Solved question paper for PUNJABI-A Mar-2018 (PSEB 10th)

PUNJABI - A

Previous year question paper with solutions for PUNJABI - A Mar-2018

Our website provides solved previous year question paper for PUNJABI - A Mar-2018. Doing preparation from the previous year question paper helps you to get good marks in exams. From our PUNJABI-A question paper bank, students can download solved previous year question paper. The solutions to these previous year question paper are very easy to understand.

These Questions are downloaded from www.brpaper.com You can also download previous years question papers of 10th and 12th (PSEB & CBSE), B-Tech, Diploma, BBA, BCA, MBA, MCA, M-Tech, PGDCA, B-Com, BSc-IT, MSC-IT.

Print this page

Question paper 1

  1. 1.ਵਸਤੁਨਿਸ਼ਠ ਪ੍ਰਸ਼ਨ :

    (ੳ) ਗੁਰੂ ਅਮਰਦਾਸ ਜੀ ਦੀ ਬਾਣੀ ਕਿਹੜੀ ਹੈ ?

    (i) ਸੋ ਕਿਉਂ ਮੰਦਾ ਆਖੀਐ               (ii) ਪਵਣ ਗੁਰੂ ਪਾਣੀ ਪਿਤਾ ।

    (iii) ‘ਮਿਠ ਬੋਲੜਾ ਜੀ ਹਰਿ ਸਜਣੁ     (iv) ਅਨੰਦ ਭਇਆ ਮੇਰੀ ਮਾਏ ।

    Answer:

    (iv) ਅਨੰਦ ਭਇਆ ਮੇਰੀ ਮਾਏ ।

  2. (ਅ) ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰਸਿੱਧ ਰਚਨਾ (ਵਾਰ) ਕਿਹੜੀ ਹੈ ?

    (i) ਨਾਦਰਸ਼ਾਹ ਦੀ ਵਾਰ    (ii) ਚੱਠਿਆਂ ਦੀ ਵਾਰ ।

    (iii) ਚੰਡੀ ਦੀ ਵਾਰ          (iv) ਭੇੜੇ ਦੀ ਵਾਰ ।

    Answer:

    (iii) ਚੰਡੀ ਦੀ ਵਾਰ 

  3. (ੲ) ਗੁਰੂ ਜੀ ਦਾ ਸਾਥੀ ਕੌਣ ਸੀ ?

    Answer:

    ਭਾਈ ਮਰਦਾਨਾ ਜੀ 

  4. (ਸ) ਤੁਰਨ ਨਾਲ ਮਨ ਵਿੱਚ ਕੀ ਉਪਜਦਾ ਹੈ ?

    Answer:

    ਸ਼ਾਂਤੀ ਤੇ ਵਿਸ਼ਵਾਸ਼ 

  5. (ਹ) ਅਮਰੀਕ ਦੀ ਸੋਚਣੀ ਅਨੁਸਾਰ ਪਿਓ ਕਿਹੋ-ਜਿਹੇ ਹੋਣੇ ਚਾਹੀਦੇ ਹਨ ?

    Answer:

    ਧੌਲੀ ਦਾਹਦੀ ਵਾਲੇ  

  6. (ਕ) ਬੰਮ ਬਹਾਦਰ ਕਹਾਣੀ ਵਿੱਚ ਮਹੰਤ ਕੌਣ ਹੈ ? 

    Answer:

    ਮਾਤਾਦੀਨ 

  7. (ਖ) ਵਜ਼ੀਰਾ ਘਰੋਂ ਕਿਹੜੇ ਸੰਦ ਲੈ ਕੇ ਗਿਆ ਸੀ ? 

    Answer:

    ਤੇਸਾ ਤੇ ਆਰੀ 

  8. (ਗ) ਮਨਜੀਤ, ਨਿਹਾਲ ਕੌਰ ਦੀ ਕੀ ਲੱਗਦੀ ਸੀ ?

    Answer:

    ਨੂੰਹ  

  9. (ਘ) ਬੰਤੇ ਦੇ ਕਿੰਨੇ ਮੁੰਡੇ ਤੇ ਕਿੰਨੀਆਂ ਕੁੜੀਆਂ ਸਨ ? 

    Answer:

    ਇਕ ਮੁੰਡਾ ਤੇ ਦੋ ਕੁੜੀਆਂ 

  10. (੩) ਬੰਤੇ ਦੇ ਵਾਲ ਕਿਸ ਨੇ ਕਟਵਾ ਦਿੱਤੇ ਸਨ ?

    Answer:

    ਮਾਮੇ ਨੇ 

  11. 2. ਹੇਠ ਲਿਖੇ ਕਾਵਿ-ਟੋਟਿਆਂ ਵਿੱਚੋਂ ਕਿਸੇ ਦੋ ਦੀ ਪ੍ਰਸੰਗ ਸਹਿਤ ਵਿਆਖਿਆ ਲਗ-ਪਗ 150 ਸ਼ਬਦਾਂ ਵਿੱਚ ਲਿਖੋ :

    (ਉ) ਜੀਅ ਜੰਤ ਸਭਿ ਤੁਧੁ ਉਪਾਏ ॥

          ਜਿਤੁ ਜਿਤੁ ਭਾਣਾ ਤਿਤੁ ਤਿਤੁ ਲਾਏ ॥

          ਸਭ ਕਿਛੁ ਕੀਤਾ ਤੇਰਾ ਹੋਵੈ ਨਾਹੀ ਕਿਛੁ ਅਸਾੜਾ ਜੀਉ ॥

    Answer:

    ਪ੍ਰਸੰਗ :-  ਇਹ ਕਾਵ ਟੋਟਾ ' ਸਾਹਿਤ ਮਾਲਾ ' ਪੁਸਤਕ ਵਿਚ ਦਰਜ ਗੁਰੂ ਅਰਜਨ ਦੇਵ ਜੀ ਦੀ ਬਾਣੀ 'ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ' ਵਿੱਚੋ ਲਿਆ ਗਿਆ ਹੈ l ਇਸ ਰਚਨਾ ਵਿਚ ਗੁਰੂ ਜੀ ਨੇ ਪ੍ਰਭੂ ਨੂੰ ਆਪਣਾ ਸਭ ਕੁਝ ਮੰਨਦੇ ਹੋਏ ਉਸ ਦੀ ਸ਼ਕਤੀ ਤੇ ਉਸ ਉਤੇ ਆਪਣੀ ਟੇਕ ਨੂੰ ਬਿਆਨ ਕਰਦਿਆਂ ਇਹ ਵਿਚਾਰ ਪੇਸ਼ ਕੀਤਾ ਹੈ ਕਿ ਉਸ ਦਾ ਨਾਮ ਧਿਆਉਣ  ਨਾਲ ਮਹਾ ਸੁਖ ਮਿਲਦਾ ਹੈ ਅਤੇ ਵਿਕਾਰਾਂ ਦਾ ਔਖਾ ਘੋਲ ਜਿਤਿਆ ਜਾਂਦਾ ਹੈ ਇਹਨਾਂ ਸਤਰਾਂ ਵਿਚ ਇਸੇ ਵਿਚਾਰਾਂ ਦਾ ਹੀ ਘੋਲ ਹੈ l 
    ਵਿਆਖਿਆ :- ਗੁਰੂ ਜੀ ਆਖਦੇ ਹਨ, ਹੇ ਪ੍ਰਭੂ ! ਸਾਰੇ ਜੀਵ ਜੰਤੂ ਤੇਰੇ ਹੀ ਪੈਦਾ ਕੀਤੇ ਹੋਏ ਹਨ l  ਜਿਸ ਤਰਾਂ ਤੈਨੂੰ  ਭਾਉਂਦਾ ਹੈ , ਅਰਥਾਤ ਜਿਸ ਤਰਾਂ ਤੇਰੀ ਰਜਾ ਹੈ, ਓਸੇ ਪ੍ਰਕਾਰ ਹੀ ਤੂੰ ਜੀਵ ਨੂੰ ਕੰਮ ਤੇ ਲਾਇਆ ਹੋਇਆ ਹੈ, ਜੋ ਕੁੱਜ ਇਸ ਸੰਸਾਰ ਤੇ ਹੁੰਦਾ ਹੈ , ਜਾਨ ਜੀਵ ਕਰਦੇ ਹਨ , ਇਸ ਸਬ ਕੁੱਜ ਤੇਰਾ ਕੀਤਾ ਹੁੰਦਾ ਹੈ ਇਸ ਵਿਚ ਸਾਡਾ ਜਰਾ ਜਿਨ੍ਹਾਂ ਵੀ ਦਾਖਿਲ ਨਹੀਂ ਹੋ ਸਕਦਾ |

  12. (ਅ) ਫਰੀਦਾ ਜਿਨੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ ॥

          ਮਤੁ ਸਰਮਿੰਦਾ ਥੀਵਹੀ ਸਾਂਈ ਦੇ ਦਰਬਾਰਿ ॥

    Answer:

    ਪ੍ਰਸੰਗ :-  ਇਹ ਸਲੋਕ ਸ਼ੇਖ ਫਰੀਦ ਜੀ ਦਾ ਰਚਿਆ ਹੋਇਆ ਹੈ ਅਤੇ ਇਹ ' ਸਾਹਿਤ ਮਾਲਾ ' ਪੁਸਤਕ ਵਿਚ ਦਰਜ ਹੈ   ਇਸ ਸਲੋਕ ਵਿਚ ਫਰੀਦ ਜੀ ਨੇ ਮਨੁੱਖ ਨੂੰ ਓਹਨਾ ਕੋਝੇ ਕੰਮਾਂ ਦਾ ਤਿਆਗ ਕਰਨ ਦਾ ਉਪਦੇਸ਼ ਦਿਤਾ ਹੈ, ਜਿਨ੍ਹਾਂ ਤੋਂ ਉਸ ਨੂੰ ਕੋਈ ਆਤਮਿਕ ਲਾਭ ਪ੍ਰਾਪਤ ਨਹੀਂ ਹੁੰਦਾ |
    ਵਿਆਖਿਆ :- ਫਰੀਦ ਜੀ ਫੁਰਮਾਉਂਦੇ ਹਨ ਕਿ ਹੇ ਮਨੁੱਖ ! ਜਿਨ੍ਹਾਂ ਕੰਮਾਂ ਤੋਂ ਤੈਨੂੰ ਕੋਈ ਆਤਮਿਕ ਲਾਭ ਨਹੀਂ, ਤੈਨੂੰ ਉਹਨਾ ਕੋਝੇ ਕੰਮਾਂ ਦਾ ਤਿਆਗ ਕਰਨਾ ਚਾਹੀਦਾ ਹੈ | ਜੇ ਤੂੰ ਆਤਮਿਕ ਲਾਭ ਨਾ ਦੇਣ ਵਾਲੇ ਕੰਮਾਂ ਦਾ ਤਿਆਗ ਨਹੀਂ  ਕਰੇਂਗਾ, ਤਾਂ ਤੈਨੂੰ ਪ੍ਰਮਾਤਮਾ ਦੀ ਦਰਗਾਹ ਵਿਚ ਸ਼ਰਮਿੰਦਾ ਹੋਣਾ ਪਵੇਗਾ |

  13. (ੲ) ਕੋਈ ਨਾ ਦੀਹਦਾ ਸੂਰਮਾ, ਜਿਹੜਾ ਮੈਨੂੰ ਹੱਥ ਕਰੇ ।

        ਕਟਕ ਭਿੜਾ ਦਿਆਂ ਟੌਕਰੀਂ, ਮੈਥੋਂ ਰਾਠ ਡਰੇ

        ਵੱਲ ਵੱਲ ਵੱਢ ਦਿਆਂ ਸੂਰਮੇ ਜਿਉਂ ਖੇਤੀ ਨੂੰ ਪੈਣ ਗੜੇ

        ਸਿਰ ਸਿਆਲਾਂ ਦੇ ਵੱਢ ਕੇ, ਸਿਟੰਗਾ ਵਿੱਚ ਰੜੇ ।

    Answer:

    ਪ੍ਰਸੰਗ :-  ਇਹ ਕਾਵਿ ਟੋਟਾ ' ਸਾਹਿਤ ਮਾਲਾ ' ਪੁਸਤਕ ਵਿਚ ਦਰਜ ਪੀਲੂ ਦੀ ਰਚਨਾ ਕਿਸਾ 'ਮਿਰਜ਼ਾ ਸਾਹਿਬਾਂ' ਵਿੱਚੋ ਲਿਆ ਗਿਆ ਹੈ ਇਸ ਕਿਸੇ ਵਿਚ ਕਵੀ ਨੇ  'ਮਿਰਜ਼ਾ ਸਾਹਿਬਾਂ' ਦੀ ਪ੍ਰੀਤ ਕਹਾਣੀ ਨੂੰ ਬਿਆਨ ਕੀਤਾ ਹੈ ਇਹਨਾਂ ਸਤਰਾਂ ਵਿਚ ਕਵੀ ਮਿਰਜੇ ਦੀ ਅਭਿਮਾਨਤਾ ਦਾ ਵਰਨਣ ਕਰਦਾ ਹੈ 
    ਵਿਆਖਿਆ :- ਸਾਹਿਬਾਂ ਨੂੰ ਕੱਢ ਕੇ ਲਿਜਾ ਰਹੇ ਮਿਰਜੇ ਨੇ ਉਸ ਨੂੰ ਕਿਹਾ ਕੇ ਮੈਨੂੰ ਕੋਈ ਅਜਿਹਾ ਸੂਰਮਾ ਨਹੀਂ ਦਿਸਦਾ , ਜਿਹੜਾ ਮੇਰੇ ਨਾਲ ਟੱਕਰ ਲੈ ਸਕਦਾ ਹੋਵੇ | ਮੈ ਤਾਂ ਅਣਗਿਣਤ ਫੌਜਾਂ ਨਾਲ ਟੱਕਰ ਲੈ ਸਕਦਾ ਹਾਂ ਤੇ ਭੇਡ ਮੈਚ ਸਕਦਾ ਹਾਂ  ਮੈਥੋਂ ਤਾਂ ਵੱਡੇ ਵੱਡੇ ਸਰਦਾਰ ਡਰਦੇ ਹਨ | ਮੈ ਸੁਮਿਆਂ ਨੂੰ ਘੇਰ ਘੇਰ ਕੇ ਓਹਨਾ ਦਾ ਸਿਰ ਇਸ ਤਰਾਂ ਵੱਢਦਾ ਹਾਂ , ਜਿਸ ਤਰਾਂ ਖੇਤ ਵਿਚ ਗੜੇ ਪੈ ਰਹੇ ਹੋਣ | ਇਸੇ ਤਰਾਂ ਹੀ ਮੈ ਸਿਆਲਾਂ ਦੇ ਸਿਰ ਵੱਢ ਵੱਢ ਕੇ ਮੈ ਪੱਧਰੇ ਮੈਦਾਨ ਵਿਚ ਸੁੱਟ ਦਿਆਂਗਾ |

  14. (ਸ) ਧੱਸਾ ਵੱਜਿਆ ਕੂਚ ਦਾ ਹੁਕਮ ਹੋਇਆ,

         ਚੜੇ ਸੂਰਮੇ ਸਿੰਘ ਦਲੇਰ ਮੀਆਂ ।

         ਚੜ੍ਹੇ ਪੜ੍ਹ ਸਰਦਾਰਾਂ ਦੇ ਛੈਲ ਕੇ,

         ਜੈਸੇ ਬੇਲਿਓਂ ਨਿਕਲਦੇ ਸ਼ੋਰ ਮੀਆਂ ।

    Answer:

    ਪ੍ਰਸੰਗ :-  ਇਹ ਕਾਵਿ ਟੋਟਾ ' ਸ਼ਾਹ ਮੁਹੰਮਦ ' ਦੀ ਪ੍ਰਸਿੱਧ ਰਚਨਾ 'ਜੰਗਨਾਮਾ,  ਸਿੰਘਾਂ ਤੇ ਫ਼ਿਰੰਗੀਆਂ ' ਵਿੱਚੋ ਲਿਆ ਗਿਆ ਹੈ ਤੇ ਇਹ ' ਸਾਹਿਤ ਮਾਲਾ ' ਪੁਸਤਕ ਵਿਚ ' ਸਿੰਘਾਂ ਦੀ ਚੜ੍ਹਤ ' ਸਿਰਲੇਖ ਹੇਠ ਦਰਜ ਹੈ | ਇਸ ਜੰਗਨਾਮੇ ਵਿਚ ਕਵੀ ਨੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਸਿੱਖ ਕਾਰਬਰ ਵਿਚ ਫ਼ੈਲੀ ਬੁਰਸ਼ਾਗਰਦੀ , ਸਿਖਾਂ ਤੇ ਅੰਗਰੇਜਾਂ ਦੀਆਂ ਲੜਾਈਆਂ ਤੇ ਅੰਤ ਸਿਖਾਂ ਦੀ ਹਰ ਬੜੇ ਕਰੁਣਾਮਈ ਢੰਗ ਨਾਲ ਬਿਆਨ ਕੀਤਾ ਹੈ | ਇਹਨਾਂ ਸਤਰਾਂ ਵਿਚ ਕਵੀ ਸਿੱਖ ਫੌਜ ਦੀ ਅੰਗਰੇਜਾਂ ਵਿਰੁੱਧ ਆਰੰਭਿਕ ਚੜ੍ਹਾਈ ਦਾ ਦ੍ਰਿਸ਼ ਪੇਸ਼ ਕਰਦਾ ਹੈ |   
    ਵਿਆਖਿਆ :- ਜਦੋ ਸਿੱਖ ਫੌਜਾਂ ਨੂੰ ਅੰਗਰੇਜਾਂ ਵਿਰੁੱਧ ਚੜ੍ਹਾਈ ਕਰਨ ਦਾ ਹੁਕਮ ਹੋਇਆ. ਤਾਂ ਫੌਜਾਂ ਨਗਾਰੇ ਵਜਾ ਕੇ ਲੜਾਈ ਲਈ ਚਾਲ ਪਾਈਆਂ | ਸਿੱਖ ਫੌਂਜਾ ਦੇ ਵੱਡੇ ਵੱਡੇ ਸੂਰਮੇ ਤੇ ਦਲੇਰ ਜਵਾਨਾਂ ਨੇ ਅੰਗਰੇਜਾਂ ਵਿਰੁੱਧ ਚੜਾਈ  ਕਰ ਦਿਤੀ | ਇਸ ਵਿਚ ਸ਼ਾਮਿਲ ਵਡੇ ਵਡੇ ਸਰਦਾਰਾਂ ਦੇ ਸੁੰਦਰ ਤੇ ਜਵਾਨ ਪੁੱਤਰ ਇਸ ਤਰਾਂ ਦਿਖਾਈ ਦਿੰਦੇ ਸਨ , ਜਿਵੇ ਜੰਗਲ ਵਿਚੋਂ ਸ਼ੇਰ ਨਿਕਲ ਆਇਆ ਹੋਵੇ |  

  15. 3. ਹੇਠ ਲਿਖੀਆਂ ਕਵਿਤਾਵਾਂ ਵਿੱਚੋਂ ਕਿਸੇ ਇੱਕ ਕਵਿਤਾ ਦਾ ਕੇਂਦਰੀ ਭਾਵ ਲਗ-ਪਗ 40 ਸ਼ਬਦਾਂ ਵਿੱਚ ਲਿਖੋ :

    (ੳ) ਮਿਠ ਬੋਲੜਾ ਜੀ ਹਰਿ ਸਜਣੁ                  (ਗੁਰੂ ਅਰਜਨ ਦੇਵ ਜੀ)

    Answer:

    (ੳ) ਮਿਠ ਬੋਲੜਾ ਜੀ ਹਰਿ ਸਜਣੁ                  (ਗੁਰੂ ਅਰਜਨ ਦੇਵ ਜੀ)

    ਮਾਲਕ ਪ੍ਰਭੂ ਦਾ ਸੁਭਾ ਬੜਾ ਮੀਠਾ ਹੈ | ਉਹ ਸਾਰੀਆਂ ਵਿਚ ਵਸਦਾ ਹੈ ਤੇ ਸਬ ਨੂੰ ਆਤਮਿਕ ਜੀਵਨ ਦੇਣ ਵਾਲਾ ਹੈ  | ਉਸ ਦਾ ਦਰਸ਼ਨ ਕਰ ਕੇ ਜੀਵ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ | ਉਹ ਹਰ ਥਾਂ ਤੇ ਵਸਦਾ ਹੈ ਤੇ ਉਸ ਦਾ ਧਿਆਨ ਧਾਰ ਕੇ ਮਨੁੱਖ ਸੰਸਾਰ ਸਮੁੰਦਰ ਨੂੰ ਤੁਰ ਜਾਂਦਾ ਹੈ |

  16. (ਅ) ਜੰਗ ਦਾ ਹਾਲ                                       (ਸ਼ਾਹ ਮੁਹੰਮਦ)

    Answer:

    (ਅ) ਜੰਗ ਦਾ ਹਾਲ                                       (ਸ਼ਾਹ ਮੁਹੰਮਦ)

    ਸਿੱਖਾਂ ਤੇ ਅੰਗਰੇਜਾਂ ਦੀਆ ਲੜਾਈਆਂ ਵਿਚ ਸਿੱਖ ਜਾਂ ਹੁਣ ਕੇ ਲੜਿਆ ਤੇ ਅੰਗਰੇਜ਼ੀ ਫੌਜਾਂ ਦੀ ਬੁਰੀ ਤਰਾਂ ਵਾਢੀ ਕੀਤੀ | ਪਰ ਮਹਾਰਾਜਾ ਰਣਜੀਤ ਸਿੰਘ ਸੀ ਅਣਹੋਂਦ ਕਾਰਣ ਸਿੱਖ ਫੋਜਾਂ ਨੂੰ ਹਰ ਦਾ ਨੂੰਹ ਦੇਖਣਾ ਪਿਆ |
     

  17. 4. ਹੇਠ ਲਿਖੇ ਲੇਖਾਂ ਵਿੱਚੋਂ ਕਿਸੇ ਇੱਕ ਦਾ ਸਾਰ ਲਗ-ਪਗ 150 ਸ਼ਬਦਾਂ ਵਿੱਚ ਲਿਖੋ

    (ਉ) ਬੋਲੀ                                   (ਸ, ਗੁਰਬਖ਼ਸ਼ ਸਿੰਘ )

    Answer:

    ਮੂੰਹ ਮਨੁੱਖ ਦੇ ਸਰੀਰ ਦਾ ਚਿਤਰ ਹੈ , ਪ੍ਰੰਤੂ ਬੋਲੀ ਉਸ ਦੀ ਆਤਮਾ ਦਾ ਚਿਤਰ ਜੇ ਕਿਸੇ ਬੋਲਣ ਵਾਲੇ ਦੇ ਅੰਦਰ ਬਹੁਤ ਕੁੱਜ ਹੋਵੇ ਤਾਂ ਸਰੋਤੇ ਕਈ ਵਾਰੀ ਉਸ ਅਗੇ ਜਿੰਦਾ ਵੀ ਹਾਜ਼ਿਰ ਕਰ ਦਿੰਦੇ ਹਨ | ਬੋਲੀ ਦਾ ਖਜਾਨਾ ਬਚਪਨ ਦੇ ਚੋਗਿਰਦੇ ਵਿੱਚੋ ਜੁੜਨਾ ਸ਼ੁਰੂ ਹੁੰਦਾ ਹੈ |ਬਚਪਨ ਵਿਚ ਮਨ ਉਤੇ ਚਿਤਰੇ ਲਫ਼ਜ਼ ਸਾਨੂ ਭੁਲਦੇ ਨਹੀਂ ਤੇ ਮੋਹਰ ਵਰਗਾ ਕੰਮ ਦਿੰਦੇ ਹਨ ਇਸ ਲਈ ਜਿਥੇ ਸਾਡਾ ਬਚਪਨ ਬੀਤਿਆ ਹੁੰਦਾ ਹੈ ,ਉਹ ਥਾਂ ਮੋਹਰਾਂ ਦੀ ਖਾਣ ਹੈ ਤੇ ਸਾਡੀ ਅਮੀਰੀ ਇਸੇ ਉਤੇ ਹੀ ਨਿਰਭਰ ਕਰਦੀ ਹੈ | ਭਰਪੂਰ ਖਾਣਾ ਵਿੱਚੋ ਵੀ ਸਿਆਣੀ ਪੁਟਾਈ ਹੀ ਦੌਲਤ ਪੁੱਤ ਸਕਦੀ ਹੈ |
               ਸਾਡੀ ਬੋਲੀ ਉਹ ਹੈ , ਜਿਹੜੀ ਅਸੀਂ ਆਪਣੇ ਬਚਪਨ ਵਿਚ ਆਪਣੀਂ ਮਾਂ ਤੋਂ ਸਿੱਖੀ ਹੈ ਉਹ ਲੋਕ ਬਦਕਿਸਮਤ ਹਨ , ਜਿਨ੍ਹਾਂ ਨੂੰ ਵੱਡੇ ਹੋ ਕੇ ਬਚਪਨ ਦੀ ਮਾਂ ਬੋਲੀ ਨਾਲੋਂ ਕੋਈ ਵੱਖਰੀ ਬੋਲੀ ਅਪਨੋਣੀ ਪੈਂਦੀ ਹੈ | ਤਜੁਰਬਾ ਸਾਡੀ ਦੌਲਤ ਹੈ ਤੇ ਇਹ ਸਾਡੇ ਬਚਪਨ ਦੇ ਸਮੇ ਜਿਹੜੇ ਬੋਲੀ ਦੇ ਚਿਨ ਵਿਚ ਸਾਂਭੀ ਜਾਂਦੀ ਹੈ , ਉਸ ਵਿਚ ਹੀ ਵਰਤੀ ਜਾ ਸਕਦੀ ਹੈ | ਤਜੁਰਬਾ ਇਸ ਦੌਲਤ ਦਾ ਖਜਾਨਾ ਹੈ ਸ਼ਬਦ ਇਸ ਦੇ ਸਿਕੇ ਤੇ ਨੋਟ ਹਨ , ਜਿਨ੍ਹਾਂ ਨੂੰ ਅਸੀਂ ਰੋਜਾਨਾ ਜ਼ਿੰਦਗੀ ਦੀ ਮੰਡੀ ਵਿਚ ਚਲੌਂਦੇ ਹਾਂ | ਇਸ ਕਰਕੇ ਸਭ ਤੋਂ ਪਹਿਲਾਂ ਤਜੁਰਬੇ ਦੇ ਮੌਕਿਆ ਵਿਚ ਵਾਧਾ ਕਰਨਾ ਚਾਹੀਦਾ ਹੈ , ਜਿਹੜੇ ਸਾਡੀ ਸਖਸ਼ਿਯਤ ਨੂੰ ਅਮੀਰ ਬਣਾਉਂਦੇ ਤੇ ਸਾਡੀ ਬੋਲੀ ਨੂੰ ਲਿਸ਼ਕਾਉਂਦੇ ਹਨ |
               ਬਚਪਨ ਦਾ ਸਮਾਂ ਜਵਾਨੀ ਤੇ ਬੁਢਾਪੇ ਨਾਲੋਂ ਵੀ ਕਯੀ ਗੁਣਾ ਕੀਮਤੀ ਹੁੰਦਾ ਹੈ ਇਸ ਵਿਚ ਲਫਜਾਂ ਦੀਆਂ ਉਹ ਮੋਹਰਾਂ ਇਕੱਠੀਆਂ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਭਨਾ ਭਨਾ ਕੇ ਜਵਾਨੀ ਤੇ ਬੁਢਾਪਾ ਆਪਣਾ ਔਖਾ ਔਖਾ ਵਕਤ ਲੰਗਾਉਂਦੇ ਹਾਂ |
               ਬੋਲੀ ਸਿਰਫ ਕਾਮਯਾਬੀ ਦੀ ਕੁੰਜੀ ਹੈ. ਬਲਕਿ ਜਿੰਦਗੀ ਦੇ ਹੁਸਨਾਂ ਤੇ ਸੁਵਾਦਾਂ ਦਾ ਜਾਦੂ ਹੈ | ਇਸ ਕਰਕੇ ਕੋਈ ਬੋਲੀ ਬਾਰੇ ਅਣਗਹਿਲੀ ਨਾ ਕਰੇ | ਇਹ ਬਹੁਤ ਮਹਿੰਗੀ ਵਿਰਾਸਤਹੈ ਇਸ ਲਈ ਤੁਸੀਂ ਮਾਪਿਆਂ , ਉਸਤਾਦ , ਮਹਿਮਾਨਾਂ , ਗਵਾਲੀਆਂ ਤੇ ਭਿਨ ਭਿਨ ਪ੍ਰਕਾਰ  ਦਾ ਸਮਾਂ ਵੇਚਣ ਵਾਲੀਆਂ ਤੋਂ ਸ਼ਬਦ ਸਿੱਖੋ ਤੇ ਸੰਭਾਲੋ |

  18. (ਅ) ਤੁਰਨ ਦਾ ਹੁਨਰ                     (ਡਾ. ਨਰਿੰਦਰ ਸਿੰਘ ਕਪੂਰ)

    Answer:

    ਕੇਵਲ ਸਬਰ ਸਸੰਤੋਖ ਵਾਲਾ ਆਦਮੀ ਹੀ ਲੰਬੇ ਪੈਂਦੇ ਉਤੇ ਤੁਰ ਸਕਦਾ ਹੈ | ਇਕ ਥਾਂ ਰਹਿ ਕੇ ਅਕਯਾ ਆਦਮੀ ਕਿਧਰੇ ਦੂਰ ਨਿਕਲ ਜਾਣਾ ਚੁਣਦਾ ਹੈ  ਤੁਰਨਾ ਇਕ ਹਲਕੇ ਫੁਲਕੇ ਹੋਣ ਦਾ ਹੁਨਰ ਹੈ ਪੰਜਾਬੀ ਸੱਭਿਆਚਾਰਕ ਨਿਰੰਤਰ ਵਹਿਣ ਵਿਚ ਪਿਆ ਰਹਿਣ ਵਾਲਾ ਸੱਭਿਆਚਾਰਕ ਹੈ | ਅਜੋਕੇ ਮਨੁੱਖ ਨੇ ਆਪਣੇ ਫੁਮਲੇ ਲੰਬੇ ਕਰ ਲਏ ਹਨ, ਇਸ ਕਰਕੇ ਕਾਰਾ , ਗੱਡੀਆਂ ਬੱਸਾਂ ਉਸ ਦੀ ਮਜਬੂਰੀ ਬਣ ਗਈਆਂ ਹਨ ਤੁਰਨ ਦੇ ਮੌਕਿਆਂ ਦਾ ਲਾਭ ਨਾ ਪ੍ਰਾਪਤ ਕਰਨ ਕਰਕੇ ਉਸ ਦੀਆਂ ਸਰੀਰਕ ਸਮਸਿਆਵਾਂ ਵੱਧ ਗਈਆਂ ਹਨ | ਤੁਰਨ ਨਾਲ ਵਿਸ਼ਵਾਸ਼ ਵੱਧਦਾ ਹੀ ਇਸ ਤੋਂ ਕਿਸੇ ਦੀ ਅਜਾਦੀ ਦਾ ਪਤਾ ਲੱਗਦਾ ਹੈ ਇਸ ਨਾਲ ਕਲਪਨਾ ਉਡਾਰੀਆਂ ਮਾਰ੍ਡੀ ਹੈ ਪ੍ਰਾਂਤ ਦੇ ਦੇਸ਼ ਦੀ ਵਿਸ਼ਾਲਤਾ ਪਤਾ ਲੱਗਦਾ ਹੈ , ਤੁਰਨ ਨਾਲ ਕੁਦਰਤ ਨਾਲ ਜੁੜੇ ਮਨੁੱਖ ਦਾ ਮਨ ਅਮੀਰ ਤੇ ਦਿਲ ਵਿਸ਼ਾਲ ਹੁੰਦਾ ਹੈ | ਉਹ ਦੁਨੀਆਂ ਵਿਚ ਖੁਸ਼ੀ ਵੰਡ ਸਕਦਾ ਹੈ ਉਹ ਬੀਰ , ਧੀਰ ਤੇ ਗੰਭੀਰ ਹੋ ਜਾਂਦਾ ਹੈ  ਜਿਹੜੇ ਲੋਕ ਤੁਰਨ ਦਾ ਵਿਰੋਧ ਕਰਦੇ ਹਨ , ਓਹਨਾ ਦੀਆਂ ਬਹੁਤੀਆਂ ਗੱਲਾਂ ਆਪਣਿਆਂ ਬਿਮਾਰੀਆਂ ਬਾਰੇ ਹੀ ਹੁੰਦੀਆਂ ਹਨ | ਅਸਲ ਵਿਚ ਜਿਥੇ ਤੁਰ ਕੇ ਪਹੁੰਚਿਆ ਜਾ ਸਕੇ ਉਥੇ ਤੁਰਨਾ ਚਾਹੀਦਾ ਹੈ | ਤੁਰਨਾ ਦਾ ਉਦੇਸ਼ ਅਨੁਭਵ ਨੂੰ ਵੰਡਣ ਤੇ ਕਮਾਉਣਾ ਹੋਣਾ ਚਾਹੀਦਾ ਹੈ |

  19. 5.ਹੇਠ ਲਿਖੇ ਅਭਿਆਸੀ ਪ੍ਰਸ਼ਨਾਂ ਵਿੱਚੋਂ ਕਿਸੇ ਦੇ ਪ੍ਰਸ਼ਨਾਂ ਦੇ ਉੱਤਰ ਮੰਖੇਪ ਵਿਚ ਲਿਖੇ :

    (ਉ) , ਬੋਲੀ ਮਨੁੱਖ ਦੀ ਆਤਮਾ ਦਾ ਚਿੱਤਰ ਹੈ । ਇਸ ਕਥਨ ਤੋਂ ਲੇਖਕ ਦਾ ਕੀ ਭਾਵ ਹੈ ?

    Answer:

    ਇਸ ਕਥਨ ਵਿਚ ਲੇਖਿਕ ਇਹ ਕਹਿਣਾ ਚਾਉਂਦੀ ਹੈ ਕਿ ਜਿਸ ਤਰਾਂ ਚੇਹਰੇ ਤੋਂ ਮਨੁੱਖ ਦੇ ਸ਼ਰੀਰਕ ਸੁਹਜ ਜਾ ਕੋਝ ਦੀ ਪਹਿਚਾਣ ਹੁੰਦੀ ਹੈ ਇਸੇ ਤਰਾਂ ਬੋਲੀ ਤੋਂ ਮਨੁੱਖ ਦੀ ਆਤਮਾ ਦੀ ਅਮੀਰੀ ਜਾ ਕੰਗਾਲੀ ਦਾ ਪਤਾ ਲੱਗਦਾ ਹੈ ਇਸੇ ਕਰਕੇ ਹੀ ਬੋਲ ਸਕਣ ਵਾਲੇ ਸਿਆਣੇ ਤੇ ਦਿਲਚਸਪ ਜਾਪਦੇ ਹਨ ਪਰ ਗੁੰਗ ਕੋਈ ਵਿਰਲਾ ਹੀ ਦਿਲਚਸਪੀ ਜਗਾਉਂਦਾ ਹੈ ਕਿਉਕਿ ਮਨੁੱਖ ਦੇ ਬੋਲਣ ਤੋਂ ਹੀ ਪਤਾ ਲੱਗਦਾ ਹੈ ਕ ਉਸ ਨੇ ਕਿ ਆਪਣਾ ਬਣਾਇਆ ਹੈ | ਬੋਲਣ ਵਾਲੇ ਦੇ ਲਫ਼ਜ ਉਸ ਦੀ ਅੰਦਰਲੀ ਅਮੀਰੀ , ਤਜਰਬੇ ਤੇ ਅਕਾਲ ਦੇ ਸੂਚਕ ਹੁੰਦੇ ਹਨ | ਇਸ ਕਰਕੇ ਲੇਖਕ ਬੋਲੀ ਨੂੰ ਮਨੁੱਖ ਦੇ ਆਤਮਾ ਦਾ ਚਿਤਰ ਕਹਿੰਦਾ ਹੈ |

  20. (ਅ) ਅਰਦਾਸ ਕਦੋਂ ਅਤੇ ਕਿਉਂ ਕੀਤੀ ਜਾਂਦੀ ਹੈ ?

    Answer:

    ਬੰਦੇ ਲਈਂ  ਅਰਦਾਸ ਇਕ ਜਰੂਰੀ ਵਸਤੂ ਹੈ | ਜਿੰਦਗੀ ਵਿਚ ਕਈ ਮੌਕੇ ਅਜਿਹੇ ਅਉਂਦੇ ਹਨ ਜਦੋ ਵਡੇ ਤੋਂ ਵਡੇ ਆਦਮੀ ਲਯੀ ਅਰਦਾਸ ਲਯੀ ਵੀ ਅਰਦਾਸ ਤੋਂ ਬਿਨਾ ਕੋਈ ਰਾਹ ਨਹੀਂ ਰਹਿ ਜਾਂਦਾ | ਅਰਦਾਸ ਜਿੰਦਗੀ ਵਿਚ ਹਰ ਸੰਸਾਰਿਕ ਮੌਕੇ ਉਪਰ ਜਨਮ ਵੇਲੇ, ਮਰਨ ਵੇਲੇ , ਵਿਵਾਹ ਵੇਲੇ , ਰੋਗ ਵੇਲੇ , ਜੰਗ ਵੇਲੇ , ਮੁਸ਼ਿਕਲ ਸਮੇ ਕਾਰਜ ਦੀ ਸਿਧਿ ਲਯੀ ਕੀਤੀ ਜਾਂਦੀ ਹੈ , ਇਸ ਨਾਲ ਮਨੁੱਖ ਚੜ੍ਹਦੀ ਕਲਾਂ ਵਿਚ ਰਹਿੰਦਾ ਹੈ | 

  21. (ੲ) ਬਾਬਾ ਰਾਮ ਸਿੰਘ ਜੀ ਨੇ ਆਪਣੇ ਜੀਵਨ ਨਿਰਬਾਹ ਲਈ ਕਿਹੜੇ-ਕਿਹੜੇ ਕਿੱਤੇ ਅਪਣਾਏ ?

    Answer:

    ਆਪਣੇ ਜੀਵਨ ਨਿਰਭੈ ਲਈ ਬਾਬਾ ਰਾਮ ਸਿੰਘ ਜੀ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਘੋੜੇ - ਚੜ੍ਹਿਆਂ ਦੀ ਪਲਟਣ ਵਿਚ ਭਾਰਤੀ ਹੋ ਗਏ ਤੇ ਫਿਰ ਇਸ ਨੌਕਰੀ ਨੂੰ  ਸ਼ਡ ਕੇ ਓਹਨਾ ਪਿੰਡ ਭਾਨੀ ਵਿਚ ਕੱਪੜੇ ਦੀ ਹਟੀ ਪਾ ਲਈਂ |

  22. (ਸ) ਪੂਰਬ ਤੇ ਪੱਛਮ ਵਾਲੇ ਕਾਲੀਦਾਸ ਦੀ ਪ੍ਰਤਿਭਾ ਦਾ ਮਾਪ ਕਿਵੇਂ ਕਰਦੇ ਹਨ ?

    Answer:

    ਪੂਰਬੀ ਲੋਕ ਕਾਲੀ ਦਾਸ ਦਾ ਨਾਮ ਕਵਿਤਾ ਦਾ ਸਭ ਤੋਂ ਉਚਾ ਮਿਆਰ ਦੱਸਣ ਲਈ ਵਰਤਦੇ ਹਨ ਤੇ ਉਹ ਕਾਲੀਦਾਸ ਦੇ ਮੁਕਾਬਲੇ ਦਾ ਕੋਈ ਹੋਰ ਕਵੀ ਨਹੀਂ ਮੰਨਦੇ | ਪੱਛਮ ਵਾਲੇ ਉਸ ਨੂੰ 'ਹਿੰਦੁਸਤਾਨ ਦਾ ਸ਼ੇਕ੍ਸ਼ਪੀਏਰ' ਕਹਿੰਦੇ ਹਨ ਕਿਉਕਿ ਉਹਨਾਂ ਕੋਲ ਸਬ ਤੋਂ ਚੰਗੇ ਕਵੀ  ਸ਼ੇਕ੍ਸ਼ਪੀਏਰ ਸੀ |

  23. 6. ਹੇਠ ਲਿਖੀਆਂ ਕਹਾਣੀਆਂ ਵਿੱਚੋਂ ਕਿਸੇ ਇੱਕ ਕਹਾਣੀ ਦਾ ਸਾਰ ਲਗ-ਪਗ 150 ਸ਼ਬਦਾਂ ਵਿੱਚ ਲਿਖੋ :

    (ੳ) ਕੁਲਫੀ                                  (ਸੁਜਾਨ ਸਿੰਘ)

    Answer:

    ਜੂਨ ਦੀ ਦੁਪਹਿਰ ਕਹਾਣੀਕਾਰ ਕਹਾਣੀਕਾਰ ਸੁਤਾ ਪਿਆ ਸੀ ਕਿ ਬਾਹਰੋਂ ਪਹਿਲਾਂ ਕੁਲਫੀ ਵਾਲੇ ਦੀ ਤੇ ਫਿਰ ਵੇਚਣ ਵਾਲੇ ਦੀ ਆਈ | ਉਸ ਦਾ ਸ਼ੋਟਾਂ ਕਾਕਾ ਉਸ ਨੂੰ ਜਗਾ ਕੇ ਟਕਾ ਮੰਗਣ ਲਗਾ | ਪਾਰ ਮਹੀਨੇ ਦੀ ੨੬ ਤਾਰੀਕ ਹੋਣ ਕਰਕੇ ਕਹਾਣੀਕਾਰ ਦੀ ਜੇਬ ਖਾਲੀ ਸੀ | ਕਹਾਣੀਕਾਰ ਨੇ ਸ਼ਾਮੀ ਬਾਜ਼ਾਰੋਂ ਕੁਲਫੀ ਖੁਆਉਣ ਦਾ ਇਕਰਾਰ ਕਰ ਕੇ ਕਾਕੇ ਤੋਂ ਪਿੱਛਾ  ਸੜਵਾਇਆ ਤੇ ਆਪ ਘਰੋਂ ਨਿਕਲ ਗਿਆ | ਸ਼ਾਮ ਨੂੰ ਜਦੋ ਉਹ ਘਰ ਪਰਤਿਆ ਤਾਂ ਕਾਕੇ ਨੇ ਕੁਲਫੀ ਖੁਵਾਉਣ ਲਈਂ  ਕਿਹਾ , ਪਰ ਕਹਾਣੀਕਾਰ ਨੇ ਉਸ ਨੂੰ ਦਬਕੇ ਨਾਲ ਚੁੱਪ ਕਰਾਉਂਦੀਆਂ ਅਗਲੇ ਦਿਨ ਦਾ ਇਕਰਾਰ ਕਰ ਦਿਤਾ |
                ਅਗਲੇ ਦਿਨ ਉਸ ਨੇ ਇਕ ਸਾਥੀ ਤੋਂ ਤਿੰਨ ਰੁਪਏ ਉਦ੍ਹਾਰ ਲਏ ਪਰ ਉਸ ਦੀਆਂ ਘਰ ਲੋੜਾਂ ਖਾਤਰ ਉਸ ਦੀ ਪਤਨੀ ਨੇ ਲੈ ਲਏ | ਕਾਕਾ ਦੁਪਹਿਰ ਦੀ ਨੀਂਦ ਲੈ ਰਿਹਾ ਸੀ ਪਰ ਜਾਗਦਿਆਂ ਨੇ ਹੀ ਫੇਰ ਕੁਲਫੀ ਮੰਗੀ | ਕਹਾਣੀਕਾਰ ਫੇਰ ਸ਼ਾਮ ਨੂੰ ਕੁਲਫੀ ਖੁਵਾਨ ਦਾ ਇਕਰਾਰ ਕਰ ਦਿਤਾ | ਰਾਤ ਨੂੰ ਉਹ ਜਰਾ ਲੇਟ ਪਰਤਿਆ |ਕਾਕਾ ਸੋਂ ਚੁਕਾ ਸੀ | ਆਦਿ ਰਾਤ ਨੂੰ ਉਹ ਕੁਲਫੀ ਕੁਲਫੀ ਬੁੜਬੁੜਾਉਂ ਲਗਾ | ਸਵੇਰੇ ਉੱਠ ਕੇ ਉਸ ਨੇ ਕੁਲਫੀ ਮੰਗੀ , ਪਰ ਦੁਪਹਿਰੇ ਜਦੋ ਕੁਲਫੀ ਵਾਲੇ ਦੀ ਅਵਾਜ ਅਵੀ | ਤਾਂ ਖੇਡ ਸ਼ਡ ਕੇ ਉਪਰ ਤੁਰ ਪਿਆ | ਕਹਾਣੀਕਾਰ ਵੀ ਦਾਬੇ ਪੈਰੀ ਕਾਕੇ ਦੇ ਮਗਰ ਗਿਆ | ਜਦੋ ਕੁਲਫੀ ਵਾਲਾ ਮੁੰਡੇ ਨੂੰ ਕੁਲਫੀ ਦੇ ਰਿਹਾ ਸੀ | ਤਾਂ ਕਾਕਾ ਉਸ ਨੂੰ ਧੁਸ ਕੇ ਲੈ ਗਿਆ | ਜਿਸ ਨਾਲ ਸਾਹਾਂ ਦਾ ਮੁੰਡਾ ਨਾਲਿ ਚ ਡਿਗ ਪਿਆ ਤੇ ਕੁਲਫੀ ਖਿਲਾਰ ਗਯੀ | ਜਦੋ ਉਹ ਉਠਿਆ ਤਾਂ ਕਾਕੇ ਨੂੰ ਉਸ ਨੂੰ ਹੋਰ ਧੂਡ਼ ਮਾਰੀ ਤੇ ਉਹ ਫਿਰ ਨਾਲੀ ਚ ਡਿਗ ਗਿਆ | ਜਦੋ ਸਾਹਨੀ ਦੁਆਰਾ ਉਲਾਮਾ ਦੇਣ ਤੇ ਕਾਕੇ ਦੀ ਮੈ ਉਸ ਨੂੰ ਚਪੇੜ ਮਾਰਨ ਲੱਗੀ , ਤਾਂ ਕਹਾਣੀਕਾਰ ਨੇ ਦਿਤਾ , ਕੁਝ ਵੰਡ ਸ਼ੁਦੈਣੇ , ਕਾਇਰ ਪਿਓ ਦੇ ਘਰ ਬਹਾਦੁਰ ਮੁੰਡਾ ਜੰਮਿਆ |

  24. (ਅ) ਧਰਤੀ ਹੇਠਲਾ ਬਲਦ                (ਕੁਲਵੰਤ ਸਿੰਘ ਵਿਰਕ)

    Answer:

    ਬਰਮਾ ਦੇ ਫ਼ਰੰਟ ਤੋਂ ਫੌਜ ਵਿੱਚੋ ਸੁਟੀ ਕੱਟਣ ਲਈ ਆਇਆ ਮਾਨ ਸਿੰਘ ਬੜੇ ਚਾਅ ਨਾਲ ਆਪਣੇ ਮਿੱਤਰ ਕਰਮ ਸਿੰਘ ਦੀ  ਇੱਛਾ ਅਨੁਸਾਰ ਉਸ ਦੇ ਪਰਿਵਾਰ ਨੂੰ ਮਿਲਣ ਲਈ ਚੂਹੜਕਣੇ ਤੋਂ ਸਾਂਝੇ ਵਿਚ ਉਸ ਦੇ ਪਿੰਡ ਪੂਜਾ , ਜਿਥੇ ਉਸ ਦੇ ਪਹੁੰਚਣ ਤੋਂ ਪਹਿਲਾਂ ਕਰਮ ਸਿੰਘ ਦੇ ਲੜਾਈ ਵਿਚ ਮਾਰੇ ਜਾਣ ਦੀ ਖ਼ਬਰ ਪਹੁੰਚ ਚੁਕੀ ਸੀ | ਮਾਨ ਸਿੰਘ  ਦੀ ਓਥੇ ਪੌਂਚਣ ਤੇ ਕਰਮ ਸਿੰਘ ਦਾ ਬਾਪੂ ਖੁਸ਼ ਹੋਇਆ ਨਾ ਦਿਸਿਆ | ਜੇਕਰ ਕਰਮ ਸਿੰਘ ਦੀ ਮਾਂ ਚਾਹ ਲੈ ਕ  ਆਈ ਤਾਂ ਉਸ ਨੇ ਵੀ ਬਹੁਤੀ ਦਿਲਚਸਪੀ ਜਾਹਿਰ ਨਹੀਂ ਕੀਤੀ | ਕਰਮ ਸਿੰਘ ਦੇ ਭਰਾ ਨੇ ਵੀ ਮਾਨ ਸਿੰਘ ਦ੍ਵਾਰਾ ਕਰਮ ਸਿੰਘ ਦੀਆਂ ਪ੍ਰਾਪਤੀਆਂ ਬਾਰੇ ਕੀਤੀਆਂ ਗੱਲਾਂ ਵਿਚ ਬਹੁਤੀ ਰੁਚੀ ਨਹੀਂ ਜਾਹਿਰ ਨਹੀਂ ਕੀਤੀ | ਅਗਲੇ ਦਿਨ ਜਸਵੰਤ ਸਿੰਘ ਤਰਨਤਾਰਨ ਉਸ ਦੇ ਨਾਲ ਗਯਾ ਤਾਂ ਉਹ ਘੁਟੀਆ ਘੁਟੀਆ ਰਿਹਾ ਤਰਨਤਾਰਨ ਤੋਂ ਵਾਪਸ ਆ ਕ ਮਾਨ ਸਿੰਘ ਵਾਪਸ ਜਾਣ ਦੀਆਂ ਸਲਾਹਾਂ ਵਿਚ ਹੀ ਸੀ ਕਿ ਡਾਕੀਆ ਕਰਮ ਸਿੰਘ ਦੇ ਪੈਨਸ਼ਨ ਦੇ ਕਾਗਜ ਲੈ ਕੇ ਆ ਗਿਆ | ਜਿਸ ਤੋਂ ਉਸ ਨੂੰ ਕਰਮ ਸਿੰਘ ਦੀ ਮੌਤ ਬਾਰੇ ਪਤਾ ਲਗਾ | ਕਰਮ ਸਿੰਘ ਦੇ ਬਾਪੂ ਨੇ ਕਿਹਾ ਕੇ ਉਹ ਉਸ ਦੀ ਛੁੱਟੀ ਦੀ ਖੁਸ਼ੀ ਨਹੀਂ ਸੀ ਖ਼ਰਾਬ ਕਰਨੀ ਚਾਹੁੰਦਾ , ਕਿਉਕਿ ਫੌਜੀ ਨੂੰ ਸੁਤੀ ਬਹੁਤ ਪਿਆਰੀ ਹੁੰਦੀ ਹੈ |    

                ਵਾਪਸ ਜਾਂਦਿਆਂ ਮਾਨ ਸਿੰਘ ਨੂੰ ਰਾਹ ਵਿਚ ਕਿਲਿਆਂ ਵਰਗੇ ਮਾਝੇ ਦੇ ਪਿੰਡ ਤੇ ਧਾੜਵੀਆਂ ਦਾ ਪਾਸ ਕਰਨ ਵਾਲੇ ਸ਼ਹੀਦਾਂ ਦੀਆਂ ਮਾੜੀਆਂ ਤੇ ਸਮਾਧਾਂ ਦੇਖ ਕੇ ਸਮਝ ਲਾਡੀ ਕਿ ਕਰਮ ਸਿੰਘ ਦੇ ਬਾਪੂ ਵਿਚ ਏਨੀ ਸਹਿਣ ਸ਼ਕਤੀ ਕਿਊ ਹੈ | ਉਹ ਤਾਂ ਦੂਜੀਆਂ ਦੇ ਦੁੱਖ ਨੂੰ ਹੋਲਾ ਰੱਖਣ ਲਯੀ ਸਾਰਾ ਭਰ ਆਪ ਹੀ ਚੁੱਕਣਾ ਚਾਹੁੰਦਾ ਸੀ | ਇਸ ਤਰਾਂ ਉਸ ਨੂੰ ਉਹ 'ਧਰਤੀ ਹੇਠਲਾ ਬਲਦ' ਪ੍ਰਤੀਤ ਹੋਇਆ |

  25. 7.ਹੇਠ ਲਿਖੇ ਅਭਿਆਸੀ ਪ੍ਰਸ਼ਨਾਂ ਵਿੱਚੋਂ ਕਿਸੇ ਦੇ ਦੇ ਉੱਤਰ ਸੰਖੇਪ ਵਿੱਚ ਲਿਖੋ :

    (ੳ) ਲੇਖਕ ਦੀ ਮਾਸੀ ਦਾ ਸੁਭਾਅ ਕਿਹੋ-ਜਿਹਾ ਸੀ ? 

    Answer:

    ਮਾਸੀ 'ਮੜ੍ਹੀਆਂ ਤੋਂ ਦੂਰ' ਕਹਾਣੀ ਦੀ ਮੁਖ ਪਾਤਰ ਹੈ | ਉਹ ਸ਼ਕਲ - ਸੂਤਰ ਦੀ ਖੂਬਸੂਰਤ ਹੋਣ ਤੋਂ ਇਲਾਵਾ ਮਿਲਾਪੜੀ , ਮਿੱਠਾ ਤੇ ਮੋਹ ਲੈਣ ਵਾਲੀ ਸਖਸ਼ੀਅਤ ਦੀ ਮਾਲਕ ਹੈ | ਆਪਣੀ ਘੁੰਮਣ ਫਿਰਨ ਦੀ ਇੱਛਾ ਨੂੰ ਪੂਰੀ ਕਰਾਉਣ ਲਯੀ ਉਹ ਨਿਹੋਰੀਆਂ ਤੇ ਗਿਲਿਆਂ ਤੋਂ ਕੰਮ ਲੈਂਦੀ ਹੈ | ਭਾਵੁਕ ਹੋਣ ਕਰਕੇ ਉਹ ਇੰਗਲੈਂਡ ਦੀ ਪਦਾਰਥਕ ਖੁਸ਼ਹਾਲੀ , ਸੁੰਦਰਤਾ , ਸੁਖ - ਸਹੂਲਤ ਤੇ ਮੌਸਮ ਨੂੰ ਦੇਖ ਕੇ ਏਨੀ ਮੋਹਿਤ ਹੋ ਜਾਂਦੀ ਹੈ ਕੇ ਮਹਾ ਪ੍ਰੂਸਾਂਤ ਦੇ ਵੇਗ ਵਿਚ ਇੰਗਲੈਂਡ ਦੀਆਂ ਸਿਫਤਾਂ ਤੇ ਇੰਡੀਆ ਦੀ ਨਿੰਦਿਆ ਕਰਦੀ ਹੈ | ਉਸ ਸਹੀ ਅਰਥ ਵਿਚ ਧਾਰਮਿਕ , ਸੇਵਾ-ਭਾਵ ਵਾਲੀ , ਭਜਨ ਗਏ ਕੇ ਧੂੜਾਂ ਪੁੱਤਾਂ ਵਾਲੀ ਅੰਦ ਵਿਸ਼ਵਾਸ਼ੀ ਤੇ ਪੁਰਾਣੇ ਵਕਤ ਦੀ ਔਰਤ ਦਾ ਨਮੂਨਾ ਹੈ | ਉਹ ਸਫਾਈ ਪਸੰਦ ਖਾਨ ਪੀਣ ਦੀ ਸ਼ੋਕੀਨ , ਸ਼ਾਕਾਹਾਰ ਤੇ ਪਿਆਰ ਦੀ ਭੁੱਖੀ ਹੈ | ਉਹ ਇਕੱਲਤਾ ਭਰੇ ਅਪਣੱਤਹੀਣ ਜੀਵਨ ਅਤੇ ਉਪਰ ਸੱਭਿਆਚਾਰ ਕਾਰਨ ਘੋਰ ਨਿਰਾਸ਼ਾ ਦੀ ਸ਼ਿਕਾਰ , ਦੁਖਾਂਤ ਤੇ ਵਿਆਂਗਤਮਿਕ ਪਾਤਰ ਹੈ |

  26. (ਅ) ਬਚਪਨ ਵਿੱਚ ਅਮਰੀਕ ਕਿਹੋ-ਜਿਹੇ ਬਾਪ ਦੀ ਕਲਪਨਾ ਕਰਦਾ ਹੈ ਤੇ ਕਿਉਂ ?  

    Answer:

    ਬਚਪਨ ਵਿਚ ਜੜੀ ਕਰਤਾਰ ਸਿੰਘ ਨੂੰ ਉਪਰ ਲੋਕ ਅਮਰੀਕ ਸਿੰਘ ਦਾ ਵੱਡਾ ਭਰਾ ਸਮਾਜ ਲੈਂਦੇ ਸਨ , ਤਾਂ ਅਮਰੀਕ ਸਿੰਘ ਨੂੰ ਇਹ ਗਏ ਚੰਗੀ ਨਹੀਂ ਲੱਗਦੀ | ਉਹ ਸੋਚਦਾ ਕਿ ਉਸ ਦਾ ਪੀਓ ਕਿਊ ਨੀ ਲੱਗਦਾ , ਭਰਾ ਕਿਊ ਲੱਗਦਾ ਹੈ ? ਉਹ ਸੋਚਦਾ ਸੀ ਕੇ ਸਾਰੇ ਪੀਓਆ  ਨੂੰ ਸਿਆਣੇ ਸਿਆਣੇ ਖੋਲੀ ਦਾਹੜੀ ਵਾਲੇ ਹੋਣਾ ਚਾਹੀਦਾ ਹੈ | ਉਹ ਕਯੀ ਸਾਲ ਉਡੀਕਦਾ ਰਿਹਾ ਸੀ ਕੇ ਉਸ ਦਾ ਪਿਓ ਬੁੱਢਾ ਹੋਏ ਤੇ ਉਸ ਦੀ ਦਾਹੜੀ ਵਿਚ ਧੌਲੇ ਅਉਣ|

  27. (ੲ) ਡਾਕੀਏ ਨੂੰ ਵੇਖ ਕੇ ਕਰਮ ਸਿੰਘ ਦੇ ਬਾਪੂ ਦੇ ਮਨ ਵਿੱਚ ਕੀ ਵਿਚਾਰ ਆਏ ?

    Answer:

    ਡਾਕੀਏ ਨੂੰ ਭਰ ਮਾਨ ਸਿੰਘ ਕੋਲ ਬੈਠਾ ਦੇਖ ਕੇ ਕਰਮ ਸਿੰਘ ਦੇ ਬਾਪੂ ਨੇ ਸਮਜ ਲਿਆ ਕੇ ਉਸ ਨੇ ਮਾਨ ਸਿੰਘ ਤੋਂ ਕਰਮ ਸਿੰਘ ਦੇ ਮੌਤ ਦੀ ਜਿਹੜੀ ਖ਼ਬਰ ਛੁਪਾ ਕੇ ਰੱਖਣੀ ਚਾਹੀ ਸੀ , ਉਹ ਹੁਣ ਛੁਪੀ ਨਹੀਂ ਰਹਿ ਸਕਦੀ |ਕਿਉਕਿ ਡਾਕੀਏ ਤੋਂ ਉਸ ਨੂੰ ਸਾਰੀ ਗੱਲ ਪਤਾ ਲੱਗ ਚੁਕੀ ਹੋਵੇਗੀ | ਇਸ ਕਰਕੇ ਹੁਣ ਉਸ ਦਾ ਭਾਰ ਚੁਕੀ ਰੱਖਣ ਦਾ ਕੋਈ ਫਾਇਦਾ ਨਹੀਂ | ਇਸ ਨਾਲ ਉਸ ਦੇ ਅਥਰੂ ਵਹਿ ਗਏ | ਉਸ ਤੇ ਮਾਨ ਸਿੰਘ ਕਿੰਨਾ ਚਿਰ ਕੋਲ ਬੈਠ ਕੇ ਆਪਣੇ ਦਿਲ ਦਾ ਭਾਰ ਹਲਕਾ ਕਰਦੇ ਰਹੇ |  

  28. (ਸ) ਰਸ਼ੀਦ ਆਪਣੀ ਬਿਮਾਰੀ ਤੋਂ ਰਾਹਤ ਪਾਉਣ ਲਈ ਕੀ ਸ਼ੋਕ ਪਾਲਦਾ ਹੈ ?

    Answer:

    ਰਸ਼ੀਦ ਆਪਣੀ ਬਿਮਾਰੀ ਤੋਂ ਰਾਹਤ ਪਾਉਣ ਲਈ  ਕੁਝ ਸ਼ੋਕ ਪਾਲ ਲਏ, ਓਹਨਾ ਵਿਚ ਦਿਲਚਸਪੀ ਲੈਣ ਲਗਾ | ਉਸ ਨੇ ਘਰ ਦੇ ਆਸ ਪਾਸ ਬਹੁਤ ਸਾਰੇ ਗੁਲਾਬਾਂ ਦੇ ਪੌਦੇ ਲਗਾ ਦਿਤੇ ਅਤੇ ਉਸ ਨੇ ਰੰਗ ਬਿਰੰਗੇ , ਕਬੂਤਰ ਪਾਲ ਲਿਤੇ ਉਹ ਓਹਨਾ ਨਾਲ ਕੇਹੜਾ ਤੇ ਗੱਲਾਂ ਕਰਦਾ ਤੇ ਦਾਣਾ ਖਵਾਉਂਦਾ , ਓਹਨਾ ਦੀਆਂ ਉਡਾਰੀਆਂ ਤੇ ਨਾਚ ਦਾ ਸਵਾਦ ਲੈਂਦਾ ਉਹ ਚਿੜੀਆਂ ਦੇ ਚੁਹਕੰਨ ਸਵੇਰ ਵੇਲੇ ਆਸ ਪਾਸ ਰਹਿੰਦੇ ਪੰਛੀਆਂ ਵਿਚ ਵੀ ਦਿਲਚਸਪੀ ਲੈਂਦਾ | ਉਸ ਘਰ ਵਿਚ ਬਿੱਲੀ ਦੇ ਬਲੂੰਗਾਡੀਆਂ ਦੀ ਦੇਖ ਭਾਲ ਤੇ ਓਹਨਾ ਨਾਲ ਖੇਡਣ ਦਾ ਆਨੰਦ ਲੈਂਦਾ | ਇਸ ਤੋਂ ਇਲਾਵਾ ਉਹ ਆਂਢ ਗਵਾਂਢ ਦੇ ਬੱਚਿਆਂ ਨੂੰ ਸਾਡੀ ਕੇ ਓਹਨਾ ਦਾ ਹੋਮ ਵਰਕ ਵੀ ਕਰਵਾ ਦਿੰਦਾ | ਇਸ ਪਿੱਛੋਂ ਉਸ ਨੇ ਕਿਧਰੋਂ ਉਸ ਨੇ ਛੋਟੇ ਛੋਟੇ ਰੰਗ ਬਿਰੰਗੇ ਤੋਤੇ ਖਰੀਦ ਲਿਆਂਦੇ ਓਹਨਾ ਨੂੰ ਰੱਖਣ ਲਯੀ ਪਿੰਜਰੇ ਬਣਵਾਉਂਦਾ ਤੇ ਲਟਕਾਉਂਦਾ ਰਿਹਾ | ਉਹ ਓਹਨਾ ਦੇ ਖਾਨ ਲਯੀ ਦਾਣੇ ਆਦਿ ਦਾ ਪ੍ਰਬੰਧ ਵੀ ਕਰਦੇ  ਤੇ ਪਿੰਜਰੇ ਦੀ ਸਫਾਈ ਵੀ ਕਰਦਾ |

  29. 8. ਹੇਠ ਲਿਖੇ ਪਾਤਰਾਂ ਵਿੱਚੋਂ ਕਿਸੇ ਇੱਕ ਦਾ ਪਾਤਰ-ਚਿਤਰਨ ਲਗ-ਪਗ 125 ਸ਼ਬਦਾਂ ਵਿੱਚ ਲਿਖੋ :

    (ਉ) ਜ਼ੀਨਤ-ਉਨ-ਨਿਸਾ '            (ਇਕਾਂਗੀ : ਚਰਨਾਮਾ)

    Answer:

    ਜਾਣ ਪਛਾਣ :- ਜ਼ੀਨਤ ਉਣ ਨਿਸ਼ਾ 'ਜਫ਼ਰਨਾਮਾ' ਇਕਾਂਗੀ ਦੀ ਮਹਤਵਪੂਰਣ ਪਾਤਰ ਹੈ | ਉਹ ਔਰੰਗਜੇਬ ਤੇ ਉਸ ਦੀ ਬੇਗਮ ਉਦੇ ਪੂਰੀ ਦੀ ਧੀ ਸੀ | ਕਾਮ ਬਕਸ਼ ਉਸ ਦਾ ਭਰਾ ਸੀ ਉਸ ਦੀ ਉਮਰ ੩੦ ਸਾਲਾਂ ਦੀ ਸੀ ਇਕਾਂਗੀ ਵਿਚ ਉਸ ਦਾ ਪਾਤਰ ਇਕਾਂਗੀ ਦੇ ਮੁਖ ਪਾਤਰ ਔਰੰਗਜੇਬ ਦੇ ਚਰਿਤਰ ਦੇ ਕਈ ਪੱਖਾਂ ਨੂੰ ਉਘਾੜਨ ਲਈ ਸਹਾਇਤਾ ਕਰਦਾ ਹੈ | ਇਕਾਂਗੀ ਵਿਚ ਉਸ ਦੇ ਚਰਿਤਰ ਦੇ ਹੇਠਾਂ ਲਿਖੇ ਪੱਖ ਸਪਸ਼ਟ ਹੁੰਦੇ ਹਨ -
    ਪਿਤਾ ਦੀ ਸੇਵਾ ਕਾਰਨ ਵਾਲੀ :- ਔਰੰਗਜੇਬ ਜ਼ੀਨਤ ਦੀ ਸੇਵਾ ਤੋਂ ਪ੍ਰਭਾਵਿਤ ਹੋਇਆ ਆਖਦਾ ਹੈ , "ਖੁਦਾ ਹਰ ਬਸ਼ਰ ਨੂੰ ਐਸੀ ਨੇਕ- ਬੇਟੀ ਦੇ" |
    ਗੁਰੂ ਗਈ ਦੇ ਪੱਖ ਵਿਚ ਬੋਲਣ ਵਾਲੀ :- ਔਰੰਗਜੇਬ ਉਸ ਨੂੰ ਖੰਡਾ ਹੈ ਕਿ ਉਹ ਤੇ ਮੁਅਜਮ ਹਮੇਸ਼ਾ ਗੁਰੂ ਜੀ ਦੇ ਹੱਕਾਂ ਵਿਚ ਬੋਲਦੇ ਹਨ |
    ਪਿਤਾ ਜੀ ਦੀਆਂ ਕਮਜ਼ੋਰੀਆਂ ਤੋਂ ਵਾਕਫ਼ :- ਔਰੰਗਜੇਬ ਅਸਦ ਖਾਨ ਨੂੰ ਦੱਸਦਾ ਹੈ ਕਿ ਜ਼ੀਨਤ ਸਬ ਤੋਂ ਵੱਧ ਉਸ ਦੀਆਂ ਕਮਜ਼ੋਰੀਆਂ ਤੋਂ ਵਾਕਫ਼ ਹੈ |ਉਹ ਉਸ ਦੀਆਂ ਨਜ਼ਰਾਂ ਵਿਚ ਹੋਰ ਨਹੀਂ ਡਿਗਣਾ ਚਾਉਂਦੀ |
    ਪਿਤਾ ਦੀਆ ਹਰਕਤਾਂ ਤੋਂ ਨਾਰਾਜ਼ :- ਉਸ ਆਪਣੇ ਪਿਤਾ ਦੇ ਜਬਰ, ਜ਼ੁਲਮ, ਝੂਠੀਆਂ ਕਸਮਾਂ ਚੁੱਕਣ ਤੇ ਗੁਰੂ ਜੀ ਦੇ ਬੱਚਿਆਂ ਦੇ ਕਤਲ ਦਾ ਜੁਮੇਵਾਰ ਹੋਣ ਕਰਕੇ ਉਸ ਨੂੰ ਕਹਿੰਦੀ ਹੈ ਕਿ ਉਸ ਦੀ ਰੁੜ੍ਹ ਨੂੰ ਕਿਆਮਤ ਤਕ ਚੈਨ ਨਹੀਂ ਆਵੇਗੀ |
    ਜ਼ੁਲਮ ਨੂੰ ਨਾ ਬਰਦਾਸ਼ਤ ਕਰਨ ਵਾਲੀ :- ਉਹ ਵਜ਼ੀਰ ਖਾ ਦੁਵਾਰਾ ਗੁਰੂ ਜੀ ਦੇ ਦੋਹਾਂ ਪੁੱਤਰਾਂ ਨੂੰ ਲੜਾਈ ਦੇ ਮੈਦਾਨ ਵਿਚ ਮਾਰੇ ਜਾਣ ਤੇ ਔਰੰਗਜੇਬ ਨੂੰ ਕਹਿੰਦੀ ਹੈ ਕਿ ਉਹ ਆਪਣੇ ਪੁੱਤਰ ਅਕਬਰ ਤੇ ਬੇਟੀ ਉਸ ਨਿਸ਼ਾ ਦੀ ਮੌਤ ਬਾਰੇ ਸੁਨ ਕੇ ਤਾਂ ਬੇਹੱਦ ਰੋਈ ਸੀ | "ਪਰ ਅਜੇ ਮਾਸੂਮ ਬੱਚਿਆਂ ਦੀ ਸ਼ਹੀਦੀ ਤੇ ਤੁਸੀਂ ਚੁੱਪ ਖੜੇ ਹੋ"|

  30. (ਅ) ਥਾਣੇਦਾਰ                        (ਇਕਾਂਗੀ : ਬੰਬ ਕੇਸ)

    Answer:

    ਜਾਣ ਪਛਾਣ :- ਥਾਣੇਦਾਰ ਬੰਬ ਕੇਸ ਇਕਾਂਗੀ ਦਾ ਮੁਖ ਪਾਤਰ ਹੈ | ਇਕਾਂਗੀਕਾਰਾ ਨੇ ਸਾਰੀ ਇਕਾਂਗੀ ਦੀ ਰਚਨਾ ਉਸ ਦੇ ਬੇਸਮਜੀ ਭਰੇ ਚਰਿਤਰ ਨੂੰ ਪੇਸ਼ ਕਰਨ ਲਯੀ ਹੀ ਕੀਤੀ ਹੈ | ਉਹ ਠਾਣੇ ਵਿਚ ਨਵਾਂ ਨਵਾਂ ਆਇਆ ਹੈ ਤੇ ਇਲਾਕੇ ਵਿਚ ਆਪਣਾ ਰੋਅਬ ਪਾਉਣ ਲਈ ਸਿਪਾਹੀ ਲੈ ਕੇ ਗਸ਼ਤ ਕਰਨ ਨਿਕਲਦਾ ਹੈ ਉਹ ਵਜੀਰ ਨੂੰ ਬੰਬ ਬਣਾਉਣ ਦੇ ਦੋਸ਼ ਵਿਚ ਗਿਰਫ਼ਤਾਰ ਕਰ ਲੈਂਦਾ ਹੈ ਇਕਾਂਗੀਕਾਰਾ ਨੇ ਉਸ ਦੇ ਪਾਤਰ ਨੂੰ ਕੁਦਰਤੀ ਨਹੀਂ ਸਗੋਂ ਆਪਣੀ ਮਰਜੀ ਅਨੁਸਾਰ ਢਾਲਿਆ ਹੈ ਇਕਾਂਗੀ ਵਿਚ ਉਹ ਪਾਠਕਾਂ ਲਯੀ ਹਾਸ ਰਾਸ ਦਾ ਕਾਰਨ ਬੰਦਾ ਹੈ | ਉਸ ਦੇ ਚਰਿਤਰ ਦੇ ਮੁਖ ਪੱਖ ਹੇਠ ਲਿਖੇ ਹਨ -
    ਬੇਸਮਜ ਅਫਸਰ :- ਥਾਣੇਦਾਰ ਇਕ ਬੇਸਮਜ ਅਫਸਰ ਹੈ |ਉਹ ਆਮ ਬੰਬ ਤੇ ਕੈਮੀਕਲ ਬੰਬ ਵਿਚ ਫਰਕ ਨਹੀਂ ਜਾਣਦਾ |ਉਹ ਵਜੇਰ ਨੂੰ ਬੰਬ ਕੇਸ ਵਿਚ ਗਿਰਫ਼ਤਾਰ ਕਰਦਾ ਹੋਇਆ ਗੱਲਾਂ ਦੀ ਤਹਿ ਤਕ ਨਹੀਂ ਪੌਂਚੜਾ ਤੇ ਇਸ ਵਿਰੁੱਧ ਕੋਈ ਸਬੂਤ ਨਹੀਂ ਮਿਲਦਾ | ਉਸ ਦੀ ਇਸ ਬੇਸਮਝੀ ਹੀ ਇਕਾਂਗੀ ਵਿਚ ਹਾਸ ਦਾ ਅੰਸ਼ ਪੈਦਾ ਕਰਦੀ ਹੈ |
    ਆਪਣੇ ਅਹੁਦੇ ਤੇ ਸਖਤ ਸੁਭਾ ਦਾ ਰੋਅਬ ਪਾਉਣ ਵਾਲਾ :- ਉਹ ਠਾਣੇ ਵਿਚ ਨਵਾਂ ਨਵਾਂ ਆਇਆ ਹੈ ਇਸ ਕਰਕੇ ਉਹ ਇਲਾਕੇ ਦੇ ਲੋਕਾਂ ਤੇ ਸਿਪਾਹੀ ਉਪਰ ਆਪਣਾ ਅਹੁਦਾ ਤੇ ਸਖਤ ਸੁਭਾ ਦਾ ਰੋਅਬ ਪਾਉਣਾ ਚਾਉਂਦਾ ਹੈ | ਇਸ ਮਕਸਦ ਲਈ ਉਹ ਸਿਪਾਹੀ ਨੂੰ ਨਾਲ ਲੈ ਕੇ ਇਲਾਕੇ ਦੀ ਗਸ਼ਤ ਕਾਰਨ ਲਈ ਜਾਂਦਾਂ ਹੈ ਤੇ ਸਿਪਾਹੀ ਨੂੰ ਦੱਸਦਾ ਹੈ ਕੇ ਉਹ ਬੜੇ ਸਖਤ ਤੇ ਬੇਤਰਸ ਸੁਭਾ ਦਾ ਮਾਲਕ ਹੈ ਤੇ ਉਹ ਇਲਾਕੇ ਦੇ ਸਬ ਲੋਕਾਂ ਨੂੰ ਸਿੱਧਾ ਕਰ ਦੇਵੇਗਾ |
    ਖੁਸ਼ਾਮਦ ਪਸੰਦ :- ਉਹ ਖੁਸ਼ਾਮਦ ਪਸੰਦ ਹੈ | ਗਸ਼ਤ ਕਰਨ ਸਮੇ ਸਿਪਾਹੀ ਉਸ ਦੇ ਕੰਮ ਕਰਨ ਦੇ ਤਰੀਕੇ ਦੀ ਪ੍ਰਸੰਸਾ ਕਰਦਾ ਹੈ ਤੇ ਉਹ ਖੁਸ਼ਾਮਦ ਵਿਚ ਆ ਕੇ ਇਲਾਕੇ ਦੇ ਲੋਕਾਂ ਉਪਰ ਰੋਅਬ ਪਾਉਣ ਦੇ ਤਰੀਕਿਆਂ ਤੇ ਬਦਮਾਸ਼ਾਂ ਨੂੰ ਕੁੱਟਣ ਮਾਰਨ ਦੇ ਤਰੀਕਿਆਂ ਬਾਰੇ ਦੱਸਦਾ ਹੈ |
    ਵਿਅੰਗਮਈ ਪਾਤਰ :- ਉਸ ਨੇ ਆਮ ਬੰਬ ਤੇ ਕੈਮੀਕਲ ਬੰਬ ਸਮਜ ਕੇ ਵਜ਼ੀਰ ਨੂੰ ਗ੍ਰਿਫਤਾਰ ਕਰਨ ਤੇ ਉਸ ਵਲੋਂ ਆਪਣੀ ਯੋਗਤਾ ਸੰਬੰਧੀ ਧਰੀਆਂ ਸਾਖੀਆਂ ਉਸ ਨੂੰ ਇਕ ਵਿਆਂਗ ਮਈ ਬਣਾ ਦਿੰਦਿਆਂ ਹਨ | 

  31. 9. ਹੇਠ ਲਿਖੇ ਵਾਰਤਾਲਾਪਾਂ ਵਿੱਚੋਂ ਕਿਸੇ ਇੱਕ ਵਾਰਤਾਲਾਪ ਦੇ ਪ੍ਰਸ਼ਨਾਂ ਦੇ ਉੱਤਰ ਲਿਖੋ :

    "ਨਹੀਂ ਇਹ ਗੱਲ ਨਹੀਂ, ਮੈਂ ਆਪਣੇ ਪੈਰਾਂ 'ਤੇ ਖਲੋਣਾ ਚਾਹੁੰਦਾ ਹੈ ਪਰ ਤੁਸੀਂ ਮੇਰੀ ਇਹ ਗੱਲ ਨਹੀਂ ਸਮਝੋਗੇ ।"

    ਪ੍ਰਸ਼ਨ : (ੳ) ਇਹ ਸ਼ਬਦ ਕਿਸ ਇਕਾਂਗੀ ਵਿੱਚੋਂ ਹਨ ?

    Answer:

    ਨਾਇਕ 

  32. (ਅ) ਇਕਾਂਗੀ ਦੇ ਲੇਖਕ ਦਾ ਕੀ ਨਾਂ ਹੈ ?

    Answer:

    ਗੁਰਸ਼ਰਨ ਸਿੰਘ 

  33. (ੲ) ਇਹ ਸ਼ਬਦ ਕਿਸ ਨੇ, ਕਿਸ ਨੂੰ ਕਹੇ ?

    Answer:

    ਪੁੱਤਰ ਨੇ ਪਿਤਾ ਨੂੰ ਕਹੇ 

  34. ਜਾਂ

    .. “ਦੁਖੀ ਤਾਂ ਹੈ, ਪਰ ਗੱਲ ਕੀ ਹੈ ? ਦੁਖੀ ਦਾ ਤਾਂ ਮੈਨੂੰ ਪਤਾ ਈ ਐ । ਜਗੀਰਦਾਰਾਂ ਦੇ ਘਰ ਧੀ ਨੂੰ ਵਿਆਹ ਕੇ ਤੂੰ ਸੁੱਖ ਦੀ ਆਸ ਰੱਖੀ ਹੋਣੀ ਐ ?"

    ਪ੍ਰਸ਼ਨ : (ੳ) ਇਹ ਸ਼ਬਦ ਕਿਸ ਇਕਾਂਗੀ ਵਿੱਚੋਂ ਹਨ ?

    Answer:

     ਦੂਜਾ ਵਿਆਹ 

  35. (ਅ) ਇਕਾਂਗੀ ਦੇ ਲੇਖਕ ਦਾ ਕੀ ਨਾਂ ਹੈ ?

    Answer:

    ਪ੍ਰਿ ਸੰਤ ਸਿੰਘ ਸੇਖੋਂ 

  36. (ਏ) ਇਹ ਸ਼ਬਦ ਕਿਸ ਨੇ, ਕਿਸ ਨੂੰ ਕਹੇ ?

    Answer:

    ਗੁਰਦਿੱਤ ਨੇ ਆਪਣੀ ਪਤਨੀ ਨਿਹਾਲ ਕੌਰ ਨੂੰ 

  37. 10. ਨਾਵਲ ਇੱਕ ਹੋਰ ਨਵਾਂ ਸਾਲ ਦੇ ਆਧਾਰ 'ਤੇ ਹੇਠ ਲਿਖੇ ਪਾਤਰਾਂ ਵਿੱਚੋਂ ਕਿਸੇ ਇੱਕ ਦਾ ਪਾਤਰ-ਚਿਤਰਨ ਲਗ-ਪਗ 150 ਸਬਦਾਂ ਵਿੱਚ ਲਿਖੋ :

    (ੳ)ਫੁੰਮਣ

    Answer:

    ਫੁੱਮਣ 'ਇਕ ਹੋਰ ਨਵਾਂ ਸਾਲ' ਨਾਵਲ ਦਾ  ਇਕ ਗੂੰ ਪਾਤਰ ਹੈ ਉਹ ਇਸ ਨਾਵਲ ਦੇ ਮੁਖ ਪਾਤਰ ਬੰਤੇ ਦਾ ਵੱਡਾ ਪੁੱਤਰ ਹੈ ਉਸ ਦੀਆਂ ਛੋਟੀਆਂ ਭੈਣਾਂ ਵੀ ਹਨ | ਉਹ ਤੀਜੀ ਜਮਾਤ ਵਿਚ ਪ੍ਹੜਦਾ ਹੈ | 
    ਮਾਂ ਬਾਪ ਦੀਆਂ ਆਸਾਂ ਦਾ ਕੇਂਦਰ :- ਫੁੱਮਣ ਹੋਣਾ ਬੱਚਿਆਂ ਵਾਂਗ ਹੀ ਆਪਣੇ ਮਾਂ ਬਾਪ ਦੀਆਂ ਅਸਾਂ ਦਾ ਕੇਂਦਰ ਹੈ ਇਸ ਕਰਕੇ ਬੰਤਾ ਉਸ ਨੂੰ ਖੂਬ ਪੜਾਉਣਾ ਚਹੁੰਦਾ ਹੈ ਉਹ ਨਹੀਂ ਚਹੁੰਦਾ ਕੇ ਉਹ ਵੀ ਉਸ ਦੀ ਤਰਾਂ ਅਨਪ੍ਹੜ ਰਹੇ ਤੇ ਰਿਕਸ਼ਾ ਚਲਾਵੇ | ਉਹ ਚਹੁੰਦਾ ਹੈ ਕੇ ਉਹ ਪਹਾੜ ਲਿਖ ਕੇ ਕੋਈ ਚੰਗਾ ਕੰਮ ਕਰੇਗਾ ਤੇ ਮੌਜਾਂ ਕਰੇਗਾ |ਉਸ ਨੂੰ ਆਸ ਹੈ ਕੇ ਉਸ ਦੇ ਵੱਡਾ ਹੋ ਜਾਨ ਤੇ ਉਸ ਦੀ ਗ਼ਰੀਬੀ ਕਟੀ ਜਾਵੇਗੀ |
    ਪੜਾਈ ਵਿਚ ਰੁਚੀ ਰੱਖਣ ਵਾਲਾ :- ਫੁੱਮਣ ਪੜਣ ਲਿਖਣ ਵਿਚ ਰੁਚੀ ਲੈਣ ਵਾਲਾ ਜਾਪਦਾ ਹੈ | ਜਦੋ ਬੰਤਾ ਦੁਪਹਿਰੇ ਘਰੋਂ ਅਉਂਦਾ ਹੈ , ਤਾਂ ਇਹ ਉਸ ਦੇ ਅਗੇ ਆਪਣੀ ਕਿਤਾਬ ਰੱਖ ਕੇ ਉਸ ਨੂੰ ਪੜਾਉਣ ਲਈ ਕਹਿੰਦਾ ਹੈ |
    ਘੋਖੀ ਤੇ ਜਗਿਆਸੂ ਰੁਚੀ ਰੱਖਣ ਵਾਲਾ :- ਫੁੱਮਣ ਦੇ ਪੜਨ ਦੀ ਰੁਚੀ ਹੀ ਨਹੀਂ ਸਗੋਂ ਪਾਠ ਤੇ ਨਵੀਆਂ ਗੱਲਾਂ ਨੂੰ ਸਮ੍ਜਣ ਦੀ ਜਗਿਆਸਾ ਵੀ ਹੈ | ਉਹ ਬੰਤੇ ਨੂੰ ਮਹਾਨ ਰਿਸ਼ੀ ਮੁਨੀਂ ਮਾਨ ਘੁਮੰਡ ਲੋਕ ਰਾਜ ਗ਼ਰੀਬੀ ਤੇ ਬਲਾ ਆਦਿ ਦਾ ਮਤਲਬ ਪੁੱਛਦਾ ਹੈ  | ਜਦੋ ਬੰਤਾ ਉਸ ਨੂੰ ਕੋਈ ਗੱਲ ਨਹੀਂ ਸਮਜੋਦਾ ਤਾਂ ਉਹ ਕਹਿੰਦਾ ਹੈ ਕੇ ਚਾਲ ਬਾਪੂ ਰਹਿਣ ਦੇ ਜੇ ਤੈਨੂੰ ਨਹੀਂ ਪਤਾ ਤਾਂ ਮੈ ਮਾਸਟਰ ਤੋਂ ਪੁੱਛ ਲਾਓ 
    ਹਾਜ਼ਰ ਜੁਵਾਬ :- ਉਹ ਬੇਸ਼ੱਕ ਬੱਚਾ ਹੈ | ਪਰ ਉਸ ਦੀ ਗੱਲ ਵਿਚ ਹਾਜ਼ਰ ਜੁਆਬੀ ਤੇ ਦਲੀਲ ਹੈ | ਜਦੋ ਬੰਤਾ ਬਾਤ ਸੁਣਾਉਣ ਤੋਂ ਬਚਨ ਲਈ ਕਹਿੰਦਾ ਹੈ ਕੇ ਅੱਜ ਕੱਲ ਰਾਜੇ ਦੇ ਬੇਟੇ ਨਹੀਂ ਹੁੰਦੇ ਤਾਂ ਇਹ ਇਕਦਮ ਕਹਿੰਦਾ ਹੈ " ਹੁੰਦੇ ਆ ਤੂੰ ਝੂਠ ਆਨਾ ਬੀਬੀ ਮੈਨੂੰ ਕਹਿੰਦੀ ਹੁੰਦੀ ਸੀ ਰਾਜਾ ਬੇਟਾ " |
    ਹਾਸ ਰਾਸ ਪੈਦਾ ਕਰਨ ਵਾਲਾ :- ਉਸ ਦੀ ਘੋਖੀ ਰੁਚੀ ਤੇ ਹਾਜ਼ਰ ਜੁਵਾਬੀ ਨਾਵਲ ਵਿਚ ਹੱਸ ਰਾਸ ਪੈਦਾ ਕਰਦੀ ਹੀ 

  38. (ਅ) ਅਸ਼ਕ

    Answer:

    ਅਸ਼ਕ 'ਇਕ ਹੋਰ ਨਵਾਂ ਸਾਲ' ਦਾ ਇਕ ਗੌਣ ਪਾਤਰ ਹੈ | ਪ੍ਰਵੇਜ ਉਸ ਦਾ ਸਾਥੀ ਹੈ | ਉਸ ਦੀਵੇ ਉਰਦੂ ਦੇ ਸ਼ਾਇਰ ਹਨ ਅਤੇ ਅੰਮ੍ਰਿਤਸਰ ਦੇ ਕੰਪਨੀ ਬਾਗ ਵਿਖੇ ਰਾਜਵੰਤ ਸਿੰਘ ਗੱਲ ਵਿਚ ਹਰ ਸਾਲ ਪਹਿਲੀ ਜਨਵਰੀ ਨੂੰ ਹੁੰਦੇ ਕਵੀ ਦਰਬਾਰ ਵਿਚ ਹਿਸਾ ਲੈਣ ਆਏ ਹਨ | ਦੋਹਾਂ ਨੇ ਖੁਲੇ ਕੁੜਤੇ ਪਜਾਮੇ ਪਾਏ ਹੋਏ ਹਨ | ਹਨ ਕਾਪੜੀਆ ਉਪਰ ਓਹਨਾ ਵਾਸਕਟ ਪਾਇਆ ਹੋਇਆ ਹਨ | ਦੋਹਾ ਦੇ ਲੰਮੇ ਲੰਮੇ ਵੱਲ ਹਨ ਤੇ ਹੱਥਾਂ ਵਿਚ ਬੈਗ ਫੜੇ ਹੋਏ ਹਨ ਉਹ ਪੈਣ ਦਬਾ ਰਹੇ ਹਨ ਪ੍ਰੰਤੂ ਅਸ਼ਕ ਪਰਵੇਜ ਵਾਂਗ ਸਿਗਰਟ ਨਹੀਂ ਪੀਂਦੇ | ਉਵੇਂ ਦੋਵੇਂ ਲੜਖੜਾ ਰਹੇ ਹਨ |
    ਇਕ ਪ੍ਰਭਾਵਸ਼ਾਲੀ ਸ਼ਾਇਰ :- ਪ੍ਰਵੇਜ ਉਸ ਦੀ ਸ਼ਾਇਰੀ ਦੀ ਪ੍ਰਸੰਸਾ ਕਰਦਿਆਂ ਹੋਇਆ ਕਹਿੰਦਾ ਹੈ "ਓਵੇ ਜੋ ਗੱਲ ਤੁਹਾਡੀ ਕਲਾਮ ਵਿਚ ਹੈ ਉਹ ਬਹੁਤ ਘਾਟ ਸ਼ਾਇਰਾਂ ਨੂੰ ਨਸੀਬ ਹੋਈ ਹੈ" |
    ਗ਼ਜ਼ਲ ਕਾਰ :- ਪ੍ਰਵੇਜ ਦੇ ਪੁੱਛਣ ਤੇ ਉਹ ਦੱਸਦਾ ਹੈ ਕਿ ਕਦੀ ਕਿਸੇ ਮਜਦੂਰ ਉਤੇ ਕਵਿਤਾ ਨਹੀਂ ਲਿਖੀ ਤੇ ਉਹ ਹਮੇਸ਼ਾ ਗ਼ਜ਼ਲ ਹੀ ਲਿਖਦਾ ਹੈ 
    ਕਾਵਮਈ ਗੱਲਾਂ ਕਰਨ ਵਾਲਾ :- ਜਦੋ ਉਹ ਬੰਤੇ ਨੂੰ ਕਹਿੰਦਾ ਹੈ ਕੇ ਅੱਜ ਰਾਤ ਉਹ ਉਸ ਬਾਰੇ ਇਕ ਜ਼ੋਰਦਾਰ ਕਵਿਤਾ ਲਿਖੇਗਾ , ਤਾਂ ਬੰਤਾ ਪੁੱਛਦਾ ਹੈ ਕਿ ਕੀ ਕਵਿਤਾ ਲਿਖ ਕੇ ਉਸ ਦੇ ਪੇਟ ਦੀ ਭੁੱਖ ਮਿਟ ਜਾਂਦੀ ਹੈ ਤਾਂ ਇਹ ਉੱਤਰ ਦਿੰਦਾ ਹੈ ਕੇ "ਮਿਟਦੀ ਤਾਂ ਨਹੀਂ ਪਰ ਤਾਲ ਜਰੂਰ ਜਾਂਦੀ ਹੈ" |
    ਪੈਸੇ ਲੈਣ ਲਯੀ ਕਵਿਤਾ ਲਿਖਣ ਵਾਲਾ :- ਉਹ ਪਰਵੇਜ ਵਾਲਾ ਪੈਸੇ ਲੈਣ ਖਾਤਿਰ ਮੁਸ਼ਾਹਰੇ ਵਿਚ ਕਵਿਤਾ ਬੋਲਣ ਲਈ ਆਇਆ  ਹੈ | ਉਸ ਨੂੰ ਆਸ ਹੈ ਕੇ ਮੁਸ਼ਾਹਰੇ ਪਿੱਛੋਂ ਪ੍ਰਵੇਜ ਦੇ ਨਾਲ ਉਸ ਨੂੰ ਵੀਹ ਪੰਜੀ ਤੋਂ ਵੱਧ ਰੁਪਏ ਮਿਲ ਜਾਣਗੇ |
    ਸਿਹਤ ਦੀ ਖ਼ਰਾਬੀ :- ਉਸ ਦੀ ਸਿਹਤ ਵਿਚ ਖਰਾਬੀ ਹੈ, ਉਹ ਆਪ ਕਹਿੰਦਾ ਹੈ , "ਕੁਜ ਸਿਹਤ ਇਜ਼ਾਜ਼ਤ ਨਹੀਂ ਦਿੰਦੀ , ਤੇ ਕੁਜ ਵੇਹਲ ਨਹੀਂ ਮਿਲਦੀ"|
    ਸੰਪਾਦਕ :- ਉਹ ਦਿਲਗੀਰ ਪਰਚੇ ਦਾ ਸੰਪਾਦਕ ਹੈ ਤੇ ਉਸ ਦਾ ਪੱਧਰ ਉਚਾ ਰੱਖਣ ਲਯੀ ਮਿਹਨਤ ਕਰਦਾ ਹੈ |
    ਉਰਦੂ ਦੇ ਖਤਮ ਹੋਣ ਦਾ ਝੋਰਾ :- ਉਸ ਨੂੰ ਉਰਦੂ ਝੀ ਸ਼ਾਹੀ ਜਬਾਨ ਦੇ ਹੋਲੀ ਹੋਲੀ ਖਤਮ ਹੋਣ ਦਾ ਡਾਰ ਵੀ ਹੈ |

  39. (ੲ) ਮਹੇਸ਼ੀ

    Answer:

    ਮਹੇਸੀ 'ਇਕ ਹੋਰ ਨਵਾਂ ਸਾਲ' ਦਾ ਇਕ ਗੌਣ ਪਾਤਰ ਹੈ | ਉਸ ਦੀ ਇਕ ਮਾਂ ਹੈ ਜੋ ਕੇ ਉਸ ਦੇ ਰਿਸ਼ਤੇ ਲਯੀ ਕੁੜੀ ਲਾਭ ਰਹੀ ਹੈ | ਉਸ ਦਾ ਸ਼ਰੀਰ ਭਰਾ ਤੇ ਰੰਗ ਗੋਰਾ ਹੈ ਤੇ ਮਾਹੇਸੀ ਆਪ ਅੱਠਵੀ ਫੇਲ ਹੈ ਤੇ ਇਕ ਅੱਖ ਤੋਂ  ਭੇਂਗਾ ਹੈ ਉਸ ਦੀ ਆਪਣੀ ਦੁਕਾਨ ਹੈ |
    ਕਾਮ ਕਰਨ ਵਾਲਾ :- ਮਾਹੇਸੀ ਆਪਣਾ ਕੰਮ ਕਰਦਾ ਹੈ | ਉਸ ਦੀ ਦੁਕਾਨ ਹੈ ਕਿਉਕਿ ਉਹ ਇਕ ਅੱਖ ਤੋਂ ਭੇਂਗਾ ਹੈ ਇਸ ਕਰਕੇ ਉਸ ਦੀ ਮਾਂ ਨੇ ਉਸ ਨੂੰ ਦੁਕਾਨ ਖੋਲ ਕੇ ਦਿਤੀ ਹੈ |
    ਅੱਖ ਦਾ ਨੁਕਸ਼ :- ਮਾਹੇਸੀ ਦੀ ਇਕ ਅੱਖ ਵਿਚ ਨੁਕਸ਼ ਹੈ ਉਹ ਭੇਂਗਾ ਹੈ ਇਸ ਕਰਕੇ ਉਸ ਨੂੰ ਰਿਸ਼ਤਾ ਨਹੀਂ ਹੁੰਦਾ |
    ਵੱਧ ਪੜਿਆ ਲਿਖਿਆ ਨਾ ਹੋਣਾ :- ਉਹ ਪੜਿਆ ਵੀ ਨਹੀਂ ਵੱਧ ਇਸ ਕਰਕੇ ਉਸ ਨੂੰ ਰਿਸ਼ਤਾ ਨਹੀਂ ਹੋ ਰਿਹਾ ਉਹ ਇਕ ਅੱਖ ਤੋਂ ਭੇਂਗਾ ਹੈ ਇਸ ਕਰਕੇ ਉਸ ਦੀ ਮਾਂ ਨੇ ਉਸ ਨੂੰ ਦੁਕਾਨ ਖੋਲ ਕੇ ਦਿਤੀ ਹੈ | ਉਸ ਦੀ ਆਪਣੀ ਦੁਕਾਨ ਹੈ |ਉਸ ਦੀ ਇਕ ਮਾਂ ਹੈ ਜੋ ਕੇ ਉਸ ਦੇ ਰਿਸ਼ਤੇ ਲਯੀ ਕੁੜੀ ਲਾਭ ਰਹੀ ਹੈ |

  40. 11. ਹੇਠ ਲਿਖੇ ਵਾਰਤਾਲਾਪਾਂ ਵਿੱਚੋਂ ਕਿਸੇ ਇੱਕ ਦੀ ਸੰਗ ਸਹਿਤ ਵਿਆਖਿਆ ਲਗ-ਪਗ 40 ਸ਼ਬਦਾਂ ਵਿੱਚ ਲਿਖੋ :

    (ੳ) "ਕਿਥੇ ਰਾਜਾ ਭੋਜ, ਕਿੱਥੇ ਗੰਗੂ ਤੇਲੀ ........ ਅਸੀਂ ਤਾਂ ਉਹਨਾਂ ਦੇ ਪਾਸਕੂ ਵੀ ਨਹੀਂ, ਮਿੰਦਰ ਦੀ ਝਾਈ । 

    Answer:

    ਪ੍ਰਸੁੰਗ :- ਇਸ ਸ਼ਬਦ ਨਿਰੰਜਨ ਤਸਮਿਆ ਦੇ ਨਾਵਲ 'ਇਕ ਹੋਰ ਨਵਾਂ ਸਾਲ' ਵਿਚ ਬੰਤੇ ਦੇ ਰਿਖਸ਼ੇ ਉਤੇ ਸਵਾਰ ਪਤੀ ਆਪਣੇ ਪਤੀ ਨੂੰ ਓਦੋ ਕਹਿੰਦਾ ਹੈ ਜਦੋ ਉਹ ਕਹਿੰਦਾ ਹੈ ਕਿ ਅਮਰੀਕਾ ਦੇ ਮੁਕਾਬਲੇ ਸਾਡਾ ਦੇਸ਼ ਵੀ ਕੋਯੀਏ ਘਾਟ ਆਮਿਰ ਨਹੀਂ |
     ਵਿਆਖਿਆ :- ਪਤੀ ਆਪਣੇ ਪਤਨੀ ਨੂੰ ਕਹਿੰਦਾ ਹੈ ਕਿ ਸਾਡਾ ਦੇਸ਼ ਅਮਰੀਕਾ ਦੀ ਅਮੀਰੀ ਦੇ ਮੁਕਾਬਲੇ ਬਹੁਤ ਥੱਲੇ ਹੈ ਅਸੀਂ ਓਹਨਾ ਦੀ ਜਰਾ ਜਿਨੀ ਵੀ ਬਰਾਬਰੀ ਨਹੀਂ ਕਰ ਸਕਦੇ | ਅਸੀਂ ਤਾਂ ਬਹੁਤ ਹੇਠਲੇ ਦਰਜੇ ਦੇ ਗਰੀਬ ਹਾਂ |

  41. (ਅ) "ਸਾਨੂੰ ਪਿੰਡਾਂ ਆਲਿਆਂ ਨੂੰ ਤਾਂ ਕੁਝ ਸਮਝਦੇ ਈ ਨਹੀਂ, ਇੱਕ ਤਾਂ ਮੂੰਛਦੇ ਐ ਸਾਡੇ ਅਰਗਿਆਂ ਨੂੰ, ਦੂਜਾ ਟਿੱਚਰਾਂ ਕਰਦੇ ਆ ।"

    Answer:

    ਪ੍ਰਸੁੰਗ :- ਇਹ ਸ਼ਬਦ ਨਿਰੰਜਨ ਤਸਨਾਮ ਦੇ ਨਾਵਲ 'ਇਕ ਹੋਰ ਨਵਾਂ ਸਾਲ' ਵਿਚ ਅੱਖਾਂ ਦੇ ਹਸਪਤਾਲ ਆਪਣੀ ਪਤਨੀ ਦੀ ਦੇਖ ਭਾਲ ਲਈ ਜਾਣ ਖਾਤਿਰ ਬੰਤੇ ਦੇ ਰਿਕਸ਼ੇ ਵਿਚ ਬੈਠ ਇਕ ਬੁੱਢੇ ਨੇ ਕਹੇ | ਉਹ ਦੱਸਦਾ ਹੈ ਹ ਹਸਪਤਾਲ ਦਾ ਡਾਕਟਰ ਤਾਂ ਚੰਗਾ ਹੈ ਪਾਰ ਉਪਰਲੇ ਕੰਮ ਕਰਨ ਵਾਲੇ ਰਿਸ਼ਵਤ ਖੋਰ ਹਨ | 
     ਵਿਆਖਿਆ :- ਬੁੱਢੇ ਨੇ ਕਿਹਾ ਕਿ ਹਸਪਤਾਲ ਵਿਚ ਉਪਰਲੇ ਕੰਮ ਕਰਨ ਵਾਲੇ ਓਹਨਾ ਨੂੰ ਕੁਜ ਸਮਜਦੇ ਹੀ ਨੀ | ਉਸ ਸਾਥੋਂ ਪੈਸੇ ਵੀ ਲੈਂਦੇ ਹਨ ਤੇ ਨਾਲ ਮਖੌਲ ਵੀ ਕਰਦੇ ਹਨ ਉਹ ਤਾਂ ਸਿਰਫ ਅਮੀਰਾਂ ਦੀ ਹੀ ਪ੍ਰਵਾਹ ਕਰਦੇ ਹਨ |

Question paper 2

  1. 1 ਵਸਤੂਨਿਸਠ ਪਰਸਿ :
    (ਉ) ਵਿਜੀਰਾ ਘਰੋ ਖਕਹੜੇ ਸੰਦ ਲੈ ਕੇ ਖਿਆ ਸੀ?

    Answer:

  2. (ਅ) ਬੰਤੇ ਦੇ ਖਕੰਨੇ ਮੁੰਡੇ ਤੇ ਖਕੰਨੀਆਾ ਕੁੜੀਆਾ ਸਨ?
     

    Answer:

  3. (ਇ) ਗੁਰੂ ਅਮਰਦਾਸ ਜੀ ਦੀ ਬਾਣੀ ਕਹੜੀ ਹੈ ?
    (i) ਸੋ ਕਿਉਂ ਮੰਦਾ ਆਖਿਆ           (ii) ਪਾਵਣ ਗੁਰੂ ਪਾਣੀ ਪਿਤਾ 
    (iii) ਮਿਠ ਬੋਲੜਾ ਜੀ ਹਖਰ ਸਜਣੁ (iv) ਅਨੰਦ ਭਇਆ ਮੇਰੀ ਮਾਏ ।

    Answer:

  4. (ਹ) ਮਨਜੀਤ, ਨਹਾਲ ਕੌਰ ਦੀ ਕੀ ਲੱਗਦੀ ਸੀ?

    Answer:

  5. (ਕ) ਅਮਰੀਕ ਦੀ ਸੋਚਣੀ ਅਨੁਸਾਰ ਪਓ ਕਹੋ-ਜਹੇ ਹੋਣੇ ਚਾਹੀਦੇ ਹਨ ?
     

    Answer: