Solved question paper for PUNJABI-B Mar-2018 (PSEB 10th)

PUNJABI-B

Previous year question paper with solutions for PUNJABI-B Mar-2018

Our website provides solved previous year question paper for PUNJABI-B Mar-2018. Doing preparation from the previous year question paper helps you to get good marks in exams. From our PUNJABI-B question paper bank, students can download solved previous year question paper. The solutions to these previous year question paper are very easy to understand.

These Questions are downloaded from www.brpaper.com You can also download previous years question papers of 10th and 12th (PSEB & CBSE), B-Tech, Diploma, BBA, BCA, MBA, MCA, M-Tech, PGDCA, B-Com, BSc-IT, MSC-IT.

Print this page

Question paper 1

  1. 1.ਵਸਤੁਨਿਸ਼ਠ ਪ੍ਰਸ਼ਨ :

    (ੳ) ਭਾਸ਼ਾ ਦੀ ਧੁਨੀ ਨੂੰ ਲਿਖਤੀ ਰੂਪ ਦੇਣ ਵਾਲੇ ਚਿੰਨ੍ਹਾਂ ਨੂੰ ਕੀ ਕਹਿੰਦੇ ਹਨ ?

    (i) ਅੱਖਰ ਜਾਂ ਵਰਨ           (ii) ਸ਼ਬਦ

    (iii) ਨਾਂਵ                        (iv) ਕਿਰਿਆ

    Answer:

    ਅੱਖਰ ਜਾਂ ਵਰਨ 

  2. (ਅ) ਉੱਤਮ ਪੁਰਖ ਚੁਣੋ :

    (i) ਮੈਂ?ਅਸੀ/ਸਾਡਾ/ਸਾਡੇ                (ii) ਤੂੰ  ਤੁਸੀਂ

    (iii) ਉਹ                                  (iv) ਆਹ 

    Answer:

    ਮੈਂ?ਅਸੀ/ਸਾਡਾ/ਸਾਡੇ 

  3. (ਇ) ਸਾਡੇ ਸੰਵਿਧਾਨ ਅਨੁਸਾਰ ਭਾਰਤ ਵਿੱਚ ਪ੍ਰਵਾਨਿਤ ਭਾਸ਼ਾਵਾਂ ਕਿੰਨੀਆਂ ਹਨ? 

    Answer:

    22 ਭਾਸ਼ਾਵਾਂ

  4. (ਸ) ਪੰਜਾਬੀ ਦੀ ਟਕਸਾਲੀ ਬੋਲੀ ਕਿਹੜੀ ਹੈ?

    Answer:

    ਮਾਝੀ |

  5. (ਹ) ਉ ਨਾਲ ਕਿਹੜੀ-ਕਿਹੜੀ ਲਗ ਲੱਗਦੀ ਹੈ?

    Answer:

    ਔਂਕੜ , ਦੁਲੈਂਕੜ ਅਤੇ ਹੋੜਾ |

  6. (ਕ) ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹੁੰਦੇ ਹਨ? 

    Answer:

    ਪੰਜ ਪ੍ਰਕਾਰ ਦੇ |

  7. (ਖ) ਮੈਂ ਸਾਰੀ ਚਿੱਠੀ ਪੜ੍ਹ ਲਈ ਹੈ । ਇਸ ਵਾਕ ਦੀ ਕਿਰਿਆ ਇਕਹਿਰੀ ਹੈ ਜਾਂ ਸੰਯੁਕਤ?

    Answer:

    ਸੰਯੁਕਤ

  8. (ਗ) "ਰਾਮ ਤੇ ਸ਼ਾਮ ਪੜ੍ਹ ਰਹੇ ਹਨ । ਵਾਕ ਵਿੱਚੋਂ ਯੋਜਕ ਚੁਣੋ ॥

    Answer:

    ਤੇ

  9. (ਘ) "ਸਕੂਲ ਦੀ ਘੰਟੀ ਵੱਜ ਚੁੱਕੀ ਹੈ ।ਵਾਕ ਕਿਹੜੇ ਕਾਲ ਨਾਲ ਸੰਬੰਧਿਤ ਹੈ ? 

    Answer:

    ਭੂਤਕਾਲ 

  10. (੩) ਆਥਣ ਸ਼ਬਦ ਦਾ ਸਮਾਨਾਰਥਕ ਸ਼ਬਦ ਲਿਖੋ

    Answer:

    ਸ਼ਾਮ 

  11. 2. ਹੇਠ ਲਿਖੇ ਵਿਸ਼ਿਆਂ ਵਿੱਚੋਂ ਕਿਸੇ ਇੱਕ ਵਿਸ਼ੇ ਉੱਤੇ ਲਗ-ਪਗ 400 ਸ਼ਬਦਾਂ ਦਾ ਲੇਖ ਲਿਖੋ :

    (ਉ) ਡਾ. ਰਬਿੰਦਰ ਨਾਥ ਟੈਗੋਰ       

    Answer:

    ਮਹਾਨ ਲੇਖਕ , ਕਲਾਕਾਰ ਤੇ ਦੇਸ਼ ਭਗਤ :- ਡਾ. ਰਵਿੰਦਰ ਨਾਥ ਟੈਗੋਰ ਲੇਖਕ ਕਲਾਕਾਰ ਤੇ ਦੇਸ਼ ਭਗਤ ਹੋਏ ਸਨ | ਆਪ ਦੀ ਬਹੁਤ ਪ੍ਰਸਿੱਧੀ ਇਕ ਮਹਾਨ ਕਵੀ ਹੋਣ ਕਰਕੇ ਹੈ | ਉਂਝ ਆਪ ਨੇ ਸਾਹਿਤ ਦੇ ਰੂਪ ਨੂੰ ਆਪਣਾ ਕੇ ਬੜੀ ਸਫਲਤਾ ਨਾਲ ਲਿਖਿਆ | ਇਸ ਤੋਂ ਇਲਾਵਾ ਆਪ ਉਘੇ ਸੰਗੀਤਕਾਰ ਤੇ ਵਿਲੱਖਣ ਚਿਤਰਕਾਰ ਵੀ ਸਨ | ਭਾਰਤ ਡਾ ਰਾਸ਼ਟਰੀ ਗੀਤ 'ਜਨ ਗਨ ਮਨ ...... ' ਆਪ ਦੀ ਹੀ ਰਚਨਾ ਹੈ | ਆਪ ਦੀ ਕਵਿ ਰਚਨਾ 'ਗੀਤਾਂਜਲੀ' ਉਪਰ ਨੋਬਲ ਪੁਰਸਕਾਰ ਪ੍ਰਾਪਤ ਹੋਇਆ ਹੈ |
    ਜਨਮ ਅਤੇ ਬਚਪਨ :-ਰਵਿੰਦਰ ਨਾਥ ਟੈਗੋਰ ਡਾ ਜਨਮ 7 ਮਈ 1861 ਨੂੰ ਕਲਕੱਤਾ ਵਿਚ ਸ਼੍ਰੀ ਦੇਵਿੰਦਰ ਨਾਥ ਠਾਕੁਰ ਦੇ ਘਰ ਹੋਇਆ | ਅਮੀਰ ਪਰਿਵਾਰ ਹੋਣ ਦੇ ਨਾਲ ਆਪ ਨੂੰ ਘਰ ਵਿਚ ਹੀ ਸਾਹਿਤਕ ਤੇ ਕਲਮੇ ਵਾਤਾਵਰਣ ਵੀ ਪ੍ਰਾਪਤ ਹੋਇਆ | ਆਪ ਅਜਾਦ ਸੁਭਾ ਵਾਲੇ ਬੱਚੇ ਸਨ | ਆਪ ਖੁਲੀਆਂ ਤੇ ਕੁਦਰਤੀ ਦ੍ਰਿਸ਼ਾਂ ਵਾਲਿਆਂ ਥਾਵਾਂ ਨੂੰ ਬਹੁਤ ਪਸੰਦ ਕਰਦੇ ਸਨ | ਆਪ ਅੰਮ੍ਰਿਤਸਰ ਆਏ ਤੇ ਸ਼੍ਰੀ ਹਰਮਿੰਦਰ ਸਾਹਿਬ ਦੇ ਵਾਤਾਵਰਣ ਤੋਂ ਬਹੁਤ ਪ੍ਰਭਾਵਿਤ ਹੋਏ |
    ਵਿੱਦਿਆ :- ਆਪ ਨੇ ਮੁਢਲੀ ਵਿੱਦਿਆ ਵਧੇਰੇ ਕਰਕੇ ਘਰ ਵਿਚ ਹੀ ਅਧਿਆਪਕ ਤੋਂ ਪ੍ਰਾਪਤ ਕੀਤੀ | 17 ਸਾਲ ਦੀ ਉਮਰ ਵਿਚ ਆਪ ਉਚੇਰੀ ਵਿੱਦਿਆ ਲਈ ਇੰਗਲੈਂਡ ਚਲੇ ਗਏ | ਆਪ ਦੀ ਵਧੇਰੇ ਰੁਚੀ ਸਾਹਿਤ ਰੁਚੀ ਸਾਹਿਤ ਅਤੇ ਕਲਾ ਵਿਚ ਸੀ | ਜਿਸ ਕਰਕੇ ਆਪ ਨੇ ਪੜਾਈ ਵਿਚਾਲੇ ਹੀ ਛੱਡ ਦਿਤੀ |
    ਸਾਹਿਤ ਰਚਨਾ :- ਆਪ ਨੇ ਛੋਟੀ ਉਮਰ ਵਿਚ ਹੀ ਸਾਹਿਤ ਰਚਨਾ ਆਰੰਭ ਕਰ ਦਿਤੀ | ਉਹਨਾਂ ਆਪਣੀ ਰਚਨਾ ਡਾ ਮਾਧਿਅਮ ਆਪਣੀ ਮਾਂ-ਬੋਲੀ ਨੂੰ ਬਣਾਇਆ ਤੇ ਸਾਹਿਤ ਦੇ ਹੋਰ ਰੂਪ ਕਵਿਤਾ , ਨਾਵਲ , ਨਾਟਕ , ਇਕਾਂਗੀ ਕਹਾਣੀ ਤੇ ਨਿਮਭੰਡ ਵਿਚ ਰਚਨਾ ਕੀਤੀ | ਆਪ ਨੂੰ ਵਧੇਰੇ ਪ੍ਰਸਿੱਧੀ ਇਕ ਕਵਿ ਦੇ ਰੂਪ ਵਿਚ ਪ੍ਰਾਪਤ ਹੋਈ | 1913 ਵਿਚ ਆਪ ਦੇ ਕਾਵਿ - ਸੰਗ੍ਰਹਿ ' ਗੀਤਾਂਜਲੀ ' ਨੂੰ ਨੋਬਲ ਪੁਰਸਕਾਰ ਪ੍ਰਾਪਤ ਹੋਇਆ | ਆਪ ਨੇ ਬੱਚਿਆਂ ਲਈ ਵੀ ਸਾਹਿਤ ਰਚਨਾ ਕੀਤੀ | ਆਪ ਦੀ ਪ੍ਰਸਿੱਧ ਕਹਾਣੀ 'ਕਾਬਿਲ ਵਾਲਾ' ਉਤੇ ਫਿਲਮ ਵੀ ਬਣ ਚੁਕੀ ਹੈ | 'ਗੋਰਾ' ਤੇ 'ਡਾਕ ਘਰ' ਆਪ ਦੀਆਂ ਪ੍ਰਸਿੱਧ ਰਚਨਾਵਾਂ ਹਨ |
    ਹੋਰਨਾਂ ਕਲਾਵਾਂ ਵਿਚ ਰੁਚੀ :- ਟੈਗੋਰ ਹੋਰਨਾਂ ਕਲਾਵਾਂ ਵਿਚ ਬਹੁਤ ਹੀ ਰੁਚੀ ਲੈਂਦੇ ਸਨ | ਆਪ ਦੇ ਬਣਾਏ ਚਿਤਰ , ਚਿਤਰਕਲਾ ਵਿਚ ਵਿਸ਼ੇਸ਼ ਸਥਾਨ ਰੱਖਦੇ ਹਨ | ਸੰਗੀਤ ਦੇ ਖੇਤਰ ਵਿਚ ਆਪ ਦੀਆਂ ਬਣਾਈਆਂ ਧੁਨਾਂ ਰਵਿੰਦਰ ਸੰਗੀਤ ਵਜੋਂ ਪ੍ਰਸਿੱਧ ਹਨ |
    ਸਿੱਖਿਆ ਦੇ ਖੇਤਰ ਵਿਚ ਸਥਾਨ :- ਆਪ ਆਪਣੇ ਸਮੇ ਦੇ ਸਕੂਲਾਂ ਵਿਚ ਸਿੱਖਆਂ ਦੇਣ ਦੇ ਢੰਗ ਤੋਂ ਸੰਤੁਸ਼ਟ ਨਹੀਂ ਸਨ | ਆਪ ਨੇ ਆਪਣੇ ਵਿਚ ਟੀਕੇ ਹੋਏ ਸਪੁਨ ਨੂੰ 1901 ਵਿਚ ਸ਼ਾਂਤੀ ਨਿਕੇਤਨ ਨਾ ਡਾ ਸਕੂਲ ਸਥਾਪਿਤ ਕਰ ਕੇ ਪੂਰਾ ਕੀਤਾ | ਇਸ ਸਕੂਲ ਦੀ ਵਿਸ਼ੇਸ਼ਤਾ ਇਹ ਸੀ ਕਿ ਇਸ ਵਿਚ ਮੁਫ਼ਤ ਪੜਾਈ ਕਰਾਈ ਜਾਂਦੀ ਸੀ |
    ਮਾਂ ਬੋਲੀ ਲਈ ਪਿਆਰ :- ਟੈਗੋਰ ਦੇ ਮਨ ਵਿਚ ਆਪਣੀ ਮਾਂ - ਬੋਲੀ ਲਈ ਅਥਾ ਪਿਆਰ ਸੀ | ਉਹ ਹੋਰਨਾਂ ਪ੍ਰਾਤਾਂ ਦੇ ਲੇਖਕਾਂ ਨੂੰ ਵੀ ਆਪਣੀ ਮਾਂ - ਬੋਲੀ ਵਿਚ ਲਿਖਣ ਲਈ ਪ੍ਰੇਰਦੇ ਸਨ | ਪ੍ਰਸਿੱਧ ਐਕਟਰ ਬਲਰਾਜ ਸ਼ਾਨੀ ਤੇ ਨਾਟਕਕਾਰ ਬਲਵੰਤ ਗਾਰਗੀ ਨੂੰ ਆਪਣੀ ਮਾਂ - ਬੋਲੀ ਵਿਚ ਲਿਖਣ ਦੀ ਪ੍ਰੇਰਨਾ ਆੱਪ ਪਾਸੋ ਹੀ ਪ੍ਰਾਪਤ ਹੋਈ | ਆਪ ਦਾ ਪਾਕ  ਵਿਚਵਾਸ਼ ਸੀ ਕਿ ਮਾਂ - ਬੋਲੀ ਵਿਚ ਦਿਤੀ ਸਿਖਿਆ ਹੀ ਸਭ ਤੋਂ ਵੱਧ ਪ੍ਰਭਾਵਸ਼ਾਲੀ ਹੁੰਦੀ ਹੈ |
    ਦੇਸ਼ ਭਾਰਤੀ :- ਆਪ ਨੇ ਸਰਾਰਮ ਰਾਜਨੀਤੀ ਵਿਚ ਹਿਸਾ ਨਹੀਂ ਲਿਆ | ਅੰਗਰੇਜ ਸਰਕਾਰ ਨੇ ਆਪ ਦੀ ਮਹਾਨਤਾ ਅਗੇ ਸਰ ਝੁਕੌਂਦੇਆਂ ਆੱਪ ਨੂੰ ਸਰ ਦਾ ਖਿਤਾਬ ਦਿੱਤੋ ਪਰ 13 ਅਪ੍ਰੈਲ 1919 ਨੂੰ ਜਾਲਿਆਵਾਲਾਬਾਗ ਦੇ ਦੁਖਾਂਤ ਬਾਰੇ ਸੁਨ ਕੇ ਆਪ ਦੀ ਆਤਮਾ ਕੰਬ ਉਠਿ ਤੇ ਆਪ ਨੇ ਰੋਸ ਵਜੋਂ ਸਰ ਦਾ ਖਿਤਾਬ ਵਾਪਸ ਕਰ ਦਿੱਤੋ | ਮਹਾਤਮਾ ਘੰਡੀ ਆਪ ਨੂੰ ਸਤਿਕਾਰ ਨਾਲ 'ਗੁਰੂਦੇਵ' ਕਹਿੰਦੇ ਸਨ | 
    ਦੇਹਾਂਤ :- 1941 ਈ: ਵਿਚ ਇਸ ਮਹਾਨ ਬੁਧੀਜੀਵੀ , ਸਾਹਿਤਕਾਰ ਤੇ ਕਲਾਕਾਰ ਦਾ ਦੇਹਾਂਤ ਹੋ ਗਿਆ , ਜਿਸ ਨਾਲ ਮਾਂ - ਬੋਲੀ ਦਾ ਉਪਾਸ਼ਕ , ਮਾਨਵੀ ਕਦਰਾਂ - ਕੀਮਤਾਂ ਨੂੰ ਪਛਾਨਣ ਵਾਲਾ ਤੇ ਕੋਮਲ - ਭਾਵੀ ਮਨੁੱਖ ਸਾਡੇ ਕੋਲੋਂ ਸਦਾ ਲਈ ਵਿਛੜ ਗਿਆ |

  12. (ਅ) ਪੰਜਾਬ ਦੀਆਂ ਖੇਡਾਂ

    Answer:

    ਖੇਡਾਂ ਤੇ ਜੀਵਨ :- ਖੇਡਾਂ ਮਨੁੱਖੀ ਸਰੀਰ ਨੂੰ ਬਲ ਅਤੇ ਰੂਹ ਨੂੰ ਖੇੜਾ ਦਿੰਦਿਆਂ ਹਨ | ਖੇਡਣਾ ਮਨੁੱਖ ਦੀ ਬੁਨਿਆਦੀ ਰੁਚੀ ਹੈ | ਖੇਡਾਂ ਪੰਜਾਬੀ ਜੀਵਨ ਦਾ ਅਨਿੱਖੜਵਾਂ ਅੰਗ ਹਨ | ਪੰਜਾਬ ਦੀਆ ਖੇਡਾਂ ਬੱਚਿਆਂ ਲਈ ਵੀ ਹਨ ਤੇ ਬੁਢੀਆਂ ਲਈ ਵੀ | ਬੱਚਿਆਂ ਦੀ ਲੁਕਣ ਮੀਚੀ ਤੋਂ ਸ਼ੁਰੂ ਹੋ ਕੇ ਗੱਬਰੂਆਂ ਦੀ ਸਾਂਝੀ ਪਾਕਿ ਖੇਡ ਕਬੱਡੀ ਤਾਂ ਅਨੇਕਾਂ ਖੇਡਾਂ ਪੰਜਾਬ ਦੇ ਪਿੰਡਾਂ ਵਿਚ ਖੇਡੀਆਂ ਜਾਂਦੀਆਂ ਹਨ ਬੁਢੇ ਬਾਰਾਂ ਠੀਕਰੀ ਬਾਰਾਂ ਟਾਹਣੀ , ਤਾਸ, ਸ਼ਤਰੰਜ ਆਦਿ ਤੋਂ ਆਨੰਦ ਪ੍ਰਾਪਤ ਕਰਦੇ ਹਨ |
    ਕਬੱਡੀ :- ਕਬੱਡੀ ਪੰਜਾਬ ਦੀ ਸਬ ਤੋਂ ਮਹੱਤਵਪੂਰਨ ਲੋਕ ਖੇਡ ਹੈ | ਪੰਜਾਬ ਦਾ ਕੋਈ ਵਿਅਕਤੀ ਅਜਿਹਾ ਨਹੀਂ , ਜਿਸ ਨੇ ਆਪਣੇ ਜੀਵਨ ਵਿਚ ਕਦੇ ਕਬੱਡੀ ਨਾ ਖੇਡੀ ਹੋਵੇ , ਇਸ ਵਿਚ ਦੋ ਟੀਮ ਇਕ ਦਾਇਰੇ ਵਿਚ ਹੁੰਦੇ ਬਣਾ ਕੇ ਖੇਡਦੇ ਹਨ | ਇਕ ਟੀਮ ਦਾ ਇਕ ਖਿਡਾਰੀ ਕਬੱਡੀ ਕਬੱਡੀ ਕਰਦਾ ਦੂਜੀ ਧਿਰ ਉਪਰ ਧਾਵਾ ਬੋਲ ਕੇ ਕਿਸੇ ਇਕ ਖਿਡਾਰੀ ਨੂੰ ਹੱਥ ਲਾ ਕੇ ਇਕੋ ਦਮ ਵਾਪਸ ਪਰਤ ਕੇ ਨੰਬਰ ਬਣਾਉਣ ਦਾ ਯਤਨ ਕਰਦਾ ਹੈ | ਇਸ ਯਤਨ ਵਿਚ ਜੇਕਰ ਉਸ ਨੂੰ ਦੂਜੀ ਧਿਰ ਵੱਲ ਵਾਪਸ ਨਾ ਪਰਤਾਂ ਦੇਵੇ ਤੇ ਉਸ ਦਾ ਦਮ ਟੁੱਟ ਜਾਵੇ , ਤਾਂ ਨੰਬਰ ਦੂਜੀ ਧਿਰ ਨੂੰ ਮਿਲ ਜਾਂਦਾ ਹੈ | ਇਸ ਖੇਡ ਨੂੰ ਤਕੜੇ ਪੰਜਾਬੀ ਹੀ ਖੇਡ ਸਕਦੇ ਹਨ |
    ਸੋਚ ਪੱਕੀ :- ਇਹ ਮਾਲਵੇ ਦੀ ਖੇਡ ਹੈ | ਇਸ ਵਿਚ ਇਕ ਪਾਸੇ ਦਾ ਖਿਡਾਰੀ ਦੂਜੇ ਪਾਸੇ ਵਾਲੇ ਖਿਡਾਰੀ ਦੀ ਛਾਤੀ ਤੇ ਧਫੇ ਮਾਰਦਾ ਹੋਇਆ ਉਸ ਨੂੰ ਪਿਛਾਂਹ ਧੱਕਦਾ ਹੈ ਤੇ ਦੂਜਾ ਉਸ ਦੀ ਵੀਣੀ ਫੜਦਾ ਹੈ | ਜਾਂ ਵਾਲਾ ਵਿਟੀ ਛੁਡਾਉਂਦਾ ਹੈ | ਇਸ ਤਰਾਂ ਇਸ ਵਿਚ ਖਿਡਾਰੀ ਦੇ ਬਲ ਦੀ ਪ੍ਰੀਖਿਆ ਹੁੰਦੀ ਹੈ | 
    ਲੂਣ ਤੇ ਲਲ਼ੇ :- ਇਸ ਖੇਡ ਵਿਚ ਖਿਡਾਰੀ ਜਮੀਨ ਵਿਚ ਖੁਤੀਆਂ ਕੱਢ ਕੇ ਆਪਣੇ ਖੁੰਡਿਆਂ ਸੈਟ ਓਹਨਾ ਕੋਲ ਖੜੇ ਹੋ ਜਾਂਦੇ ਹਨ | ਇਕ ਖਿਡਾਰੀ ਖਿਦੋ ਨੂੰ ਖੂੰਡਾ ਮਾਰਦਾ ਹੈ | ਦੈ ਵਾਲਾ ਉਸ ਨੂੰ ਨਾਸ ਕੇ ਫੜਦਾ ਹੈ ਤੇ ਨੇੜੇ ਦੇ ਖਿਡਾਰੀ ਦੇ ਮਾਰਦਾ ਹੈ | ਜੇਕਰ ਖਿਦੋ ਖਿਡਾਰੀ ਦੇ ਲੱਗ ਜਾਵੇ , ਤਾਂ ਦਾਈ ਉਸ ਦੇ ਸਰ ਆ ਜਾਂਦੀ ਹੈ ਤੇ ਪਹਿਲਾਂ ਦਾਈ ਖੂੰਡਾ ਲਾ ਕੇ ਖੁਤੀ ਦੀ ਰਾਖੀ ਕਰਦਾ ਹੈ | ਜੇਕਰ ਦਾਈ ਵਾਲਾ ਕਿਸੇ ਖਿਡਾਰੀ ਦਾ ਲਲਾ , ਮੱਲ ਲਵੇ ਤਾਂ ਵੀ ਦਾਈ ਅਗਲੇ ਦੇ ਸਰ ਆ ਜਾਂਦੀ ਹੈ | 
    ਡੰਡ ਪਲਾਂਡੜਾ :- ਇਹ ਗਰਮੀਆਂ ਦੀ ਰੁੱਤ ਦੁਪਹਿਰ ਦੇ ਸਮੇ ਛੱਪੜਾਂ ਦੇ ਕੰਡੇ ਬੋਹੜ ਦੇ ਰੁੱਖ ਉਤੇ ਖੇਡੀ ਜਾਂਦੀ ਹੈ | ਖਿਡਾਰੀ ਇਕ ਰੁੱਖ ਉਤੇ ਛੱਡ ਜਾਂਦੇ ਹਨ | ਰੁੱਖ ਹੇਠਾਂ ਇਕ ਗੋਲ ਦਾਇਰਾ ਵਾਹ ਕੇ ਉਸ ਵਿਚ ਇਕ ਡੰਡਾ ਰੱਖ ਦਿੱਤਾ ਜਾਂਦਾ ਹੈ ਇਕ ਖਿਡਾਰੀ ਡੰਡਾ ਲੱਤ ਹੇਠੋ ਘੁਮਾ ਕੇ ਦੂਰ ਸੁਟਦਾ ਹੈ ਤੇ ਫਰ ਰੁੱਖ ਚੜ ਜਾਂਦਾ ਹੈ ਖਿਡਾਰੀ ਰੁੱਖ ਦੀਆਂ ਟਾਹਣੀਆਂ ਤੋਂ ਹੇਠਾਂ ਲਮਕ ਕੇ ਹੇਠਾਂ ਛਾਲਾਂ ਮਾਰਦੇ ਹਨ | ਜਿਸ ਖਿਡਾਰੀ ਨੂੰ ਦਾਈ ਵਾਲਾ ਹੱਥ ਲੱਗ ਜਾਵੇ ਉਸ ਦੇ ਸਰ ਦਾਈ ਆ ਜਾਂਦੀ ਹੈ | 
    ਅਖਰੋਟ :- ਅਖਰੋਟ ਵੀ ਬੱਚਿਆਂ ਅਤੇ ਗੱਬਰੂਆਂ ਦੀ ਹਤਮਾਂ ਪਿਆਰੀ ਖੇਡ ਹੈ | ਇਸ ਵਿਚ ਨਿਸ਼ਾਨਾ ਲਾਉਣ ਦਾ ਅਭਿਆਸ ਹੁੰਦਾ ਹੈ | ਇਸ ਵਿਚ ਖੁਤੀ ਕੱਢ ਕੇ ਕੁੱਜ ਦੂਰੀ ਤੋਂ ਲਾਈਨ ਖਿੱਚ ਕੇ ਖੜੇ ਹੋ ਕੇ ਅਖਰੋਟ ਸੁਟੇ ਜਾਂਦੇ ਹਨ | ਵਾਰੀ ਮਿਥਣ ਲਈ ਇਚੀਆਂ ਜਾਂਦਾ ਹੈ | ਸਾਰੇ ਖਿਡਾਰੀ ਵਾਰੀ ਵਾਰੀ ਆਪਣੇ ਅਖਰੋਟ ਖੁਤੀ ਵੱਲ ਸੁੱਟਦੇ ਹਨ | ਜਿਸ ਦਾ ਅਖਰੋਟ ਖੁਤੀ ਵਿਚ ਪਾ ਜਾਵੇ ਉਹ ਮੀਦੀ ਕਹਾਉਂਦਾ ਹੈ ਤੇ ਵਾਰੀ ਲੈਂਦਾ ਹੈ | ਖੁਤੀ ਦੇ ਸਬ ਤੋਂ ਨੇੜੇ ਅਖਰੋਟ ਸੁੱਟਣ ਵਾਲਾ ਦੋਗੀ ਉਸਤੋਂ ਅਗਲੇ ਨੂੰ ਤੇਗੀ ਤੇ ਉਸ ਤੋਂ ਦੂਰ ਵਾਲਾ ਚੋਗੀ ਕਹਾਉਂਦਾ ਹੈ | ਜਿੰਨੇ ਅਖਰੋਟ ਖੁਤੀ ਵਿਚ ਪੈ ਜਾਂ ਉਹ ਉਸ ਦੇ ਹੋ ਜਾਂਦੇ ਹਨ | 
    ਕੂਕਾਂ ਕਾਂਗੜੇ :- ਇਹ ਪੰਜਾਬੀਆਂ ਦੇ ਮਨ ਭਾਉਂਦੀ ਖੇਡ ਹੈ |ਇਸ ਵਿਚ ਲੁਕਾਉਣ ਤੇ ਖੇਡਾਂ ਦੀ ਰੁਚੀ ਜਗਾਉਣ ਦੇ ਨਾਲ ਹੀ ਗਿਣਤੀ ਦਾ ਅਭਿਆਸ ਵੀ ਹੁੰਦਾ ਹੈ | ਇਹ ਖੇਡ ਘਰਾਂ ਤੇ ਗਲੀਆਂ ਵਿਚ ਖੇਡੀ ਜਾਂਦੀ ਹੈ | ਖਿਡਾਰੀ ਦੋ ਟੋਲੀਆਂ ਬਣਾ ਕੇ ਦੋ ਹਿਸਿਆਂ ਵਿਚ ਵੰਡੇ ਜਾਂਦੇ ਹਨ ਤੇ ਦੋਵੇਂ ਟੋਲੀਆਂ ਇਕ ਇਕ ਹਿਸਾ ਮੱਲ ਲੈਂਦੀਆਂ ਹਨ | ਇਕ ਜਾਣਾ ਕੂਕਾਂ ਕਾਂਗੜੇ ਪੈਟ ਪਟੀਲੇ ਆਖਦਾ ਹੈ | ਤੇ ਦੋਵੇਂ ਟੋਲੀਆਂ ਆਪਣੇ ਆਪਣੇ ਪਾਸੇ ਜਾ ਕੇ ਕੋਲਿਆਂ ਜਾ ਸਲੇਟਿਆਂ ਨਾਲ ਲੁਕਵੀਆਂ ਥਾਂਵਾਂ ਤੇ ਵੱਧ ਤੋਂ ਵੱਧ ਲੀਕਾਂ ਮਾਰਦੀਆਂ ਹਨ | ਜਿਹੜੀ ਟੋਲੀ ਲਿਕਾ ਲਾਹੁਣ ਦਾ ਕੰਮ ਮੁਕਾ ਲੈਂਦੀ ਹੈ ਉਸ ਦਾ ਮੈਂਬਰ ਵੰਡ ਵਾਲੀ ਥਾਂ ਤੇ ਕੂਕ ਕਾਂਗੜਾ ਪੱਟ ਪਟੀਲੇ ਦਾ ਹੋਕਾ ਦਿੰਦਾ ਹੈ | ਹੋਕਾ ਸੁਨ ਕੇ ਦੂਜੀ ਟੋਲੀ ਦੇ ਖਿਡਾਰੀ ਵੀ ਓਥੇ ਪਹੁੰਚ ਜਾਂਦੇ ਹਨ | 
    ਬੱਚਿਆਂ ਦੀਆਂ ਖੇਡਾਂ :- ਇਹਨਾਂ ਤੋਂ ਬਿਨਾ ਪੰਜਾਬ ਵਿਚ ਲੁਕਣ ਮਿਟੀ, ਛੂਹਣ ਛੁਹਾਈ , ਭੰਡਾ ਭੰਡਾਰਿਆਂ , ਉੱਚ ਨੀਚ , ਖਾਨ ਘੋੜੀ , ਤੇਰਾ ਮੇਲ ਮੇਲ ਨਹੀਂ , ਬਾਂਦਰ ਕਿਲਾ ਆਦਿ ਬੱਚਿਆਂ ਦੁਆਰਾ ਖੇਡੀਆਂ ਜਾਨ ਵਾਲਿਆਂ ਖੇਡਾਂ ਹਨ | ਬਚੇ ਇਹ ਸਭ ਖੇਡਾਂ ਵਿਚ ਬਹੁਤ ਖੁਸ਼ੀ ਮਹਿਸੂਸ ਕਰਦੇ ਹਨ |
    ਸਰ ਅੰਸ਼ :- ਇਹਨਾਂ ਤੋਂ ਇਲਾਵਾ ਪੰਜਾਬ ਦੀਆਂ ਹੋਰ ਵੀ ਬਹੁਤ ਖੇਡਾਂ ਹਨ | ਇਹ ਸਾਡਾ ਗੌਰਵਮਈ ਵਿਰਸਾ ਹਨ | ਅਜੇ ਕਲ ਇਹਨਾਂ ਪੁਰੰਟਾਂ ਖੇਡਾਂ ਸੀ ਥਾਂ ਨਵੀਆਂ ਖੇੜਿਆਂ ਖੇਡਾਂ ਜਾਂਦੀਆਂ ਹਨ | ਅਜੋਕੇ ਬੱਚਿਆਂ ਨੂੰ ਇਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਰਹੀ ਇਹ ਖਾਦਾਂ ਤਾਂ ਇਕ ਕਿਸਮ ਨਾਲ ਅਲੋਪ ਹੋ ਗਈਆਂ ਹਨ | 

  13. (ਇ) ਬੇਰੁਜ਼ਗਾਰੀ  

    Answer:

    ਜਾਣ - ਪਛਾਣ :- ਬੇਰੋਜਗਾਰੀ ਦੁਨੀਆਂ ਭਰ ਦੇ ਦੇਸ਼ਾਂ ਵਿਚ ਦਿਨ ਪ੍ਰਤੀ ਦਿਨ ਵੱਧ ਰਹੀ ਹੈ , ਪਰ ਭਾਰਤ ਵਿਚ ਇਸ ਦੇ ਵਧਣ ਦੀ ਰਫਤਾਰ ਸਭ ਦੇਸ਼ਾਂ ਨਾਲੋਂ ਵਧੇਰੇ ਤੇਜ ਹੈ | ਇਸ ਦਾ ਜੋ ਭਿਆਨਕ ਰੂਪ ਵਰਤਮਾਨ ਸਮੇ ਵਿਚ ਡਿਕੈ ਦੇ ਰਿਹਾ ਹੈ , ਇਹੋ ਜੇਹਾ ਪਹਿਲਾਂ ਕਦੇ ਵੀ ਵੇਖਣ ਵਿਚ ਨਹੀਂ ਸੀ ਆਇਆ |
    ਵਿਕਸਿਤ ਉਦਯੋਗਿਕ ਦੇਸ਼ ਵਿਚ ਚਾਕਰੀ ਬੇਰੋਜਗਾਰੀ ਹੈ , ਜਦ ਕਿ ਭਾਰਤ ਵਿਚ ਇਸ ਦਾ ਸਰੂਪ ਚਿਤ੍ਰਕਾਲੀਂਨ ਹੈ | ਭਾਰਤ ਵਿਚ ਇਸ ਦੇ ਕਈ ਰੂਪ ਹਨ | ਜਿਵੇਂ ਮੋਸਮੀ ਬੇਰੋਜਗਾਰੀ ਛਿਪੀ ਹੋਈ ਬੇਰੋਜਗਾਰੀ ਤੇ ਅਲਾਪ ਬੇਰੋਜਗਾਰੀ | ਬੇਰੋਜਗਾਰੀ ਦੇ ਇਹ ਟਿਨੇ ਰੂਪ ਭਾਰਤ ਦੇ ਪਿੰਡਾਂ ਦੀ ਕਿਸਾਨੀ ਵਿਚ ਮਿਲਦੇ ਹਨ |
    ਬੇਰੋਜ਼ਗਾਰਾਂ ਦੀ ਗਿਣਤੀ :- ਪਹਿਲੀ ਪੰਜ ਸਾਲਾਂ ਯੋਜਨਾ ਅਰਥਾਤ 1956 ਈ: ਦੇ ਅੰਤ ਵਿਚ 53 ਲੱਖ ਆਦਮੀ ਬੇਕਾਰ ਸਨ ਪਰ 1998 ਦੇ ਰੋਜਗਾਰ ਦਫਤਰਾਂ ਦੇ ਰਿਕਾਡ ਸਨ 4 ਕਰੋੜ ਬੇਰੋਜ਼ਗਾਰਾਂ ਦੇ ਨਾ ਰਜਿਸਟਰ ਸਨ | ਸਤੰਬਰ 2002 ਵਿਚ ਇਹ ਗਿਣਤੀ ਘਾਟ ਕੇ 3 ਕਰੋੜ 45 ਲੱਖ ਰਹਹਿ ਗਈ | ਪਰ ਇਸ ਦਾ ਮਤਲਬ ਇਹ ਨਹੀਂ ਕਿ ਸਾਡੇ ਦੇਸ਼ ਵਿਚ ਬੇਰੋਜਗਾਰੀ ਘਾਟ ਗਈ ਹੈ | ਬਹੁਤੇ ਬੇਰੋਜਗਾ ਸਰਕਾਰੀ ਦਫਤਰਾਂ ਤੋਂ ਨਿਰਾਸ਼ ਹੋ ਚੁਕੇ ਹਨ ਤੇ ਬਹੁਤੇ ਅਜਿਹੇ ਹਨ ਜਿਨ੍ਹਾਂ ਨੂੰ ਰੋਜਗਾਰ ਦਫਤਰਾਂ ਦਾ ਰਾਹ ਵੀ ਨਹੀਂ ਪਤਾ | ਪ੍ਹੜੇ ਲਿਖੇ ਤੇ ਸਿਖਲਾਈ ਪ੍ਰਾਪਤ ਬੇਰੋਜ਼ਗਾਰਾਂ ਦੀ ਗਿਣਤੀ ਦਿਨੋ - ਦਿਨ ਵੱਡ ਰਹੀ ਹੈ | ਭਾਰਤ ਵਿਚ ਰੁਜਗਾਰ ਦੀ ਭਾਲ ਵਿਚ ਧੜਾਂ - ਧੜ ਵਿਦੇਸ਼ਾਂ ਵੱਲ ਭੱਜ ਰਹੇ ਨੋਜਵਾਨਾ ਨੂੰ ਵੀ ਬੇਰੋਜ਼ਗਾਰਾਂ ਵਿਚ ਹੀ ਸ਼ਾਮਿਲ ਕਰਨਾ ਚਾਹੀਦਾ ਹੈ |
    ਕਾਰਨ :- ਭਾਰਤ ਵਿਚ ਬੇਰੋਜਗਾਰੀ ਵਿਚ ਵਾਧੇ ਦਾ ਮੁਖ ਕਾਰਨ ਅਬਾਦੀ ਵਿਚ ਵਾਧੇ ਦਾ ਮੁਖ ਕਾਰਨ ਵਿਸਫੋਟ ਵਾਧਾ ਹੈ | 1951 ਵਿਚ ਭਾਰਤ ਦਾ ਅਬਾਦੀ ਕੇਵਲ 36 ਕਰੋੜ ਸੀ , ਪਰੰਤੂ ਇਹ 2.5% ਸਾਲਾਨਾ ਡਾਰ ਨਾਲ ਵਧਦੀ ਅਜੇ 130 ਕਰੋੜ ਨੂੰ ਢੁਕ ਚੁਕੀ ਹੈ | ਅਬਾਦੀ ਦੇ ਇਸ ਤੇਜ ਵਾਧੇ ਨੇ ਯੋਜਨਾਵਾਂ ਵਿਚ ਬੇਰੋਜਗਾਰੀ ਨੂੰ ਦੂਰ ਕਰਨ ਲਈ ਮਿੱਠੇ ਟੀਚੇ ਪੂਰੇ ਨਹੀਂ ਹੋਣ ਦਿਤੇ | ਇਸ ਦੇ ਨਾਲ ਹੀ ਸਾਡੇ ਦੇਸ਼ ਵਿਚ ਆਰਥਿਕ ਵਿਕਾਸ ਦੀ ਮੱਧਮ ਰਫਤਾਰ , ਪਲਾਨਾ ਦੀ ਅਸਫਲਤਾ , ਖੇਤੀਬਾੜੀ ਦੇ ਵਿਕਾਸ ਵੱਲ ਲੋੜੀਂਦਾ ਧਯਾਨ ਨਾ ਦਿੱਤੋ ਜਾਣ, ਲਘੂ ਤੇ ਕੁਟਿਰ ਉਦਯੋਗਾਂ ਪ੍ਰਤੀ ਅਣਗਹਿਲੀ , ਉਦਯੋਗਿਕ ਵਿਕਾਸ ਦੀ ਨੀਵੀ ਦਰ , ਪੂੰਜੀ ਤੇ ਨਿਵੇਸ਼ ਦੀ ਘਾਟ , ਕੁਦਰਤੀ ਸਾਧਨਾ ਦੀ ਅਧੂਰੀ ਵਰਤੋਂ , ਦੋਸ਼ਪੂਰਨ  ਸਿੱਖਿਆ ਪ੍ਰਣਾਲੀ ਆਦਿ ਇਹੋ ਹੀ ਕਾਰਨ ਹਨ ਕਿ ਬੇਰੋਜਗਾਰੀ ਦਿਨ ਵਧਦੀ ਜਾ ਰਹੀ ਹੈ | ਅੱਜ ਤੋਂ ਵੀਹ ਸਾਲ ਪਹਿਲਾਂ ਜਿਥੇ ਰੋਜਗਾਰਾਂ ਵਿਚ ਵਾਧਾ 2.2% ਸਾਲਾਨਾ ਸੀ ਹੁਣ ਘਾਟ ਕੇ 1.1% ਸਾਲਾਨਾ ਰਹਿ ਗਿਆ ਹੈ | ਅਰਥਾਤ ਵਰਤਮਾਨ ਸਰਕਾਰ ਦੁਆਰਾ ਭਾਰਤ ਵਿਚ ਆਰਥਿਕ ਵਿਕਾਸ ਹੋਣ ਦੀਆਂ ਟਾਹਰਾਂ ਮਾਰਨ ਦੇ ਬਾਵਜੂਦ ਰੋਜਗਾਰ ਦੇ ਮੌਕੇ ਅੱਧੇ ਰਹਹਿ ਗਏ ਹਨ |
    ਉਪਾ :- ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਰੋਜਗਾਰ ਪ੍ਰਦਾਨ ਕਰਨਾ ਹਰ ਸਰਕਾਰ ਦਾ ਨੈਤਿਕ ਫਰਜ ਹੈ | ਇਸ ਲਈ ਦ੍ਰਿੜ ਇਰਾਦੇ ਤੇ ਠੋਸ ਕਾਰਵਾਈ ਦੀ ਜਰੂਰਤ ਹੈ | ਬੇਰੋਜਗਾਰੀ ਨੂੰ ਦੂਰ ਕਰਨ ਲਈ ਅਸੀਂ ਹੇਠ ਕੁਜ ਸੁਝਾਂ ਦਿੰਦੇ ਹਾਂ | 
      ਸਰਕਾਰਾਂ ਵਲੋਂ ਬੇਰੋਜਗਾਰੀ ਨੂੰ ਦੂਰ ਕਰਨ ਲਈ ਸ਼ੁਰੂ ਕੀਤੀਆਂ ਭਿਨ ਭਿਨ ਯੋਜਨਾਵਾਂ ਬਿਨਾ ਕਿਸੇ ਸਾਰਥਿਕ ਆਰਥਿਕ ਨੀਤੀ ਦੇ ਠੁਸ ਹੋ ਕੇ ਰਹਹਿ ਗਈਆਂ ਹਨ ਤੇ ਰਹਿੰਦੀ ਕਸਰ ਕਾਗਜ਼ੀ ਕਾਰਵਾਈਆਂ ਤੇ ਭ੍ਰਿਸ਼ਟਾਚਾਰ ਨੇ ਪੂਰੀ ਕਰ ਦਿਤੀ ਹੈ ਬੇਰੋਜਗਾਰੀ ਨੂੰ ਦੂਰ ਕਰਨ ਲਈ ਸਭ ਤੋਂ ਜਰੂਰੀ ਗੱਲ ਦੇਸ਼ ਦੀ ਵੱਧ ਰਹੀ ਅਬਾਦੀ ਤੇ ਕਾਬੂ ਪਾਉਣਾ ਹੈ | ਆਰਥਿਕ ਵਿਕਾਸ ਲਈ ਵੱਧ ਤੋਂ ਵੱਧ ਕਿਰਤ ਪ੍ਰਧਾਨ ਤਕਨੀਕਾਂ ਨੂੰ ਅਪਣਾਉਣਾ ਚਾਹੀਦਾ ਹੈ | ਖੇਤੀਬਾੜੀ ਤੇ ਉਦਯੋਗਾਂ ਦਾ ਤੇਜੀ ਨਾਲ ਵਿਕਾਸ ਕਰਨਾ ਅਤੇ ਲਘੂ ਤੇ ਕੁਟਿਰ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਪੁਖਤਾ ਕਦਮ ਉਠਾਉਣੇ ਚਾਹੀਦੇ ਹਨ | ਇਸ ਦੇ ਨਾਲ ਹੀ ਵਿੱਦਿਆ ਪ੍ਰਣਾਲੀ ਦਾ ਸੁਧਾਰ ਕਰਕੇ ਇਸ ਨੂੰ ਰੁਜਗਾਰਮੁਖੀ ਬਣਾਉਣਾ ਚਾਹੀਦਾ ਹੈ | ਦੇਸ਼ ਦੇ ਤੇਜ ਆਰਥਿਕ ਉਨਤੀ ਲਈ ਬਹੁਮੁਖੀ ਅਤੇ ਤੇਜ ਸਨਅਤੀਕਰਨ ਬਹੁਤ ਜਰੂਰੀ ਹੈ | ਇਸ ਨਾਲ ਰੁਜਗਾਰ ਦੇ ਨਵੇਂ ਰਸਤੇ ਖੁੱਲਣਗੇ ਅਤੇ ਪਹਾੜੀਆਂ ਲਿਖੀਆਂ ਤੇ ਨਿਪੁਨ ਕਾਰੀਗਰਾਂ ਨੂੰ ਰੁਜਗਾਰ ਪ੍ਰਾਪਤ ਹੋਵੇਗਾ | ਪੇਂਡੂ ਬੇਰੋਜਗਾਰੀ ਨੂੰ ਦੂਰ ਕਰਨ ਲਈ ਲੋਕਾਂ ਨੂੰ ਕਾਰਖਾਨਿਆਂ ਵਿਚ ਕਮ ਦੇਣਾ ਚਾਹੀਦਾ ਹੈ | ਸ਼ਹਿਰਾਂ ਅਤੇ ਪਿੰਡਾਂ ਵਿਚ ਰੋਜਗਾਰ ਦਫਤਰਾਂ ਦਾ ਜਾਲ ਵਿਛੌਣਾ ਚਾਹੀਦਾ ਹੈ | 
    ਸਾਰ ਅੰਸ਼ :- ਉਪਰੋਕਤ ਸਾਰੀ ਵਿਚਾਰ ਦਾ ਸਿੱਟਾ ਇਹ ਨਿਕਲਦਾ ਹੈ ਕਿ ਭਾਰਤ ਵਿਚ ਬੇਰੋਜਗਾਰੀ ਦੀ ਸਮਸਿਆ ਬਹੁਤ ਗੰਭੀਰ ਰੂਪ ਅਖਤਿਆਰ ਕਰ ਚੁਕੀ ਹੈ ਜੇਕਰ ਇਸ ਦਾ ਫੋਰੀ ਤੌਰ ਤੇ ਹੱਲ ਨਾ ਕੀਤਾ ਗਿਆ , ਤਾਂ ਇਸ ਦੇ ਹੱਲ ਲਈ ਅਜਿਹੇ ਅਜਿਹੇ ਠੋਸ ਤੇ ਪੁਖਤਾ ਕਦਮ ਉਠਾਏ , ਜਿਸਦੇ ਸਾਰਥਿਕ ਨਤੀਜੇ ਨਿਕਲਣ |    

  14. (ਸ) ਇੰਟਰਨੈਟ

    Answer:

    ਜਾਣ ਪਛਾਣ :- ਇੰਟਰਨੇਟ ਉਸ ਵਿਵਸਥਾ ਦਾ ਨਾ ਹੈ , ਜਿਸ ਰਹੀ ਦੁਨੀਆਂ ਭਰ ਦੇ ਕੰਪਿਊਟਰ ਤੇ ਮੋਬਾਈਲ ਇਕ ਦੂਜੇ ਨਾਲ ਜੁੜੇ ਹੋਏ ਹਨ ਤੇ ਓਹਨਾ ਇਕ ਦੂਜੇ ਨੂੰ ਸੰਦੇਸ਼ ਭੇਜ ਕੇ ਪ੍ਰਾਪਤ ਕਰ ਸਕਦੇ ਹਨ | ਅਤੇ ਇਕ ਦੂਜੇ ਵਿਚ ਮੌਜੂਦ ਸੂਚਨਾ ਦਾ ਯਾਦਾਂ ਪ੍ਰਦਾਨ ਕਰ ਸਕਦੇ ਹਨ | ਇਸ ਵਿਚ ਇਕ ਤਰਾਂ ਉਹ ਫਾਈਬਰ ਅਪਟਿਕ ਫੋਨ - ਲਾਇਨ , ਸੈਟੇਲਾਈਟ ਸੰਬੰਧਾਂ ਤੇ ਹੋਰਨਾਂ ਮਾਧਿਅਮ ਦੁਆਰਾ ਆਪਸ ਵਿਚ ਗੱਲਾਂ ਕਰਦੇ ਹਨ | ਇਹ ਇਕ ਅਜਿਹਾ ਮਾਧਿਅਮ ਹੈ , ਜਿਸ ਰਹੀ ਅਸੀਂ ਦੁਨੀਆਂ ਵਿਚ ਕਿਸੇ ਵੀ ਥਾਂ ਬੈਠੇ ਆਪਣੇ ਮਿੱਤਰਾਂ , ਰਿਸ਼ਤੇਦਾਰਾਂ ਤੇ ਭਾਈਵਾਲ ਨਾਲ ਗੱਲਾਂ ਬਾਤਾਂ ਕਰ ਸਕਦੇ ਹਾਂ ਜਾਂ ਓਹਨਾ ਨੂੰ ਸੂਚਨਾ ਭੇਜ ਸਕਦੇ ਹਾਂ | ਇੰਟਰਨੇਟ ਨੂੰ ਸਮੇ ਦਾ ਨਾਸ਼ ਕਰਨ ਵਾਲਾ ਤਾਂ ਮੰਨਿਆ ਹੀ ਜਾਂਦਾ ਹੈ ਪ੍ਰੰਤੂ ਇਹ ਭਵਿੱਖ ਦੀ ਅਜੇਹੀ ਟੈਚਨੋਲੋਜੀ ਹੈ ਜਿਹੜੀ ਸਾਡੀ ਤੇ ਸਾਡੇ ਬੱਚਿਆਂ ਦੀ ਜਿੰਦਗੀ ਨੂੰ ਨਿਸ਼ਚੇ ਹੀ ਤੇਜ , ਸੁਚੇਤ ਤੇ ਖੂਬਸੂਰਤ ਬਣਾਏਗੀ |
    ਇੰਟਰਨੇਟ ਕਿ ਹੈ ? :- ਇੰਟਰਨੇਟ ਦੀ ਪਰਿਭਾਸ਼ਾ ਇਸ ਤਰਾਂ ਕੀਤੀ ਜਾ ਸਕਦੀ ਹੈ , " ਇਹ ਇਕ ਡਾਟਾ ਸੰਚਾਰ ਸਿਸਟਮ ਹੈ, ਜਿਹੜਾ ਕਿ ਵੱਖ ਵੱਖ ਥਾਵਾਂ ਦਾ ਇਕ ਨੈੱਟਵਰਕ ਤਿਆਰ ਕਰਦਾ ਹੈ |" ਇਹ ਨੈੱਟਵਰਕ ਲੋਕਲ (LAN) ਅਤੇ ਚੋੜੇ ਖੇਤਰ (WAN) ਜਾਂ ਸੰਸਾਰ ਵਿਆਪੀ (WWW) ਹੋ ਸਕਦਾ ਹੈ | ਸਰਲ ਰੂਪ ਨੈੱਟਵਰਕ ਲਈ ਘਟੋਂ ਘਟ ਦੋ ਕੰਪਿਊਟਰ ਦੀ ਜਰੂਰਤ ਹੈ , ਜਿਹੜੇ ਇਕ ਤਾਰ ਨਾਲ ਜਾ ਤਾਰ ਤੋਂ ਬਿਨਾ ਆਪਸ ਵਿਚ ਜੁੜ ਕੇ ਸੂਚਨਾ ਦਾ ਅਦਾਨ- ਪ੍ਰਦਾਨ ਕਰਦੇ ਹਨ | ਪ੍ਰੰਤੂ ਇਸ ਦਾ ਗੁੰਜਾਲਦਾਰ ਰੂਪ ਇੰਟਰਨੇਟ ਕਹਾਉਂਦਾ ਹੈ ਜਿਸ ਦਾ ਪਸਾਰ ਵਿਸ਼ਵ ਵਿਆਪੀ ਹੁੰਦਾ ਹੈ | ਅੱਜ ਕਲ ਇਹ ਸੇਵਾ ਸਮਾਰਟ ਮੋਬਾਈਲ ਫੋਨਾਂ ਉਤੇ ਵੀ ਉਪਲਬਧ ਹੈ |
    ਇੰਟਰਨੇਟ ਦੀ ਪਹਿਲੀ ਪੀੜੀ  :- ਆਰੰਭ ਤੋਂ ਹੀ ਇੰਟਰਨੇਟ ਸਾਡੇ ਲਈ ਬਹੁਤ ਫਾਇਦੇਮੰਦ ਸਿੱਧ ਹੋਇਆ | ਆਰੰਭ ਵਿਚ ਕੀਤੀ ਇੰਟਰਨੇਟ ਦੀ ਵਰਤੋਂ ਬਹੁਤ ਗੁਪਤ ਰੂਪ ਵਿਚ ਕੀਤੀ ਜਾਂਦੀ ਹੈ ਅਤੇ ਇਹ ਸਿਸਟਮ ਮੁਖ ਤੋਰ ਤੇ ਸਰਕਾਰੀ ਸੰਸਥਾਵਾਂ ਵਿੱਦਿਅਕ ਸੰਸਥਾਵਾਂ ਤੇ ਖੋਜ ਸੰਸਥਾਵਾਂ ਦੁਆਰਾ ਹੀ ਜਾਣਿਆ ਅਤੇ ਵਰਤਿਆ ਜਾਂਦਾ ਹੈ | ਇਸ ਦੀ ਮੁਢਲੀ ਵਰਤੋਂ e-mail  ਲਈ ਵੀ ਕੀਤੀ ਜਾਂਦੀ ਹੈ | ਇਸ ਤਰਾਂ ਇਸ ਦੀ ਨਿਜੀ ਜਾਂ ਵਣਜ ਵਪਾਰ ਲਈ ਵਰਤੋਂ ਉਤੇ ਰੋਕਣ ਲੱਗੀਆਂ ਹੋਇਆਂ ਹਨ | ਇਸ ਨੂੰ ਇੰਟਰਨੇਟ ਦੀ ਪਹਿਲੀ ਪੀੜੀ ਕਿਹਾ ਜਾ ਸਕਦਾ ਹੈ | 
    ਦੂਜੀ ਪੀੜੀ ਦਾ ਇੰਟਰਨੇਟ :- ਦੂਜੀ ਪੀੜੀ ਦੇ ਇੰਟਰਨੇਟ ਦਾ ਆਰੰਭ ਬੀਤੀ ਸਦੀ ਦੇ ਅੰਤਿਮ ਦਹਾਕੇ ਦੇ ਸ਼ੁਰੂ ਵਿਚ , ਜਿਸ ਨਾਲ ਇਸ ਦੀ ਵਰਤੋਂ ਦੀ ਅਜੇ ਦੀ ਖੁਲ ਨਹੀਂ ਸੀ | ਕੁਝ ਸਮੇ ਵਿਚ ਹੀ ਅਮਰੀਕਾ ਵਿਚ ਬਹੁਤ ਸਾਰੀਆਂ ਕੰਪਿਊਟਰ ਸੰਚਾਰ ਸੇਵਾ ਸੰਸਥਾਵਾਂ ਨੇ ਇੰਟਰਨੇਟ ਨਾਲ ਸੰਬੰਧ ਜੋੜਿਆ , ਜਿਸ ਨਾਲ ਕਰੋੜਾਂ ਨਾਲ ਤਕਨੀਕੀ ਲੋਕਾਂ ਨੂੰ ਪਹਿਲੀ ਵਾਰ ਇੰਟਰਨੇਟ ਉਤੇ ਸੰਚਾਰ ਦਾ ਥਾਰਹਾਰਤ ਭਰਿਆ ਮਜਾ ਪ੍ਰਾਪਤ ਹੋਇਆ | ਇਸ ਸਮੇ ਇੰਟਰਨੇਟ ਨੂੰ ਵਪਾਰਕ ਸੰਸਥਾਵਾਂ ਲਈ ਖੋਲ ਦਿੱਤਾ ਗਿਆ | ਜਿਸ ਨਾਲ ਇਹ ਪੂਰੀ ਤਰਾਂ ਆਮ ਲੋਕਾਂ ਤਕ ਪਹੁੰਚ ਗਿਆ , ਜਿਸ ਨਾਲ ਇਸ ਪੂਰੀ ਤਰਾਂ ਆਮ ਲੋਕਾਂ ਤਕ ਪਹੁੰਚ ਗਿਆ | ਇੰਟਰਨੇਟ ਤੋਂ ਸੂਚਨਾ ਲੈਣ ਲਈ ਬਹੁਤ ਸਾਰੇ ਸਟਾਫ ਵੇਅਰ ਪ੍ਰੋਗਰਾਮ ਵਰਤੇ ਜਾਂਦੇ ਹਨ , ਜਿਵੇਂ ਗੋਫਰ ਤੇ www ਆਦਿ | ਇੰਟਰਨੇਟ ਨਾਲ ਜੁੜ ਕੇ ਅਸੀਂ chat ਜਾਂ ਟੈਲੀਫੋਨ ਵੀ ਕਰ ਸਕਦੇ ਹਾਂ ਤੇ ਕੰਮ ਵੀ ਲੈਂਦੇ ਹਾਂ | ਇੰਟਰਨੇਟ ਰਹੀ ਅਸੀਂ ਕਿਸੇ ਵੀ ਵੈਬਸਾਈਟ ਤੋਂ ਕੋਇ ਵੀ ਸੂਚਨਾ ਆਪਣੇ ਕੰਪਿਊਟਰ ਤੇ ਲਿਆ ਸਕਦੇ ਹਾਂ ਤੇ ਜਦੋ ਕੰਪਿਊਟਰ ਨੂੰ ਅਜਿਹਾ ਕੋਈ ਕੰਮ ਦੇ ਦਿੱਤਾ ਜਾਵੇ , ਤਾਂ ਉਹ ਉਸ ਤੋਂ ਇਲਾਵਾ ਹੋਰ ਕੰਮ ਕਰਦਾ ਹੋਇਆ ਵੀ ਜਾਂ ਸੁਤਿਆਂ ਵੀ , ਉਹ ਕੰਮ ਕਰ ਸਕਦਾ ਹੈ | ਅਸੀਂ ਕੰਪਿਊਟਰ ਤੋਂ ਤੇਜੀ ਨਾਲ ਕੰਮ ਲੈਣਾ ਚਾਹੀਏ , ਤਾਂ ਉਸ ਵਿਚ ਅਜਿਹਾ ਪ੍ਰਬੰਧ ਵੀ ਹੁੰਦਾ ਹੈ |
    ਸੰਚਾਰ ਸੇਵਾਵਾਂ :- ਇੰਟਰਨੇਟ ਉਤੇ ਪ੍ਰਾਪਤ ਹੋਣ ਵਾਲਿਆਂ ਸੰਚਾਰ ਸੇਵਾਵਾਂ ਨੂੰ ਅਸੀਂ ਦੋ ਭਾਗਾਂ ਵਿਚ ਵੰਡ ਸਕਦੇ ਹਾਂ | ਹਨ ਵਿੱਚੋ ਇਕ ਹੈ , ਵੇਯਕਤੀ ਤੋਂ ਵਿਅਕਤੀ ਤਕ ਸੰਚਾਰ ਸੇਵਾਵਾਂ , ਜਿਹਨਾਂ ਵਿਚ ਈ-ਮੇਲ , ਗੱਲਬਾਤ ,ਟੈਲੀਫੋਨ |
    ਇਹਨਾਂ ਵਿੱਚੋ ਈ-ਮੇਲ ਦੀ ਵਰਤੋਂ ਸਭ ਤੋਂ ਵੱਧ ਹੁੰਦੀ ਹੈ ਜੋ ਕੇ ਕੰਪਿਊਟਰ ਤੇ ਮੋਬਾਈਲ ਦੋਹਾ ਉਤੇ ਉਪਲਬਧ ਹੈ | ਦੂਜੀ ਸੰਚਾਰ ਸੇਵਾ ਹੈ | ਵਿਅਕਤੀ ਤੋਂ ਗਰੁੱਪ ਤਕ ਇਸ ਇਕ ਵਿਅਕਤੀ ਸੰਸਾਰ ਦੇ ਵੱਖ ਵੱਖ ਥਾਵਾਂ ਤੇ ਬੈਠਾ ਬਹੁਤ ਸਾਰੇ ਵਿਅਕਤੀਆਂ ਜਾ ਗਰੁੱਪ ਨਾਲ ਆਹਮੋ ਸਾਹਮਣੇ ਵਿਚਾਰ - ਵਟਾਂਦਰਾ ਕਰਦਾ ਹੈ | ਇੰਟਰਨੇਟ ਉਤੇ ਈ ਮੇਲ ਤੇ ਭਿਨ ਭਿਨ ਵੈੱਬ ਸਾਈਟ ਰਹੀ ਸੂਚਨਾ ਦਾ ਪ੍ਰਾਪਤ ਹੋਣਾ ਸ਼ਾਇਦ ਇਸ ਦੀ ਲੋਕ ਪ੍ਰੇਅਤਾ ਦਾ ਸਭ ਤੋਂ ਵਡਾ ਕਾਰਨ ਹੈ | ਜਿਸ ਕਰਕੇ ਇੰਟਰਨੈਟ ਹਰ ਘਰ ਵਿਚ ਆਪਣਾ ਸਥਾਨ ਬਣਾ ਰਿਹਾ ਹੈ |
    ਸੋਸ਼ਲ ਮੀਡਿਆ ਦਾ ਵਿਕਾਸ :- ਅੱਜ ਇੰਟਰਨੇਟ ਸੇਵਾ ਜਿਥੇ ਕੰਪਿਊਟਰ ਉਤੇ ਉਪਲਬਧ ਹੈ , ਇੰਟਰਨੇਟ ਵਿਚ ਪੈਦਾ ਹੋ ਰਹੇ ਨਵੇਂ ਝੁਕਾ ਅਤੇ ਤਕਨੇਕਾਂ ਇਸ ਗੱਲ ਦੀਆਂ ਸੂਚਕ ਹਨ ਕਿ ਭਵਿੱਖ ਵਿਚ ਇਸ ਦਾ ਮਨੁੱਖੀ ਜੀਵਨ ਵਿਚ ਕਿੰਨਾ ਮਹੱਤਵਪੂਰਨ ਰੋਲ ਹੋਵੇਗਾ | ਇੰਟਰਨੇਟ ਉਤੋਂ ਖਬਰਾਂ ਦੀ ਤਤਫੱਟ ਆਨਲਾਈਨ ਰਿਪੋਰਟਿੰਗ ਜਾ ਸ਼ਖ਼ਸੀਅਤ ਵੈੱਬ ਕਾਸਟਿੰਗ ਨੇ ਖਬਰਾਂ ਪਚਾਉਣਾ ਦੇ ਖੇਤਰ ਵਿਚ ਨਵੇਂ ਪਸਾਰ ਖੋਲ ਦਿਤੇ ਹਨ ਤੇ ਮਲਟੀਮੀਡੀਆ ਇੰਟਰਨੇਟ ਦਾ ਇਕ ਅਟੁੱਟ ਬਣ ਗਿਆ | ਸੋਸ਼ਲ ਮੀਡੀਆ ਦੇ ਭਿਨ ਭਿਨ ਰੂਪਾਂ ਫਸ ਬੁਕ , ਸਕਾਈਪ , ਟਵਿਟਰ , ਮਈ ਸਪੇਸ ਕਰੋੜਾ ਲੋਕਾਂ ਵਲੋਂ ਵਰਤੋਂ ਕੀਤੀ ਜਾ ਰਹੀ ਹੈ , ਜਿਹਨਾਂ ਰਹੀ ਨਿਜੀ ਜਾਣਕਾਰੀ ਦੇ ਅਦਾਨ ਪ੍ਰਦਾਨ ਤੋਂ ਇਲਾਵਾ ਬਹੁਤ ਸਾਰੇ ਹੋਰ ਕੰਮ ਵੀ ਲਈ ਜਾ ਰਹੇ ਹਨ | 
    ਈ ਕਾਮਰਸ ਦਾ ਵਿਕਾਸ :- ਈ ਕਾਮਰਸ ਦਾ ਵਿਕਾਸ ਇੰਟਰਨੈਟ ਦੀ ਇਕ ਹੋਰ ਹੈਰਾਨ ਕਰਨ ਵਾਲੀ ਦੇਣ ਹੈ , ਜਿਸ ਨਾਲ ਇਸ ਮਾਧਿਅਮ ਦੀ ਸਮਰਥਾ ਦੀ ਖੋਜ ਕਰਨ ਲਈ ਵੱਧ ਤੋਂ ਵੱਧ ਕੰਪਨੀਆਂ ਅਗੇ ਆ ਰਹੀਆਂ ਹਨ ਅਤੇ ਇੰਟਰਨੇਟ ਉਤੇ ਉਹ ਸੱਚਮੁੱਚ ਦੇ ਸ਼ੋ -  ਰੂਮ ਸਥਾਪਿਤ ਕਰ ਰਹੀਆਂ ਹਨ ਜਿਹਨਾਂ ਤਕ ਦੁਨੀਆਂ ਵਿਚ ਕਿਸੇ ਥਾਂ ਇੰਟਰਨੇਟ ਦੀ ਵਰਤੋਂ ਕਰਨ ਵਾਲੇ ਵਿਅਕਤੀ ਮਾਊਸ ਨੂੰ ਕਲਿਕ ਕਰ ਕੇ ਪਹੁੰਚ ਕਰ ਸਕਦਾ ਹੈ ਅਤੇ ਉਸ ਉਤੇ ਇਕਲਾਕਟ੍ਰੋਨਿਕ ਕਤਾਲੋਗ , ਉਤਪਾਦਨ ਤਸਵੀਰਾਂ , ਪ੍ਰਦਰਸ਼ਨ ਅਤੇ ਹੋਰ ਜਾਣਕਾਰੀ ਨੂੰ ਦੇਖ ਆਪਣੇ ਕਰੈਡਿਟ ਕਾਰਡ ਦੀ ਵਰਤੋਂ ਕਰਦਾ ਹੋਇਆ ਕਿਸੇ ਵੀ ਚੀਜ ਨੂੰ ਖਰੀਦਣ ਲਈ ਆਡਰ ਦੇ ਸਕਦਾ ਹੈ | ਬੈਂਕਾਂ ਵਿਚ ਲੈਣ ਦੇਣ ਦਾ ਏ ਟੀ ਐਮ ATM ਇਸੇ ਦਾ ਹੀ ਹਿਸਾ ਹੈ |
    ਮੌਸਮ ਦੀ ਜਾਣਕਾਰੀ :- ਇੰਟਰਨੈਟ ਰਹੀ ਸਾਨੂ ਸਾਡੇ ਕੰਪਿਊਟਰ , ਲੈਪਟਾਪ ਜਾਂ ਮੋਬਾਈਲ ਉਤੇ ਮੌਸਮ , ਆਵਾਜਾਈ ਦੀ ਸਥਿਤੀ ਤੇ ਜੀ ਪੀ ਐਸ ਰਹੀ ਆਪਣੇ ਟਿਕਾਣੇ ਜਾ ਕਿਸੇ ਥਾਂ ਜਾਣ ਲਈ ਰਸਤੇ ਦਾ ਨਿਰਦੇਸ਼ਨ ਮੌਜੂਦ ਰਹਿੰਦਾ ਹੈ ਜਿਸ ਨਾਲ ਅਸੀਂ ਭੁਲਾਂ ਭਟਕਣ ਤੇ ਪੁੱਛ ਗਿੱਛ ਤੋਂ ਬਚ ਕੇ ਅਣਜਾਣ ਥਾਵਾਂ ਉਤੇ ਪਹੁੰਚ ਸਕਦੇ ਹਨ ਜਾ ਓਥੋਂ ਵਿਚਰ ਸਕਦੇ ਹਾਂ |
    ਖ਼ਬਰਦਾਰ ਰਹਿਣ ਦੀ ਲੋੜ :- ਇਸ ਤੋਂ ਇਲਾਵਾ ਇੰਟਰਨੇਟ ਉਤੇ ਭਿਨ ਭਿਨ ਵੈਬਸਾਈਟ ਉਤੇ ਬਹੁਤ ਸਾਰੇ ਗੁਮਰਾਹ ਕਰੁ , ਭੁਚਾਲਤੇ ਅਪਰਾਧਿਕ ਸਮਗਰੀ ਵੀ ਉਪਲਬਧ ਹੈ | ਇਸ ਤੋਂ ਬੱਚਿਆਂ ਤੇ ਨੋਜਵਾਨ ਪੀੜੀ ਨੂੰ ਬਚਾ ਤੇ ਰੱਖਣ ਦੀ ਬਹੁਤ ਲੋੜ ਹੈ | ਇੰਟਰਨੈਟ ਉਤੇ , ਜਦੋ ਅਸੀਂ ਕਿਸੇ ਅਣਜਾਣ ਵਿਅਕਤੀ ਨਾਲ ਗੱਲ ਬਾਤ ਕਰਦੇ ਹਾਂ ਜਾਂ ਉਸ ਨਾਲ ਆਪਣੇ ਸੰਬੰਧ ਸਥਾਪਿਤ ਕਰਦੇ ਹਨ ਤਾਂ ਕਦੇ ਵੀ ਉਸ ਨੂੰ ਆਪਣਾ ਨਾ ,ਪਤਾ , ਫੋਟੋ ,ਕੰਮ ਕਰ ਰੁਚੀਆਂ ਤੇ ਆਦਤਾਂ ਬਾਰੇ ਨਹੀਂ ਦੱਸਣਾ ਚਾਹੀਦਾ ਕਿਉਕਿ ਕਈ ਵਾਰ ਅਗਲੇ ਪਾਸੇ ਬੈਠਾ ਵਿਅਕਤੀ ਅਪਰਾਧੀ ਬਿਰਤੀ ਵਾਲਾ ਵੀ ਹੋ ਸਕਦਾ ਹੈ | ਕਈ ਵਾਰੀ ਉਹ ਵਾਇਰਸ ਜਾਂ ਕਿਸੇ ਹੋਰ ਪ੍ਰਕਾਰ ਦੀ ਨਿਕਸਨ ਪਛਾਉ ਸਮੱਗਰੀ ਵੀ ਭੇਜ ਸਕਦੇ ਹਨ | ਮੋਬਾਈਲ ਇੰਟਰਨੇਟ ਦੇ ਨੁਕਸਾਨ ਇਸ ਤੋਂ ਵੀ ਵਧੇਰੇ ਹਨ | 
    ਸਾਰ ਅੰਸ਼ :- ਇਸ ਤਰਾਂ ਅਸੀਂ ਕਹਿ ਸਕਦੇ ਹਾਂ ਕਿ ਆਊਟ ਵਾਲੇ ਸਮੇ ਵਿਚ ਇੰਟਰਨੈਟ ਸਾਡੇ ਜੀਵਨ ਦੇ ਹਰ ਖੇਤਰ ਵਿਚ ਪਸਰ ਜਾਵੇਗਾ ਤੇ ਇਸ ਨਾਲ ਜੀਵਨ ਮੁਕਾਬਲੇ ਤੇ ਤਣਾਉ ਵਧਣ ਨਾਲ ਭਰਪੂਰ ਹੋਣ ਦੇ ਨਾਲ ਨਾਲ ਤੇਜੀ ਸੁਚੇਤਨਾ ਤੇ ਸਾਵਧਾਨੀ ਨੂੰ ਵੀ ਆਪਣੇ ਵਿਚ ਸਮਾਉਂਦਾ ਹੋਇਆ ਵਿਸ਼ਵ - ਭਾਈਚਾਰੇ ਵਿਚ ਏਕਤਾ , ਸਾਂਝ ਤੇ ਮਿਲਵਰਤਣ ਦਾ ਪਸਾਰ ਕਰੇਗਾ |

  15. (ਹ) ਕਿਸੇ ਇਤਿਹਾਸਿਕ ਸਥਾਨ ਦੀ ਯਾਤਰਾ ॥

    Answer:

    ਜਾਣ - ਪਹਿਚਾਣ :- ਭਾਰਤ ਵਿਚ ਧਾਰਮਿਕ ਅਸਥਾਨ ਤੇ ਯਾਤਰਾ ਦਾ ਇਕ ਲੋਕਾਂ ਦੇ ਸੱਭਿਆਚਾਰਕ ਅਤੇ ਧਾਰਮਿਕ ਜੀਵਨ ਨਾਲ ਬਹੁਤ ਗੂੜ੍ਹਾ ਸੰਬੰਦ ਹੈ | ਹਰ ਧਰਮ ਦੇ ਆਪਣੇ ਆਪਣੇ ਧਾਰਮਿਕ ਅਸਥਾਨ ਹਨ | ਅੰਮ੍ਰਿਤਸਰ ਵਿਸਾਖੇ ਹਰਿਮੰਦਰ ਸਾਹਿਬ ਸਿਖਾਂ ਦਾ ਧਾਰਮਿਕ ਸਥਾਨ ਹੈ |
    ਮੇਰੇ ਆਪਣੇ ਪਿਤਾ ਜੀ ਨਾਲ ਅੰਮ੍ਰਿਤਸਰ ਜਾਣਾ :- ਪਿੱਛਲੇ ਹਫਤੇ ਮੈ ਆਪਣੇ ਪਿਤਾ ਨਾਲ ਅੰਮ੍ਰਿਤਸਰ ਗਿਆ | ਜਦੋ ਅਸੀਂ ਬੱਸ ਵਿਚ ਬੈਠ ਕੇ ਅੰਮ੍ਰਿਤਸਰ ਜਾ ਰਹੇ ਸਾ ਤਾਂ ਮੇਰੇ ਪਿਤਾ ਜੀ ਨੇ ਮੈਨੂੰ ਦਸਿਆ ਕਿ ਅੰਮ੍ਰਿਤਸਰ ਸਿਖਾਂ ਦਾ ਧਾਰਮਿਕ ਅਸਥਾਨ ਹੈ | ਇਸ ਨੂੰ ਚੋਥੇ ਗੁਰੂ ਰਾਮਦਾਸ ਜੀ ਨੇ ਵਸਾਇਆ ਸੀ ਤੇ ਇਸ ਦਾ ਪਹਿਲਾਂ ਨਾ ਰਾਮਦਾਸਪੁਰ ਸੀ | ਫਿਰ ਪਿਤਾ ਜੀ ਨੇ ਮੈਨੂੰ ਬੀਬੀ ਰਜਨੀ ਦੀ ਕਹਾਣੀ ਸੁਣਾਈ ਜਿਸ ਦੇ ਪਤੀ ਦਾ ਓਥੋਂ ਦੀ ਛੱਪੜੀ ਵਿਚ ਨਹਾਉਣ ਨਾਲ ਕੋਹਾੜ ਠੀਕ ਹੋਇਆ ਸੀ | ਓਸੇ ਛੱਪੜੀ ਦੀ ਥਾਂ ਅੱਜ ਕੱਲ ਹਰਮਿੰਦਰ ਸਾਹਿਬ ਜੀ ਦਾ ਅੰਮ੍ਰਿਤਸਰ ਸਰੋਵਰ ਸੁਸ਼ੋਬਿਤ ਹੈ |
    ਸ਼੍ਰੀ ਹਰਮਿੰਦਰ ਸਾਹਿਬ ਪੂਜਣਾ ਤੇ ਇਥੋਂ ਦਾ ਅਦਭੁਤ ਦ੍ਰਿਸ਼ :- ਸਾਡੀ ਬਸ ਅੱਡੇ ਤੇ ਰੁਕੀ ਅਤੇ ਰਿਕਸ਼ਾ ਲੈ ਕੇ ਸਿਧੇ ਹਰਮਿੰਦਰ ਸਾਹਿਬ ਪੁਜੇ | ਹਰਮਿੰਦਰ ਸਾਹਿਬ ਦੀ ਸੀਮਾ ਵਿਚ ਦਾਖਿਲ ਹੋਣ ਤੋਂ ਪਹਿਲਾਂ ਅਸੀਂ ਆਪਣੀਆਂ ਜੁਤੀਆਂ ਬਾਹਰ ਜਮਾ ਕਰਵਾਈਆਂ | ਫਰ ਹੇਠ ਮੂੰਹ ਤੇ ਪੈਰ ਧੋਣ ਤੋਂ ਪਿੱਛੋਂ ਅਸੀਂ ਵਡਾ ਦਰਵਾਜਾ ਲੱਗ ਕੇ ਸਰੋਵਰ ਦੀ ਪਰਿਕਰਮਾ ਵਿਚ ਪਹੁੰਚੇ ਹਰਮਿੰਦਰ ਸਾਹਿਬ ਦੀ ਸੁਨਹਿਰੀ ਇਮਾਰਤ ਜੋ ਕਿ ਸਰੋਵਰ ਦੇ ਵਿਚਕਾਰ ਬਣੀ ਹੋਈ ਹੈ , ਦੇ ਦ੍ਰਿਸ਼ ਦਾ ਮੇਰੇ ਮਨ ਉਪਰ ਬਹੁਤ ਹੀ ਅਦਭੁਤ ਪ੍ਰਭਾਵ ਪਿਆ | ਫਿਰ ਅਸੀਂ ਅਗੇ ਗਏ ਤੇ ਰਸਤੇ ਵਿਚ ਅਸੀਂ ਦੁੱਖ ਭੰਜਨੀ ਬੇਰੀ ਦੇ ਦਰਸ਼ਨ ਕੀਤੇ | ਇਥੇ ਹੀ ਬੀਬੀ ਰਜਨੀ ਦੇ ਪਤੀ ਦਾ ਕੋਹੜ ਠੀਕ ਹੋਏ ਸੀ ਇਥੇ ਹੀ ਇਸਤਰੀਆਂ ਦੇ ਨਹਾਉਣ ਲਈ ਪੋਟਾ ਬਣਿਆ ਹੋਇਆ ਹੈ | ਪਰਿਕਰਮਾ ਵਿਚ ਸੇਵਾਦਾਰ ਐਡਰ ਓਧਰ ਖੜੇ ਸਨ | ਕਈ ਇਸਤਰੀਆਂ ਝਾੜੂ ਫੇਰ ਰਹੀਆਂ ਸਨ | ਹੋਲੀ ਹੋਲੀ ਅਸੀਂ ਉਸ ਅਸਥਾਨ ਤੇ ਪਹੁੰਚੇ ਜਿਥੇ ਬਾਬਾ ਦੀਪ ਸਿੰਘ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ | ਇਥੇ ਇਕ ਗੁਰੂਦਵਾਰਾ ਸਥਾਪਿਤ ਹੈ | ਇਥੇ ਅਸੀਂ ਮੱਥਾ ਟੇਕਿਆ ਤੇ ਫਿਰ ਹਰਿਮੰਦਰ ਸਾਹਿਬ ਵੱਲ ਚਲ ਪਏ ਹਰਿਮੰਦਰ ਸਾਹਿਬ ਦੇ ਦਰ ਉਤੇ ਪੈਰ ਧਿਰਾਂ ਤੋਂ ਪਹਿਲਾਂ ਅਸੀਂ ਮੱਥਾ ਟੇਕਿਆ ਤੇ ਫਿਰ ਅਗੇ ਵੱਧ ਕੇ ਪ੍ਰਸ਼ਾਦ ਚੜਾਇਆ ਤੇ ਕੁਜ ਰੁਪਏ ਚੜਾ ਕੇ ਗੁਰੂ ਗ੍ਰੰਥ ਸਾਹਿਬ ਅਗੇ ਮੱਥਾ ਟੇਕਿਆ | ਹਰਿਮੰਦਿਰ ਸਾਹਿਬ ਦੀ ਇਮਾਰਤ ਦੇ ਅੰਦਰ ਤੇ ਬਾਹਰ ਸੋਨੇ ਦੇ ਪੱਤਰੇ ਚੜੇ ਹੋਏ ਸਨ | ਹਰਿਮੰਦਿਰ ਸਾਹਿਬ ਉਤੇ ਏਨਾ ਸੋਨਾ ਚੜਾਉਣ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ | ਹਰਿਮੰਦਰ ਸਾਹਿਬ ਦੇ ਬਾਹਰ ਸਰੋਵਰ ਵਿਚ ਤਰਦੀਆਂ ਮੱਛੀਆਂ ਬਹੁਤ ਹੀ ਪਿਆਰਿਆਂ ਲੱਗ ਰਹੀਆਂ ਸਨ | ਬਾਹਰ ਨਿਕਲਦੀਆਂ ਅਸੀਂ ਦੋਹਾ ਹੱਥਾਂ ਨਾਲ ਪ੍ਰਸ਼ਾਦ ਲਿਆ |
    ਸਰਬ ਸਾਂਝਾ ਸਥਾਨ :- ਮੇਰੇ ਪਿਤਾ ਜੀ ਨੇ ਦਸਿਆ ਕਿ ਹਰਮਿੰਦਰ ਸਾਹਿਬ ਦੇ ਚਾਰੇ ਦਿਸ਼ਾਵਾਂ ਵੱਲ ਦਰਵਾਜੇ ਇਸ ਗੱਲ ਦਾ ਸੂਚਕ ਹਨ ਕਿ ਇਹ ਸਬ ਦਾ ਸਾਂਝਾ ਹੈ ਤੇ ਇਹ ਕੇਵਲ ਸਿਖਾਂ ਦਾ ਹੀ ਧਰਮ - ਸਥਾਪ ਨਹੀਂ | ਗੁਰੂ ਅਰਜਨ ਦੇਵ ਜੀ ਨੇ ਇਸ ਦੀ ਨੀਂਹ ਆਪਣੇ ਕਿਸੇ ਸਿੱਖ ਤੋਂ ਨਹੀਂ , ਸਗੋਂ ਇਕ ਪ੍ਰਸਿੱਧ ਮੁਸਲਮਾਨ ਫ਼ਕੀਰ ਸਾਈ ਮੀਆਂ ਮੀਰ ਤੋਂ ਰਖਵਾਈ ਸੀ |
    ਅਕਾਲ ਤਖ਼ਤ ਤੇ ਸਿੱਖ ਅਜਾਇਬ ਘਰ :- ਦਰਸ਼ਨੀ ਡਿਉੜੀ ਤੋਂ ਬਾਹਰ ਆ ਕੇ ਅਸੀਂ ਸਾਹਮਣੇ ਅਕਾਲ ਤਖਤ ਦੇ ਦਰਸ਼ਨ ਕਰਨ ਲਈ ਗਏ | ਫਿਰ ਮੇਰੇ ਪਿਤਾ ਜੀ ਮੈਨੂੰ ਸਿੱਖ ਅਜਾਇਬ ਘਰ ਵਿਚ ਲੈ ਗਏ | ਇਸ ਥਾਂ ਅਸੀਂ ਸਿੱਖ ਇਤਿਹਾਸ ਨਾਲ ਸੰਬੰਧਿਤ ਤਸਵੀਰਾਂ , ਪੁਰਾਤਨ ਸਿਖਾਂ ਦੀਆ ਤਸਵੀਰਾਂ , ਗੁਰੂ ਸਾਹਿਬ ਦੀਆਂ ਹੱਥ ਲਿਖਤ  ਤੇ ਹਥਿਆਰ ਆਦਿ ਦੇਖੇ |
    ਹੋਰ ਗੁਰੂਦਵਾਰਿਆਂ ਤੇ ਜਲਿਆਂਵਾਲੇ ਬਾਗ ਦੀ ਯਾਤਰਾ :- ਇਸ ਪਿੱਛੋਂ ਅਸੀਂ ਬਾਬਾ ਅਟੱਲ, ਕੌਂਸਲਰ , ਰਾਮਸਰ , ਵਿਵੇਕਸਰ ਤੇ ਸੰਤੋਖਸਰ ਦੇ ਦਰਸ਼ਨ ਕੀਤੇ | ਫਿਰ ਅਸੀਂ ਜਲਿਆਂਵਾਲੇ ਬਾਗ ਪਹੁੰਚੇ | ਪਿਤਾ ਜੀ ਨੇ ਦਸਿਆ ਕਿ ਇਥੇ 1919 ਦੀ ਵਿਸਾਖੀ ਨੂੰ ਅਰੰਗਜੇਬ ਜਰਨਲ ਡਾਇਰ ਨੇ ਨਿਹੱਥੇ ਭਾਰਤੀਆਂ ਉੱਪਰ ਗੋਲੀਆਂ ਚਲਾ ਕੇ ਓਹਨਾ ਦੇ ਖੂਨ ਦੀਆਂ ਨਦੀਆਂ ਵਗਾਈਆਂ ਸਨ | ਇਸ ਪ੍ਰਕਾਰ ਅੰਮ੍ਰਿਤਸਰ ਦੇ ਧਾਰਮਿਕ ਤੇ ਇਤਿਹਾਸਕ ਸਥਾਨ ਦੇ ਦਰਸ਼ਨ ਕਰਨ ਮਗਰੋਂ ਅਸੀਂ ਬਸ ਵਿਚ ਬੈਠੇ ਤੇ ਘਰ ਵੱਲ ਚੱਲ ਪਏ |

  16. 3. ਆਪਣੇ ਗੂੜੇ ਮਿੱਤਰ/ਸਹੇਲੀ ਨੂੰ ਚਿੱਠੀ ਲਿਖੋ ਕਿ ਉਹ ਪੜ੍ਹਾਈ ਅਤੇ ਖੇਡਾਂ ਵਿੱਚ ਬਰਾਬਰ ਦਿਲਚਸਪੀ ਲਵੋ ।

    Answer:

    ਪ੍ਰੀਖਿਆ ਭਵਨ
    ਜਨਵਰੀ 2018 


    ਪਿਆਰੇ ਸੁਰਿੰਦਰ,
                       ਮੈਨੂੰ ਮਾਤਾ ਜੀ ਦੀ ਚਿਠੀ ਤੋਂ ਪਤਾ ਲਗਾ ਕਿ ਤੇਰੀ ਤਬੀਅਤ ਠੀਕ ਨਹੀਂ ਰਹਿੰਦੀ | ਇਸ ਦਾ ਕਰਨ ਓਹਨਾ ਇਹ ਦਸਿਆ ਕਿ ਤੂੰ ਰਾਤ ਦਿਨ ਪੜਾਈ ਵਿਚ ਸਰ ਸੁਤ ਕੇ ਲੱਗਿਆ ਰਹਿਨਾ | ਤੈਨੂੰ ਖਾਨ ਪੀਣ ਜਾਨ ਅਰਾਮ ਦੀ ਜਰਾ ਵੀ ਸੂਰਤ ਨੀ | ਓਹਨਾ ਮੈਨੂੰ ਦਸਿਆ ਹੈ ਕੇ ਤੇਰੀ ਭੁੱਖ ਘਾਟ ਗਈ ਹੈ ਅਤੇ ਰੰਗ ਪਿਲਾ ਹੋ ਗਿਆ ਹੈ | ਇਹ ਗੱਲਾਂ ਜਾਣ ਕੇ ਮੇਰਾ ਮਨ ਬਹੁਤ ਦੁਖੀ ਹੋਇਆ ਹੈ | ਭਾਵੇਂ ਮੈ ਤੇਰੀ ਪੜਾਈ ਵਿਚ ਲਗਾਂ ਦੀ ਪ੍ਰਸੰਸਾ ਕਰਦਾ ਹਾਂ ਪਰ ਤੈਨੂੰ ਇਹ ਗੱਲ ਨਹੀਂ ਭੁਲਣੀ ਚਾਹੀਦੀ ਕਿ ਸਿਹਤ ਇਕ ਵਡਮੁੱਲਾ ਖਜਾਨਾ ਹੈ | ਇਸ ਨਾਲ ਹੀ ਦੁਨੀਆਂ ਦੇ ਸਾਰੇ ਆਨੰਦ ਮਾਣੇ ਜਾਂਦੇ ਹਨ | ਜੇਕਰ ਤੂੰ ਆਪਣੀ ਸਿਹਤ ਚੰਗੀ ਰੱਖੇਂਗਾ ਤਾਂ ਤੂੰ ਆਪਣੇ ਦਿਮਾਗ ਤੋਂ ਵੀ ਵੱਧ ਕੰਮ ਲੈ ਸਕਦਾ ਹੈ | ਇਸ ਕਰਕੇ ਤੈਨੂੰ ਸਿਹਤ ਦਾ ਪੂਰਾ ਪੂਰਾ ਖ਼ਿਆਲ ਰੱਖਣਾ ਚਾਹੀਦਾ ਹੈ | ਇਸ ਮੰਤਵ ਲਈ ਤੈਨੂੰ ਖੇਡਾਂ ਤੇ ਭੰਗੜਾ ਆਦਿ ਸੱਭਿਆਚਾਰ ਸਰਗਰਮੀਆਂ ਵਿਚ ਭਾਗ ਲੈਣਾ ਚਾਹੀਦਾ ਹੈ | ਇਕ ਵਿਦਿਆਰਥੀ ਲਈ ਖੇਡਾਂ ਤੇ ਸਰਗਰਮੀਆਂ ਵਿਚ ਭਾਗ ਲੈਣਾ ਬਹੁਤ ਜਰੂਰੀ ਹੈ | ਹਨ ਦੀ ਉਸ ਦੇ ਜੀਵਨ ਵਿਚ ਬਹੁਤ ਮਹਾਨਤਾ ਹੈ | ਵਿਦਿਆਰਥੀ ਜੀਵਨ ਦਾ ਅਰਥ ਇਹ ਨਹੀਂ ਕੇ ਹਰ ਸਾਲ ਇਕ ਇਮਤਿਹਾਨ ਪਾਸ ਕਰ ਲਵੇ ਸਗੋਂ ਇਸ ਸਮੇ ਵਿਚ ਨੌਜੁਆਨਾਂ ਨੂੰ ਆਪਣੀ ਦਿਮਾਗੀ ਉਨਤੀ ਨਾਲ ਨਾਲ ਸਰੀਰਕ ਉਨਤੀ ਦਾ ਵੀ ਪੂਰਾ ਪੂਰਾ ਖ਼ਯਾਲ ਰੱਖਣਾ ਚਾਹੀਦਾ ਹੈ ਕਿਉਕਿ ਜਾਂ ਨਾਲ ਜਹਾਨ ਹੈ | 
        ਖੇਡਾਂ ਅਤੇ ਨਾਚ ਸਾਡੇ ਸਰੀਰ ਨੂੰ ਬਹੁਤ ਲਾਭ ਪਹਚਾਉਂਦੇ ਹਨ | ਖੇਡਦੇ ਅਤੇ ਨੱਚਦੇ ਸਮੇ ਦਿਮਾਗ ਲਾਗਭ ਗ ਅਰਾਮ ਕਰਦਾ ਹੈ ਤੇ ਸ਼ਰੀਰ ਹਰਕਤ ਕਰਦਾ ਹੈ | ਖੇਡਾਂ ਦਾ ਮਤਲਬ ਇਹ ਨਹੀਂ ਕੇ ਤੁਸੀਂ ਤੰਸ਼ ਜਾਨ ਵੀ ਡੀ ਊ ਗੇਮ ਖੇਡੋ ਸਗੋਂ ਫ਼ੁਟਬਾਲ , ਹਾਕੀ , ਕਬੱਡੀ ਅਤੇ ਦੌੜਾਂ ਆਦਿ ਤੋਂ ਹੈ | ਭੰਗੜਾ ਪਾਉਂਦੀਆਂ ਤਾਂ ਸਰੀਰ ਦਾ ਇਕ ਇਕ ਅੰਗ ਹਿਲ ਜਾਂਦਾ ਹੈ | ਇਹਨਾਂ ਨਾਲ ਸਾਡੇ ਸਰੀਰ ਦੇ ਖੂਨ ਦਾ ਦੌਰਾ ਤੇਜ ਹੁੰਦਾ ਹੈ | ਫੇਫੜਿਆਂ ਨੂੰ ਤਾਜੀ ਹਵਾ ਮਿਲਦੀ ਹੈ , ਹੂੰ ਸਾਫ ਹੁੰਦਾ ਹੈ , ਦਿਮਾਗ ਦੀ ਕਸਰਤ ਹੁੰਦੀ ਹੈ ਤੇ ਥਕਾਵਟ ਦੂਰ ਹੁੰਦੀ ਹੈ ਪੇਟ ਦੀ ਕਸਰਤ ਹੋਣ ਨਾਲ ਖਾਦਾ ਪਿਤਾ ਹਜ਼ਮ ਹੁੰਦਾ ਹੈ, ਮਨ ਨੂੰ ਪ੍ਰਸੰਤਾ ਮਿਲਦੀ ਹੈ ਤੇ ਸ਼ਰੀਰ ਤੇ ਦਿਮਾਗ ਨੂੰ ਚੁਸਤੀ ਅਤੇ ਫੁਰਤੀ ਨਾਲ ਕੰਮ ਕਰਨ ਦੀ ਸ਼ਕਤੀ ਮਿਲਦੀ ਹੈ | ਇਸ ਕਰਕੇ ਖੇਡਾਂ ਦਾ ਤੈਨੂੰ ਦੋਹਰਾ ਲਾਭ ਹੋਵੇਗਾ ਤੇ ਤੇਰੀ ਸਿਹਤ ਵੀ ਚੰਗੀ ਰਹੇਗੀ ਤੇ ਪੜਾਈ ਵੀ ਚੰਗੀ ਹੋਵੇਗੀ | ਮੈ ਆਸ ਕਰਦਾ ਹਾਂ ਕੇ ਤੂੰ ਮੇਰੀਆਂ ਗੱਲਾਂ ਵੱਲ ਧਿਆਨ ਦੇਵੇਂਗਾ ਤੇ ਖੇਡਾਂ ਨੂੰ ਆਪਣੀ ਪੜ੍ਹਾਈ ਵਾਂਗ ਜਰੂਰੀ ਸਮਜੇਗਾ | 
          ਮਾਤਾ ਅਤੇ ਪਿਤਾ ਜੀ ਨੂੰ ਸਤਿ ਸ਼੍ਰੀ ਅਕਾਲ |


    ਤੇਰਾ ਵੱਡਾ ਵੀਰ 
    _________ |

  17. ਜਾਂ

    ਤੁਹਾਡੇ ਸ਼ਹਿਰ ਵਿੱਚ ਬੱਚਿਆਂ ਦੇ ਚੁੱਕੇ ਜਾਣ ਦੀਆਂ ਵਾਰਦਾਤਾਂ ਵਧ ਰਹੀਆਂ ਹਨ। ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਇਸ ਸੰਬੰਧੀ ਪੱਤਰ ਲਿਖੋ, ਤਾਂ ਜੋ ਲੋਕ ਸੁਚੇਤ ਹੋ ਜਾਣ ਤੇ ਸਰਕਾਰ ਇਸ ਸੰਬੰਧੀ ਤੁਰੰਤ ਕਾਰਵਾਈ ਕਰੇ ।

    Answer:

    84 ਸਿਵਲ ਲਾਇਨਜ 
    ਲੁਧਿਆਣਾ 
    15 ਜਨਵਰੀ 2019 


    ਸੇਵਾ ਵਿਖੇ 
                               ਸੰਪਾਦਕ ਸਾਹਿਬ 
                               ਰੋਜਾਨਾ ਅਜੀਤ 
                               ਜਲੰਧਰ |
    ਵਿਸ਼ਾ :- ਬੱਚੇ ਦੀਆਂ ਚੁਕੇ ਜਾਣ ਦੀਆਂ ਵਾਰਦਾਤਾਂ |
    ਸ਼੍ਰੀ ਮਾਨ ਜੀ ,
                   ਮੈ ਇਸ ਪੱਤਰ ਦੁਆਰਾ ਆਪ ਨੂੰ ਆਪਣੇ ਸ਼ਹਿਰ ਵਿਚ ਬੱਚਿਆਂ ਦੇ ਚੁਕੇ ਜਾਣ ਦੀਆਂ ਨਿਤ ਵੱਧ ਰਹੀਆਂ ਵਾਰਦਾਤਾਂ ਸੰਬੰਧੀ ਰਿਪੋਟ ਲਿਖ ਕੇ ਭੇਜ ਰਿਹਾ ਹਾਂ , ਆਪ ਕਿਰਪਾ ਕਰ ਕੇ ਇਸ ਨੂੰ ਆਪਣੀ ਅਖਬਾਰ ਵਿਚ ਛਾਪ ਦੇਣਾ , ਤਾਂ ਜੋ ਸ਼ਹਿਰ ਦੇ ਲੋਕ ਇਸ ਨੂੰ ਪਹਾੜ ਕੇ ਸੁਚੇਤ ਹੋ ਸਕਣ ਤੇ ਪ੍ਰਸ਼ਾਸ਼ਨ ਵੀ ਇਸ ਸੰਬੰਧੀ ਕੋਈ ਕਾਰਵਾਈ ਕਰਨ ਲਈ ਹਰਕਤ ਵਿਚ ਆ ਸਕੇ |
                ਪਿੱਛਲੇ ਇਕ ਮਹੀਨੇ ਵਿਚ ਸਾਡੇ ਸ਼ਹਿਰ ਦੇ ਕਲੰਕ ਟਾਵਰ ਚੋਕ ਦੇ ਨਾਲ ਲੱਗਦੇ ਇਲਾਕੇ ਵਿੱਚੋ ਦੋ ਬੱਚੇ ਚੁਕੇ ਗਏ ਹਨ | ਵਿਚਾਰੇ ਘਰੋਂ ਸਕੂਲੋਂ ਪਹਾੜਾਂ ਗਏ ਤੇ ਵਾਪਸ ਨਹੀਂ ਪਰਤੇ | ਇਹਨਾਂ ਵਿੱਚੋ ਇਕ ਬਚਾ ਚੋਥੀ ਵਿਚ ਪੜਦਾ ਸੀ ਤੇ ਦੂਸਰਾ 19 ਤਾਰੀਕ ਨੂੰ | ਮੇਰੇ ਗੁਆਂਢੀਆਂ ਦਾ ਅਠਾ ਸਾਲਾਨਾ ਦਾ ਮੁੰਡਾ ਜਦੋ ਛੁਟੀ ਹੋਣ ਤੇ ਸਕੂਲੋਂ ਬਾਹਰ ਨਿਕਲਿਆ , ਤਾਂ ਇਕ ਸਕੂਟਰ ਵਾਲੇ ਆਦਮੀ ਨੇ ਉਸ ਦਾ ਨਾ ਪੁੱਛਿਆ ਤੇ ਉਸ ਨੂੰ ਦੋ ਟਾਫੀਆਂ ਖਾਨ ਲਈ ਦਿਤੀਆਂ , ਜੋ ਬੱਚੇ ਨੇ ਨਾ ਲਈਆਂ | ਉਸ ਆਦਮੀ ਨੇ ਬੱਚੇ ਨੂੰ ਕਿਹਾ ਦੇ ਦਾਦੀ ਦਾ ਏਕ੍ਸਿਡੇੰਟ ਹੋ ਗਿਆ ਹੈ ਤੇ ਉਹ ਹਸਪਤਾਲ ਵਿਚ ਦਾਖਲ ਹਨ | ਉਹ ਉਸ ਨੂੰ ਓਹਨਾ ਦੇ ਕੋਲ ਲਿਜਾਣ ਲਈ ਆਇਆ ਹੈ | ਬਚਾ ਹੈਰਾਨ ਜੇਹਾ ਹੋਇਆ ਅਜੇ ਸੋਚ ਹੀ ਰਿਹਾ ਸੀ ਕਿ ਕਿ ਕਰੇ | ਜਦੋ ਬੱਚੇ ਨੇ ਡੈਡੀ ਨੂੰ ਦੇਖਿਆ ਤੇ ਉਸਨੂੰ ਇਕਦਮ ਪੁਕਾਰਿਆ , ਤਾਂ ਸਕੂਟਰ ਵਾਲਾ ਇਕ ਦਮ ਦੌੜ ਗਿਆ |
                 ਉਪਰੋਕਤ ਘਟਨਾਵਾਂ ਤੋਂ ਸਿੱਖ ਹੁੰਦਾ ਹੈ ਕਿ ਅੱਜ ਕਲ ਸਾਡੇ ਸ਼ਹਿਰ ਵਿਚ ਬੱਚੇ ਚੁੱਕਣ ਵਾਲਾ ਕੋਈ ਗਿਰੋਹ ਸ਼ਰਮਸਾਰ ਹੈ | ਆਮ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਇਹਨਾਂ ਤੋਂ ਸੁਚੇਤ ਕਰਨਾ ਚਾਹੀਦਾ ਹੈ ਕਿ ਉਹ ਨਾ ਤਾਂ ਕਿਸੇ ਉਪਰੋਂ ਕੁਜ ਲੈ ਕੇ ਖਾਣ , ਨਾ ਉਸ ਦੀਆਂ ਗੱਲਾਂ ਵਿਚ ਅਉਣ ਤੇ ਨਾ ਹੀ ਇਕਲੇ ਕਿਧਰੇ ਘੁੰਮਣ | ਦੂਜੇ ਪਾਸੇ ਪ੍ਰਸ਼ਾਸਨ ਨੂੰ ਚਹਿਸ ਹੈ ਕਿ ਉਹ ਇਸ ਗਿਰੋਹ ਨੂੰ ਕਾਬੂ ਕਰਨ ਲਈ ਯੋਗ ਕਦਮ ਉਠਾਏ ਜਾਣ | 
    ਧੰਨਵਾਦ ਸਾਹਿਤ |


    ਆਪ ਜੀ ਦਾ ਵਿਸ਼ਵਾਸ਼-ਪਾਤਰ
    --------------- 

  18. 4.ਹੇਠ ਲਿਖੇ ਪੈਰੇ ਦੀ ਸੰਖੇਪ-ਰਚਨਾ ਲਗ-ਪਗ ਇੱਕ-ਤਿਹਾਈ ਸ਼ਬਦਾਂ ਵਿੱਚ ਲਿਖੋ ਅਤੇ ਢੁਕਵਾਂ ਸਿਰਲੇਖ ਵੀ ਦਿਓ : |

    ਪੰਜਾਬੀ ਸੱਭਿਆਚਾਰ ਕੇਵਲ ਗਿੱਧੇ-ਭੰਗੜੇ ਦਾ ਸੱਭਿਆਚਾਰ ਹੀ ਨਹੀਂ, ਜਿਸ ਤਰ੍ਹਾਂ ਕਿ ਕੁਝ ਲੋਕ ਕਹਿੰਦੇ ਹਨ। ਇਹ ਤਾਂ ਬਹੁਤ ਚੇਤਨ, ਉਸਾਰੀ ਤੇ ਕਰਨੀ-ਪ੍ਰਧਾਨ ਭਿਆਚਾਰ ਹੈ ਜਿਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਅੱਜ ਦਾ ਪੰਜਾਬੀ ਅਜਿਹੇ ਚੈਤਨ ਸੱਭਿਆਚਾਰ ਤੋਂ ਖਿਸਕਿਆ ਹੋਇਆ ਹੈ । ਇਸੇ ਕਰਕੇ ਉਹ ਇਸ ਤਿ ਚੇਤਨ ਅਤੇ ਵਫਾਦਾਰ ਨਹੀਂ ਹੈ । ਪੰਜ ਨਦੀਆਂ ਦਾ ਦੇਸ ਪੰਜਾਬ ਸ਼ੁਰੂ ਤੋਂ ਹੀ ਹਮਲਾਵਰਾਂ ਦਾ ਰਾਹ ਬਣਿਆ ਰਿਹਾ ਹੈ, ਜਿਨ੍ਹਾਂ ਨਾਲ ਪੰਜਾਬੀ ਦਾ ਜੁੜਦਾ ਰਿਹਾ ਤੇ ਜਿਤਾ ਹਾਸਲ ਕਰਦਾ ਰਿਹਾ ਹੈ | ਬਹਾਦਰੀ, ਅਣਖ ਤੇ ਆਪ ਦੀ ਸਮੱਰਥਾ ਇਸ ਦੇ ਸੱਭਿਆਚਾਰ ਦਾ ਇੱਕ ਅਟੁੱਟ ਹਿੱਸਾ ਰਿਹਾ ਹੈ । ਪੰਜਾਬੀ ਸੱਭਿਆਚਾਰ 'ਚ ਭਾਈ ਘਨੱਈਆ ਦੁਸ਼ਮਣਾਂ ਨੂੰ ਪਾਣੀ ਪਿਆਉਂਦਾ ਹੈ, ਲਾਲਾ ਲਾਜਪਤ ਰਾਏ ਤੇ ਭਗਤ ਸਿੰਘ ਦੇਸ-ਭਗਤੀ ਦਾ ਜਜ਼ਬਾ ਪ੍ਰਗਟਾਉਂਦੇ ਹਨ । ਕਵੀ ਪ੍ਰੋ ਪੂਰਨ ਸਿੰਘ ਨੂੰ ਰਾਂਝਾ ਤੇ ਹੀਰ ਗੁਰੂ ਦੇ ਸਿੱਖ ਜਾਪਦੇ ਹਨ, ਉਸ ਨੂੰ ਪੰਜਾਬ ਦੇ ਦਰਿਆ ਜਾਪੂ . ਸਾਹਿਬ ਗਾਉਂਦੇ ਪ੍ਰਤੀਤ ਹੁੰਦੇ ਹਨ। ਕਿਸਾਨ ਖੇਤਾਂ ਵਿੱਚ ਅੰਨ ਉਪਜਾਉਂਦਾ ਹੈ ਤੇ ਪੂਰੇ ਭਾਰਤਵਾਸੀਆਂ ਦਾ ਢਿੱਡ ਭਰਦਾ ਹੈ । ਕਈ ਲੋਕ ਪੰਜਾਬੀ ਸੱਭਿਆਚਾਰ ਦੀ ਤਸਵੀਰ ਦਾ ਹਾਲੇ ਧੁੰਦਲਾ ਪੱਖ ਹੀ ਉਸਾਰਦੇ ਹਨ। ਸੋ ਲੋੜ ਹੈ ਇਸ ਨੂੰ ਸਮਝਣ ਦੀ, ਇਸ ਪਤਿ ਚੇਤਨ ਹੋਣ ਦੀ ਤੇ ਇਸ ਨੂੰ ਅਪਣਾਉਣ ਦੀ।

    Answer:

    ਸਿਰਲੇਖ :- ਪੰਜਾਬੀ ਸੱਭਿਆਚਾਰ 
    ਸੰਖੇਪ ਰਚਨਾ :- ਪੰਜਾਬੀ ਸੱਭਿਆਚਾਰ ਕੇਵਲ ਗਿੱਧੇ ਭੰਗੜੇ ਦਾ ਸੱਭਿਆਚਾਰ ਨਾ ਹੋ ਸਕੇ ਚੇਤਨ ਉਸਾਰੀ ਤੇ ਕਰਨੀ ਪ੍ਰਧਾਨ ਸੱਭਿਆਚਾਰ ਹੈ, ਜਿਸ ਤੋਂ ਅਜੋਕਾ ਪੰਜਾਬੀ ਖਿਸਕ ਚੁਕਾ ਹੈ | ਪੰਜਾਬੀ ਸੱਭਿਆਚਾਰ ਆਪਣੇ ਵਿਚ ਬਹੁਤ ਕੁਜ ਸਮੇਟੀ ਬੈਠਾ ਹੈ | ਵਿਦੇਸ਼ੀ ਹਮਲਾਵਾਰਾਂ ਨਾਲ ਟਾਕਰਾ ਲੈਣ ਕਰਕੇ ਬਹਾਦੁਰੀ , ਅਣਖ ਤੇ ਆਪਾਂ ਵਾਰਨ ਵਾਲੀ ਸਮਰੱਥਾ , ਲਗਨ , ਮੇਹਨਤ , ਅਡੋਲਤਾ , ਚੜ੍ਹਦੀ ਕਲਾਂ , ਸਾਸ਼ਤਰ ਤੇ ਸਾਸ਼ਟਰਪ੍ਰਤੀ ਪ੍ਰਤੀਬੱਧਤਾ ਤੇ ਕੌਮਾਂਤਰੀ ਪਰਿਪੇਖ ਪ੍ਰਤੀ ਜਾਗਰੂਕਤਾ ਇਸ ਦੇ ਅਟੁੱਟ ਅੰਗ ਹਨ |

  19. 5. ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਅੰਤ ਵਿੱਚ ਦਿੱਤੇ ਪ੍ਰਸ਼ਨਾਂ ਦੇ ਉੱਤਰ ਲਿਖੋ :

    ਇੱਕ ਵਾਰੀ ਪੰਜਾਬੀ ਦੇ ਪ੍ਰਸਿੱਧ ਲੇਖਕ ਡਾ. ਟੀ. ਆਰੁ ਮਾ ਪੰਜ ਹੋਰ ਅਧਿਆਪਕਾਂ ਨਾਲ ਤਾਰਾ ਦੇਵੀ ਵਿਖੇ ਸਕਾਊਟਿੰਗ ਦਾ ਕੋਰਸ ਕਰਨ ਜਾ ਰਹੇ ਸਨ। ਰਸਤੇ ਵਿੱਚ ਉਹਨਾਂ ਦੀ ਮੁਲਾਕਾਤ ਡਾਕਟਰ ਰਾਧਾ ਕ੍ਰਿਸ਼ਨਨ ਨਾਲ ਕਾਲਕਾ ਰੇਲਵੇ ਸਟੇਸ਼ਨ ਤੇ ਹੋ ਗਈ । ਉਹਨਾਂ ਦਿਨਾਂ ਵਿੱਚ ਉਹ ਉਪਰਾਸ਼ਟਰਪਤੀ ਸਨ। ਉਹਨਾਂ ਦੀ ਚੇਅਰ-ਕਾਰ, ਜਿਸ ਵਿੱਚ ਬੈਠ ਕੇ ਉਹਨਾਂ ਸ਼ਿਮਲੇ ਜਾਣਾ ਸੀ, ਤਕਨੀਕੀ ਖ਼ਰਾਬੀ ਕਰਕੇ ਕੁਝ ਦੇਰੀ ਨਾਲ ਜਾਣੀ ਸੀ । ਸ੍ਰੀ ਰਾਧਾ ਕ੍ਰਿਸ਼ਨਨ ਇਕੱਲੇ ਹੀ ਪਲੈਟਫਾਰਮ 'ਤੇ ਖੜ੍ਹੇ ਸਨ । ਉਹਨਾਂ ਕੋਲੋਂ ਪੁੱਛ ਕੇ ਸਾਰੇ ਅਧਿਆਪਕ ਉਹਨਾਂ ਕੋਲ ਚਲੇ ਗਏ । ਉਹਨਾਂ ਦੇ ਪੁੱਛਣ ਤੋਂ ਸਾਰੇ ਅਧਿਆਪਕਾਂ ਨੇ ਕਿਹਾ ਕਿ ਉਹ ਪੜ੍ਹਾਉਂਦੇ ਹਨ । ਉਹਨਾਂ ਮਜ਼ਾਕ ਨਾਲ ਉਹਨਾਂ ਨੂੰ ਕਿਹਾ। ਤੁਸੀਂ ਪੜ੍ਹਾਉਂਦੇ ਹੈ ਪਰ ਮੈਂ ਅਜੇ ਸਿੰਖਦਾ ਹੀ ਹਾਂ, ਪੜਦਾ ਹੀ ਹਾਂ । ਇੱਕ ਅਧਿਆਪਕ ਨੇ ਕਿਹਾ-ਜੀ, ਗਰੀਬੀ ਲਾਹਨਤ ਹੈ, ਮੈਂ ਕੇਵਲ ਜੈ ਬੀਟੀ, ਹੀ ਕਰ ਸਕਿਆ ਹਾਂ, ਗਰੀਬੀ ਨੇ ਮੈਨੂੰ ਅੱਗੇ ਨਹੀਂ ਪੜ੍ਹਨ ਦਿੱਤਾ। ਉਹਨਾਂ ਨੇ ਆਪਣੀ ਇੱਕ ਕਹਾਣੀ ਸੁਣਾਉਂਦਿਆਂ ਕਿਹਾ, “ਮੇਰੀ ਮਾਂ ਨੇ ਇੱਕ ਦਿਨ ਮੈਨੂੰ ਕਿਹਾ, ਬੇਟਾ ਕ੍ਰਿਸ਼ਨਨ, ਮੈਂ ਚਾਵਲ ਬਣਾ ਦਿੱਤੇ ਹਨ ਤੇ ਦਾਲ ਵੀ, ਪਰ ਸਾਡੇ ਘਰ ਅੱਜ ਪੰਜ ਪੈਸੇ ਵੀ ਨਹੀਂ ਹਨ, ਜਿਨਾਂ ਨਾਲ ਮੈਂ ਚਾਵਲ ਰੋਸਣ ਲਈ ਕੇਲੇ ਦੇ ਪੱਤੇ ਖਰੀਦ ਸਕਾਂ ।” ਇਹ ਕਹਿੰਦਿਆਂ ਮਾਂ ਦੀਆਂ ਅੱਖਾਂ ਵਿੱਚੋਂ ਅੱਥਰੂ ਟਪਕਣ ਲੱਗ ਪਏ । ਉਦੋਂ ਬਾਲ ਰਾਧਾ ਕ੍ਰਿਸ਼ਨਨ ਨੇ ਬਾਲਟੀ ਪਾਣੀ ਦੀ ਲੈ ਕੇ ਰਸੋਈ ਦੇ । ਫੁਰਸ਼ ਨੂੰ ਦੋ-ਤਿੰਨ ਵਾਰ ਚੰਗੀ ਤਰ੍ਹਾਂ ਸਾਫ਼ ਕੀਤਾ ਤੇ ਮਾਂ ਨੂੰ ਕਿਹਾ ਕਿ ਉਹ ਵਰਸ਼ ਉੱਤੇ ਹੀ ਚਾਵਲ ਰੋਸ ਦੇਣ। ਮਾਂ ਸੱਤ ਦਿਨ ਲਗਾਤਾਰ ਇਸ ਤਰ੍ਹਾਂ ਹੀ ਕਰਦੀ ਰਹੀ । ਡਾਕਟਰ ਸਾਹਿਬ ਨੇ ਸਮਝਾਇਆ ਕਿ ਗ਼ਰੀਬੀ ਵੱਲੋਂ ਸਿਖਾਏ ਸਬਕ ਮਿਲੇ ਅਤੇ ਲਾਹੇਵੰਦ ਹੁੰਦੇ ਹਨ । ਜਿਸ ਗਰੀਬੀ ਨੂੰ ਉਹ ਲਾਹਨਤ ਕਹਿੰਦੇ ਹਨ, ਉਸ ਨੂੰ ਸਖ਼ਤ ਮਿਹਨਤ ਕਰਕੇ ਵਿਦਵਾਨ ਵੀ ਬਣਾਇਆ ਜਾ ਸਕਦਾ ਹੈ।

    ਪ੍ਰਸ਼ਨਾਂ

    (ਉ) ਅਧਿਆਪਕਾਂ ਨੇ ਤਾਰਾ ਦੇਵੀ ਕੀ ਕਰਨ ਜਾਣਾ ਸੀ?

    Answer:

    ਅਧਿਆਪਕ ਨੇ ਸਕਾਊਟਿੰਗ ਦਾ ਕੋਰਸ ਕਰਨ ਲਈ ਤਾਰਾ ਦੇਵੀ ਜਾਣਾ ਸੀ |

  20. (ਅ) ਡਾ. ਰਾਧਾ ਕ੍ਰਿਸ਼ਨਨ ਨੇ, ਚਾਵਲ ਪਰੋਸਣ ਲਈ ਕੀ ਕੀਤਾ?

    Answer:

    ਡਾ: ਰਾਧਾ ਕ੍ਰਿਸ਼ਨ ਨੇ ਚਾਵਲ ਪਰੋਸਣ ਲਈ ਪਾਣੀ ਨਾਲ ਰਸੋਈ ਦਾ ਫ਼ਰਸ਼ ਦੋ ਤਿੰਨ ਵਾਰੀ ਚੰਗੀ ਤਰਾਂ ਧੋ ਦਿੱਤਾ|

  21. (ਇ) ਮਾਂ ਦੀਆਂ ਅੱਖਾਂ ਵਿੱਚੋਂ ਅੱਥਰੂ ਕਿਉਂ ਟਪਕਣ ਲੱਗੇ?

    Answer:

    ਮਾਂ ਦੀਆਂ ਅੱਖਾਂ ਵਿੱਚੋ ਇਸ ਕਰਕੇ ਅਥਰੂ ਤੁੱਪਕੰ ਲੱਗ ਪਏ , ਕਿਉਕਿ ਓਹਨਾ ਦੇ ਘਰ ਪੰਜ ਪੈਸੇ ਵੀ ਨਹੀਂ ਸਨ , ਜਿਹਨਾਂ ਨਾਲ ਉਹ ਚਾਵਲ ਪਰੋਸਣ ਲਈ ਕੇਲੇ ਦੇ ਪਤੇ ਖਰੀਦ ਸਕਦੀ | 

  22. (ਸ) ਗ਼ਰੀਬੀ ਨੂੰ ਵਰਦਾਨ ਕਿਵੇਂ ਬਣਾਇਆ ਜਾ ਸਕਦਾ ਹੈ?

    Answer:

    ਅਧਿਆਪਕ ਨੂੰ ਕਾਲਕਾ ਰੇਲਵੇ ਸਟੇਸ਼ਨ ਉਤੇ ਭਾਰਤ ਦੇ ਉੱਪ ਰਾਸ਼ਟਰੀ ਡਾ: ਰਾਧਾ ਕ੍ਰਿਸ਼ਨ ਮਿਲੇ |

  23. 6. ਹੇਠ ਲਿਖੇ ਮੁਹਾਵਰਿਆਂ ਵਿੱਚੋਂ ਕਿਸੇ ਪੰਜ ਨੂੰ ਵਾਕਾਂ ਵਿੱਚ ਇਸ ਤਰ੍ਹਾਂ ਵਰਤੋਂ ਕਿ ਅਰਥ ਸਪਸ਼ਟ ਹੋ ਜਾਣ :

    (ੳ) ਉੱਚਾ ਨੀਵਾਂ ਬੋਲਣਾ

    (ਅ) ਅੱਖੋਂ ਓਹਲੇ ਕਰਨਾ

    (ਇ) ਸਿਰ 'ਤੇ ਹੱਥ ਰੱਖਣਾ

    (ਸ) ਕੱਖਾਂ ਤੋਂ ਹੌਲਾ ਹੋਣਾ

    (ਹ) ਚਾਰ ਚੰਨ ਲੱਗ ਜਾਣਾ

    (ਕ) ਜੜਾਂ ਤੇਲ ਦੇਣਾ

    (ਖ)ਟੰਗ ਅੜਾਉਣਾ

    (ਗ) ਦਾਲ ਵਿੱਚ ਕੁਝ ਕਾਲਾ ਹੋਣਾ

    (ਘ) ਪੱਗ ਨੂੰ ਹੱਥ ਪਾਉਣਾ

    (੩) ਮੂੰਹ ਨਾ ਲਾਉਣਾ

     

    Answer:

    (ੳ) ਉੱਚਾ ਨੀਵਾਂ ਬੋਲਣਾ (ਬੋਲ ਕਬੋਲ ਬੋਲਣਾ):- ਸਿਆਣੇ ਬਚੇ ਆਪਣੇ ਮਾਪਿਆਂ ਸਾਹਮਣੇ ਉਚਾ ਨੀਵਾਂ ਨਹੀਂ ਬੋਲਦੇ |
    (ਅ) ਅੱਖੋਂ ਓਹਲੇ ਕਰਨਾ (ਭੁਲਾ ਦੇਣਾ):- ਮਾਂ ਆਪਣੇ ਪੁੱਤਰ ਨੂੰ ਜਰਾ ਵੀ ਅੱਖੋਂ ਓਹਲੇ ਕਰਨ ਲਈ ਤਿਆਰ ਨਹੀਂ ਸੀ |
    (ਇ) ਸਿਰ 'ਤੇ ਹੱਥ ਰੱਖਣਾ (ਆਸਰਾ ਦੇਣਾ):- ਰਾਜੂ ਦੇ ਯਤੇਮ ਹੋਣ ਮਗਰੋਂ ਉਸ ਦੀ ਮਾਮੀ ਨੇ ਉਸ ਦੇ ਸਿਰ ਤੇ ਹੇਠ ਰੱਖਿਆ ਤੇ ਉਸ ਨੂੰ ਪਾਲ ਕੇ ਜਵਾਨ ਕੀਤਾ |
    (ਸ) ਕੱਖਾਂ ਤੋਂ ਹੌਲਾ ਹੋਣਾ (ਬਹੁਤ ਸ਼ਰਮਿੰਦਾ ਕਰ ਦੇਣਾ) :- ਕਮਲਾ ਨੇ ਮੈਨੂੰ ਇਕਰਾਰ ਨਾ ਪੂਰਾ ਕਰਨ ਤੇ ਅਜੇਹੀ ਝਾੜ ਪੈ ਕੇ ਮੈ ਕਖਾਂ ਤੋਂ ਹੌਲੀ ਹੋ ਗਈ |
    (ਹ) ਚਾਰ ਚੰਨ ਲੱਗ ਜਾਣਾ (ਸ਼ੋਭਾ ਵਧਣੀ):- ਬਲਵੀਰ ਦੇ ਉਚੇ ਅਹੁਦੇ ਤੇ ਪੌਂਚਨ ਨਾਲ ਸਾਰੇ ਖਾਨਦਾਨ ਨੂੰ ਚਾਰ ਚੰਨ ਲੱਗ ਗਏ |
    (ਕ) ਜੜਾਂ ਤੇਲ ਦੇਣਾ (ਤਬਾਹ ਕਰਨਾ) :- ਰਾਮ ਨੇ ਨਿਹਾਲੇ ਹੁਣ ਦੇ ਜੜੀ ਅਜਿਹਾ ਤੇਲ ਦਿੱਤਾ ਕਿ ਵਿਚਾਰਿਆਂ ਦਾ ਘਰ ਘਾਟ ਤਬਾਹ ਹੋ ਗਿਆ|
    (ਖ)ਟੰਗ ਅੜਾਉਣਾ (ਬੇਲੋੜਾ ਦਖ਼ਲ ਦੇਣਾ) :- ਇਹ ਸਾਡੇ ਘਰ ਦਾ ਮਾਮਲਾ ਹੈ, ਕਿਊ ਐਵੇਂ ਤੰਗ ਅੜਾਉਂਦਾ ਹੈ |
    (ਗ) ਦਾਲ ਵਿੱਚ ਕੁਝ ਕਾਲਾ ਹੋਣਾ (ਸ਼ੱਕ ਵਾਲੀ ਕੋਈ ਗੱਲ ਹੋਣੀ) :- ਤੁਹਾਡੇ ਘਰ ਚੋਰੀ ਹੋਏ ਤੇ ਤੁਹਾਡਾ ਗਵਾਂਢੀ ਘਰੋਂ ਕਿਊ ਗਾਇਬ ਹੈ | ਮੈਨੂੰ ਤਾਂ ਦਾਲ ਵਿਚ ਕੁਜ ਕਲਾ ਲੱਗ ਰਿਹਾ ਹੈ |
    (ਘ) ਪੱਗ ਨੂੰ ਹੱਥ ਪਾਉਣਾ (ਬੇਜਤੀ ਕਰਨਾ) :- ਸਾਨੂ ਆਪਣੇ ਵਡਿਆ ਦੀ ਪੱਗ ਨੂੰ ਹੇਠ ਨਹੀਂ ਪਾਉਣਾ ਚਾਹੀਦਾ |
    (੩) ਮੂੰਹ ਨਾ ਲਾਉਣਾ (ਸੰਬੰਧ ਨਾ ਰੱਖਣਾ) :- ਮੈ ਤੇਰੇ ਵਰਗੇ ਹੇਰਾ ਗੈਰੀ ਕਰਨ ਵਾਲੇ ਨੂੰ ਮੂੰਹ ਨਹੀਂ ਲਾਉਂਦਾ |

  24. ਵਿਸਰਾਮ ਚਿੰਨ੍ਹ ਲਾ ਕੇ ਦੁਬਾਰਾ ਲਿਖੋ :

    ਵਿਦਿਆਰਥੀਓ ਜਿਵੇਂ ਕਿ ਮੈਂ ਪਹਿਲਾਂ ਵੀ ਕਈ ਵਾਰ ਕਿਹਾ ਹੈ ਸਖ਼ਤ ਮਿਹਨਤ ਚੰਗੇ ਆਚਰਨ ਦੀ ਬੁਨਿਆਦ ਬਣਦੀ ਹੈ।

    Answer:

    "ਵਿਦਿਆਰਥੀਓ ,ਜਿਵੇਂ ਕਿ ਮੈ ਪਹਿਲਾਂ ਵੀ ਕਈ ਵਾਰ ਕਿਹਾ ਹੈ , ਸਖਤ ਮਿਹਨਤ ਚੰਗੇ ਆਚਰਣ ਦੀ ਬੁਨਿਆਦ ਬੰਦੀ ਹੈ |"

  25. 8 ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਉ ਜੀ ।

    (ਉ) ਵਿਆਕਰਨ ਕਿਸ ਨੂੰ ਆਖਦੇ ਹਨ ? ਵਿਆਕਰਨ ਦੀ ਪਰਿਭਾਸ਼ਾ ਲਿਖੋ । ਕਰਨ ਦੀ ਪਰਿਭਾਸ਼ਾ ਲਿਖੋ।

    Answer:

    ਵਿਆਕਰਣ ਅਜੇਹੀ ਵਿਦਿਆ ਹੈ , ਜਿਸ ਭਾਸ਼ਾ ਦੇ ਧੁਨੀ ਉਚਾਰਣ , ਸ਼ਬਦ ਰਚਨਾ , ਸ਼ਬਦ ਜੋੜ , ਸ਼ਬਦਾਰਥ ਅਤੇ ਵਾਕ ਰਚਨਾ ਦੇ ਨਿਯਮ ਦਾ ਅਧਿਆਣ ਕੀਤਾ ਜਾਂਦਾ ਹੈ | ਵਿਆਕਰਣ ਨਿਯਮ ਵਿਚ ਬੱਧ ਕੇ ਹੀ ਕੋਈ ਭਾਸ਼ਾ ਸਾਹਿਤਿਕ ਜਾਨ ਟਕਸਾਲੀ ਰੂਪ ਧਾਰਨ ਕਰਦੀ ਹੈ | 

  26. (ਅ) ਬੋਲੀ (ਭਾਸ਼ਾ) ਕਿਸ ਨੂੰ ਆਖਦੇ ਹਨ ? ਇਸ ਦੀ ਪਰਿਭਾਸ਼ਾ ਲਿਖੋ ।

    Answer:

    ਮੂੰਹ ਵਿੱਚੋ ਨਿਕਲਣ ਵਾਲਿਆਂ ਜਿਨ੍ਹਾਂ ਅਵਾਜਾਂ ਰਾਹੀਂ ਮਨੁੱਖ ਆਪਣੇ ਮਨੋਭਾਵਾਂ ਤੇ ਵਿਚਾਰਾਂ ਨੂੰ ਦੂਜੀਆਂ ਅੱਗੇ ਪ੍ਰਗਟ ਕਰਦਾ ਹੈ , ਓਹਨਾ ਨੂੰ ਬੋਲੀ ਆਖਿਆ ਜਾਂਦਾ ਹੈ | 

  27. (ਇ) ਨਾਸਕੀ ਵਿਅੰਜਨ ਕਿਸ ਨੂੰ ਕਹਿੰਦੇ ਹਨ ? ਪੰਜਾਬੀ ਦੇ ਨਾਸਿਕੀ ਵਿਅੰਜਨ ਲਿਖੋ ।

    Answer:

    ਨਾਸਕੀ ਵਿਅੰਜਨ ਉਸ ਧੁਨੀ ਨੂੰ ਕਿਹਾ ਜਾਂਦਾ ਹੈ ਜਿਸ ਦਾ ਉਚਾਰਣ ਕਰਨ ਸਮੇ ਅਵਾਜ ਨੱਕ ਵਿੱਚੋ ਨਿਕਲਦੀ ਹੈ | ਪੰਜਾਬੀ ਵਿਚ ਹੇਠ ਲਿਖੀਆਂ ਨਾਸਕੀ ਵਿਅੰਜਨ ਹਨ |
    ਜਿਵੇਂ :- ਙ , ਣ , ਨ , ਮ | 

  28. 9. ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਓ :

    (ਉ) ਵਰਨ ਜਾਂ ਅੱਖਰ ਕਿਸ ਨੂੰ ਆਖਦੇ ਹਨ ?

    Answer:

    ਮਨੁੱਖ ਜਦੋ ਬੋਲਦਾ ਹੈ , ਤਾਂ ਉਸ ਦੇ ਮੂੰਹੋਂ ਭਿਨ ਭਿਨ ਪ੍ਰਕਾਰ ਦੀਆਂ ਅਵਾਜਾਂ ਨਿਕਲਦੀਆਂ ਹਨ | ਇਹਨਾਂ ਨੂੰ ਪ੍ਰਗਟ ਕਰਨ ਲਈ , ਜੋ ਚੀਨ ਮਿੱਠੇ ਗਏ ਹਨ | ਓਹਨਾ ਨੂੰ ਵਾਰਨ ਜਾ ਆਖ਼ਰ ਆਖਿਆ ਜਾਂਦਾ ਹੈ |
    ਜਿਵੇਂ :- ਕ, ਚ, ਟ, ਤ, ਪ |

  29. (ਅ) ਅਧਕ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ ?

    Answer:

    ਪੰਜਾਬੀ ਵਿਚ ਅੱਖਰਾਂ ਦੀ ਦੋਹਰੀ ਅਵਾਜ ਨੂੰ ਪ੍ਰਗਟ ਕਰਨ ਲਈ ਹਿੰਦੀ , ਸੰਸਕ੍ਰਿਤ ਵਾਂਗ ਅੱਧੇ ਅੱਖਰ ਨਹੀਂ ਪਾਏ ਜਾਂਦੇ , ਸਗੋਂ ਜਿਸ ਅੱਖਰ ਦੀ ਅਵਾਜ ਦੋਹਰੀ ਕਰਨੀ ਹੋਵੇ , ਉਸ ਤੋਂ ਪਹਿਲੇ ਅੱਖਰ ਉੱਪਰ ਅਧਕ ਪਾ ਕੇ ਕੰਮ ਸਾਰ ਲਿਆ ਜਾਂਦਾ ਹੈ 
    ਜਿਵੇਂ :- ਸੱਚ , ਹਿੱਕ , ਭੁੱਖ , ਅੱਛਾ  ਆਦਿ |

  30. 10. (ਉ) ਪੜਨਾਂਵ ਜਾਂ ਵਿਸਮਿਕ ਦੀ ਪਰਿਭਾਸ਼ਾ ਉਦਾਹਰਨਾਂ ਸਹਿਤ ਲਿਖੋ ।

    Answer:

    ਪੜਨਾਂਵ : ਵਾਕ ਵਿਚ ਜਿਹੜਾ ਸ਼ਬਦ ਕਿਸੇ ਨਾਂਵ ਦੀ ਜਗਾਹ ਤੇ ਵਰਤਿਆ ਜਾਵੇ ਉਹ ਪੜਨਾਂਵ ਅਖਵਾਉਂਦਾ ਹੈ |
    ਜਿਵੇਂ:- ਮੈ , ਅਸੀਂ , ਸਾਡਾ , ਤੂੰ , ਤੁਸੀਂ ਆਦਿ |
    ਵਿਸਮਿਕ :- ਉਹ ਸ਼ਬਦ ਜੋ ਮਨ ਦੀ ਖੁਸ਼ੀ , ਗ਼ਮੀ ਹੈਰਾਨੀ ਆਦਿ ਭਵਨ ਨੂੰ ਪ੍ਰਗਟ ਕਰਦਾ ਹੈ ਉਸ ਨੂੰ ਵਿਸਮਿਕ ਕਿਹਾ ਜਾਂਦਾ ਹੈ |
    ਜਿਵੇਂ :- ਵਾਹ-ਵਾਹ , ਅਸ਼ਕੇ , ਬੱਲੇ-ਬੱਲੇ ਆਦਿ |

  31. (ਅ) ਵਿਸ਼ੇਸ਼ਣ ਦੀਆਂ ਕੋਈ ਦੋ ਕਿਸਮਾਂ ਉਦਾਹਰਨਾਂ ਸਹਿਤ ਲਿਖੋ ।

    Answer:

    ਗੁਣਵਾਚਕ ਵਿਸ਼ੇਸ਼ਣ :- ਜਿਹੜੇ ਵਿਸ਼ੇਸ਼ਣ ਕਿਸੇ ਵਸਤੂ ਦੇ ਗੁਣ ਔਗਣ ਪ੍ਰਗਟ ਕਰਨ , ਓਹਨਾ ਨੂੰ ਗੁਣਵਾਚਕ ਵਿਸ਼ੇਸ਼ਣ ਆਖਿਆ ਜਾਂਦਾ ਹੈ | ਜਿਵੇਂ ਸੋਹਣਾ , ਮੋਟਾ , ਪਤਲਾ , ਕਮਜ਼ੋਰ ਆਦਿ |
    ਸੰਖਿਅਕ ਵਿਸ਼ੇਸ਼ਣ (ਸੰਖਿਆਵਾਚਕ) :- ਨਵਾਂ ਜਾਂ ਪੜਨਾਂਵਾਂ ਦੀ ਗਿਣਤੀ ਜਾਂ ਦਰਜਾ ਪ੍ਰਗਟ ਕਰਨ ਵਾਲੇ ਵਿਸ਼ੇਸ਼ਣ ਸੰਖਿਅਕ ਵਿਸ਼ੇਸ਼ਣ ਆਖਿਆ ਜਾਂਦਾ ਹੈ | ਜਿਵੇਂ ਦਸ , ਇਕ , ਵੀਹ  ਆਦਿ | 

  32. 11. ਹੇਠ ਲਿਖੇ ਵਾਕ ਨੂੰ ਵਚਨ ਤੇ ਲਿੰਗ ਬਦਲਣ ਉਪਰੰਤ ਦੋ ਵੱਖੋ-ਵੱਖਰੇ ਵਾਕਾਂ ਵਿੱਚ ਲਿਖੋ :

          ਚੰਗੀਆਂ ਵਿਦਿਆਰਥਣਾਂ ਲਗਨ ਨਾਲ ਪੜ੍ਹਦੀਆਂ ਹਨ।

    Answer:

    ਵਚਨ ਬਦਲਣਾ :- ਚੰਗੀ ਵਿਦਿਆਰਥਣ ਲਗਨ ਨਾਲ ਪੜਦੀ ਹੈ |
    ਲਿੰਗ ਬਦਲਣਾ :- ਚੰਗੇ ਵਿਦਿਆਰਥੀ ਲਗਨ ਨਾਲ ਪ੍ਹੜਦੇ ਹਨ |

  33. 12. ਹੇਠ ਲਿਖੇ ਵਾਕ ਨੂੰ ਭੂਤ-ਕਾਲ ਅਤੇ ਭਵਿੱਖਤ-ਕਾਲ ਵਿੱਚ ਬਦਲਣ ਉਪਰੰਤ ਦੋ ਵੱਖੋ-ਵੱਖਰੇ ਵਾਕਾਂ ਵਿੱਚ ਲਿਖੋ :

    ਮੁੱਖ ਅਧਿਆਪਕ ਜੀ ਭਾਸ਼ਨ ਦੇ ਰਹੇ ਹਨ ।

    Answer:

    ਭੂਤ ਕਾਲ :- ਮੁੱਖ ਅਧਿਆਪਕ ਭਾਸ਼ਣ ਦੇ ਰਹੇ ਸਨ |
    ਭਵਿੱਖ ਕਾਲ :- ਮੁੱਖ ਅਧਿਆਪਕ ਭਾਸ਼ਣ ਦੇ ਰਹੇ ਹੋਣਗੇ | 
                                         ਜਾਂ
                       ਮੁੱਖ ਅਧਿਆਪਕ ਜੀ ਭਾਸ਼ਣ ਦੇਣਗੇ |  

  34. 13. (ਉ) 'ਹਾਰ' ਸ਼ਬਦ ਦੇ ਦੋ ਵੱਖ-ਵੱਖ ਅਰਥ ਦਰਸਾਉਂਦੇ ਵਾਕ ਬਣਾਓ ।

    Answer:

    ਫੁੱਲਾਂ ਦਾ ਹਾਰ :- ਮੈ ਫੁੱਲਾਂ ਦਾ ਹਾਰ ਖਰੀਦਿਆ |
    ਘਾਟਾ :- ਉਸ ਨੂੰ ਵਪਾਰ ਵਿਚ ਬਹੁਤ ਹਾਰ ਹੋਈ |

  35. (ਅ) 'ਸੜੀਅਲ' ਸ਼ਬਦ ਦਾ ਵਿਰੋਧੀ ਸ਼ਬਦ ਲਿਖੋ ।

    Answer:

    ਹੱਸਮੁੱਖ |

  36. (ਇ) “ਜਿਸ ਨੂੰ ਕਿਸੇ ਚੀਜ਼ ਦਾ ਤਜ਼ਰਬਾ ਨਾ ਹੋਵੈ ਲਈ ਇੱਕ ਢੁਕਵਾਂ ਸ਼ਬਦ ਲਿਖੋ।

    Answer:

    ਅੱਲੜ੍ਹ / ਅਨਾੜੀ |