Solved question paper for PUNJABI-A Mar-2017 (PSEB Class 10th)

Solved Question Paper

PUNJABI - A Mar-2017

PSEB • Class 10th • 1st • Mar-2017

PUNJABI-A previous year question papers on BRpaper help students of PSEB 10th Class Question Papers find subject-wise Punjabi A old papers for practice and revision under the Punjab School Education Board. If you are searching for PSEB or Punjab Board 10th Punjabi A question paper, this section is meant to make browsing easier and support exam preparation with relevant past-paper material. Students can use these papers to understand the question style, paper structure, and the kind of topics that are commonly asked in class 10 Punjabi A exams. Along with previous year papers, you may also find related revision material or practice-focused references where available, which can be useful for time-based solving and checking how well you are prepared for the board paper. BRpaper is not the official website of Punjab School Education Board or any institution, and it does not publish official notices or academic updates. It simply helps students explore available question paper resources in one place for easier study planning.

Solved Questions

Solved
  1. ਗੁਰੂ ਨਾਨਕ ਦੇਵ ਜੀ ਕਿਸ ਕਾਵਿ-ਧਾਰਾ ਦੇ ਕਵੀ ਹਨ ?

    Very Short Answer Mar-2017 • PSEB Class 10th

    ਗੁਰਮਤਿ ਕਾਵਿ-ਧਾਰਾ 

  2. ਬਾਬਾ ਫਰੀਦ ਜੀ ਅਨੁਸਾਰ ਸਭ ਤੋਂ ਮਿੱਠੀ ਚੀਜ਼ ਕਿਹੜੀ ਹੈ ?

    Very Short Answer Mar-2017 • PSEB Class 10th

    ਰੱਬ ਦਾ ਨਾਮ 

  3. (ਏ) ਰਬਾਬੀ ਦਾ ਨਾਂ ਕੀ ਸੀ ?

    Very Short Answer Mar-2017 • PSEB Class 10th

    ਫਰਹਿੰਦਾ 

  4. (ਸ) ਲੇਖਕ ਅਨੁਸਾਰ ਜਵਾਨੀ ਤੇ ਬੁਢਾਪੇ ਨਾਲੋਂ ਕੀਮਤੀ ਸਮਾਂ ਕਿਹੜਾ ਹੈ ?

    Very Short Answer Mar-2017 • PSEB Class 10th

    ਬਚਪਨ

  5. (ਹ) ਕੁਲਵੀਂ ਕਹਾਣੀ ਦੀ ਘਟਨਾ ਕਿਸ ਮਹੀਨੇ ਵਿੱਚ ਵਾਪਰਦੀ ਹੈ ?

    Very Short Answer Mar-2017 • PSEB Class 10th

    ਜੂਨ ਵਿਚ 

  6. (ਕ) ਇੱਕ ਦਿਨ ਰਸ਼ੀਦ ਨੇ ਮੁੰਡੇ ਨੂੰ ਦਸ ਰੁਪਏ ਕਾਹਦੇ ਲਈ ਦਿੱਤੇ ?

    Very Short Answer Mar-2017 • PSEB Class 10th

    ਪਤੰਗ ਲਿਆਉਣੇ ਲਾਇ

  7. (ਖ) ਨਾਇਕ ਇਕਾਂਗੀ ਵਿੱਚ ਪਿਤਾ ਕਿੰਨੇ ਰੂਪਾਂ ਵਿੱਚ ਪੇਸ਼ ਹੁੰਦਾ ਹੈ ?

    Very Short Answer Mar-2017 • PSEB Class 10th

    ਤਿੰਨ 

  8. (ਗ) ਗੁਰੂ ਤੇਗ਼ ਬਹਾਦਰ ਜੀ ਦੇ ਕਤਲ ਦਾ ਹੁਕਮ ਕਿਸ ਨੇ ਦਿੱਤਾ ਸੀ ?

    Very Short Answer Mar-2017 • PSEB Class 10th

    ਔਰੰਗਜ਼ੇਬ ਨੇ

  9. (ਘ) ਬੰਤੇ ਨੇ ਕਰਜ਼ਾ ਕਿਸ ਕੰਮ ਲਈ ਲਿਆ ਸੀ ?

    Very Short Answer Mar-2017 • PSEB Class 10th

    ਭੈਣਾਂ ਦੇ ਵਿਆਹ ਲਈ

  10. (ਝ) ਬੰਤੇ ਦਾ ਸਵੇਰੇ ਸਾਢੇ ਛੇ ਵਜੇ ਕਿੱਥੇ ਪਹੁੰਚਣ ਦਾ ਪ੍ਰੋਗਰਾਮ ਸੀ ?

    Very Short Answer Mar-2017 • PSEB Class 10th

    ਰੇਲਵੇ ਸਟੇਸ਼ਨ ਤੇ

  11. ਹੇਠ ਲਿਖੇ ਕਾਵਿ-ਟੋਟਿਆਂ ਵਿੱਚੋਂ ਕਿਸੇ ਦੋ ਦੀ ਪ੍ਰਸੰਗ ਸਹਿਤ ਵਿਆਖਿਆ ਲਗਪਗ 150 ਸ਼ਬਦਾਂ ਵਿੱਚ ਲਿਖੋ :

    (ਉ) ਅਸੀਂ ਖਤੇ ਬਹੁਤ ਕਮਾਵਦੇ ਅੰਤੁ ਨ ਪਾਰਾਵਾਰੁ ॥

    ਹਰਿ ਕਿਰਪਾ ਕਰ ਕੈ ਬਖਸਿ ਲੈਹੁ ਹਉ ਪਾਪੀ ਵੜ ਗੁਨਹਗਾਰੁ ॥

    ਹਰਿ ਜੀਉ ਲੇਖੈ ਵਾਰ ਨਾ ਆਵਈ ਤੂ ਬਖਸਿ ਮਿਲਾਵਣਹਾਰ ॥

    Short Answer Mar-2017 • PSEB Class 10th

    ਅਸੀਂ ਖਤੇ ਬਹੁਤ ............................................................ ਬਖਸਿ   ਮਿਲਾਵਣਹਾਰ ॥

    ਪ੍ਰਸੰਗ : ਇਹ ਕਾਵਿ-ਟੋਟੇ ਗੁਰੂ ਅਮਰਦਾਸ ਜੀ ਦੀ ਬਾਣੀ ਸੋਲਕ 'ਵਾਰਾਂ ਤੇ ਵਧੀਕ' ਵਿੱਚੋ ਲਿਆ ਗਿਆ ਹੈ ਅਤੇ ਇਹ 'ਸਾਹਿਤ ਮਾਲਾ' ਪੁਸਤਕ ਵਿਚ ਦਰਜ 'ਕਿਰਪਾ ਕਾਰਕ ਬਖਸਿ ਲੈਹੁ' ਸਿਰਲੇਖ ਹੇਠ ਦਰਜ ਹੈl ਇਸ ਸਲੋਕ ਵਿਚ ਗੁਰੂ ਜੀ ਨੇ ਜੀਵ ਨੂੰ ਭਾਰੀ ਗੁਨ੍ਹਾਗਾਰ ਦੱਸਦਿਆਂ ਹੋਇਆ ਪ੍ਰਭੂ ਨੂੰ ਆਪਣੀ ਮੇਹਰ ਨਾਲ ਬਕਸ ਦੇਣ ਦੀ ਬੇਨਤੀ ਕੀਤੀ ਹੈ  l

    ਵਿਆਖਿਆ: ਗੁਰੂ ਜੀ ਪ੍ਰਭੂ ਅਗੇ ਅਰਜੋਈ ਕਰਦੇ ਹਨ ਕਿ ਅਸੀਂ ਜੀਵ ਬਹੁਤ ਭੁਲਾਂ ਕਰਦੇ ਰਹਿੰਦੇ ਹਾਂ l ਸਾਡੀਆਂ ਭੁਲਾਂ ਦਾ ਅੰਤ ਨਹੀਂ ਹੋ ਸਕਦਾ l ਸਾਡੀਆਂ ਭੁਲਾਂ ਨੇ ਉਰਲਾ ਪਰਲਾ ਬੰਨਾ ਨਹੀਂ ਲੱਭਦਾ  l ਹੈ ਪ੍ਰਭੂ ! ਤ ਮੇਹਰ ਕਰਕੇ ਆਪ ਹੀ ਸਾਨੂ ਬਕਸ ਲੈ ਅਸੀਂ ਪਾਪੀ ਤੇ ਗੁਨ੍ਹਾਗਾਰ ਹਾਂ l ਸਾਡੇ ਕੀਤੇ ਕਰਮਾ ਦੇ ਲੈਕੇ ਦੇ ਰਹੀ ਤਾਂ ਬਖਸਿਸ  ਹਾਸਲ ਕਰਨ ਦੇ ਸਾਡੀ ਵਾਰੀ ਆ ਹੀ ਨਹੀਂ ਸਕਦੀ l ਪਾਰ ਤੂੰ ਸਾਡਿਆਂ ਭੂਲਾਂ ਬਖਸ ਕੇ ਸਾਨੂੰ ਆਪਣੇ ਚਰਨਾਂ ਵਿਚ ਮਿਲਾਉਣ ਦੀ ਸਮਰੱਥਾ ਰੱਖਦਾ ਹੈ l

  12. (ਅ) ਬੰਦੇ ਆਪਿ ਨੂੰ ਪਛਾਣ ।

    ਜੇ ਤੂੰ ਆਪਣਾ ਆਪਿ ਪਛਾਤਾ ॥

    ਸਾਂਈ ਦਾ ਮਿਲਣ ਅਸਾਨੁ ਰਹਾਉ ॥

    Short Answer Mar-2017 • PSEB Class 10th

    ਬੰਦੇ ਆਪਿ.......................................................... ਮਿਲਣ ਅਸਾਨੁ ਰਹਾਉ ॥

     ਪ੍ਰਸੰਗ : ਇਹ ਕਾਵਿ-ਟੋਟੇ 'ਸਹਿਤ ਮਾਲਾ ' ਪੁਸਤਕ ਵਿਚ ਦਰਜ ਸ਼ਾਹ ਹੁਸੈਨ ਦੀ ਰਚੀ ਹੋਈ ਕਵਿਤਾ ' ਆਪਿ ਨੂੰ ਪਛਾਣ ' ਵਿੱਚੋ ਲਿਆ ਗਿਆ ਹੈ l ਇਸ ਕਾਵਿ ਵਿਚ ਕਵੀ ਆਪਣੇ ਸੂਫੀ ਵਿਚਾਰਾਂ ਨੂੰ  ਅੰਕਿਤ ਕਰਦਾ ਹੋਇਆ ਮਨੁੱਖ ਨੂੰ ਪ੍ਰਮਾਤਮਾ ਦੇ ਮਿਲਾਪ ਲਈ ਆਪਣੇ ਆਪ ਦੀ ਪਛਾਣ ਕਰਨ ਅਤੇ ਮੌਤ ਤੇ ਕਬਰ ਦਾ ਡਰ ਦਿੰਦਿਆਂ ਸੰਸਾਂਰਿਕ ਪਦਰਾਥ ਦੇ ਅਡੰਬਰਾਂ ਦੇ ਹੰਕਾਰ ਤਿਆਗਣ ਲਈ ਕਹਿੰਦਾ ਹੈ ਮਤਰਾ ਵਿਚ ਸ਼ਾਹ ਹੁਸੈਨ ਮਨੁੱਖ ਨੂੰ ਪ੍ਰਮਾਤਮਾ ਦੇ ਮਿਲਾਪ ਲਈ ਆਪਣੇ ਆਪ ਦੀ ਪਛਾਣ ਕਰਨ ਲਈ ਕਹਿੰਦਾ ਹੈ 

    ਵਿਆਖਿਆ: ਹੈ ਮਨੁੱਖ ਤੂੰ ਆਪਣਾ ਆਪ ਦੀ ਪਛਾਣ ਕਰ ਤੇਰੀ ਆਪਣੀ ਹਸਤੀ ਕੁੱਜ ਵੀ ਨਹੀਂ ਜਿਸ ਦਾ ਤੂੰ ਹੰਕਾਰ ਕਰਦਾ ਹੈ ਤੇਰਾ ਆਪਾ ਇਸ ਸ੍ਰਿਸਟੀ ਦਾ ਇਕ ਅੰਗ ਹੈ l ਜੋ ਕਿ ਪ੍ਰਮਾਤਮਾ ਦਾ ਆਪਾ ਦਾ ਪਸਾਰਾ ਹੈ ਇਸ ਪ੍ਰਕਾਰ ਤੇਰਾ ਆਪਾ ਪ੍ਰਮਾਤਮਾ ਨਾਲ ਇਕਮਿਕ ਹੈ ਤੇ ਇਹ ਉਸੇ ਦਾ ਹੀ ਸਰੂਪ ਹੈl ਜੇਕਰ ਤੂੰ ਆਪਣਾ ਆਪਾ ਦੇ ਇਸ ਹਕੀਕਤ ਨੂੰ ਪਛਾਣ ਲਾਵੇਗਾ ਤਾਂ ਤੇਰਾ ਲਈ ਮਾਲਕ-ਪ੍ਰਭੂ ਨੂੰ ਮਿਲਣਾ ਸੌਖਾ ਹੋ ਜਾਵੇਗਾ ਅਰਥਾਤ ਤੈਨੂੰ ਉਸ ਦੇ ਆਪਣੇ ਅੰਦਰੋਂ ਹੀ ਦੀਦਾਰ ਹੋ ਜਾਣਗੇ ਤਾ ਤੇਰੀ ਭੜਕਣਾ ਖਤਮ ਹੋ ਜਾਵੇਗੀ l ਤੈਨੂੰ ਆਪਣਾ ਆਪ ਪ੍ਰਭੂ ਨਾਲ ਇਕਮਿਕ ਹੋਇਆ ਪ੍ਰਤੀਤ ਹੋਵੇਗਾ l

  13. (ਏ) ਇੱਕ ਤਖ਼ਤ ਹਜ਼ਾਰਿਓ ਗੱਲ ਕੀਚੇ, ਜਿੱਥੇ ਰਾਂਝਿਆਂ ਰੰਗ ਮਚਾਇਆ ਈ ।

    ਛੈਲ, ਗੱਭਰੂ, ਮਸਤ, ਅਲਬੇਲੜੇ ਨੀ, ਸੁੰਦਰ ਇੱਕ ਥਾਂ ਇੱਕ ਸਵਾਇਆ ਈ ।

    ਵਾਲੇ, ਕੋਕਲੇ, ਮੁੰਦਰੀ, ਮੰਝ-ਲੰਝੀ, ਨਵਾਂ ਠਾਠ ਤੇ ਠਾਠ ਚੜ੍ਹਾਇਆ ਈ ।

    ਕਿਹੀ ਸਿਫ਼ਤ ਹਜ਼ਾਰੇ ਦੀ ਆਖ ਸੱਕਾਂ, ਗੋਇਆ ਬਹਿਸਤ ਜ਼ਮੀਨ 'ਤੇ ਆਇਆ ਈ ।

    Short Answer Mar-2017 • PSEB Class 10th

    ਇੱਕ ਤਖ਼ਤ ਹਜ਼ਾਰਿਓ...........................................ਜ਼ਮੀਨ 'ਤੇ ਆਇਆ ਈ ।

    ਪ੍ਰਸੰਗ:ਇਹ ਕਾਵਿ ਟੋਟਾ ਵਾਰਿਸ ਸ਼ਾਹ ਦੇ ਕਿੱਸੇ ਹੀਰ ਵਿੱਚੋ ਲਿਆ ਗਿਆ ਹੈ ਅਤੇ ਇਹ ਸਾਹਿਤ ਮਾਲਾ ਪੁਸਤਕ ਵਿਚ ਕਿੱਸੇ ਦਾ ਆਰੰਭ ਸਿਰਲੇਖ ਹੇਠ ਦਰਜ ਹੈ l ਇਸ ਕਿੱਸੇ ਵਿਚ ਕਵੀ ਨਾ ਹੀਰ ਰਾਂਝਾ ਦੀ ਪ੍ਰੀਤ ਕਹਾਣੀ ਨੂੰ ਬਿਆਨ ਕੀਤਾ ਹੈ l ਇਨਾ ਸਤਰਾਂ ਵਿਚ ਕਵੀ  ਨੇ ਰਾਂਝਾ ਦੇ ਪਿੰਡ ਤਖ਼ਤ ਹਜ਼ਾਰੇ ਦੀ ਅਤੇ ਉਥੈ ਵਸਦੇ ਗੱਭਰੂਆਂ ਦੀ ਸਿਫਤ ਗਾਇ ਹੈ l

    ਵਿਆਖਿਆ ; ਕਵੀ ਕਹਿੰਦਾ ਹੈ ਕੀ ਮੈਂ ਤਖਤ ਹਜ਼ਾਰੇ ਦੀ ਇਕ ਗੱਲ ਕਰਦਾ ਹਾਂ ਜਿਥੈ ਵਸਦਾ ਰਾਂਝਿਆ ਨੇ ਬੜੀ ਰੌਣਕ ਲਾਈ ਹੋਈਂ ਹੈ l ਓਥੋਂ ਦੇ ਰਾਹਾਂ ਵਾਲੇ ਰਾਂਝੇ ਨੇ ਬੜਾ ਬਾਂਕੇ ਅਤੇ ਬੇਪ੍ਰਵਾਹ ਗੱਬਰੂ ਹਨ ਅਤੇ ਉਹ ਇਕ ਦੂਜਾ ਤੋਂ ਵੱਧ ਸੁੰਦਰ ਹਨ l ਉਹ ਕੰਨਾਂ ਵਿਚ ਵਾਲੇ ਕੋਕਲੇ ਤੇ ਉਂਗਲਾਂ ਵਿਚ ਮੁੰਦਰਾਂ ਪਹਿਨਦੇ ਹਨ ਤੇ ਲੱਕ ਨਾਲ ਧਾਰੀਦਾਰ ਤਹਿਮਤ ਬੰਨਦੇ ਹਨ l ਇਸ ਤੇਰਾ ਹਰ ਗੱਬਰੂ ਨੇ ਆਪਣੀ ਸੋਭਾ ਇਕ ਦੂਜੇ ਤੋਂ ਵੱਧ ਕੇ ਨਵੀਨ ਤੇ ਪ੍ਰਬਾਸ਼ਾਲੀ ਹੋਈ ਹੈ l ਕਵੀ ਕਹਿੰਦਾ ਹੈ ਕੀ ਮੈਂ  ਤਖਤ ਹਜ਼ਾਰੇ ਦੀ ਸੁੰਦਰਤਾ ਦਾ ਕੀ ਬਿਆਨ ਕਰ ਸਕਦਾ ਹਾਂ? ਮੈਨੂੰ ਜਾਪਦਾ ਹਾਂ ਕੀ ਇਹ ਤਾਂ ਅਸਮਾਨਾਂ ਤੋਂ ਬਹਿਸਤ ਧਰਤੀ ਉਤੇ ਆਣ ਲੱਖਾਂ ਹੈ l

     

  14. (ਸ) ਚੋਟ ਪਈ ਪਰਚਾਮੀ ਦਲਾਂ ਮੁਕਾਬਲਾ ॥

    ਘੇਰ ਲਈ ਵਰਿਆਮੀ ਦੁਰਗਾ ਆਇਕੈ ॥

    ਰਾਕਸ਼ ਵੰਡੇ ਅਲਾਮੀ ਕੁੰਜ ਨ ਜਾਣਦੇ ॥

    ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ॥

    Short Answer Mar-2017 • PSEB Class 10th

    ਚੋਟ ਪਈ ਪਰਚਾਮੀ................................................  ....ਸੁਰਗਾਮੀ ਮਾਰੇ ਦੇਵਤਾ ॥

    ਪ੍ਰਸੰਗ: ਇਹ ਕਾਵਿ ਟੋਟਾ ਸਾਹਿਤ ਮਾਲਾ ਪੁਸਤਕ ਵਿਚ ਦਰਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਰਚਨਾ 'ਚੰਡੀ ਦੀ ਵਾਰ ' ਵਿੱਚੋ ਲਿਆ ਗਯਾ ਹੈਇਸ ਵਾਰ ਵਿਚ ਗੁਰੂ ਜੀ ਨਾ ਦੁਰਗਾ ਦੇਵੀ ਦੀ ਅਗਵਾਈ ਵਿਚ ਲੜਦੇ ਦੇਵਤੇਆਂ  ਦੇ ਰਾਖਸ਼ਾਂ ਨਾਲ ਹੋਈ  ਮਿਥਿਆਸ ਯੁੱਧ ਦਾ ਵਰਨਣ ਕੀਤਾ ਹੈ ਇਨ੍ਹਾਂ ਸਤਰਾਂ ਵਿਚ ਗੁਰੂ ਜੀ ਨੇ ਰਾਖਸ਼ਾਂ ਦੀ ਬਹਾਦੁਰੀ ਨੂੰ ਚਿਤਰਿਆ ਹੈ l 

    ਵਿਆਖਿਆ : ਮੈਦਾਨੇ ਜੰਗ ਵਿਚ ਖੋਤੇ ਦੇ ਚਮ ਨਾਲ ਮਾੜੇ ਨਾਗਰੀਆ ਉਪਰ ਚੋਟਾਂ ਪਾਈਆਂਤਾ ਫੋਜ਼ਾਂ ਵਿਚ ਮੁਕਾਬਲਾ ਹੋਣ ਲਗਾ l ਬਹਾਦੁਰ ਰਾਖਸ਼ਾਂ ਨੇ ਦੁਰਗਾ ਦੇਵੀ ਨੂੰ ਘੇਰਾ ਪਾ ਲਿਆ l ਰਾਖਸ ਜੀ ਕਿ ਭਾਰੀ ਯੋਧੇ ਹਨ , ਮੈਦਾਨ ਵਿੱਚੋ ਭੱਜਣਾ ਨਹੀਂ ਸਨ ਜਾਣਦੇ l ਉਹ ਦੁਰਗਾ ਦੈਵੀ ਵਿਰੁੱਧ ਜੰਗ ਲਾਇ ਡਟ ਗਏ l ਦੁਰਗਾ ਦੈਵੀ ਨੇ ਟਾਕਰਾ ਕਰ ਰਹੇ ਰਾਖਸ਼ਾਂ ਨੂੰ ਮਾਰ ਦਿੱਤਾ ਤੇ ਉਸ ਦੇ ਹੱਥੋਂ ਮਾਰ ਕੇ ਉਹ ਸਵਰਗਾਂ ਵਿਚ ਚਲੇ ਗਏ l 

  15. ਹੇਠ ਲਿਖੀਆਂ ਕਵਿਤਾਵਾਂ ਵਿੱਚੋਂ ਕਿਸੇ ਇੱਕ ਕਵਿਤਾ ਦਾ ਕੇਂਦਰੀ ਭਾਵ ਲਗ-ਪਗ 40 ਸ਼ਬਦਾਂ ਵਿੱਚ ਲਿਖੋ :

    (ਉ) ਮਿੱਠ ਬੋਲੜਾ ਜੀ ਹਰਿ ਸਜਣੁ .         (ਗੁਰੂ ਅਰਜਨ ਦੇਵ ਜੀ )

    (ਅ) ਹੀਰ ਦਾ ਸਿਦਕ                          .(ਵਾਰਿਸ ਸ਼ਾਹ)

    Short Answer Mar-2017 • PSEB Class 10th

    (ਉ) ਮਿੱਠ ਬੋਲੜਾ ਜੀ ਹਰਿ ਸਜਣੁ .         (ਗੁਰੂ ਅਰਜਨ ਦੇਵ ਜੀ ):

    ਮਾਲਕ ਪ੍ਰਭੂ ਦਾ ਸੁਭਾ ਬੜਾ ਮਿੱਠਾ ਹੈ l ਉਹ ਸਾਰੀਆਂ ਵਿਚ ਵਸਦਾ ਹੈ ਤੇ ਸਭ ਨੂੰ ਆਤਮਿਕ ਜੀਵਨ ਦੇਣ ਵਾਲਾ ਹੈ l ਉਹ ਹਰ ਥਾਂ ਵਸਦਾ ਰਸਦਾ ਹੈ l ਤੇ ਉਸ ਦਾ ਧਿਆਨ ਪਰ ਕੇ ਮਨੁੱਖ ਸੰਸਾਰ ਸਮੁੰਦਰ ਨੂੰ ਤਰ ਜਾਂਦਾ ਹੈ l 

    (ਅ) ਹੀਰ ਦਾ ਸਿਦਕ                          .(ਵਾਰਿਸ ਸ਼ਾਹ)

    ਹੀਰ ਰਾਂਝੇ ਦੇ ਵਿਛੋੜੇ ਵਿਚ ਬੁਰੀ ਤਰਾਂ ਬੇਹਾਲ ਸੀ ਅਤੇ ਉਹ ਉਸ ਦਾ ਮਿਲਾਪ ਪ੍ਰਪਾਤ ਕਰਨ ਲਈ ਹਰ ਪ੍ਰਕਾਰ ਦੀ ਕੁਰਬਾਨੀ ਕਰਨ ਲਈ ਤਿਆਰ ਸੀ l 

  16. ਹੇਠ ਲਿਖੇ ਲੇਖਾਂ ਵਿੱਚੋਂ ਕਿਸੇ ਇੱਕ ਦਾ ਸਾਰ ਲਗ-ਪਗ 150 ਸ਼ਬਦਾਂ ਵਿੱਚ ਲਿਖੋ :

    (ਉ) ਘਰ ਦਾ ਪਿਆਰ              (ਪੰ: ਤੇਜਾ ਸਿੰਘ)

    (ਅ) ਬਾਬਾ ਰਾਮ ਸਿੰਘ ਕੂਕਾ      (ਸ. ਕਪੂਰ ਸਿੰਘ)

    Long Answer Mar-2017 • PSEB Class 10th

    (ਉ) ਘਰ ਦਾ ਪਿਆਰ 

    ਘਰ ਉਹ ਥਾਂ ਹੈ ਜਿੱਥੇ ਮਨੁੱਖ ਦੇ ਪਿਆਰ ਦੀਆ ਸੱਧਰਾਂ ਪਾਲਦੀਆਂ ਹਨ l ਜਿੱਥੇ ਉਸ ਨਾ ਮਾਂ , ਭੈਣ ਤੇ ਭਰਾ ਦਾ ਪਿਆਰ ਮਾਣੇਆ ਹੁੰਦਾ ਜਾ ਘਰ ਮਨੁੱਖ ਦੇ ਨਿੱਜੀ ਵਲਵਾਲਿਆਂ ਤੇ ਸਖਸੀ ਰਹਿਣੀ ਬਹਣਿ ਦਾ ਕੇਂਦਰ ਹੁੰਦਾ ਹੈ l ਇਹ ਮਨੁੱਖ ਦੀ ਸ਼ਕਸੀਅਤ ਦੀ ਉਸਾਰੀ ਵਿਚ ਸਮਾਜਿਕ ਦੇ ਸੰਸਾਰਿਕ ਆਲੇ ਦੁਆਲੇ ਜਿਨ੍ਹਾਂ ਹੀ ਹਿੱਸਾ ਪਾਉਂਦਾ ਹੈ l ਘਰ ਦੇ ਪਿਆਰ ਤੋਂ ਸੱਖਣਾ ਮਨੁੱਖ ਦਾ ਸੁਭਾ ਸੜੀਅਲ ਤੇ ਖਿਝੂ ਹੁੰਦਾ ਹੈ l 
                  ਵੱਡੇ ਵੱਡੇ ਪੰਡਾਲਾਂ ਵਿਚ ਕਥਾ ਕਰ ਕੇ ਜਾ ਵਿਖਿਆਨ ਦੇ ਕੇ ਆਪਣੀ ਵਿਦਵਤਾ ਨਾਲ ਦੂਜਿਆਂ ਨੂੰ ਹੈਰਾਨੀ ਕਰਨ ਵਾਲਿਆਂ ਦਾ ਸੁਭਾ ਆਮ ਕਰਕੇ ਰੁੱਖਾ ਹੁੰਦਾ ਹੈ ਕਿਉਂਕਿ ਅਜਿਹੇ ਆਦਮੀ ਹਰ ਵੇਲੇ ਪੋਥੀਆਂ ਪੜਨ ਜਾਂ ਇਧਰ-ਉਦਾਰ ਸਫਰ ਕਰਨ ਵਿਚ ਹੀ ਲੱਗੇ ਰਹਿੰਦਾ ਹਨ ਤੇ ਘਰ ਦੇ ਪਿਆਰ ਤੋਂ ਸੱਖਣੇ ਰਹਿੰਦਾ ਹਨ l ਇਹੋ ਜਿਹੇ ਉਪਦੇਸ਼ਕ ਤੇ ਲਿਖਾਰੀ ਗੁਰੂਆਂ ਤੇ ਪੈਗੰਬਰਾਂ ਦੇ ਜੀਵਨ ਨੂੰ ਅਜਿਹਾ ਢੰਗ ਨਾਲ ਪੇਸ਼ ਕਰਦੇ ਹਨ ਜਿਵੇਂ ਉਹ ਤੋਤਲੀਆਂ ਗੱਲਾਂ ਕਾਰਨ ਵਾਲੇ ਬਚਪਨ ਵਿੱਚੋ ਲੰਘੇ ਹੀ ਨਹੀਂ ਜਾਣਦੇ ਕਿ ਬੱਚਿਆਂ ਦਾ ਭੋਲਾਪਨ, ਅਲਬੇਲਾਪਣ ਭੈਣ ਭਰਾ ਦਾ ਪਿਆਰ ਤੇ ਲਾਡ ਰੁਸੇਵੇ ਮਹਾਂਪੁਰਖ ਦੀ ਬਣਤਰ ਵਿਚ ਓਹੋ ਥਾਂ ਹੀ ਰੱਖਦੇ ਹਨ  ਜੋ ਆਮ ਲੋਕਾਂ ਵਿਚ l ਅੱਜ ਕਲ ਫ਼ੈਲ ਰਹੀ ਦੁਰਾਚਾਰੀ ਦਾ ਕਾਰਨ ਘਰੋਗੀ ਵਸੋਂ ਘਾਟਾ ਹੈ ਤੇ ਬਜ਼ਾਰੀ ਰਹਿਣੀ ਬਹਾਣੀ ਦਾ ਵਾਧਾ ਹੈ l ਵਿਦਿਆਰਥੀਆਂ ਵਿਚ ਸਮਾਜਿਕ ਵਰਤੋਂ ਵਿਚ ਕੋਰਾਪਨ ਗੈਰ ਜਿੰਮੇਵਾਰੀ ਤੇ ਸਦਾਚਾਰਕ ਗਿਰਾਵਟਾਂ ਆਉਣ ਦਾ ਕਾਰਨ ਵੀ ਓਨਾ ਵੀ ਘਰਾਂ ਨੂੰ ਛੱਡ ਕੇ ਬੋਰਡਿੰਗ ਦੀ ਰਹਿਣੀ ਬਹਿਣੀ  ਹੈ l 
                 ਅਸਲੀ ਧਾਰਮਿਕ ਜੀਵਨ ਦੀ ਨੀਂਹ ਵੀ ਘੋਰਗੀ ਰਹਿਣੀ ਬਹਿਣੀ ਵਿਚ ਹੀ ਰੱਖੀ ਜਾ ਸਰਦੀ ਹੈ ਅਤੇ ਇਸੇ ਕਰਕੇ ਹੀ ਸਿੱਖ ਗੁਰੂਆ ਨੇ ਘੋਰਗੀ ਜੀਵਨ ਉੱਤੇ ਜ਼ੋਰ ਦਿੱਤਾ ਹੈ l ਘਰ ਪਿਆਰੇ ਤੋਂ ਹੀ ਸਮਾਜ ਅਤੇ ਦੇਸ ਦਾ ਪਿਆਰ ਪੈਦਾ ਹੁੰਦਾ ਹੈ l ਕੇਵਲ ਉਹ ਲੋਕ ਹੀ ਆਪਣੇ ਦੇਸ ਉਪਰ ਅਤਿਆਚਾਰ ਹਸਲੇ ਨੂੰ ਬਰਦਾਸਤ ਨਹੀਂ ਕਰ ਸਕਦੇ ਜਿਨ੍ਹਾਂ ਨੂੰ ਆਪਣੇ ਘਰ ਤੇ ਉਸ ਵਿਚ ਵਸਦੇ ਪਰਿਵਾਰ ਪਤਨੀ ਤੇ ਬੱਚਿਆਂ ਦੇ ਨੁਕਸਾਨ ਦਾ ਡਰ ਹੁੰਦਾ ਹੈ l  

    (ਅ) ਬਾਬਾ ਰਾਮ ਸਿੰਘ ਕੂਕਾ ; 

    ਬਾਬਾ ਰਾਮ ਸਿੰਘ ਜੀ 1816 ਵਿੱਚ ਭੈਣੀ ਗਈਆਂ ਵਿਖੇ ਸ ਜੱਸਾ ਸਿੰਘ ਦੇ ਘਰ ਜਨਮੇ ਤੇ ਜਵਾਨ ਹੋਣ ਤੇ ਆਪਣੇ ਭਣਵਇਆ ਸ ਕਾਬਲ ਸਿੰਘ ਦੀ ਪ੍ਰੇਰਨਾ ਹੰਮਹਾ ਰਾਜਾ ਰਣਜੀਤ ਸਿੰਘ ਦੀ ਘੋੜ ਸਵਾਰ ਫੋਜ਼ ਵਿਚ ਭਰਤੀ ਹੋ ਗਏ l ਆਪ ਨੇ ਆਪਣੇ ਘਰ ਜਨਮਿਆ ਦੋ ਪੁਤਰੀਆਂ ਨੂੰ ਪਾਲਿਆ ਪੋਸਿਆ ਤੇ ਵਿੱਦਿਆ ਦਿੱਤੀ l ਹਜ਼ਰੇ ਵਿਖੇ ਆਪ ਮਹਾਂਪੁਰਖ ਬਾਬਾ ਬਾਲਕ ਸਿੰਘ ਤੋਂ ਪ੍ਰਭਾਵਿਤ ਹੋ ਕੇ ਵਧੇਰੇ ਤਤਪਰਤਾਂ ਨਾਲ ਭਜਨ ਕਰਨ ਲੱਗੇ ਤੇ ਸਿੰਘ ਦੇ ਅੰਗਰਜ਼ ਨਾਲ ਮੁਦਕੀ ਦੀ ਲੜਾਈ ਮਗਰੋਂ ਆਪ ਭੈਣੀ ਆਂ ਕੇ ਦੁਕਾਨ ਕਰਨ ਅਤੇ ਦਿਸਵੰਦ ਕਢਣ ਲੱਗੇ ਅਤੇ ਬਾਬਾ ਬਾਲਕ ਸਿੰਘ ਦੁਆਰਾ ਜਗਿਆਸੂਆਂ ਅਭਿਸੀਆਂ ਦੀ ਜੱਥੇਬੰਦੀ ਦੇ ਪੰਜਾਬ ਵਿਚ ਪ੍ਰਚਾਰਕ ਥਾਪੇ ਗਏ ਜੋ ਮਗਰੋਂ 'ਕੂਕ' ਜਾ 'ਨਾਮਧਾਰੀ' ਜੱਥੇਬੰਦੀ ਅਖਵਾਈ l ਆਪਣੇ ਸ਼ਰਧਾਲੂ ਕਹਿਣ ਲੱਗੇ l ਆਪ ਦਾ ਨਿਮਾਣਾ ਲੋਕਾਂ ਵਿਚ ਸਰੀਰ ਤੇ ਰਹਿਣੀ ਬਹਿਣੀ ਦੀ ਸਵੱਛਤਾ , ਵਹਿਮ ਭਰਮ ਤੋਂ ਮੁਕਤੀ , ਇਸਤਰੀ ਮਰਦ ਦੀ ਬਰਾਬਰੀ, ਆਤਮਾ ਨੂੰ ਧਰਮਿਕ ਤੌਰ ਤੇ ਤਕੜੀ ਕਰਨ ਤੇ ਦੋਸ਼ ਦੇ ਪ੍ਰਧਨਿਤਾ ਦੇ ਖਾਤਮੇ ਦੀ ਪ੍ਰੇਰਨਾ ਪੈਦਾ ਕਰਨ ਸੀ l ਆਪ ਦੀ ਪ੍ਰੇਰਨਾ ਨਾਲ ਆਪ ਦਾ ਸਰਧਾਲੂਆਂ ਨੇ ਅੰਗਰੇਜਾਂ ਦੇ ਡਾਕ  ਪ੍ਰਬੰਧ, ਰੇਲਾਂ ਤੇ ਕਚਹਿਰੀਆ ਦਾ ਮੁਕੰਮਲ ਬਾਈਕਾਟ ਕਰਕੇ ਆਪਣਾ ਡਾਕ ਪ੍ਰਬੰਧ ਚਾਲੂ ਕੀਤਾ l ਕੁੱਝ ਗੱਲਾਂ ਆਪ ਦੇ ਵਸੋਂ ਬਾਹਰ ਹੋਣ ਕਰਕੇ ਅੰਗਰੇਜਾਂ ਨੇ ਆਪ ਨੂੰ ਦੇਸ ਨਿਕਾਲਾ ਦੇ ਕੇ ਰੰਗੂਨ ਭੇਜ ਦਿੱਤਾ ਜਿੱਥੇ ਆਪ 1885 ਈ ਵਿਚ ਦਿਹਾਂਤ ਹੋ ਗਿਆ  l 

  17. ਹੇਠ ਲਿਖੇ ਅਭਿਆਸੀ ਪ੍ਰਸ਼ਨਾਂ ਵਿੱਚੋਂ ਕਿਸੇ ਦੋ ਪ੍ਰਸ਼ਨਾਂ ਦੇ ਉੱਤਰ ਸੰਖੇਪ ਵਿੱਚ ਲਿਖੋ :

    (ੳ) ਮਰਦਾਨੇ ਅਤੇ ਫਰਹਿੰਦੇ ਰਬਾਬੀ ਦੀ ਆਪਸ ਵਿੱਚ ਹੋਈ ਵਾਰਤਾਲਾਪ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ ।

    Short Answer Mar-2017 • PSEB Class 10th

    ਫਰਹਿੰਦੇ ਦੇ ਪੁੱਛਣ ਤੇ ਮਰਦਾਨੇ ਨੇ ਆਪਣਾ ਨਾਂ ਥਾਂ ਦੱਸਿਆ ਕਿਹਾ ਕਿ ਉਹ ਸਾਧਾਂ ਵਾਲੀ ਬਿਰਤੀ ਧਾਰਨ ਕਰ ਚੁੱਕੇਬੇਦੀ ਖੱਤਰੀ ਨਾਨਕ ਨਾਲ ਰਹਿੰਦਾ ਹੈ , ਜੋ ਅਗੰਮ ਦੀ ਬਾਣੀ ਉਚਰਦਾ ਹੈ ਤੇ ਉਸ ਨੇ ਉਸਨੂੰ ਉਸ ਤੋਂ ਰਬਾਬ ਲੈਣ ਲਈ ਭੇਜਿਆ ਹੈ l ਫਰਹਿੰਦੇ ਨੇ ਗੁਰੂ ਜੀ ਦੇ ਦਰਸ਼ਨਾਂ ਦੀ ਇੱਛਾ ਪ੍ਰਗਟ ਕਰਦਿਆ ਮਰਦਾਨੇ ਨੂੰ ਰਬਾਬ ਦੇ ਕੇ ਉਸ ਤੋਂ ਪੈਸੇ ਨਾਂ ਲਏ ਤੇ ਕਿਹਾ ਕਿ ਇਸ ਦਾ ਵੀ ਉਸ ਨਾਲ ਕੋਈ ਪੁਰਾਣ ਸੰਬੰਧ ਹੈ l

  18. (ਆ) "ਬੋਲੀ ਮਨੁੱਖ ਦੀ ਆਤਮਾ ਦਾ ਚਿੱਤਰ ਹੈ । ਇਸ ਕਥਨ ਤੋਂ ਲੇਖਕ ਦਾ ਕੀ ਭਾਵ ਹੈ ?

    Short Answer Mar-2017 • PSEB Class 10th

    ਇਆ ਕਥਨ ਵਿਚ ਲੇਖਕ ਇਹ ਕਹਿਣਾ ਚਾਹੁੰਦਾ ਹੈ ਕਿ ਜਿਸ ਤਰਾਂ ਚਿਹਰੇ ਤੋਂ ਮਨੁੱਖ ਦੇ ਸਰੀਰਕ ਸੁਹਜ ਜਾਂ ਕੋਲ ਦੀ ਪਛਾਣ ਹੁੰਦੀ ਹੈ ਇਸੇ ਤਰਾਂ ਬੋਲੀ ਤੋਂ ਮਨੁੱਖ ਦੀ ਆਤਮਾ ਦੀ ਅਮਰੀ ਜਾਂ ਕੰਗਾਲੀ ਦਾ ਪਤਾ ਲੱਗਦਾ ਹੈ l ਇਸੇ ਕਰਕੇ ਹੀ ਬੋਲ ਸਕਣ ਵਾਲੇ ਅੰਨ੍ਹੇ ਸਿਆਣੇ ਦਿਲਚਸਪ ਜਾਪਦੇ ਹਨ ਪਰ ਗੂੰਗਾ ਕੋਈ ਵਿਰਲਾ ਹੀ ਦਿਲਚਸਪ ਜਾਪਦਾ ਹੈ l ਕਿਉਂਕਿ ਮਨੁੱਖ ਦੇ ਬੋਲਣ ਤੋਂ ਹੀ ਪਤਾ ਲੱਗਦਾ ਹੈ ਕਿ ਕੁੱਜ ਆਪਣਾ ਬਣਾਇਆ ਹੈ l ਬੋਲਾਂ ਵਾਲੇ ਦਾ ਲਫਜ ਉਸ ਦੀ ਅੰਦਰਲੀ ਅਮਰੀ , ਤਜਰਬੇ ਤੇ ਅਕਲ ਦੇ ਸੂਚਕ ਹੁੰਦੇ ਹਨ l ਇਸ ਕਰਕੇ ਲੇਖਕ ਬੋਲੀ ਨੂੰ ਮਨੁੱਖ ਦੀ ਆਤਮਾ ਦਾ ਚਿਤਰ ਕਹਿੰਦ ਹੈ    l  

  19. (ਇ) ਕਾਲੀਦਾਸ ਕੌਣ ਸੀ ? ਉਸ ਨੂੰ ਇੰਨੀ ਸਿੱਧੀ ਕਿਉਂ ਮਿਲੀ ?

    Short Answer Mar-2017 • PSEB Class 10th

    ਕਾਲੀਦਾਸ ਦੇ ਜਨਮ ਥਾਂ ਟਿਕਾਣੇ ਤੇ ਜੀਵਨ ਦੀਆ ਹੋਰਨਾਂ ਘਟਨਾਵਾਂ ਬਾਰੇ ਸਾਨੂੰ ਕੁੱਝ ਵੀ ਪਤਾ ਨਹੀਂ l ਖੋਜੀਆਂ ਦੇ ਅਨੁਸਾਰ ਉਹ ਈਸਾ ਤੋਂ 56 ਸਾਲ ਪਹਿਲਾ ਹੋਏ ਬਾਦਸ਼ਾਹ ਬਿਕ੍ਰਮਾਜੀਤ ਦੇ ਨੋ ਦਰਬਾਰੀ ਰਤਨਾਂ ਵਿੱਚੋ ਇਕ ਸੀ l ਉਸ ਨੂੰ ਪ੍ਰਸਿੱਧੀ ਆਪਣੀ ਸੁੰਦਰ ਤੇ ਅਮੀਰ ਕਾਵਿ ਰਚਨਾ ਕਰਕੇ ਪ੍ਰਪਾਤ ਹੋਈ l    

  20. (ਸ) ਬਾਬਾ ਰਾਮ ਸਿੰਘ ਜੀ ਨੇ ਇਸਤਰੀ ਜਾਤੀ ਦੀ ਭਲਾਈ ਲਈ ਕੀ-ਕੀ ਉਪਦੇਸ਼ ਦਿੱਤੇ ? .

    Short Answer Mar-2017 • PSEB Class 10th

    ਬਾਬਾ ਰਾਮ ਸਿੰਘ ਜੀ ਨੇ ਕੁੜੀਆਂ ਤੇ  ਇਸਤਰੀ ਦੀ ਭਲਾਈ ਲਈ ਕੁੜੀਆਂ ਮਾਰਨ ਵਿਰੁੱਧ ਅਵਾਜ ਉਠਾ ਓਹਨਾ ਨੂੰ ਮੁੰਡਿਆਂ ਵਾਂਗ ਹੈ ਪਾਲਣ ਪੋਸਣ ਪੜਾਉਣ ਤੇ ਵਿਆਹੁਣ ਉੱਤ ਜ਼ੋਰ ਦਿੱਤਾ l ਲੇਖਕ ਅਨੁਸਾਰ ਓਹਨਾ ਦਾ ਇਹ ਕੰਮ ਹੀ ਓਹਨਾ ਨੂੰ ਸੰਸਾਰ ਦੇ ਸ਼੍ਰੋਮਣੀ ਸਧੁਰਕਾ ਦੀ ਸਫ ਵਿਚ ਖੜਾ ਕਰ ਦਿੰਦਾ ਹੈ l 

  21. ਹੇਠ ਲਿਖੀਆਂ ਕਹਾਣੀਆਂ ਵਿੱਚੋਂ ਕਿਸੇ ਇੱਕ ਕਹਾਣੀ ਦਾ ਸਾਰ ਲਗਪਗ 150 ਸ਼ਬਦਾਂ ਵਿੱਚ ਲਿਖੋ :

    (ੳ) ਕੁਲਫੀ                             (ਸੁਜਾਨ ਸਿੰਘ)

    (ਅ) ਬਾਗੀ ਦੀ ਧੀ ।                    (ਗੁਰਮੁਖ ਸਿੰਘ ਮੁਸਾਫ਼ਿਰ)

    Long Answer Mar-2017 • PSEB Class 10th

    (ੳ) ਕੁਲਫੀ

    ਜੂਨ ਦੀ ਦੁਪਹਿਰ ਕਹਾਣੀਕਾਰ ਸੁੱਤਾ ਪਿਆ ਕਿ ਬਾਹਰੋਂ ਪਹਿਲਾਂ ਕੁਲਫੀ ਵਾਲਾ ਦੀ ਤਾ ਫਿਰ ਮੁਰਮੁਰਾ ਵੇਚਣ ਵਾਲੇ ਦੀ ਆਵਾਜ਼ ਆਈ l ਉਸ ਦਾ ਛੋਟਾ ਕਾਕਾ ਉਸ ਨੂੰ ਜਗਾ ਕੇ ਟਕਾ ਮੰਗਣ ਲਗਾ ਪਰ ਮਹੀਨੇ ਦੀ 26 ਤਰੀਖ ਹੋਣ ਕਰਕੇ ਕਹਾਣੀਕਾਰ ਦੀ ਜੇਬ ਖਾਲੀ ਸੀ ਲ ਕਹਾਣੀਕਾਰ ਨਾ ਸ਼ਾਮੀ ਬਾਜ਼ਾਰੋਂ ਕੁਲਫੀ ਖੁਆਉਣ ਦਾ  ਇਕਰਾਰ ਕਰਕੇ ਕਾਕੇ ਤੋਂ ਪਿੱਛਾ ਛੁਡਵਾਇਆ ਤੇ ਆਪ ਘਰੋਂ ਨਿਕਲ  ਗਿਆ l ਸ਼ਾਮ ਨੂੰ ਜਦੋ ਉਹ ਘਰ ਪਰਤਿਆ ਤਾ ਕਾਕੇ ਨੇ ਕੁਲਫੀ ਖੁਆਉਣ ਲਈ ਕਿਹਾ ਪਰ  ਕਹਾਣੀਕਾਰ  ਨੇ ਉਸਨੂੰ ਦਬਕੇ ਨਾਲ ਚੁੱਪ ਕਰਾਉਦਿਆ ਅਗਲੇ ਦਿਨ ਦਾ ਇਕਰਾਰ ਕਰ ਲਿਆ l 
               ਅਗਲੇ ਦਿਨ ਉਸ ਨੇ ਇਕ ਸਾਥੀ ਤੋਂ ਤਿੰਨ ਰੁ : ਉਧਾਰ ਲਏ ਪਰ ਉਹ ਘਰ ਦਿਆ ਲੋੜਾਂ ਖਾਤਰ ਉਸ ਦੇ ਪਤਨੀ ਨੇ ਲੈ ਲਏ l ਕਾਕਾ ਦੁਪਹਿਰ ਦੀ ਨੀਂਦ ਲੈ ਰਿਹਾ ਸੀ ਪਰ ਜਾਗਦਿਆ ਹੀ ਉਣ ਨੇ ਕੁਲਫੀ ਮੰਗੀ l ਕਹਾਣੀਕਾਰ ਨੇ ਫਿਰ ਸ਼ਾਮ ਨੂੰ  ਕੁਲਫੀ ਖੁਆਉਣ ਦਾ  ਇਕਰਾਰ ਕਰ ਲਿਆ l ਰਾਤ ਨੂੰ ਲੇਟ ਘਰ ਪਰਤਿਆ   ਕਾਕਾ ਸੋ  ਚੁਕਾ  ਸੀ l ਅੱਧੀ  ਰਾਤ ਉਹ ਕੁਲਫੀ  ਕੁਲਫੀ ਬੁੜਾਓਂਨ ਲਗਾ  ਸੇਵਰੇ ਉੱਠ ਕ ਉਸ ਨੇ ਕੁਲਫੀ ਨਾ ਮੰਗੀ l ਪਾਰ  ਦੁਪਹਿਰ ਜਦੋ ਬਾਹਰੋਂ ਕੁਲਫੀ ਵਾਲੇ ਦੀ ਆਵਾਜ਼ ਆਈ ਤੋਹ ਖੇਡ ਛੱਡ ਕੇ ਓਧਰ ਤੁਰ ਪਿਆ ਕਹਾਣੀਕਾਰ ਦਾਬੇ ਪੈਰੀਂ ਉਸ ਦੇ ਮਗਰ ਗਿਆ l  ਜਦੋ ਕੁਲਫੀ ਵਾਲਾ ਸਾਹਾਂ ਦੇ ਮੁੰਡੇ ਨੂੰ ਕੁਲਫੀ ਦੇ ਰਿਹਾ ਸੀ ਤਾ ਕਾਕਾ ਉਸ ਨੂੰ ਧੁੱਸ ਦੇ ਕੇ ਪੈ ਗਿਆ, ਜਿਸ ਨਾਲ ਸਾਹਾਂ ਦਾ ਮੁੰਡਾ ਨਾਲਿ ਵਿਚ ਡਿੱਗ ਪਿਆ ਤੇ ਤਾ ਕੁਲਫੀ ਖਿਲਰ ਗਈ l  ਜਦੋ ਉਹ ਉਠਿਆ ਤਾ ਉਸ ਨੇ ਉਸ ਨੂੰ ਇਕ ਹੋਰ ਢੂਡ ਮਾਰੀ ਤੇ ਉਹ ਮੁੜ ਨਾਲਿ ਵਿਚ ਡਿੱਗ ਪਿਆ l ਜਦੋ ਸਾਹਨੀ ਦੁਆਰਾ ਉਲ੍ਹਾਮਾ ਦੇਣ ਤੇ ਕਾਕੇ ਦੀ ਮਾਂ ਉਸ ਨੂੰ ਚਪੇੜ ਮਾਰਨ ਲੱਗੀ ਤਾ ਕਹਾਣੀ ਕਰ ਨੇ ਕਿਹਾ 
    "ਕੁੱਝ ਵੰਡ ਸੁਦੇਣੇ ਕਾਇਰ ਪਿਓ ਦਾ ਘਰ ਬਹਾਦੁਰ ਮੁੰਡਾ ਜੰਮੀਐ l "

    (ਅ) ਬਾਗੀ ਦੀ ਧੀ ।

               ਦੇਸ ਦੇ ਆਜ਼ਾਦੀ ਦੀ ਲਹਿਰ ਸਮੇ ਜਦੋ ਪੁਲਿਸ ਕਿਸ਼ਨ ਸਿੰਘ ਨੂੰ ਗ੍ਰਿਫਤਾਰ ਕਰਨ ਆਈ ਤਾ ਉਸ ਸਮੇ ਉਸ ਦੀ ਬਾਰਾਂ ਕੁ ਸਾਲ ਦੇ ਧੀ ਲਾਜ ਨੂੰ 102 ਬੁਖਾਰ ਸੀ ਉਸ ਦੀ ਪਤਨੀ ਸ਼ਰਨ ਕੌਰ ਵੀ ਇਸਤਰੀਆਂ ਦੀ ਇਕ ਮੀਟਿੰਗ ਵਿਚ ਗਈ ਹੋਈ ਸੀ ਕਿਸ਼ਨ ਸਿੰਘ ਨੂੰ ਉਸ ਦੀ ਬਿਮਾਰੀ ਨੀ ਫਿਕਰ ਸੀ ਪ੍ਰੰਤੂ ਉਸ ਨੇ  ਉਸ ਨੂੰ ਬੇਫਿਕਰ ਹੋ ਕੇ ਜੇਲ ਜਾਣ ਲਾਇ ਪ੍ਰ੍ਰੀਤ ਕੀਤਾ l ਕਿਸ਼ਨ ਸਿੰਘ ਲਾਜ ਨੂੰ ਆਉਣਾ ਘਰ ਆਈ ਆਪਣੀ ਭੰ ਵੀਰਾ ਵਾਲੀ ਦੇ ਹਵਾਲੇ ਕਰ ਕੇ ਆਪ ਪੁਲਿਸ ਵਾਲਿਆਂ ਬਾਲ ਟੰਗੇ ਵਿਚ ਸਵਾਰ ਹੋ ਗਿਆ l 
               ਦੂਜੇ ਪਾਸੇ ਕੌਮੀ ਝੰਡਾਹੇਠ ਵਿਚ ਫੜ ਕੇ ਇਸਤਰੀਆਂ ਦਾ ਜਸੂਸ ਦੀ ਅਗਵਾਹੀ ਕਰਦਿਆਂ ਸ਼ਰਨ ਕੌਰ ਨੇ ਵੀ ਗ੍ਰਿਫ਼ਤਾਰੀ ਦੇ ਦਿਤੀ l ਓਥੇ ਕਿਸ਼ਨ ਸਿੰਘ ਨੇ ਬੀਬੀਆਂ ਦੇ ਜੇਲ ਅਧਿਕਾਰੀਆਂ ਨਾਲ ਝੰਡੇ ਸੰਬੰਧੀ ਹੋ ਰਹੇ ਝਗੜੇ ਨੂੰ ਨਿਪਟਾਇਆ ਫਿਰ ਦੋਵਾਂ ਪਤੀ ਪਤਨੀ ਵੱਖ ਵੱਖ ਵਾਰਡਾਂ ਵਿਚ ਕੈਦ ਕਰ ਦਿਤੇ ਗਏ l 
               ਲਾਜ ਦਾ  ਬੁਖਾਰ ਟੁੱਟਣ ਮਗਰੋਂ ਵੀਰਾ ਵਾਲੀ ਉਸ ਨੂੰ ਆਪਣੇ ਘਰ ਲਾ ਗਈ ਕੁਜ ਸਮੇ ਮਗਰੋਂ ਉਸਦਾ ਪਤੀ 
    ਹੁਸ਼ਨਕ ਸਿੰਘ ਛੁੱਟੀ ਆਈਆਂ ਤਾ ਉਹ ਲਾਜ ਨੂੰ ਆਪਣਾ ਘਰ ਦੇਖ ਕੇ ਗੁੱਸੇ ਨਾਲ ਭਰ ਗਿਆ l ਉਸ ਨਾ ਆਪਣੀ ਪਤਨੀ ਨੂੰ ਬੜੇ ਹੱਠ ਨਾਲ ਕਿਹਾ ਕਿ ਉਸ ਨਾ ਬਾਗੀਆ ਦੀ  ਧੀ ਨੂੰ ਆਪਣਾ ਘਰ ਰੱਖ ਕੇ ਉਸ ਦੀ ਤਰੱਕੀ ਦੇ ਰਾਹ ਵਿਚ ਰੋਕ ਪਾਈ ਹੈ ਵੀਰਾ ਵੀ ਦੇ ਇਕ ਨਾ ਚੱਲੀ l ਛੁੱਟੀ ਖਤਮ ਹਨ ਤੇ  ਹੁਸ਼ਨਕ ਸਿੰਘ ਵੀਰਾ ਵਾਲੀ ਨੂੰ ਟੰਗੇ ਵਿਚ ਬਿਠਾ ਕੇ ਨਾਲ ਨੇ ਲੈ ਗਿਆ ਤਾ ਲਾਜ ਬੂਹੇ ਵਿਚ ਕੁੜਿਆ ਨਾਲ ਖੇਡਦੀ ਰਹੀ ਗਈ l ਅੰਤ ਵੀਰਾ ਵਾਲੀ ਦੇ ਮਨ ਉਪਰ ਭਰਾ ਦੇ ਅਮਾਨਤ ਵਿਚ ਖ਼ਿਆਨਤ ਕਰਨ  ਦੇ ਸਦਮੇ ਦਾ ਬੌਝ ਪਿੱਛੇ ਰਿਹ ਤੇ ਉਹ ਇਸ ਸਦਮੇ ਨਾਲ ਹੈ ਮਰ ਗਈ l 
                ਲਾਜ ਹੁਣ ਲਾਹੌਰ ਤਪਦਿਕ ਦੇ ਹਸਪਤਾਲ ਵਿਚ ਦਾਖ਼ਲ ਸੀ l ਰਹਾਏ ਮਗਰੋਂ ਸ਼ਰਨ ਕੌਰ ਹਸਪਤਾਲ ਪੁੱਜੀ ਤਾ ਲਾਜ ਨੂੰ ਉਸ ਦੇ  ਅਸਲੀ ਨਾਮ ਨਾਲ ਕੋਈ ਨਹੀਂ ਸੀ ਜਾਣਦਾ l ਉਸ ਦਾ ਨਾ 'ਬਾਗੀ ਦੀ ਧੀ' ਪ੍ਰਸਿੱਧ ਹੋ ਚੁੱਕਾ ਸੀ  l ਇਕ ਸਫਾਈ ਸੇਵਕਾ ਤੋਂ ਪਤਾ ਕਰ ਕੇ ਜਦੋ ਉਹ ਲੱਗ ਦੇ ਕਮਰੇ ਵਿਚ ਪੁੱਜੀ ਤਾ ਲਾਜ ਮਾਰ ਚੁਕੀ ਸੀ l 

  22. ਹੇਠ ਲਿਖੇ ਅਭਿਆਸੀ ਪ੍ਰਸ਼ਨਾਂ ਵਿੱਚੋਂ ਕਿਸੇ ਦੋ ਦੇ ਉੱਤਰ ਸੰਖੇਪ ਵਿੱਚ ਲਿਖੋ :

    (ੳ) ਕੁਲਫੀ ਵਾਲੇ ਦਾ ਹੋਕਾ ਸੁਣ ਕੇ ਲੇਖਕ ਕੀ ਸੋਚਣ ਲੱਗਾ ?

    Short Answer Mar-2017 • PSEB Class 10th

    ਕੁਲਫੀ ਵਾਲੇ ਦਾ ਹੋਕਾ ਸੁਣ ਕੇ ਲੇਖਕ ਦਿਆਂ ਅੱਖਾਂ ਸਾਹਮਣੇ ਚਿੱਟੀ ਦੁੱਧ ਕਿਲਫੀ ਨਾਚਾਂ ਲੱਗ ਪਈ l ਉਸ ਦੇ ਮੂੰਹ ਵਿਚ ਪਾਣੀ ਆ ਗਿਆ ਪਾਰ ਉਹ ਆਪਣੀ ਆਰਥਿਕ ਤੰਗੀ ਕਰਕੇ ਕੁਲਫੀ ਖਰੀਦਣ ਤੋਂ ਅਸਮਰੱਥ ਸੀ  ਉਹ ਸੋਚ ਰਹੀਆਂ ਸੀ ਕਿ ਉਸ ਦੇ ਤਨਖਾਹ ਤਾ ਮਾਹਨਾ ਦਾ ਪਹਿਲੇ ਪੰਦਰਾਂ ਦੀਨਾ ਵਿਚ ਉਡ ਜਾਂਦੀ ਆ l ਉਸ ਪੈਸੇ ਦੀ ਤੰਗੀ ਨੂੰ ਹਵਾਲਾਤ ਦੀ ਤੰਗੀ ਤੋਂ ਵੀ ਭੈੜੀ ਅਨੁਭਵ ਕਰ ਰਹੀਆਂ ਸੀ l

  23. (ਅ) ਮਾਸੀ ਵੱਲੋਂ ਅਜਿਹੀ ਕਿਹੜੀ ਗੱਲ ਕਹੀ ਗਈ ਸੀ, ਜਿਸ ਨੇ ਲੇਖਕ ਨੂੰ ਕੀਲ ਲਿਆ ਸੀ ?

    Short Answer Mar-2017 • PSEB Class 10th

    ਮਾਸੀ ਨੇ ਲੇਖਕ ਦੇ ਪੁੱਛਣ ਤਾ ਕਿਹਾ ਸੀ ਉਹ ਗੁਰਦਵਾਰੇ ਵੀ ਜਾਵੇਗੀ ਤੇ ਮੰਦਿਰ ਵੀ l ਇਹ ਗਏ ਲੇਖਕ ਨੂੰ ਬਹੁਤ ਚੰਗੀ ਲੱਗੀ l ਮਾਸੀ ਨਾ ਕਹਿਆ ਕਿ ਹਿੰਦੂਆਂ ਸਿੱਖਾਂ ਵਾਲੀ ਬਿਮਾਰੀ ਤਾ ਹੁਣੇ ਚੱਲੀ ਹੈ l ਪਾਕਿਸਤਾਨ ਬਣਨ ਤੋਂ ਪਹਿਲਾਂ ਹਿੰਦੂਆਂ ਨੂੰ ਗੁਰੂ ਘਰ ਨਾਲ ਬਹੁਤ ਪਿਆਰ ਸੀ ਉਹ ਆਪਣੇ ਇਕ ਪੁੱਤਰ ਨੂੰ ਸਿੱਖ ਜ਼ੁਰੂਰੇ ਬਣਾਉਂਦੇ ਸਨ l ਮਾਸੀ ਦੀ ਇਸ  ਗੱਲ  ਨੇ ਲੇਖਕ ਨੂੰ ਕੀਲ  ਲਿਆ l

  24. (ਇ) ਮਹਾਰਾਜ ਤੇ ਮਹਾਰਾਣੀ ਦਾ ਬੰਮ ਬਹਾਦਰ ਤੇ ਵਰਤਾਓ ਕਿਹੋ-ਜਿਹਾ ਸੀ ?

    Short Answer Mar-2017 • PSEB Class 10th

    ਮਹਾਰਾਜ ਤੇ ਮਹਾਰਾਣੀ ਦਾ ਬੰਮ ਬਹਾਦਰ ਪ੍ਰਤੀ ਵਰਤਾਓ ਬਹੁਤ ਹੀ ਪਿਆਰ ਭਰਿਆ ਸੀ l ਮਹਾਰਾਜਾ ਉਸ ਦੀ ਅਣਖ ਦੀ ਕਦਰ ਪਾਓਂਦੇ ਸੀ ਸਨ ਅਤੇ ਉਹ ਜਾਣਦੇ ਸਨ ਕਿ ਬੰਮ ਤਮਾਸ਼ਬੀਨ ਹੈ l ਉਹ ਬੰਮ ਦੀ ਥਾਂ ਕਿਸ ਹੋਰ ਨੂੰ ਦੇਣ ਦੇ ਹਕ਼  ਵਿਚ ਨਹੀਂ ਸਨ l ਮਹਾਰਾਣੀ ਦਾ ਉਸ ਪ੍ਰਤੀ ਵਿਹਾਰ ਬਹੁਤ ਹੀ ਪਿਆਰ ਅਤੇ ਅਪਵੱਤ ਭਰਿਆ ਸੀ l ਉਹ ਉਸ ਨੂੰ ਹਫਤੇ ਵਿਚ ਪਹਿਲਾ  ਇਕ ਵਾਰੀ ਫਿਰ ਫਿਰ ਦੋ ਵਾਰੀ ਮਿਲਣ ਲਈ ਜਾਂਦੀ l ਉਹ ਉਸ ਨੂੰ ਲੱਡੂ ਜਾ ਪ੍ਗਉਦੇ ਖਵਾਉਂਦੀ ਤੇ ਬੰਮ ਬੜੇ ਚਾਅ ਨਾ ਖਾ ਕੇ ਉਸ ਨੂੰ ਆਪਣੇ ਉੱਤ ਬਿਠਾ ਕੇ ਫੁਮਣਿਆ ਪਾਉਂਦਾ ਹੋਇਆ ਘੁੰਮਦਾ l ਇਸ ਤਰਾਂ ਮਹਾਰਾਣੀ ਦਾ ਬੰਮ ਪ੍ਰਤੀ ਵਰਤਾਓ ਬਹੁਤ ਹੀ ਪਿਆਰ ਅਤੇ ਅਪਵੱਤ ਭਰਿਆ ਸੀ l 

  25. (ਸ) ਰਸ਼ੀਦ ਨੇ ਦਤਰ ਦੀ ਨੌਕਰੀ ਤੋਂ ਅਸਤੀਫਾ ਦੇਣ ਲਈ ਕਿਉਂ ਸੋਚਿਆ ?

    Short Answer Mar-2017 • PSEB Class 10th

    ਰਸ਼ੀਦ ਨੇ ਦਤਰ ਦੀ ਨੌਕਰੀ ਤੋਂ ਅਸਤੀਫਾ ਦੇਣ ਲਈ ਇਸ ਕਰਕੇ ਸੋਚਿਆ ਕਿਉਂਕਿ ਮਿਹਦੇ ਵਿਚ ਕੈਂਸਰ ਹੋਣ ਕਰਕੇ ਡਾਕਟਰਾਂ ਨੇ ਉਸ ਦੀ ਉਮਰ ਛੇ ਕੁ ਮਹੀਨੇ ਦੱਸੀ ਤੇ ਹੁਣ ਇਹ ਸਮਾਂ ਸ਼ਹਿਰ ਦੇ ਰੋਲੇ ਤੇ ਘੁਰਨੇ ਦੇ ਥਾਂ ਪਿੰਡ ਜਾ ਕੇ ਆਪਣੀ ਪੁਰਾਣੀ ਤਾ ਪੱਕੀ ਹਵੇਲੀ ਦੀ ਖੁੱਲੀ ਹਵਾ ਵਿਚ ਆਪਣੇ ਮਨ ਦੀ ਮਰਜੀ ਅਨੁਸਾਰ ਗੁਜ਼ਾਰਨੇ ਚਾਹੁੰਦਾ ਸੀ l 

  26. ਹੇਠ ਲਿਖੇ ਪਾਤਰਾਂ ਵਿੱਚੋਂ ਕਿਸੇ ਇੱਕ ਦਾ ਪਾਤਰ-ਚਿਤਰਨ ਲਗ-ਪਗ 125 ਸ਼ਬਦਾਂ ਵਿੱਚ ਲਿਖੋ :

    (ੳ)  ਵਜ਼ੀਰਾ                          (ਇਕਾਂਗੀ : ਬੰਬ ਕੇਸ)

    (ਅ) ਸੁਖਦੇਵ                          (ਇਕਾਂਗੀ : ਦੂਜਾ ਵਿਆਹ)

    Long Answer Mar-2017 • PSEB Class 10th

    (ੳ)  ਵਜ਼ੀਰਾ 

    ਜਾਣ-ਪਿਛਾਣ : ਵਜ਼ੀਰਾ 'ਬੰਬ ਕੇਸ' ਇਕਾਂਗੀ ਦਾ ਮਹੱਤਵਪੂਰਨ ਪਾਤਰ ਹੈ l ਉਹ ਉਹ ਵੀਰਾਂਵਾਲੀ ਦਾ ਪੁੱਤਰ ਹੈ l ਉਹ ਸ਼ਰਨਾਰਥੀ ਹੈ ਪਾਕਿਸਤਾਨ ਤੋਂ ਆ ਕੇ ਉਸ ਨਾ ਘਰ ਦਾ ਗੁਜਾਰਾ ਤੋਰਨ ਲਈ ਪਾਪੜ ਵੇਲੇ l ਹੁਣ ਉਹ ਟੰਗਿਆ ਦੇ ਬੰਬ ਬਣਾ ਕੇ ਗੁਜਰਾਂ ਕਰਨ ਲੱਗਾ l ਪਰ ਇਲਾਕੇ ਦਾ ਥਾਨੇਦਾਰ ਬਿਨਾ ਕੁੱਝ ਸੋਚੇ- ਸਮਜੇ ਉਸ ਨੂੰ ਬੰਬ ਬਣਾਉਣ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲੈਂਦਾ ਹੈ l ਉਸ ਦੇ ਚਰਿੱਤਰ ਦਾ ਮੁੱਖ ਗੁਣ ਹੇਠ ਲਿਖੇ ਹਨ :-

    ਮਿਹਨਤ - ਮਜਦੂਰੀ ਕਰਨ ਵਾਲਾ :- ਉਹ ਇਕ ਕਿਰਤੀ ਆਦਮੀ ਹੈ l ਪਾਕਿਸਤਾਨ ਤੋਂ ਉਜੜਨ ਮਗਰੋਂ ਉਸ ਨਾ ਘਰ ਦਾ ਗੁਜਾਰਾ ਤੋਰਨ ਲਈ ਪਾਪੜ ਵੇਲੇ ਤੇ ਪਾਸਿਆਂ ਦੇ ਲਈ ਬੰਬ ਬੋਨਾਂ ਦਾ ਕਾਮ ਕਰਨ ਲੱਗ ਪਿਆ l ਉਹ ਤੈਸਾ ਅਰੀ ਚੁੱਕ ਕੇ ਲੋਕ ਦੇ ਘਰ ਲੱਕੜੀ ਦਾ ਕਾਮ ਕਰਨ ਵੀ ਜਾਂਦਾਂ ਸੀ l  

    ਸਰਕਾਰੀ ਅਫਸਰਾਂ ਤੋਂ ਡਰਨ ਵਾਲਾ :- ਉਹ ਥਾਨੇਦਾਰ ਤੋਂ ਡਰਦਾ ਹੈ ਤਾ ਉਸ ਨਾਲ ਬੜੀ ਅਧੀਨਗੀ ਨਾਲ ਗੱਲ ਕਰਦਾ ਹੈ l ਉਹ ਉਸ ਨੂੰ ਕਹਿੰਦਾ ਹੈ ਕਿ ਜੇਕਰ ਉਸ ਦੇ ਟੰਗੇ ਦਾ ਬੰਬ ਟੂਟੇ ਹੋਈ ਹਨ ਤਾ ਉਹ ਉਸਲਾਈ ਛੇਤੀ ਬਣਾ ਦੇਵੇਗਾ l  ​​​​​​​

    ਆਪਣੇ ਭਰਾਵਾਂ ਨਾਲ ਲੜਦਾ ਰਹਿਣ ਵਾਲਾ :- ਵੀਰਾਂ ਵਾਲੀ ਅਨੁਸਾਰ ਵਜੀਰੇ ਸਮੇਤ ਉਸ ਦੇ ਤਿੰਨ ਪੁੱਤਰ ਆਪਸ ਵਿਚ ਲੜਦੇ ਰਹਿੰਦੇ ਸਨ ਤੇ ਉਸ ਨੂੰ ਪਿਆਰ ਨਹੀਂ ਸਨ ਕਰਦੇ |
    ਹਾਸ ਰਾਸ ਉਪਜਾਉਣ ਵਾਲਾ :- ਇਕਾਂਗੀ ਵਿਚ ਉਸ ਦੀ ਥਾਣੇਦਾਰ ਨਾਲ ਗੱਲ ਬਾਤ ਤੇ ਉਸ ਦੇ ਤਰਲੇ ਇਕਾਂਗੀ ਵਿਚ ਹਾਸ ਰਾਸ ਪੈਦਾ ਕਰਦੇ ਹਨ ਤੇ ਥਾਣੇਦਾਰ ਤੇ ਵਿਅੰਗਮਈ ਚਰਿਤਰ ਨੂੰ ਖੂਬ ਊਗਾੜਦੇ ਹਨ |

    (ਅ) ਸੁਖਦੇਵ     

    ਸੁਖਦੇਵ ਸਿੰਘ ਦੂਜਾ ਵਿਆਹ ਇਕਾਂਗੀ ਦਾ ਮਹੱਤਵਪੂਰਨ ਪਾਤਰ ਹੈ ਉਸ ਮਨਜੀਤ ਦਾ ਪਤੀ ਹੈ ਉਹ ਗੁਰਦਿੱਤ ਸਿੰਘ ਤੇ ਨਿਹਾਲ ਕੌਰ ਦਾ ਪੁੱਤਰ ਹੈ ਉਸ ਦਾ ਵਿਆਹ ਹੋਇਆ ਢਾਈ ਸਾਲ ਹੋ ਗਏ ਪਰ ਹਜੇ ਤਕ ਉਸ ਦੇ ਕੋਈ ਬਚਾ ਨਹੀਂ ਹੋਇਆ | ਇਕਾਂਗੀ ਦੇ ਪਲਟਣ ਨੂੰ ਮੋੜ ਦੇਣ ਤੇ ਸਮਸਿਆ ਦੀ ਪੇਸ਼ਕਾਰੀ ਵਿਚ ਉਸ ਦਾ ਪਾਤਰ ਮਹੱਤਵਪੂਰਨ ਸਥਾਨ ਰੱਖਦਾ ਹੈ |
    ਪੜਿਆ ਲਿਖਿਆ ਤੇ ਨਵੀਂ ਖ਼ਯਾਲ ਦਾ ਮਾਲਕ :- ਪੜਿਆ ਲਿਖਿਆ ਤੇ ਨਵੀਂ ਖ਼ਯਾਲ ਦਾ ਮਾਲਕ ਹੋਣ ਕਰਕੇ ਉਹ ਆਪਣੀ ਪਤਨੀ ਨੂੰ ਆਪਣੇ ਘਰ ਵਿਚ ਬਰਾਬਰੀ ਦਿੰਦਾ ਹੈ | ਉਹ ਆਪਣੀ ਪਤਨੀ ਨੂੰ ਆਪਣਾ ਨਾ ਲੈ ਕੇ ਬੁਲਾਉਣ ਦੀ ਖੁਲ ਦਿੰਦਾ ਹੈ |
    ਹੱਸਮੁੱਖ ਤੇ ਮਖੌਲੀਆ :- ਉਹ ਆਪਣੀ ਮਾਂ ਨੂੰ ਬੜੇ ਹੱਸਮੁੱਖ ਤੇ ਮਖੌਲੀਆ ਲਹਿਜੇ ਨਾਲ ਸੰਜੋਨਦਾ ਹੈ | ਉਹ ਨਿਹਾਲ ਕੌਰ ਨੂੰ ਕਹਿੰਦਾ ਹੈ ." ਹੈ ਬੜੀ ਖੁਸ਼ੀ ਨਾਲ ਕਰੋ ਪ੍ਰਬੰਧ ਮੈ ਜੀ , ਮੇਰੇ ਦੂਜੇ ਵਿਆਹ ਦਾ ਮਨਜੀਤ ਮੇਰੇ ਕੋਲ ਛਾਉਣੀ ਵਿਚ ਰਿਹਾ ਕਰੁ |"
    ਡਾਲੀਲਬਾਜ :- ਉਹ ਬੜਾ ਦਲੀਲਬਾਜੀ ਨਾਲ ਗੱਲ ਕਰਦਾ ਸੀ ਤੇ ਗੱਲ ਦੀ ਡੂੰਗੀ ਨੂੰ ਸਮ੍ਜਦਾ ਹੈ |
    ਹਾਜ਼ਰ ਜਵਾਬ :- ਉਹ ਬੜਾ ਹੀ ਹੈਜ਼ਾਰ ਜਵਾਬ ਸੀ , ਉਸ ਦੀ ਹਾਜ਼ਰ ਜਵਾਬੀ ਇਕਾਂਗੀ ਵਿਚ ਹਾਸ ਰਾਸ ਪੈਦਾ ਕਰਦੀ ਹੈ
    ਭੈਣਾਂ ਦੇ ਹੱਕ ਦੀ ਰਾਖੀ ਕਾਰਨ ਵਾਲਾ :- ਉਹ ਕਹਿੰਦਾ ਹੈ ਕਿ ਉਹ ਆਪਣੀ ਭੈਣ ਦੇ ਪਤੀ ਨੂੰ ਦੂਜਾ ਵਿਆਹ ਨਹੀਂ ਕਰਨ ਦੇਵੇਗਾ ਉਹ ਕਹਿੰਦਾ ਹੈ ,"ਮਖੌਲ ਹੀ ਆ ਦੂਜਾ ਵਿਆਹ  ਅਸੀਂ ਮਰਗੇ "|
    ਹਾਸ ਰਸ ਪੈਦਾ ਕਾਰਨ ਵਾਲਾ : ਨਾਟਕ ਵਿਚ ਉਸ ਦੀ ਦਲੀਲਬਾਜੀ ਹਾਜ਼ਰ ਜੁਆਬੀ ਮਖੌਲ ਤੇ ਹੱਸ ਰਾਸ ਪੈਦਾ ਕਰਦੀ ਹੈ |

  27. ਹੇਠ ਲਿਖੇ ਵਾਰਤਾਲਾਪਾਂ ਵਿੱਚੋਂ ਕਿਸੇ ਇੱਕ ਵਾਰਤਾਲਾਪ ਦੇ ਪ੍ਰਸ਼ਨਾਂ ਦੇ ਉੱਤਰ ਲਿਖੋ :

    "ਨਹੀਂ ਇਹ ਗੱਲ ਨਹੀਂ, ਮੈਂ ਆਪਣੇ ਪੈਰਾਂ 'ਤੇ ਖਲੋਣਾ ਚਾਹੁੰਦਾ ਹਾਂ, ਪਰ ਤੁਸੀਂ ਮੇਰੀ ਗੱਲ ਨਹੀਂ ਸਮਝੋਗੇ ।

    ” ਪ੍ਰਸ਼ਨ : (ੳ) ਇਹ ਸ਼ਬਦ ਕਿਹੜੇ ਇਕਾਂਗੀ ਵਿੱਚੋਂ ਹਨ ?          

    Very Short Answer Mar-2017 • PSEB Class 10th

    ਨਾਇਕ 

  28. (ਅ) ਇਕਾਂਗੀ ਦੇ ਲੇਖਕ ਦਾ ਕੀ ਨਾਂ ਹੈ ?

    Very Short Answer Mar-2017 • PSEB Class 10th

    ਗੁਰਸ਼ਰਨ ਸਿੰਘ 

  29. (ਏ) ਇਹ ਸ਼ਬਦ ਕਿਸ ਨੇ, ਕਿਸ ਨੂੰ ਕਹੇ?

    Very Short Answer Mar-2017 • PSEB Class 10th

    ਇਹ ਸ਼ਬਦ ਪੁੱਤਰ ਨੇ ਪਿਤਾ ਨੂੰ ਕਹੇ

  30. ਜਾਂ

    "ਸੋਚਣ ਵਾਲੀ ਕਿਹੜੀ ਗੱਲ ਏ ? ਅਸਲੀ ਘਰ ਵਾਲੀ ਸਾਂਭ ਲਵੇ ਤੇ ਨਕਲੀ ਤਿੱਤਰ ਹੋ ਜਾਵੇ । ਭਰਾ ਮੰਨ ਜਾਵੇ ਤਾਂ ਵਾਹ ਭਲਾ, ਨਹੀਂ ਤੇ ਫੇਰ ਪੇਂਡੂਆਂ ਵਾਲੇ ਦੋ ਹੱਥ ਕਰ ਲਵਾਂਗੇ ।

    ਪ੍ਰਸ਼ਨ : (ੳ) ਇਹ ਸ਼ਬਦ ਕਿਸ ਇਕਾਂਗੀ ਵਿੱਚੋਂ ਹਨ ?

    Very Short Answer Mar-2017 • PSEB Class 10th

    ਸਮੁੰਦਰੋਂ ਪਾਰ

  31. (ਅ) ਇਹ ਇਕਾਂਗੀ ਕਿਸ ਦੀ ਰਚਨਾ ਹੈ ?          

    Very Short Answer Mar-2017 • PSEB Class 10th

    ਕਪੂਰ ਸਿੰਘ ਘੁੰਮਣ 

  32. (ਏ) ਇਹ ਸ਼ਬਦ ਕਿਸ ਨੇ, ਕਿਸ ਨੂੰ ਕਹੇ ?

    Very Short Answer Mar-2017 • PSEB Class 10th

    ਸੁਖਦੇਵ ਨੇ ਬਲਵੰਤ ਢਿੱਲੋਂ ਨੂੰ ਕਹੇ 

  33. 10, ਨਾਵਲ 'ਇੱਕ ਹੋਰ ਨਵਾਂ ਸਾਲ ਦੇ ਆਧਾਰ 'ਤੇ ਹੇਠ ਲਿਖੇ ਪਾਤਰਾਂ ਵਿੱਚੋਂ ਕਿਸੇ ਇੱਕ ਦਾ ਪਾਤਰ-ਚਿਤਰਨ ਲਗਪਗ 150 ਸ਼ਬਦਾਂ ਵਿੱਚ ਲਿਖੋ :

    (ਉ) ਬੰਤਾ

    Long Answer Mar-2017 • PSEB Class 10th

    (ਉ) ਬੰਤਾ

    ਬੰਤਾ ਇਕ ਹੋਰ ਨਵਾਂ ਸਾਲ ਦਾ ਮੁੱਖ ਪਾਤਰ ਹੈ l ਤਾਰੋ ਉਸ ਦੀ ਪਤਨੀ ਹੈ l ਉਸ ਦੇ ਤਿੰਨ ਬੱਚੇ ਹਨ ਦੋ ਧੀਆਂ ਤੇ ਇਕ ਮੁੰਡਾ ਫੁੰਮਣ l ਉਹ ਅੰਮ੍ਰਿਤਸਰ ਵਿਚ ਰਿਕਸ਼ਾ ਚਲਾਉਣ ਦਾ ਕਾਮ ਕਰਦਾ ਹੈ l ਉਸ ਦਾ ਬਾਪ ਗਰੀਬ ਖੇਤ ਮਜਦੂਰ ਸੀ l ਜੋ ਉਸ ਦੇ ਸਿਰ ਕਾਰਜ ਛੱਡ ਕੇ ਮਰਿਆ ਸੀ ਲੁਸ ਦਾ ਬਾਪ ਪਰਵਾਰ ਸਮੇਤ ਪਾਕਿਸਤਾਨ ਤੋਂ ਆਇਆ ਸੀ l ਬੰਤਾ ਦੇ ਸਿਰ ਦੇ ਵਾਲ ਭਾਵੈ ਕਾਟੇ ਹੋਈ ਸਨ l ਪ੍ਰੰਤੂ ਉਹ ਪੱਗ ਬਣਦਾ ਸੀ l ਉਹ ਦਾੜੀ ਪੰਜ ਛੇ ਮਹੀਨਿਆਂ ਪਿੱਛੋਂ ਕਟਾ ਲੈਂਦਾ ਹੈ ਤੇ ਸਿਗਰਟਾਂ ਵੀ ਪੀਂਦਾ ਹੈ  l ਉਸ ਨਾ ਕੱਪੜੇ ਬਥੇਰੇ ਪਾਏ ਹੋਈਂ ਸਨ ਪਰ ਠੰਡ ਉਸ ਨੂੰ ਅੰਦਰ ਵੜਦੀ ਮਹਿਸੂਸ ਹੁੰਦੀ ਹੈ l ਉਸ ਦਾ ਸਵੈਟਰ ਤਿੰਨ ਥਾਵਾਂ ਤੋਂ ਪਾਟੀਆਂ ਹੋਇਆ ਹੈ ਅਤੇ ਕੋਟ  ਦੀਆਂ ਸਿਰਫ ਅਰਦਾ ਹੀ ਪਾਰਟੀਆਂ ਹੋਇਆ ਹਨ ਠੰਡ ਵਿਚ ਰਿਕਸ਼ਾ ਚਲਾਉਣ ਕਾਰਕ ਉਸ ਦੇ  ਹੱਥ ਪੈਰ ਠਰੇ ਹੋਈ ਹਨ l ਹੱਥਾਂ ਨੂੰ ਖੁਸ਼ਕੀ ਚਡੀ ਹੋਈ ਹੈ ਤੇ ਥਾਂ ਥਾਂ ਤੋਂ ਚਮੜੀ ਉਖੜੀ ਹੋਈ ਹੈ l ਉਸ ਦੇ ਹੱਥ ਕਾਲੇ ਤੇ ਖੁਸਕ ਸਨ l 
    ਇਕ ਕਿਰਤੀ ਆਦਮੀ ; ਬੰਤਾ ਇਕ ਕਿਰਤੀ ਆਦਮੀ ਹੈ ਉਹ ਓਦੋ ਤੋਂ ਰਿਸ਼ਕ ਚਲਾਉਣ ਦਾ ਕਾਮ ਕਰ ਰਿਹਾ  ਹੈ ਜਦੋ ਉਸ ਦੇ ਹਾਲੇ ਮੁੱਛ ਵੀ ਨਹੀਂ ਸੀ ਫੁੱਟੀ l ਉਹ ਇਨੀ ਸਖਤ ਸਰਦੀ ਵਿਚ ਵੀ ਹਰ ਰੋਜ਼ ਸੂਰਾ ਛਾਂ ਨਾਲ ਰਾਤ ਦੀ ਬਚੀ ਹੋਈ ਰੋਟੀ ਖਾ ਕੇ ਸਵੇਰੇ ਛੇ ਵਜੇ ਕਾਲਕਾ ਮੇਲ ਦਿਆਂ ਸਵਾਰੀਆਂ ਚੁੱਕਣ ਲਈ ਸਟੇਸ਼ਨ ਉਤੇ ਪੌਂਚ ਜਾਂਦਾ ਹੈ ਲ
    ਹੱਕ ਹਲਾਲ ਦੇ ਖਾਨ ਵਾਲਾ : ਬੰਤਾ ਸਵਾਰੀਆਂ ਤੋਂ ਯੋਗ ਪੈਸੇ ਮੰਗਦਾ ਹੈ l ਉਸਦੇ ਇਹ ਆਦਤ ਨਹੀਂ ਹੈ ਕਿ ਕਿਸੇ ਮੁਸੀਬਤ ਜਾ ਖੁਸ਼ੀ ਗ਼ਮੀ ਦਾ ਫਾਇਦਾ ਉਠਾ ਕੇ ਵੱਧ ਪੈਸੇ ਮੰਗੇ l  ਉਹ ਦਸਆ ਨਹੁੰਆ  ਦੇ ਕਿਰਤ ਵਿਚ ਵਿਸ਼ਵਾਸ਼ ਰੱਖਦਾ ਹੈ l ਉਹ ਹੋਰਨਾਂ ਰੇਸਖੇਆ ਵਾਲਿਆਂ ਵਾਂਗ ਨਜਾਇਜ ਕਾਮ ਕਰ ਕੇ ਪੈਸੇ ਨਹੀਂ ਕਮਾਉਣੇ ਚਾਹੁਦਾl 
    ਆਰਥਿਕ ਤੰਗੀ ਦਾ ਸ਼ਿਕਾਰ : ਬੰਤਾ ਮਹਿਗਾਈ ਤੋਂ ਪਰਸ਼ੇਨ ਅਤੇ ਆਰਥਿਕ ਤੋਰ ਤੇ ਤੰਗ ਹੈ l ਬਾਪ ਦੇ ਮੌਤ ਤੇ ਉਸ ਤੇ ਚੜੇ ਕਰਜੇ ਕਰਨ ਉਸ ਨੂੰ ਪੰਜਵੀ ਦੀ ਪੜਿ ਵਿਚੇ ਛੱਡਣੀ ਪਈ l ਉਹ ਮਹਿਗਾਈ ਦੇ ਮਾਰ ਦਾ ਮਰਿਆ ਹੋਇਆ ਹੈ ਤੇ ਅਨੁਭਵ ਕਰਦਾ ਹੈ ".........ਜੋ ਮਰਜੀ ਕਮਾ ਲੋ ਕੁਜ ਬਣਦਾ ਏ ਨਹੀਂ ਹੋਰ ਗੱਲਾਂ ਤਾ ਛੱਡੋ ਪੇਟ ਭਰਨ ਜੋਗੇ ਪੈਸੇ ਨਹੀਂ ਕਮਾਏ ਜਾਂਦੇ " l ਅਜਿਹੀ ਸਥਿਤੀ ਵਿਚ ਉਹ ਸੋਚਦਾ ਹੈ ਕਿ ਉਹ ਪਰਦੇਸ ਚਲਾ ਜਾਵੇ ਤਾ ਖੂਬ ਪੈਸੇ ਕਮਾ ਕੇ ਸੋਹਣਾ ਘਰ ਬਣਾ ਕੇ ਚੰਗਾ ਖਾਵੇ ਹੰਢਾਵੇ  l

    ਅਣਖੀਲਾ : ਉਹ ਬਹੁਤ ਅਣਖੀਲਾ ਸੀ l ਇਕ ਦਿਨ ਜਦੋ ਉਸ ਨੂੰ ਖੇਤ ਮਜਦੂਰ ਬਣੇ ਨੂੰ ਸਰਦਾਰਾਂ ਦੇ ਮੁੰਡੇ ਨੇ ਕੁਟਿਆ ਤਾ ਉਸ ਨੇ ਵੀ ਉਸ ਦਾ ਦੋ ਟੀਕਾ ਦਿਤੀਆਂ ਉਸ ਦੇ ਦਿਲ ਸਰਦਾਰਾਂ ਦੇ ਗੁਲਾਮੀ ਤੋਂ ਡਰ ਗਿਆ ਤਾ ਉਹ ਪਿੰਡ ਛੱਡ ਕੇ ਸ਼ਹਿਰ ਆਇਆ ਕਿਉਂਕਿ ਉਹ ਸਮਝਦਾ ਸੀ ਕਿ ਇਸ ਵਿਚ ਕਿਸੇ ਦੀ ਆਕੜ ਨੇ ਚਲਣੀ ਪੈਣੀl ਅਣਖੀਲਾ ਹੋਣ ਕਰਕੇ ਹੀ ਜਦੋ ਉਹ ਇਕ ਦਫਤਰ ਵਿਚ ਚਪੜਾਸੀ ਲੱਗਿਆ ਸੀ ਤਾ ਉਸ ਨੇ ਸਾਬ੍ਹ ਦੀ ਘਰਵਾਲੀ ਦੇ ਕਹਿਣ ਉਤੇ ਕੱਪੜੇ ਧੋਣ ਤੋਂ ਇਨਕਾਰ ਕਰ ਦਿੱਤਾ ਸੀ ਉਹ ਕਿਸੇ ਦੁਆਰਾ ਆਪਣੇ ਮਿਹਨਤ ਟੀ ਵੱਧ ਪੈਸੇ ਦਿੱਤੇ ਜਾਣ ਨੂੰ ਪਸੰਦ ਨਹੀਂ ਕਰਦਾ  l 

    ਪੜਾਈ ਵਿਚ ਰਹਿਣ ਦੇ ਪਛਤਾਵਾ ਦਾ ਸ਼ਿਕਾਰ :ਉਸ ਨੂੰ ਪਛਤਾਵਾ ਸੀ ਕਿ ਉਸ ਦੀ ਪੜਾਈ ਪੰਜਵੀ ਵਿਚ ਹੀ ਛੁੱਟ ਗਈ ਸੀ l ਉਹ ਜਦੋ ਆਪਣੇ ਜਮਾਤੀਆਂ ਨੂੰ ਸਕੂਲ ਜਾਂਦੇ ਦੇਖਦਾ ਤਾ ਉਸ ਦੇ ਅੰਦਰੋਂ ਬਦ ਬਈ ਇਕ ਹੌਂਕਾ ਨਿਕਲ ਜਾਂਦਾ l ਫਿਰ ਜਿਸ ਦਿਨ ਪੰਜਵੀ ਦਾ ਸਾਲਾਨਾ ਇਮਤਿਹਾਨ ਸੀ ਤਾ ਉਹ ਵੀ ਇਮਤਿਹਾਨ ਦੇਣ ਜਾ ਪੁੱਜਾ l ਘੁਰੀ ਵੱਟ ਕੇ ਦੇਖ ਰਹੇ ਅਨੁਸਾਰ ਉਹ ਪਿੱਛਲੇ ਸਾਰੇ ਮਹੀਨਿਆਂ ਦੀ ਫੀਸ ਦੇ ਕੇ ਇਮਤਿਹਾਨ ਵਿਚ ਬੈਠ ਗਿਆ ਬੇਸ਼ਕ ਉਸ ਨੂੰ ਆਉਂਦਾ ਕੁੱਝ ਨਹੀਂ ਸੀ  l ਅਸਲ ਵਿਚ ਉਹ ਚੋਥੀ ਪਾਸ ਨਾਲੋਂ ਪੰਜਵੀ ਫੇਲ ਕਹਾਉਣਾ ਪਸੰਦ ਕਰਦਾ ਸੀ l ਉਹ ਸਮਝਦਾ ਸੀ ਕਿ ਪੜੇ ਲਿਖੇ ਬੰਦੇ ਦੀ ਟੋਰ ਹੀ ਹੋਰ ਹੁੰਦੀ ਸੀ l ਉਹ ਆਪਣੇ ਆrਪ ਨੂੰ ਪੜਿਆ ਲਿਖਿਆ  ਜਾਹਰ ਕਰਨ ਲਈ ਸਹੁਰੇ ਘਰ ਜਾਂਦਾ ਹੋਇਆ ਹੱਥ ਵਿਚ ਅਖਬਾਰ ਫੜ ਕੇ ਜਾਂਦਾ ਸੀ l 

    ਇਕ ਜਿੰਮੇਵਾਰ ਵਿਅਕਤੀ : ਬੰਤਾ ਇਕ ਇਕ ਜਿੰਮੇਵਾਰ ਵਿਅਕਤੀ ਹੈ l ਜਦੋ ਕੋਈ ਸੋਹਣੀ ਕੁੜੀ ਉਸ ਦੇ ਰਿਕਸ਼ੇ ਵਿਚ ਬੈਠ ਜਾਂਦੀ ਹੈ ਤਾ ਉਸ ਦੇ ਮਾਨ ਵਿਚ ਇਕ ਚਾਅ ਜਿਹਾ ਚੜ ਜਾਂਦਾ ਹੈ ਪਰ ਫਿਰ ਵੀ ਉਸ ਪ੍ਰਤੀ ਉਸ ਦੇ ਵਿਚਾਰ ਬੁਰੇ ਨਹੀਂ ਸਨ ਹੁੰਦੇ l ਇਸ ਦੇ ਨਾਲ ਹੀ ਉਹ ਆਪਣੇ ਰਿਕਸ਼ੇ ਵਿਚ ਬੈਠੀ ਸਵਾਰੀ ਦੇ ਰਖਿਆ ਕਰਨਾ ਆਪਣਾ ਫਰਜ ਸਮਝਦਾ ਹੈ l ਇਸੇ ਕਰਕੇ ਇਕ ਵਾਰ ਜਦੋ ਉਸ ਦੇ ਰਿਕਸ਼ੇ ਵਿਚ ਬੈਠਿਆਂ ਕੁੜੀਆਂ ਨੂੰ ਦੋ ਮੁੰਡੇ ਛੇੜਨ ਲੱਗੇ ਤਾ ਉਸ ਨੂੰ ਗੁੱਸਾ ਚੜ ਗਿਆ ਤੇ ਉਸ ਨੇ ਰਿਕਸ਼ਾ ਰੋਕ ਕੇ ਓਹਨਾ ਨੂੰ ਫੜਨ ਦੇ ਕੋਸ਼ਿਸ ਕੀਤੀ l 
    ਪਤਨੀ ਦਾ ਖਿਆਲ ਰੱਖਣ ਵਾਲਾ : ਉਸ ਨੂੰ ਆਪਣੀ ਪਤਨੀ ਦੀ ਸਿਹਤ ਦਾ ਬਹੁਤ ਫਿਕਰ ਰਹਿੰਦਾ ਹੈ l ਉਸ ਦੇ ਪਾਟੇ ਪੁਰਾਣੇ ਕੱਪੜੇ ਦੇਖ ਕੇ ਉਸ ਨੂੰ ਬਹੁਤ ਦੁੱਖ ਹੁੰਦਾ ਹੈ l ਉਸ ਚਾਹੁਦਾ ਸੀ ਕਿ ਉਹ ਖੂਬ ਕਮਾਈ ਕਰੇ l ਚੰਗਾ ਘਰ ਬਣਾ ਕੇ ਚੰਗਾ ਖਾਵੇ ਹੰਢਾਏ ਤੇ ਤਾਰੋ ਨੂੰ ਕੁਸ਼ ਰਖੇ l 
    ਆਮਿਰ ਹੋਣ ਦੇ ਸੁਪਨੇ ਵਿਖੇਨ ਵਾਲਾ : ਇਕ ਦਿਨ ਉਹ ਗੁੱਸਾ ਵਿਚ ਤਾਰੋ ਨੂੰ ਤਿੰਨ ਚਾਰ ਤੇਫੇ ਮਾਰ ਕੇ ਗਏ ਪਰ ਇਸ ਤੋਂ ਮਗਰੋਂ ਉਸ ਨੂੰ ਦੁੱਖ ਵੀ ਬਹੁਤ ਹੋਇਆ ਉਹ ਦਿਆਲੇ ਵਾਂਗ ਪਤਨੀ ਨਾਲ ਆਪਣੇ ਬੁਰਾ ਸਲੂਕ ਸੰਬਧੀ ਅਸਵੇਦਲਸਲ ਨਹੀਂ ਸੀ l 

    ਧਾਰਮਿਕ ਬਿਰਤੀ ਵਾਲਾ : ਬੰਤਾ ਧਾਰਮਿਕ ਬਿਰਤੀ ਵਾਲਾ ਹੈ l ਉਹ ਆਪਣੀਆਂ ਗੱਲਾਂ ਵਿਚ ਵਾਹਿਗੁਰੂ ਨੇ ਚਾਹਿਆ ਸਬਦ ਦੇ ਵਰਤੋਂ ਕਰਦਾ ਹੈ l ਉਹ ਗੁਰੁਦਵਾਰੇ ਜਾਂਦਾ ਹੈ l ਗੁਰੂ ਗੋਬਿੰਦ ਸਿੰਘ ਦਾ ਜਨਮ ਦਿਨ ਕਰਕੇ ਉਹ ਦਰਬਾਰ ਸਾਹਿਬ ਮੱਥਾ ਟੇਕਣਾ ਚਾਹੁੰਦਾ ਸੀ l 
    ਕਿਸਮਤ ਨੂੰ ਮੰਨਣ ਵਾਲਾ ਤਾ ਵਹਿਮੀ : ਬੰਤਾ ਜੇ ਪੜ੍ਹ ਨਹੀਂ ਸਕਿਆ ਤਾ ਉਹ ਸਮਝਦਾ ਹੈ ਕਿਸਮਤ ਵਾਲੇ ਈ ਪੜ੍ਹਦੇ ਐl "ਉਹ ਚੰਗੀ ਬੋਹਣੀ ਵਿਚ ਬਹੁਤ ਵਿਸਵਾਸ਼ ਕਰਦਾ ਹੈ l ਉਹ ਸਮਝਦਾ ਦਾ ਹੈ ਕਿ ਜੇਕਰ ਉਸ ਨਾ ਨਵਾਂ ਸਾਲ ਦੇ ਪਹਿਲੇ ਦਿਨ ਬਹੁਤ ਕਮਾਈ ਕੀਤੀ ਤਾ ਸਾਰਾ ਸਾਲ ਕਮਾਈ ਵਿਚ ਬਰਕਤ ਪਈ ਰਹੇਗੀ l ਉਸ ਦਾ ਚੰਗਾ ਮਾੜੇ ਕਰਮਾਂ ਤੇ ਜੂਨਾਂ ਵਿਚ ਵੀ ਵਿਸਵਾਸ਼ ਹੈ l 
    ਬੱਚਿਆਂ ਨਾਲ ਮੋਹ ਰੱਖਣ ਵਾਲਾ : ਬੰਤਾ ਬੱਚਿਆਂ ਨਾਲ ਮੋਹ ਰੱਖਦਾ ਹੈ l ਜਦੋ ਉਹ ਗਲੀ ਮਸਤ ਰਾਮ ਜਾਣ ਵਾਲੇ ਜੋੜੇ ਦੇ ਵੱਡੇ ਮੁੰਡੇ ਨੂੰ ਪਿੱਛੇ ਜਗਾ ਨਾ ਬਚਨ ਕਰਕੇ ਆਪਣੇ ਅੱਗੇ ਮੋਹਰਲੇ ਡੰਡੇ ਉੱਤ ਬਿਠਾ ਲੈਂਦਾ ਹੈ ਤਾ ਉਹ ਉਸ ਨੂੰ ਆਪਣੇ ਮੁੰਡੇ  ਫੁੰਮਣ ਦੇ ਉਮਰ ਦਾ ਹੀ ਲੱਗਦਾ ਸੀ l ਉਹ ਨਹੀਂ ਚਾਹੁੰਦਾ ਕਿ ਉਸ ਦਾ ਪੁੱਤਰ ਰਿਕਸ਼ਾ ਚਲਾਏ l ਉਹ ਆਪਣੇ ਬਚਿਆ ਨੂੰ ਵੀ ਕਿਸੇ ਚੀਜ਼ ਤੋਂ ਨਾਹ ਕਰਕੇ ਓਹਨਾ ਦਾ ਦਿਲ ਨਹੀਂ ਟੋਰਦਾ l ਉਹ ਆਸ ਕਰਦਾ ਹੈ ਕਿ ਉਸ ਦੇ ਉਸ ਦੇ ਪੁੱਤਰ ਦੇ ਵੱਡਾ ਹੋ ਜਾਣ ਨਾਲ ਉਸ ਦਾ ਦਲਿੱਦਰ ਕੱਟਿਆ ਜਾਵੇਗਾ l ਉਹ ਆਪਣੇ ਪੁੱਤਰ ਨੂੰ ਪੁਰੀਆ ਚੋਦਾ ਜਮਾਤਾਂ ਪੜਾਉਣੀਆਂ ਚਾਹੁੰਦਾ ਹੈ l 
    ਮਾਂ ਦਾ ਖਿਆਲ ਰੱਖਣ ਵਾਲਾ : ਬੰਤਾ ਦੇ ਮਾਂ ਭਾਵੇ ਉਸ ਦੇ ਪਤਨੀ ਨਾਲ ਨਰਾਜ ਹੋ ਕੇ ਪਿੰਡ ਚਲੀ ਗਈ ਸੀ l ਪ੍ਰੰਤੂ ਉਹ ਉਸ ਦਾ ਖਿਆਲ ਰੱਖਦਾ ਹੈ l ਮਹੀਨੇ ਦੋ ਮਹੀਨਿਆਂ ਮਗਰੋਂ ਜਾ ਕੇ ਉਸ ਨੂੰ ਕੁੱਝ ਰੁਪਏ ਦੇ ਆਓਂਦਾ ਹੈ l    

    ਦੇਸ ਭਗਤੀ ਦੀ ਭਾਵਨਾ ਵਾਲਾ ; ਉਹ ਜਲਿਆਂ ਵਾਲੇ ਬਾਗ਼ ਦੇ ਦੁਖਾਂਤ ਨੂੰ ਯਾਦ ਕਰ ਕੇ ਦੁਖੀ ਹੁੰਦਾ ਹੈ ਤੇ ਉਸ ਦੇਸ ਭਗਤ ਬਜੁਰਗ ਦੇ ਦਰਸਨ ਕਰਨੇ ਚਾਹੁੰਦਾ ਹੈ ਜਿਸਦੀ ਲੱਤ ਵਿਚ ਗੋਲੀ ਲੱਗੀ ਸੀ l 
    ਹੀਣਤਾ ਭਾਵਨਾ ਵਾਲਾ :ਬੰਤਾ ਜਲਿਆਂ ਵਾਲੇ ਬਾਗ਼ ਵਿਚ ਜਖਮੀ ਹੋਣ ਵਾਲੇ ਬਜ਼ੁਰਗ ਦੇ ਦਰਸਨ ਕਰਨ ਬਾਰੇ ਸੋਚਦਾ ਹੈ ਤਾ ਨਾਲ ਹੀ ਉਸ ਦੇ ਮਨ ਵਿਚ ਖਿਆਲ ਆਉਂਦਾ ਹੈ ,".....ਪਰ ਬੰਤਾਆ ਤੂੰਹੈ ਕੌਣ ? ਕੀ ਹੈਸੀਅਤ ਐ ਤੇਰੀ ? ਕਿਵ ਜਾਏਗਾ ਕਿਸ ਦੇ ਘਰ ? ਕੱਪੜੇ ਵਿਖ ਆਪਣੇ ਓਕਾਤ ਵਿਖ ਆਪਣੀਂ ਆਵੈ ਨਾ ਛਾਲਾ ਮਾਰ ਉੰਚੀਆਂ  ਉੰਚੀਆਂ l 

    ਹੱਸਮੁੱਖ ਸੁਬਾ ਨੂੰ ਪਸੰਦ ਕਰਨ ਵਾਲਾ : ਬੰਤਾ ਮੱਖਣ ਦੇ ਹੱਸਮੁੱਖ ਸੁਬਭਾ ਤੋਂ ਬਹੁਤ ਕੁਸ਼ ਹੁੰਦਾ ਹੈ ਤੇ ਕਹਿੰਦਾ ਹੈ ਬਣਦਾ ਹੋਵੇ ਤਾ ਹੱਸਮੁੱਖ ਹੋਵੇ ਇਓ ਨਾ ਜਾਪੇ ਜਿਵੇ ਰੱਬ ਦੀ ਮਕਾਣੇ ਆਇਆ ਹੋਇਆ l
    ਹੀਰ ਗਾ ਲੈਣ ਵਾਲਾ : ਬੰਤਾ ਕੰਨ ਉਤਾ ਹੱਥ ਰੱਖ ਕੇ ਬਹੁਤ ਸੋਹਣੀ ਹੀਰ ਗਾ  ਲੈਂਦਾ ਹੈ l ਉਸ ਦੇ ਮੂੰਹੋ ਹੀਰ ਸੁਨ ਕੇ ਦਿਆਲਾ ਝਮਦਾ ਹੈ l 
    ਰੋਮਾਂਟਿਕ ਰੁਚੀਆਂ ਵਾਲਾ : ਬੰਤਾ ਆਮ ਵਿਅਕਤੀਆਂ ਵਾਂਗ ਕੁੱਝ ਰੋਮਾਂਟਿਕ ਰੁਚੀਆਂ ਵਾਲਾ ਵੀ ਹੈ l ਜਦੋ ਕੋਈ ਸੋਹਣੀ ਕੁੜੀ ਉਸ ਦਾ ਰਿਕਸ਼ੇ ਵਿਚ ਬੈਠ ਦੇ ਹੈ ਤਾ ਉਸਦਾ ਜੀ ਕਰਦਾ ਹੈ ਕੀ ਰਸਤਾ ਹੈ ਮੁਕੇ ਨਾ , ਪ੍ਰੰਤੂ ਇਸ ਦੇ ਨਾਲ ਹੀ ਉਹ ਉੱਚੇ ਚਰਿਤ੍ਰ ਦਾ ਮਾਲਕ ਵੀ ਹੈ l 
    ਇਨਸਾਨੀ ਭਾਵਨਾਵਾਂ ਨਾਲ ਭਰਪੂਰ : ਬੰਤਾ ਇਨਸਾਨੀ ਭਾਵਨਾਵਾਂ ਨਾਲ ਭਰਪੂਰ ਸੀ l ਉਸ ਨੇ ਹਸਪਤਾਲ ਵਿਚ ਇਕ ਲੋੜੀਦੀ ਜਨਾਨੀ ਨੂੰ ਬਿਨਾਂ ਲੋਕ ਲਾਲਚ ਤੋਂ ਦਿੱਤਾ l ਉਸ ਨੂੰ ਲੋਕਾਂ ਦਾ ਮਤਲਬੀ ਵਤੀਰਾ ਦੇਖ ਕੇ ਦੁੱਖ ਹੁੰਦਾ ਹੈ  

  34. (ਅ) ਅਸ਼ਕ

    Short Answer Mar-2017 • PSEB Class 10th

    ਅਸ਼ਕ 'ਇਕ ਹੋਰ ਨਵਾਂ ਸਾਲ' ਦਾ ਇਕ ਗੌਣ ਪਾਤਰ ਹੈ | ਪ੍ਰਵੇਜ ਉਸ ਦਾ ਸਾਥੀ ਹੈ | ਉਸ ਦੀਵੇ ਉਰਦੂ ਦੇ ਸ਼ਾਇਰ ਹਨ ਅਤੇ ਅੰਮ੍ਰਿਤਸਰ ਦੇ ਕੰਪਨੀ ਬਾਗ ਵਿਖੇ ਰਾਜਵੰਤ ਸਿੰਘ ਗੱਲ ਵਿਚ ਹਰ ਸਾਲ ਪਹਿਲੀ ਜਨਵਰੀ ਨੂੰ ਹੁੰਦੇ ਕਵੀ ਦਰਬਾਰ ਵਿਚ ਹਿਸਾ ਲੈਣ ਆਏ ਹਨ | ਦੋਹਾਂ ਨੇ ਖੁਲੇ ਕੁੜਤੇ ਪਜਾਮੇ ਪਾਏ ਹੋਏ ਹਨ | ਹਨ ਕਾਪੜੀਆ ਉਪਰ ਓਹਨਾ ਵਾਸਕਟ ਪਾਇਆ ਹੋਇਆ ਹਨ | ਦੋਹਾ ਦੇ ਲੰਮੇ ਲੰਮੇ ਵੱਲ ਹਨ ਤੇ ਹੱਥਾਂ ਵਿਚ ਬੈਗ ਫੜੇ ਹੋਏ ਹਨ ਉਹ ਪੈਣ ਦਬਾ ਰਹੇ ਹਨ ਪ੍ਰੰਤੂ ਅਸ਼ਕ ਪਰਵੇਜ ਵਾਂਗ ਸਿਗਰਟ ਨਹੀਂ ਪੀਂਦੇ | ਉਵੇਂ ਦੋਵੇਂ ਲੜਖੜਾ ਰਹੇ ਹਨ |
    ਇਕ ਪ੍ਰਭਾਵਸ਼ਾਲੀ ਸ਼ਾਇਰ :- ਪ੍ਰਵੇਜ ਉਸ ਦੀ ਸ਼ਾਇਰੀ ਦੀ ਪ੍ਰਸੰਸਾ ਕਰਦਿਆਂ ਹੋਇਆ ਕਹਿੰਦਾ ਹੈ "ਓਵੇ ਜੋ ਗੱਲ ਤੁਹਾਡੀ ਕਲਾਮ ਵਿਚ ਹੈ ਉਹ ਬਹੁਤ ਘਾਟ ਸ਼ਾਇਰਾਂ ਨੂੰ ਨਸੀਬ ਹੋਈ ਹੈ" |
    ਗ਼ਜ਼ਲ ਕਾਰ :- ਪ੍ਰਵੇਜ ਦੇ ਪੁੱਛਣ ਤੇ ਉਹ ਦੱਸਦਾ ਹੈ ਕਿ ਕਦੀ ਕਿਸੇ ਮਜਦੂਰ ਉਤੇ ਕਵਿਤਾ ਨਹੀਂ ਲਿਖੀ ਤੇ ਉਹ ਹਮੇਸ਼ਾ ਗ਼ਜ਼ਲ ਹੀ ਲਿਖਦਾ ਹੈ 
    ਕਾਵਮਈ ਗੱਲਾਂ ਕਰਨ ਵਾਲਾ :- ਜਦੋ ਉਹ ਬੰਤੇ ਨੂੰ ਕਹਿੰਦਾ ਹੈ ਕੇ ਅੱਜ ਰਾਤ ਉਹ ਉਸ ਬਾਰੇ ਇਕ ਜ਼ੋਰਦਾਰ ਕਵਿਤਾ ਲਿਖੇਗਾ , ਤਾਂ ਬੰਤਾ ਪੁੱਛਦਾ ਹੈ ਕਿ ਕੀ ਕਵਿਤਾ ਲਿਖ ਕੇ ਉਸ ਦੇ ਪੇਟ ਦੀ ਭੁੱਖ ਮਿਟ ਜਾਂਦੀ ਹੈ ਤਾਂ ਇਹ ਉੱਤਰ ਦਿੰਦਾ ਹੈ ਕੇ "ਮਿਟਦੀ ਤਾਂ ਨਹੀਂ ਪਰ ਤਾਲ ਜਰੂਰ ਜਾਂਦੀ ਹੈ" |
    ਪੈਸੇ ਲੈਣ ਲਯੀ ਕਵਿਤਾ ਲਿਖਣ ਵਾਲਾ :- ਉਹ ਪਰਵੇਜ ਵਾਲਾ ਪੈਸੇ ਲੈਣ ਖਾਤਿਰ ਮੁਸ਼ਾਹਰੇ ਵਿਚ ਕਵਿਤਾ ਬੋਲਣ ਲਈ ਆਇਆ  ਹੈ | ਉਸ ਨੂੰ ਆਸ ਹੈ ਕੇ ਮੁਸ਼ਾਹਰੇ ਪਿੱਛੋਂ ਪ੍ਰਵੇਜ ਦੇ ਨਾਲ ਉਸ ਨੂੰ ਵੀਹ ਪੰਜੀ ਤੋਂ ਵੱਧ ਰੁਪਏ ਮਿਲ ਜਾਣਗੇ |
    ਸਿਹਤ ਦੀ ਖ਼ਰਾਬੀ :- ਉਸ ਦੀ ਸਿਹਤ ਵਿਚ ਖਰਾਬੀ ਹੈ, ਉਹ ਆਪ ਕਹਿੰਦਾ ਹੈ , "ਕੁਜ ਸਿਹਤ ਇਜ਼ਾਜ਼ਤ ਨਹੀਂ ਦਿੰਦੀ , ਤੇ ਕੁਜ ਵੇਹਲ ਨਹੀਂ ਮਿਲਦੀ"|
    ਸੰਪਾਦਕ :- ਉਹ ਦਿਲਗੀਰ ਪਰਚੇ ਦਾ ਸੰਪਾਦਕ ਹੈ ਤੇ ਉਸ ਦਾ ਪੱਧਰ ਉਚਾ ਰੱਖਣ ਲਯੀ ਮਿਹਨਤ ਕਰਦਾ ਹੈ |
    ਉਰਦੂ ਦੇ ਖਤਮ ਹੋਣ ਦਾ ਝੋਰਾ :- ਉਸ ਨੂੰ ਉਰਦੂ ਝੀ ਸ਼ਾਹੀ ਜਬਾਨ ਦੇ ਹੋਲੀ ਹੋਲੀ ਖਤਮ ਹੋਣ ਦਾ ਡਾਰ ਵੀ ਹੈ |

  35. (ਈ)ਲਾਜੋ  

    Short Answer Mar-2017 • PSEB Class 10th

    ਲਾਜੋ 'ਇਕ ਹੋਰ ਨਵਾਂ ਸਾਲ' ਦਾ ਇਕ ਗੌਣ ਪਾਤਰ ਹੈ ਉਹ ਇਕ ਵਿਚੋਲਣ ਦੇ ਤੋਰ ਤੇ ਮਹੇਸ਼ੀ ਦੀ ਮਾਂ ਨੂੰ ਨਾਲ ਲੈ ਕੇ ਉਸ ਦੇ ਮੁੰਡੇ ਲਈ ਕੁੜੀ ਦਿਖੋਣ ਖਾਤਰ ਬੰਤੇ ਦੇ ਰਿਕਸ਼ੇ ਵਿਚ ਬੈਠਦੀ ਹੈ | ਉਸ ਦੀ ਆਪਣੀ ਧੀ ਦਾ ਨਾਮ ਰਾਜੀ ਹੈ |
    ਚੁਸਤ ਚਲਾਕ :- ਲਾਜੋ ਆਮ ਜਨਾਨੀਆਂ ਵਾਂਗ ਚੁਸਤ ਚਲਾਕ ਜਨਾਨੀ ਹੈ ਜਿਸ ਦਾ ਕੰਮ ਸੱਚ ਝੂਠ ਬੋਲ ਕੇ ਕੁੜੀ ਮੁੰਡੇ ਦਾ ਰਿਸ਼ਤਾ ਸਿਰੇ ਚੜਨਾ ਹੈ | ਉਹ ਕੁੜੀ ਦੀ ਸੁੰਦਰਤਾ ਤੇ ਕੁੜੀ ਦੇ ਮਾਪਿਆਂ ਦੁਵਾਰਾ ਦਿਤੇ ਜਾਨ ਵਾਲੇ ਬਹੁਤੇ ਦਾਜ ਦੀਆਂ ਗੱਲਾਂ ਕਰਕੇ ਮਹੇਸ਼ੀ ਦੀ ਮਾਂ ਨੂੰ ਰਿਸ਼ਤੇ ਲਯੀ ਤਿਆਰ ਕਰਦੀ ਹੈ ਤੇ ਫਰ ਇਹ ਵੀ ਤਰਤੀਬ ਕੱਢਦੀ ਹੈ ਕਿ ਮਹੇਸ਼ੀ ਦੇ ਭੈਂਗੇਪਨ ਨੂੰ ਕੁੜੀ ਤੋਂ ਲੁਕੋਂ ਲਯੀ ਕਿ ਕਰਨਾ ਚਾਹੀਦਾ ਹੈ ਇਸ ਕਰਕੇ ਉਹ ਸਲਾਹ ਦਿੰਦੀ ਹੈ ਕ ਮੁੰਡੇ ਨੂੰ ਗਰਮੀਆਂ ਤੋਂ ਬਚਾਉਣ ਲਈ ਐਨਕਾਂ ਲੈ ਕੇ ਕੁੜੀ ਦੇ ਸਾਹਮਣੇ ਲਿਆਂਦਾ ਜਾਵੇ|
    ਅੰਧ ਵਿਸ਼ਵਾਸ਼ੀ :- ਉਹ ਸੰਤਾਂ ਸਾਧਾਂ ਦੀਆਂ ਦਿਤੀਆਂ ਪੁੜੀਆਂ ਸੁਆਹ ਦੀਆਂ ਚੁਟਕੀਆਂ ਵਿਚ ਵਿਸ਼ਵਾਸ਼ ਕਰਦੀ ਹੈ ਉਸ ਨੂੰ ਵਿਸ਼ਵਾਸ਼ ਹੈ ਕਿ ਓਹਨਾ ਦੀ ਕਿਰਾਏਦਾਰਨੀ ਫੁੱਲਾਂ ਰਾਣੀ ਦੇ ਘਰ ਸਾਡੀ ਦੀਆਂ ਪੁੜੀਆਂ ਖਾ ਕੇ ਦੋ ਮੁੰਡੇ ਹੋਏ ਹਨ ਫਿਰ ਉਹ ਵੀ ਦੱਸਦੀ ਹੈ ਕਿ ਇਕ ਵਾਰ ਇਕ ਬਗਲੀ ਵਾਲੇ ਬਾਵੇ ਦੀਆਂ ਮੰਗਾ ਪੂਰੀਆਂ ਕਰਨ ਤੇ ਉਸ ਦੀ ਦਿਤੀ ਸੁਆਹ ਦੀ ਚੁਟਕੀ ਖਾਨ ਨਾਲ ਹੀ ਉਸ ਦੇ ਪਤੀ ਦੀ ਪੁਰਾਣੀ ਖੰਗ ਠੇਕ ਹੋ ਗਈ ਸੀ |

  36. ਹੇਠ ਲਿਖੇ ਵਾਰਤਾਲਾਪਾਂ ਵਿੱਚੋਂ ਕਿਸੇ ਇੱਕ ਦੀ ਪ੍ਰਸੰਗ ਸਹਿਤ ਵਿਆਖਿਆ ਲਗ-ਪਗ 40 ਸ਼ਬਦਾਂ ਵਿੱਚ ਲਿਖੋ :

    (ੳ) “ਲਾਜੋ, ਜੇ ਇਹ ਕੁੜੀ ਪਸੰਦ ਆ ਗਈ ਤਾਂ ਮੈਂ ਮੁੰਦਰੀ ਪਾ ਦੇਣੀ ਏ, ਉਹਨੂੰ ..............”

    Short Answer Mar-2017 • PSEB Class 10th

    ਪ੍ਰਸੁੰਗ :- ਇਹ ਸ਼ਬਦ ਨਰੰਜਨ ਤਸਨੀਮ ਦੇ ਨਾਵਲ 'ਇਕ ਹੋਰ ਨਵਾਂ ਸਾਲ' ਵਿਚ ਬੰਤੇ ਦੇ ਰਿਕਸ਼ੇ ਵਿਚ ਰਿਸਤੇ ਦੇ ਸੰਬੰਧ ਵਿਚ ਕੁੜੀ ਵੇਖਣ ਲਈ ਗੁਰੂ ਬਜ਼ਾਰ ਜਾ ਰਹੀਆਂ ਦੇ ਔਰਤਾਂ ਵਿੱਚੋ ਮੁੰਡੇ ਦੀ ਮਾਂ ਵਿਚਲੋਨ ਲਾਜੋ ਨੂੰ ਕਹਿੰਦੀ ਹੈ 
    ਵਿਆਖਿਆ :- ਮੁੰਡੇ ਦੀ ਮਾਂ ਵਿਚਲੋਨ ਨੂੰ ਕਹਿੰਦੀ ਹੈ ਕਿ ਜੇਕਰ ਇਹ ਕੁੜੀ ਪਸੰਦ ਆ ਗਈ ਤਾਂ ਉਹ ਕੁੜੀ ਨੂੰ  ਮੁੰਦਰੀ ਪਾ ਕੇ ਆਪਣੇ ਮੁੰਡੇ ਲਈ ਰੋਕ ਲਵੇਗੀ l

  37. (ਅ) "ਖੇਡਿਆ-ਲਿਆ ਕਰ ਨਾ ਬੱਚਿਆਂ ਨਾਲ, ਤੂੰ ਤਾਂ ਉਹਨਾਂ ਨੂੰ ਬੁਲਾਂਦੀ ਈ ਨਹੀਂ

    Short Answer Mar-2017 • PSEB Class 10th

    ਪ੍ਰਸੁੰਗ :- ਇਹ ਸ਼ਬਦ ਨਰੰਜਨ ਤਸਨੀਮ ਦੇ ਨਾਵਲ 'ਇਕ ਹੋਰ ਨਵਾਂ ਸਾਲ' ਵਿਚ ਕੁਸਮ ਦੇ ਵਡੇਰੀ ਉਮਰ ਦੇ ਬਾਪ ਨੇ ਆਪਣੀ ਜੁਆਨ ਪਤਨੀ ਨੂੰ ਓਦੋ ਕਹੇ ਜਦੋ ਉਹ ਕਹਿੰਦੀ ਹੈ ਕਿ ਉਸ ਨੂੰ ਚੰਗੇ ਕੱਪੜੇ ਚੰਗਰ ਨਹੀਂ ਲੱਗਦੇ ਤੇ ਉਸ ਨੂੰ ਭੁੱਖ ਵੀ ਨਹੀਂ ਲਗਦੀ l
    ਵਿਆਖਿਆ :- ਵਡੇਰੀ ਉਮਰ ਦਾ ਪਤੀ ਆਪਣੀ ਜੁਆਨ ਪਤਨੀ ਨੂੰ ਕਹਿੰਦਾ ਹੈ ਕਿ ਉਹ ਉਸ ਦੇ ਬੱਚਿਆਂ ਨਾਲ ਖੇਡ ਕੇ ਖੁਸ਼ ਰਿਹਾ ਕਰੇ , ਪਰ ਉਹ ਤਾ ਓਹਨਾ ਨੂੰ ਬੁਲਾਂਦੀ ਵੀ ਨਹੀਂ ਇਹ ਠੀਕ ਨਹੀਂ 

Explore all data

FAQ

Frequently Asked Questions

Answers about this subject, solved papers, and preparation.

Updated regularly
01 Where can I find PSEB 10th Punjabi A previous year question papers on BRpaper?

This BRpaper page is meant to help students find subject-wise PSEB Class 10 Punjabi A previous year question papers in one place. You can use it to browse older Punjabi A papers for practice, revision, and understanding the board paper format.

02 Is there an official PSEB Punjabi A model or sample paper, and should I use it with previous year papers?

Yes, students often refer to the official PSEB model or sample paper to understand the current paper style. It is useful to use sample papers along with previous year Punjabi A papers because sample papers show the present format, while old papers show the kinds of questions asked in earlier exams.

03 What is the exam pattern for PSEB Class 10 Punjabi A?

Official PSEB scheme and model paper references show Punjabi A with a 3-hour theory paper of 65 marks, along with 10 marks for INA, making 75 in total. Students should still check the current PSEB subject scheme and model paper for the exact pattern used for their session.

04 What types of questions usually appear in the Punjabi A paper?

Students commonly use Punjabi A past papers to understand recurring formats such as objective questions, short answers, explanation or passage-based questions, summaries, and character or theme-based writing tasks. The exact mix can vary, so practicing past papers helps you get familiar with the structure.

05 How should I use Punjabi A previous year papers for revision?

A good approach is to solve one paper in exam-like time, then review which topics or question formats take longer or cause mistakes. Previous year Punjabi A papers are most useful for checking time management, understanding repeated question styles, and planning last-minute revision around weak areas.

06 Are Punjabi A and Punjabi B the same paper in PSEB Class 10?

No, Punjabi A and Punjabi B are listed separately by PSEB, so students should make sure they are using papers for Punjabi A only. This page is focused on Punjabi A and should not be treated as the same as Punjabi B or Additional Punjabi.