸ ਨਾ ਕੱਪੜੇ ਬਥੇਰੇ ਪਾਏ ਹੋਈਂ ਸਨ ਪਰ ਠੰਡ ਉਸ ਨੂੰ ਅੰਦਰ ਵੜਦੀ ਮਹਿਸੂਸ ਹੁੰਦੀ ਹੈ l ਉਸ ਦਾ ਸਵੈਟਰ ਤਿੰਨ ਥਾਵਾਂ ਤੋਂ ਪਾਟੀਆਂ ਹੋਇਆ ਹੈ ਅਤੇ ਕੋਟ  ਦੀਆਂ ਸਿਰਫ ਅਰਦਾ ਹੀ ਪਾਰਟੀਆਂ ਹੋਇਆ ਹਨ ਠੰਡ ਵਿਚ ਰਿਕਸ਼ਾ ਚਲਾਉਣ ਕਾਰਕ ਉਸ ਦੇ  ਹੱਥ ਪੈਰ ਠਰੇ ਹੋਈ ਹਨ l ਹੱਥਾਂ ਨੂੰ ਖੁਸ਼ਕੀ ਚਡੀ ਹੋਈ ਹੈ ਤੇ ਥਾਂ ਥਾਂ ਤੋਂ ਚਮੜੀ ਉਖੜੀ ਹੋਈ ਹੈ l ਉਸ ਦੇ ਹੱਥ ਕਾਲੇ ਤੇ ਖੁਸਕ ਸਨ l 
    ਇਕ ਕਿਰਤੀ ਆਦਮੀ ; ਬੰਤਾ ਇਕ ਕਿਰਤੀ ਆਦਮੀ ਹੈ ਉਹ ਓਦੋ ਤੋਂ ਰਿਸ਼ਕ ਚਲਾਉਣ ਦਾ ਕਾਮ ਕਰ ਰਿਹਾ  ਹੈ ਜਦੋ ਉਸ ਦੇ ਹਾਲੇ ਮੁੱਛ ਵੀ ਨਹੀਂ ਸੀ ਫੁੱਟੀ l ਉਹ ਇਨੀ ਸਖਤ ਸਰਦੀ ਵਿਚ ਵੀ ਹਰ ਰੋਜ਼ ਸੂਰਾ ਛਾਂ ਨਾਲ ਰਾਤ ਦੀ ਬਚੀ ਹੋਈ ਰੋਟੀ ਖਾ ਕੇ ਸਵੇਰੇ ਛੇ ਵਜੇ ਕਾਲਕਾ ਮੇਲ ਦਿਆਂ ਸਵਾਰੀਆਂ ਚੁੱਕਣ ਲਈ ਸਟੇਸ਼ਨ ਉਤੇ ਪੌਂਚ ਜਾਂਦਾ ਹੈ ਲ
    ਹੱਕ ਹਲਾਲ ਦੇ ਖਾਨ ਵਾਲਾ : ਬੰਤਾ ਸਵਾਰੀਆਂ ਤੋਂ ਯੋਗ ਪੈਸੇ ਮੰਗਦਾ ਹੈ l ਉਸਦੇ ਇਹ ਆਦਤ ਨਹੀਂ ਹੈ ਕਿ ਕਿਸੇ ਮੁਸੀਬਤ ਜਾ ਖੁਸ਼ੀ ਗ਼ਮੀ ਦਾ ਫਾਇਦਾ ਉਠਾ ਕੇ ਵੱਧ ਪੈਸੇ ਮੰਗੇ l  ਉਹ ਦਸਆ ਨਹੁੰਆ  ਦੇ ਕਿਰਤ ਵਿਚ ਵਿਸ਼ਵਾਸ਼ ਰੱਖਦਾ ਹੈ l ਉਹ ਹੋਰਨਾਂ ਰੇਸਖੇਆ ਵਾਲਿਆਂ ਵਾਂਗ ਨਜਾਇਜ ਕਾਮ ਕਰ ਕੇ ਪੈਸੇ ਨਹੀਂ ਕਮਾਉਣੇ ਚਾਹੁਦਾl 
    ਆਰਥਿਕ ਤੰਗੀ ਦਾ ਸ਼ਿਕਾਰ : ਬੰਤਾ ਮਹਿਗਾਈ ਤੋਂ ਪਰਸ਼ੇਨ ਅਤੇ ਆਰਥਿਕ ਤੋਰ ਤੇ ਤੰਗ ਹੈ l ਬਾਪ ਦੇ ਮੌਤ ਤੇ ਉਸ ਤੇ ਚੜੇ ਕਰਜੇ ਕਰਨ ਉਸ ਨੂੰ ਪੰਜਵੀ ਦੀ ਪੜਿ ਵਿਚੇ ਛੱਡਣੀ ਪਈ l ਉਹ ਮਹਿਗਾਈ ਦੇ ਮਾਰ ਦਾ ਮਰਿਆ ਹੋਇਆ ਹੈ ਤੇ ਅਨੁਭਵ ਕਰਦਾ ਹੈ ".........ਜੋ ਮਰਜੀ ਕਮਾ ਲੋ ਕੁਜ ਬਣਦਾ ਏ ਨਹੀਂ ਹੋਰ ਗੱਲਾਂ ਤਾ ਛੱਡੋ ਪੇਟ ਭਰਨ ਜੋਗੇ ਪੈਸੇ ਨਹੀਂ ਕਮਾਏ ਜਾਂਦੇ " l ਅਜਿਹੀ ਸਥਿਤੀ ਵਿਚ ਉਹ ਸੋਚਦਾ ਹੈ ਕਿ ਉਹ ਪਰਦੇਸ ਚਲਾ ਜਾਵੇ ਤਾ ਖੂਬ ਪੈਸੇ ਕਮਾ ਕੇ ਸੋਹਣਾ ਘਰ ਬਣਾ ਕੇ ਚੰਗਾ ਖਾਵੇ ਹੰਢਾਵੇ  l

    ਅਣਖੀਲਾ : ਉਹ ਬਹੁਤ ਅਣਖੀਲਾ ਸੀ l ਇਕ ਦਿਨ ਜਦੋ ਉਸ ਨੂੰ ਖੇਤ ਮਜਦੂਰ ਬਣੇ ਨੂੰ ਸਰਦਾਰਾਂ ਦੇ ਮੁੰਡੇ ਨੇ ਕੁਟਿਆ ਤਾ ਉਸ ਨੇ ਵੀ ਉਸ ਦਾ ਦੋ ਟੀਕਾ ਦਿਤੀਆਂ ਉਸ ਦੇ ਦਿਲ ਸਰਦਾਰਾਂ ਦੇ ਗੁਲਾਮੀ ਤੋਂ ਡਰ ਗਿਆ ਤਾ ਉਹ ਪਿੰਡ ਛੱਡ ਕੇ ਸ਼ਹਿਰ ਆਇਆ ਕਿਉਂਕਿ ਉਹ ਸਮਝਦਾ ਸੀ ਕਿ ਇਸ ਵਿਚ ਕਿਸੇ ਦੀ ਆਕੜ ਨੇ ਚਲਣੀ ਪੈਣੀl ਅਣਖੀਲਾ ਹੋਣ ਕਰਕੇ ਹੀ ਜਦੋ ਉਹ ਇਕ ਦਫਤਰ ਵਿਚ ਚਪੜਾਸੀ ਲੱਗਿਆ ਸੀ ਤਾ ਉਸ ਨੇ ਸਾਬ੍ਹ ਦੀ ਘਰਵਾਲੀ ਦੇ ਕਹਿਣ ਉਤੇ ਕੱਪੜੇ ਧੋਣ ਤੋਂ ਇਨਕਾਰ ਕਰ ਦਿੱਤਾ ਸੀ ਉਹ ਕਿਸੇ ਦੁਆਰਾ ਆਪਣੇ ਮਿਹਨਤ ਟੀ ਵੱਧ ਪੈਸੇ ਦਿੱਤੇ ਜਾਣ ਨੂੰ ਪਸੰਦ ਨਹੀਂ ਕਰਦਾ  l 

    ਪੜਾਈ ਵਿਚ ਰਹਿਣ ਦੇ ਪਛਤਾਵਾ ਦਾ ਸ਼ਿਕਾਰ :ਉਸ ਨੂੰ ਪਛਤਾਵਾ ਸੀ ਕਿ ਉਸ ਦੀ ਪੜਾਈ ਪੰਜਵੀ ਵਿਚ ਹੀ ਛੁੱਟ ਗਈ ਸੀ l ਉਹ ਜਦੋ ਆਪਣੇ ਜਮਾਤੀਆਂ ਨੂੰ ਸਕੂਲ ਜਾਂਦੇ ਦੇਖਦਾ ਤਾ ਉਸ ਦੇ ਅੰਦਰੋਂ ਬਦ ਬਈ ਇਕ ਹੌਂਕਾ ਨਿਕਲ ਜਾਂਦਾ l ਫਿਰ ਜਿਸ ਦਿਨ ਪੰਜਵੀ ਦਾ ਸਾਲਾਨਾ ਇਮਤਿਹਾਨ ਸੀ ਤਾ ਉਹ ਵੀ ਇਮਤਿਹਾਨ ਦੇਣ ਜਾ ਪੁੱਜਾ l ਘੁਰੀ ਵੱਟ ਕੇ ਦੇਖ ਰਹੇ ਅਨੁਸਾਰ ਉਹ ਪਿੱਛਲੇ ਸਾਰੇ ਮਹੀਨਿਆਂ ਦੀ ਫੀਸ ਦੇ ਕੇ ਇਮਤਿਹਾਨ ਵਿਚ ਬੈਠ ਗਿਆ ਬੇਸ਼ਕ ਉਸ ਨੂੰ ਆਉਂਦਾ ਕੁੱਝ ਨਹੀਂ ਸੀ  l ਅਸਲ ਵਿਚ ਉਹ ਚੋਥੀ ਪਾਸ ਨਾਲੋਂ ਪੰਜਵੀ ਫੇਲ ਕਹਾਉਣਾ ਪਸੰਦ ਕਰਦਾ ਸੀ l ਉਹ ਸਮਝਦਾ ਸੀ ਕਿ ਪੜੇ ਲਿਖੇ ਬੰਦੇ ਦੀ ਟੋਰ ਹੀ ਹੋਰ ਹੁੰਦੀ ਸੀ l ਉਹ ਆਪਣੇ ਆrਪ ਨੂੰ ਪੜਿਆ ਲਿਖਿਆ  ਜਾਹਰ ਕਰਨ ਲਈ ਸਹੁਰੇ ਘਰ ਜਾਂਦਾ ਹੋਇਆ ਹੱਥ ਵਿਚ ਅਖਬਾਰ ਫੜ ਕੇ ਜਾਂਦਾ ਸੀ l 

    ਇਕ ਜਿੰਮੇਵਾਰ ਵਿਅਕਤੀ : ਬੰਤਾ ਇਕ ਇਕ ਜਿੰਮੇਵਾਰ ਵਿਅਕਤੀ ਹੈ l ਜਦੋ ਕੋਈ ਸੋਹਣੀ ਕੁੜੀ ਉਸ ਦੇ ਰਿਕਸ਼ੇ ਵਿਚ ਬੈਠ ਜਾਂਦੀ ਹੈ ਤਾ ਉਸ ਦੇ ਮਾਨ ਵਿਚ ਇਕ ਚਾਅ ਜਿਹਾ ਚੜ ਜਾਂਦਾ ਹੈ ਪਰ ਫਿਰ ਵੀ ਉਸ ਪ੍ਰਤੀ ਉਸ ਦੇ ਵਿਚਾਰ ਬੁਰੇ ਨਹੀਂ ਸਨ ਹੁੰਦੇ l ਇਸ ਦੇ ਨਾਲ ਹੀ ਉਹ ਆਪਣੇ ਰਿਕਸ਼ੇ ਵਿਚ ਬੈਠੀ ਸਵਾਰੀ ਦੇ ਰਖਿਆ ਕਰਨਾ ਆਪਣਾ ਫਰਜ ਸਮਝਦਾ ਹੈ l ਇਸੇ ਕਰਕੇ ਇਕ ਵਾਰ ਜਦੋ ਉਸ ਦੇ ਰਿਕਸ਼ੇ ਵਿਚ ਬੈਠਿਆਂ ਕੁੜੀਆਂ ਨੂੰ ਦੋ ਮੁੰਡੇ ਛੇੜਨ ਲੱਗੇ ਤਾ ਉਸ ਨੂੰ ਗੁੱਸਾ ਚੜ ਗਿਆ ਤੇ ਉਸ ਨੇ ਰਿਕਸ਼ਾ ਰੋਕ ਕੇ ਓਹਨਾ ਨੂੰ ਫੜਨ ਦੇ ਕੋਸ਼ਿਸ ਕੀਤੀ l 
    ਪਤਨੀ ਦਾ ਖਿਆਲ ਰੱਖਣ ਵਾਲਾ : ਉਸ ਨੂੰ ਆਪਣੀ ਪਤਨੀ ਦੀ ਸਿਹਤ ਦਾ ਬਹੁਤ ਫਿਕਰ ਰਹਿੰਦਾ ਹੈ l ਉਸ ਦੇ ਪਾਟੇ ਪੁਰਾਣੇ ਕੱਪੜੇ ਦੇਖ ਕੇ ਉਸ ਨੂੰ ਬਹੁਤ ਦੁੱਖ ਹੁੰਦਾ ਹੈ l ਉਸ ਚਾਹੁਦਾ ਸੀ ਕਿ ਉਹ ਖੂਬ ਕਮਾਈ ਕਰੇ l ਚੰਗਾ ਘਰ ਬਣਾ ਕੇ ਚੰਗਾ ਖਾਵੇ ਹੰਢਾਏ ਤੇ ਤਾਰੋ ਨੂੰ ਕੁਸ਼ ਰਖੇ l 
    ਆਮਿਰ ਹੋਣ ਦੇ ਸੁਪਨੇ ਵਿਖੇਨ ਵਾਲਾ : ਇਕ ਦਿਨ ਉਹ ਗੁੱਸਾ ਵਿਚ ਤਾਰੋ ਨੂੰ ਤਿੰਨ ਚਾਰ ਤੇਫੇ ਮਾਰ ਕੇ ਗਏ ਪਰ ਇਸ ਤੋਂ ਮਗਰੋਂ ਉਸ ਨੂੰ ਦੁੱਖ ਵੀ ਬਹੁਤ ਹੋਇਆ ਉਹ ਦਿਆਲੇ ਵਾਂਗ ਪਤਨੀ ਨਾਲ ਆਪਣੇ ਬੁਰਾ ਸਲੂਕ ਸੰਬਧੀ ਅਸਵੇਦਲਸਲ ਨਹੀਂ ਸੀ l  \

    ਧਾਰਮਿਕ ਬਿਰਤੀ ਵਾਲਾ : ਬੰਤਾ ਧਾਰਮਿਕ ਬਿਰਤੀ ਵਾਲਾ ਹੈ l ਉਹ ਆਪਣੀਆਂ ਗੱਲਾਂ ਵਿਚ ਵਾਹਿਗੁਰੂ ਨੇ ਚਾਹਿਆ ਸਬਦ ਦੇ ਵਰਤੋਂ ਕਰਦਾ ਹੈ l ਉਹ ਗੁਰੁਦਵਾਰੇ ਜਾਂਦਾ ਹੈ l ਗੁਰੂ ਗੋਬਿੰਦ ਸਿੰਘ ਦਾ ਜਨਮ ਦਿਨ ਕਰਕੇ ਉਹ ਦਰਬਾਰ ਸਾਹਿਬ ਮੱਥਾ ਟੇਕਣਾ ਚਾਹੁੰਦਾ ਸੀ l 
    ਕਿਸਮਤ ਨੂੰ ਮੰਨਣ ਵਾਲਾ ਤਾ ਵਹਿਮੀ : ਬੰਤਾ ਜੇ ਪੜ੍ਹ ਨਹੀਂ ਸਕਿਆ ਤਾ ਉਹ ਸਮਝਦਾ ਹੈ ਕਿਸਮਤ ਵਾਲੇ ਈ ਪੜ੍ਹਦੇ ਐl "ਉਹ ਚੰਗੀ ਬੋਹਣੀ ਵਿਚ ਬਹੁਤ ਵਿਸਵਾਸ਼ ਕਰਦਾ ਹੈ l ਉਹ ਸਮਝਦਾ ਦਾ ਹੈ ਕਿ ਜੇਕਰ ਉਸ ਨਾ ਨਵਾਂ ਸਾਲ ਦੇ ਪਹਿਲੇ ਦਿਨ ਬਹੁਤ ਕਮਾਈ ਕੀਤੀ ਤਾ ਸਾਰਾ ਸਾਲ ਕਮਾਈ ਵਿਚ ਬਰਕਤ ਪਈ ਰਹੇਗੀ l ਉਸ ਦਾ ਚੰਗਾ ਮਾੜੇ ਕਰਮਾਂ ਤੇ ਜੂਨਾਂ ਵਿਚ ਵੀ ਵਿਸਵਾਸ਼ ਹੈ l 
    ਬੱਚਿਆਂ ਨਾਲ ਮੋਹ ਰੱਖਣ ਵਾਲਾ : ਬੰਤਾ ਬੱਚਿਆਂ ਨਾਲ ਮੋਹ ਰੱਖਦਾ ਹੈ l ਜਦੋ ਉਹ ਗਲੀ ਮਸਤ ਰਾਮ ਜਾਣ ਵਾਲੇ ਜੋੜੇ ਦੇ ਵੱਡੇ ਮੁੰਡੇ ਨੂੰ ਪਿੱਛੇ ਜਗਾ ਨਾ ਬਚਨ ਕਰਕੇ ਆਪਣੇ ਅੱਗੇ ਮੋਹਰਲੇ ਡੰਡੇ ਉੱਤ ਬਿਠਾ ਲੈਂਦਾ ਹੈ ਤਾ ਉਹ ਉਸ ਨੂੰ ਆਪਣੇ ਮੁੰਡੇ  ਫੁੰਮਣ ਦੇ ਉਮਰ ਦਾ ਹੀ ਲੱਗਦਾ ਸੀ l ਉਹ ਨਹੀਂ ਚਾਹੁੰਦਾ ਕਿ ਉਸ ਦਾ ਪੁੱਤਰ ਰਿਕਸ਼ਾ ਚਲਾਏ l ਉਹ ਆਪਣੇ ਬਚਿਆ ਨੂੰ ਵੀ ਕਿਸੇ ਚੀਜ਼ ਤੋਂ ਨਾਹ ਕਰਕੇ ਓਹਨਾ ਦਾ ਦਿਲ ਨਹੀਂ ਟੋਰਦਾ l ਉਹ ਆਸ ਕਰਦਾ ਹੈ ਕਿ ਉਸ ਦੇ ਉਸ ਦੇ ਪੁੱਤਰ ਦੇ ਵੱਡਾ ਹੋ ਜਾਣ ਨਾਲ ਉਸ ਦਾ ਦਲਿੱਦਰ ਕੱਟਿਆ ਜਾਵੇਗਾ l ਉਹ ਆਪਣੇ ਪੁੱਤਰ ਨੂੰ ਪੁਰੀਆ ਚੋਦਾ ਜਮਾਤਾਂ ਪੜਾਉਣੀਆਂ ਚਾਹੁੰਦਾ ਹੈ l 
    ਮਾਂ ਦਾ ਖਿਆਲ ਰੱਖਣ ਵਾਲਾ : ਬੰਤਾ ਦੇ ਮਾਂ ਭਾਵੇ ਉਸ ਦੇ ਪਤਨੀ ਨਾਲ ਨਰਾਜ ਹੋ ਕੇ ਪਿੰਡ ਚਲੀ ਗਈ ਸੀ l ਪ੍ਰੰਤੂ ਉਹ ਉਸ ਦਾ ਖਿਆਲ ਰੱਖਦਾ ਹੈ l ਮਹੀਨੇ ਦੋ ਮਹੀਨਿਆਂ ਮਗਰੋਂ ਜਾ ਕੇ ਉਸ ਨੂੰ ਕੁੱਝ ਰੁਪਏ ਦੇ ਆਓਂਦਾ ਹੈ l    

    ਦੇਸ ਭਗਤੀ ਦੀ ਭਾਵਨਾ ਵਾਲਾ ; ਉਹ ਜਲਿਆਂ ਵਾਲੇ ਬਾਗ਼ ਦੇ ਦੁਖਾਂਤ ਨੂੰ ਯਾਦ ਕਰ ਕੇ ਦੁਖੀ ਹੁੰਦਾ ਹੈ ਤੇ ਉਸ ਦੇਸ ਭਗਤ ਬਜੁਰਗ ਦੇ ਦਰਸਨ ਕਰਨੇ ਚਾਹੁੰਦਾ ਹੈ ਜਿਸਦੀ ਲੱਤ ਵਿਚ ਗੋਲੀ ਲੱਗੀ ਸੀ l 
    ਹੀਣਤਾ ਭਾਵਨਾ ਵਾਲਾ :ਬੰਤਾ ਜਲਿਆਂ ਵਾਲੇ ਬਾਗ਼ ਵਿਚ ਜਖਮੀ ਹੋਣ ਵਾਲੇ ਬਜ਼ੁਰਗ ਦੇ ਦਰਸਨ ਕਰਨ ਬਾਰੇ ਸੋਚਦਾ ਹੈ ਤਾ ਨਾਲ ਹੀ ਉਸ ਦੇ ਮਨ ਵਿਚ ਖਿਆਲ ਆਉਂਦਾ ਹੈ ,".....ਪਰ ਬੰਤਾਆ ਤੂੰਹੈ ਕੌਣ ? ਕੀ ਹੈਸੀਅਤ ਐ ਤੇਰੀ ? ਕਿਵ ਜਾਏਗਾ ਕਿਸ ਦੇ ਘਰ ? ਕੱਪੜੇ ਵਿਖ ਆਪਣੇ ਓਕਾਤ ਵਿਖ ਆਪਣੀਂ ਆਵੈ ਨਾ ਛਾਲਾ ਮਾਰ ਉੰਚੀਆਂ  ਉੰਚੀਆਂ l 

    ਹੱਸਮੁੱਖ ਸੁਬਾ ਨੂੰ ਪਸੰਦ ਕਰਨ ਵਾਲਾ : ਬੰਤਾ ਮੱਖਣ ਦੇ ਹੱਸਮੁੱਖ ਸੁਬਭਾ ਤੋਂ ਬਹੁਤ ਕੁਸ਼ ਹੁੰਦਾ ਹੈ ਤੇ ਕਹਿੰਦਾ ਹੈ ਬਣਦਾ ਹੋਵੇ ਤਾ ਹੱਸਮੁੱਖ ਹੋਵੇ ਇਓ ਨਾ ਜਾਪੇ ਜਿਵੇ ਰੱਬ ਦੀ ਮਕਾਣੇ ਆਇਆ ਹੋਇਆ l
    ਹੀਰ ਗਾ ਲੈਣ ਵਾਲਾ : ਬੰਤਾ ਕੰਨ ਉਤਾ ਹੱਥ ਰੱਖ ਕੇ ਬਹੁਤ ਸੋਹਣੀ ਹੀਰ ਗਾ  ਲੈਂਦਾ ਹੈ l ਉਸ ਦੇ ਮੂੰਹੋ ਹੀਰ ਸੁਨ ਕੇ ਦਿਆਲਾ ਝਮਦਾ ਹੈ l 
    ਰੋਮਾਂਟਿਕ ਰੁਚੀਆਂ ਵਾਲਾ : ਬੰਤਾ ਆਮ ਵਿਅਕਤੀਆਂ ਵਾਂਗ ਕੁੱਝ ਰੋਮਾਂਟਿਕ ਰੁਚੀਆਂ ਵਾਲਾ ਵੀ ਹੈ l ਜਦੋ ਕੋਈ ਸੋਹਣੀ ਕੁੜੀ ਉਸ ਦਾ ਰਿਕਸ਼ੇ ਵਿਚ ਬੈਠ ਦੇ ਹੈ ਤਾ ਉਸਦਾ ਜੀ ਕਰਦਾ ਹੈ ਕੀ ਰਸਤਾ ਹੈ ਮੁਕੇ ਨਾ , ਪ੍ਰੰਤੂ ਇਸ ਦੇ ਨਾਲ ਹੀ ਉਹ ਉੱਚੇ ਚਰਿਤ੍ਰ ਦਾ ਮਾਲਕ ਵੀ ਹੈ l 
    ਇਨਸਾਨੀ ਭਾਵਨਾਵਾਂ ਨਾਲ ਭਰਪੂਰ : ਬੰਤਾ ਇਨਸਾਨੀ ਭਾਵਨਾਵਾਂ ਨਾਲ ਭਰਪੂਰ ਸੀ l ਉਸ ਨੇ ਹਸਪਤਾਲ ਵਿਚ ਇਕ ਲੋੜੀਦੀ ਜਨਾਨੀ ਨੂੰ ਬਿਨਾਂ ਲੋਕ ਲਾਲਚ ਤੋਂ ਦਿੱਤਾ l ਉਸ ਨੂੰ ਲੋਕਾਂ ਦਾ ਮਤਲਬੀ ਵਤੀਰਾ ਦੇਖ ਕੇ ਦੁੱਖ ਹੁੰਦਾ ਹੈ  

  34. (ਅ) ਅਸ਼ਕ

    Answer:

    ਅਸ਼ਕ 'ਇਕ ਹੋਰ ਨਵਾਂ ਸਾਲ' ਦਾ ਇਕ ਗੌਣ ਪਾਤਰ ਹੈ | ਪ੍ਰਵੇਜ ਉਸ ਦਾ ਸਾਥੀ ਹੈ | ਉਸ ਦੀਵੇ ਉਰਦੂ ਦੇ ਸ਼ਾਇਰ ਹਨ ਅਤੇ ਅੰਮ੍ਰਿਤਸਰ ਦੇ ਕੰਪਨੀ ਬਾਗ ਵਿਖੇ ਰਾਜਵੰਤ ਸਿੰਘ ਗੱਲ ਵਿਚ ਹਰ ਸਾਲ ਪਹਿਲੀ ਜਨਵਰੀ ਨੂੰ ਹੁੰਦੇ ਕਵੀ ਦਰਬਾਰ ਵਿਚ ਹਿਸਾ ਲੈਣ ਆਏ ਹਨ | ਦੋਹਾਂ ਨੇ ਖੁਲੇ ਕੁੜਤੇ ਪਜਾਮੇ ਪਾਏ ਹੋਏ ਹਨ | ਹਨ ਕਾਪੜੀਆ ਉਪਰ ਓਹਨਾ ਵਾਸਕਟ ਪਾਇਆ ਹੋਇਆ ਹਨ | ਦੋਹਾ ਦੇ ਲੰਮੇ ਲੰਮੇ ਵੱਲ ਹਨ ਤੇ ਹੱਥਾਂ ਵਿਚ ਬੈਗ ਫੜੇ ਹੋਏ ਹਨ ਉਹ ਪੈਣ ਦਬਾ ਰਹੇ ਹਨ ਪ੍ਰੰਤੂ ਅਸ਼ਕ ਪਰਵੇਜ ਵਾਂਗ ਸਿਗਰਟ ਨਹੀਂ ਪੀਂਦੇ | ਉਵੇਂ ਦੋਵੇਂ ਲੜਖੜਾ ਰਹੇ ਹਨ |
    ਇਕ ਪ੍ਰਭਾਵਸ਼ਾਲੀ ਸ਼ਾਇਰ :- ਪ੍ਰਵੇਜ ਉਸ ਦੀ ਸ਼ਾਇਰੀ ਦੀ ਪ੍ਰਸੰਸਾ ਕਰਦਿਆਂ ਹੋਇਆ ਕਹਿੰਦਾ ਹੈ "ਓਵੇ ਜੋ ਗੱਲ ਤੁਹਾਡੀ ਕਲਾਮ ਵਿਚ ਹੈ ਉਹ ਬਹੁਤ ਘਾਟ ਸ਼ਾਇਰਾਂ ਨੂੰ ਨਸੀਬ ਹੋਈ ਹੈ" |
    ਗ਼ਜ਼ਲ ਕਾਰ :- ਪ੍ਰਵੇਜ ਦੇ ਪੁੱਛਣ ਤੇ ਉਹ ਦੱਸਦਾ ਹੈ ਕਿ ਕਦੀ ਕਿਸੇ ਮਜਦੂਰ ਉਤੇ ਕਵਿਤਾ ਨਹੀਂ ਲਿਖੀ ਤੇ ਉਹ ਹਮੇਸ਼ਾ ਗ਼ਜ਼ਲ ਹੀ ਲਿਖਦਾ ਹੈ 
    ਕਾਵਮਈ ਗੱਲਾਂ ਕਰਨ ਵਾਲਾ :- ਜਦੋ ਉਹ ਬੰਤੇ ਨੂੰ ਕਹਿੰਦਾ ਹੈ ਕੇ ਅੱਜ ਰਾਤ ਉਹ ਉਸ ਬਾਰੇ ਇਕ ਜ਼ੋਰਦਾਰ ਕਵਿਤਾ ਲਿਖੇਗਾ , ਤਾਂ ਬੰਤਾ ਪੁੱਛਦਾ ਹੈ ਕਿ ਕੀ ਕਵਿਤਾ ਲਿਖ ਕੇ ਉਸ ਦੇ ਪੇਟ ਦੀ ਭੁੱਖ ਮਿਟ ਜਾਂਦੀ ਹੈ ਤਾਂ ਇਹ ਉੱਤਰ ਦਿੰਦਾ ਹੈ ਕੇ "ਮਿਟਦੀ ਤਾਂ ਨਹੀਂ ਪਰ ਤਾਲ ਜਰੂਰ ਜਾਂਦੀ ਹੈ" |
    ਪੈਸੇ ਲੈਣ ਲਯੀ ਕਵਿਤਾ ਲਿਖਣ ਵਾਲਾ :- ਉਹ ਪਰਵੇਜ ਵਾਲਾ ਪੈਸੇ ਲੈਣ ਖਾਤਿਰ ਮੁਸ਼ਾਹਰੇ ਵਿਚ ਕਵਿਤਾ ਬੋਲਣ ਲਈ ਆਇਆ  ਹੈ | ਉਸ ਨੂੰ ਆਸ ਹੈ ਕੇ ਮੁਸ਼ਾਹਰੇ ਪਿੱਛੋਂ ਪ੍ਰਵੇਜ ਦੇ ਨਾਲ ਉਸ ਨੂੰ ਵੀਹ ਪੰਜੀ ਤੋਂ ਵੱਧ ਰੁਪਏ ਮਿਲ ਜਾਣਗੇ |
    ਸਿਹਤ ਦੀ ਖ਼ਰਾਬੀ :- ਉਸ ਦੀ ਸਿਹਤ ਵਿਚ ਖਰਾਬੀ ਹੈ, ਉਹ ਆਪ ਕਹਿੰਦਾ ਹੈ , "ਕੁਜ ਸਿਹਤ ਇਜ਼ਾਜ਼ਤ ਨਹੀਂ ਦਿੰਦੀ , ਤੇ ਕੁਜ ਵੇਹਲ ਨਹੀਂ ਮਿਲਦੀ"|
    ਸੰਪਾਦਕ :- ਉਹ ਦਿਲਗੀਰ ਪਰਚੇ ਦਾ ਸੰਪਾਦਕ ਹੈ ਤੇ ਉਸ ਦਾ ਪੱਧਰ ਉਚਾ ਰੱਖਣ ਲਯੀ ਮਿਹਨਤ ਕਰਦਾ ਹੈ |
    ਉਰਦੂ ਦੇ ਖਤਮ ਹੋਣ ਦਾ ਝੋਰਾ :- ਉਸ ਨੂੰ ਉਰਦੂ ਝੀ ਸ਼ਾਹੀ ਜਬਾਨ ਦੇ ਹੋਲੀ ਹੋਲੀ ਖਤਮ ਹੋਣ ਦਾ ਡਾਰ ਵੀ ਹੈ |

  35. (ਈ)ਲਾਜੋ  

    Answer:

    ਲਾਜੋ 'ਇਕ ਹੋਰ ਨਵਾਂ ਸਾਲ' ਦਾ ਇਕ ਗੌਣ ਪਾਤਰ ਹੈ ਉਹ ਇਕ ਵਿਚੋਲਣ ਦੇ ਤੋਰ ਤੇ ਮਹੇਸ਼ੀ ਦੀ ਮਾਂ ਨੂੰ ਨਾਲ ਲੈ ਕੇ ਉਸ ਦੇ ਮੁੰਡੇ ਲਈ ਕੁੜੀ ਦਿਖੋਣ ਖਾਤਰ ਬੰਤੇ ਦੇ ਰਿਕਸ਼ੇ ਵਿਚ ਬੈਠਦੀ ਹੈ | ਉਸ ਦੀ ਆਪਣੀ ਧੀ ਦਾ ਨਾਮ ਰਾਜੀ ਹੈ |
    ਚੁਸਤ ਚਲਾਕ :- ਲਾਜੋ ਆਮ ਜਨਾਨੀਆਂ ਵਾਂਗ ਚੁਸਤ ਚਲਾਕ ਜਨਾਨੀ ਹੈ ਜਿਸ ਦਾ ਕੰਮ ਸੱਚ ਝੂਠ ਬੋਲ ਕੇ ਕੁੜੀ ਮੁੰਡੇ ਦਾ ਰਿਸ਼ਤਾ ਸਿਰੇ ਚੜਨਾ ਹੈ | ਉਹ ਕੁੜੀ ਦੀ ਸੁੰਦਰਤਾ ਤੇ ਕੁੜੀ ਦੇ ਮਾਪਿਆਂ ਦੁਵਾਰਾ ਦਿਤੇ ਜਾਨ ਵਾਲੇ ਬਹੁਤੇ ਦਾਜ ਦੀਆਂ ਗੱਲਾਂ ਕਰਕੇ ਮਹੇਸ਼ੀ ਦੀ ਮਾਂ ਨੂੰ ਰਿਸ਼ਤੇ ਲਯੀ ਤਿਆਰ ਕਰਦੀ ਹੈ ਤੇ ਫਰ ਇਹ ਵੀ ਤਰਤੀਬ ਕੱਢਦੀ ਹੈ ਕਿ ਮਹੇਸ਼ੀ ਦੇ ਭੈਂਗੇਪਨ ਨੂੰ ਕੁੜੀ ਤੋਂ ਲੁਕੋਂ ਲਯੀ ਕਿ ਕਰਨਾ ਚਾਹੀਦਾ ਹੈ ਇਸ ਕਰਕੇ ਉਹ ਸਲਾਹ ਦਿੰਦੀ ਹੈ ਕ ਮੁੰਡੇ ਨੂੰ ਗਰਮੀਆਂ ਤੋਂ ਬਚਾਉਣ ਲਈ ਐਨਕਾਂ ਲੈ ਕੇ ਕੁੜੀ ਦੇ ਸਾਹਮਣੇ ਲਿਆਂਦਾ ਜਾਵੇ|
    ਅੰਧ ਵਿਸ਼ਵਾਸ਼ੀ :- ਉਹ ਸੰਤਾਂ ਸਾਧਾਂ ਦੀਆਂ ਦਿਤੀਆਂ ਪੁੜੀਆਂ ਸੁਆਹ ਦੀਆਂ ਚੁਟਕੀਆਂ ਵਿਚ ਵਿਸ਼ਵਾਸ਼ ਕਰਦੀ ਹੈ ਉਸ ਨੂੰ ਵਿਸ਼ਵਾਸ਼ ਹੈ ਕਿ ਓਹਨਾ ਦੀ ਕਿਰਾਏਦਾਰਨੀ ਫੁੱਲਾਂ ਰਾਣੀ ਦੇ ਘਰ ਸਾਡੀ ਦੀਆਂ ਪੁੜੀਆਂ ਖਾ ਕੇ ਦੋ ਮੁੰਡੇ ਹੋਏ ਹਨ ਫਿਰ ਉਹ ਵੀ ਦੱਸਦੀ ਹੈ ਕਿ ਇਕ ਵਾਰ ਇਕ ਬਗਲੀ ਵਾਲੇ ਬਾਵੇ ਦੀਆਂ ਮੰਗਾ ਪੂਰੀਆਂ ਕਰਨ ਤੇ ਉਸ ਦੀ ਦਿਤੀ ਸੁਆਹ ਦੀ ਚੁਟਕੀ ਖਾਨ ਨਾਲ ਹੀ ਉਸ ਦੇ ਪਤੀ ਦੀ ਪੁਰਾਣੀ ਖੰਗ ਠੇਕ ਹੋ ਗਈ ਸੀ |

  36. 1. ਹੇਠ ਲਿਖੇ ਵਾਰਤਾਲਾਪਾਂ ਵਿੱਚੋਂ ਕਿਸੇ ਇੱਕ ਦੀ ਪ੍ਰਸੰਗ ਸਹਿਤ ਵਿਆਖਿਆ ਲਗ-ਪਗ 40 ਸ਼ਬਦਾਂ ਵਿੱਚ ਲਿਖੋ :

    (ੳ) “ਲਾਜੋ, ਜੇ ਇਹ ਕੁੜੀ ਪਸੰਦ ਆ ਗਈ ਤਾਂ ਮੈਂ ਮੁੰਦਰੀ ਪਾ ਦੇਣੀ ਏ, ਉਹਨੂੰ ..............”

    Answer:

    ਪ੍ਰਸੁੰਗ :- ਇਹ ਸ਼ਬਦ ਨਰੰਜਨ ਤਸਨੀਮ ਦੇ ਨਾਵਲ 'ਇਕ ਹੋਰ ਨਵਾਂ ਸਾਲ' ਵਿਚ ਬੰਤੇ ਦੇ ਰਿਕਸ਼ੇ ਵਿਚ ਰਿਸਤੇ ਦੇ ਸੰਬੰਧ ਵਿਚ ਕੁੜੀ ਵੇਖਣ ਲਈ ਗੁਰੂ ਬਜ਼ਾਰ ਜਾ ਰਹੀਆਂ ਦੇ ਔਰਤਾਂ ਵਿੱਚੋ ਮੁੰਡੇ ਦੀ ਮਾਂ ਵਿਚਲੋਨ ਲਾਜੋ ਨੂੰ ਕਹਿੰਦੀ ਹੈ 
    ਵਿਆਖਿਆ :- ਮੁੰਡੇ ਦੀ ਮਾਂ ਵਿਚਲੋਨ ਨੂੰ ਕਹਿੰਦੀ ਹੈ ਕਿ ਜੇਕਰ ਇਹ ਕੁੜੀ ਪਸੰਦ ਆ ਗਈ ਤਾਂ ਉਹ ਕੁੜੀ ਨੂੰ  ਮੁੰਦਰੀ ਪਾ ਕੇ ਆਪਣੇ ਮੁੰਡੇ ਲਈ ਰੋਕ ਲਵੇਗੀ l

  37. (ਅ) "ਖੇਡਿਆ-ਲਿਆ ਕਰ ਨਾ ਬੱਚਿਆਂ ਨਾਲ, ਤੂੰ ਤਾਂ ਉਹਨਾਂ ਨੂੰ ਬੁਲਾਂਦੀ ਈ ਨਹੀਂ

    Answer:

    ਪ੍ਰਸੁੰਗ :- ਇਹ ਸ਼ਬਦ ਨਰੰਜਨ ਤਸਨੀਮ ਦੇ ਨਾਵਲ 'ਇਕ ਹੋਰ ਨਵਾਂ ਸਾਲ' ਵਿਚ ਕੁਸਮ ਦੇ ਵਡੇਰੀ ਉਮਰ ਦੇ ਬਾਪ ਨੇ ਆਪਣੀ ਜੁਆਨ ਪਤਨੀ ਨੂੰ ਓਦੋ ਕਹੇ ਜਦੋ ਉਹ ਕਹਿੰਦੀ ਹੈ ਕਿ ਉਸ ਨੂੰ ਚੰਗੇ ਕੱਪੜੇ ਚੰਗਰ ਨਹੀਂ ਲੱਗਦੇ ਤੇ ਉਸ ਨੂੰ ਭੁੱਖ ਵੀ ਨਹੀਂ ਲਗਦੀ l
    ਵਿਆਖਿਆ :- ਵਡੇਰੀ ਉਮਰ ਦਾ ਪਤੀ ਆਪਣੀ ਜੁਆਨ ਪਤਨੀ ਨੂੰ ਕਹਿੰਦਾ ਹੈ ਕਿ ਉਹ ਉਸ ਦੇ ਬੱਚਿਆਂ ਨਾਲ ਖੇਡ ਕੇ ਖੁਸ਼ ਰਿਹਾ ਕਰੇ , ਪਰ ਉਹ ਤਾ ਓਹਨਾ ਨੂੰ ਬੁਲਾਂਦੀ ਵੀ ਨਹੀਂ ਇਹ ਠੀਕ ਨਹੀਂ 

Question paper 2

  1. 1. ਵਸਤੂਨਿਸ਼ਠ ਪ੍ਰਸ਼ਨ :

    (ੳ) ਕਿਸ ਦਾ ਨਾਂ ਧਿਆਉਣ ਨਾਲ ਮਹਾਂ-ਸੁਖ ਪ੍ਰਾਪਤ ਹੁੰਦਾ ਹੈ ?

    Answer:

    ਪਰਮਾਤਮਾ ਦਾ ਨਾਮ

  2. (ਅ) ਖੀਵੇ ਖਾਨ ਦੀ ਧੀ ਦਾ ਨਾਂ ਕੀ ਸੀ ?

    Answer:

    ਸਾਹਿਬਾਂ ਖਾਨ 

  3. (ਏ)ਪ੍ਰਿੰਤੇਜਾ ਸਿੰਘ ਦਾ ਲਿਖਿਆ ਕਿਹੜਾ ਲੇਖ ਸਾਹਿਤ-ਮਾਲਾ : 10 ਵਿੱਚ ਸ਼ਾਮਲ ਹੈ ?

    Answer:

    ਘਰ ਦਾ ਪਿਆਰ 

  4. (ਸ) ਸਿੱਖਾਂ ਦੀ ਅਰਦਾਸ ਵਿੱਚ ਕਿਸ ਚੀਜ਼ ਦੀ ਮੰਗ ਹੁੰਦੀ ਹੈ ?

    Answer:

    ਸਰਬਤ  ਦੇ ਭਲੇ ਦੀ 

  5. (ਹ) ਬਲਵੰਤ ਰਾਏ ਦੀ ਪਤਨੀ ਦਾ ਨਾਂ ਕੀ ਸੀ ?

    Answer:

    ਬਿੰਦੂ

  6. (ਕ) ਧਰਤੀ ਹੇਠਲਾ ਬਲਦ ਕਹਾਣੀ ਦੇ ਕਿਹੜੇ ਪਾਤਰ ਦੀ ਜੀਭ ਵਿੱਚ ਬਹੁਤਾ ਰਸ ਸੀ ?

    Answer:

    ਕਰਮ ਸਿੰਘ ਦੀ 

  7. (ਖ) ਹਰਦੇਵ ਬਾਜਵੇ ਦੇ ਛੋਟੇ ਭਰਾ ਦਾ ਨਾਂ ਕੀ ਹੈ ?

    Answer:

    ਸੁਖਦੇਵ 

  8. (ਗ) ਔਰੰਗਜ਼ੇਬ ਨੂੰ ਜ਼ਫ਼ਰਨਾਮਾਂ ਕਿਸ ਨੇ ਲਿਖਿਆ ?

    Answer:

    ਗੁਰੂ ਗੋਬਿੰਦ ਸਿੰਘ 

  9. (ਘ) ਬੰਤੇ ਨੂੰ ਕਿਸ ਦਾ ਚੁੱਪ-ਚੁੱਪ ਰਹਿਣਾ ਚੰਗਾ ਨਹੀਂ ਲੱਗਦਾ ?

    Answer:

    ਤਾਰੋ ਦਾ 

  10. (੩) ਬੰਤੇ ਦੀ ਪਤਨੀ ਦਾ ਨਾਂ ਕੀ ਹੈ ?

    Answer:

    ਤਾਰੋ

  11. 2. ਹੇਠ ਲਿਖੇ ਕਾਵਿ-ਟੋਟਿਆਂ ਵਿੱਚੋਂ ਕਿਸੇ ਦੋ ਦੀ ਪ੍ਰਸੰਗਾਂ ਸਹਿਤ ਵਿਆਖਿਆ ਲਗ-ਪਗ 150 ਸਬਦਾਂ ਵਿੱਚ ਲਿਖੋ :

    (ਉ) ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗਿ ਚਾਨਣੁ ਹੋਆ ॥

    ਜਿਉ ਕਰਿ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ॥

    ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ ਨ ਧੀਰਿ ਧਰੋਆ ॥

    ਜਿਥੈ ਬਾਬਾ ਪੈਰ ਧਰਿ ਪੂਜਾ ਆਸਣੁ ਥਾਪਣਿ ਸੋਆ ॥

    Answer:

    ਪ੍ਰਸੁੰਗ :- ਇਹ ਕਾਵ ਟੋਟਾ ' ਭਾਈ ਗੁਰਦਾਸ ਜੀ ' ਦਾ ਰਚਿਆ ਹੋਇਆ ਹੈ ਅਤੇ ਇਹ ' ਸਾਹਿਤ ਮਾਲਾ ' ਪੁਸਤਕ ਵਿਚ ' ਸਤਿਗੁਰ ਨਾਨਕ ਪ੍ਰਗਟਿਆ ' ਹੇਠ ਦਰਜ ਹੈ | ਇਸ ਵਿਚ ਭਾਈ ਸਾਹਿਬ ਕਲਯੁਗ ਦੀ ਭਿਆਨਕ ਦੁਰਦਸ਼ਾ ਨੂੰ ਪਿਸ਼ੋਕੜ ਵਿਚ ਰੱਖਦੇ ਹੋਏ ਦੱਸਦੇ ਹਨ ਕਿ ਇਸ ਦੁਰਦਿਸ਼ਾ ਦਾ ਉਦਾਰ ਕਰਨ ਲਈ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਲਿਆ ਤੇ ਓਹਨਾ ਨੇ ਸੰਸਾਰ ਵਿਚ ਹਰ ਪਾਸੇ ਚੱਕਰ ਲੈ ਕੇ ਪਾਪਾਂ ਦਾ ਹਨੇਰਾ ਦੂਰ ਕਰ ਦਿੱਤਾ |
    ਵਿਆਖਿਆ :- ਭਾਈ ਗੁਰਦਾਸ ਜੀ ਦੱਸਦੇ ਹਨ ਕਿ ਜਦੋ ਸਤਿਗੁਰ ਨਾਨਕ ਦੇਵ ਜੀ ਪ੍ਰਗਟ ਹੋਏ , ਤਾਂ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ ਤੇ ਗਈਆਂ ਦਾ ਚਾਨਣ ਹੋ ਗਿਆ | ਜਿਵੇਂ ਸੂਰਜ ਦੇ ਚੜਨ ਨਾਲ ਤਾਰੇ ਛਿਪ ਜਾਂਦੇ ਹਨ ਅਤੇ ਹਨੇਰਾ ਦੂਰ ਨਸ ਜਾਂਦਾ ਹੈ , ਸ਼ੇਰ ਦੀ ਤਾਬਕਾਰ ਨਾਲ ਹਿਰਨਾਂ ਦੀ ਡਰ ਭੱਜ ਜਾਂਦੀ ਹੈ ਤੇ ਧੀਰਜ ਨਹੀਂ ਕਰਦੀ , ਇਸ ਤਰਾਂ ਗੁਰੂ ਜੀ ਦੇ ਪਰਵੇਸ਼ ਨਾਲ ਪਾਪਾਂ ਨੂੰ ਭਾਜੜ ਪੈ ਗਈ | ਜਿਥੇ  ਬਾਬਾ ਜੀ ਚਰਨ ਰੱਖਦੇ ਸਨ , ਉਹ ਥਾਂ ਸੇਵਕਾਂ ਲਈ ਪੂਜਣ-ਯੋਗ ਬਣ ਜਾਂਦੀ ਸੀ |  

  12. (ਅ) ਫਰੀਦਾ ਜਿੰਨੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ ॥

    ਮਤੁ ਸਰਮਿੰਦਾ ਥੀਵਹੀ ਸਾਈਂ ਦੇ ਦਰਬਾਰਿ ॥

    Answer:

    ਪ੍ਰਸੁੰਗ :- ਇਹ ਸਲੋਕ ਸ਼ੇਖ ਫਰੀਦ ਜੀ ਦਾ ਰਚਿਆ ਹੋਇਆ ਹੈ ਅਤੇ ਇਹ 'ਸਾਹਿਤ ਮਾਲਾ' ਪੁਸਤਕ ਵਿਚ ਦਰਜ ਹੈ | ਇਸ ਸਲੋਕ ਵਿਚ ਫਰੀਦ ਜੀ ਨੇ ਮਨੁੱਖ ਨੂੰ ਓਹਨਾ ਕੋਝੇ ਕੰਮਾਂ ਦਾ ਤ੍ਯਾਗ ਕਰਨ ਦਾ ਉਪਦੇਸ਼ ਦਿੱਤਾ ਹੈ , ਜਿਨ੍ਹਾਂ ਤੋਂ ਉਸ ਨੂੰ ਕੋਈ ਆਤਮਿਕ ਲਾਭ ਪ੍ਰਾਪਤ ਨਹੀਂ ਹੁੰਦਾ |
    ਵਿਆਖਿਆ :- ਫਰੀਦ ਜੀ ਫਰਮਾਉਂਦੇ ਹਨ ਕਿ ਹੈ ਮਨੁੱਖ ! ਜਿਨ੍ਹਾਂ ਕੰਮਾਂ ਤੋਂ ਤੈਨੂੰ ਕੋਈ ਆਤਮਿਕ ਲਾਭ ਨਹੀਂ , ਤੈਨੂੰ ਓਹਨਾ ਕੋਝੇ ਕੰਮਾਂ ਦਾ ਤਿਆਗ ਕਰਨਾ ਚਾਹੀਦਾ ਹੈ | ਜੇਕਰ ਤੂੰ ਆਤਮਿਕ ਲਾਭ ਨਾ ਦੇਣ ਵਾਲੇ ਕੰਮਾਂ ਦਾ ਤਿਆਗ ਨਹੀਂ ਕਰੇਂਗਾ ਤਾਂ ਤੈਨੂੰ ਪ੍ਰਮਾਤਮਾ ਦੀ ਦਰਗਹ ਵਿਚ ਸ਼ਰਮਿੰਦਾ ਹੋਣਾ ਪਵੇਗਾ |
     

  13.  (ਏ) ਖੇ ਖ਼ਬਰ ਹੋਈ ਰਾਣੀ ਇੱਛਰਾਂ ਨੂੰ, ਜਿਸ ਜਾਇਆ ਪੂਰਨ ਪੁੱਤ ਸਾਈ ।

    ਚੂੜਾ ਭੰਨ ਤੇ ਤੋੜ ਹਮੇਲ ਬੀੜੇ, ਵਾਲ ਪੁਟ ਰਾਣੀ ਸਿਰ ਖ਼ਾਕ ਪਾਈ ।

    ਮੰਦਾ ਘਾਓ ਪਿਆਰਿਆਂ ਪੁੱਤਰਾਂ ਦਾ, ਰਾਣੀ ਭਜ ਕੇ ਰਾਜੇ ਦੇ ਪਾਸ ਆਈ ।

    ਕਾਦਰਯਾਰ ਖੜੋਇ ਮੁਕਾਰ ਕਰਦੀ, ਇਹਦੇ ਨਾਲ ਕੀ ਰਾਜਿਆ ਵੈਰ ਸਾਈ ॥

    Answer:

    ਪ੍ਰਸੁੰਗ :- ਇਹ ਕਾਵ ਟੋਟਾ " ਯਾਦਗਾਰ " ਦੇ ਕਿਸੇ " ਪੂਰਨ ਭਗਤ " ਵਿੱਚੋ ਲਿਆ ਗਿਆ ਹੈ ਅਤੇ ਇਹ ਸਾਹਿਤਮਲਾ ਪੁਸਤਕ ਵਿਚ 'ਇੱਛਰਾਂ' ਨੂੰ ਪੂਰਨ ਦੀ ਸਜਾ ਦਾ ਪਾਤਰ ਲੱਗਣ ਸਿਰਲੇਖ ਹੇਠ ਦਰਜ ਹੈ | ਇਸ ਕਿਸੇ ਵਿਚ ਕਵੀ ਨੇ ਪੂਰਨ ਭਗਤ ਦੀ ਜੀਵਨ - ਕਥਾ ਨੂੰ ਬਿਆਨ ਕੀਤਾ ਹੈ ਇਹਨਾਂ ਸਤਰਾਂ ਵਿਚ ਕਵੀ ਪੂਰਨ ਦੀ ਮਾਤਾ ਇੱਛਰਾਂ ਤੇ ਉਸ ਸਮੇ ਦੇ ਦੁੱਖ ਨੂੰ ਬਿਆਨ ਕਰਦਾ ਹੈ , ਜਦੋ ਉਸ ਨੂੰ ਲੂਣ ਦੀ ਤੋਹਮਤ ਕਰਨ ਪੂਰਨ ਵਿਰੁੱਧ ਰਾਜਾ ਦੇ ਗੁਸੇ ਦੀ ਖ਼ਬਰ ਮਿਲਦੀ ਹੈ |
    ਵਿਆਖਿਆ :- ਕਾਦਰਯਾਰ ਖਾਨ ਲਿਖਦਾ ਹੈ ਕਿ ਜਦੋ ਪੂਰਨ ਨੂੰ ਜਨਮ ਦੇਣ ਵਾਲੀ ਮਾਤਾ ਰਾਣੀ ਇੱਛਰਾਂ ਨੂੰ ਉਸ (ਪੂਰਨ) ਵਿਰੁੱਧ ਰਾਜੇ ਦਾ ਪਤਾ ਲੱਗਾ , ਤਾਂ ਉਸ ਨੇ ਦੁਖੀ ਹੋਈ ਆਪਣਾ ਚੂੜਾ ਭੰਨ ਦਿੱਤਾ | ਉਸ ਨੇ ਆਪਣੇ ਵੱਲ ਪੁੱਤ ਕ ਆਪਣੇ ਸਰ ਵਿਚ ਮਿਤੀ ਪਾ ਲਈ ਅਸਲ ਵਿਚ ਮਾਵਾਂ ਲਈ ਪੁੱਤਰਾਂ ਦੇ ਦੁੱਖ ਦਾ ਜਖਮ ਬੜਾ ਬੁਰਾ ਹੁੰਦਾ ਹੈ ਰਾਣੀ ਇੱਛਰਾਂ ਆਪਣੇ ਪਿਆਰੇ ਪੁੱਤਰ ਦੇ ਸਿਰ ਮੁਸੀਬਤ ਦੇਖ ਕੇ ਭੱਜ ਕੇ ਰਾਜੇ ਸਲਵਾਨ ਦੇ ਕੋਲ ਪੁਜੀ ਅਤੇ ਖੜੋਕੇ ਪੁਕਾਰਦੀ ਹੋਈ ਕਹਿਣ ਲਗੀ ਕਿ ਉਸ ਦਾ ਉਸ ਨਾਲ ਕੀ ਵੈਰ ਸੀ ਕਿ ਉਹ ਉਸ ਦੇ ਪੁੱਤਰ ਨੂੰ ਮਾਰਨ ਤੇ ਤੁਲ ਗਿਆ ਹੈ | 
     

  14. (ਸ) ਲੱਖ ਨਗਾਰੇ ਵੱਜਣ ਆਹਮੋ ਸਾਹਮਣੇ ॥

    ਰਾਕਸ਼ ਰਣੇ ਨਾ ਭੱਜਣ ਰਹੇ ਰੋਹਲੇ ॥

    ਸੀਹਾਂ ਵਾਂਗੂ ਗੱਜਣ ਸਭੇ ਸੂਰਮੇ ॥

    ਤਣਿ ਤਣਿ ਕੈਬਰ ਛੱਡਣ ਦੁਰਗਾ ਸਾਹਮਣੇ ॥

    Answer:

    ਪ੍ਰਸੁੰਗ :- ਇਹ ਕਾਵ ਟੋਟਾ " ਸਾਹਿਤ ਮਾਲਾ " ਪੁਸਤਕ ਵਿਚ ਦਰਜ 'ਸ਼੍ਰੀ ਗੁਰੂ ਗੋਬਿੰਦ ਸਿੰਘ' ਜੀ ਦੀ ਰਚਨਾ 'ਚੰਡੀ ਦੀ ਵਾਰ' ਵਿੱਚੋ ਲਿਆ ਗਿਆ ਹੈ ਇਸ ਵਾਰ ਵਿਚ ਗੁਰੂ ਜੀ ਨੇ ਦੁਰਗਾ ਦੇਵੀ ਦੀ ਅਗਵਾਈ ਵਿਚ ਲੜਦੇ ਦੇਵਤਿਆਂ ਦੇ ਰਾਖਸ਼ਾਂ ਨਾਲ ਹੋਏ ਮਿਥਹਾਸਿਕ ਯੁੱਧ ਦਾ ਵਰਨਣ ਕੀਤਾ ਗਿਆ ਹੈ | ਇਹਨਾਂ ਸਤਰਾਂ ਵਿਚ ਗੁਰੂ ਜੀ ਨੇ ਰਾਖਸ਼ ਦੀ ਬਹਾਦੁਰੀ ਨੂੰ ਚਿਤਰਿਆ ਹੈ |
    ਵਿਆਖਿਆ :- ਜੰਗ ਦੇ ਮੈਦਾਨ ਵਿਚ ਲੱਖਾਂ ਨਗਾਰੇ ਆਹਮੋ ਸਾਹਮਣੇ ਵੱਜ ਰਹੇ ਸਨ | ਗੁਸੇ ਨਾਲ ਭਰੇ ਹੋਏ ਰਾਕਸ਼ ਜੰਗ ਦੇ ਮੈਦਾਨ ਵਿਚ ਡਾਟੇ ਹੋਏ ਸਨ ਤੇ ਦੁਰਗਾ ਦੇਵੀ ਦਾ ਬਹਾਦੁਰੀ ਨਾਲ ਟਾਕਰਾ ਕਰ ਰਹੇ ਸਨ | ਉਹ ਮੈਦਾਨ ਵਿਚ ਪਿੱਛੇ ਨਹੀਂ ਸਨ ਹਟ ਰਹੇ | ਸਾਰੇ ਰਾਕਸ਼ ਸ਼ੇਰਾਂ ਵਾਂਗ ਗਜ ਰਹੇ ਸਨ | ਤੇ ਵੱਧ ਵੱਧ ਕੇ ਦੁਰਗਾ ਦੇਵੀ ਉਤੇ ਹਮਲੇ ਕਰ ਰਹੇ ਸਨ | ਉਹ ਸਾਰਾ ਜ਼ੋਰ ਲੈ ਕੇ ਦੁਰਗਾ ਦੇਵੀ ਵੱਲ ਤੀਰ ਛੱਡ ਰਹੇ ਸਨ ਅਤੇ ਉਸ ਨੂੰ ਪਛਾੜਨ ਦਾ ਯਤਨ ਕਰ ਰਹੇ ਸਨ |

  15. 3. ਹੇਠ ਲਿਖੀਆਂ ਕਵਿਤਾਵਾਂ ਵਿੱਚੋਂ ਕਿਸੇ ਇੱਕ ਕਵਿਤਾ ਦਾ ਕੇਂਦਰੀ ਭਾਵ ਲਗ-ਪਗ 40 ਸ਼ਬਦਾਂ ਵਿੱਚ ਲਿਖੋ :

    (ਉ) ਅਕਿਰਤਘਣ                (ਭਾਈ ਗੁਰਦਾਸ) \

    (ਅ) ਸਿੰਘਾਂ ਦੀ ਚੜ੍ਹਤ             (ਸ਼ਾਹ ਮੁਹੰਮਦ) ॥

    Answer:

    (ਉ) ਅਕਿਰਤਘਣ                (ਭਾਈ ਗੁਰਦਾਸ)

    ਧਰਤੀ ਨੂੰ ਉਚੇ ਪਹਾੜ , ਸਮੁੰਦਰ ਨਦੀਆਂ ਵੇਹੜੇ ਕੋਟ - ਗੜ , ਘਰ - ਬਾਰ , ਫਲਾਂ ਨਾਲ ਭਰੇ ਰੁੱਖ ਤੇ ਅਣਗਿਣਤ , ਜੀਵ - ਜੰਤੂ ਭਰੇ ਨਹੀਂ ਲੱਗਦੇ , ਉਸ ਨੂੰ ਤਾਂ ਕੇਵਲ ਅਕ੍ਰਿਤਘਣ ਭਰੇ ਲੱਗਦੇ ਹਨ , ਜੋ ਕਿ ਮੰਦਆਂ ਤੋਂ ਵੀ ਮੰਦੇ ਹੁੰਦੇ ਹਨ |

    (ਅ) ਸਿੰਘਾਂ ਦੀ ਚੜ੍ਹਤ             (ਸ਼ਾਹ ਮੁਹੰਮਦ) ॥

    ਅੰਗਰੇਜਾਂ ਵਿਰੁੱਧ ਚੜਾਈ ਦਾ ਹੁਕਮ ਹੁੰਦਿਆਂ ਹੀ ਸਿੱਖ ਫੌਜ ਪੋਸਾ ਵਜਾ ਕੇ ਤੁਰ ਪਾਇਆ | ਇਸ ਫੌਜ ਵਿਚ ਸਰਕਾਰਾਂ ਦੇ ਬਹਾਦੁਰ ਪੁੱਤਰ ਅਤੇ ਮਝੈਲ , ਦੁਆਬੀਏ ਸੂਰਬੀਰਾਂ ਤੋਂ ਇਲਾਵਾ ਜੰਬੂਰਖਾਨਾ ਵੀ ਸ਼ਾਮਿਲ ਸੀ |

  16. 4.ਹੇਠ ਲਿਖੇ ਲੇਖਾਂ ਵਿੱਚੋਂ ਕਿਸੇ ਇੱਕ ਦਾ ਸਾਰ ਲਗ-ਪਗ 150 ਸਬਦਾਂ ਵਿੱਚ ਲਿਖੋ ।

    (ਉ) ਬੋਲੀ                           (ਸ. ਗੁਰਬਖ਼ਸ਼ ਸਿੰਘ)

    (ਅ) ਤੁਰਨ ਦਾ ਹੁਨਰ             (ਡਾ: ਨਰਿੰਦਰ ਸਿੰਘ ਕਪੂਰ)

    Answer:

    (ਉ) ਬੋਲੀ                           (ਸ. ਗੁਰਬਖ਼ਸ਼ ਸਿੰਘ)

    ਮੂੰਹ ਮਨੁੱਖ ਦੇ ਸਰੀਰ ਦਾ ਚਿਤਰ ਹੈ , ਪਰੰਤੂ ਬੋਲੀ ਉਸ ਦੀ ਆਤਮਾ ਦਾ ਚਿਤਰ | ਜੇ ਕਿਸੇ ਬੋਲਣ ਵਾਲੇ ਦੇ ਅੰਦਰ ਬਹੁਤ ਕੁਜ ਹੋਵੇ ਤਾਂ ਸਰੋਤੇ ਕਈ ਵਾਰ ਉਸ ਅਗੇ ਜਿੰਦਾ ਵੀ ਹਾਜ਼ਰ ਕਰ ਦਿੰਦੇ ਹਨ ਬੋਲੀਦਾ ਖਜਾਨਾ ਬਚਪਨ ਦੇ ਚੋਗਿਰਦੇ ਵਿੱਚੋ ਜੁੜਨਾ ਸ਼ੁਰੂ ਹੁੰਦਾ ਹੈ | ਬਚਪਨ ਵਿਚ ਮਨ ਉਤੇ ਚਿਤਰੇ ਲਫਜ ਸਾਨੂ ਭੁਲਦੇ ਨਹੀਂ ਤੇ ਮੋਹਰ ਵਰਗਾ ਕੰਮ ਦਿੰਦੇ ਹਨ | ਇਸ ਲਈ ਜਿਥੇ ਸਾਡਾ ਬਚਪਨ ਬੀਤਿਆ ਹੁੰਦਾ ਹੈ | ਉਹ ਮੋਹਰਾਂ ਦੀ ਖਾਨ ਹੈ ਤੇ ਸਾਡੀ ਅਮੀਰੀ ਇਸੇ ਉਤੇ ਹੀ ਨਿਰਭਰ ਕਰਦੀ ਹੈ ਭਰਪੂਰ ਖਾਣ ਵਿੱਚੋ ਵੀ ਸਿਆਣੀ ਪੁਟਾਈ ਹੀ ਦੌਲਤ ਪੁੱਟ ਸਕਦੀ ਹੈ ਸਾਡੀ ਪੁਟਾਈ ਤੇ ਲੱਭਤਾਂ ਦਾ ਨਾਪ ਸਾਡੀ ਬੋਲੀ ਹੁੰਦੀ ਹੈ |
             ਸਾਡੀ ਬੋਲੀ ਉਹ ਹੁੰਦੀ ਹੈ , ਜਿਹੜੀ ਅਸੀਂ ਆਪਣੇ ਬਚਪਨ ਵਿਚ ਆਪਣੀ ਮਾਂ ਤੋਂ ਸਿੱਖੀ ਹੈ , ਉਹ ਲੋਕ ਬਦਕਿਸਮਤ ਹਨ ਜਿਨ੍ਹਾਂ ਨੂੰ ਵੱਡਾ ਹੋ ਕੇ ਬਚਪਨ ਦੀ ਬੋਲੀ ਨਾਲੋਂ ਕੋਈ ਵੱਖਰੀ ਬੋਲੀ ਅਪਨੋਣੀ ਪੈਂਦੀ ਹੈ | ਤਜੁਰਬਾ ਸਾਡੀ ਦੌਲਤ ਹੈ ਤੇ ਇਹ ਬਚਪਨ ਦੇ ਸਮੇ ਜਿਹੜੀ ਬੋਲੀ ਦੇ ਚਿਨ ਵਿਚ ਸਾਂਭੀ ਜਾਂਦੀ ਹੈ, ਉਸੇ ਵਿਚ ਹੀ ਇਹ ਵਰਤੀ ਜਾ ਸਕਦੀ ਹੈ | ਤੂਜੁਰਬਾ ਇਸ ਦੌਲਤ ਦਾ ਖਜਾਨਾ ਹੈ , ਸ਼ਬਦ ਇਸ ਦੇ ਸਿਕੇ ਤੇ ਨੋਟ ਹਨ , ਜਿਨ੍ਹਾਂ ਨੂੰ ਅਸੀਂ ਰੋਜਾਨਾ ਦੀ ਮੰਡੀ ਵਿਚ ਚਲਾਉਂਦੇ ਹਾਂ ਇਸ ਕਰਕੇ ਸਭ ਤੋਂ ਤਜੁਰਬੇ ਦੇ ਮੌਕਿਆਂ ਵਿਚ ਵਾਧਾ ਕਰਨ ਚਾਹੀਦਾ ਹੈ | ਜਿਹੜੇ ਸਾਡੀ ਸ਼ਖ਼ਸੀਅਤ ਨੂੰ ਆਮਿਰ ਬਣਾਉਦੇ ਹਨ ਤੇ ਸਾਡੀ ਬੋਲੀ ਨੂੰ ਲਿਸ਼ਕਾਉਂਦੇ ਹਨ | 

               ਬਚਪਨ ਦਾ ਸਮਾਂ ਜਵਾਨੀ ਤੇ ਬੁਢਾਪੇ ਨਾਲੋਂ ਵੀ ਕਯੀ ਗੁਣਾ ਕੀਮਤੀ ਹੁੰਦਾ ਹੈ ਇਸ ਵਿਚ ਲਫਜਾਂ ਦੀਆਂ ਉਹ ਮੋਹਰਾਂ ਇਕੱਠੀਆਂ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਭਨਾ ਭਨਾ ਕੇ ਜਵਾਨੀ ਤੇ ਬੁਢਾਪਾ ਆਪਣਾ ਔਖਾ ਔਖਾ ਵਕਤ ਲੰਗਾਉਂਦੇ ਹਾਂ |
               ਬੋਲੀ ਸਿਰਫ ਕਾਮਯਾਬੀ ਦੀ ਕੁੰਜੀ ਹੈ. ਬਲਕਿ ਜਿੰਦਗੀ ਦੇ ਹੁਸਨਾਂ ਤੇ ਸੁਵਾਦਾਂ ਦਾ ਜਾਦੂ ਹੈ | ਇਸ ਕਰਕੇ ਕੋਈ ਬੋਲੀ ਬਾਰੇ ਅਣਗਹਿਲੀ ਨਾ ਕਰੇ | ਇਹ ਬਹੁਤ ਮਹਿੰਗੀ ਵਿਰਾਸਤਹੈ ਇਸ ਲਈ ਤੁਸੀਂ ਮਾਪਿਆਂ , ਉਸਤਾਦ , ਮਹਿਮਾਨਾਂ , ਗਵਾਲੀਆਂ ਤੇ ਭਿਨ ਭਿਨ ਪ੍ਰਕਾਰ  ਦਾ ਸਮਾਂ ਵੇਚਣ ਵਾਲੀਆਂ ਤੋਂ ਸ਼ਬਦ ਸਿੱਖੋ ਤੇ ਸੰਭਾਲੋ |

     

    (ਅ) ਤੁਰਨ ਦਾ ਹੁਨਰ             (ਡਾ: ਨਰਿੰਦਰ ਸਿੰਘ ਕਪੂਰ)

    ਕੇਵਲ ਸਬਰ ਸਸੰਤੋਖ ਵਾਲਾ ਆਦਮੀ ਹੀ ਲੰਬੇ ਪੈਂਦੇ ਉਤੇ ਤੁਰ ਸਕਦਾ ਹੈ | ਇਕ ਥਾਂ ਰਹਿ ਕੇ ਅਕਯਾ ਆਦਮੀ ਕਿਧਰੇ ਦੂਰ ਨਿਕਲ ਜਾਣਾ ਚੁਣਦਾ ਹੈ  ਤੁਰਨਾ ਇਕ ਹਲਕੇ ਫੁਲਕੇ ਹੋਣ ਦਾ ਹੁਨਰ ਹੈ ਪੰਜਾਬੀ ਸੱਭਿਆਚਾਰਕ ਨਿਰੰਤਰ ਵਹਿਣ ਵਿਚ ਪਿਆ ਰਹਿਣ ਵਾਲਾ ਸੱਭਿਆਚਾਰਕ ਹੈ | ਅਜੋਕੇ ਮਨੁੱਖ ਨੇ ਆਪਣੇ ਫੁਮਲੇ ਲੰਬੇ ਕਰ ਲਏ ਹਨ, ਇਸ ਕਰਕੇ ਕਾਰਾ , ਗੱਡੀਆਂ ਬੱਸਾਂ ਉਸ ਦੀ ਮਜਬੂਰੀ ਬਣ ਗਈਆਂ ਹਨ ਤੁਰਨ ਦੇ ਮੌਕਿਆਂ ਦਾ ਲਾਭ ਨਾ ਪ੍ਰਾਪਤ ਕਰਨ ਕਰਕੇ ਉਸ ਦੀਆਂ ਸਰੀਰਕ ਸਮਸਿਆਵਾਂ ਵੱਧ ਗਈਆਂ ਹਨ | ਤੁਰਨ ਨਾਲ ਵਿਸ਼ਵਾਸ਼ ਵੱਧਦਾ ਹੀ ਇਸ ਤੋਂ ਕਿਸੇ ਦੀ ਅਜਾਦੀ ਦਾ ਪਤਾ ਲੱਗਦਾ ਹੈ ਇਸ ਨਾਲ ਕਲਪਨਾ ਉਡਾਰੀਆਂ ਮਾਰ੍ਡੀ ਹੈ ਪ੍ਰਾਂਤ ਦੇ ਦੇਸ਼ ਦੀ ਵਿਸ਼ਾਲਤਾ ਪਤਾ ਲੱਗਦਾ ਹੈ , ਤੁਰਨ ਨਾਲ ਕੁਦਰਤ ਨਾਲ ਜੁੜੇ ਮਨੁੱਖ ਦਾ ਮਨ ਅਮੀਰ ਤੇ ਦਿਲ ਵਿਸ਼ਾਲ ਹੁੰਦਾ ਹੈ | ਉਹ ਦੁਨੀਆਂ ਵਿਚ ਖੁਸ਼ੀ ਵੰਡ ਸਕਦਾ ਹੈ ਉਹ ਬੀਰ , ਧੀਰ ਤੇ ਗੰਭੀਰ ਹੋ ਜਾਂਦਾ ਹੈ  ਜਿਹੜੇ ਲੋਕ ਤੁਰਨ ਦਾ ਵਿਰੋਧ ਕਰਦੇ ਹਨ , ਓਹਨਾ ਦੀਆਂ ਬਹੁਤੀਆਂ ਗੱਲਾਂ ਆਪਣਿਆਂ ਬਿਮਾਰੀਆਂ ਬਾਰੇ ਹੀ ਹੁੰਦੀਆਂ ਹਨ | ਅਸਲ ਵਿਚ ਜਿਥੇ ਤੁਰ ਕੇ ਪਹੁੰਚਿਆ ਜਾ ਸਕੇ ਉਥੇ ਤੁਰਨਾ ਚਾਹੀਦਾ ਹੈ | ਤੁਰਨਾ ਦਾ ਉਦੇਸ਼ ਅਨੁਭਵ ਨੂੰ ਵੰਡਣ ਤੇ ਕਮਾਉਣਾ ਹੋਣਾ ਚਾਹੀਦਾ ਹੈ |

  17. 5. ਹੇਠ ਲਿਖੇ ਅਭਿਆਸੀ ਪ੍ਰਸ਼ਨਾਂ ਵਿੱਚੋਂ ਕਿਸੇ ਦੋ ਪ੍ਰਸ਼ਨਾਂ ਦੇ ਉੱਤਰ ਸੰਖੇਪ ਵਿੱਚ ਲਿਖੋ :

    (ਉ) ਘਰ ਮਨੁੱਖ ਦੇ ਨਿੱਜੀ ਵਲਵਲਿਆਂ ਤੇ ਸ਼ਖਸੀ ਰਹਿਣੀ ਦਾ ਕੇਂਦਰ ਹੁੰਦਾ ਹੈ । ਵਿਚਾਰ ਕਰੋ ।

    Answer:

    ਇਹ ਗੱਲ ਸਹੀ ਹੈ ਕਿ ਮਨੁੱਖ ਦੇ ਨਿੱਜੀ ਵਲਵਲਿਆਂ ਤੇ ਸ਼ਖਸੀ ਰਹਿਣੀ ਦਾ ਕੇਂਦਰ ਹੁੰਦਾ ਹੈ । ਜਿਥੇ ਉਸ ਦੇ ਆਚਰਣ ਨੂੰ ਬਣਾਉਣ ਵਿਚ ਸਮਾਜਿਕ ਅਤੇ ਮੁਕਾਲੀ ਆਲੇ ਦੁਆਲੇ ਦਾ ਪ੍ਰਭਾਵ ਕੰਮ ਕਰਦਾ ਹੈ , ਓਹਤੋਂ ਘਰ ਦੀ ਚਾਰ ਦੀਵਾਰੀ ਅਤੇ ਇਸ ਦੇ ਅੰਦਰ ਦੇ ਹਾਲਤ ਵੀ ਘਾਟ ਕੰਮ ਨਹੀਂ ਕਰਦੇ | ਉਸਦੀਆਂ ਦੀਆ ਰੁਚੀਆਂ ਤੇ ਸੁਭਾ ਸਾਂਝੇ ਹੀ ਢਾਲਦੇ ਹਨ ਘਰ ਦੇ ਪਿਆਰ ਤੋਂ ਸੱਖਣੇ ਮਨੁੱਖ ਕੋਝੇ , ਸੜੀਅਲ ਅਤੇ ਖਿਜ ਹੁੰਦੇ ਹਨ | ਬਲਕਿ ਘਰ ਵਿਚਲਾ ਸੰਬੰਦੀਆਂ ਦਾ ਪਿਆਰ ਮਨੁੱਖ ਵਿਚ , ਪਿਆਰ , ਹਮਦਰਦੀ , ਨਿਮਰਤਾ , ਕੁਰਬਾਨੀ ਤੇ ਸੇਵਾ ਦੇ ਗੁਣ ਪੈਦਾ ਕਰਦਾ ਹੈ |

  18. (ਅ) ਕੈਦੀ ਨੇ ਆਪਣੀ ਰਿਹਾਈ ਸਮੇਂ ਮਹਾਰਾਜਾ ਰਣਜੀਤ ਸਿੰਘ ਨੂੰ ਕੀ ਕਿਹਾ ?

    Answer:

    ਕੈਦੀ ਨੇ ਸਾਰੀ ਆਪ ਬੀਤੀ ਸੁਣਾਉਂਦਿਆਂ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਕਿ ਓਹਨਾ ਦੀ ਕਿਰਪਾ ਨਾਲ ਹੀ ਉਹ ਧਾੜਵੀ ਤੋਂ ਸਰਦਾਰ ਬਣਿਆ ਸੀ ਅਤੇ ਓਹਨਾ ਦੀ ਕੈਦ ਵਿਚ ਰਹਿ ਕੇ ਉਹ ਆਪਣੇ ਸਚੇ ਪਿਤਾ ਵਾਹਿਗੁਰੂ ਦੇ ਪ੍ਰੇਮ ਤੋਂ ਜਾਣੂ ਹੋਇਆ ਹੈ | ਹੁਣ ਉਸ ਨੂੰ ਸਾਚੀ ਖੁਸ਼ੀ ਪ੍ਰਾਪਤ ਹੋਈ ਹੈ |ਉਸ ਦਾ ਮਨ ਪ੍ਰਭੂ ਦੇ ਪ੍ਰੇਮ ਵਿਚ ਮਗਨ ਹੈ | ਇਸ ਕੈਦ ਤੋਂ ਉਸ ਨੂੰ ਮੁਕਤੀ ਮਿਲੀ ਹੈ |

  19. (ਈ) ਕਿਹੜੀ ਜਥੇਬੰਦੀ ਨਾਮਧਾਰੀ ਜਾਂ ਕੂਕਿਆਂ ਦੀ ਜਮਾਤ ਅਖਵਾਈ ਅਤੇ ਇਸ ਦਾ ਪਸਾਰ ਕਿਵੇਂ ਹੋਇਆ ?

    Answer:

    'ਜਗਿਆਸੂਆਂ ਅਬਿਯਾਸੀਆਂ' ਦੀ ਜਥੇਬੰਧੀ ਸਮਾਂ ਪਾ ਕੇ ' ਨਾਮਧਾਰੀ ਜਾਨ ਕੂਕਿਆਂ ' ਦੀ ਜਮਾਤ ਅਖਵਾਈ | ਜਦੋ ਇਸ ਦੇ ਉਦੇਸ਼ਾਂ ਦਾ ਪ੍ਰਚਾਰ ਤੇ ਨਾਮਧਾਰੀ ਜਥੇਦਾਰ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਚ ਫੈਲ ਗਈ ਤਾਂ ਸ਼ਰਧਾਲੂ ਬਾਬਾ ਰਾਮ ਸਿੰਘ ਕੋਲ ਆਪਣਾ ਦਸਵੰਦ ਭੇਜਣ ਲਗੇ ਤੇ ਉਹ ਉਸ ਨੂੰ ਲੰਗਰ ਉਤੋਂ ਖਰਚ ਦਿੰਦੇ | ਥੋੜੇ ਸਾਲਾਂ ਵਿਚ ਨਾਮਧਾਰੀ ਜਥੇਬੰਦੀ ਪੰਜਾਬ ਦੇ ਬਹੁਤ ਸਾਰੇ ਜਿਲਿਆਂ ਚ ਬਣ ਗਈਆਂ |

  20. (ਸ)ਛਾਪੇ ਪਿੰਡ ਵਾਲਿਆਂ ਨੇ ਲੇਖਕ ਦੇ ਵਡੇਰਿਆਂ ਤੋਂ ਨਾਤਾ ਕਿਉਂ ਤੋੜ ਲਿਆ ?

    Answer:

    ਲੇਖਕ ਦੇ ਵਡੇਰੇ ਚਾਰ ਭਰਾਵਾਂ (ਬਾਬਿਆਂ) ਨੇ ਛਾਪੇ ਪਿੰਡ ਵਿਆਹ ਉਤੇ ਜਾ ਕੇ ਘਰ ਵਾਲੀਆਂ ਦੁਵਾਰਾ ਮੇਲ ਗੇਲ ਜੀ ਬਣੇ ਕੜਾਹ - ਪ੍ਰਸ਼ਾਦ ਦੇ ਪੂਰੇ ਕੜਾਹ ਨੂੰ ਚਟਮ ਕਰ ਗਿਆ , ਜਿਸ ਕਰਕੇ ਘਰ ਵਾਲੇ ਨਾਰਾਜ ਹੋ ਕੇ ਓਹਨਾ ਨੂੰ ਓਹਨਾ ਨਾਲੋਂ ਆਪਣਾ ਨਾਤਾ ਤੋੜ ਲਿਆ |

  21. 6 ਹੇਠ ਲਿਖੀਆਂ ਕਹਾਣੀਆਂ ਵਿੱਚੋਂ ਕਿਸੇ ਇੱਕ ਕਹਾਣੀ ਦਾ ਸਾਰ ਲਗਪਗ 150 ਸ਼ਬਦਾਂ ਵਿੱਚ ਲਿਖੋ :

    (ੳ) ਮੜੀਆਂ ਤੋਂ ਦੂਰ                     (ਰਘੁਬੀਰ ਢੰਡ)

    (ਅ) ਧਰਤੀ ਹੇਠਲਾ ਬਲਦ                 (ਕੁਲਵੰਤ ਸਿੰਘ ਵਿਰਕ)

    Answer:

    (ੳ) ਮੜੀਆਂ ਤੋਂ ਦੂਰ                     (ਰਘੁਬੀਰ ਢੰਡ)

    ਬਲਵੰਤ ਰਾਏ ਆਪਣੀ ਮਾਂ ਨਾਲ ਇੱਛਾ ਪੂਰੀ ਕਰਨ ਲਈ ਉਸ ਨੂੰ ਇੰਗਲੈਂਡ ਲੈ ਆਇਆ | ਐਤਵਾਰ ਦੇ ਦਿਨ ਕਹਾਣੀਕਾਰ ਨੇ ਬਲਵੰਤ ਰਾਏ ਦੇ ਪਰਵਾਰ ਨੂੰ ਉਸ ਦੀ ਮਾਂ ਸਮੇਤ ਉਸ ਦੇ ਘਰ ਸੱਦਿਆ ਤੇ ਬਲਵੰਤ ਰਾਏ ਦੀ ਮਾਂ ਕਹਾਣੀਕਾਰ ਦੀ ਪਤਨੀ ਦੀ ਮਾਂ ਨੇ ਸ਼ਹਿਰ ਰਾਵਲਪਿੰਡੀ ਦੀ ਹੋਣ ਕਰਕੇ ਉਸ ਦੀ ਮਾਸੀ ਬਣ ਗਈ | ਤੇ ਉਹ ਦੋਵੇਂ ਉਸ ਦੇ ਸੁਭਾ ਵੱਲ ਮੋਹ ਗਏ ਅਗੇ ਐਤਵਾਰ ਜਦੋ ਕਹਾਣੀਕਾਰ ਤੇ ਉਸ ਦੀ ਪਤਨੀ ਨੇ ਮਾਸੀ ਨੂੰ ਗੁਰੁਦ੍ਵਾਰੇ ਲਿਜਾਣ ਲਈ ਕਿਹਾ ਤਾਂ ਉਸ ਦੇ ਪੁੱਤਰ ਪੋਤਰਿਆਂ ਤੇ ਨੂੰਹ ਵਿੱਚੋ ਕੋਈ ਵੇਹਲਾ ਨਹੀਂ ਜਿਸ ਰੁਚੀ ਫੀ ਘਾਟ ਦੱਸ ਕੇ ਉਸ ਨਾਲ ਕੋਈ ਨਾ ਤੁਰੀਆਂ , ਪਰ ਜਦੋ ਮਾਸੀ ਨੇ ਗੁਰੁਦਵਾਰੇ ਜਾ ਕੇ ਲੰਗਰ ਪਕਾਇਆ ਤੇ ਮੰਦਿਰ ਜਾ ਕੇ ਭਜਨ ਗਾਏ , ਤਾਂ ਦੋਵਾਂ ਥਾਵਾਂ ਤੇ ਪ੍ਰਧਾਨ ਬਹੁਤ ਪ੍ਰਭਾਵਿਤ ਹੋਏ | ਮਾਸੀ ਨੂੰ ਇੰਗਲੈਂਡ ਓਥੋਂ ਦੇ ਲੋਕ ਸਾਫ ਸੜਕਾਂ ਖੁਲੀ ਖਾਨ ਪੀਣ ਮੌਸਮ ਤੇ ਸੁਖ ਸਹੂਲਤਾਂ ਲਸਰਲੇ ਸੁਵਰਗ ਜਾਪਦਾ ਸੀ ਤੇ ਉਹ ਚਾਉਂਦੀ ਸੀ ਕੇ ਉਸ ਦਾ ਪੁੱਤਰ ਉਸ ਨੂੰ ਸਦਾ ਲਈ ਰੱਖ ਲਵੇ ਤੇ ਆਪਣੇ ਬਾਪ ਨੂੰ ਵੀ ਇਥੇ ਬੁਲਾ ਲਵੇ |ਇਸ ਤੋਂ ਕੁਜ ਸਮੇ ਮਗਰੋਂ ਕਹਾਣੀਕਾਰ ਨੂੰ ਮਾਸੀ ਨੇ ਟੈਲੀਫੋਨ ਤੇ ਘਰ ਬੁਲਾਇਆ ਤੇ ਭੁਬਾਂ ਮਾਰ ਕੇ ਰੋਂਦਿਆਂ ਹੱਥ ਜੋੜ ਕੇ ਕਿਹਾ ਕੇ ਉਹ ਬਲਵੰਤ ਨੂੰ ਅੱਖ ਕੇ ਉਸ ਨੂੰ ਪੁੱਤਰ ਨੂੰਹ ਤੇ ਪੁੱਤ ਪੋਤਰੀਆਂ ਦੇ ਅਪਣੱਤ , ਮੋਹ ਤੇ ਗੱਲ ਬਾਤ ਦੀ ਸਾਂਝ ਤੋਂ ਸੱਖਣੇ ਜੀਵਨ ਤੋਂ ਬੁਰੀ ਤਰਾਂ ਨਿਰਾਸ਼ ਹੋ ਚੁਕੀ ਹੈ ਉਹ ਮਾੜੀਆਂ ਤੋਂ ਵੀ ਬਦਤਰ ਇਸ ਜੀਵਨ ਵਿੱਚੋ ਜਲਦੀ ਤੋਂ ਜਲਦੀ ਬਹਾਰ ਨਿਕਲ ਜਾਣਾ ਚਾਹੁੰਦੀ ਹੈ | 

     

    (ਅ) ਧਰਤੀ ਹੇਠਲਾ ਬਲਦ                 (ਕੁਲਵੰਤ ਸਿੰਘ ਵਿਰਕ)

    ਬਰਮਾ ਦੇ ਫ਼ਰੰਟ ਤੋਂ ਫੌਜ ਵਿੱਚੋ ਸੁਟੀ ਕੱਟਣ ਲਈ ਆਇਆ ਮਾਨ ਸਿੰਘ ਬੜੇ ਚਾਅ ਨਾਲ ਆਪਣੇ ਮਿੱਤਰ ਕਰਮ ਸਿੰਘ ਦੀ  ਇੱਛਾ ਅਨੁਸਾਰ ਉਸ ਦੇ ਪਰਿਵਾਰ ਨੂੰ ਮਿਲਣ ਲਈ ਚੂਹੜਕਣੇ ਤੋਂ ਸਾਂਝੇ ਵਿਚ ਉਸ ਦੇ ਪਿੰਡ ਪੂਜਾ , ਜਿਥੇ ਉਸ ਦੇ ਪਹੁੰਚਣ ਤੋਂ ਪਹਿਲਾਂ ਕਰਮ ਸਿੰਘ ਦੇ ਲੜਾਈ ਵਿਚ ਮਾਰੇ ਜਾਣ ਦੀ ਖ਼ਬਰ ਪਹੁੰਚ ਚੁਕੀ ਸੀ | ਮਾਨ ਸਿੰਘ  ਦੀ ਓਥੇ ਪੌਂਚਣ ਤੇ ਕਰਮ ਸਿੰਘ ਦਾ ਬਾਪੂ ਖੁਸ਼ ਹੋਇਆ ਨਾ ਦਿਸਿਆ | ਜੇਕਰ ਕਰਮ ਸਿੰਘ ਦੀ ਮਾਂ ਚਾਹ ਲੈ ਕ  ਆਈ ਤਾਂ ਉਸ ਨੇ ਵੀ ਬਹੁਤੀ ਦਿਲਚਸਪੀ ਜਾਹਿਰ ਨਹੀਂ ਕੀਤੀ | ਕਰਮ ਸਿੰਘ ਦੇ ਭਰਾ ਨੇ ਵੀ ਮਾਨ ਸਿੰਘ ਦ੍ਵਾਰਾ ਕਰਮ ਸਿੰਘ ਦੀਆਂ ਪ੍ਰਾਪਤੀਆਂ ਬਾਰੇ ਕੀਤੀਆਂ ਗੱਲਾਂ ਵਿਚ ਬਹੁਤੀ ਰੁਚੀ ਨਹੀਂ ਜਾਹਿਰ ਨਹੀਂ ਕੀਤੀ | ਅਗਲੇ ਦਿਨ ਜਸਵੰਤ ਸਿੰਘ ਤਰਨਤਾਰਨ ਉਸ ਦੇ ਨਾਲ ਗਯਾ ਤਾਂ ਉਹ ਘੁਟੀਆ ਘੁਟੀਆ ਰਿਹਾ ਤਰਨਤਾਰਨ ਤੋਂ ਵਾਪਸ ਆ ਕ ਮਾਨ ਸਿੰਘ ਵਾਪਸ ਜਾਣ ਦੀਆਂ ਸਲਾਹਾਂ ਵਿਚ ਹੀ ਸੀ ਕਿ ਡਾਕੀਆ ਕਰਮ ਸਿੰਘ ਦੇ ਪੈਨਸ਼ਨ ਦੇ ਕਾਗਜ ਲੈ ਕੇ ਆ ਗਿਆ | ਜਿਸ ਤੋਂ ਉਸ ਨੂੰ ਕਰਮ ਸਿੰਘ ਦੀ ਮੌਤ ਬਾਰੇ ਪਤਾ ਲਗਾ | ਕਰਮ ਸਿੰਘ ਦੇ ਬਾਪੂ ਨੇ ਕਿਹਾ ਕੇ ਉਹ ਉਸ ਦੀ ਛੁੱਟੀ ਦੀ ਖੁਸ਼ੀ ਨਹੀਂ ਸੀ ਖ਼ਰਾਬ ਕਰਨੀ ਚਾਹੁੰਦਾ , ਕਿਉਕਿ ਫੌਜੀ ਨੂੰ ਸੁਤੀ ਬਹੁਤ ਪਿਆਰੀ ਹੁੰਦੀ ਹੈ |    

                ਵਾਪਸ ਜਾਂਦਿਆਂ ਮਾਨ ਸਿੰਘ ਨੂੰ ਰਾਹ ਵਿਚ ਕਿਲਿਆਂ ਵਰਗੇ ਮਾਝੇ ਦੇ ਪਿੰਡ ਤੇ ਧਾੜਵੀਆਂ ਦਾ ਪਾਸ ਕਰਨ ਵਾਲੇ ਸ਼ਹੀਦਾਂ ਦੀਆਂ ਮਾੜੀਆਂ ਤੇ ਸਮਾਧਾਂ ਦੇਖ ਕੇ ਸਮਝ ਲਾਡੀ ਕਿ ਕਰਮ ਸਿੰਘ ਦੇ ਬਾਪੂ ਵਿਚ ਏਨੀ ਸਹਿਣ ਸ਼ਕਤੀ ਕਿਊ ਹੈ | ਉਹ ਤਾਂ ਦੂਜੀਆਂ ਦੇ ਦੁੱਖ ਨੂੰ ਹੋਲਾ ਰੱਖਣ ਲਯੀ ਸਾਰਾ ਭਰ ਆਪ ਹੀ ਚੁੱਕਣਾ ਚਾਹੁੰਦਾ ਸੀ | ਇਸ ਤਰਾਂ ਉਸ ਨੂੰ ਉਹ 'ਧਰਤੀ ਹੇਠਲਾ ਬਲਦ' ਪ੍ਰਤੀਤ ਹੋਇਆ |

  22. 7.ਹੇਠ ਲਿਖੇ ਅਭਿਆਸੀ ਪ੍ਰਸ਼ਨਾਂ ਵਿੱਚੋਂ ਕਿਸੇ ਦੋ ਦੇ ਉੱਤਰ ਸੰਖੇਪ ਵਿੱਚ ਲਿਖੋ :

    (ਉ) ਲੇਖਕ ਕੁਲਵੀਂ ਕਹਾਣੀ ਵਿੱਚ ਕੀ ਸੰਦੇਸ਼ ਦੇਣਾ ਚਾਹੁੰਦਾ ਹੈ ?

    Answer:

    ਕਹਾਣੀਕਾਰ ਇਸ ਕਹਾਣੀ ਰਹੀ ਸੰਦੇਸ਼ ਦੇਣਾ ਚਾਹੁੰਦਾ ਹੈ ਕੇ ਕਿਰਤੀ ਜੋ ਕੇ ਹਰ ਸਮੇ ਆਰਥਿਕ ਮੁਸ਼ਕਿਲਾਂ ਨਾਲ ਘਿਰਿਆ ਰਹਿੰਦਾ ਹੈ ਓਹਨਾ ਦੀਆਂ ਮੁਸ਼ਕਿਲਾਂ ਦਾ ਹਾਲ ਸਰਮਾਏਦਾਰ ਕੋਲ ਧਨ ਤੇ ਦੌਲਤ ਖੋ ਲੈਣ ਨਾਲ ਹੀ ਹੋ ਸਕਦਾ ਹੈ , ਜਿਸ ਤਰਨ ਕਹਾਣੀਕਾਰ ਦਾ ਪੁੱਤਰ ਸਾਹਾਂ ਦੇ ਬਾਲੀ ਮੁੰਡੇ ਨੂੰ ਧੱਕਾ ਮਾਰ ਕੇ ਉਸ ਕੋਲੋਂ ਕੁਲਫੀ ਖੋਣ ਦਾ ਯਤਨ ਕਰਦਾ ਹੈ ਕਹਾਣੀਕਾਰ ਮਾਸੂਮ ਬਚੇ ਵਿਚ ਸ੍ਵਮਾਨ ਤੇ ਵਿਦਰੋਹ ਦੀ ਭਾਵਨਾ ਦਿਖਾ ਕੇ ਭਵਿਖ ਵਿਚ ਜਾਗ ਰਹੇ ਲੋਕ ਯੁੱਧ ਦਾ ਦ੍ਰਿਸ਼ ਸਾਕਾਰ ਕਰਦਾ ਹੈ | ਇਸ ਪ੍ਰਕਾਰ ਇਸ ਕਹਾਣੀ ਦਾ ਸੰਦੇਸ਼ ਅਗਾਂਵਧੂ  ਤੇ ਕ੍ਰਾਂਤੀਕਾਰੀ ਭਾਵਨਾ ਵਾਲਾ ਹੈ | 

  23. (ਅ) ਕਰਤਾਰ ਸਿੰਘ ਦੇ ਛੋਟੀ ਉਮਰੇ ਦੁਨੀਆਂ ਤੋਂ ਤੁਰ ਜਾਣ ਦੇ ਕੀ ਕਾਰਨ ਸਨ ?

    Answer:

    ਕਰਤਾਰ ਸਿੰਘ ਦੇ ਛੋਟੀ ਉਮਰੇ ਦੁਨੀਆਂ ਤੋਂ ਤੁਰ ਜਾਨ ਦੇ ਕਾਰਨ ਉਸ ਦੇ ਵੈਲ ਸਨ | ਪਹਿਲਾਂ ਉਹ ਸ਼ਰਾਬ ਪਿੰਡ ਸੀ ਤੇ ਫਿਰ ਅਫੀਮ ਤੇ ਨਸ਼ੇ ਦੀਆਂ ਗੋਲੀਆਂ ਖਾਣ ਲੱਗ ਪਿਆ | ਉਹ ਨਸ਼ਵਾਰ ਤੇ ਬੀੜਾ ਜੇਹਾ ਵੀ ਲਾਉਂਦਾ ਸੀ | ਇਸੇ ਕਰਕੇ ਉਸ ਦੀ ਮੌਤ ਤੇ ਆਏ ਲੋਕ ਕਹਿੰਦੇ ਸੀ , " ਉਸ ਨੂੰ ਲੈ ਬੈਠੇ ਉਸ ਦੇ ਵੈਲ .........| "

  24. (ਈ) ਨਰਾਜ ਹੋਏ ਬੰਮ ਬਹਾਦਰ ਨੂੰ ਮਹਾਰਾਣੀ ਨੇ ਕਿਵੇਂ ਆਪਣੇ ਵੱਸ ਵਿੱਚ ਕੀਤਾ ?

    Answer:

    ਪੁਲਿਸ ਕਪਤਾਨ ਨੇ ਮਹਾਰਾਣੀ ਨੂੰ ਉਸ ਦੀ ਐਸ਼ ਅਨੁਸਾਰ ਗੁਸੇ ਨਾਲ ਬੇਕਾਬੂ ਹੋਏ ਬਮ ਦੇ ਰਸਤੇ ਵਿਚ ਉਤਰ ਦਿਤਾ |ਉਸ ਨੇ ਕਪਤਾਨ ਨੂੰ ਕਿਹਾ ਕਿ ਉਹ ਆਪਣਾ ਦਾਸਤਾਂ ਤਿਆਰ ਰੱਖੇ ਪਰ ਜਿਨ੍ਹਾਂ ਚਿਰ ਉਹ ਹੱਥ ਚੁਕੇ ਤੇ ਇਸ਼ਾਰਾ ਨਾ ਕਰੇ , ਗੋਲੀ ਨਾ ਚਲਾਈ ਜਾਵੇ | ਤਾਣੀਆਂ ਬੰਦੂਕਾਂ ਦੇਖ ਕੇ ਬਮ ਮਹਾਰਾਣੀ ਤੋਂ ਪੰਜਾਹ ਗਜ ਦੀ ਦੂਰੀ ਤੇ ਖੜਾ ਹੋ ਗਿਆ ਮਹਾਰਾਣੀ ਉਸ ਕੋਲ ਪਾਊੰਚੀ , ਤਾਂ ਬਮ ਨੇ ਸੁੰਦ ਚੁੱਕ ਕੇ ਸਲਾਮੀ ਦਿਤੀ | ਮਹਾਰਾਣੀ ਨੇ ਹੱਥ ਜੋੜ੍ਹੇ , ਪਰ ਬਮ ਨੇ ਸੁੰਡ ਦੇ ਸੰਦੀ ਹੋਣ ਕਾਰਨ ਉਸ ਦੇ ਹੱਥ ਨੂੰ ਨਾ ਛੂਹਿਆ | ਇਸ ਪਿੱਛੋਂ ਮਹਾਰਾਣੀ ਉਸ ਨਾਲ ਗੱਲਾਂ ਕਰਦੀ ਰਹੀ  ਤੇ ਉਹ ਉਸ ਦੇ ਪੈਰਾਂ ਦੁਲੇ ਚੱਕਰ ਕਡ ਕੇ ਉਸ ਦੀ ਹਰ ਗੱਲ ਸਵੀਕਾਰ ਕਰਦਾ ਰਿਹਾ ਇਸ ਤਰਾਂ ਪਿਆਰ ਨਾਲ ਮਹਾਰਾਣੀ ਨੇ ਬਮ ਨੂੰ ਆਪਣੇ ਵੱਸ ਵਿਚ ਕਰ ਲਿਆ |

  25. (ਸ) ਰਸ਼ੀਦ ਆਪਣੀ ਬਿਮਾਰੀ ਤੋਂ ਰਾਹਤ ਪਾਉਣ ਲਈ ਕੀ ਸ਼ੌਕ ਪਾਲਦਾ ਹੈ ?

    Answer:

    ਰਸ਼ੀਦ ਆਪਣੀ ਬਿਮਾਰੀ ਤੋਂ ਰਾਹਤ ਪਾਉਣ ਲਈ  ਕੁਝ ਸ਼ੋਕ ਪਾਲ ਲਏ, ਓਹਨਾ ਵਿਚ ਦਿਲਚਸਪੀ ਲੈਣ ਲਗਾ | ਉਸ ਨੇ ਘਰ ਦੇ ਆਸ ਪਾਸ ਬਹੁਤ ਸਾਰੇ ਗੁਲਾਬਾਂ ਦੇ ਪੌਦੇ ਲਗਾ ਦਿਤੇ ਅਤੇ ਉਸ ਨੇ ਰੰਗ ਬਿਰੰਗੇ , ਕਬੂਤਰ ਪਾਲ ਲਿਤੇ ਉਹ ਓਹਨਾ ਨਾਲ ਕੇਹੜਾ ਤੇ ਗੱਲਾਂ ਕਰਦਾ ਤੇ ਦਾਣਾ ਖਵਾਉਂਦਾ , ਓਹਨਾ ਦੀਆਂ ਉਡਾਰੀਆਂ ਤੇ ਨਾਚ ਦਾ ਸਵਾਦ ਲੈਂਦਾ ਉਹ ਚਿੜੀਆਂ ਦੇ ਚੁਹਕੰਨ ਸਵੇਰ ਵੇਲੇ ਆਸ ਪਾਸ ਰਹਿੰਦੇ ਪੰਛੀਆਂ ਵਿਚ ਵੀ ਦਿਲਚਸਪੀ ਲੈਂਦਾ | ਉਸ ਘਰ ਵਿਚ ਬਿੱਲੀ ਦੇ ਬਲੂੰਗਾਡੀਆਂ ਦੀ ਦੇਖ ਭਾਲ ਤੇ ਓਹਨਾ ਨਾਲ ਖੇਡਣ ਦਾ ਆਨੰਦ ਲੈਂਦਾ | ਇਸ ਤੋਂ ਇਲਾਵਾ ਉਹ ਆਂਢ ਗਵਾਂਢ ਦੇ ਬੱਚਿਆਂ ਨੂੰ ਸਾਡੀ ਕੇ ਓਹਨਾ ਦਾ ਹੋਮ ਵਰਕ ਵੀ ਕਰਵਾ ਦਿੰਦਾ | ਇਸ ਪਿੱਛੋਂ ਉਸ ਨੇ ਕਿਧਰੋਂ ਉਸ ਨੇ ਛੋਟੇ ਛੋਟੇ ਰੰਗ ਬਿਰੰਗੇ ਤੋਤੇ ਖਰੀਦ ਲਿਆਂਦੇ ਓਹਨਾ ਨੂੰ ਰੱਖਣ ਲਯੀ ਪਿੰਜਰੇ ਬਣਵਾਉਂਦਾ ਤੇ ਲਟਕਾਉਂਦਾ ਰਿਹਾ | ਉਹ ਓਹਨਾ ਦੇ ਖਾਨ ਲਯੀ ਦਾਣੇ ਆਦਿ ਦਾ ਪ੍ਰਬੰਧ ਵੀ ਕਰਦੇ  ਤੇ ਪਿੰਜਰੇ ਦੀ ਸਫਾਈ ਵੀ ਕਰਦਾ |

  26. 8.ਹੇਠ ਲਿਖੇ ਪਾਤਰਾਂ ਵਿੱਚੋਂ ਕਿਸੇ ਇੱਕ ਦਾ ਪਾਤਰ-ਚਿਤਰਨ ਲਗਪਗ 125 ਸ਼ਬਦਾਂ ਵਿੱਚ ਲਿਖੋ :

    (ਉ) ਔਰੰਗਜ਼ੇਬ                              (ਇਕਾਂਗੀ : ਜ਼ਫ਼ਰਨਾਮਾ)

    (ਅ) ਪੁੱਤਰ                                    (ਇਕਾਂਗੀ : ਨਾਇ)

    Answer:

    (ਉ) ਔਰੰਗਜ਼ੇਬ                              (ਇਕਾਂਗੀ : ਜ਼ਫ਼ਰਨਾਮਾ)

    ਜਾਣ ਪਹਿਚਾਣ :- ਔਰੰਗਜੇਬ " ਜਫ਼ਰਨਾਮਾ " ਇਕਾਂਗੀ ਦਾ ਇਤਿਹਾਸਿਕ ਪਾਤਰ ਹੈ , ਜੋ ਮੁਗ਼ਲ ਰਾਜ ਦੀ ਚੜ੍ਹਦੀ ਕਲਾਂ ਦਾ ਅੰਤਿਮ ਬਾਦਸ਼ਾਹ ਸੀ | ਇਕਾਂਗੀ ਵਿਚ ਉਸ ਦੇ ਉਸ ਅੰਤਰ ਕਾਬੇ ਨੂੰ ਪੇਸ਼ ਕੀਤਾ ਹੈ , ਜੋ ਉਸ ਅੰਦਰ ਗੁਰੂ ਗੋਬਿੰਦ ਸਿੰਘ ਜੀ ਦਾ ਬੇਬਾਦੀ ਨਾਲ ਲਿਖਿਆ ਜਫ਼ਰਨਾਮਾ ਪ੍ਹੜ ਕੇ ਪੈਦਾ ਹੋਇਆ | ਇਕਾਂਗੀਕਾਰਾ ਨੇ ਸਮੁਚੇ ਇਕਾਂਗੀ ਸੀ ਰਚਨਾ ਹੀ ਇਸ ਇਤਿਹਾਸਿਕ ਘਟਨਾ ਨੂੰ ਸਾਕਾਰ ਕਰਨ ਲਈ ਕੀਤੀ ਹੈ ਬੁਢਾਪੇ ਵਿਚ ਔਰੰਗਜੇਬ ਦਾ ਕੱਦ ਮਧਰਾ , ਸਰੀਰ ਕਮਜ਼ੋਰ , ਨੱਕ ਲੰਬਾ , ਰੰਗ ਗੋਰਾ ਧੁਰਖ ਦਾੜ੍ਹੀ ਮੁੱਛਾ ਕਟੀਆਂ ਹੋਇਆ , ਅੱਖਾਂ ਤੇਜ ਭਖਦੀਆਂ ਹੋਇਆਂ ਤੇ ਲੱਕ ਝੁਕਿਆ ਹੋਇਆ ਸੀ | ਉਹ ਗੱਲ ਸਫੈਦ ਰੰਗ ਦਾ ਮਲਮਲ ਦਾ ਮੁਗ਼ਲ ਢੰਗ ਦਾ ਚੋਲਾ ਪਾਉਂਦਾ ਸੀ | ਉਹ ਸੋਟੀ ਦੇ ਸਹਾਰੇ ਚਲਦਾ ਸੀ | ਉਸ ਦਾ ਸਬ ਤੋਂ ਵੱਧ ਪਿਆਰ ਆਪਣੀ ਤੀਜੀ ਪਤਨੀ ਬੇਗਮ ਉਦੈਪੁਰੀ , ਉਸ ਦੇ ਪੁੱਤਰ ਕਾਮ ਬਕਸ਼ ਤੇ ਧੀ ਜ਼ੀਨਤ - ਉਨ - ਸੀਨਾ ਨਾਲ ਸੀ | ਇਕਾਂਗੀ ਵਿਚ ਉਸ ਦੇ ਚਰਿਤਰ ਦੇ ਹੇਠ ਲਿਖੇ ਪੱਖ ਸਾਡੇ ਸਾਹਮਣੇ ਸਪਸ਼ਟ ਹੁੰਦੇ ਹਨ :-
    ਇਕ ਜਾਲਮ , ਬੇਤਰਸ ਗੁਨ੍ਹਾਗਾਰ ਤੇ ਹਕੂਮਤ ਦੇ ਨਸ਼ੇ ਵਿਚ ਅਨਾ ਬਾਦਸ਼ਾਹ ਪਰ ਆਪਣੇ ਗੁਨਾਹਾਂ ਤੇ ਪਾਪਾ ਦੇ ਚਿਤਾਰੇ ਜਾਣ ਕੰਬ ਉੱਠਣ ਵਾਲਾ :- ਔਰੰਜੇਬ ਨੇ ਆਪਣੇ ਤਿੰਨ ਭਰਾਵਾਂ ਨੂੰ ਮਾਰ ਕੇ ਆਪਣੇ ਪਿਤਾ ਨੂੰ ਕ਼ੈਦ ਕਰ ਕੇ ਹਕੂਮਤ ਸੰਭਾਲੀ ਸੀ | ਉਸ ਨੇ ਹਕੂਮਤ ਦੇ ਨਸ਼ੇ ਵਿਚ ਅੰਨਾ ਹੋ ਕੇ ਪਰਮ - ਇਮਾਨ ਨੂੰ ਛਕੇ ਤੇ ਟੰਗ ਕੇ ਅਠਤਾਲੀ ਸਾਲ ਜਨਤਾ ਉਤੇ ਕੋਈ ਤਰਸ ਨਹੀਂ ਕੀਤਾ ਤੇ ਧਾਰਮਿਕ ਕੱਟੜਤਾ ਨੂੰ ਆਪਣਾ ਕੇ ਹਿੰਦੂਆਂ , ਸਿੱਖਾਂ ਤੇ ਸੂਫ਼ੀਆਂ ਉਤੇ ਜ਼ੁਲਮ ਕੀਤੇ | ਅਰੰਗਜੇਬ ਭਾਵੇ ਅਜਿਹਾ ਜਾਲਮ ਤੇ ਬੇਤਰਸ ਬਾਦਸ਼ਾਹ ਸੀ , ਪਰ ਫਿਰ ਵੀ ਉਸ ਵਿਚ ਚੰਗਿਆਈ ਦਾ ਅੰਸ਼ ਮੌਜੂਦ ਸੀ | ਜਦੋ ਗੁਰੂ ਸਾਹਿਬ ਨੇ ਜਫ਼ਰਨਾਮਾ ਲਿਖ ਕੇ ਓਹਨਾ ਦੇ ਗੁਨਾ ਚਿਤਰੇ ਤਾਂ ਉਸ ਦੀ ਰੂਹ ਕੰਬ ਉਠੀ |
    ਕੱਟੜ ਧਰਮੀ ਪਰ ਚਲਾਕ :- ਉਸ ਨੇ ਜੰਗ ਦੇ ਮੈਦਾਨ ਵਿਚ ਕਦੇ ਨਮਾਜ ਦਾ ਸਮਾਂ ਨਹੀਂ ਸੀ ਖੁੰਝਾਇਆ | ਉਸ ਦੀ ਸ਼ਾਹੀ ਮਹਿਲ ਵਿਚ ਰਰਗ , ਨਾਚ ਤੇ ਸ਼ਰਾਬ ਤੇ ਪਾਬੰਦੀ ਸੀ | ਪਕਾ ਮੁਸਲਮਾਨ ਅਖਵਾ ਕੇ ਵੀ ਉਹ ਚਲਾਕ ਤੇ ਪਾਖੰਡੀ ਸੀ | ਆਪਣੇ ਹਕੂਮਤ ਦੇ ਵਿਸਥਾਰ ਲਈ ਤੇ ਦੁਸ਼ਮਣਾਂ ਤੇ ਕਾਬੂ ਪਾਉਣ ਲਈ ਉਹ ਕਸਮਾਂ ਤੇ ਪਰਮ ਈਮਾਨ ਨੂੰ ਛਕੇ ਤੇ ਟੰਗ ਦਿੰਦਾ ਸੀ |
    ਭੇਤ ਲੂਕਾ ਕੇ ਰੱਖਣ ਵਾਲਾ :- ਉਸ ਦੀ ਪਤਨੀ ਬੇਗਮ ਉਦੈਪੁਰੀ , ਬੇਟੀ ਜ਼ੀਨਤ ਤੇ ਉਸ ਦੇ ਅਹਿਲਕਾਰ ਦੋਸਤ ਅਸਦ ਖਾ ਨੂੰ ਵੀ ਉਸਦੇ  ਬਹੁਤ ਸਾਰੇ ਭੇਟਾਂ ਦਾ ਪਤਾ ਨਹੀ ਸੀ | ਖੁਫੀਆ ਮਹਿਕਮਾ ਸਿੱਧਾ ਉਸ ਆਪਣੇ ਅਧੀਨ ਸੀ |  
    ਸ਼ੱਕੀ ਮਿਜਾਜ ਵਾਲਾ :- ਉਹ ਆਪਣੀ ਪਤਨੀ ਸਾਹੀ ਹਕੀਮ ਤੇ ਅਸਦ ਖਾ ਨੂੰ ਐਕਹਥੇ ਦੇਖ ਕੇ ਪੁੱਛਦਾ ਹੈ ਕਿ ਉਹ ਸਾਦਿਸ਼ ਕਰ ਰਹੇ ਹਨ ? ਫਿਰ ਜਦੋ ਸ਼ਾਹੀ ਹਕੀਮ ਉਸ ਨੂੰ ਦਿਮਾਗੀ ਤਾਕਤ ਦੀ ਦਵਾਈ ਦਿੰਦਾ ਹੈ ਤਾਂ ਉਹ ਉਸ ਨੂੰ ਕਹਿੰਦਾ ਹੈ ਕੇ ਪਹਿਲਾਂ ਉਹ ਆਪ ਦਵਾਈ ਖਾ ਕੇ ਦਿਖਾਵੇ |
    ਨਿਜੀ ਮਾਮਲੇ ਚ ਕਿਸੇ ਦਾ ਦਾਖ਼ਲ ਨਾ ਬਰਦਾਸ਼ਤ ਕਰਨ ਵਾਲਾ :- ਬੇਗਮ ਉਦੈਪੁਰੀ ਦੇ ਕਹਿਣ ਮੁਤਾਬਿਕ ਉਹ ਨਿਜੀ ਮਾਮਲੇ ਚ ਕਿਸੇ ਦਾ ਦਾਖ਼ਲ ਬਰਦਾਸ਼ਤ ਨਹੀਂ ਕਰਦਾ ਸੀ |
    ਪਤਨੀ ਪੁੱਤਰ ਤੇ ਧੀ ਨਾਲ ਪਿਆਰ :- ਔਰੰਗਜੇਬ ਦਾ ਆਪਣੀ ਪਤਨੀ ਬੇਗਮ ਉਦੈਪੁਰੀ , ਉਸ ਦੇ ਪੁੱਤਰ ਕਾਮ ਬਖ਼ਸ਼ ਤੇ ਧੀ ਜ਼ੀਨਤ ਨਾਲ ਬਹੁਤ ਪਿਆਰ ਸੀ | ਉਹ ਸੁਪਨੇ ਵਿਚ ਮੁਅਜਮ ਨੂੰ ਬੇਨਤੀ ਕਰਦਾ ਹੈ ਕੇ ਉਹ ਬੇਗਮ ਤੇ ਉਸ ਦੇ ਪੁੱਤਰ ਨੂੰ ਨਾ ਮਾਰੇ ਤੇ ਉਹ ਜ਼ੀਨਤ ਦੁਆਰਾ ਕੀਤੀ ਸੇਵਾ ਨੂੰ ਦੇਖ ਕੇ ਕਹਿੰਦਾ ਹੈ ਕੇ ਰੱਬ ਸਾਰੀਆਂ ਨੂੰ ਇਹੋ ਜਹੀ ਧੀ ਦੇਵੇ |ਬੇਵਸ :- ਬੁਢਾਪੇ ਵਿਚ ਉਹ ਦੇਸ਼ ਵਿਚ ਉਹ ਥਾਂ ਥਾਂ ਤੋਂ ਉੱਠ ਰਹੀਆਂ ਬਗਾਵਤਾਂ ਕਰਕੇ ਬਿਲਕੁਲ ਬੇਵਸ ਹੋ ਚੁਕਾ ਸੀ | " ਜਫ਼ਰਨਾਮਾ " ਪ੍ਹੜ ਕੇ ਗੁਰੂ ਜੀ ਤੇ ਓਹਨਾ ਦੇ ਪੁੱਤਰਾਂ ਉਪਰ ਜ਼ੁਲਮ ਢਾਉਣ ਵਾਲੇ ਵਜੀਰ ਖਾ ਨੂੰ ਸਜਾ ਦੇਣ ਬਾਰੇ ਸੋਚਦਾ ਹੈ , ਪਰ ਮੁਲਕ ਦੀ ਹਾਲਤ ਨੂੰ ਧਿਆਨ ਵਿਚ ਰੱਖ ਕੇ ਉਹ ਅਜਿਹਾ ਕਰਨ ਤੋਂ ਬੇਵਸ ਰਹਿੰਦਾ ਹੈ | 
    ਪੇਸ਼ ਨਾ ਰਹਿੰਦੀ ਦੇਖ ਕੇ ਝੁਕ ਜਾਣ ਵਾਲਾ ਤੇ ਆਪਣੀ ਹਾਰ ਨੂੰ ਸਵੀਕਾਰ ਕਾਰਨ ਵਾਲਾ :- ਔਰੰਗਜੇਬ ਆਪਣੀ ਕੋਈ ਪੇਸ਼ ਨਾ ਜਾਂਦੀ ਵੇਖ ਕੇ ਗੁਰੂ ਜੀ ਨੂੰ ਸਲਾਹ ਕਰਨ ਲਈ ਬੁਲਾਉਣ ਦਾ ਫੈਂਸਲਾ ਕਰਦਾ ਹੈ | ਉਹ ਗੁਰੂ ਜੀ ਦਾ ਜਫ਼ਰਨਾਮਾ ਪ੍ਹੜ ਕੇ ਅਨਿਭਾਵ ਕਰਦਾ ਹੈ ਕਿ ਸੱਚਮੁੱਚ ਹੀ ਗੁਰੂ ਜੀ ਦੀ ਜਿੱਤ ਤੇ ਉਸ ਦੀ ਆਪਣੀ ਹਰ ਹੋਈ ਹੈ |

     

    (ਅ) ਪੁੱਤਰ                                    (ਇਕਾਂਗੀ : ਨਾਇ)
     

    ਪੁੱਤਰ ਨਾਇਕ ਇਕਾਂਗੀ ਦਾ ਮੁਖ ਪਾਤਰ ਹੈ | ਉਸ ਦਾ ਨਾਮ ਸੁਖਦੇਵ ਸਿੰਘ ਹੈ ਉਹ ਇਕਾਂਗੀ ਵਿਚਲੇ ਪਿਤਾ ਦਾ ਪੁੱਤਰ ਹੈ | ਉਸ ਨੇ ਮੈਟ੍ਰਿਕ ਜਿਲੇ ਵੀਚੋ ਤੇ ਬੀ ਏ ਕਾਲਜ ਵਿੱਚੋ ਐਮ ਏ ਕਲਾਸ ਵਿੱਚੋ ਫਸਟ ਰਹਿ ਕੇ ਕੀਤੀ ਹੈ | ਤੇ ਹੁਣ ਉਹ ਨੌਕਰੀ ਲੱਭ ਰਿਹਾ ਹੈ | ਇਕਾਂਗੀਕਾਰਾ ਨੇ ਇਕਾਂਗੀ ਵਿਚ ਉਸ ਦੇ ਪਾਤਰ ਰਹੀ ਨਵੀਂ ਪੀੜੀ ਸੀ ਉਸ ਤੇ ਪਿਤਾ ਅਰਥਾਤ ਪੁਰਾਣੀ ਪੀੜੀ ਨਾਲ ਟੱਕਰ ਨੂੰ ਪੇਸ਼ ਕੀਤਾ ਹੈ |
    ਨਵੀਂ ਪੀੜੀ ਦਾ ਪ੍ਰਤੀਨਿਧ :- ਪੁੱਤਰ ਨਵੀਂ ਪੀੜੀ ਦਾ ਪ੍ਰਤੀਨਿਧ ਹੈ | ਉਹ ਪੁਰਾਣੀ ਪੀੜੀ ਦੇ ਆਪਣੇ ਪਿਤਾ ਦੇ ਵਿਚਾਰਾਂ ਨਾਲ ਉਸ ਦੇ ਪਿਤਾ ਰੂਪ ਵਿਚ , ਅਫਸਰ ਦੇ ਰੂਪ ਵਿਚ ਤੇ ਜੱਜ ਦੇ ਰੂਪ ਵਿਚ ਟੱਕਰ ਚਲਦੀ ਹੈ | ਉਹ ਉਸ ਦੇ ਵਿਚਾਰਾਂ ਨਾਲ ਕਿਸੇ ਤਰਾਂ ਵੀ ਸਹਿਮਤ ਨੀ ਹੁੰਦਾ | ਇਕਾਂਗੀ ਵਿਚ ਉਹ ਸਪਸ਼ਟ ਦੱਸਦਾ ਹੈ ਕਿ ਵਿਚਾਰਾਂ ਤੇ ਅਸਲ ਵਿਚ ਉਸ ਦੀ ਪੀੜੀ ਦਾ ਪੁਰਾਣੀ ਪੀੜੀ ਨਾਲੋਂ ਫਰਕ ਹੈ |
    ਜਿਉਂਣ ਦੇ ਸੰਗਰਸ਼ ਵਿਚ ਫਸਿਆ ਹੋਇਆ :- ਉਹ ਕਹਿੰਦਾ ਹੈ ਕੇ ਉਸ ਦੀ ਪੀੜੀ ਨਾ ਭਵਿੱਖ ਉਤੇ ਕੋਈ ਉਮੀਦ ਲਾਉਂਦੀ ਹੈ ਤੇ ਨਾ ਕੋਈ ਵਾਦਾ ਕਰ ਸਕਦੀ ਹੈ , ਸਗੋਂ ਉਸ ਨੂੰ ਜਿਉਣ ਲਈ ਹਰ ਘੜੀ ਸੰਗਰਸ਼ ਕਰਨਾ ਪਾ ਰਿਹਾ ਹੈ |
    ਦਲੀਲ ਨਾਲ ਕਾਟਵੀਂ ਗੱਲ ਕਰਨ ਵਾਲਾ :- ਉਹ ਆਪਣੇ ਪਿਤਾ ਦੀ ਹਰ ਗੱਲ ਬੜੀ ਦਲੀਲ ਨਾਲ ਕੱਟਣ ਦੀ ਕੋਸ਼ਿਸ਼ ਕਰਦਾ ਹੈ |
    ਹਾਜ਼ਰ ਜੁਵਾਬ :- ਉਹ ਬੜਾ ਹਾਜ਼ਰ ਜਵਾਬ ਹੈ | ਤੇ ਆਪਣੇ ਪਿਤਾ ਦੀ ਹਰ ਗੱਲ ਦਲੀਲ ਦਾ ਬੜੀ ਹਾਜ਼ਰ ਜਵਾਬ ਨਾਲ ਉੱਤਰ ਦਿੰਦਾ ਹੈ |
    ਭ੍ਰਿਸ਼ਟਾਚਾਰ ਤੋਂ ਦੂਰ ਰਹਿਣ ਵਾਲਾ :- ਉਹ ਆਪਣੇ ਪਿਤਾ ਨੂੰ ਕਹਿੰਦਾ ਹੈ ਕਿ ਉਹ ਨੌਕਰੀ ਲੈਣ ਲਈ ਸਿਫਾਰਿਸ਼ ਨਹੀਂ ਪਾਉਣੀ ਚਾਹੁੰਦਾ ਤੇ ਕੁਰਸੀ ਤੇ ਬੈਠ ਕੇ ਸਿਫਾਰਿਸ਼ ਬਾਰੇ ਪੁੱਛ ਰਹੇ ਅਫਸਰ ਨਾਲ ਲੜ ਪੈਂਦਾ ਹੈ |
    ਆਪਣੇ ਪੈਰਾਂ ਉਪਰ ਖੜੇ ਹੋਣ ਦਾ ਚਾਹਵਾਨ :- ਉਹ ਆਪਣੇ ਪਿਤਾ ਨੂੰ ਕਹਿੰਦਾ ਹੈ ਕਿ ਉਹ ਸਿਫਾਰਿਸ਼ ਨਾਲ ਨੌਕਰੀ ਨਹੀਂ ਲੈਣਾ ਚਹੁੰਦਾ , ਸਗੋਂ ਆਪਣੇ ਪੈਰਾਂ ਉਪਰ ਖੜਾ ਹੋਣਾ ਚਹੁੰਦਾ ਹੈ | ਇਸ ਕਰਕੇ ਉਹ ਰਿਜ਼ਲਟ ਤੋਂ ਬਾਅਦ ਪਿਤਾ ਜੀ ਤੋਂ ਮਿਲੇ ਪੈਸਿਆਂ ਨੂੰ ਕਾਰਜ ਸਮਾਜ ਕੇ ਤੇ ਸੂਦ ਸਮੇਤ ਵਾਪਸ ਕਰਨਾ ਚਾਹੁੰਦਾ ਹੈ |
    ਫੋਕੀ ਦੇਸ਼ ਭਗਤੀ ਦੀ ਥਾਂ ਹਕੀਕਤ ਦੀ ਪਹਿਚਾਣ ਕਰਨ ਵਾਲਾ :- ਉਹ ਫੋਕੀ ਦੇਸ਼ ਭਗਤੀ ਦਾ ਵਿਰੋਧੀ ਹੈ | ਉਹ ਜਾਂਦਾ ਹੈ ਕੇ ਦੇਸ਼ ਦਾ ਫਿਕਰ ਕਰਨ ਵਾਲੀ ਪੁਰਾਣੀ ਪੀਹੜੀ ਇਸ ਗੱਲ ਤੋਂ ਅਣਜਾਣ ਹੈ ਕੇ ਦੇਸ਼ ਤੋਂ ਫਾਇਦਾ ਲੈਣ ਵਾਲੇ ਅਮੀਰ ਲੋਕ  ਰੱਜ ਰੱਜ ਕੇ ਫਾਇਦਾ ਲੈ ਰਹੇ ਹਨ ਤੇ ਮੌਜਾਂ ਕਰ ਰਹੇ ਹਨ | ਪਰ ਅਜੇ ਦੇ ਨੌਜਵਾਨ ਨੂੰ ਦੇਸ਼ ਦਾ ਕਿ ਬਣੇਗਾ ਦਾ ਫਿਕਰ ਕਰਨ ਦੀ ਥਾਂ ਇਹ ਫਿਕਰ ਰਹਿੰਦਾ ਹੈ ਕੇ ਓਹਨਾ ਦਾ ਕਿ ਬਣੇਗਾ |
    ਦਲੇਰ ਸੱਚਾ ਤੇ ਖਰੀ ਖਰੀ ਗੱਲ ਕਹਿਣ ਵਾਲਾ :-  ਉਹ ਬੜਾ ਨਿਡਰ ਹੈ ਉਹ ਪਿਤਾ ਅਫਸਰ ਤੇ ਜੱਜ ਨਾਲ ਬੜੀ ਨਿਡਰਤਾ ਨਾਲ ਬੋਲਦਾ ਹੈ | ਉਸ ਦੀ ਗੱਲ ਵਿਚ ਬੇਬਾਕੀ ਤੇ ਸੱਚ ਹੈ | ਉਹ ਕਰਿ ਗੱਲ ਕਰਦਾ ਹੈ | ਪਿਤਾ , ਅਫਸਰ ਤੇ ਜੱਜ ਦੀਆ ਗੱਲਾਂ ਤੇ ਧਮਕੀਆਂ ਦੀ ਪ੍ਰਵਾਹ ਨੀ ਕਰਦਾ | ਨਾ ਹੀ ਓਹਨਾ ਤੋਂ ਕੋਈ ਆਸ ਕਰਦਾ ਹੈ ਜਦੋ ਉਸ ਦਾ ਪਿਤਾ ਕਹਿੰਦਾ ਹੈ ਕੇ ਅਫਸਰ ਨਾਲ ਬੁਰਾ ਸਲੂਕ ਕਰਨ ਉਤੇ ਉਸ ਦੇ ਵਿਰੁੱਧ ਮੁਕਦਮਾ ਚਲਣਾ ਹੈ ਤੇ ਉਸ ਨੂੰ ਸਜਾ ਹੋ ਸਕਦੀ ਹੈ ਤਾਂ ਉਹ ਕਹਿੰਦਾ ਹੈ ਕੇ "ਮੁਕਦਮਾ ਚਲਣ ਦੇਣਾ , ਜੇਲ ਜਾਣ ਦੇਣਾ , ਤੁਸੀਂ ਜਮਾਨਤ ਨਾ ਕਰਵਾਉਣਾ"|
    ਪਿਤਾ ਦੀ ਬੁਜਦਿਲੀ  ਤੋਂ ਨਿਰਾਸ਼ :- ਉਹ ਪਿਤਾ ਤੋਂ ਇਸ ਗੱਲ ਤੋਂ ਨਿਰਾਸ਼ ਹੈ ਕਿ ਉਸ ਨੇ ਉਹ ਲੜਾਈ ਨਹੀਂ ਲਾਡੀ ਜਿਹੜੀ ਉਸ ਨੂੰ ਲੜਨੀ ਪਾ ਰਹੀ ਹੈ | ਉਹ ਪਿਤਾ ਨੂੰ ਬੁਜਦਿਲ ਸਮ੍ਜਦਾ ਹੈ , ਜਿਹੜਾ ਬੇਇਨਸਾਫ਼ੀ ਦੇ ਵਿਰੁੱਧ ਕਦੇ ਬੋਲਿਆ ਨਹੀਂ |
    ਇਨਕਲਾਬੀ ਤੇ ਵਿਦ੍ਰੋਹੀ ਵਿਚਾਰਾਂ ਵਾਲਾ :- ਉਹ ਆਪਣੇ ਪਿਤਾ ਨੂੰ ਕਹਿੰਦਾ ਹੈ "ਜਿਹੜੀ ਬੁਜਦਿਲੀ ਤੁਸੀਂ ਤੇ ਤੁਹਾਡੀ ਪੀਹੜੀ ਨੇ ਬਰਦਾਸ਼ਤ ਕੀਤੀ ਹੈ ਉਹ ਉਸ ਦਾ ਨਾਤੇਜ ਮੈ ਤੇ ਮੇਰੀ ਪੀੜੀ ਭਰ ਰਹੇ ਹਾਂ , ਪਰ ਅਸੀਂ ਸਬ ਕੁੱਜ ਚੁੱਪ ਕਰ ਕੇ ਬਰਦਾਸ਼ਤ ਨਹੀਂ ਕਰਾਂਗੇ ਕੁਰਸੀ ਤੇ ਬੈਠੀਆਂ ਤੇ ਵੀ ਪੱਗ ਨੂੰ ਹੱਥ ਪਾਵਾਂਗੇ |" ਉਹ ਜੱਜ ਨੂੰ ਕਹਿੰਦਾ ਹੈ ਦੇਸ਼ ਵਿਚ ਜੋ ਵੀ ਅਪਰਾਧ ਹੋ ਰਿਹਾ ਹੈ ਤੇ ਓਹਨਾ ਅਗੇ ਸਿਵਾਏ ਵਿਦਰੋਹ ਦੇ ਕੋਈ ਹੋਰ ਰਾਹ ਨੀ |
    ਸਹਿਰਦ :- ਉਹ ਇਕ ਸਹਿਰਦ ਇਨਕਲਾਬੀ ਹੈ ਉਹ ਕਹਿੰਦਾ ਹੈ ਕੇ ਜੇਕਰ ਕੋਈ ਨੌਜਵਾਨ ਗ਼ਲਤੀ ਕਰ ਰਹੇ ਪਿਤਾ ਦੀ ਪੱਗ ਨੂੰ ਹੱਥ ਪਾਵੇ , ਤਾਂ ਉਹ ਉਸ ਨੂੰ ਸ਼ਾਬਾਸ਼ ਦੇਵੇਗਾ ਤੇ ਉਸ ਦੇ ਪਿਤਾ ਨਾਲ ਇਸੇ ਤਰਾਂ ਹੋਣੀ ਚਾਹੀਦੀ ਹੈ ਜੋ ਕਿ ਟੁਕੜੀਆਂ ਬਦਲੇ ਆਪਣੀ ਜਮੀਰ ਵੇਚ ਰਿਹਾ ਹੈ |
    ਪਿਤਾ ਨਾਲ ਪਿਆਰ ਰੱਖਣ ਵਾਲਾ :- ਉਹ ਕਹਿੰਦਾ ਹੈ ਕੇ ਪਿਤਾ ਜੀ ਮੈ ਤੁਹਾਡੇ ਅੰਦਰਲੇ ਬਾਪ ਦਾ ਹਮੇਸ਼ਾ ਸਤਿਕਾਰ ਕੀਤਾ ਹੈ | ਮੇਰਾ ਤਾਂ ਸੰਗਰਸ਼ ਤੁਹਾਡੇ ਉਪਰਲੇ ਖੋਲ ਨਾਲ ਸੀ | ਉਸ ਨੂੰ ਪਿਤਾ ਦੇ ਅੰਦਰ ਵਸਦੇ ਪੁੱਤਰ ਪਿਆਰ ਦਾ ਅਹਿਸਾਸ ਹੈ , ਇਸੇ ਕਰਕੇ ਉਹ ਜੇਲ ਵਿਚ ਮੁਲਾਕਾਤ ਲਈ ਗਏ ਪਿਤਾ ਨੂੰ ਆਪਣੀ ਸਿਹਤ ਦਾ ਖ਼ਯਾਲ ਰੱਖਣ ਲਯੀ ਕਹਿੰਦਾ ਹੈ | ਉਹ ਪਿਤਾ ਦੇ ਬੁਢਾਪੇ ਵਿਚ ਉਸ ਦੀ ਪਰਵਾਰ ਨਾ ਕਰਨ ਤੇ ਸ਼ਰਮ ਦੀ ਗੱਲ ਸਮ੍ਜਦਾ ਹੈ |
    ਨਿਰਾਸ਼ ਨਾ ਹੋਣ ਵਾਲਾ :- ਉਹ ਜਿੰਦਗੀ ਵਿਚ ਨਿਰਾਸ਼ ਨਹੀਂ ਹੁੰਦਾ ਉਹ ਜੇਲ ਭੇਜਣ ਵਾਲੇ ਪਿਤਾ ਨੂੰ ਕਹਿੰਦਾ ਹੈ ਕਿ ਉਹ ਓਹਨਾ ਦਾ ਅਹਿਸਾਨਮੰਦ ਹੈ , ਕਿਉਕਿ ਇਹ ਥਾਂ ਤਾ ਉਸ ਲਈ ਇਕ ਯੂਨੀਵਰਸਿਟੀ ਹੈ ਜਿਥੇ ਉਸ ਨੂੰ ਨਵੇਂ ਵਿਚਾਰਾਂ ਦਾ ਅਹਿਸਾਸ ਹੋਇਆ ਹੈ ਤੇ ਸੰਗਰਸ਼ ਲਈ ਸੇਧ ਮਿਲੀ ਹੈ |
    ਸੁਲਝਿਆ  ਹੋਇਆ :- ਪੁੱਤਰ ਨੂੰ ਸੁਲਜਯਾ ਹੋਇਆ ਲੜਦਾ ਹੈ | ਉਸ ਨੂੰ ਜੇਲ ਵਿਚ ਜਾ ਕੇ ਜਿੰਦਗੀ ਦੇ ਵਰਤਾਰੇ ਬਾਰੇ ਕਾਫੀ ਅਨੁਭਵ ਪ੍ਰਾਪਤ ਹੁੰਦਾ ਹੈ ਤੇ ਉਸ ਨੂੰ ਪਤਾ ਚਲਦਾ ਹੈ ਕਿ ਸਮਾਜ ਵਿਚ ਜੋ ਕੁਝ ਗ਼ਲਤ ਹੈ , ਉਸ ਨੂੰ ਕਿਵੇਂ ਬਦਲਿਆ ਜਾ ਸਕਦਾ ਹੈ |  

  27. 9.ਹੇਠ ਲਿਖੇ ਵਾਰਤਾਲਾਪਾਂ ਵਿੱਚੋਂ ਕਿਸੇ ਇੱਕ ਵਾਰਤਾਲਾਪ ਦੇ ਪ੍ਰਸ਼ਨਾਂ ਦੇ ਉੱਤਰ ਲਿਖੋ :

    “ਆਹੋ ਹਜ਼ੂਰ, ਮੈਂ ਤੁਹਾਨੂੰ ਕਦ ਇਨਕਾਰੀ ਕੀਤੀ ਏ ? ਜੇ ਤੁਹਾਡੇ ਟਾਂਗੇ ਬੰਬ ਟੂਟੇ ਹਨ, ਤਾਂ ਮੈਂ ਬਣਾ ਦੇਵਾਂਗਾ । ਹਜੂਰ ਛੇਤੀ ਤਿਆਰ ਕਰ ਦੇਵਾਂਗਾ ।"

    ਪ੍ਰਸ਼ਨ : (ੳ) ਇਹ ਸ਼ਬਦ ਕਿਸ ਇਕਾਂਗੀ ਵਿੱਚੋਂ ਹਨ ?

    Answer:

    ਬੰਬ ਕੇਸ 

  28. (ਅ) ਇਹ ਇਕਾਂਗੀ ਕਿਸ ਦੀ ਰਚਨਾ ਹੈ ?

    Answer:

    ਬਲਵੰਤ ਗਾਰਗੀ 

  29. (ੲ) ਇਹ ਸ਼ਬਦ ਕਿਸ ਨੇ, ਕਿਸ ਨੂੰ ਕਹੇ ?

    Answer:

    ਇਹ ਸ਼ਬਦ ਵਜ਼ੀਰ ਨੇ ਥਾਣੇਦਾਰ ਨੂੰ ਕਹੇ 

  30. ਜਾਂ

    “ਮੇਰਾ ਤਾਂ ਕੋਈ ਨਹੀਂ ਕਰਦਾ ਜੀਅ, ਤੁਸੀਂ ਆਪਣੇ ਪੁੱਤਰ ਦੇ ਦੂਜੇ ਵਿਆਹ ਦੇ ਡਰਾ ਦਿੰਦੇ ਰਹਿੰਨੇ ਓ । ਪਰ, ਮਾਂ ਜੀ, ਮੈਂ ਮਗਰੋਂ ਨਹੀਂ ਲਹਿਣ ਵਾਲੀ ਐਡੀ ਸੌਖੀ । ਤੁਸੀਂ ਕਰੋ ਸਈ ਆਪਣੇ ਪੁੱਤ ਦਾ ਦੂਜਾ ਵਿਆਹ, ਮੈਂ ਤੁਹਾਡੇ ਦਰ 'ਤੇ ਸ਼ਹੀਦ ਹੋ ਕੇ ਨਾ ਮਰ ਜਾਵਾਂ ।"

    ਪ੍ਰਸ਼ਨ :(ੳ) ਇਹ ਸ਼ਬਦ ਕਿਸ ਇਕਾਂਗੀ ਵਿੱਚੋਂ ਹਨ ?               

    Answer:

    ਦੂਜਾ ਵਿਆਹ 

  31. (ਅ) ਇਸ ਇਕਾਂਗੀ ਦਾ ਲੇਖਕ ਕੌਣ ਹੈ ?

    Answer:

    ਪ੍ਰਿੰ ਸੰਤ ਸਿੰਘ ਸੇਖੋਂ 

  32. (ਏ) ਇਹ ਸ਼ਬਦ ਕਿਸ ਨੇ, ਕਿਸ ਨੂੰ ਕਹੇ ?

    Answer:

    ਇਹ ਸ਼ਬਦ ਮਨਜੀਤ ਕੌਰ ਨੇ ਆਪਣੀ ਸਾਸ ਨਿਹਾਲ ਕੌਰ ਨੂੰ ਕਹੇ 

  33. 10. ਨਾਵਲ ਇੱਕ ਹੋਰ ਨਵਾਂ ਸਾਲ ਦੇ ਆਧਾਰ 'ਤੇ ਹੇਠ ਲਿਖੇ ਪਾਤਰਾਂ ਵਿੱਚੋਂ ਕਿਸੇ ਇੱਕ ਦਾ ਪਾਤਰ-ਚਿਤਰਨ ਲਗਪਗ 150 ਸ਼ਬਦਾਂ ਵਿੱਚ ਲਿਖੋ :

    (ਉ) ਤਾਰੋ

    Answer:

    ਤਾਰੋ ਇਕ ਹੋਰ ਨਵਾਂ ਸਾਲ ਨਾਵਲ ਦੇ ਮੁਖ ਪਾਤਰ ਬੰਤੇ ਦੀ ਪਤਨੀ ਹੈ | ਉਸ ਦਾ ਇਕ ਪੁੱਤਰ ਤੇ ਦੋ ਧੀਆਂ ਹਨ | ਪੁੱਤਰ ਦਾ ਨਾਮ ਫੁੱਮਣ ਹੈ | ਉਹ ਕੱਚੀ ਪੱਕੀ ਪੜੀ ਹੋਈ ਹੈ ਉਹ ਬੰਤੇ ਦੀ ਮਾਸੀ ਦੀ ਬਾਤੀਜੀ ਸੀ | ਬਾਪੂ ਦੇ ਮਾਰਨ ਮਗਰੋਂ ਮਾਂ ਦੇ ਜ਼ੋਰ ਦੇਣ ਤੇ ਬੰਤੇ ਸ ਤਾਰੋ ਨਾਲ ਵਿਆਹ ਹੋ ਗਿਆ | ਜਦੋ ਤਾਰੋ ਵਿਆਹੀ ਆਈ ਸੀ | ਤਾ ਰੰਗ ਭਾਵੇ ਢੋਲਾ ਸੀ , ਪਾਰ ਨੈਣ ਨਾਖਸ ਬੜੇ ਤਿੱਖੇ ਸੀ | ਉਸ ਦਾ ਮੂੰਹ ਬਹੁਤ ਭੋਲਾ ਸੀ ਅਤੇ ਉਸ ਦੀਆਂ ਅੱਖਾਂ ਕਾਲੀਆਂ ਤੇ ਮੋਟੀਆਂ ਸਨ ਬੰਤਾ ਤਾਰੋ ਵਰਗੀ ਸੋਹਣੀ ਕੁੜੀ ਪ੍ਰਾਪਤ ਕਰਕੇ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਸਮ੍ਜਦਾ ਸੀ ਉਸ ਦੀ ਬੰਤੇ ਦੀ ਮਾਂ ਨਾਲ ਨਹੀਂ ਬਣਦੀ ਜਿਸ ਕਰਕੇ ਉਹ ਅਲੱਗ ਪਿੰਡ ਵਿਚ ਰਹਿੰਦੀ ਹੈ | ਆਪਣੇ ਵਾਧੇ ਪੁੱਤਰ ਫੁੱਮਣ ਦੇ ਜਨਮ ਪਿੱਛੋਂ ਉਸ ਦੀ ਸਿਹਤ ਖਰਾਬ ਰਹਿੰਦੀ ਹੈ , ਜਿਸ ਦਾ ਬੰਤੇ ਨੂੰ ਬਹੁਤ ਫਿਕਰ ਹੈ | 
    ਜਿੰਮੇਵਾਰ :- ਉਹ ਤਿੰਨ ਬਚੇ ਵੀ ਪਾਲਦੀ ਹੈ ਤੇ ਨਾਲ ਹੀ ਦੋ ਵੇਲੇ ਇਕ ਸਕੂਲ ਮਾਸਟਰ ਦੇ ਘਰ ਕੰਮ ਕਰਨ ਜਾਂਦੀ ਹੈ | ਬੰਤਾ ਉਸ ਨੂੰ ਰੋਕਦਾ ਹੈ , ਪਰ ਉਹ ਉਸ ਦੀ ਗੱਲ ਨਹੀਂ ਮੰਨਦੀ ਤੇ ਕਹਿੰਦੀ ਹੈ ਕੇ ਜੇ ਹੁਣ ਕੁੱਜ ਨਾ ਕੁੱਜ ਲਿਓਂਦੀ ਆ ਤਾ ਵੀ ਗੁਜਾਰਾ ਨਹੀਂ ਹੁੰਦਾ ਤੇ ਬਿਲਕੁਲ ਹੀ ਨਾ ਕੁੱਜ ਆਇਆ ਤਾਂ ਝੱਟ ਕਿਵੇਂ ਲੱਗੂਗਾ |
    ਮਾਨਸਿਕ ਸਦਮੇ ਦੀ ਸ਼ਿਕਾਰ :- ਵਿਆਹ ਤੋਂ ਮਗਰੋਂ ਉਸ ਨੂੰ ਧੇਟੀ ਹੀ ਇਹ ਦੇਖ ਕੇ ਸਦਮਾ ਲੱਗਾ ਕਿ ਉਹ ਲੁਟੀ ਪੁਟੀ ਗਈ ਹੈ ਅਸਲ ਵਿਚ ਬੰਤੇ ਦੀ ਮਾਂ ਨੇ ਉਸ ਨੂੰ ਦਸੇ ਬਿਨਾ ਹੀ ਉਸ ਦੇ ਦਾਜ ਵਾਲੇ ਟਰੰਕ ਵਿਚੋਂ ਕੱਪੜੇ ਕੱਢ ਕੇ ਆਪਣੀਆਂ ਧੀਆਂ ਨੂੰ ਦੇ ਦਿਤੇ ਸੀ ਆਪਣੇ ਟਰੰਕ ਨੂੰ ਖਾਲੀ ਦੇਖ ਕੇ ਉਹ ਕਈ ਦਿਨ ਰੋਂਦੀ ਰਹੀ | ਬੰਦੇ ਦੇ ਸਮਜਾਉਂ ਤੋਂ ਬਾਵਜੂਦ ਵੀ ਉਸ ਨੂੰ ਲੰਬਾ ਸਮਾਂ ਇਹ ਗੱਲ ਨਾ ਸ਼ਾਦੀ ਤੇ ਉਸ ਦਾ ਮੂੰਹ ਘੁਟੀਆ ਰਹਿਣ ਲਗਾ , ਜੋ ਬੰਤੇ ਨੂੰ ਪਸੰਦ ਨਹੀਂ ਸੀ | ਉਹ ਉਸ ਨੂੰ ਹੱਸਦੀ ਦੇਖਣ ਲਯੀ ਤਰਸਦਾ ਰਹਿੰਦਾ ਸੀ | ਉਸ ਨੂੰ ਬੰਤੇ ਸਰ ਚੜੇ ਕਰਜੇ ਦਾ ਵੀ ਬੜਾ ਰੋਸ ਸੀ |ਇਸੇ ਗੱਲ ਤੋਂ ਹੋਈ ਖੜਬੜ ਕਾਰਨ ਇਕ ਦਿਨ ਬੰਤੇ ਨੇ ਉਸ ਦੇ ਦੋ ਤਿੰਨ ਧਫੇ ਮਾਰ ਦਿਤੇ | ਬੰਤਾ ਮਹਿਸੂਸ ਕਰਦਾ ਹੈ ਕੇ ਉਸ ਨੇ ਉਸ ਤੋਂ ਮਗਰੋਂ ਉਸ ਦੇ ਚੇਰੇ ਤੇ ਕਦੇ ਖੁਸ਼ੀ ਨਹੀਂ ਦੇਖੀ | ਬੰਤੇ ਨੂੰ ਜਾਪਦਾ ਸੀ ਕੇ ਉਸ ਨੇ ਉਸ ਨੂੰ ਕਦੇ ਮਾਫ ਨਹੀਂ ਸੀ ਕੀਤਾ |
    ਉਦਾਸ ਤੇ ਚੁੱਪ ਰਹਿਣ ਵਾਲੀ :- ਤਾਰੋ ਕਦੇ ਗੱਲਾਂ ਗੱਲਾਂ ਚ ਹੱਸਦੀ ਹੁੰਦੀ ਸੀ ਪਰ ਹੁਣ ਬੰਤੇ ਨੂੰ ਇੰਜ ਜਾਪਦਾ ਸੋ ਕੇ ਉਸ ਨੂੰ ਹੱਸਣਾ ਭੁੱਲ ਹੀ ਗਿਆ ਹੋਵੇ | ਇਸ ਦਾ ਰਾਮਬ ਅਸਲ ਵਿਚ ਬੰਤੇ ਦੇ ਧਫੇ ਮਾਰਨ ਨਾਲ ਹੋਇਆ ਸੀ | ਬੰਤੇ ਨੂੰ ਉਸ ਦੀ ਉਦਾਸੀ ਦਾ ਬਹੁਤ ਫਿਕਰ ਰਹਿੰਦਾ ਸੀ | ਉਹ ਸੋਚਦਾ ਹੈ ,""............. ਇਹ ਜਦੋ ਹੱਸਦੀ ਵੀ ਹੈ ਇਸ ਦੀਆਂ ਅੱਖਾਂ ਵਿੱਚੋ ਉਦਾਸੀ ਕਿਊ ਨੀ ਜਾਂਦੀ ਭਲਾਂ ? ਕਿ ਦੁੱਖ ਹੈ ਇਸ ਨੂੰ ? ਦੱਸਦੀ ਕਿਊ ਨਹੀਂ ਮੈਨੂੰ ਕੁੱਜ ............ ? ਇਸ ਦਾ ਚੁੱਪ ਚਾਪ ਰਹਿਣਾ ਮੈਨੂੰ ਓਦਾਂ ਹੀ ਚੰਗਾ ਨਹੀਂ ਲੱਗਦਾ | ਬੰਤਾ ਸਮ੍ਜਦਾ ਸੀ ਕੇ ਇਸ ਦਾ ਅਸਲੀ ਕਾਰਨ ਘਰ ਦੀ ਗ਼ਰੀਬੀ ਹੈ | ਬੰਤਾ ਦੱਸਦਾ ਹੈ ਕੇ ਜਦੋ ਸ਼ਾਮ ਨੂੰ ਜਦੋ ਉਹ ਉਸ ਦੇ ਹੱਥ ਉਤੇ ਵੱਧ ਪੈਸੇ ਲਿਆ ਕੇ ਰੱਖਦਾ ਤਾਂ ਉਸ ਦੇ ਮੂੰਹ ਉਤੇ ਖੇੜਾ ਆ ਜਾਂਦਾ ਪਰ ਜੇ ਕੀਤੇ ਘਾਟ ਪੈਸੇ ਹੁੰਦੇ ਤਾਂ ਉਹ ਖਾਦੀ ਦੀ ਖਾਦੀ ਹੀ ਰਹਿ ਜਾਂਦੀ ਇਸ ਵੇਲੇ ਤਾਰੋ ਉਸ ਨੂੰ ਇਕਦਮ ਬੁਧਿ ਹੋ ਗਈ ਲੱਗਦੀ ਓਹਨਾ ਦੇ ਘਰ ਵਿਚ ਕਲੇਸ਼ ਓਦੋ ਪੈਂਦਾ ਜਦੋ ਉਹ ਘਟ ਪੈਸੇ ਕਮਾ ਕੇ ਲਿਓਂਦਾ |
    ਸਿੱਖੀ ਭਾਵਨਾ ਵਾਲੀ :- ਬੰਤਾ ਪੂਰਾ ਸਿੱਖ ਨਹੀਂ ਸੀ ਪਰੰਤੂ ਤਾਰੋ ਆਪਣੇ ਮੁੰਡੇ ਨੂੰ ਪੂਰਾ ਸਿੱਖ ਬਣਾਉਣਾ ਚਾਉਂਦੀ ਸੀ | ਉਹ ਬੰਤੇ ਦੁਆਰਾ ਸਿਗਰਟ ਪੀਣਾ ਪਸੰਦ ਨਹੀਂ ਕਰਦੀ ਸੀ | 

  34. (ਅ) ਮਹੇਸ਼ੀ ਦੀ ਮਾਂ

    Answer:

    ਮਹੇਸ਼ੀ ਦੀ ਮਾਂ 'ਇਕ ਹੋਰ ਇਕਾਂਗੀ' ਨਾਵਲ ਦੀ ਇਕ ਗੌਣ ਪਾਤਰ ਹੈ | ਉਹ ਆਪਣੇ ਮੁੰਡੇ ਮਹੇਸ਼ੀ ਸੀ ਕੁੜੀ ਵੇਖਣ ਖਾਤਰ ਵਿਚੋਲਣ ਲਾਜੋ ਦੇ ਨਾਲ ਬੰਤੇ ਦੇ ਰਿਕਸ਼ੇ ਤੇ ਬੈਠਦੀ ਹੈ | ਉਸ ਦਾ ਸ਼ਰੀਰ ਭਾਰਾ ਤੇ ਰੰਗ ਗੋਰਾ ਹੈ | ਉਸ ਦਾ ਮੁੰਡਾ ਅੱਠਵੀ ਫੇਲ ਹੈ ਤੇ ਆਖੋ ਭੇਂਗਾ ਹੈ | ਉਹ ਆਪਣੀ ਹਾਟਿ ਚਲੌਂਦਾ ਹੈ |
    ਲਾਲਚੀ ਅਤੇ ਕੰਜੂਸ :- ਉਹ ਬੜੀ ਲਾਲਚੀ  ਜਨਾਨੀ ਹੈ | ਉਹ ਬੰਤੇ ਨੂੰ ਤਾਂ ਸਮਾਂ ਪੰਜਾਹ ਪੈਸੇ ਦੇਣ ਮੰਨਦੀ ਹੈ ਪ੍ਰੰਤੂ ਵਿਚੋਲਣ ਨੂੰ ਪੁੱਛਦੀ ਹੈ ਕੇ ਕੁੜੀ ਵਾਲੇ ਦਾਜ ਵਿਚ ਕਿ ਕੁੱਜ ਦੇਣਗੇ |
    ਕੁੜੀ ਦੀ ਥਾਂ ਮੁੰਡੇ ਨੂੰ ਮਹੱਤਵ ਦੇਣ ਵਾਲੀ :- ਉਹ ਸਾਡੇ ਸਮਾਜ ਦੇ ਮਹੱਤਵ ਦਿੰਦੀ ਹੋਈ ਚਾਹੁੰਦੀ ਹੈ ਕਿ ਕਿਸੇ ਤਰਾਂ ਉਸ ਦੀ ਛੋਟੀ ਭੈਣ ਸ਼ਿਲਾ ਦੇ ਘਰ ਮੁੰਡਾ ਹੋ ਜਾਵੇ , ਜਿਸਦੇ ਉਪਰੋਂਥਾਲੀ ਤਿੰਨ ਕੁੜੀਆਂ ਹੋਇਆ ਹਨ | ਉਹ ਸੰਜਦੀ ਹੈ ਕਕ ਧੀਆਂ ਕਿੰਨੀਆਂ ਆਪਣੀਆਂ ਹੋਣ ਫੇਰ ਵੀ ਬੇਗਾਨਿਆਂ ਹੁੰਦੀਆਂ ਹਨ , ਪਰ ਮੁੰਡਾ ਇਕ ਵੀ ਹੋਵੇ , ਤਾਂ ਕੁੱਜ ਚਲਦੀ ਰਹਿੰਦੀ ਹੈ |
    ਸੰਤਾ ਸਾਧਾਂ ਦੇ ਟੋਟਕਿਆਂ ਵਿਚ ਯਕੀਨ ਰੱਖਣ ਵਾਲੀ ਤੇ ਅੰਧ ਵਿਸ਼ਵਾਸ਼ੀ :- ਉਹ ਆਪਣੀ ਭੈਣ ਨੂੰ ਮੁੰਡੇ ਨੂੰ ਜਨਮ ਦੇਣ ਯੋਗ ਬਣਾਉਣ ਲਯੀ ਸਾਧ ਦੀਆ ਪੁੜੀਆਂ ਪ੍ਰਾਪਤ ਕਰਨਾ ਚਾਉਂਦੀ ਹੈ ਕਿ ਕਿਸੇ ਬਾਬੇ ਦੀ ਪੁੜੀ ਨਾਲ ਉਸ ਦੇ ਪਤੀ ਦੇ ਗੋਡੀਆਂ ਦਾ ਦਰਦ ਠੇਕ ਹੋ ਜਾਵੇ |
    ਅੰਦਰਲੇ ਡਰ ਦੀ ਮਾਰੀ ਹੋਈ :- ਉਹ ਆਪਣੇ ਅੰਦਰਲੇ ਡਰ ਦੀ ਮਾਰੀ ਹੋਈ ਹੈ ਉਹ ਨਹੀਂ ਚਾਹੁੰਦੀ ਕਿ ਕਲ ਨੂੰ ਬਹੁਤ ਪ੍ਹੜੀ ਕੁੜੀ ਉਸ ਦੇ ਅੱਠਵੀ ਫੇਲ ਮੁੰਡੇ ਤੇ ਹਾਵੀ ਹੋਵੇ | ਉਹ ਕਹਿੰਦੀ ਹੈ ਕੇ ਕੁੜੀ ਦੀ ਪੜਾਈ ਬੰਦ ਕਰਾ ਦਿਤੀ ਜਾਵੇ ਉਸ ਨੂੰ ਇਹ ਵੀ ਡਾਰ ਹੈ ਕਿ ਕੀਤੇ ਕੁੜੀ ਉਸ ਦੇ ਭੰਗੇ ਮੁਦੇ ਨੂੰ ਪਸੰਦ ਕਰਨ ਤੋਂ ਇਨਕਾਰ ਨਾ ਕਰ ਦੇਵੇ |
    ਫਰੇਬ ਤੋਂ ਕੰਮ ਲੈਣ ਵਾਲੀ :- ਉਹ ਪਹਿਲਾਂ ਤਾਂ ਇਸ ਗੱਲ ਨੂੰ ਪਸੰਦ ਨਹੀਂ ਕਰਦੀ ਕਿ ਕੁੜੀ ਉਸ ਦੇ ਮੁੰਡੇ ਨੂੰ ਦੇਖੇ , ਕਯੁਕ ਉਸ ਨੂੰ ਡਰ ਸੀ ਕੇ ਮੁੰਡੇ ਦੇ ਸਾਹਮਣੇ ਅਉਣ ਤੇ ਕੁੜੀ ਨੂੰ ਪਤਾ ਲਗ ਜਾਵੇਗਾ ਕਿ ਮੁੰਡਾ ਅੱਖੋ ਭੇਂਗਾ ਹੈ | ਫਿਰ ਉਹ ਵਿਚੋਲਣ ਲਾਜੋ ਨਾਲ ਸਲਾਹ ਬਣਾਉਂਦੀ ਹੈ ਕਿ ਮੁੰਡੇ ਨੂੰ ਧੁੱਪ ਦੀਆਂ ਐਨਕਾਂ ਲੈ ਕੇ ਗਰਮੀਆਂ ਵਿਚ ਦਿਖਾਇਆ ਜਾਵੇ |   

  35. (ੲ)ਪਰਵੇਜ਼ ।

    Answer:

    ਪ੍ਰਵੇਜ ' ਇਕ ਹੋਰ ਨਵਾਂ ਸਾਲ ' ਨਾਵਲ ਦਾ ਇਕ ਗੌਣ ਪਾਤਰ ਹੈ | ਅਸ਼ਕ ਉਸ ਦਾ ਸਾਥੀ ਹੈ | ਦੋਵੇ ਪਾਲ ਰੋਡ ਤੋਂ ਕੰਪਨੀ ਬਾਸ਼ ਜਾਣ ਲਯੀ ਬੰਤੇ ਦੇ ਰਿਕਸ਼ੇ ਵਿਚ ਬੈਠਦੇ ਹਨ | ਉਹ ਦੋਵੇਂ ਉਰਦੂ ਦੇ ਸ਼ਾਇਰ ਹਨ ਅਤੇ ਉਹ ਅੰਮ੍ਰਿਤਸਰ ਦੇ ਕੇ ਕੰਪਨੀ ਬਾਗ ਵਿਖੇ ਰਣਜੀਤ ਸਿੰਘ ਹਾਲ ਵਿਚ ਹਰ ਸਾਲ ੧ ਜਨਵਰੀ ਨੂੰ ਹੁੰਦੇ ਕਵੀ ਦਰਬਾਰ ਵਿਚ ਹਿਸਾ ਲੈਣ ਆਏ ਹਨ | ਦੋਨਾਂ ਨੇ ਖੁਲੇ ਕੁੜਤੇ ਪਜਾਮੇ ਪਏ ਹੋਏ ਹਨ ਤੇ ਦੋਹਾ ਨੇ ਇਹਨਾਂ ਕੱਪੜਿਆਂ ਉਪਰ ਵਾਸਕਟ ਪਾਇਆ ਹੋਇਆ ਹਨ | ਦੋਹਾ ਦੇ ਵੱਲ ਲੰਬੇ ਲੰਬੇ ਹਨ ਤੇ ਹੱਥ ਵਿਚ ਬੈਗ ਫੜੇ ਹੋਈ ਹਨ ਦੋਵੇਂ ਲੜਖੜਾ ਰਹੇ ਹਨ | ਤੇ ਪੈਣ ਚਬਾ ਰਹੇ ਹਨ | ਪਰਵੇਜ ਸਿਗਰਟ ਪੀ ਰਿਹਾ ਹੈ 
    ਇਕ ਪ੍ਰਭਾਵਸ਼ਾਲੀ ਸ਼ਾਇਰ :- ਅਸ਼ਕ ਉਸਨੂੰ ਕਹਿੰਦਾ ਹੈ ਕਿ , "ਪਹਲੇ ਪਹਲੇ ਦੋਰ ਵਿਚ ਤੇਰੀ ਖੂਬ ਜੰਮੀ .....|" ਇਕ ਪ੍ਰਭਾਵ ਸ਼ੈਲੀ ਸ਼ਾਇਰ ਹੋਣ ਕਰਕੇ ਉਹ ਮੁਸ਼ਾਇਰਿਆਂ ਵਿਚ ਭਾਗ ਲੈਣ ਲਯੀ ਦੂਰ ਦੂਰ ਚਲਾ ਜਾਂਦਾ ਹੈ |
    ਨਿਰਮਾਣ :- ਜਦੋ ਆਸ਼ਿਕ਼ ਉਸ ਦੀ ਗ਼ਜ਼ਲ ਦੀ ਪ੍ਰਸੰਸਾ ਕਰਦਾ ਹੈ , ਤਾਂ ਉਹ ਅਗੋ ਬੜੀ ਨਿਮਰਤਾ ਨਾਲ ਕਹਿੰਦਾ ਹੈ ਤੁਹਾਡੀ ਨਹੀਂ ਤੇ ਮੈ ਕਿਸ ਕਾਬਿਲ ਹਾਂ |" 
    ਮਜਦੂਰ ਕਿਸਾਨਾਂ ਦੀ ਗੱਲ ਕਰਨ ਵਾਲਾ :- ਉਹ ਨਿਰੀ ਗ਼ਜ਼ਲ ਲਿਖਣ ਵਾਲੇ ਅਕਸ਼ ਨੂੰ ਕਹਿੰਦਾ ਹੈ ," ਸਾਨੂ ਸ਼ਾਇਰ ਨੂੰ ਮਜਦੂਰਾਂ ਕਿਸਾਨਾਂ ਬਾਰੇ ਵੀ ਲਿਖਣਾ ਚਾਹੀਦਾ ਹੈ | ਇਹ ਮੇਹਨਤੀ ਲੋਕ ਨਾ ਹੋਣ ਤਾਂ ਜ਼ਿੰਦਗੀ ਦੇ ਸਾਰੇ ਕੰਮ ਰੁਕ ਜਾਣ | "
    ਪੈਸੇ ਲੈਣ ਲਈ ਕਵਿਤਾ ਲਿਖਣ ਵਾਲਾ :- ਉਸ ਨੂੰ ਆਸ ਹੈ ਕੇ ਮੁਸ਼ਾਇਰੇ ਪਿੱਛੋਂ ਕੰਵਰ ਸਾਹਿਬ ਅਸ਼ਕ ਸਮੇਤ ਉਸ ਨੂੰ ਵੀਹ ਪੰਜੀ ਰੁਪਏ ਦੇ ਦੇਣਗੇ | ਉਹ ਆਪਣੇ ਆਪ ਨੂੰ ਮੁਸ਼ਾਇਰੇ ਦਾ ਸਰਪ੍ਰਸਤ ਕੰਵਰ ਸਾਹਿਬ ਦਾ ਦਾਸ ਕਹਿੰਦਾ ਹੈ ਤੇ ਉਸ ਦੀ ਮਹਿਮਾਨ ਨਿਵਾਜੀ ਦਾ ਕਾਇਲ ਵੀ ਹੈ |

  36. 11. ਹੇਠ ਲਿਖੇ ਵਾਰਤਾਲਾਪਾਂ ਵਿੱਚੋਂ ਕਿਸੇ ਇੱਕ ਦੀ ਪ੍ਰਸੰਗ ਸਹਿਤ ਵਿਆਖਿਆ ਲਗ-ਪਗ 40 ਸ਼ਬਦਾਂ ਵਿੱਚ ਲਿਖੋ :

    (ੳ) "ਆਪਾਂ ਵੀ ਆਪਣੀਆਂ ਦੋਹਾਂ ਕਾਕੀਆਂ ਨੂੰ ਓਨਾ ਹੀ ਪੜਾਉਣੈ ਜਿੰਨਾ ਕਿ ਫੁੱਮਣ ਨੂੰ ।"

     

    Answer:

    ਪ੍ਰਸੁੰਗ :- ਇਹ ਸ਼ਬਦ ਨਰੰਜਨ ਤਸਨੀਮ ਦੇ ਨਾਵਲ 'ਇਕ ਹੋਰ ਨਵਾਂ ਸਾਲ' ਵਿਚ ਬੰਤੇ ਤੇ ਆਪਣੇ ਆਪ ਨੂੰ ਓਦੋਂ ਕਹੇ , ਜਦੋ ਉਹ ਉਸ ਪਤੀ ਪਤਨੀ ਦੀਆਂ ਆਪਣੇ ਬੱਚਿਆਂ ਨੂੰ ਗੱਲਾਂ ਸੁਣਾਉਂਦਾ ਹੈ ਜਿਹੜੇ ਪੰਜ ਕੁੜੀਆਂ ਪਿੱਛੇ ਹੋਏ ਆਪਣੇ ਮੁੰਡੇ ਨੂੰ ਦਰਬਾਰ ਸਾਹਿਬ ਮੱਥਾ ਟੀਕਾ ਕੇ ਆਏ ਸਨ |
    ਵਿਆਖਿਆ :- ਬੰਤਾ ਕਹਿੰਦਾ ਹੈ ਕੇ ਉਹ ਵੀ ਆਪਣੀਆਂ ਦੋਨੋ ਕੁੜੀਆਂ ਨੂੰ ਆਪਣੇ ਪੁੱਤਰ ਜਿਨ੍ਹਾਂ ਪੜ੍ਹੇਗਾ ਅਤੇ ਪਰਾਏ ਲੋਕਾਂਵਾਂਗ ਆਪਣੀਆਂ ਕੁੜੀਆਂ ਨਾਲ ਵਿਤਕਰਾ ਨਹੀਂ ਕਰੇਗਾ | 

  37. (ਅ) “ਇਹਨਾਂ ਨੂੰ ਸੈਲ ਕਰਾ ਦੇ, ਇਹ ਕੋਈ ਮਤਰੇਈਆਂ ਤਾਂ ਨਹੀਂ ।"

    Answer:

    ਪ੍ਰਸੁੰਗ :- ਇਸ ਸ਼ਬਦ ਨਿਰੰਜਨ ਤਸਨੀਮ ਦੇ ਨਾਵਲ 'ਇਕ ਹੋਰ ਨਵਾਂ ਸਾਲ' ਵਿਚ ਤਾਰੋ ਨੇ ਬੰਤੇ ਨੂੰ ਓਦੋ ਕਹੇ ,ਜਦੋ ਉਹ ਦੁਪਹਿਰ ਪਿੱਛੋਂ ਘਰੋਂ ਰਿਕਸ਼ਾ ਲੈ ਕੇ ਜਾਣ ਸਮੇ ਫੁੱਮਣ ਨੂੰ ਵਿਚ ਬਿਠਾ ਕੇ ਉਸ ਨੂੰ ਸੈਰ ਕਰਾਉਣ ਦੀ ਗੱਲ ਕਰਦੀ ਹੈ |
    ਵਿਆਖਿਆ :- ਇਸ ਸਮੇ ਤਾਰੋ ਨੇ ਬੰਤੇ ਨੂੰ ਕਿਹਾ ਕਿ ਉਹ ਇਕਲੇ ਫੁੱਮਣ ਨੂੰ ਕਿਊ ਸੈਰ ਕਰਨ ਲਈ ਲਿਜਾਂਦਾ ਹੈ , ਉਹ ਕੁੜੀਆਂ ਨੂੰ ਵੀ ਨਾਲ ਬਿਠਾਏ , ਕਿਉਕਿ ਉਹ ਵੀ ਫੁੱਮਣ ਵਾਂਗ ਉਸਦੀਆਂ ਆਪਣੀਆਂ ਹੀ ਹਨ |

Question paper 3

  1. 1.ਵਸਤੂਨਿਸ਼ਠ ਪ੍ਰਸ਼ਨ :

    (ਉ) ਗੁਰੂ ਜੀ ਨੇ ਮੇਰੇ ਸਜਣ ਮੀਤ ਮੁਰਾਰੇ , ਜੀਓ ਕਿਸ ਨੂੰ ਕਿਹਾ ਹੈ ?

    Answer:

    ਗੁਰੂ ਪਿਤਾ ਨੂੰ 

  2. (ਅ} ਗੁਰੂ ਗੋਬਿੰਦ ਸਿੰਘ ਜੀ ਦੀ ਸਿੰਧ ਰਚਨਾ ਵਾਰ ਕਿਹੜੀ ਹੈ ?

    Answer:

    ਚੰਡੀ ਦੀ ਵਾਰ 

  3. (ਏ) ਬਾਬਾ ਰਾਮ ਸਿੰਘ ਦੇ ਪੈਰੋਕਾਰ ਕੀ ਅਖਵਾਉਂਦੇ ਸਨ।ਹਨ ? .

    Answer:

    ਕੂਕੇ 

  4. (ਸ) ਗੁਰਬਖ਼ਸ਼ ਸਿੰਘ ਅਨੁਸਾਰ ਆਮ ਕਰਕੇ ਸਿਆਣੇ ਤੇ ਦਿਲਚਸਪ ਲੋਕ ਕੌਣ ਹੁੰਦੇ ਹਨ ?

    Answer:

    ਅਨ੍ਹੇ 

  5. (ਹ) ਅੰਗ-ਸੰਗ ਕਹਾਣੀ ਦੀਆਂ ਘਟਨਾਵਾਂ ਕਿਹੋ-ਜਿਹੀ ਰਾਤ ਵਿੱਚ ਵਾਪਰਦੀਆਂ ਹਨ ?

    Answer:

    ਹਨੇਰੀ ਰਾਤ ਵਿੱਚੋ 

  6. (ਕ). ਇੱਕ ਪੈਰ ਘੱਟ ਤੁਰਨਾਂ ਕਹਾਣੀ ਦਾ ਮੁੱਖ ਪਾਤਰ ਕੌਣ ਹੈ ?

    Answer:

    ਰਸੀਦ 

  7. (ਖ) ਵਜ਼ੀਰਾ ਵੀਰਾਂ ਵਾਲੀ ਦਾ ਕੀ ਲੱਗਦਾ ਹੈ ?

    Answer:

    ਪੁੱਤਰ 

  8. (ਗ) ਮਨਜੀਤ ਦਾ ਨਿਹਾਲ ਕੌਰ ਪ੍ਰਤਿ ਰਵੱਈਆ ਕਿਹੋ-ਜਿਹਾ ਸੀ ?

    Answer:

    ਸਤਿਕਾਰ ਤੇ ਨਿਰਮਾਣਤਾ ਭਰਿਆ 

  9. (ਘ) ਛੰਮਣ ਆਪਣੇ ਪਿਤਾ ਬੰਤੇ ਤੋਂ ਕਿਹੜਾ ਪਾਠ ਪੜ੍ਹਨਾ ਚਾਹੁੰਦਾ ਹੈ ?

    Answer:

    ਸਦਾ ਦੇਸ਼ ਮਹਾਨ 

  10. (ਝ) ਤਾਰੋ ਬੰਤੇ ਦੀ ਕੀ ਲੱਗਦੀ ਹੈ ?

    Answer:

    ਪਤਨੀ 

  11. 2. ਹੇਠ ਲਿਖੇ ਕਾਵਿ-ਟੋਟਿਆਂ ਵਿੱਚੋਂ ਕਿਸੇ ਦੋ ਦੀ ਪ੍ਰਸੰਗ ਸਹਿਤ ਵਿਆਖਿਆ ਲਗ-ਪਗ 150 ਸ਼ਬਦਾਂ ਵਿੱਚ ਲਿਖੋ :

    (ੳ) ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥

    ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥

    Answer:

    ਪ੍ਰਸੁੰਗ :- ਇਹ ਕਾਵ ਟੋਟਾ ਗੁਰੂ ਨਾਨਕ ਦੇਵ ਜੀ ਦੀ ਬਾਣੀ " ਜਪੁਜੀ " ਦੇ ਅੰਤ ਵਿਚ ਅਉਂਦੇ ਸਲੋਕ ਦਾ ਅੰਸ਼ ਹੈ ਅਤੇ ਇਹ ਸਾਹਿਤ ਮਾਲਾ ਪੁਸਤਕ ਵਿਚ 'ਪਾਵਾਂ ਗੁਰੂ ਪਾਣੀ ਪਿਤਾ' ਸਿਰਲੇਖ ਹੇਠ ਦਰਜ ਹੈ | ਇਸ ਸਲੋਕ ਵਿਚ ਗੁਰੂ ਜੀ ਨੇ ਇਕ ਰੰਗ ਭੂਮੀ ਦੱਸਦਿਆਂ ਮਨੁੱਖ ਦੇ ਨੇਕ ਅਸਲ ਤੇ ਨਾਮ ਸਿਮਰਨ ਦਾ ਮਹੱਤਵ ਦਰਸਾਇਆ ਹੈ | 
    ਵਿਆਖਿਆ :- ਗੁਰੂ ਜੀ ਫੁਰਮਾਉਂਦੇ ਹਨ ਕਿ ਪਵਣ ਰਰੋਪੀ ਸੁਆਸ ਸ਼ਰੀਰ ਲਯੀ ਇਸ ਤਰਾਂ ਹਨ , ਜਿਸ ਤਰਾਂ ਗੁਰੂ ਜੀਵ ਦੀ ਆਤਮਾ ਲਈ ਹੈ | ਪਾਣੀ ਸਭ ਜੀਵਾਂ ਦਾ ਬਾਪ ਹੈ ਅਤੇ ਧਰਤੀ ਸਭ ਦੀ ਵਡੀ ਮਾਂ ਹੈ | ਦਿਨ ਅਤੇ ਰਾਤ ਦੋਵੇਂ ਖਿਡਾਵੀ ਤੇ ਖਿਡਾਵਾਂ ਹਨ , ਜਿਨ੍ਹਾਂ ਦੀ ਗੋਦੀ ਵਿਚ ਸਾਰਾ ਸੰਸਾਰ ਦਾ ਕਰ ਵਿਹਾਰ ਚਾਲ ਰਿਹਾ ਹੈ |

  12. (ਅ) ਵੇਦ ਕੁਰਾਨਾਂ ਪੜ-ਪੜ ਥੱਕੇ !

    ਸਿਜਦੇ ਕਰਦਿਆਂ ਘਸ ਗਏ ਮੱਥੇ ।

    ਨ ਰੱਬ ਤੀਰਥ ਨ ਰੰਥ ਮੌਕੇ ॥

    ਜਿਨ ਪਾਇਆ ਤਿਨ ਰ ਅਨਵਾਰ ।

    ਇਸ਼ਕ ਦੀ ਨਵੀਉਂ ਨਵੀਂ ਬਹਾਰ ।

    Answer:

    ਪ੍ਰਸੁੰਗ :- ਇਹ ਕਾਵ ਟੋਟਾ ਸਾਹਿਤ ਮਾਲਾ ਪੁਸਤਕ ਵਿਚ ਦਰਜ ਬੁਲ੍ਹੇ ਸ਼ਾਹ ਦੀ ਰਚੀ ਹੋਈ ਕਾਫੀ 'ਇਸ਼ਕ ਦੀ ਨਵੀਓਂ ਨਵੀ ਬਹਾਰ' ਵਿੱਚੋ ਲਿਆ ਗਿਆ ਹੈ | ਇਸ ਕਾਵਿ ਵਿਚ ਬਾਬਾ ਬੁਲ੍ਹੇ ਸ਼ਾਹ ਨੇ ਆਪਣੇ ਸੂਫੀ ਵਿਚਾਰਾਂ ਅਨੁਸਾਰ ਮਜ੍ਹਬੀ ਕਰਮ-ਕਾਂਡ ਦਾ ਖਾਨਫਾਂ ਕੀਤਾ ਹੈ ਅਤੇ ਇਸ਼ਕ ਦੁਆਰਾ ਪਰ[ਅਤ ਹੋਣ ਵਾਲੀ ਰੂਹਾਨੀ ਅਵਸਥਾ ਦੀ ਮਹਿਮਾ ਸਾਈ ਹੈ | 
    ਵਿਆਖਿਆ :- ਬੁਲ੍ਹੇ ਸ਼ਾਹ ਕਹਿੰਦਾ ਹੈ ਕਿ ਧਾਰਮਿਕ ਕਰਮ-ਕਾਂਡੀ ਵੇਦਾਂ ਅਤੇ ਕੁਰਾਨ ਪੜ੍ਹ ਪੜ੍ਹ ਕੇ ਥੱਕ ਗਏ ਹਨ ਅਤੇ ਮੰਦਿਰਾਂ ਤੇ ਮਸੀਤਾਂ ਵਿਚ ਸਿਜਦੇ ਕਰਦਿਆਂ ਓਹਨਾ ਦੇ ਮੱਥੇ ਵੀ ਘਿਸ ਗਏ ਹਨ, ਪਰ ਓਹਨਾ ਦਾ ਜੀਵਣ ਨੇਕ ਨਾ ਹੋਣ ਕਰਕੇ ਓਹਨਾ ਨੂੰ ਰੱਬ ਨਾ ਤੀਰਥਾਂ ਵਿਚ ਮਿਲਦਾ ਹੈ ਤੇ ਨਾ ਹੀ ਮਕੇ ਵਿਚ | ਜਿਹੜਾ ਇਸ਼ਕ ਦੁਵਾਰਾ ਉਸ ਨੂੰ ਪਾ ਲੈਂਦਾ ਹੈ , ਉਹ ਉਸ ਦੇ ਨੂਰ ਨਾਲ ਇਕਮਿਕ ਹੋ ਜਾਂਦਾ ਹੈ | ਰੱਬ ਦੇ ਆਸ਼ਿਕ਼ ਇਸ਼ਕ ਦੁਆਰਾ ਉਸ ਨਾਲ ਇਕ ਮਿਕ ਹੋ ਕੇ ਨਵੀਂ ਬਹਾਰ ਦਾ ਆਨੰਦ ਮਾਣਦੇ ਹਨ | 

  13. (ਈ) ਕੱਢ ਕਲੇਜਾ ਲੈ ਗਈ ਖਾਨ ਖੀਵੇ ਦੀ ਧੀ ।

    ਗਜ਼ ਗਜ਼ ਲੰਮੀਆਂ ਮੇਂਢੀਆਂ, ਰੰਗ ਦੀ ਗੋਰੀ ਸੀ ।

    ਜਿ ਦੇਵੇ ਪਿਆਲਾ ਜ਼ਹਿਰ ਦਾ, ਮੈਂ ਮਿਰਜ਼ਾ ਲੈਂਦਾ ਪੀ ।

    ਜਿ ਮਾਰੇ ਬਰਛੀ ਕਸ ਕੇ, ਮਿਰਜ਼ਾ ਕਦੀ ਨਾ ਕਰਦਾ ਸੀ ।

    ਆਪਣੀ ਮੌਤੇ ਮੈਂ ਮਰਾਂ, ਮੇਰੇ ਨਾਲ ਤੁਹਾਨੂੰ ਕੀ ?

    Answer:

    ਪ੍ਰਸੁੰਗ :- ਇਹ ਕਾਵ ਟੋਟਾ ਸਾਹਿਤ ਮਾਲਾ ਪੁਸਤਕ ਵਿਚ ਦਰਜ 'ਪੀਲੂ ਦੀ ਰਚਨਾ' 'ਮਿਰਜ਼ਾ ਸਾਹਿਬਾਂ' ਵਿੱਚੋ ਲਿਆ ਗਯਾ ਹੈ | ਇਸ ਕਰਕੇ ਕਾਵਿ ਨੇ ਮਿਰਜ਼ਾ ਸਾਹਿਬ ਦੀ ਪ੍ਰੀਤ ਕਹਾਣੀ ਨੂੰ ਬਿਆਨ ਕੀਤਾ ਹੈ | ਮਿਰਜੇ ਦਾ ਸਾਹਿਬ ਨੂੰ ਉਧਾਲਣ ਨੂੰ ਤੁਰ ਪੈਣਾ , ਰਸਤੇ ਵਿਚ ਉਸ ਨੂੰ ਪੀਲੂ ਸ਼ਾਇਰ ਦੇ ਮਿਲਣ ਤੇ ਉਸ ਦੇ ਉਸ ਨੂੰ ਬਦਸ਼ਗਨੀ ਬਾਰੇ ਦੱਸਣ ਪਰ ਇਸ਼ਕ਼ ਦੇ ਸਾਰੇ ਮਿਰਜੇ ਦੇ ਪਿੱਛੇ ਨਾ ਮੁੜਾਂ ਦਾ ਜਿਕਰ ਹੈ |
    ਵਿਆਖਿਆ :- ਮਿਰਜ਼ਾ ਕਹਿੰਦਾ ਹੈ ਕਿ ਖੇਵੇ ਖਾਨ ਦੀ ਧੀ ਸਾਹਿਬ ਨੇ ਆਪਣੀ ਸੁੰਦਰਤਾ ਨਾਲ ਉਸ ਦਾ ਕਲੇਜਾ ਕੱਢ ਲਿਆ ਹੈ | ਉਸ ਦੀਆਂ ਗਜ ਗਜ ਲੰਬੀਆਂ ਮੈਡੀਆਂ ਤੇ ਉਸ ਦੇ ਗੋਰੇ ਰੰਗ ਨੇ ਉਸ ਨੂੰ ਕੀਲ ਕੇ ਰੱਖ ਦਿੱਤਾ ਉਹ ਉਸ ਨੂੰ ਇਸੇ ਸਿਦਕ ਤੇ ਦ੍ਰਿੜਤਾ ਨਾਲ ਪਿਆਰ ਕਰਦਾ ਹੈ ਕਿ ਜੇਕਰ ਉਹ ਉਸ ਨੂੰ ਆਪਣੇ ਹੇਠ ਨਾਲ ਜਹਿਰ ਦਾ ਪਿਆਲਾ ਪੀਣ ਲਈ ਦੇਵੇ ਤਾਂ ਉਹ ਉਸ ਨੂੰ ਬੜੀ ਖੁਸ਼ੀ ਨਾਲ ਪੀ ਲਵੇਗਾ | ਜੇਕਰ ਉਹ ਆਪਣੇ ਹੇਠ ਨਾਲ ਬਰਛੀ ਮਾਰਨੀ ਚਾਹੇ ਤਾਂ ਉਹ ਹੱਸ ਕੇ ਉਸਦੇ ਅਜਿਹੇ ਵਾਰ ਨੂੰ ਸਹਿ ਲਵੇਗਾ ਤੇ ਕਦੇ ਮੂੰਹ ਤੋਂ ਸੀ ਨਹੀਂ ਕਹੇਗਾ | ਉਸ ਜੇਕਰ ਮਰਨਾ ਹੈ ਤਾਂ ਆਪਣੀ ਮੌਤ ਮਰਨਾ ਹੈ | ਕਿਸੇ ਨੂੰ ਉਸ ਦੇ ਮਰਨ ਤੇ ਦੁੱਖ ਨਹੀਂ ਹੋਣਾ ਚਾਹੀਦਾ ਕਿਉਕਿ ਜ਼ਿੰਦਗੀ ਓਹਦੀ ਆਪਣੀ ਹੈ ਤੇ ਇਸ ਨੇ ਜਦੋ ਮੌਤ ਅਉਂਦੀ ਹੈ ਤਾਂ ਮਰ ਜਾਣਾ ਹੈ | ਇਸ ਕਰਕੇ ਨਾ ਉਹ ਆਪਣੀ ਮੌਤ ਤੋਂ ਡਰਦਾ ਹੈ ਤੇ ਨਾ ਹੀ ਉਸ ਦੇ ਮਰਨ ਦਾ ਕਿਸੇ ਨੂੰ ਡਰ ਜਾਂ ਦੁੱਖ ਹੋਣਾ ਚਾਹੀਦਾ ਹੈ |   

  14. (ਸ) ਗੁੱਸਾ ਵੱਜਿਆ ਕੂਚ ਦਾ ਹੁਕਮ ਹੋਇਆ,

    ਚੜੇ ਸੂਰਮੇ ਸਿੰਘ ਦਲੇਰ ਮੀਆਂ ।

    ਚੜ੍ਹੇ ਪੂਤ ਸਰਦਾਰਾਂ ਦੇ ਛੈਲ ਕੇ,

    ਜੈਸੇ ਬੇਲਿਓ ਨਿਕਲਦੇ ਸ਼ੇਰ ਮੀਆਂ ।

    Answer:

    ਪ੍ਰਸੁੰਗ :- ਇਹ ਕਾਵ ਟੋਟਾ 'ਸ਼ਾਹ ਮੁਹੰਮਦ' ਦੀ ਪ੍ਰਸਿੱਧ ਰਚਨਾ ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ ਵਿੱਚੋ ਲਿਆ ਗਯਾ ਹੈ ਤੇ 'ਸਾਹਿਤ ਮਾਲਾ' ਪੁਸਤਕ ਵਿਚ 'ਸਿੰਘਾਂ ਦੀ ਚੜਤ' ਸਿਰਲੇਖ ਹੇਠ ਦਰਜ ਹੈ | ਇਸ ਜੰਗਨਾਮੇ ਵਿਚ ਕਵੀ ਨੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਸਿੱਖ ਦਰਬਾਰ ਵਿਚ ਫੈਲੀ ਬੁਰਛਾਗਰਦੀ ਸਿੱਖਾਂ ਤੇ ਅੰਗਰੇਜਾਂ ਦੀਆਂ ਲੜਾਈਆਂ ਤੇ ਅੰਤ ਸਿਖਾਂ ਦੀ ਹਰ ਦਾ ਹਾਲ ਬੜੇ ਕਰੁਣਾਮਈ ਢੰਗ ਨਾਲ ਬਿਆਨ ਕੀਤਾ ਹੈ | ਹਨ ਸਤਰਾਂ ਵਿਚ ਕਵੀ ਨੇ ਸਿੱਖ ਫੌਜ ਦੀ ਅੰਗਰੇਜਾਂ ਵਿਰੁੱਧ ਰਾਮਬਿਕ ਚੜਾਈ ਦਾ ਦ੍ਰਿਸ਼  ਪੇਸ਼ ਕਰਦਾ ਹੈ|
    ਵਿਆਖਿਆ :- ਜਦੋ ਸਿੱਖ ਫੌਜਾਂ ਨੂੰ ਅੰਗਰੇਜਾਂ ਵਿਰੁੱਧ ਚੜਾਈ ਕਰਨ ਦਾ ਹੁਕਮ ਹੋਇਆ ਤਾਂ ਫੌਜਾਂ ਨਗਾਰੇ ਵਜਾ ਕੇ ਲੜਾਈ ਲਯੀ ਚਾਲ ਪਇਆਂ ਸਿੱਖ ਫੌਜਾਂ ਦੇ ਵੱਡੇ ਵਡੇ ਸੂਰਮੇ ਦੇ ਦਲੇਰ ਜਵਾਨਾਂ ਨੇ ਅੰਗਰੇਜਾਂ ਵਿਰੁੱਧ ਚੜਾਈ ਕਰ ਦਿਤੇ | ਇਸ ਵਿਚ ਸ਼ਾਮਿਲ ਵਡੇ ਵਡੇ ਸਰਦਾਰਾਂ ਦੇ ਸੁੰਦਰ ਤੇ ਜਵਾਨ ਪੁੱਤਰ ਇਸ ਤਰਾਂ ਦਿਖਾਈ ਦਿਤੇ ਜਿਵੇਂ ਜੰਗਲ ਵਿਚ ਸ਼ੇਰ ਨਿਕਲ ਆਏ ਹੋਣ |

  15. 3. ਹੇਠ ਲਿਖੀਆਂ ਕਵਿਤਾਵਾਂ ਵਿੱਚੋਂ ਕਿਸੇ ਇੱਕ ਕਵਿਤਾ ਦਾ ਕੇਂਦਰੀ ਭਾਵ ਲਗ-ਪਗ 40 ਸ਼ਬਦਾਂ ਵਿੱਚ ਲਿਖੋ :

    (ੳ) ਆਪਿ ਨੂੰ ਪਛਾਣ                              (ਸ਼ਾਹ ਹੁਸੈਨ)

    (ਅ) ਚੰਡੀ ਦੀ ਵਾਰ ।                              (ਗੁਰੂ ਗੋਬਿੰਦ ਸਿੰਘ ਜੀ)

    Answer:

    (ੳ) ਆਪਿ ਨੂੰ ਪਛਾਣ               (ਸ਼ਾਹ ਹੁਸੈਨ)

    ਮਨੁੱਖ ਨੂੰ ਸਰ ਤੇ ਖਾਦੀ ਆਪਣੀ ਮੌਤ ਦਾ ਖ਼ਯਾਲ ਕਰਦਿਆਂ ਨਾਸ਼ਮਾਨ ਸੰਸਾਰਿਕ ਪਦਾਰਥਾਂ ਦੇ ਅਡੰਬਰਾਂ ਦਾ ਹੰਕਾਰ ਚਡ ਕੇ ਆਪਣੇ ਆਪ ਦੀ ਪਛਾਣ ਕਰਨੀ ਚਾਹੀਦੀ ਹੈ | ਇਸ ਤਰਾਂ ਉਸ ਨੂੰ ਮਈ ਦਾ ਮਿਲਾਪ ਪ੍ਰਾਪਤ ਹੁੰਦਾ ਹੈ |

    (ਅ) ਚੰਡੀ ਦੀ ਵਾਰ ।            (ਗੁਰੂ ਗੋਬਿੰਦ ਸਿੰਘ ਜੀ)

    ਦੇਵਤਿਆਂ ਦੀ ਅਗਵਾਈ ਕਰ ਰਹੀ ਦੁਰਗਾ ਦੇਵੀ ਨੇ ਲੜਾਈਆਂ ਵਿਚ ਰਾਕਸ਼ੀ ਉਪਰ ਜਿੱਤ ਪ੍ਰਾਪਤ ਕੀਤੀ , ਜਿਸ ਤੋਂ ਸਿੱਧ ਹੁੰਦਾ ਹੈ ਕਿ ਬੜੀ ਸਦਾ ਹਾਰਡੀ ਹੈ ਤੇ ਨੇਕੀ ਦੀ ਸਦਾ ਜਿੱਤ ਹੁੰਦੀ ਹੈ |

  16. 4.ਹੇਠ ਲਿਖੇ ਲੇਖਾਂ ਵਿੱਚੋਂ ਕਿਸੇ ਇੱਕ ਦਾ ਸਾਰ ਲਗਪਗ 150 ਸ਼ਬਦਾਂ ਵਿੱਚ ਲਿਖੋ :

    (ਉ) ਰਬਾਬ ਮੰਗਾਉਨ ਦਾ ਵਿਰਤਾਂਤ              (ਗਿਆਨੀ ਦਿੱਤ ਸਿੰਘ)

    (ਅ) ਮਹਾਂਕਵੀ ਕਾਲੀਦਾਸ                         (ਪ੍ਰੋ. ਪਿਆਰਾ ਸਿੰਘ ਪਦਮ)

    Answer:

    (ਉ) ਰਬਾਬ ਮੰਗਾਉਨ ਦਾ ਵਿਰਤਾਂਤ              (ਗਿਆਨੀ ਦਿੱਤ ਸਿੰਘ)

    ਗੁਰੂ ਨਾਨਕ ਦੇਵ ਜੀ ਨੂੰ ਜੰਗਲ ਵਿਚ ਕਰਤਾਰ ਦੇ ਗੁਣ ਗਾਉਂਦਿਆਂ ਦੇਖ ਕੇ ਲੋਕ 'ਕੁਰਾਹੀਆਂ' ਸਾਡੀਆਂ ਲੱਗੇ | ਗੁਰੂ ਜੀ ਨੇ ਮਰਦਾਨੇ ਨੂੰ ਬੀਬੀ ਨਾਨਕੀ ਤੋਂ ਪੈਸੇ ਲੈ ਕੇ ਰਬਾਬ ਨੂੰ ਸਬ ਤੋਂ ਚੰਗਾ ਸਾਜ ਦੱਸਦਿਆਂ ਲੈ ਕੇ ਆਇਉਂ ਲਈ ਕਿਹਾ ਮਰਦਾਨਾ ਰਬਾਬ ਲੈਬ ਕੇ ਲਿਉਣ ਲਈ ਗਿਆ ਤਾਂ ਲੋਕਾਂ ਨੇ ਕੁਰਾਹੀਏ ਦਾ ਡੂਮ ਖ੍ਹ ਕੇ ਉਸ ਨਾਲ ਬੁਆ ਸਲੂਕ ਕੀਤਾ | ਤੰਗ ਆ ਕੇ ਮਰਦਾਨਾ ਗੁਰੂ ਪਾਸ ਗਿਆ ਤਾਂ ਗੁਰੂ ਜੀ ਨੇ ਉਸ ਨੂੰ ਲੋਕਾਂ ਤੋਂ ਬੇਪਰਵਾਹ ਰਹਿਣ ਲਈ ਕਿਹਾ ਤੇ ਦੁਆਬੇ ਦੇ ਇਕ ਪਿੰਡ ਵਿਚ ਵਸਦੇ ਰਬਾਬੀ ਫਰਹਿੰਦੇ ਤੋਂ ਰਬਾਬ ਲਾਇਯਨ ਲਈ ਭੇਜਿਆ | ਟੀਨ ਦਿਨ ਖੁਆਰ ਹੋਣ ਮਗਰੋਂ ਉਸ ਦਾ ਫਰਹਿੰਦੇ ਨਾਲ ਮੇਲ ਹੋਇਆ | ਮਰਦਾਨੇ ਤੋਂ ਗੁਰੂ ਜੀ ਦੁਆਰਾ ਉਚਾਰੀ ਜਾਂਦੀ ਅਗਮੀ ਬਾਣੀ ਬਾਰੇ ਸੁਣ ਕੇ ਫਰਹਿੰਦੇ ਨੇ ਰਬਾਬ ਉਸ ਨੂੰ ਦੇ ਦਿਤੇ ਤੇ ਕੀਮਤ ਨਾ ਲੈਂਦਿਆਂ ਕਿਹਾ ਇਸ ਦਾ ਵੀ ਗੁਰੂ ਜੀ ਨਾਲ ਪੁਰਾਣਾ ਸੰਬੰਧ ਹੈ | ਫਰ ਉਹ ਮਰਦਾਨੇ ਨਾਲ ਗੁਰੂ ਜੀ ਕੋਲ ਪੂਜਾ ਤੇ ਕਰਤਾਰ ਬਾਰੇ ਗੱਲਾਂ ਕਰਨ ਮਗਰੋਂ ਓਹਨਾ ਦੇ ਚਰਣੀ ਢਹਿ ਗਿਆ | ਉਸ ਦੇ ਜਾਣ ਮਗਰੋਂ ਮਰਦਾਨੇ ਤੋਂ ਰਬਾਬ ਸੂਰ ਨਹੀਂ ਸੀ ਹੋ ਰਹੀ | ਗੁਰੂ ਜੀ ਨੇ ਉਸ ਨੂੰ ਕਿਹਾ ਕਿ ਉਸ ਦਾ ਕੰਮ ਵਜਾਉਣਾ ਹੈ, ਸੂਰ ਕਰਤਾਰ ਆਪ ਬਣਾਵੇਗਾ ਇਹ ਸੁਣ ਕੇ ਮਰਦਾਨੇ ਨੇ ਰਬਾਬ ਵਜਾਈ , ਤਾਂ ਮਸਤੀ ਪਸਾਰਣ ਵਾਲਾ ਠਾਟ ਬਣ ਗਿਆ ਤੇ ਗੁਰੂ ਜੀ ਨੂੰ ਜਿਹੜੀ ਬਾਣੀ ਆਈ , ਮਰਦਾਨੇ ਨੇ ਓਹੀ ਸੁਰ ਮਧੁਰ ਵਿਚ ਗਈ |   

    (ਅ) ਮਹਾਂਕਵੀ ਕਾਲੀਦਾਸ                         (ਪ੍ਰੋ. ਪਿਆਰਾ ਸਿੰਘ ਪਦਮ)

    ਕਿਸੇ ਹਿੰਦੁਸਤਾਨੀ ਕਲਾਕਾਰ ਅਨੁਸਾਰ ਕਵਿਤਾ ਮਹਾਂਕਵੀ ਕਾਲੀਦਾਸ ਦੀ ਪ੍ਰੀਤਮਾ ਸੀ ਤੇ ਦੋਹਾ ਦੀ ਅਜੇਹੀ ਪ੍ਰੇਮ-ਜੋੜੀ ਬਣੀ ਕਿ ਦੋਵੇਂ - ਆਮਿਰ ਹੋ ਗਏ | ਕਾਲੀਦਾਸ ਦੇ ਮਾਤਾ ਪਿਤਾ , ਥਾਂ ਟਿਕਾਣੇ , ਦੋਨੋ  ਦਰਬਾਰੀ ਰਚਨਾ ਵਿੱਚੋ ਇਕ ਸਨ | ਉਸ ਨੇ  'ਰਘੁਵੰਸ਼', 'ਕੁਮਾਰ ਖਾਵਣ', 'ਮੇਘ ਦੂਤ' ਤੇ ਤਿੰਨ ਨਾਟਕ ਅਭਿਗਯਾਂ ਸ਼ਕੁੰਤਲਾ', ਵਿਕਰਮੋਰਵਸ਼ੀ ਅਤੇ ਮਾਲਵਿਕਾਸਨਿਮਿਤ੍ਰ ਪ੍ਰਸਿੱਧ ਹਨ | ਉਂਞ ਉਸ ਦੇ ਨਾਮ ਨਾਲ ੧੦-੧੫ ਪੁਸਤਕਾਂ ਹੋਰ ਵੀ ਜੋੜਿਆਂ ਜਾਂਦੀਆਂ ਹਨ , ਜੋ ਪ੍ਰਮਾਣਿਕ ਨਹੀਂ | ਉਸ ਦੀ ਨਾਟਕ ਭਾਰਤੀ ਨਾਟ- ਪ੍ਰੰਪਰਾ ਅਨੁਸਾਰ ਸੁਖਾਂਤ ਹਨ | ਉਸਦੀ ਕਵਿਤਾ ਕੱਚਾ ਦੁੱਧ ਹੈ , ਜੋ ਚਮਤਕਾਰਾਂ ਉਪਮਾਵਾਂ , ਕਟਾਖਸ਼, ਸੁੰਦਰ ਸ਼ਬਦਾਵਲੀ ਤੇ ਸੰਕੇਤਕ ਬਿਆਨ ਨਾਲ ਭਰਪੂਰ ਹੈ | ਪੂਰਬੀ ਲੋਕ ਉਸ ਦਾ ਨਾਮ ਕਵਿਤਾ ਦਾ ਸਾਬ ਤੋਂ ਉਚਾ ਮਿਆਰ ਦੱਸਣ ਲਈ ਵਰਤਦੇ ਹਨ ਤੇ ਪੱਛਮੀ ਲੋਕ ਉਸ ਨੂੰ 'ਹਿੰਦੁਸਤਾਨ ਦਾ ਸ਼ੇਕਸ਼ਪੀਆਰ' ਖੰਡੇ ਹਨ | ਸਮੁਚੇ ਤੋਰ ਤੇ ਉਸ ਦੀ ਕਵਿਤਾ ਅਮਰ ਹੈ | 

  17. 5. ਹੇਠ ਲਿਖੇ ਅਭਿਆਸੀ ਪ੍ਰਸ਼ਨਾਂ ਵਿੱਚੋਂ ਕਿਸੇ ਦੇ ਪ੍ਰਸ਼ਨਾਂ ਦੇ ਉੱਤਰ ਸੰਖੇਪ ਵਿੱਚ ਲਿਖੋ :

    (ੳ) "ਲਫਜ਼ ਵੀ ਦਿਲ ਦੀ ਦੌਲਤ ਦੀਆਂ ਮੋਹਰਾਂ ਹੁੰਦੇ ਹਨ । ਇਸ ਕਥਨ ਦੀ ਵਿਆਖਿਆ ਕਰੋ ।

    Answer:

    ਠੀਕ ਹੈ ਲਫਜ਼ ਵੀ ਦਿਲ ਦੀ ਦੌਲਤ ਦੀਆਂ ਮੋਹਰਾਂ ਹੁੰਦੇ ਹਨ | ਜੇਕਰ ਦਿਲ ਵਿਚ ਦੋਸਤੀਆਂ ਪਿਆਰ ਕੁਰਬਾਨੀਆਂ ,ਗੀਤਾਂ , ਕਹਾਣੀਆਂ, ਹੰਜੂਆਂ, ਹਾਸਿਆਂ ਤੇ ਕੁਦਰਤ ਦੀਆ ਛੋਹਾਂ ਦੀ ਅਨਮੁਕੀ ਦੌਲਤ ਹੈ, ਤਾਂ ਇਸ ਨੂੰ ਵਰਤਣ ਦਾ ਸਾਧਣ ਬੋਲੀ ਦੇ ਸ਼ਬਦ ਵੀ ਮੋਹਰਾਂ ਵਰਗੇ ਹੀ ਹੁੰਦੇ ਹਨ ਜਿਨ੍ਹਾਂ ਨਾਲ ਅਸੀਂ ਸਭ ਕੁੱਜ ਪ੍ਰਾਪਤ ਕਰ ਸਕਦੇ ਹਾਂ |

  18. (ਅ) ਅਰਦਾਸ ਕਦੋਂ ਤੇ ਕਿਉਂ ਕੀਤੀ ਜਾਂਦੀ ਹੈ ?

    Answer:

    ਬੰਦੇ ਲਈ ਅਰਦਾਸ ਇਕ ਜਰੂਰੀ ਵਸਤੂ ਹੈ | ਜਿੰਦਗੀ ਵਿਚ ਕਈ ਮੌਕੇ ਅਜਿਹੇ ਅਉਂਦੇ ਹਨ, ਜਦੋ ਵਡੇ ਤੋਂ ਵਡੇ ਆਦਮੀ ਲਯੀ ਵੀ ਅਰਕਾਮ ਤੋਂ ਬਿਨਾ ਕੋਈ ਰਾਤ ਰਾਹ ਨਹੀਂ ਰਹਿ ਜਾਂਦਾ | ਅਰਦਾਸ ਜਿੰਦਗੀ ਵਿਚ ਹਰ ਸੰਸਾਰਿਕ ਮੀਕੇ ਅਪਰ ਜਨਮ ਵੇਲੇ, ਮਾਰਨ ਵੇਲੇ , ਵਿਵਾਹ ਵੇਲੇ ਰੋਗ ਵੇਲੇ, ਮੁਸ਼ਕਿਲ ਸਮੇ ਕਾਰਜ ਦੇ ਸਿੱਧੀ ਲਯੀ ਕੀਤੀ ਜਾਂਦੀ ਹੈ , ਇਸ ਨਾਲ ਮਨੁੱਖ ਚੜ੍ਹਦੀ ਕਲਾਂ ਵਿਚ ਰਹਿਦਾ ਹੈ |

  19. (ੲ) ਅਨਾਮਕਾ ਤੋਂ ਕੀ ਭਾਵ ਹੈ ? ਇਸ ਬਾਰੇ ਕਿਹੜੀ ਘਟਨਾ ਪ੍ਰਚਲਿਤ ਹੈ ?

    Answer:

    ਅਨਾਮਕਾ ਤੋਂ ਭਾਵ ਹੈ ਕੋਈ ਨਾ ਥਾਂ ਨਾ ਹੋਣਾ ਜਾਂ ਬਿਲਕੁਲ ਨਾ ਹੋਣਾ ਇਹ ਵਿਦਵਾਨ ਸਮਾਲਿਚਕ ਅਨੁਸਾਰ ਹੇਠ ਦੀ ਚੀਚੀ ਲਾਗਲੀ ਉਂਗਲੀ ਨੂੰ ਅਨਾਮਕਾ ਦਾ ਨਾਮੁ ਇਸ ਕਰਕੇ ਦਿੱਤਾ ਗਿਆ ਹੈ ਕਿਉਕਿ ਜਦੋ ਕਵੀਆਂ ਦੀ ਗਿਣਤੀ ਕਰਨ ਲੱਗੀਆਂ ਪਹਲੇ ਚੀਚੀ ਉਤੇ ਕਾਲੀਦਾਸ ਦੇ ਮੁਕਾਬਲੇ ਦਾ ਹੋਰ ਕੋਈ ਕਵੀ ਹੈ ਹੀ ਨਹੀਂ ਸੀ , ਇਸ ਕਰਕੇ ਅਗਲੀ ਉਂਗਲੀ ਅਨਾਮਕਾ ਦਾ ਨਾ ਵੀ ਸਾਰਥਕ ਹੋ ਗਿਆ |

  20. (ਸ)ਲੇਖਕ ਅਨੁਸਾਰ ਪੈਦਲ ਤੁਰਿਆਂ ਮਨੁੱਖ ਕੁਦਰਤ ਦੇ ਵਧੇਰੇ ਨੇੜੇ ਕਿਵੇਂ ਹੋ ਜਾਂਦਾ ਹੈ ?

    Answer:

    ਪੈਦਲ ਤੁਰਨ ਵਾਲੇ ਮਨੁੱਖ ਘਰਾਂ ਨੂੰ ਛੱਡਕੇ ਕੁਦਰਤ ਵਿਚ ਵਿਚਰਦੇ ਹਨ | ਪ੍ਰਕਿਰਤੀ ਨਾਲ ਜੁੜ ਦੇ ਓਹਨਾ ਦਾ ਮਨ ਆਮਿਰ ਤੇ ਵਿਸ਼ਾਲ ਹੋ ਜਾਂਦਾ ਹੈ | ਉਹ ਅੰਦਰੋਂ ਖੁਸ਼ ਹੁੰਦੇ ਹਨ ਕਿਉਕਿ ਓਹਨਾ ਦੀ ਪੰਛੀਆਂ ਦਰੱਖਤਾਂ ਫੁੱਲਾਂ ਅਤੇ ਘਾਹ ਨਾਲ ਦੋਸਤੀ ਹੁੰਦੀ ਹੈ | ਅਜਿਹੇ ਮਨੁਖਾਂ ਨੂੰ ਛੱਡ ਕੇ ਨਿਰਗੁਣੀਆਂ ਚੀਜਾਂ ਵੀ ਸੁੰਦਰ ਪ੍ਰਤਿਤ ਹੁੰਦੀਆਂ ਹਨ , ਓਹਨਾ ਨੂੰ ਦਰੱਖਤ ਕਵਿਤਾਵਾਂ ਪ੍ਰਤਿਤ ਹੁੰਦੇ ਹਨ ਤੇ ਗਊਆਂ ਮੱਝ ਸਬਰ ਸੰਤੋਖ ਦੀਆ ਸੂਤਰਾਂ | ਓਹਨਾ ਨੂੰ ਦਰਖਤ ਸਬਰ ਸਲੀਕੇ ਨਾਲ ਇਕ ਥਾਂ ਵਸਦੇ ਪ੍ਰਤਿਤ ਹੁੰਦੇ ਹਨ ਤੇ ਓਹਨਾ ਵਿੱਚੋ ਲਾਸਾਨੀ ਖੁਸ਼ਬੂਆਂ ਅਨੁਭਵ ਹੁੰਦੀਆਂ ਹਨ |

  21. 6. ਹੇਠ ਲਿਖੀਆਂ ਕਹਾਣੀਆਂ ਵਿੱਚੋਂ ਕਿਸੇ ਇੱਕ ਕਹਾਣੀ ਦਾ ਸਾਰ ਲਗ-ਪਗ 150 ਸਬਦਾਂ ਵਿੱਚ ਲਿਖੋ:

    (ਉ) ਅੰਗ-ਸੰਗ                                     (ਵਰਿਆਮ ਸੰਧੂ)

    (ਅ) ਇੰਕ ਪੈਰ ਘੱਟ ਤੁਰਨਾ                      (ਅਜੀਤ ਕੌਰ)

    Answer:

    (ਉ) ਅੰਗ-ਸੰਗ                                     (ਵਰਿਆਮ ਸੰਧੂ)

    ਅੰਗ ਸੰਗ ਕਰਤਾਰ ਸਿੰਘ ਦਾ ਬਾਪ ਜਮੀਨ ਗਹਿਣੇ ਪੈਣ ਤੇ ਸਰ ਚੜੇ ਕਰਜੇ ਤੋਂ ਤੰਗ ਆ ਕੇ ਸਿੰਘਾਪੁਰ ਜਾਂ ਕੇ ਕਮਾਈ ਕਰਨ ਲਗਾ , ਜਿਸ ਨਾਲ ਉਸ ਨੇ ਜਮੀਨ ਤਾਂ ਛੁਡਾ ਲਈ , ਪ੍ਰੰਤੂ ਉਸ ਦਾ ਪੁੱਤਰ (ਕਰਤਾਰ ਸਿੰਘ) ਜਮੀਨ ਠੇਕੇ ਉਤੇ ਦੇ ਕੇ ਆਪ ਸ਼ਾਨ ਨਾਲ ਵੇਹਲਾ ਢਾਣੀਆਂ ਵਿਚ ਫਿਰਦਾ , ਸ਼ਰਾਬ ਪੀਂਦਾ ਤੇ ਸ਼ਿਕਾਰ ਖੇਡਾਂ ਜਾਂਦਾ | ਉਸ ਦੇ ਦੋ ਪੁੱਤਰ ਤੇ ਤਿੰਨ ਧੀਆਂ ਸਨ | ਉਹ ਆਪਣੀ ਮਾਂ ਅਤੇ ਪਤਨੀ ਦੀ ਰਤਾ ਪ੍ਰਵਾਹ ਨਾ ਕਰਦਾ | ਪਿਓ ਦੀ ਮੌਤ ਮਗਰੋਂ ਬਾਹਰੋਂ ਅਉਂਦਾ ਪੈਸੇ ਬੰਦ ਹੋ ਗਿਆ | ਪਾਰ ਉਹ ਨੇ ਫੁੱਲ ਮੂਫੀਆਂ ਨਾ ਛਡੀਆ | ਇਕ ਵਾਰੀ ਉਹ ਨੇ ਆਪਣੀ ਭੈਣ ਦੀਆਂ ਦੋ ਕੁੜੀਆਂ ਦੇ ਟੂਮਾਂ ਮੰਗੀਆਂ , ਜਿਹੜੀਆਂ ਉਸ ਦੁਆਰਾ ਦੇਣ ਤੋਂ ਇਨਕਾਰ ਕਰਨ ਤੇ ਉਸ ਨੇ ਉਸਨੂੰ ਥਾਪਿ ਨਾਲ ਕੁਟੀਆ | ਹੁਣ ਉਹ ਹਰ ਰੋਜ ਸ਼ਰਾਬ ਨਾਲ ਰਾਜਆਂ ਘਰ ਅਉਂਦਾ | ਜਿਸ ਕਾਰਨ ਘਰ ਵਿਚ ਤਨਾਉ ਪੈਦਾ ਹੋਇਆ ਰਹਿੰਦਾ | ਉਸ ਦਾ ਪੁੱਤਰ ਅਮਰੀਕਾ , ਜੋ ਤੀਜੇ ਦਰਜੇ ਦਾ ਸਰਕਾਰੀ ਮੁਲਾਜਮ ਸੀ , ਵੀ ਉਸ ਦੀਆਂ ਆਦਤਾਂ ਨੂੰ ਪਸੰਦ ਨਹੀਂ ਸੀ ਕਰਦਾ | ਕਰਤਾਰ ਸਿੰਘ ਦੀ ਮੌਤ ਹੋ ਜਾਣ ਤੋਂ ਮਗਰੋਂ ਨੂੰ ਪਤਾ ਲਗਾ ਕਿ ਉਸ ਦੇ ਸਰ ਸੁਸਾਇਟੀ ਦੇ ਕਰਜੇ ਦੇ ਸਾਡੇ ਸੋਲਾਂ ਸੋ ਰੁ ਸਨ , ਪੰਜ ਸੋ ਰੁ ਉਸ ਨੇ ਮੱਖਣ ਸਿੰਘ ਦੇ ਦੇਣੇ ਸਨ , ਪੋਣਾ ਕਿਲਾ ਜਮੀਨ , ਜਿਸ ਨੂੰ ਅਮਰੀਕ ਬੱਚੀ ਹੋਈ ਸੰਜੀਦਾ ਸੀ , ਵੀ ਗਹਿਣੇ ਪਈ ਹੋਈ ਸੀ |  ਇਹ ਜਾਣ ਕੇ ਉਸ ਨੂੰ ਬਹੁਤ ਦੁੱਖ ਹੋਇਆ ਸੀ , ਕਿ ਉਸਦੇ ਘਰਦੇ ਉਸ ਤੋਂ ਬਹੁਤ ਕੁੱਜ ਲੁਕੋੰਦੇ ਹਨ |ਫ ਉਸ ਨੂੰ ਪਤਾ ਲਗਾ ਕਿ ਕਰਤਾਰ ਸਿੰਘ ਇਕ ਵਾਰੀ ਘਰੋਂ ਪਾਟਿਲ ਚੁੱਕ ਕੇ ਵੇਚ ਆਇਆ ਸੀ ਤੇ ਉਹ ਅਫੀਮ ਦੀ ਥਾਂ ਨਸ਼ੇ ਦੀਆਂ ਗੋਲੀਆਂ ਖਾਂਦਾ ਨਸਵਾਰ ਹਿਸਾਬ ਨਾਲ ਜੇਕਰ ਉਹ ਹੋਰ ਜਿਓੰਦਾ ਰਹਿੰਦਾ, ਤਾਂ ਰਹਿੰਦੀ ਦੋ ਕਿਲੇ ਵੀ ਗਹਿਣੇ ਪੈ ਜਾਣੀ ਸੀ ਤੇ ਮਹਿੰਦਰ ਦੇ ਸ਼ਬਦ ਵਿਚ ਪਿੱਛੇ ਰਹਿ ਜਾਣਾ ਸੀ "ਠੱਣ ਠੱਣ ਗੋਪਾਲ" | ਇਹ ਸੁਣ ਕੇ ਸਾਰੇ ਹੋਲੀ ਜਿਹੀ ਹਸੇ ਜਿਵੇਂ ਸਬ ਨੂੰ ਇਹ ਗੱਲ ਸ਼ਰਾਬ ਸੰਤੀ ਨਾਲ ਪ੍ਰਵਾਨ ਸੀ |

    (ਅ) ਇੰਕ ਪੈਰ ਘੱਟ ਤੁਰਨਾ                      (ਅਜੀਤ ਕੌਰ)

    ਦਿੱਲੀ ਦੇ ਇਕ ਦਫਤਰ ਵਿਚ ਕੰਮ ਕਰਦੇ ਰਸੀਦ ਨੂੰ ਜਦੋ ਡਾਕ੍ਟਰ ਨੇ ਦਸਿਆ ਕਿ ਉਸਦੇ ਮਿਹਦੇ ਵਿਚ ਕੈਂਸਰ ਹੈ ਤਾਂ ਇਲਾਜ ਲਯੀ ਸਹਿਮਤ ਨਾ ਹੁੰਦਾ ਹੋਇਆ ਨੌਕਰੀ ਤੇ ਅਸਤੀਫਾ ਦੇ ਕਿ ਘਰ ਦੇ ਲੋੜੀਂਦੇ ਸਮਾਂ ਤੋਂ ਬਿਨਾ ਸਭ ਕੁੱਜ ਵੇਚ ਕੇ ਪਿੰਡ ਆ ਗਿਆ | ਉਸ ਦੀ ਪਤਨੀ ਫਰੀਦਾ ਮਰ ਚੁਕੀ ਸੀ | ਉਸ ਨੇ ਅਮਰੀਕਾ ਵਿਚ ਡਾਕਟਰ ਬਣ ਕੇ ਨੌਕਰੀ ਕਰ ਰਹੇ ਆਪਣੇ ਇਕੋ ਇਕ ਪੁੱਤਰ ਅਸਲਮ ਨੂੰ ਵੀ ਪਤਾ ਨਾ ਦਿੱਤਾ | ਉਸ ਨੇ ਘੇਰ ਨੇੜੇ ਕੁੱਜ ਗੁਲਾਬ ਦੇ ਪੌਦੇ ਲੈ ਲਏ ਤੇ ਕੁੱਜ ਕਬੂਤਰ ਪਾਲ ਲਏ | ਉਹ ਚੁਕਦਿਆਂ ਚਿੜੀਆਂ ਤੇ ਕਲੋਲ ਕਰਦੇ ਕਬੂਤਰਾਂ ਨੂੰ ਦੇਖ ਕੇ ਅਨੁਭਵ ਕਰਦਾ ਕਿ ਦਫਤਰਾਂ ਦੇ ਕੰਮ ਤੇ ਸੰਬੰਦੀਆਂ ਦੀਆਂ ਖੁਸ਼ੀਆਂ ਗ਼ਮੀਆਂ ਵਿਚ ਰੁਝਾਂ ਉਹ ਕੁਦਰਤ ਦੇ ਆਨੰਦ ਤੋਂ ਵਾਂਝਾ ਰਿਹਾ ਹੈ | ਉਸ ਕੋਲ ਤਿੰਨ ਚਾਰ ਬਿਲੀਆਂ ਪੌੜੀਆਂ ਕਬੂਤਰਾਂ ਤੇ ਬੱਚਿਆਂ ਨਾਲ ਆਪਣਾ ਦਿਲ ਲੈ ਲੈਂਦਾ ਇਕ ਵਾਰੀ ਉਸ ਦੇ ਦਰਦ ਉਠਿ , ਤਾਂ ਉਸ ਨੇ ਰੰਗ - ਬਿਰੰਗੇ ਤੋਤੇ ਲਿਆ ਕੇ ਓਹਨਾ ਨਾਲ ਆਪਣਾ ਮਨ ਲੈ ਲਿਆ | ਦਿਨ ਬੀਤਣ ਤੇ ਉਹ ਸੰਜੀਦਾ ਕਿ ਉਸ ਨੇ ਬੜੀ ਚੁਸਤੀ ਨਾਲ ਇਕ ਹੋਰ ਦਿਨ ਨੂੰ ਝੁਠਲੀ ਦੇ ਦਿਤੀ | ਰਾਤੀ ਤਾਰੇ ਉਸ ਨੂੰ ਗੱਲਾਂ ਕਰਦੇ ਪ੍ਰਤੀਤ ਹੁੰਦੇ | ਅੰਤ ਇਕ ਦਿਨ ਉਸ ਨੇ ਗੁਆਂਢੀਆਂ ਦੇ ਮੁੰਡੇ ਤੋਂ ਪਤੰਗ ਡੋਰ ਮੰਗਵਾ ਲਈ ਤੇ ਉਸ ਦੇ ਹੱਥ ਵਿਚ ਫੜਾ ਕੇ ਜਦੋ ਉਸ ਨੇ ਪਤੰਗ ਨੂੰ ਹੁਲਾਰਾ ਦਿੱਤਾ ਤਾਂ ਉਸ ਨੇ ਭਿਆਨਕ ਦਰਦ ਉਠਿ , ਮੂੰਹ ਵਿੱਚੋ ਲਹੂ ਨਿਕਲਿਆ ਤੇ ਉਹ ਮਰ ਗਿਆ |

  22. 7. ਹੇਠ ਲਿਖੇ ਅਭਿਆਸੀ ਪ੍ਰਸ਼ਨਾਂ ਵਿੱਚੋਂ ਕਿਸੇ ਦੋ ਦੇ ਉੱਤਰ ਸੰਖੇਪ ਵਿੱਚ ਲਿਖੋ :

    (ਉ) ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਬੱਚਿਆਂ ਦਾ ਆਪਣੇ ਮਾਪਿਆਂ ਪ੍ਰਤਿ ਵਤੀਰਾ ਕਿਹੋ-ਜਿਹਾ ਹੈ ?

    Answer:

    ਵਿਦੇਸ਼ਾਂ ਵਿਚ ਰਹਿੰਦੇ ਭਾਰਤੀ ਬਚੇ ਆਪਣੇ ਮਾਪਿਆਂ ਦੇ ਕਹੇ ਨਹੀਂ ਲੱਗਦੇ ਉਹ ਆਪਣੇ ਮਾਪਿਆਂ ਜਾਂ ਬਜ਼ੁਰਗਾਂ ਪ੍ਰਤੀ ਆਪਣਾ ਕੋਈ ਫਰਜ ਨਹੀਂ ਸਮਝਦੇ ਤੇ ਓਹਨਾ ਦੀ ਮਰਜੀ ਦੀ ਪ੍ਰਵਾਹ ਕੀਤੇ ਬਗੈਰ ਆਪਣੇ ਫਰੈਂਡ ਨਾਲ ਬੀਤੇ ਪ੍ਰੋਗਰਾਮ ਤੇ ਤੇਲੇਵਿਜਿਨ ਦੇਖਣ ਨੂੰ ਫਲ ਦਿੰਦੇ ਹਨ | ਓਹਨਾ ਨੂੰ ਮਾਪਿਆਂ ਨਾਲ ਗੁਰੁਦ੍ਵਾਰੇ ਤੇ ਮੰਡੇਰ ਜਾਣਾ ਵੀ ਪਸੰਦ ਨਹੀਂ |

  23. (ਅ) ਅਮਰੀਕ ਸਿੰਘ ਨੂੰ ਘਰਦਿਆਂ ਨਾਲ ਕਿਸ ਗੱਲ ਦਾ ਇਤਰਾਜ਼ ਸੀ ? 

    Answer:

    ਇਸ ਗੱਲ ਇੰਤਰਾਜ ਸੀ ਕਿ ਓਹਨਾ ਉਸ ਤੋਂ ਆਪਣੇ ਪਿਓ ਦੁਆਰਾ ਕੀਤੀਆਂ ਬਹੁਤ ਸਾਰੀਆਂ ਮਾੜੀਆਂ ਗੱਲਾਂ ਲੂਕਾ ਕੇ ਰੱਖੀਆਂ ਸਨ |

  24. (ੲ)ਵੀਰਾਂ ਵਾਲੀ ਦੀ ਮੌਤ ਦਾ ਕਾਰਨ ਕੀ ਸੀ ?

     

    Answer:

    ਆਪਣੇ ਪਤੀ ਦੀ ਹਠ ਅਗੇ ਪੇਸ਼ ਨਾ ਜਾਣ ਕਰਕੇ ਹੰਝੂਆਂ ਭਰੀਆਂ ਅੱਖਾਂ ਨਾਲ ਨਾਜ ਨੂੰ ਗਲੀ ਵਿਚ ਖੇਡਦਿਆਂ ਸ਼ਾਦ ਕੇ ਪਤੀ ਨਾਲ ਚਲੀ ਗਈ ਸੀ | ਫਿਰ ਜਦੋ ਇਕ ਮਾਲ ਤੇ ਦੋ ਮਹੀਨਿਆਂ ਮਗਰੋਂ ਵੀਰਾਂ ਵਾਲੀ ਦੀ ਕਿਸ਼ਨ ਸਿੰਘ ਨਾਲ ਜੇਲ ਵਿਚ ਮੁਲਾਕਾਤ ਹੋਈ ਤੇ ਕਿਸ਼ਨ ਸਿੰਘ ਨੇ ਉਹ ਨੂੰ ਲਾਜ ਬਾਰੇ ਪੁਸ਼ਯ ਤੇ ਉਸ ਨੇ ਕਿਹਾ ਕਿ ਉਹ ਤਾਂ ਉਸ ਕੋਲ ਅਮਾਨਤ ਛੱਡ ਆਏ ਸਨ , ਤਾਂ ਵੀਰਾਂ ਦੇ ਮਨ ਤੇ ਢੂੰਗੀ ਸਟ ਵੱਜੀ ਸੀ | ਉਸ ਨੇ ਆਪਣੇ ਪਤੀ ਤੋਂ ਕਿਸ਼ਨ ਸਿੰਘ ਨਾਲ ਮੁਲਾਕਾਤ ਦਾ ਭੇਟ ਲੁਕਾਉਣ ਵਿਚ ਤਾਂ ਸਫਲਤਾ ਪ੍ਰਾਪਤ ਕਰ ਲਯੀ ਸੀ , ਪਰ ਤਰਾਂ ਦੀ ਅਮਾਨਤ ਵਿਚ ਖ਼ਿਆਨਤ ਹੋਣ ਦਾ ਸਦਮਾ ਉਹ ਨਾ ਸਹਾਰ ਸਕੀ ਤੇ ਉਹ ਇਸ ਸਦਮੇ ਨਾਲ ਹੀ ਮਰ ਗਈ |

  25. (ਸ) ਮਾਨ ਸਿੰਘ ਆਪਣੇ ਮਿੱਤਰ ਕਰਮ ਸਿੰਘ ਦੀਆਂ ਰੰਜ ਕੇ ਗੱਲਾਂ ਕਿਉਂ ਕਰਨੀਆਂ ਚਾਹੁੰਦਾ ਸੀ ?

    Answer:

    ਮਾਨ ਸਿੰਘ ਆਪਣੇ ਮਿੱਤਰ ਕਰਮ ਸਿੰਘ ਦੀਆਂ ਰਜ ਕੇ ਗੱਲਾਂ ਇਸ ਕਰਕੇ ਕਰਨੀਆਂ ਚਾਹੁੰਦਾ ਸੀ , ਕਿਉਕਿ ਉਹ ਉਸ ਦਾ ਗੂੜਾ ਦੋਸਤ ਸੀ ਤੇ ਉਸ ਨੂੰ ਉਸ ਦੇ ਜੀਤ ਦੇ ਰਸ, ਹਰਮਨ-ਪਿਆਰੇ ਹੋਣ ਅਚੂਕ ਨਿਸ਼ਾਨੇ ਤੇ ਲੜਾਈ ਵਿਚ ਪ੍ਰਾਪਤੀਆਂ ਕਰਕੇ ਬਹੁਤ ਮਾਨ ਸੀ , ਪਰ ਘਰ ਵਿਚ ਜਦੋ ਉਸ ਦੀਆ ਗੱਲਾਂ ਵਿਚ ਕੋਈ ਦਿਲਚਸਪੀ ਨਹੀਂ ਸੀ ਲੈ ਰਿਹਾ , ਤਾਂ ਉਸ ਦਾ ਮਨ ਬਹੁਤ ਉਦਾਸ ਹੋ ਗਿਆ| 

  26. 8. ਹੇਠ ਲਿਖੇ ਪਾਤਰਾਂ ਵਿੱਚੋਂ ਕਿਸੇ ਇੱਕ ਦਾ ਪਾਤਰ-ਚਿਤਰਨ ਲਗ-ਪਗ 125 ਸ਼ਬਦਾਂ ਵਿੱਚ ਲਿਖੋ : \

    (ਉ) ਵੀਰਾਂ ਵਾਲੀ                      (ਇਕਾਂਗੀ : ਬੰਬ ਕੇਸ)

    (ਅ) ਪੁੱਤਰ                                   (ਇਕਾਂਗੀ : ਨਾਇਕ)

    Answer:

    (ਉ) ਵੀਰਾਂ ਵਾਲੀ                      (ਇਕਾਂਗੀ : ਬੰਬ ਕੇਸ)

    ਜਾਣ ਪਛਾਣ :- ਵਿਆਂ ਵਾਲੀ ਬੰਬ ਕੇਸ ਇਕਾਂਗੀ ਦੀ ਮਹੱਤਵਪੂਰਨ ਪਾਤਰ ਹੈ | ਉਹ ਇਕ ਸਰਨਾਥੀ ਇਸਤਰੀ ਹੈ | ਉਸ ਦੇ ਤਿੰਨ ਪੁੱਤਰ ਹਨ | ਓਹਨਾ ਵਿਚ ਇਕ ਵਜ਼ੀਰ ਹੈ , ਜੋ ਕਿ ਇਕਾਂਗੀ ਦਾ ਇਕ ਪਾਤਰ ਹੈ ਡਿਪੋ ਉਸ ਦੀ ਧੀ ਹੈ | ਇਕਾਂਗੀਕਾਰ ਨੇ ਉਸ  ਦੀ ਇਕ ਮੈ ਦੇ ਰੂਪ ਵਿਚ ਸਫਲਤਾ ਸਾਹਿਤ ਪਾਤਰ ਉਸਾਰੀ ਕੀਤੀ ਹੈ | ਉਹ ਅਗਲੀਆਂ ਪੀੜੀਆਂ ਉੱਪਰ ਸੁੰਦਰ ਵੇਲੇ ਬੂਟੇ ਵਾਹ ਲੈਂਦੀ ਹੈ | ਉਹ ਇਕ ਦੁਖੀ ਇਸਤਰੀ ਹੈ | ਉਸ ਨੇ ਚਰਿਤ੍ਰ  ਦੇ ਮੁਖ ਗੁਣ ਅਗੇ ਹਨ :-
    ਪੁੱਤਰ -ਪਿਆਰ ਨਾਲ ਭਰਪੂਰ :- ਉਹ ਆਪਣੇ ਪੁੱਤਰਾਂ ਤੋਂ ਭਾਵੇ ਨਿਰਾਸ਼ ਹੌਈ ਕਿਉਕਿ ਉਹ ਆਪਸ ਵਿਚ ਲੜਦੇ ਰਹੰਦੇ ਹਨ ਤੇ ਉਸ ਨੂੰ ਪਿਆਰ ਨਹੀਂ ਕਰਦੇ | ਪਰ ਉਹ ਖੰਡਿ ਹੈ ਕੇ ਮਾਪੇ ਕੁਮਾਪੇ ਨਹੀਂ ਹੁੰਦੇ | ਜਦੋ ਥਾਣੇਦਾਰ ਉਸ ਦੇ ਪੁੱਤਰ ਨੂੰ ਗਿਰਫ਼ਤਾਰ ਕਰ ਲੈਂਦਾ ਹੈ ਤਾਂ ਉਹ ਤਰਸੋਂ ਮੱਛੀ ਹੁੰਦੀ ਹੈ |
    ਧੀ ਦੇ ਵਿਆਹ ਦਾ ਫਿਕਰ ਕਰਨ ਵਾਲੀ :- ਉਹ ਆਪਣੀ ਧੀ ਦੇ ਵਿਆਹ ਦਾ ਬਹੁਤ ਫਿਕਰ ਕਰਦੀ ਹੈ ,"ਹੇ ਰੱਬਾ ! ਹੁਣ ਹੁਣ ਸਿਆਣੀ ਹੋ ਗਈ ਹੈ "|
    ਪੁੱਤਰ ਦੇ ਮੁਕਾਬਲੇ ਧੀ ਨਾਲ ਵਿਤਕਰਾ ਰੱਖਣ ਵਾਲੀ :- ਉਹ ਪੁੱਤਰ ਦੇ ਮੁਕਾਬਲੇ ਧੀ ਨਾਲ ਵਿਤਕਰਾ ਰੱਖਦੀ ਹੈ | ਇਸ ਕਰਕੇ ਉਹ ਦੀਪੋ ਤੋਂ ਗੁੜ ਦੀ ਡਲੀ ਲੈ ਲੈਂਦੀ ਹੈ ਜਿਹੜੀ ਉਸ ਨੇ ਲੁਕਾ ਕੇ ਪੁੱਤਰ ਲਈ ਰਾਖੀ ਹੋਈ ਸੀ | ਮੈ ਦੇ ਇਹੋ ਜਹੇ ਵਤੀਰੇ ਨੂੰ ਦੇਖ ਕੇ ਦੀਪੋ ਨੂੰ ਗੁਸਾ ਲੱਗਦਾ ਹੈ |
    ਹੋਂਸਲੇ ਵਾਲੀ :- ਉਹ ਜਦੋ ਖੂਹ ਵਿੱਚੋ ਕੋਈ ਚੀਜ ਡਿਗ ਪੈਂਦੀ ਤਾਂ ਉਹ ਖੂਹ ਵਿਚ ਉਤਰ ਕੇ ਕਦ ਲਿਓਂਦੀ ਸੀ ਇਸੇ ਤਰਾਂ ਉਸ ਨੇ ਇਕ ਵਾਰੀ ਖੂਹ ਵਿੱਚੋ ਡਿਗਯਾ ਆਪਣਾ ਮੇਮਣਾ ਕੱਢਆ  ਸੀ |
    ਭੋਲੀ ਭਲੀ :- ਉਹ ਇਕ ਭੋਲੀ ਭਲੀ ਓਸਤਰੀ ਹੈ | ਉਹ ਸਿਪਾਹੀ ਤੇ ਥਾਣੇਦਾਰ ਦੀਆਂ ਚੁਸਤ ਚਲਾਕ ਗੱਲਾਂ ਨਹੀਂ ਸਮਜ ਸਕਦੀ ਜਦੋ ਸਿਪਾਹੀ ਉਸ ਨੂੰ ਕਹਿੰਦਾ ਹੈ ਕਿ ਉਹ ਉਸ ਦੇ ਇਕ ਪੁੱਤਰ ਨੂੰ ਕੋਠੜੀ ਤੇ ਖਾਣਾ ਮੁਫ਼ਤ ਦੇਣਗੇ ਤਾਂ ਉਹ ਕਹਿੰਦੀ ਹੈ ਕਿ ਤੁਹਾਡੇ ਬਚੇ ਜਿਉਣ |
    ਹਾਸ ਰਾਸ ਪੈਦਾ ਕਰਨ ਵਾਲੀ :- ਉਸ ਦੀਆਂ ਗੱਲਾਂ ਵਿਚ ਕੀਤੇ ਕੀਤੇ ਹੱਸ ਰਸ ਪੈਦਾ ਹੁੰਦਾ ਹੈ ਇਸ ਨਾਲ ਥਾਣੇਦਾਰ ਦਾ ਵਿਆਂਮਈ ਚਰਿਤਰ ਹੋਰ ਵੀ ਉਗਾੜਦਾ ਹੈ |
    ਇਕ ਦੁਖੀ ਇਸਤਰੀ :- ਉਹ ਮੁਰਨਾਰਥੀ ਤੇ ਤੰਗੀਆਂ ਦਾ ਸ਼ਿਕਾਰ ਹੋਣ ਕਰਕੇ ਵੀ ਦੁਖੀ ਹੈ ਤੇ ਪੁੱਤਰ ਦੇ ਬਿਨਾ ਕਿਸੇ ਕਸੂਰ ਦੇ ਫੜੇ ਜਾਣ ਕਰਕੇ ਵੀ |

     

    (ਅ) ਪੁੱਤਰ                                    (ਇਕਾਂਗੀ : ਨਾਇਕ)

    ਪੁੱਤਰ ਨਾਇਕ ਇਕਾਂਗੀ ਦਾ ਮੁਖ ਪਾਤਰ ਹੈ | ਉਸ ਦਾ ਨਾਮ ਸੁਖਦੇਵ ਸਿੰਘ ਹੈ ਉਹ ਇਕਾਂਗੀ ਵਿਚਲੇ ਪਿਤਾ ਦਾ ਪੁੱਤਰ ਹੈ | ਉਸ ਨੇ ਮੈਟ੍ਰਿਕ ਜਿਲੇ ਵੀਚੋ ਤੇ ਬੀ ਏ ਕਾਲਜ ਵਿੱਚੋ ਐਮ ਏ ਕਲਾਸ ਵਿੱਚੋ ਫਸਟ ਰਹਿ ਕੇ ਕੀਤੀ ਹੈ | ਤੇ ਹੁਣ ਉਹ ਨੌਕਰੀ ਲੱਭ ਰਿਹਾ ਹੈ | ਇਕਾਂਗੀਕਾਰਾ ਨੇ ਇਕਾਂਗੀ ਵਿਚ ਉਸ ਦੇ ਪਾਤਰ ਰਹੀ ਨਵੀਂ ਪੀੜੀ ਸੀ ਉਸ ਤੇ ਪਿਤਾ ਅਰਥਾਤ ਪੁਰਾਣੀ ਪੀੜੀ ਨਾਲ ਟੱਕਰ ਨੂੰ ਪੇਸ਼ ਕੀਤਾ ਹੈ |
    ਨਵੀਂ ਪੀੜੀ ਦਾ ਪ੍ਰਤੀਨਿਧ :- ਪੁੱਤਰ ਨਵੀਂ ਪੀੜੀ ਦਾ ਪ੍ਰਤੀਨਿਧ ਹੈ | ਉਹ ਪੁਰਾਣੀ ਪੀੜੀ ਦੇ ਆਪਣੇ ਪਿਤਾ ਦੇ ਵਿਚਾਰਾਂ ਨਾਲ ਉਸ ਦੇ ਪਿਤਾ ਰੂਪ ਵਿਚ , ਅਫਸਰ ਦੇ ਰੂਪ ਵਿਚ ਤੇ ਜੱਜ ਦੇ ਰੂਪ ਵਿਚ ਟੱਕਰ ਚਲਦੀ ਹੈ | ਉਹ ਉਸ ਦੇ ਵਿਚਾਰਾਂ ਨਾਲ ਕਿਸੇ ਤਰਾਂ ਵੀ ਸਹਿਮਤ ਨੀ ਹੁੰਦਾ | ਇਕਾਂਗੀ ਵਿਚ ਉਹ ਸਪਸ਼ਟ ਦੱਸਦਾ ਹੈ ਕਿ ਵਿਚਾਰਾਂ ਤੇ ਅਸਲ ਵਿਚ ਉਸ ਦੀ ਪੀੜੀ ਦਾ ਪੁਰਾਣੀ ਪੀੜੀ ਨਾਲੋਂ ਫਰਕ ਹੈ |
    ਜਿਉਂਣ ਦੇ ਸੰਗਰਸ਼ ਵਿਚ ਫਸਿਆ ਹੋਇਆ :- ਉਹ ਕਹਿੰਦਾ ਹੈ ਕੇ ਉਸ ਦੀ ਪੀੜੀ ਨਾ ਭਵਿੱਖ ਉਤੇ ਕੋਈ ਉਮੀਦ ਲਾਉਂਦੀ ਹੈ ਤੇ ਨਾ ਕੋਈ ਵਾਦਾ ਕਰ ਸਕਦੀ ਹੈ , ਸਗੋਂ ਉਸ ਨੂੰ ਜਿਉਣ ਲਈ ਹਰ ਘੜੀ ਸੰਗਰਸ਼ ਕਰਨਾ ਪਾ ਰਿਹਾ ਹੈ |
    ਦਲੀਲ ਨਾਲ ਕਾਟਵੀਂ ਗੱਲ ਕਰਨ ਵਾਲਾ :- ਉਹ ਆਪਣੇ ਪਿਤਾ ਦੀ ਹਰ ਗੱਲ ਬੜੀ ਦਲੀਲ ਨਾਲ ਕੱਟਣ ਦੀ ਕੋਸ਼ਿਸ਼ ਕਰਦਾ ਹੈ |
    ਹਾਜ਼ਰ ਜੁਵਾਬ :- ਉਹ ਬੜਾ ਹਾਜ਼ਰ ਜਵਾਬ ਹੈ | ਤੇ ਆਪਣੇ ਪਿਤਾ ਦੀ ਹਰ ਗੱਲ ਦਲੀਲ ਦਾ ਬੜੀ ਹਾਜ਼ਰ ਜਵਾਬ ਨਾਲ ਉੱਤਰ ਦਿੰਦਾ ਹੈ |
    ਭ੍ਰਿਸ਼ਟਾਚਾਰ ਤੋਂ ਦੂਰ ਰਹਿਣ ਵਾਲਾ :- ਉਹ ਆਪਣੇ ਪਿਤਾ ਨੂੰ ਕਹਿੰਦਾ ਹੈ ਕਿ ਉਹ ਨੌਕਰੀ ਲੈਣ ਲਈ ਸਿਫਾਰਿਸ਼ ਨਹੀਂ ਪਾਉਣੀ ਚਾਹੁੰਦਾ ਤੇ ਕੁਰਸੀ ਤੇ ਬੈਠ ਕੇ ਸਿਫਾਰਿਸ਼ ਬਾਰੇ ਪੁੱਛ ਰਹੇ ਅਫਸਰ ਨਾਲ ਲੜ ਪੈਂਦਾ ਹੈ |
    ਆਪਣੇ ਪੈਰਾਂ ਉਪਰ ਖੜੇ ਹੋਣ ਦਾ ਚਾਹਵਾਨ :- ਉਹ ਆਪਣੇ ਪਿਤਾ ਨੂੰ ਕਹਿੰਦਾ ਹੈ ਕਿ ਉਹ ਸਿਫਾਰਿਸ਼ ਨਾਲ ਨੌਕਰੀ ਨਹੀਂ ਲੈਣਾ ਚਹੁੰਦਾ , ਸਗੋਂ ਆਪਣੇ ਪੈਰਾਂ ਉਪਰ ਖੜਾ ਹੋਣਾ ਚਹੁੰਦਾ ਹੈ | ਇਸ ਕਰਕੇ ਉਹ ਰਿਜ਼ਲਟ ਤੋਂ ਬਾਅਦ ਪਿਤਾ ਜੀ ਤੋਂ ਮਿਲੇ ਪੈਸਿਆਂ ਨੂੰ ਕਾਰਜ ਸਮਾਜ ਕੇ ਤੇ ਸੂਦ ਸਮੇਤ ਵਾਪਸ ਕਰਨਾ ਚਾਹੁੰਦਾ ਹੈ |
    ਫੋਕੀ ਦੇਸ਼ ਭਗਤੀ ਦੀ ਥਾਂ ਹਕੀਕਤ ਦੀ ਪਹਿਚਾਣ ਕਰਨ ਵਾਲਾ :- ਉਹ ਫੋਕੀ ਦੇਸ਼ ਭਗਤੀ ਦਾ ਵਿਰੋਧੀ ਹੈ | ਉਹ ਜਾਂਦਾ ਹੈ ਕੇ ਦੇਸ਼ ਦਾ ਫਿਕਰ ਕਰਨ ਵਾਲੀ ਪੁਰਾਣੀ ਪੀਹੜੀ ਇਸ ਗੱਲ ਤੋਂ ਅਣਜਾਣ ਹੈ ਕੇ ਦੇਸ਼ ਤੋਂ ਫਾਇਦਾ ਲੈਣ ਵਾਲੇ ਅਮੀਰ ਲੋਕ  ਰੱਜ ਰੱਜ ਕੇ ਫਾਇਦਾ ਲੈ ਰਹੇ ਹਨ ਤੇ ਮੌਜਾਂ ਕਰ ਰਹੇ ਹਨ | ਪਰ ਅਜੇ ਦੇ ਨੌਜਵਾਨ ਨੂੰ ਦੇਸ਼ ਦਾ ਕਿ ਬਣੇਗਾ ਦਾ ਫਿਕਰ ਕਰਨ ਦੀ ਥਾਂ ਇਹ ਫਿਕਰ ਰਹਿੰਦਾ ਹੈ ਕੇ ਓਹਨਾ ਦਾ ਕਿ ਬਣੇਗਾ |
    ਦਲੇਰ ਸੱਚਾ ਤੇ ਖਰੀ ਖਰੀ ਗੱਲ ਕਹਿਣ ਵਾਲਾ :-  ਉਹ ਬੜਾ ਨਿਡਰ ਹੈ ਉਹ ਪਿਤਾ ਅਫਸਰ ਤੇ ਜੱਜ ਨਾਲ ਬੜੀ ਨਿਡਰਤਾ ਨਾਲ ਬੋਲਦਾ ਹੈ | ਉਸ ਦੀ ਗੱਲ ਵਿਚ ਬੇਬਾਕੀ ਤੇ ਸੱਚ ਹੈ | ਉਹ ਕਰਿ ਗੱਲ ਕਰਦਾ ਹੈ | ਪਿਤਾ , ਅਫਸਰ ਤੇ ਜੱਜ ਦੀਆ ਗੱਲਾਂ ਤੇ ਧਮਕੀਆਂ ਦੀ ਪ੍ਰਵਾਹ ਨੀ ਕਰਦਾ | ਨਾ ਹੀ ਓਹਨਾ ਤੋਂ ਕੋਈ ਆਸ ਕਰਦਾ ਹੈ ਜਦੋ ਉਸ ਦਾ ਪਿਤਾ ਕਹਿੰਦਾ ਹੈ ਕੇ ਅਫਸਰ ਨਾਲ ਬੁਰਾ ਸਲੂਕ ਕਰਨ ਉਤੇ ਉਸ ਦੇ ਵਿਰੁੱਧ ਮੁਕਦਮਾ ਚਲਣਾ ਹੈ ਤੇ ਉਸ ਨੂੰ ਸਜਾ ਹੋ ਸਕਦੀ ਹੈ ਤਾਂ ਉਹ ਕਹਿੰਦਾ ਹੈ ਕੇ "ਮੁਕਦਮਾ ਚਲਣ ਦੇਣਾ , ਜੇਲ ਜਾਣ ਦੇਣਾ , ਤੁਸੀਂ ਜਮਾਨਤ ਨਾ ਕਰਵਾਉਣਾ"|
    ਪਿਤਾ ਦੀ ਬੁਜਦਿਲੀ  ਤੋਂ ਨਿਰਾਸ਼ :- ਉਹ ਪਿਤਾ ਤੋਂ ਇਸ ਗੱਲ ਤੋਂ ਨਿਰਾਸ਼ ਹੈ ਕਿ ਉਸ ਨੇ ਉਹ ਲੜਾਈ ਨਹੀਂ ਲਾਡੀ ਜਿਹੜੀ ਉਸ ਨੂੰ ਲੜਨੀ ਪਾ ਰਹੀ ਹੈ | ਉਹ ਪਿਤਾ ਨੂੰ ਬੁਜਦਿਲ ਸਮ੍ਜਦਾ ਹੈ , ਜਿਹੜਾ ਬੇਇਨਸਾਫ਼ੀ ਦੇ ਵਿਰੁੱਧ ਕਦੇ ਬੋਲਿਆ ਨਹੀਂ |
    ਇਨਕਲਾਬੀ ਤੇ ਵਿਦ੍ਰੋਹੀ ਵਿਚਾਰਾਂ ਵਾਲਾ :- ਉਹ ਆਪਣੇ ਪਿਤਾ ਨੂੰ ਕਹਿੰਦਾ ਹੈ "ਜਿਹੜੀ ਬੁਜਦਿਲੀ ਤੁਸੀਂ ਤੇ ਤੁਹਾਡੀ ਪੀਹੜੀ ਨੇ ਬਰਦਾਸ਼ਤ ਕੀਤੀ ਹੈ ਉਹ ਉਸ ਦਾ ਨਾਤੇਜ ਮੈ ਤੇ ਮੇਰੀ ਪੀੜੀ ਭਰ ਰਹੇ ਹਾਂ , ਪਰ ਅਸੀਂ ਸਬ ਕੁੱਜ ਚੁੱਪ ਕਰ ਕੇ ਬਰਦਾਸ਼ਤ ਨਹੀਂ ਕਰਾਂਗੇ ਕੁਰਸੀ ਤੇ ਬੈਠੀਆਂ ਤੇ ਵੀ ਪੱਗ ਨੂੰ ਹੱਥ ਪਾਵਾਂਗੇ |" ਉਹ ਜੱਜ ਨੂੰ ਕਹਿੰਦਾ ਹੈ ਦੇਸ਼ ਵਿਚ ਜੋ ਵੀ ਅਪਰਾਧ ਹੋ ਰਿਹਾ ਹੈ ਤੇ ਓਹਨਾ ਅਗੇ ਸਿਵਾਏ ਵਿਦਰੋਹ ਦੇ ਕੋਈ ਹੋਰ ਰਾਹ ਨੀ |
    ਸਹਿਰਦ :- ਉਹ ਇਕ ਸਹਿਰਦ ਇਨਕਲਾਬੀ ਹੈ ਉਹ ਕਹਿੰਦਾ ਹੈ ਕੇ ਜੇਕਰ ਕੋਈ ਨੌਜਵਾਨ ਗ਼ਲਤੀ ਕਰ ਰਹੇ ਪਿਤਾ ਦੀ ਪੱਗ ਨੂੰ ਹੱਥ ਪਾਵੇ , ਤਾਂ ਉਹ ਉਸ ਨੂੰ ਸ਼ਾਬਾਸ਼ ਦੇਵੇਗਾ ਤੇ ਉਸ ਦੇ ਪਿਤਾ ਨਾਲ ਇਸੇ ਤਰਾਂ ਹੋਣੀ ਚਾਹੀਦੀ ਹੈ ਜੋ ਕਿ ਟੁਕੜੀਆਂ ਬਦਲੇ ਆਪਣੀ ਜਮੀਰ ਵੇਚ ਰਿਹਾ ਹੈ |
    ਪਿਤਾ ਨਾਲ ਪਿਆਰ ਰੱਖਣ ਵਾਲਾ :- ਉਹ ਕਹਿੰਦਾ ਹੈ ਕੇ ਪਿਤਾ ਜੀ ਮੈ ਤੁਹਾਡੇ ਅੰਦਰਲੇ ਬਾਪ ਦਾ ਹਮੇਸ਼ਾ ਸਤਿਕਾਰ ਕੀਤਾ ਹੈ | ਮੇਰਾ ਤਾਂ ਸੰਗਰਸ਼ ਤੁਹਾਡੇ ਉਪਰਲੇ ਖੋਲ ਨਾਲ ਸੀ | ਉਸ ਨੂੰ ਪਿਤਾ ਦੇ ਅੰਦਰ ਵਸਦੇ ਪੁੱਤਰ ਪਿਆਰ ਦਾ ਅਹਿਸਾਸ ਹੈ , ਇਸੇ ਕਰਕੇ ਉਹ ਜੇਲ ਵਿਚ ਮੁਲਾਕਾਤ ਲਈ ਗਏ ਪਿਤਾ ਨੂੰ ਆਪਣੀ ਸਿਹਤ ਦਾ ਖ਼ਯਾਲ ਰੱਖਣ ਲਯੀ ਕਹਿੰਦਾ ਹੈ | ਉਹ ਪਿਤਾ ਦੇ ਬੁਢਾਪੇ ਵਿਚ ਉਸ ਦੀ ਪਰਵਾਰ ਨਾ ਕਰਨ ਤੇ ਸ਼ਰਮ ਦੀ ਗੱਲ ਸਮ੍ਜਦਾ ਹੈ |
    ਨਿਰਾਸ਼ ਨਾ ਹੋਣ ਵਾਲਾ :- ਉਹ ਜਿੰਦਗੀ ਵਿਚ ਨਿਰਾਸ਼ ਨਹੀਂ ਹੁੰਦਾ ਉਹ ਜੇਲ ਭੇਜਣ ਵਾਲੇ ਪਿਤਾ ਨੂੰ ਕਹਿੰਦਾ ਹੈ ਕਿ ਉਹ ਓਹਨਾ ਦਾ ਅਹਿਸਾਨਮੰਦ ਹੈ , ਕਿਉਕਿ ਇਹ ਥਾਂ ਤਾ ਉਸ ਲਈ ਇਕ ਯੂਨੀਵਰਸਿਟੀ ਹੈ ਜਿਥੇ ਉਸ ਨੂੰ ਨਵੇਂ ਵਿਚਾਰਾਂ ਦਾ ਅਹਿਸਾਸ ਹੋਇਆ ਹੈ ਤੇ ਸੰਗਰਸ਼ ਲਈ ਸੇਧ ਮਿਲੀ ਹੈ |
    ਸੁਲਝਿਆ  ਹੋਇਆ :- ਪੁੱਤਰ ਨੂੰ ਸੁਲਜਯਾ ਹੋਇਆ ਲੜਦਾ ਹੈ | ਉਸ ਨੂੰ ਜੇਲ ਵਿਚ ਜਾ ਕੇ ਜਿੰਦਗੀ ਦੇ ਵਰਤਾਰੇ ਬਾਰੇ ਕਾਫੀ ਅਨੁਭਵ ਪ੍ਰਾਪਤ ਹੁੰਦਾ ਹੈ ਤੇ ਉਸ ਨੂੰ ਪਤਾ ਚਲਦਾ ਹੈ ਕਿ ਸਮਾਜ ਵਿਚ ਜੋ ਕੁਝ ਗ਼ਲਤ ਹੈ , ਉਸ ਨੂੰ ਕਿਵੇਂ ਬਦਲਿਆ ਜਾ ਸਕਦਾ ਹੈ |  

  27. 9. ਹੇਠ ਲਿਖੇ ਵਾਰਤਾਲਾਪਾਂ ਵਿੱਚੋਂ ਕਿਸੇ ਇੱਕ ਵਾਰਤਾਲਾਪ ਦੇ ਪ੍ਰਸ਼ਨਾਂ ਦੇ ਉੱਤਰ ਲਿਖੋ :

    "ਇਹ ਤੁਹਾਡੀ ਪੀੜੀ ਦੀ ਆਦਤ ਬਣ ਗਈ ਏ ਕਿ ਹਰ ਇੱਕ ਚੀਜ਼ ਨੂੰ ਉਲਟਾ ਕਰ ਕੇ ਦੇਖੋ "

    ਪ੍ਰਸ਼ਨ : (ੳ) ਇਹ ਸ਼ਬਦ ਕਿਹੜੇ ਇਕਾਂਗੀ ਵਿੱਚੋਂ ਹਨ ?

    Answer:

    ਨਾਇਕ 

  28. (ਅ) ਇਹ ਇਕਾਂਗੀ ਕਿਸ ਦੀ ਰਚਨਾ ਹੈ ?

    Answer:

    ਗੁਰਸ਼ਰਨ ਸਿੰਘ 

  29. (ਏ) ਇਹ ਸ਼ਬਦ ਕਿਸ ਨੇ, ਕਿਸ ਨੂੰ ਕਹੇ ?

    Answer:

    ਪਿਤਾ ਨੇ ਪੁੱਤਰ ਨੂੰ 

  30. ਜਾਂ

    "ਦੁਖੀ ਤਾਂ ਹੈ, ਪਰ ਗੱਲ ਕੀ ਐ ? ਦੁਖੀ ਦਾ ਤਾਂ ਮੈਨੂੰ ਪਤਾ ਈ ਐ । ਜਗੀਰਦਾਰਾਂ ਦੇ ਘਰ ਧੀ ਨੂੰ ਵਿਆਹ ਕੇ ਤੂੰ ਸੁੱਖ ਦੀ ਆਸ ਰੱਖੀ ਹੋਣੀ ਐਂ ?"

    ਪ੍ਰਸ਼ਨ : (ੳ) ਇਹ ਸ਼ਬਦ ਕਿਸ ਨੇ, ਕਿਸ ਨੂੰ ਕਹੇ ?

    Answer:

    ਗੁਰਦਿੱਤ ਸਿੰਘ ਨੇ ਆਪਣੀ ਪਤਨੀ ਨਿਹਾਲ ਕੌਰ ਨੂੰ 

  31. (ਅ) ਗੁਰਦਿੱਤ ਸਿੰਘ ਨੂੰ ਕਿਸ ਗੱਲ ਦਾ ਪਤਾ ਹੈ ?

    Answer:

    ਕਿ ਉਸਦੀ ਧੀ ਸੁਖਦੇਵ ਕੌਰ ਸਹੁਰੇ ਘਰ ਸੁਖੀ ਨਹੀਂ 

  32. (ੲ) ਗੁਰਦਿੱਤ ਸਿੰਘ ਅਨੁਸਾਰ ਉਸ ਦੀ ਧੀ ਦੇ ਦੁਖੀ ਹੋਣ ਦਾ ਕੀ ਕਾਰਨ ਹੈ ?

    Answer:

    ਕਿ ਉਸਦਾ ਜਿਮੀਦਾਰਾਂ ਦੇ ਘਰ ਵਿਆਹੀ ਹੋਣਾ ਹੈ |

  33. 10, ਨਾਵਲ ਇੱਕ ਹੋਰ ਨਵਾਂ ਸਾਲ ਦੇ ਆਧਾਰ 'ਤੇ ਹੇਠ ਲਿਖੇ ਪਾਤਰਾਂ ਵਿੱਚੋਂ ਕਿਸੇ ਇੱਕ ਦਾ ਪਾਤਰ-ਚਿਤਰਨ ਲਗ-ਪਗ 150 ਸ਼ਬਦਾਂ ਵਿੱਚ ਲਿਖੋ :

    (ੳ) ਫੁੱਮਣ

    Answer:

    ਫੁੱਮਣ 'ਇਕ ਹੋਰ ਨਵਾਂ ਸਾਲ' ਨਾਵਲ ਦਾ  ਇਕ ਗੂੰ ਪਾਤਰ ਹੈ ਉਹ ਇਸ ਨਾਵਲ ਦੇ ਮੁਖ ਪਾਤਰ ਬੰਤੇ ਦਾ ਵੱਡਾ ਪੁੱਤਰ ਹੈ ਉਸ ਦੀਆਂ ਛੋਟੀਆਂ ਭੈਣਾਂ ਵੀ ਹਨ | ਉਹ ਤੀਜੀ ਜਮਾਤ ਵਿਚ ਪ੍ਹੜਦਾ ਹੈ | 
    ਮਾਂ ਬਾਪ ਦੀਆਂ ਆਸਾਂ ਦਾ ਕੇਂਦਰ :- ਫੁੱਮਣ ਹੋਣਾ ਬੱਚਿਆਂ ਵਾਂਗ ਹੀ ਆਪਣੇ ਮਾਂ ਬਾਪ ਦੀਆਂ ਅਸਾਂ ਦਾ ਕੇਂਦਰ ਹੈ ਇਸ ਕਰਕੇ ਬੰਤਾ ਉਸ ਨੂੰ ਖੂਬ ਪੜਾਉਣਾ ਚਹੁੰਦਾ ਹੈ ਉਹ ਨਹੀਂ ਚਹੁੰਦਾ ਕੇ ਉਹ ਵੀ ਉਸ ਦੀ ਤਰਾਂ ਅਨਪ੍ਹੜ ਰਹੇ ਤੇ ਰਿਕਸ਼ਾ ਚਲਾਵੇ | ਉਹ ਚਹੁੰਦਾ ਹੈ ਕੇ ਉਹ ਪਹਾੜ ਲਿਖ ਕੇ ਕੋਈ ਚੰਗਾ ਕੰਮ ਕਰੇਗਾ ਤੇ ਮੌਜਾਂ ਕਰੇਗਾ |ਉਸ ਨੂੰ ਆਸ ਹੈ ਕੇ ਉਸ ਦੇ ਵੱਡਾ ਹੋ ਜਾਨ ਤੇ ਉਸ ਦੀ ਗ਼ਰੀਬੀ ਕਟੀ ਜਾਵੇਗੀ |
    ਪੜਾਈ ਵਿਚ ਰੁਚੀ ਰੱਖਣ ਵਾਲਾ :- ਫੁੱਮਣ ਪੜਣ ਲਿਖਣ ਵਿਚ ਰੁਚੀ ਲੈਣ ਵਾਲਾ ਜਾਪਦਾ ਹੈ | ਜਦੋ ਬੰਤਾ ਦੁਪਹਿਰੇ ਘਰੋਂ ਅਉਂਦਾ ਹੈ , ਤਾਂ ਇਹ ਉਸ ਦੇ ਅਗੇ ਆਪਣੀ ਕਿਤਾਬ ਰੱਖ ਕੇ ਉਸ ਨੂੰ ਪੜਾਉਣ ਲਈ ਕਹਿੰਦਾ ਹੈ |
    ਘੋਖੀ ਤੇ ਜਗਿਆਸੂ ਰੁਚੀ ਰੱਖਣ ਵਾਲਾ :- ਫੁੱਮਣ ਦੇ ਪੜਨ ਦੀ ਰੁਚੀ ਹੀ ਨਹੀਂ ਸਗੋਂ ਪਾਠ ਤੇ ਨਵੀਆਂ ਗੱਲਾਂ ਨੂੰ ਸਮ੍ਜਣ ਦੀ ਜਗਿਆਸਾ ਵੀ ਹੈ | ਉਹ ਬੰਤੇ ਨੂੰ ਮਹਾਨ ਰਿਸ਼ੀ ਮੁਨੀਂ ਮਾਨ ਘੁਮੰਡ ਲੋਕ ਰਾਜ ਗ਼ਰੀਬੀ ਤੇ ਬਲਾ ਆਦਿ ਦਾ ਮਤਲਬ ਪੁੱਛਦਾ ਹੈ  | ਜਦੋ ਬੰਤਾ ਉਸ ਨੂੰ ਕੋਈ ਗੱਲ ਨਹੀਂ ਸਮਜੋਦਾ ਤਾਂ ਉਹ ਕਹਿੰਦਾ ਹੈ ਕੇ ਚਾਲ ਬਾਪੂ ਰਹਿਣ ਦੇ ਜੇ ਤੈਨੂੰ ਨਹੀਂ ਪਤਾ ਤਾਂ ਮੈ ਮਾਸਟਰ ਤੋਂ ਪੁੱਛ ਲਾਓ 
    ਹਾਜ਼ਰ ਜੁਵਾਬ :- ਉਹ ਬੇਸ਼ੱਕ ਬੱਚਾ ਹੈ | ਪਰ ਉਸ ਦੀ ਗੱਲ ਵਿਚ ਹਾਜ਼ਰ ਜੁਆਬੀ ਤੇ ਦਲੀਲ ਹੈ | ਜਦੋ ਬੰਤਾ ਬਾਤ ਸੁਣਾਉਣ ਤੋਂ ਬਚਨ ਲਈ ਕਹਿੰਦਾ ਹੈ ਕੇ ਅੱਜ ਕੱਲ ਰਾਜੇ ਦੇ ਬੇਟੇ ਨਹੀਂ ਹੁੰਦੇ ਤਾਂ ਇਹ ਇਕਦਮ ਕਹਿੰਦਾ ਹੈ " ਹੁੰਦੇ ਆ ਤੂੰ ਝੂਠ ਆਨਾ ਬੀਬੀ ਮੈਨੂੰ ਕਹਿੰਦੀ ਹੁੰਦੀ ਸੀ ਰਾਜਾ ਬੇਟਾ " |
    ਹਾਸ ਰਾਸ ਪੈਦਾ ਕਰਨ ਵਾਲਾ :- ਉਸ ਦੀ ਘੋਖੀ ਰੁਚੀ ਤੇ ਹਾਜ਼ਰ ਜੁਵਾਬੀ ਨਾਵਲ ਵਿਚ ਹੱਸ ਰਾਸ ਪੈਦਾ ਕਰਦੀ ਹੀ 

  34. (ਅ) ਦਿਆਲਾ

    Answer:

    ਦਿਆਲਾ 'ਇਕ ਹੋਰ ਨਵਾਂ ਸਾਲ ' ਨਾਵਲ ਦਾ ਇਕ ਗਾਉਣ ਪਾਤਰ ਹੈ | ਉਹ ਬੰਟੇ ਦਾ ਦੋਸਤ ਹੈ | ਉਹ ਵਿਆਹਿਆ ਹੋਇਆ ਹੈ | ਪਰ ਉਸ ਦੀ ਤੀਵੀਂ ਪੇਕੇ ਗਯੀ ਹੋਈ ਗਈ ਸੀ | ਬੰਤਾ ਤਾਰੋ ਦੇ ਦੋ ਚਾਰ ਧਫੇ ਮਾਰਨ ਮਗਰੋਂ ਬੇਚੈਨ ਹੋਇਆ ਘਰੋਂ ਭਰ ਨਿਕਲ ਕੇ ਚਲਾ ਜਾਂਦਾ ਸੀ |
    ਪਤਨੀ ਨਾਲ ਬੁਰਾ ਸਲੂਕ ਕਰਨ ਵਾਲਾ :- ਬੰਤਾ ਜਦੋ ਦਿਆਲੇ ਦੇ ਘਰ ਪਹੁੰਚਦਾ ਹੈ ਤਾਂ ਉਸ ਦੀ ਪਤਨੀ ਨੂੰ ਦੋ ਮਹੀਨੇ ਹੋ ਗਏ ਸਨ | ਉਹ ਬੰਤੇ ਨੂੰ ਦੱਸਦਾ ਹੈ ਕਿ ਉਹ ਕਦੇ ਕਦੇ ਆਪਣੀ ਤੀਵੀਂ ਨੂੰ ਕੁੱਟ ਲੈਂਦਾ ਹੈ |
    ਇੱਕਲਾ ਰਹਿ ਕੇ ਖੁਸ਼ :- ਬੰਤੇ ਅਨੁਸਾਰ ਦਿਆਲਾ ਇੱਕਲਾ ਰਹਿ ਕੇ ਖੁਸ਼ ਰਹਿੰਦਾ ਹੈ ਜਦੋ ਬੰਤਾ ਪੁੱਛਦਾ ਹੈ ਕੇ ਉਸ ਦੀ ਪਤਨੀ ਨੂੰ ਪੇਕਿਆਂ ਤੋਂ ਕਦੋ ਲਿਓਣਾ ਹੈ ਤਾਂ ਉਹ ਕਹਿੰਦਾ ਹੈ "ਆਪਣੀ ਝੱਟ ਲੰਗੀ ਜਾਂਦੀ ਹੈ |"
    ਅਸ਼ੰਵੇਦਨਸ਼ੀਲ :- ਉਹ ਪਤਨੀ ਨੂੰ ਕੁਟੰ ਮਗਰੋਂ ਬੰਤੇ ਵਾਂਗ ਬੇਚੈਨ ਨਹੀਂ ਹੁੰਦੀ | ਉਹ ਬੰਤੇ ਨੂੰ ਤਾਰੋ ਦੇ ਧਫੇ ਮਾਰਨ ਪਿੱਛੋਂ ਬੇਚੈਨ ਹੋਇਆ ਦੇਖ ਕੇ ਕਹਿੰਦਾ ਹੈ ਸ਼ਾਦ ਪਰੇ ਇਹ ਗੱਲਾਂ ਆਪਾਂ ਨਹੀਂ ਕਦੀ ਸੋਚਿਆ ਹਨ ਗੱਲਾਂ ਬਾਰੇ ਉਸ ਦੇ ਅਸ਼ੰਵੇਦਨਸ਼ੀਲ ਹੋਣ ਦਾ ਕਾਰਨ ਇਹ ਹੈ ਕਿ ਉਹ ਸੰਜੀਦਾ ਹੈ ਕੇ ਜਿਹੜੀ ਭੁਕ ਨੰਗ ਕਾਰਨ ਉਸ ਦਾ ਪਤਨੀ ਨਾਲ ਝਗੜਾ ਹੁੰਦਾ ਹੈ ਉਹ ਪੂਰੀ ਮੇਹਨਤ ਕਰ ਕੇ ਵੀ ਉਸ ਨੂੰ ਦੂਰ ਕਰਨ ਤੋਂ ਅਸਮਰੱਥ ਹੈ |
    ਹੱਕਾਂ ਲਯੀ ਸੰਗਰਸ਼ ਕਰਨ ਦਾ ਚਾਹਵਾਨ :- ਉਹ ਬੰਤੇ ਨੂੰ ਕਹਿੰਦਾ ਹੈ ਕਿ ਓਹਨਾ ਨੂੰ ਆਪਣੀ ਰੋਟੀ ਕੱਪੜੇ ਦੀਆਂ ਲੋੜਾਂ ਪੂਰੀਆਂ ਕਰਨ ਲਈ ਕਿਰਾਇਆ ਵਿਚ ਵਾਦਾ ਕਰਨਾ ਚਾਹੀਦਾ ਹੈ ਤੇ ਇਹ ਮੰਰਾਵ ਲਈ ਸਾਰੀਆਂ ਯੂਨੀਅਨ ਨੂੰ ਇਕ ਹੋ ਕੇ ਸੰਗਰਸ਼ ਕਰਨਾ ਚਾਹੀਦਾ ਹੈ |
    ਇਕ ਚੰਗਾ ਦੋਸਤ :- ਉਹ ਬੰਤੇ ਦਾ ਚੰਗਾ ਦੋਸਤ ਹੈ | ਜਦੋ ਰਾਤ ਨੂੰ ਠੰਡ ਵਿਚ ਉਸ ਕੋਲ ਆਇਆ ਬੰਤਾ ਘਰ ਵਾਪਸ ਜਾਣਾ ਚਹੁੰਦਾ ਸੀ ਤਾਂ ਉਹ ਉਸ ਨੂੰ ਚਾਹ ਪਿਲਾਉਣ ਮਗਰੋਂ ਤੇ ਉਸ ਨਾਲ ਦਿਲ ਦੀਆਂ ਗੱਲਾਂ ਕਰਨ ਮਗਰੋਂ ਉਸ ਨੂੰ ਆਪਣੇ ਰਿਕਸ਼ੇ ਉਤੇ ਬਿਠਾ ਕੇ ਘਰ ਸ਼ਾਦ ਕੇ ਅਉਂਦਾ ਹੈ |
    ਰੋਮਾਂਟਿਕ ਰੁਚੀਆਂ ਵਾਲਾ :- ਦਿਆਲਾ ਬੰਤੇ ਵਾਂਗ ਹੀ ਰੋਮਾੰਟਿਕ ਰੁਚੀਆਂ ਵਾਲਾ ਹੈ | ਉਸ ਨੂੰ ਪ੍ਰੋਫੈਸ਼ਨਲੀ ਨੂੰ ਆਪਣੇ ਰਿਕਸ਼ੇ ਵਿਚ ਚੜਾ ਕੇ ਐਡਰ ਓਦਰ ਲਿਜਾਂਦਿਆ ਬਹੁਤ ਖੁਸ਼ ਹੁੰਦਾ ਹੈ |

  35. (ੲ)ਇੰਸਪੈਕਟਰ

    Answer:

    ਇੰਸਪੈਕਟਰ 'ਇਕ ਹੋਰ ਨਵਾਂ ਸਾਲ' ਦਾ ਦਿਲਚਸਪ ਪਾਤਰ ਹੈ | ਉਹ ਪੁਲਿਸ ਚ ਇੰਸਪੈਕਟਰ  ਹੈ ਤੇ ਰਾਤ ਵੇਲੇ ਸ਼ਰਾਬੀ ਹਾਲਤ ਵਿਚ ਸਵਾਰ ਹੁੰਦਾ ਹੈ | ਉਸ ਦੇ ਹੱਥ ਵਿਚ ਸ਼ਰਾਬ ਦੀ ਬੋਤਲ ਹੈ ਉਹ ਰਿਕਸ਼ੇ ਵਿਚ ਮਾਡਲ ਤੂੰ ਦੀ ਇਕ ਗਲੀ ਵਿਚ ਕਿਸੇ ਤੀਵੀਂ ਦੇ ਘਰ ਜਾਂਦਾ ਹੈ ਤੇ ਅੰਦਰ ਵੜ ਜਾਂਦਾ ਹੈ | ਬੰਤੇ ਨੂੰ ਉਸ ਤੋਂ ਕਿਰਾਇਆ ਕੁੱਜ ਵੀ ਨਾ ਮਿਲਿਆ , ਪਰ ਉਸ ਬੰਤੇ ਨੂੰ ਬੜੇ ਪਿਆਰ ਨਾਲ ਸ਼ਰਾਬ ਦੇ ਘੁੱਟ ਪਿਲਾਏ , ਜਿਸ ਨਾਲ ਉਸ ਨੂੰ ਖੂਬ ਨਸ਼ਾ ਹੋ ਜਾਂਦਾ ਹੈ |
    ਪੁਲਸੀਆ ਹੰਕਾਰ :- ਉਹ ਬੰਤੇ ਨੂੰ ਕਹਿੰਦਾ ਹੈ ,"ਕੇ ਮੈ ਕੋਈ ਮਾਮੂਲੀ ਆਦਮੀ ਨਹੀਂ ਇੰਸਪੈਕਟਰ ਹਾਂ ਵਡਾ |" ਜਦੋ ਬੰਤਾ ਕਹਿੰਦਾ ਹੈ ਰਿਕਸ਼ੇ ਵਿਚ "ਬੈਠ ਜਾਓ ਜੀ ...." ਤਾਂ ਇਹ ਕਹਿੰਦਾ ਹੈ ,"ਬੈਠ ਜਾਓ ਦਿਆ ਪੁਤਰਾਂ ... ਬਾਂਹ ਫੜ ਕੇ ਬਿਠਾਲਾ |" ਤੇ ਫਰ ਜਦੋ ਬੰਤਾ ਕਹਿੰਦਾ ਹੈ ਕੇ "ਲਾਓ ਬੈਠ ਜਾਓ , ਗੁਸੇ ਕਿਊ ਹੁਣੇ ਓ ਐਵੇ ?" ਤਾਂ ਇਹ ਕਹਿੰਦਾ ਹੈ, "ਬਹੁਤ ਚਬੜ ਚਬੜ ਜੀ ਨਾ ਕਰ , ਸਿੱਧੀ ਤਰਾਂ ਰਿਕਸ਼ਾ ਚਲਾ |"
    ਸ਼ਰਾਬ ਵਿਚ ਗੁੱਟ :- ਇੰਸਪੈਕਟਰ  ਬੰਤੇ ਤੇ ਰਿਕਸ਼ੇ ਵਿਚ ਬੈਠਣ ਤੋਂ ਪਹਿਲਾਂ ਹੀ ਖੂਬ ਸ਼ਰਾਬੀ ਸੀ ਤੇ ਰਿਕਸ਼ੇ ਵਿਚ ਬੈਠ ਨਾਲ  ਨਾਲ ਸ਼ਰਾਬ ਪੀਤੀ ਜਾਂਦੀ ਸੀ | ਜਦੋ ਉਹ ਬੋਤਲ ਵਿੱਚੋ ਸ਼ਰਾਬ ਦਾ ਘੁੱਟ ਭਰਦੀ ਸੀ , ਤਾਂ ਸ਼ਰਾਬ ਉਸ ਦੇ ਕਪੜਿਆਂ ਉਤੇ ਡੋਲ ਰਹੇ ਸੀ | ਜਿਸ ਬਾਰੇ ਉਸ ਨੂੰ ਕੋਈ ਸੂਰਤ ਨਹੀਂ ਸੀ ਫਰ ਉਹ ਪਿਸ਼ਾਬ ਕਰਨ ਲਯੀ ਉਤਰ ਕੇ ਬੰਤੇ ਨੂੰ ਕਹਿੰਦਾ ਹੈ ਉਹ ਉਸ ਨੂੰ ਫੜ ਕੇ ਖੜਾ ਹੋਵੇ | ਫਰ ਜਦੋ ਉਸ ਤੋਂ ਆਪਣੇ ਪੇਟ ਦੇ ਬਾਤਾਂ ਬੰਦ ਨਹੀਂ ਹੁੰਦੇ ਤਾਂ ਉਸ ਨੇ ਬੰਤੇ ਦੇ ਖਨ ਤੇ ਉਹ ਓਸੇ ਤਰਸ ਹੀ ਖੁਲੇ ਰਹਿਣ ਦਿਤੇ |
    ਰਿਸ਼ਵਤਖੋਰ ਤੇ ਬਦਲੇਖੋਰ :- ਉਸ ਨੂੰ ਗੁਸਾ ਹੈ ਕੇ ਕਾਰਖਾਨੇ ਵਾਲੇ ਨੇ ਉਸ ਨੂੰ ਪੰਜ ਕਹਿ ਕੇ ਤਿੰਨ ਸੋ ਰੁਪਏ ਦੇ ਕੇ ਢੋਕ ਕੀਤਾ ਹੈ | ਉਹ ਉਸ ਨੂੰ ਸਿਧ ਕਰਨ ਦੀ ਧਮਕੀ ਦਿੰਦਾ ਹੈ |
    ਸਥਿਤੀ ਨੂੰ ਦੇਖ ਕੇ ਹੈਂਡਲ ਛੱਡਣ ਵਾਲਾ :- ਜਦੋ ਬੰਤਾ ਉਸ ਦੇ ਹਿਣਕਦੇ ਭਰੇ ਰਵਈਏ ਤੋਂ ਖਿਜ ਕੇ ਉਸ ਨੂੰ ਰਾਹ ਵਿਚ ਹੀ ਰਿਕਸ਼ੇ ਵਿੱਚੋ ਉਤਾਰਨ ਲਯੀ ਕਹਿੰਦਾ ਹੈ , ਤਾਂ ਇਸਦਾ ਰਵਾਇਆ  ਇਕ ਦਮ ਬਦਲ ਜਾਂਦਾ ਹੈ | ਉਹ ਕਹਿੰਦਾ ਹੈ "ਵੀਰ ਮੇਰੀਆਂ ਗੁਸਾ ਨਹੀਂ ਕਰੀਦਾ , ਆ ਲੈ ਫੜ ਤੂੰ ਵੀ ਪੀ  "

  36. 11. ਹੇਠ ਲਿਖੇ ਵਾਰਤਾਲਾਪਾਂ ਵਿੱਚੋਂ ਕਿਸੇ ਇੱਕ ਦੀ ਪ੍ਰਸੰਗ ਸਹਿਤ ਵਿਆਖਿਆ ਲਗ-ਪਗ 40 ਸ਼ਬਦਾਂ ਵਿੱਚ ਲਿਖੇ :

    (ੳ) "ਕਿਵੇਂ ਨਾ ਲੱਭੂ .............. ਪੜ੍ਹਨ ਦੇ ਹਾਲੇ ਗੁੱਡੀ ਨੂੰ ਦਿਲ ਲਾ ਕੇ ।"

     

    Answer:

    ਪ੍ਰਸੁੰਗ :- ਇਹ ਸ਼ਬਦ ਨਿਰੰਜਨ ਤਸਨੇਮ ਦੇ ਨਾਵਲ ਇਕ ਹੋਰ ਨਵਾਂ ਸਾਲ ਵਿਚ ਬੰਤੇ ਦੇ ਰਿਕਸ਼ੇ ਵਿਚ ਗੁਰੂ ਰਾਮਦਾਸ ਸਰਾਂ ਦੇ ਕੋਨੇ ਰਾਮ ਨੰਦ ਦੇ ਬਾਗ ਜਾਣ ਲਯੀ ਬੈਠੇ ਪਤੀ ਪਤਨੀ ਵਿੱਚੋ ਪਤੀ ਪਤਨੀ ਨੂੰ ਓਦੋ ਕਹਿੰਦਾ ਹੈ , ਜਦੋ ਉਹ ਆਪਣੀ ਧੀ ਡਾਵਾਰਨੀ ਦੇ ਰਿਸ਼ਤੇ ਲਈ ਦਸੇ ਗਏ ਪਿਪਲੀ ਨਿਵਾਸੀ ਕਾਲਜ ਪੜ੍ਹਦੇ ਮੁੰਡੇ ਨੂੰ ਰੋਕਣ ਦੀ ਉਸ ਦੀ ਤਜਵੀਜ ਨਾਲ ਸਹਿਮਤ ਨਹੀਂ ਹੁੰਦਾ ਤੇ ਕਹਿੰਦਾ ਹੈ ਕਿ ਉਹ ਮੁੰਡੇ ਨੂੰ ਓਦੋ ਹੀ ਰੋਕਣਗੇ , ਜਦੋ ਵਿਆਹ ਕਰਨਾ ਹੋਵੇਗਾ | ਪ੍ਰੰਤੂ ਉਹ ਸਮਜਦੀ ਹੈ ਕਿ ਓਦੋ ਤਕ ਰਿਸ਼ਤਾ ਓਹਨਾ ਦੇ ਹੱਥੋਂ ਨਿਕਲ ਜਾਵੇਗਾ ਤੇ ਫਿਰ ਯੋਗ ਮੁੰਡਾ ਨਹੀਂ ਲੱਭੇਗਾ |
    ਵਿਆਖਿਆ :- ਪਤੀ ਪਤਨੀ ਦੀ ਗੱਲ ਨੂੰ ਰੱਦ ਕਰਦਾ ਹੋਇਆ ਕਹਿੰਦਾ ਹੈ ਕਿ ਇਹ ਨਹੀਂ ਹੋ ਸਕਦਾ ਕਿ ਓਹਨਾ ਨੂੰ ਯੋਗ ਮੁੰਡਾ ਨਾ ਲੱਭੇ | ਉਸ ਨੂੰ ਚਾਹੀਦਾ ਹੈ ਕਿ ਉਹ ਇਸ ਸਮੇ ਰਿਸ਼ਤੇ ਵਾਲਾ ਧਿਆਨ ਦੇਣ ਦੀ ਥਾਂ ਕੁੜੀ ਨੂੰ ਮਨ ਲੈ ਕੇ ਪੜਾਈ ਕਰਨ ਦੇਵੇ | 

  37. (ਅ) “ਰੋਣਾ ਤਾਂ ਇਹ ਹੈ ਕਿ ਫੇਰ ਵੀ ਪੂਰੀ ਨਹੀਂ ਪੈਂਦੀ । ਹੱਡ ਟੁੱਟ ਜਾਂਦੇ ਐ ਰਾਤ ਤੀਕ ਪਰ ਢਿੱਡ ਭਰਨ ਜੋਗੇ ਪੈਸੇ ਨਹੀਂ ਬਣਦੇ ।"

    Answer:

    ਪ੍ਰਸੁੰਗ :- ਇਹ ਸ਼ਬਦ ਨਿਰੰਜਨ ਤਸਨੇਮ ਦੇ ਨਾਵਲ ਇਕ ਹੋਰ ਨਵਾਂ ਸਾਲ ਵਿਚ ਦਿਆਲ ਨੇ ਬੰਤੇ ਨੂੰ ਕਹੇ ਜਦੋ ਉਹ ਪ੍ਰਭਾਵਸ਼ਾਲੀ ਸਕਸੀਅਤ ਵਾਲੀ ਪ੍ਰੋਫੇਸਰਨੀ ਨੂੰ ਖਾਲਸਾ ਕਾਲਜ ਤੋਂ ਘਰ ਛੱਡ ਕੇ ਅਉਂਦਾ ਬਹੁਤ ਖੁਸ਼ ਹੁੰਦਾ ਹੈ ਤੇ ਨਾਲ ਹੀ ਬੰਤੇ ਨਾਲ ਆਪਣੇ ਤੰਗੀਆਂ ਤੁਰਸ਼ੀਆਂ ਤੇ ਗ਼ਰੀਬੀ ਨਾਲ ਭਰੇ ਜੀਵਣ ਦੇ ਗੱਲ ਕਰਦਾ ਹੈ ਤੇ ਬੰਤਾ ਕਹਿੰਦਾ ਹੈ ਕਿ ਮੇਹਨਤ ਕਰ ਕੇ ਹੀ ਓਹਨਾ ਨੂੰ ਖਾਣ ਨੂੰ ਮਿਲੇਗਾ |
    ਵਿਆਖਿਆ :- ਬੰਤੇ ਦੀ ਗੱਲ ਸੁਣ ਕੇ ਦਿਆਲਾ ਕਹਿੰਦਾ ਹੈ ਕਿ ਦੁੱਖ ਤਾਂ ਇਸੇ ਗੱਲ ਦਾ ਹੈ ਕੇ ਉਹ ਮਿਹਨਤ - ਮੁਸ਼ੱਕਤ ਵੀ ਬਥੇਰੀ ਕਰਦੇ ਹਨ | ਰਾਤ ਤਕ ਰਿਕਸ਼ਾ ਚਲਾਉਂਦੇ ਓਹਨਾ ਦੇ ਹੱਡ ਟੁੱਟ ਜਾਂਦੇ ਹਨ, ਪ੍ਰੰਤੂ ਫਰ ਵੀ ਓਹਨਾ ਕੋਲ ਟੱਬਰ ਦਾ ਢਿੱਡ ਭਰਨ ਜੋਗੇ ਪੈਸੇ ਨਹੀਂ ਹੁੰਦੇ | ਓਹਨਾ ਦੇ ਘਰ ਵਿਚ ਭੁੱਖ ਨੰਗ ਹੀ ਵਰਤੀ ਰਹਿੰਦੀ ਹੈ |