Solved question paper for PUNJABI-A Mar-2017 (PSEB Class 10th)

Solved Question Paper

PUNJABI - A Mar-2017

PSEB • Class 10th • 1st • Mar-2017

PUNJABI-A previous year question papers on BRpaper help students of PSEB 10th Class Question Papers find subject-wise Punjabi A old papers for practice and revision under the Punjab School Education Board. If you are searching for PSEB or Punjab Board 10th Punjabi A question paper, this section is meant to make browsing easier and support exam preparation with relevant past-paper material. Students can use these papers to understand the question style, paper structure, and the kind of topics that are commonly asked in class 10 Punjabi A exams. Along with previous year papers, you may also find related revision material or practice-focused references where available, which can be useful for time-based solving and checking how well you are prepared for the board paper. BRpaper is not the official website of Punjab School Education Board or any institution, and it does not publish official notices or academic updates. It simply helps students explore available question paper resources in one place for easier study planning.

Solved Questions

Solved
  1. ਗੁਰੂ ਜੀ ਨੇ ਮੇਰੇ ਸਜਣ ਮੀਤ ਮੁਰਾਰੇ , ਜੀਓ ਕਿਸ ਨੂੰ ਕਿਹਾ ਹੈ ?

    Very Short Answer Mar-2017 • PSEB Class 10th

    ਗੁਰੂ ਪਿਤਾ ਨੂੰ 

  2. (ਅ} ਗੁਰੂ ਗੋਬਿੰਦ ਸਿੰਘ ਜੀ ਦੀ ਸਿੰਧ ਰਚਨਾ ਵਾਰ ਕਿਹੜੀ ਹੈ ?

    Very Short Answer Mar-2017 • PSEB Class 10th

    ਚੰਡੀ ਦੀ ਵਾਰ 

  3. (ਏ) ਬਾਬਾ ਰਾਮ ਸਿੰਘ ਦੇ ਪੈਰੋਕਾਰ ਕੀ ਅਖਵਾਉਂਦੇ ਸਨ।ਹਨ ?

    Very Short Answer Mar-2017 • PSEB Class 10th

    ਕੂਕੇ 

  4. (ਸ) ਗੁਰਬਖ਼ਸ਼ ਸਿੰਘ ਅਨੁਸਾਰ ਆਮ ਕਰਕੇ ਸਿਆਣੇ ਤੇ ਦਿਲਚਸਪ ਲੋਕ ਕੌਣ ਹੁੰਦੇ ਹਨ ?

    Very Short Answer Mar-2017 • PSEB Class 10th

    ਅਨ੍ਹੇ 

  5. (ਹ) ਅੰਗ-ਸੰਗ ਕਹਾਣੀ ਦੀਆਂ ਘਟਨਾਵਾਂ ਕਿਹੋ-ਜਿਹੀ ਰਾਤ ਵਿੱਚ ਵਾਪਰਦੀਆਂ ਹਨ ?

    Very Short Answer Mar-2017 • PSEB Class 10th

    ਹਨੇਰੀ ਰਾਤ ਵਿੱਚੋ 

  6. (ਕ). ਇੱਕ ਪੈਰ ਘੱਟ ਤੁਰਨਾਂ ਕਹਾਣੀ ਦਾ ਮੁੱਖ ਪਾਤਰ ਕੌਣ ਹੈ ?

    Very Short Answer Mar-2017 • PSEB Class 10th

    ਰਸੀਦ 

  7. (ਖ) ਵਜ਼ੀਰਾ ਵੀਰਾਂ ਵਾਲੀ ਦਾ ਕੀ ਲੱਗਦਾ ਹੈ ?

    Very Short Answer Mar-2017 • PSEB Class 10th

    ਪੁੱਤਰ 

  8. (ਗ) ਮਨਜੀਤ ਦਾ ਨਿਹਾਲ ਕੌਰ ਪ੍ਰਤਿ ਰਵੱਈਆ ਕਿਹੋ-ਜਿਹਾ ਸੀ ?

    Very Short Answer Mar-2017 • PSEB Class 10th

    ਸਤਿਕਾਰ ਤੇ ਨਿਰਮਾਣਤਾ ਭਰਿਆ 

  9. (ਘ) ਛੰਮਣ ਆਪਣੇ ਪਿਤਾ ਬੰਤੇ ਤੋਂ ਕਿਹੜਾ ਪਾਠ ਪੜ੍ਹਨਾ ਚਾਹੁੰਦਾ ਹੈ ?

    Very Short Answer Mar-2017 • PSEB Class 10th

    ਸਦਾ ਦੇਸ਼ ਮਹਾਨ 

  10. (ਝ) ਤਾਰੋ ਬੰਤੇ ਦੀ ਕੀ ਲੱਗਦੀ ਹੈ ?

    Very Short Answer Mar-2017 • PSEB Class 10th

    ਪਤਨੀ 

  11. ਹੇਠ ਲਿਖੇ ਕਾਵਿ-ਟੋਟਿਆਂ ਵਿੱਚੋਂ ਕਿਸੇ ਦੋ ਦੀ ਪ੍ਰਸੰਗ ਸਹਿਤ ਵਿਆਖਿਆ ਲਗ-ਪਗ 150 ਸ਼ਬਦਾਂ ਵਿੱਚ ਲਿਖੋ :

    (ੳ) ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥

    ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥

    Short Answer Mar-2017 • PSEB Class 10th

    ਪ੍ਰਸੁੰਗ :- ਇਹ ਕਾਵ ਟੋਟਾ ਗੁਰੂ ਨਾਨਕ ਦੇਵ ਜੀ ਦੀ ਬਾਣੀ " ਜਪੁਜੀ " ਦੇ ਅੰਤ ਵਿਚ ਅਉਂਦੇ ਸਲੋਕ ਦਾ ਅੰਸ਼ ਹੈ ਅਤੇ ਇਹ ਸਾਹਿਤ ਮਾਲਾ ਪੁਸਤਕ ਵਿਚ 'ਪਾਵਾਂ ਗੁਰੂ ਪਾਣੀ ਪਿਤਾ' ਸਿਰਲੇਖ ਹੇਠ ਦਰਜ ਹੈ | ਇਸ ਸਲੋਕ ਵਿਚ ਗੁਰੂ ਜੀ ਨੇ ਇਕ ਰੰਗ ਭੂਮੀ ਦੱਸਦਿਆਂ ਮਨੁੱਖ ਦੇ ਨੇਕ ਅਸਲ ਤੇ ਨਾਮ ਸਿਮਰਨ ਦਾ ਮਹੱਤਵ ਦਰਸਾਇਆ ਹੈ |  ਵਿਆਖਿਆ :- ਗੁਰੂ ਜੀ ਫੁਰਮਾਉਂਦੇ ਹਨ ਕਿ ਪਵਣ ਰਰੋਪੀ ਸੁਆਸ ਸ਼ਰੀਰ ਲਯੀ ਇਸ ਤਰਾਂ ਹਨ , ਜਿਸ ਤਰਾਂ ਗੁਰੂ ਜੀਵ ਦੀ ਆਤਮਾ ਲਈ ਹੈ | ਪਾਣੀ ਸਭ ਜੀਵਾਂ ਦਾ ਬਾਪ ਹੈ ਅਤੇ ਧਰਤੀ ਸਭ ਦੀ ਵਡੀ ਮਾਂ ਹੈ | ਦਿਨ ਅਤੇ ਰਾਤ ਦੋਵੇਂ ਖਿਡਾਵੀ ਤੇ ਖਿਡਾਵਾਂ ਹਨ , ਜਿਨ੍ਹਾਂ ਦੀ ਗੋਦੀ ਵਿਚ ਸਾਰਾ ਸੰਸਾਰ ਦਾ ਕਰ ਵਿਹਾਰ ਚਾਲ ਰਿਹਾ ਹੈ |

  12. (ਅ) ਵੇਦ ਕੁਰਾਨਾਂ ਪੜ-ਪੜ ਥੱਕੇ !

    ਸਿਜਦੇ ਕਰਦਿਆਂ ਘਸ ਗਏ ਮੱਥੇ ।

    ਨ ਰੱਬ ਤੀਰਥ ਨ ਰੰਥ ਮੌਕੇ ॥

    ਜਿਨ ਪਾਇਆ ਤਿਨ ਰ ਅਨਵਾਰ ।

    ਇਸ਼ਕ ਦੀ ਨਵੀਉਂ ਨਵੀਂ ਬਹਾਰ ।

    Short Answer Mar-2017 • PSEB Class 10th

    ਪ੍ਰਸੁੰਗ :- ਇਹ ਕਾਵ ਟੋਟਾ ਸਾਹਿਤ ਮਾਲਾ ਪੁਸਤਕ ਵਿਚ ਦਰਜ ਬੁਲ੍ਹੇ ਸ਼ਾਹ ਦੀ ਰਚੀ ਹੋਈ ਕਾਫੀ 'ਇਸ਼ਕ ਦੀ ਨਵੀਓਂ ਨਵੀ ਬਹਾਰ' ਵਿੱਚੋ ਲਿਆ ਗਿਆ ਹੈ | ਇਸ ਕਾਵਿ ਵਿਚ ਬਾਬਾ ਬੁਲ੍ਹੇ ਸ਼ਾਹ ਨੇ ਆਪਣੇ ਸੂਫੀ ਵਿਚਾਰਾਂ ਅਨੁਸਾਰ ਮਜ੍ਹਬੀ ਕਰਮ-ਕਾਂਡ ਦਾ ਖਾਨਫਾਂ ਕੀਤਾ ਹੈ ਅਤੇ ਇਸ਼ਕ ਦੁਆਰਾ ਪਰ[ਅਤ ਹੋਣ ਵਾਲੀ ਰੂਹਾਨੀ ਅਵਸਥਾ ਦੀ ਮਹਿਮਾ ਸਾਈ ਹੈ |  ਵਿਆਖਿਆ :- ਬੁਲ੍ਹੇ ਸ਼ਾਹ ਕਹਿੰਦਾ ਹੈ ਕਿ ਧਾਰਮਿਕ ਕਰਮ-ਕਾਂਡੀ ਵੇਦਾਂ ਅਤੇ ਕੁਰਾਨ ਪੜ੍ਹ ਪੜ੍ਹ ਕੇ ਥੱਕ ਗਏ ਹਨ ਅਤੇ ਮੰਦਿਰਾਂ ਤੇ ਮਸੀਤਾਂ ਵਿਚ ਸਿਜਦੇ ਕਰਦਿਆਂ ਓਹਨਾ ਦੇ ਮੱਥੇ ਵੀ ਘਿਸ ਗਏ ਹਨ, ਪਰ ਓਹਨਾ ਦਾ ਜੀਵਣ ਨੇਕ ਨਾ ਹੋਣ ਕਰਕੇ ਓਹਨਾ ਨੂੰ ਰੱਬ ਨਾ ਤੀਰਥਾਂ ਵਿਚ ਮਿਲਦਾ ਹੈ ਤੇ ਨਾ ਹੀ ਮਕੇ ਵਿਚ | ਜਿਹੜਾ ਇਸ਼ਕ ਦੁਵਾਰਾ ਉਸ ਨੂੰ ਪਾ ਲੈਂਦਾ ਹੈ , ਉਹ ਉਸ ਦੇ ਨੂਰ ਨਾਲ ਇਕਮਿਕ ਹੋ ਜਾਂਦਾ ਹੈ | ਰੱਬ ਦੇ ਆਸ਼ਿਕ਼ ਇਸ਼ਕ ਦੁਆਰਾ ਉਸ ਨਾਲ ਇਕ ਮਿਕ ਹੋ ਕੇ ਨਵੀਂ ਬਹਾਰ ਦਾ ਆਨੰਦ ਮਾਣਦੇ ਹਨ | 

  13. (ਈ) ਕੱਢ ਕਲੇਜਾ ਲੈ ਗਈ ਖਾਨ ਖੀਵੇ ਦੀ ਧੀ ।

    ਗਜ਼ ਗਜ਼ ਲੰਮੀਆਂ ਮੇਂਢੀਆਂ, ਰੰਗ ਦੀ ਗੋਰੀ ਸੀ ।

    ਜਿ ਦੇਵੇ ਪਿਆਲਾ ਜ਼ਹਿਰ ਦਾ, ਮੈਂ ਮਿਰਜ਼ਾ ਲੈਂਦਾ ਪੀ ।

    ਜਿ ਮਾਰੇ ਬਰਛੀ ਕਸ ਕੇ, ਮਿਰਜ਼ਾ ਕਦੀ ਨਾ ਕਰਦਾ ਸੀ ।

    ਆਪਣੀ ਮੌਤੇ ਮੈਂ ਮਰਾਂ, ਮੇਰੇ ਨਾਲ ਤੁਹਾਨੂੰ ਕੀ ?

    Short Answer Mar-2017 • PSEB Class 10th

    ਪ੍ਰਸੁੰਗ :- ਇਹ ਕਾਵ ਟੋਟਾ ਸਾਹਿਤ ਮਾਲਾ ਪੁਸਤਕ ਵਿਚ ਦਰਜ 'ਪੀਲੂ ਦੀ ਰਚਨਾ' 'ਮਿਰਜ਼ਾ ਸਾਹਿਬਾਂ' ਵਿੱਚੋ ਲਿਆ ਗਯਾ ਹੈ | ਇਸ ਕਰਕੇ ਕਾਵਿ ਨੇ ਮਿਰਜ਼ਾ ਸਾਹਿਬ ਦੀ ਪ੍ਰੀਤ ਕਹਾਣੀ ਨੂੰ ਬਿਆਨ ਕੀਤਾ ਹੈ | ਮਿਰਜੇ ਦਾ ਸਾਹਿਬ ਨੂੰ ਉਧਾਲਣ ਨੂੰ ਤੁਰ ਪੈਣਾ , ਰਸਤੇ ਵਿਚ ਉਸ ਨੂੰ ਪੀਲੂ ਸ਼ਾਇਰ ਦੇ ਮਿਲਣ ਤੇ ਉਸ ਦੇ ਉਸ ਨੂੰ ਬਦਸ਼ਗਨੀ ਬਾਰੇ ਦੱਸਣ ਪਰ ਇਸ਼ਕ਼ ਦੇ ਸਾਰੇ ਮਿਰਜੇ ਦੇ ਪਿੱਛੇ ਨਾ ਮੁੜਾਂ ਦਾ ਜਿਕਰ ਹੈ | ਵਿਆਖਿਆ :- ਮਿਰਜ਼ਾ ਕਹਿੰਦਾ ਹੈ ਕਿ ਖੇਵੇ ਖਾਨ ਦੀ ਧੀ ਸਾਹਿਬ ਨੇ ਆਪਣੀ ਸੁੰਦਰਤਾ ਨਾਲ ਉਸ ਦਾ ਕਲੇਜਾ ਕੱਢ ਲਿਆ ਹੈ | ਉਸ ਦੀਆਂ ਗਜ ਗਜ ਲੰਬੀਆਂ ਮੈਡੀਆਂ ਤੇ ਉਸ ਦੇ ਗੋਰੇ ਰੰਗ ਨੇ ਉਸ ਨੂੰ ਕੀਲ ਕੇ ਰੱਖ ਦਿੱਤਾ ਉਹ ਉਸ ਨੂੰ ਇਸੇ ਸਿਦਕ ਤੇ ਦ੍ਰਿੜਤਾ ਨਾਲ ਪਿਆਰ ਕਰਦਾ ਹੈ ਕਿ ਜੇਕਰ ਉਹ ਉਸ ਨੂੰ ਆਪਣੇ ਹੇਠ ਨਾਲ ਜਹਿਰ ਦਾ ਪਿਆਲਾ ਪੀਣ ਲਈ ਦੇਵੇ ਤਾਂ ਉਹ ਉਸ ਨੂੰ ਬੜੀ ਖੁਸ਼ੀ ਨਾਲ ਪੀ ਲਵੇਗਾ | ਜੇਕਰ ਉਹ ਆਪਣੇ ਹੇਠ ਨਾਲ ਬਰਛੀ ਮਾਰਨੀ ਚਾਹੇ ਤਾਂ ਉਹ ਹੱਸ ਕੇ ਉਸਦੇ ਅਜਿਹੇ ਵਾਰ ਨੂੰ ਸਹਿ ਲਵੇਗਾ ਤੇ ਕਦੇ ਮੂੰਹ ਤੋਂ ਸੀ ਨਹੀਂ ਕਹੇਗਾ | ਉਸ ਜੇਕਰ ਮਰਨਾ ਹੈ ਤਾਂ ਆਪਣੀ ਮੌਤ ਮਰਨਾ ਹੈ | ਕਿਸੇ ਨੂੰ ਉਸ ਦੇ ਮਰਨ ਤੇ ਦੁੱਖ ਨਹੀਂ ਹੋਣਾ ਚਾਹੀਦਾ ਕਿਉਕਿ ਜ਼ਿੰਦਗੀ ਓਹਦੀ ਆਪਣੀ ਹੈ ਤੇ ਇਸ ਨੇ ਜਦੋ ਮੌਤ ਅਉਂਦੀ ਹੈ ਤਾਂ ਮਰ ਜਾਣਾ ਹੈ | ਇਸ ਕਰਕੇ ਨਾ ਉਹ ਆਪਣੀ ਮੌਤ ਤੋਂ ਡਰਦਾ ਹੈ ਤੇ ਨਾ ਹੀ ਉਸ ਦੇ ਮਰਨ ਦਾ ਕਿਸੇ ਨੂੰ ਡਰ ਜਾਂ ਦੁੱਖ ਹੋਣਾ ਚਾਹੀਦਾ ਹੈ |   

  14. (ਸ) ਗੁੱਸਾ ਵੱਜਿਆ ਕੂਚ ਦਾ ਹੁਕਮ ਹੋਇਆ,

    ਚੜੇ ਸੂਰਮੇ ਸਿੰਘ ਦਲੇਰ ਮੀਆਂ ।

    ਚੜ੍ਹੇ ਪੂਤ ਸਰਦਾਰਾਂ ਦੇ ਛੈਲ ਕੇ,

    ਜੈਸੇ ਬੇਲਿਓ ਨਿਕਲਦੇ ਸ਼ੇਰ ਮੀਆਂ ।

    Short Answer Mar-2017 • PSEB Class 10th

    ਪ੍ਰਸੁੰਗ :- ਇਹ ਕਾਵ ਟੋਟਾ 'ਸ਼ਾਹ ਮੁਹੰਮਦ' ਦੀ ਪ੍ਰਸਿੱਧ ਰਚਨਾ ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ ਵਿੱਚੋ ਲਿਆ ਗਯਾ ਹੈ ਤੇ 'ਸਾਹਿਤ ਮਾਲਾ' ਪੁਸਤਕ ਵਿਚ 'ਸਿੰਘਾਂ ਦੀ ਚੜਤ' ਸਿਰਲੇਖ ਹੇਠ ਦਰਜ ਹੈ | ਇਸ ਜੰਗਨਾਮੇ ਵਿਚ ਕਵੀ ਨੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਸਿੱਖ ਦਰਬਾਰ ਵਿਚ ਫੈਲੀ ਬੁਰਛਾਗਰਦੀ ਸਿੱਖਾਂ ਤੇ ਅੰਗਰੇਜਾਂ ਦੀਆਂ ਲੜਾਈਆਂ ਤੇ ਅੰਤ ਸਿਖਾਂ ਦੀ ਹਰ ਦਾ ਹਾਲ ਬੜੇ ਕਰੁਣਾਮਈ ਢੰਗ ਨਾਲ ਬਿਆਨ ਕੀਤਾ ਹੈ | ਹਨ ਸਤਰਾਂ ਵਿਚ ਕਵੀ ਨੇ ਸਿੱਖ ਫੌਜ ਦੀ ਅੰਗਰੇਜਾਂ ਵਿਰੁੱਧ ਰਾਮਬਿਕ ਚੜਾਈ ਦਾ ਦ੍ਰਿਸ਼  ਪੇਸ਼ ਕਰਦਾ ਹੈ| ਵਿਆਖਿਆ :- ਜਦੋ ਸਿੱਖ ਫੌਜਾਂ ਨੂੰ ਅੰਗਰੇਜਾਂ ਵਿਰੁੱਧ ਚੜਾਈ ਕਰਨ ਦਾ ਹੁਕਮ ਹੋਇਆ ਤਾਂ ਫੌਜਾਂ ਨਗਾਰੇ ਵਜਾ ਕੇ ਲੜਾਈ ਲਯੀ ਚਾਲ ਪਇਆਂ ਸਿੱਖ ਫੌਜਾਂ ਦੇ ਵੱਡੇ ਵਡੇ ਸੂਰਮੇ ਦੇ ਦਲੇਰ ਜਵਾਨਾਂ ਨੇ ਅੰਗਰੇਜਾਂ ਵਿਰੁੱਧ ਚੜਾਈ ਕਰ ਦਿਤੇ | ਇਸ ਵਿਚ ਸ਼ਾਮਿਲ ਵਡੇ ਵਡੇ ਸਰਦਾਰਾਂ ਦੇ ਸੁੰਦਰ ਤੇ ਜਵਾਨ ਪੁੱਤਰ ਇਸ ਤਰਾਂ ਦਿਖਾਈ ਦਿਤੇ ਜਿਵੇਂ ਜੰਗਲ ਵਿਚ ਸ਼ੇਰ ਨਿਕਲ ਆਏ ਹੋਣ |

  15. ਹੇਠ ਲਿਖੀਆਂ ਕਵਿਤਾਵਾਂ ਵਿੱਚੋਂ ਕਿਸੇ ਇੱਕ ਕਵਿਤਾ ਦਾ ਕੇਂਦਰੀ ਭਾਵ ਲਗ-ਪਗ 40 ਸ਼ਬਦਾਂ ਵਿੱਚ ਲਿਖੋ :

    rnrn

    (ੳ) ਆਪਿ ਨੂੰ ਪਛਾਣ                              (ਸ਼ਾਹ ਹੁਸੈਨ)

    rnrn

    (ਅ) ਚੰਡੀ ਦੀ ਵਾਰ ।                              (ਗੁਰੂ ਗੋਬਿੰਦ ਸਿੰਘ ਜੀ)

    Short Answer Mar-2017 • PSEB Class 10th

    (ੳ) ਆਪਿ ਨੂੰ ਪਛਾਣ               (ਸ਼ਾਹ ਹੁਸੈਨ)

    ਮਨੁੱਖ ਨੂੰ ਸਰ ਤੇ ਖਾਦੀ ਆਪਣੀ ਮੌਤ ਦਾ ਖ਼ਯਾਲ ਕਰਦਿਆਂ ਨਾਸ਼ਮਾਨ ਸੰਸਾਰਿਕ ਪਦਾਰਥਾਂ ਦੇ ਅਡੰਬਰਾਂ ਦਾ ਹੰਕਾਰ ਚਡ ਕੇ ਆਪਣੇ ਆਪ ਦੀ ਪਛਾਣ ਕਰਨੀ ਚਾਹੀਦੀ ਹੈ | ਇਸ ਤਰਾਂ ਉਸ ਨੂੰ ਮਈ ਦਾ ਮਿਲਾਪ ਪ੍ਰਾਪਤ ਹੁੰਦਾ ਹੈ |

    (ਅ) ਚੰਡੀ ਦੀ ਵਾਰ ।            (ਗੁਰੂ ਗੋਬਿੰਦ ਸਿੰਘ ਜੀ)

    ਦੇਵਤਿਆਂ ਦੀ ਅਗਵਾਈ ਕਰ ਰਹੀ ਦੁਰਗਾ ਦੇਵੀ ਨੇ ਲੜਾਈਆਂ ਵਿਚ ਰਾਕਸ਼ੀ ਉਪਰ ਜਿੱਤ ਪ੍ਰਾਪਤ ਕੀਤੀ , ਜਿਸ ਤੋਂ ਸਿੱਧ ਹੁੰਦਾ ਹੈ ਕਿ ਬੜੀ ਸਦਾ ਹਾਰਡੀ ਹੈ ਤੇ ਨੇਕੀ ਦੀ ਸਦਾ ਜਿੱਤ ਹੁੰਦੀ ਹੈ |

  16. ਹੇਠ ਲਿਖੇ ਲੇਖਾਂ ਵਿੱਚੋਂ ਕਿਸੇ ਇੱਕ ਦਾ ਸਾਰ ਲਗਪਗ 150 ਸ਼ਬਦਾਂ ਵਿੱਚ ਲਿਖੋ :

    (ਉ) ਰਬਾਬ ਮੰਗਾਉਨ ਦਾ ਵਿਰਤਾਂਤ              (ਗਿਆਨੀ ਦਿੱਤ ਸਿੰਘ)

    (ਅ) ਮਹਾਂਕਵੀ ਕਾਲੀਦਾਸ                         (ਪ੍ਰੋ. ਪਿਆਰਾ ਸਿੰਘ ਪਦਮ)

    Long Answer Mar-2017 • PSEB Class 10th

    (ਉ) ਰਬਾਬ ਮੰਗਾਉਨ ਦਾ ਵਿਰਤਾਂਤ              (ਗਿਆਨੀ ਦਿੱਤ ਸਿੰਘ)

    ਗੁਰੂ ਨਾਨਕ ਦੇਵ ਜੀ ਨੂੰ ਜੰਗਲ ਵਿਚ ਕਰਤਾਰ ਦੇ ਗੁਣ ਗਾਉਂਦਿਆਂ ਦੇਖ ਕੇ ਲੋਕ 'ਕੁਰਾਹੀਆਂ' ਸਾਡੀਆਂ ਲੱਗੇ | ਗੁਰੂ ਜੀ ਨੇ ਮਰਦਾਨੇ ਨੂੰ ਬੀਬੀ ਨਾਨਕੀ ਤੋਂ ਪੈਸੇ ਲੈ ਕੇ ਰਬਾਬ ਨੂੰ ਸਬ ਤੋਂ ਚੰਗਾ ਸਾਜ ਦੱਸਦਿਆਂ ਲੈ ਕੇ ਆਇਉਂ ਲਈ ਕਿਹਾ ਮਰਦਾਨਾ ਰਬਾਬ ਲੈਬ ਕੇ ਲਿਉਣ ਲਈ ਗਿਆ ਤਾਂ ਲੋਕਾਂ ਨੇ ਕੁਰਾਹੀਏ ਦਾ ਡੂਮ ਖ੍ਹ ਕੇ ਉਸ ਨਾਲ ਬੁਆ ਸਲੂਕ ਕੀਤਾ | ਤੰਗ ਆ ਕੇ ਮਰਦਾਨਾ ਗੁਰੂ ਪਾਸ ਗਿਆ ਤਾਂ ਗੁਰੂ ਜੀ ਨੇ ਉਸ ਨੂੰ ਲੋਕਾਂ ਤੋਂ ਬੇਪਰਵਾਹ ਰਹਿਣ ਲਈ ਕਿਹਾ ਤੇ ਦੁਆਬੇ ਦੇ ਇਕ ਪਿੰਡ ਵਿਚ ਵਸਦੇ ਰਬਾਬੀ ਫਰਹਿੰਦੇ ਤੋਂ ਰਬਾਬ ਲਾਇਯਨ ਲਈ ਭੇਜਿਆ | ਟੀਨ ਦਿਨ ਖੁਆਰ ਹੋਣ ਮਗਰੋਂ ਉਸ ਦਾ ਫਰਹਿੰਦੇ ਨਾਲ ਮੇਲ ਹੋਇਆ | ਮਰਦਾਨੇ ਤੋਂ ਗੁਰੂ ਜੀ ਦੁਆਰਾ ਉਚਾਰੀ ਜਾਂਦੀ ਅਗਮੀ ਬਾਣੀ ਬਾਰੇ ਸੁਣ ਕੇ ਫਰਹਿੰਦੇ ਨੇ ਰਬਾਬ ਉਸ ਨੂੰ ਦੇ ਦਿਤੇ ਤੇ ਕੀਮਤ ਨਾ ਲੈਂਦਿਆਂ ਕਿਹਾ ਇਸ ਦਾ ਵੀ ਗੁਰੂ ਜੀ ਨਾਲ ਪੁਰਾਣਾ ਸੰਬੰਧ ਹੈ | ਫਰ ਉਹ ਮਰਦਾਨੇ ਨਾਲ ਗੁਰੂ ਜੀ ਕੋਲ ਪੂਜਾ ਤੇ ਕਰਤਾਰ ਬਾਰੇ ਗੱਲਾਂ ਕਰਨ ਮਗਰੋਂ ਓਹਨਾ ਦੇ ਚਰਣੀ ਢਹਿ ਗਿਆ | ਉਸ ਦੇ ਜਾਣ ਮਗਰੋਂ ਮਰਦਾਨੇ ਤੋਂ ਰਬਾਬ ਸੂਰ ਨਹੀਂ ਸੀ ਹੋ ਰਹੀ | ਗੁਰੂ ਜੀ ਨੇ ਉਸ ਨੂੰ ਕਿਹਾ ਕਿ ਉਸ ਦਾ ਕੰਮ ਵਜਾਉਣਾ ਹੈ, ਸੂਰ ਕਰਤਾਰ ਆਪ ਬਣਾਵੇਗਾ ਇਹ ਸੁਣ ਕੇ ਮਰਦਾਨੇ ਨੇ ਰਬਾਬ ਵਜਾਈ , ਤਾਂ ਮਸਤੀ ਪਸਾਰਣ ਵਾਲਾ ਠਾਟ ਬਣ ਗਿਆ ਤੇ ਗੁਰੂ ਜੀ ਨੂੰ ਜਿਹੜੀ ਬਾਣੀ ਆਈ , ਮਰਦਾਨੇ ਨੇ ਓਹੀ ਸੁਰ ਮਧੁਰ ਵਿਚ ਗਈ |   

    (ਅ) ਮਹਾਂਕਵੀ ਕਾਲੀਦਾਸ                         (ਪ੍ਰੋ. ਪਿਆਰਾ ਸਿੰਘ ਪਦਮ)

    ਕਿਸੇ ਹਿੰਦੁਸਤਾਨੀ ਕਲਾਕਾਰ ਅਨੁਸਾਰ ਕਵਿਤਾ ਮਹਾਂਕਵੀ ਕਾਲੀਦਾਸ ਦੀ ਪ੍ਰੀਤਮਾ ਸੀ ਤੇ ਦੋਹਾ ਦੀ ਅਜੇਹੀ ਪ੍ਰੇਮ-ਜੋੜੀ ਬਣੀ ਕਿ ਦੋਵੇਂ - ਆਮਿਰ ਹੋ ਗਏ | ਕਾਲੀਦਾਸ ਦੇ ਮਾਤਾ ਪਿਤਾ , ਥਾਂ ਟਿਕਾਣੇ , ਦੋਨੋ  ਦਰਬਾਰੀ ਰਚਨਾ ਵਿੱਚੋ ਇਕ ਸਨ | ਉਸ ਨੇ  'ਰਘੁਵੰਸ਼', 'ਕੁਮਾਰ ਖਾਵਣ', 'ਮੇਘ ਦੂਤ' ਤੇ ਤਿੰਨ ਨਾਟਕ ਅਭਿਗਯਾਂ ਸ਼ਕੁੰਤਲਾ', ਵਿਕਰਮੋਰਵਸ਼ੀ ਅਤੇ ਮਾਲਵਿਕਾਸਨਿਮਿਤ੍ਰ ਪ੍ਰਸਿੱਧ ਹਨ | ਉਂਞ ਉਸ ਦੇ ਨਾਮ ਨਾਲ ੧੦-੧੫ ਪੁਸਤਕਾਂ ਹੋਰ ਵੀ ਜੋੜਿਆਂ ਜਾਂਦੀਆਂ ਹਨ , ਜੋ ਪ੍ਰਮਾਣਿਕ ਨਹੀਂ | ਉਸ ਦੀ ਨਾਟਕ ਭਾਰਤੀ ਨਾਟ- ਪ੍ਰੰਪਰਾ ਅਨੁਸਾਰ ਸੁਖਾਂਤ ਹਨ | ਉਸਦੀ ਕਵਿਤਾ ਕੱਚਾ ਦੁੱਧ ਹੈ , ਜੋ ਚਮਤਕਾਰਾਂ ਉਪਮਾਵਾਂ , ਕਟਾਖਸ਼, ਸੁੰਦਰ ਸ਼ਬਦਾਵਲੀ ਤੇ ਸੰਕੇਤਕ ਬਿਆਨ ਨਾਲ ਭਰਪੂਰ ਹੈ | ਪੂਰਬੀ ਲੋਕ ਉਸ ਦਾ ਨਾਮ ਕਵਿਤਾ ਦਾ ਸਾਬ ਤੋਂ ਉਚਾ ਮਿਆਰ ਦੱਸਣ ਲਈ ਵਰਤਦੇ ਹਨ ਤੇ ਪੱਛਮੀ ਲੋਕ ਉਸ ਨੂੰ 'ਹਿੰਦੁਸਤਾਨ ਦਾ ਸ਼ੇਕਸ਼ਪੀਆਰ' ਖੰਡੇ ਹਨ | ਸਮੁਚੇ ਤੋਰ ਤੇ ਉਸ ਦੀ ਕਵਿਤਾ ਅਮਰ ਹੈ | 

  17. ਹੇਠ ਲਿਖੇ ਅਭਿਆਸੀ ਪ੍ਰਸ਼ਨਾਂ ਵਿੱਚੋਂ ਕਿਸੇ ਦੇ ਪ੍ਰਸ਼ਨਾਂ ਦੇ ਉੱਤਰ ਸੰਖੇਪ ਵਿੱਚ ਲਿਖੋ :

    (ੳ) "ਲਫਜ਼ ਵੀ ਦਿਲ ਦੀ ਦੌਲਤ ਦੀਆਂ ਮੋਹਰਾਂ ਹੁੰਦੇ ਹਨ । ਇਸ ਕਥਨ ਦੀ ਵਿਆਖਿਆ ਕਰੋ ।

    Short Answer Mar-2017 • PSEB Class 10th

    ਠੀਕ ਹੈ ਲਫਜ਼ ਵੀ ਦਿਲ ਦੀ ਦੌਲਤ ਦੀਆਂ ਮੋਹਰਾਂ ਹੁੰਦੇ ਹਨ | ਜੇਕਰ ਦਿਲ ਵਿਚ ਦੋਸਤੀਆਂ ਪਿਆਰ ਕੁਰਬਾਨੀਆਂ ,ਗੀਤਾਂ , ਕਹਾਣੀਆਂ, ਹੰਜੂਆਂ, ਹਾਸਿਆਂ ਤੇ ਕੁਦਰਤ ਦੀਆ ਛੋਹਾਂ ਦੀ ਅਨਮੁਕੀ ਦੌਲਤ ਹੈ, ਤਾਂ ਇਸ ਨੂੰ ਵਰਤਣ ਦਾ ਸਾਧਣ ਬੋਲੀ ਦੇ ਸ਼ਬਦ ਵੀ ਮੋਹਰਾਂ ਵਰਗੇ ਹੀ ਹੁੰਦੇ ਹਨ ਜਿਨ੍ਹਾਂ ਨਾਲ ਅਸੀਂ ਸਭ ਕੁੱਜ ਪ੍ਰਾਪਤ ਕਰ ਸਕਦੇ ਹਾਂ |

  18. (ਅ) ਅਰਦਾਸ ਕਦੋਂ ਤੇ ਕਿਉਂ ਕੀਤੀ ਜਾਂਦੀ ਹੈ ?

    Short Answer Mar-2017 • PSEB Class 10th

    ਬੰਦੇ ਲਈ ਅਰਦਾਸ ਇਕ ਜਰੂਰੀ ਵਸਤੂ ਹੈ | ਜਿੰਦਗੀ ਵਿਚ ਕਈ ਮੌਕੇ ਅਜਿਹੇ ਅਉਂਦੇ ਹਨ, ਜਦੋ ਵਡੇ ਤੋਂ ਵਡੇ ਆਦਮੀ ਲਯੀ ਵੀ ਅਰਕਾਮ ਤੋਂ ਬਿਨਾ ਕੋਈ ਰਾਤ ਰਾਹ ਨਹੀਂ ਰਹਿ ਜਾਂਦਾ | ਅਰਦਾਸ ਜਿੰਦਗੀ ਵਿਚ ਹਰ ਸੰਸਾਰਿਕ ਮੀਕੇ ਅਪਰ ਜਨਮ ਵੇਲੇ, ਮਾਰਨ ਵੇਲੇ , ਵਿਵਾਹ ਵੇਲੇ ਰੋਗ ਵੇਲੇ, ਮੁਸ਼ਕਿਲ ਸਮੇ ਕਾਰਜ ਦੇ ਸਿੱਧੀ ਲਯੀ ਕੀਤੀ ਜਾਂਦੀ ਹੈ , ਇਸ ਨਾਲ ਮਨੁੱਖ ਚੜ੍ਹਦੀ ਕਲਾਂ ਵਿਚ ਰਹਿਦਾ ਹੈ |

  19. (ੲ) ਅਨਾਮਕਾ ਤੋਂ ਕੀ ਭਾਵ ਹੈ ? ਇਸ ਬਾਰੇ ਕਿਹੜੀ ਘਟਨਾ ਪ੍ਰਚਲਿਤ ਹੈ ?

    Short Answer Mar-2017 • PSEB Class 10th

    ਅਨਾਮਕਾ ਤੋਂ ਭਾਵ ਹੈ ਕੋਈ ਨਾ ਥਾਂ ਨਾ ਹੋਣਾ ਜਾਂ ਬਿਲਕੁਲ ਨਾ ਹੋਣਾ ਇਹ ਵਿਦਵਾਨ ਸਮਾਲਿਚਕ ਅਨੁਸਾਰ ਹੇਠ ਦੀ ਚੀਚੀ ਲਾਗਲੀ ਉਂਗਲੀ ਨੂੰ ਅਨਾਮਕਾ ਦਾ ਨਾਮੁ ਇਸ ਕਰਕੇ ਦਿੱਤਾ ਗਿਆ ਹੈ ਕਿਉਕਿ ਜਦੋ ਕਵੀਆਂ ਦੀ ਗਿਣਤੀ ਕਰਨ ਲੱਗੀਆਂ ਪਹਲੇ ਚੀਚੀ ਉਤੇ ਕਾਲੀਦਾਸ ਦੇ ਮੁਕਾਬਲੇ ਦਾ ਹੋਰ ਕੋਈ ਕਵੀ ਹੈ ਹੀ ਨਹੀਂ ਸੀ , ਇਸ ਕਰਕੇ ਅਗਲੀ ਉਂਗਲੀ ਅਨਾਮਕਾ ਦਾ ਨਾ ਵੀ ਸਾਰਥਕ ਹੋ ਗਿਆ |

  20. (ਸ)ਲੇਖਕ ਅਨੁਸਾਰ ਪੈਦਲ ਤੁਰਿਆਂ ਮਨੁੱਖ ਕੁਦਰਤ ਦੇ ਵਧੇਰੇ ਨੇੜੇ ਕਿਵੇਂ ਹੋ ਜਾਂਦਾ ਹੈ ?

    Short Answer Mar-2017 • PSEB Class 10th

    ਪੈਦਲ ਤੁਰਨ ਵਾਲੇ ਮਨੁੱਖ ਘਰਾਂ ਨੂੰ ਛੱਡਕੇ ਕੁਦਰਤ ਵਿਚ ਵਿਚਰਦੇ ਹਨ | ਪ੍ਰਕਿਰਤੀ ਨਾਲ ਜੁੜ ਦੇ ਓਹਨਾ ਦਾ ਮਨ ਆਮਿਰ ਤੇ ਵਿਸ਼ਾਲ ਹੋ ਜਾਂਦਾ ਹੈ | ਉਹ ਅੰਦਰੋਂ ਖੁਸ਼ ਹੁੰਦੇ ਹਨ ਕਿਉਕਿ ਓਹਨਾ ਦੀ ਪੰਛੀਆਂ ਦਰੱਖਤਾਂ ਫੁੱਲਾਂ ਅਤੇ ਘਾਹ ਨਾਲ ਦੋਸਤੀ ਹੁੰਦੀ ਹੈ | ਅਜਿਹੇ ਮਨੁਖਾਂ ਨੂੰ ਛੱਡ ਕੇ ਨਿਰਗੁਣੀਆਂ ਚੀਜਾਂ ਵੀ ਸੁੰਦਰ ਪ੍ਰਤਿਤ ਹੁੰਦੀਆਂ ਹਨ , ਓਹਨਾ ਨੂੰ ਦਰੱਖਤ ਕਵਿਤਾਵਾਂ ਪ੍ਰਤਿਤ ਹੁੰਦੇ ਹਨ ਤੇ ਗਊਆਂ ਮੱਝ ਸਬਰ ਸੰਤੋਖ ਦੀਆ ਸੂਤਰਾਂ | ਓਹਨਾ ਨੂੰ ਦਰਖਤ ਸਬਰ ਸਲੀਕੇ ਨਾਲ ਇਕ ਥਾਂ ਵਸਦੇ ਪ੍ਰਤਿਤ ਹੁੰਦੇ ਹਨ ਤੇ ਓਹਨਾ ਵਿੱਚੋ ਲਾਸਾਨੀ ਖੁਸ਼ਬੂਆਂ ਅਨੁਭਵ ਹੁੰਦੀਆਂ ਹਨ |

  21. ਹੇਠ ਲਿਖੀਆਂ ਕਹਾਣੀਆਂ ਵਿੱਚੋਂ ਕਿਸੇ ਇੱਕ ਕਹਾਣੀ ਦਾ ਸਾਰ ਲਗ-ਪਗ 150 ਸਬਦਾਂ ਵਿੱਚ ਲਿਖੋ:

    (ਉ) ਅੰਗ-ਸੰਗ                                     (ਵਰਿਆਮ ਸੰਧੂ)

    (ਅ) ਇੰਕ ਪੈਰ ਘੱਟ ਤੁਰਨਾ                      (ਅਜੀਤ ਕੌਰ)

    Long Answer Mar-2017 • PSEB Class 10th

    (ਉ) ਅੰਗ-ਸੰਗ                                     (ਵਰਿਆਮ ਸੰਧੂ)

    ਅੰਗ ਸੰਗ ਕਰਤਾਰ ਸਿੰਘ ਦਾ ਬਾਪ ਜਮੀਨ ਗਹਿਣੇ ਪੈਣ ਤੇ ਸਰ ਚੜੇ ਕਰਜੇ ਤੋਂ ਤੰਗ ਆ ਕੇ ਸਿੰਘਾਪੁਰ ਜਾਂ ਕੇ ਕਮਾਈ ਕਰਨ ਲਗਾ , ਜਿਸ ਨਾਲ ਉਸ ਨੇ ਜਮੀਨ ਤਾਂ ਛੁਡਾ ਲਈ , ਪ੍ਰੰਤੂ ਉਸ ਦਾ ਪੁੱਤਰ (ਕਰਤਾਰ ਸਿੰਘ) ਜਮੀਨ ਠੇਕੇ ਉਤੇ ਦੇ ਕੇ ਆਪ ਸ਼ਾਨ ਨਾਲ ਵੇਹਲਾ ਢਾਣੀਆਂ ਵਿਚ ਫਿਰਦਾ , ਸ਼ਰਾਬ ਪੀਂਦਾ ਤੇ ਸ਼ਿਕਾਰ ਖੇਡਾਂ ਜਾਂਦਾ | ਉਸ ਦੇ ਦੋ ਪੁੱਤਰ ਤੇ ਤਿੰਨ ਧੀਆਂ ਸਨ | ਉਹ ਆਪਣੀ ਮਾਂ ਅਤੇ ਪਤਨੀ ਦੀ ਰਤਾ ਪ੍ਰਵਾਹ ਨਾ ਕਰਦਾ | ਪਿਓ ਦੀ ਮੌਤ ਮਗਰੋਂ ਬਾਹਰੋਂ ਅਉਂਦਾ ਪੈਸੇ ਬੰਦ ਹੋ ਗਿਆ | ਪਾਰ ਉਹ ਨੇ ਫੁੱਲ ਮੂਫੀਆਂ ਨਾ ਛਡੀਆ | ਇਕ ਵਾਰੀ ਉਹ ਨੇ ਆਪਣੀ ਭੈਣ ਦੀਆਂ ਦੋ ਕੁੜੀਆਂ ਦੇ ਟੂਮਾਂ ਮੰਗੀਆਂ , ਜਿਹੜੀਆਂ ਉਸ ਦੁਆਰਾ ਦੇਣ ਤੋਂ ਇਨਕਾਰ ਕਰਨ ਤੇ ਉਸ ਨੇ ਉਸਨੂੰ ਥਾਪਿ ਨਾਲ ਕੁਟੀਆ | ਹੁਣ ਉਹ ਹਰ ਰੋਜ ਸ਼ਰਾਬ ਨਾਲ ਰਾਜਆਂ ਘਰ ਅਉਂਦਾ | ਜਿਸ ਕਾਰਨ ਘਰ ਵਿਚ ਤਨਾਉ ਪੈਦਾ ਹੋਇਆ ਰਹਿੰਦਾ | ਉਸ ਦਾ ਪੁੱਤਰ ਅਮਰੀਕਾ , ਜੋ ਤੀਜੇ ਦਰਜੇ ਦਾ ਸਰਕਾਰੀ ਮੁਲਾਜਮ ਸੀ , ਵੀ ਉਸ ਦੀਆਂ ਆਦਤਾਂ ਨੂੰ ਪਸੰਦ ਨਹੀਂ ਸੀ ਕਰਦਾ | ਕਰਤਾਰ ਸਿੰਘ ਦੀ ਮੌਤ ਹੋ ਜਾਣ ਤੋਂ ਮਗਰੋਂ ਨੂੰ ਪਤਾ ਲਗਾ ਕਿ ਉਸ ਦੇ ਸਰ ਸੁਸਾਇਟੀ ਦੇ ਕਰਜੇ ਦੇ ਸਾਡੇ ਸੋਲਾਂ ਸੋ ਰੁ ਸਨ , ਪੰਜ ਸੋ ਰੁ ਉਸ ਨੇ ਮੱਖਣ ਸਿੰਘ ਦੇ ਦੇਣੇ ਸਨ , ਪੋਣਾ ਕਿਲਾ ਜਮੀਨ , ਜਿਸ ਨੂੰ ਅਮਰੀਕ ਬੱਚੀ ਹੋਈ ਸੰਜੀਦਾ ਸੀ , ਵੀ ਗਹਿਣੇ ਪਈ ਹੋਈ ਸੀ |  ਇਹ ਜਾਣ ਕੇ ਉਸ ਨੂੰ ਬਹੁਤ ਦੁੱਖ ਹੋਇਆ ਸੀ , ਕਿ ਉਸਦੇ ਘਰਦੇ ਉਸ ਤੋਂ ਬਹੁਤ ਕੁੱਜ ਲੁਕੋੰਦੇ ਹਨ |ਫ ਉਸ ਨੂੰ ਪਤਾ ਲਗਾ ਕਿ ਕਰਤਾਰ ਸਿੰਘ ਇਕ ਵਾਰੀ ਘਰੋਂ ਪਾਟਿਲ ਚੁੱਕ ਕੇ ਵੇਚ ਆਇਆ ਸੀ ਤੇ ਉਹ ਅਫੀਮ ਦੀ ਥਾਂ ਨਸ਼ੇ ਦੀਆਂ ਗੋਲੀਆਂ ਖਾਂਦਾ ਨਸਵਾਰ ਹਿਸਾਬ ਨਾਲ ਜੇਕਰ ਉਹ ਹੋਰ ਜਿਓੰਦਾ ਰਹਿੰਦਾ, ਤਾਂ ਰਹਿੰਦੀ ਦੋ ਕਿਲੇ ਵੀ ਗਹਿਣੇ ਪੈ ਜਾਣੀ ਸੀ ਤੇ ਮਹਿੰਦਰ ਦੇ ਸ਼ਬਦ ਵਿਚ ਪਿੱਛੇ ਰਹਿ ਜਾਣਾ ਸੀ "ਠੱਣ ਠੱਣ ਗੋਪਾਲ" | ਇਹ ਸੁਣ ਕੇ ਸਾਰੇ ਹੋਲੀ ਜਿਹੀ ਹਸੇ ਜਿਵੇਂ ਸਬ ਨੂੰ ਇਹ ਗੱਲ ਸ਼ਰਾਬ ਸੰਤੀ ਨਾਲ ਪ੍ਰਵਾਨ ਸੀ |

    (ਅ) ਇੰਕ ਪੈਰ ਘੱਟ ਤੁਰਨਾ                      (ਅਜੀਤ ਕੌਰ)

    ਦਿੱਲੀ ਦੇ ਇਕ ਦਫਤਰ ਵਿਚ ਕੰਮ ਕਰਦੇ ਰਸੀਦ ਨੂੰ ਜਦੋ ਡਾਕ੍ਟਰ ਨੇ ਦਸਿਆ ਕਿ ਉਸਦੇ ਮਿਹਦੇ ਵਿਚ ਕੈਂਸਰ ਹੈ ਤਾਂ ਇਲਾਜ ਲਯੀ ਸਹਿਮਤ ਨਾ ਹੁੰਦਾ ਹੋਇਆ ਨੌਕਰੀ ਤੇ ਅਸਤੀਫਾ ਦੇ ਕਿ ਘਰ ਦੇ ਲੋੜੀਂਦੇ ਸਮਾਂ ਤੋਂ ਬਿਨਾ ਸਭ ਕੁੱਜ ਵੇਚ ਕੇ ਪਿੰਡ ਆ ਗਿਆ | ਉਸ ਦੀ ਪਤਨੀ ਫਰੀਦਾ ਮਰ ਚੁਕੀ ਸੀ | ਉਸ ਨੇ ਅਮਰੀਕਾ ਵਿਚ ਡਾਕਟਰ ਬਣ ਕੇ ਨੌਕਰੀ ਕਰ ਰਹੇ ਆਪਣੇ ਇਕੋ ਇਕ ਪੁੱਤਰ ਅਸਲਮ ਨੂੰ ਵੀ ਪਤਾ ਨਾ ਦਿੱਤਾ | ਉਸ ਨੇ ਘੇਰ ਨੇੜੇ ਕੁੱਜ ਗੁਲਾਬ ਦੇ ਪੌਦੇ ਲੈ ਲਏ ਤੇ ਕੁੱਜ ਕਬੂਤਰ ਪਾਲ ਲਏ | ਉਹ ਚੁਕਦਿਆਂ ਚਿੜੀਆਂ ਤੇ ਕਲੋਲ ਕਰਦੇ ਕਬੂਤਰਾਂ ਨੂੰ ਦੇਖ ਕੇ ਅਨੁਭਵ ਕਰਦਾ ਕਿ ਦਫਤਰਾਂ ਦੇ ਕੰਮ ਤੇ ਸੰਬੰਦੀਆਂ ਦੀਆਂ ਖੁਸ਼ੀਆਂ ਗ਼ਮੀਆਂ ਵਿਚ ਰੁਝਾਂ ਉਹ ਕੁਦਰਤ ਦੇ ਆਨੰਦ ਤੋਂ ਵਾਂਝਾ ਰਿਹਾ ਹੈ | ਉਸ ਕੋਲ ਤਿੰਨ ਚਾਰ ਬਿਲੀਆਂ ਪੌੜੀਆਂ ਕਬੂਤਰਾਂ ਤੇ ਬੱਚਿਆਂ ਨਾਲ ਆਪਣਾ ਦਿਲ ਲੈ ਲੈਂਦਾ ਇਕ ਵਾਰੀ ਉਸ ਦੇ ਦਰਦ ਉਠਿ , ਤਾਂ ਉਸ ਨੇ ਰੰਗ - ਬਿਰੰਗੇ ਤੋਤੇ ਲਿਆ ਕੇ ਓਹਨਾ ਨਾਲ ਆਪਣਾ ਮਨ ਲੈ ਲਿਆ | ਦਿਨ ਬੀਤਣ ਤੇ ਉਹ ਸੰਜੀਦਾ ਕਿ ਉਸ ਨੇ ਬੜੀ ਚੁਸਤੀ ਨਾਲ ਇਕ ਹੋਰ ਦਿਨ ਨੂੰ ਝੁਠਲੀ ਦੇ ਦਿਤੀ | ਰਾਤੀ ਤਾਰੇ ਉਸ ਨੂੰ ਗੱਲਾਂ ਕਰਦੇ ਪ੍ਰਤੀਤ ਹੁੰਦੇ | ਅੰਤ ਇਕ ਦਿਨ ਉਸ ਨੇ ਗੁਆਂਢੀਆਂ ਦੇ ਮੁੰਡੇ ਤੋਂ ਪਤੰਗ ਡੋਰ ਮੰਗਵਾ ਲਈ ਤੇ ਉਸ ਦੇ ਹੱਥ ਵਿਚ ਫੜਾ ਕੇ ਜਦੋ ਉਸ ਨੇ ਪਤੰਗ ਨੂੰ ਹੁਲਾਰਾ ਦਿੱਤਾ ਤਾਂ ਉਸ ਨੇ ਭਿਆਨਕ ਦਰਦ ਉਠਿ , ਮੂੰਹ ਵਿੱਚੋ ਲਹੂ ਨਿਕਲਿਆ ਤੇ ਉਹ ਮਰ ਗਿਆ |

  22. ਹੇਠ ਲਿਖੇ ਅਭਿਆਸੀ ਪ੍ਰਸ਼ਨਾਂ ਵਿੱਚੋਂ ਕਿਸੇ ਦੋ ਦੇ ਉੱਤਰ ਸੰਖੇਪ ਵਿੱਚ ਲਿਖੋ :

    (ਉ) ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਬੱਚਿਆਂ ਦਾ ਆਪਣੇ ਮਾਪਿਆਂ ਪ੍ਰਤਿ ਵਤੀਰਾ ਕਿਹੋ-ਜਿਹਾ ਹੈ ?

    Short Answer Mar-2017 • PSEB Class 10th

    ਵਿਦੇਸ਼ਾਂ ਵਿਚ ਰਹਿੰਦੇ ਭਾਰਤੀ ਬਚੇ ਆਪਣੇ ਮਾਪਿਆਂ ਦੇ ਕਹੇ ਨਹੀਂ ਲੱਗਦੇ ਉਹ ਆਪਣੇ ਮਾਪਿਆਂ ਜਾਂ ਬਜ਼ੁਰਗਾਂ ਪ੍ਰਤੀ ਆਪਣਾ ਕੋਈ ਫਰਜ ਨਹੀਂ ਸਮਝਦੇ ਤੇ ਓਹਨਾ ਦੀ ਮਰਜੀ ਦੀ ਪ੍ਰਵਾਹ ਕੀਤੇ ਬਗੈਰ ਆਪਣੇ ਫਰੈਂਡ ਨਾਲ ਬੀਤੇ ਪ੍ਰੋਗਰਾਮ ਤੇ ਤੇਲੇਵਿਜਿਨ ਦੇਖਣ ਨੂੰ ਫਲ ਦਿੰਦੇ ਹਨ | ਓਹਨਾ ਨੂੰ ਮਾਪਿਆਂ ਨਾਲ ਗੁਰੁਦ੍ਵਾਰੇ ਤੇ ਮੰਡੇਰ ਜਾਣਾ ਵੀ ਪਸੰਦ ਨਹੀਂ |

  23. (ਅ) ਅਮਰੀਕ ਸਿੰਘ ਨੂੰ ਘਰਦਿਆਂ ਨਾਲ ਕਿਸ ਗੱਲ ਦਾ ਇਤਰਾਜ਼ ਸੀ ? 

    Short Answer Mar-2017 • PSEB Class 10th

    ਇਸ ਗੱਲ ਇੰਤਰਾਜ ਸੀ ਕਿ ਓਹਨਾ ਉਸ ਤੋਂ ਆਪਣੇ ਪਿਓ ਦੁਆਰਾ ਕੀਤੀਆਂ ਬਹੁਤ ਸਾਰੀਆਂ ਮਾੜੀਆਂ ਗੱਲਾਂ ਲੂਕਾ ਕੇ ਰੱਖੀਆਂ ਸਨ |

  24. (ੲ)ਵੀਰਾਂ ਵਾਲੀ ਦੀ ਮੌਤ ਦਾ ਕਾਰਨ ਕੀ ਸੀ ?

     

    Short Answer Mar-2017 • PSEB Class 10th

    ਆਪਣੇ ਪਤੀ ਦੀ ਹਠ ਅਗੇ ਪੇਸ਼ ਨਾ ਜਾਣ ਕਰਕੇ ਹੰਝੂਆਂ ਭਰੀਆਂ ਅੱਖਾਂ ਨਾਲ ਨਾਜ ਨੂੰ ਗਲੀ ਵਿਚ ਖੇਡਦਿਆਂ ਸ਼ਾਦ ਕੇ ਪਤੀ ਨਾਲ ਚਲੀ ਗਈ ਸੀ | ਫਿਰ ਜਦੋ ਇਕ ਮਾਲ ਤੇ ਦੋ ਮਹੀਨਿਆਂ ਮਗਰੋਂ ਵੀਰਾਂ ਵਾਲੀ ਦੀ ਕਿਸ਼ਨ ਸਿੰਘ ਨਾਲ ਜੇਲ ਵਿਚ ਮੁਲਾਕਾਤ ਹੋਈ ਤੇ ਕਿਸ਼ਨ ਸਿੰਘ ਨੇ ਉਹ ਨੂੰ ਲਾਜ ਬਾਰੇ ਪੁਸ਼ਯ ਤੇ ਉਸ ਨੇ ਕਿਹਾ ਕਿ ਉਹ ਤਾਂ ਉਸ ਕੋਲ ਅਮਾਨਤ ਛੱਡ ਆਏ ਸਨ , ਤਾਂ ਵੀਰਾਂ ਦੇ ਮਨ ਤੇ ਢੂੰਗੀ ਸਟ ਵੱਜੀ ਸੀ | ਉਸ ਨੇ ਆਪਣੇ ਪਤੀ ਤੋਂ ਕਿਸ਼ਨ ਸਿੰਘ ਨਾਲ ਮੁਲਾਕਾਤ ਦਾ ਭੇਟ ਲੁਕਾਉਣ ਵਿਚ ਤਾਂ ਸਫਲਤਾ ਪ੍ਰਾਪਤ ਕਰ ਲਯੀ ਸੀ , ਪਰ ਤਰਾਂ ਦੀ ਅਮਾਨਤ ਵਿਚ ਖ਼ਿਆਨਤ ਹੋਣ ਦਾ ਸਦਮਾ ਉਹ ਨਾ ਸਹਾਰ ਸਕੀ ਤੇ ਉਹ ਇਸ ਸਦਮੇ ਨਾਲ ਹੀ ਮਰ ਗਈ |

  25. (ਸ) ਮਾਨ ਸਿੰਘ ਆਪਣੇ ਮਿੱਤਰ ਕਰਮ ਸਿੰਘ ਦੀਆਂ ਰੰਜ ਕੇ ਗੱਲਾਂ ਕਿਉਂ ਕਰਨੀਆਂ ਚਾਹੁੰਦਾ ਸੀ ?

    Short Answer Mar-2017 • PSEB Class 10th

    ਮਾਨ ਸਿੰਘ ਆਪਣੇ ਮਿੱਤਰ ਕਰਮ ਸਿੰਘ ਦੀਆਂ ਰਜ ਕੇ ਗੱਲਾਂ ਇਸ ਕਰਕੇ ਕਰਨੀਆਂ ਚਾਹੁੰਦਾ ਸੀ , ਕਿਉਕਿ ਉਹ ਉਸ ਦਾ ਗੂੜਾ ਦੋਸਤ ਸੀ ਤੇ ਉਸ ਨੂੰ ਉਸ ਦੇ ਜੀਤ ਦੇ ਰਸ, ਹਰਮਨ-ਪਿਆਰੇ ਹੋਣ ਅਚੂਕ ਨਿਸ਼ਾਨੇ ਤੇ ਲੜਾਈ ਵਿਚ ਪ੍ਰਾਪਤੀਆਂ ਕਰਕੇ ਬਹੁਤ ਮਾਨ ਸੀ , ਪਰ ਘਰ ਵਿਚ ਜਦੋ ਉਸ ਦੀਆ ਗੱਲਾਂ ਵਿਚ ਕੋਈ ਦਿਲਚਸਪੀ ਨਹੀਂ ਸੀ ਲੈ ਰਿਹਾ , ਤਾਂ ਉਸ ਦਾ ਮਨ ਬਹੁਤ ਉਦਾਸ ਹੋ ਗਿਆ| 

  26. ਹੇਠ ਲਿਖੇ ਪਾਤਰਾਂ ਵਿੱਚੋਂ ਕਿਸੇ ਇੱਕ ਦਾ ਪਾਤਰ-ਚਿਤਰਨ ਲਗ-ਪਗ 125 ਸ਼ਬਦਾਂ ਵਿੱਚ ਲਿਖੋ :

    (ਉ) ਵੀਰਾਂ ਵਾਲੀ                      (ਇਕਾਂਗੀ : ਬੰਬ ਕੇਸ)

    (ਅ) ਪੁੱਤਰ                                   (ਇਕਾਂਗੀ : ਨਾਇਕ)

    Long Answer Mar-2017 • PSEB Class 10th

    (ਉ) ਵੀਰਾਂ ਵਾਲੀ                      (ਇਕਾਂਗੀ : ਬੰਬ ਕੇਸ)

    ਜਾਣ ਪਛਾਣ :- ਵਿਆਂ ਵਾਲੀ ਬੰਬ ਕੇਸ ਇਕਾਂਗੀ ਦੀ ਮਹੱਤਵਪੂਰਨ ਪਾਤਰ ਹੈ | ਉਹ ਇਕ ਸਰਨਾਥੀ ਇਸਤਰੀ ਹੈ | ਉਸ ਦੇ ਤਿੰਨ ਪੁੱਤਰ ਹਨ | ਓਹਨਾ ਵਿਚ ਇਕ ਵਜ਼ੀਰ ਹੈ , ਜੋ ਕਿ ਇਕਾਂਗੀ ਦਾ ਇਕ ਪਾਤਰ ਹੈ ਡਿਪੋ ਉਸ ਦੀ ਧੀ ਹੈ | ਇਕਾਂਗੀਕਾਰ ਨੇ ਉਸ  ਦੀ ਇਕ ਮੈ ਦੇ ਰੂਪ ਵਿਚ ਸਫਲਤਾ ਸਾਹਿਤ ਪਾਤਰ ਉਸਾਰੀ ਕੀਤੀ ਹੈ | ਉਹ ਅਗਲੀਆਂ ਪੀੜੀਆਂ ਉੱਪਰ ਸੁੰਦਰ ਵੇਲੇ ਬੂਟੇ ਵਾਹ ਲੈਂਦੀ ਹੈ | ਉਹ ਇਕ ਦੁਖੀ ਇਸਤਰੀ ਹੈ | ਉਸ ਨੇ ਚਰਿਤ੍ਰ  ਦੇ ਮੁਖ ਗੁਣ ਅਗੇ ਹਨ :- ਪੁੱਤਰ -ਪਿਆਰ ਨਾਲ ਭਰਪੂਰ :- ਉਹ ਆਪਣੇ ਪੁੱਤਰਾਂ ਤੋਂ ਭਾਵੇ ਨਿਰਾਸ਼ ਹੌਈ ਕਿਉਕਿ ਉਹ ਆਪਸ ਵਿਚ ਲੜਦੇ ਰਹੰਦੇ ਹਨ ਤੇ ਉਸ ਨੂੰ ਪਿਆਰ ਨਹੀਂ ਕਰਦੇ | ਪਰ ਉਹ ਖੰਡਿ ਹੈ ਕੇ ਮਾਪੇ ਕੁਮਾਪੇ ਨਹੀਂ ਹੁੰਦੇ | ਜਦੋ ਥਾਣੇਦਾਰ ਉਸ ਦੇ ਪੁੱਤਰ ਨੂੰ ਗਿਰਫ਼ਤਾਰ ਕਰ ਲੈਂਦਾ ਹੈ ਤਾਂ ਉਹ ਤਰਸੋਂ ਮੱਛੀ ਹੁੰਦੀ ਹੈ | ਧੀ ਦੇ ਵਿਆਹ ਦਾ ਫਿਕਰ ਕਰਨ ਵਾਲੀ :- ਉਹ ਆਪਣੀ ਧੀ ਦੇ ਵਿਆਹ ਦਾ ਬਹੁਤ ਫਿਕਰ ਕਰਦੀ ਹੈ ,"ਹੇ ਰੱਬਾ ! ਹੁਣ ਹੁਣ ਸਿਆਣੀ ਹੋ ਗਈ ਹੈ "| ਪੁੱਤਰ ਦੇ ਮੁਕਾਬਲੇ ਧੀ ਨਾਲ ਵਿਤਕਰਾ ਰੱਖਣ ਵਾਲੀ :- ਉਹ ਪੁੱਤਰ ਦੇ ਮੁਕਾਬਲੇ ਧੀ ਨਾਲ ਵਿਤਕਰਾ ਰੱਖਦੀ ਹੈ | ਇਸ ਕਰਕੇ ਉਹ ਦੀਪੋ ਤੋਂ ਗੁੜ ਦੀ ਡਲੀ ਲੈ ਲੈਂਦੀ ਹੈ ਜਿਹੜੀ ਉਸ ਨੇ ਲੁਕਾ ਕੇ ਪੁੱਤਰ ਲਈ ਰਾਖੀ ਹੋਈ ਸੀ | ਮੈ ਦੇ ਇਹੋ ਜਹੇ ਵਤੀਰੇ ਨੂੰ ਦੇਖ ਕੇ ਦੀਪੋ ਨੂੰ ਗੁਸਾ ਲੱਗਦਾ ਹੈ | ਹੋਂਸਲੇ ਵਾਲੀ :- ਉਹ ਜਦੋ ਖੂਹ ਵਿੱਚੋ ਕੋਈ ਚੀਜ ਡਿਗ ਪੈਂਦੀ ਤਾਂ ਉਹ ਖੂਹ ਵਿਚ ਉਤਰ ਕੇ ਕਦ ਲਿਓਂਦੀ ਸੀ ਇਸੇ ਤਰਾਂ ਉਸ ਨੇ ਇਕ ਵਾਰੀ ਖੂਹ ਵਿੱਚੋ ਡਿਗਯਾ ਆਪਣਾ ਮੇਮਣਾ ਕੱਢਆ  ਸੀ | ਭੋਲੀ ਭਲੀ :- ਉਹ ਇਕ ਭੋਲੀ ਭਲੀ ਓਸਤਰੀ ਹੈ | ਉਹ ਸਿਪਾਹੀ ਤੇ ਥਾਣੇਦਾਰ ਦੀਆਂ ਚੁਸਤ ਚਲਾਕ ਗੱਲਾਂ ਨਹੀਂ ਸਮਜ ਸਕਦੀ ਜਦੋ ਸਿਪਾਹੀ ਉਸ ਨੂੰ ਕਹਿੰਦਾ ਹੈ ਕਿ ਉਹ ਉਸ ਦੇ ਇਕ ਪੁੱਤਰ ਨੂੰ ਕੋਠੜੀ ਤੇ ਖਾਣਾ ਮੁਫ਼ਤ ਦੇਣਗੇ ਤਾਂ ਉਹ ਕਹਿੰਦੀ ਹੈ ਕਿ ਤੁਹਾਡੇ ਬਚੇ ਜਿਉਣ | ਹਾਸ ਰਾਸ ਪੈਦਾ ਕਰਨ ਵਾਲੀ :- ਉਸ ਦੀਆਂ ਗੱਲਾਂ ਵਿਚ ਕੀਤੇ ਕੀਤੇ ਹੱਸ ਰਸ ਪੈਦਾ ਹੁੰਦਾ ਹੈ ਇਸ ਨਾਲ ਥਾਣੇਦਾਰ ਦਾ ਵਿਆਂਮਈ ਚਰਿਤਰ ਹੋਰ ਵੀ ਉਗਾੜਦਾ ਹੈ | ਇਕ ਦੁਖੀ ਇਸਤਰੀ :- ਉਹ ਮੁਰਨਾਰਥੀ ਤੇ ਤੰਗੀਆਂ ਦਾ ਸ਼ਿਕਾਰ ਹੋਣ ਕਰਕੇ ਵੀ ਦੁਖੀ ਹੈ ਤੇ ਪੁੱਤਰ ਦੇ ਬਿਨਾ ਕਿਸੇ ਕਸੂਰ ਦੇ ਫੜੇ ਜਾਣ ਕਰਕੇ ਵੀ |

     

    (ਅ) ਪੁੱਤਰ                                    (ਇਕਾਂਗੀ : ਨਾਇਕ)

    ਪੁੱਤਰ ਨਾਇਕ ਇਕਾਂਗੀ ਦਾ ਮੁਖ ਪਾਤਰ ਹੈ | ਉਸ ਦਾ ਨਾਮ ਸੁਖਦੇਵ ਸਿੰਘ ਹੈ ਉਹ ਇਕਾਂਗੀ ਵਿਚਲੇ ਪਿਤਾ ਦਾ ਪੁੱਤਰ ਹੈ | ਉਸ ਨੇ ਮੈਟ੍ਰਿਕ ਜਿਲੇ ਵੀਚੋ ਤੇ ਬੀ ਏ ਕਾਲਜ ਵਿੱਚੋ ਐਮ ਏ ਕਲਾਸ ਵਿੱਚੋ ਫਸਟ ਰਹਿ ਕੇ ਕੀਤੀ ਹੈ | ਤੇ ਹੁਣ ਉਹ ਨੌਕਰੀ ਲੱਭ ਰਿਹਾ ਹੈ | ਇਕਾਂਗੀਕਾਰਾ ਨੇ ਇਕਾਂਗੀ ਵਿਚ ਉਸ ਦੇ ਪਾਤਰ ਰਹੀ ਨਵੀਂ ਪੀੜੀ ਸੀ ਉਸ ਤੇ ਪਿਤਾ ਅਰਥਾਤ ਪੁਰਾਣੀ ਪੀੜੀ ਨਾਲ ਟੱਕਰ ਨੂੰ ਪੇਸ਼ ਕੀਤਾ ਹੈ | ਨਵੀਂ ਪੀੜੀ ਦਾ ਪ੍ਰਤੀਨਿਧ :- ਪੁੱਤਰ ਨਵੀਂ ਪੀੜੀ ਦਾ ਪ੍ਰਤੀਨਿਧ ਹੈ | ਉਹ ਪੁਰਾਣੀ ਪੀੜੀ ਦੇ ਆਪਣੇ ਪਿਤਾ ਦੇ ਵਿਚਾਰਾਂ ਨਾਲ ਉਸ ਦੇ ਪਿਤਾ ਰੂਪ ਵਿਚ , ਅਫਸਰ ਦੇ ਰੂਪ ਵਿਚ ਤੇ ਜੱਜ ਦੇ ਰੂਪ ਵਿਚ ਟੱਕਰ ਚਲਦੀ ਹੈ | ਉਹ ਉਸ ਦੇ ਵਿਚਾਰਾਂ ਨਾਲ ਕਿਸੇ ਤਰਾਂ ਵੀ ਸਹਿਮਤ ਨੀ ਹੁੰਦਾ | ਇਕਾਂਗੀ ਵਿਚ ਉਹ ਸਪਸ਼ਟ ਦੱਸਦਾ ਹੈ ਕਿ ਵਿਚਾਰਾਂ ਤੇ ਅਸਲ ਵਿਚ ਉਸ ਦੀ ਪੀੜੀ ਦਾ ਪੁਰਾਣੀ ਪੀੜੀ ਨਾਲੋਂ ਫਰਕ ਹੈ | ਜਿਉਂਣ ਦੇ ਸੰਗਰਸ਼ ਵਿਚ ਫਸਿਆ ਹੋਇਆ :- ਉਹ ਕਹਿੰਦਾ ਹੈ ਕੇ ਉਸ ਦੀ ਪੀੜੀ ਨਾ ਭਵਿੱਖ ਉਤੇ ਕੋਈ ਉਮੀਦ ਲਾਉਂਦੀ ਹੈ ਤੇ ਨਾ ਕੋਈ ਵਾਦਾ ਕਰ ਸਕਦੀ ਹੈ , ਸਗੋਂ ਉਸ ਨੂੰ ਜਿਉਣ ਲਈ ਹਰ ਘੜੀ ਸੰਗਰਸ਼ ਕਰਨਾ ਪਾ ਰਿਹਾ ਹੈ | ਦਲੀਲ ਨਾਲ ਕਾਟਵੀਂ ਗੱਲ ਕਰਨ ਵਾਲਾ :- ਉਹ ਆਪਣੇ ਪਿਤਾ ਦੀ ਹਰ ਗੱਲ ਬੜੀ ਦਲੀਲ ਨਾਲ ਕੱਟਣ ਦੀ ਕੋਸ਼ਿਸ਼ ਕਰਦਾ ਹੈ | ਹਾਜ਼ਰ ਜੁਵਾਬ :- ਉਹ ਬੜਾ ਹਾਜ਼ਰ ਜਵਾਬ ਹੈ | ਤੇ ਆਪਣੇ ਪਿਤਾ ਦੀ ਹਰ ਗੱਲ ਦਲੀਲ ਦਾ ਬੜੀ ਹਾਜ਼ਰ ਜਵਾਬ ਨਾਲ ਉੱਤਰ ਦਿੰਦਾ ਹੈ | ਭ੍ਰਿਸ਼ਟਾਚਾਰ ਤੋਂ ਦੂਰ ਰਹਿਣ ਵਾਲਾ :- ਉਹ ਆਪਣੇ ਪਿਤਾ ਨੂੰ ਕਹਿੰਦਾ ਹੈ ਕਿ ਉਹ ਨੌਕਰੀ ਲੈਣ ਲਈ ਸਿਫਾਰਿਸ਼ ਨਹੀਂ ਪਾਉਣੀ ਚਾਹੁੰਦਾ ਤੇ ਕੁਰਸੀ ਤੇ ਬੈਠ ਕੇ ਸਿਫਾਰਿਸ਼ ਬਾਰੇ ਪੁੱਛ ਰਹੇ ਅਫਸਰ ਨਾਲ ਲੜ ਪੈਂਦਾ ਹੈ | ਆਪਣੇ ਪੈਰਾਂ ਉਪਰ ਖੜੇ ਹੋਣ ਦਾ ਚਾਹਵਾਨ :- ਉਹ ਆਪਣੇ ਪਿਤਾ ਨੂੰ ਕਹਿੰਦਾ ਹੈ ਕਿ ਉਹ ਸਿਫਾਰਿਸ਼ ਨਾਲ ਨੌਕਰੀ ਨਹੀਂ ਲੈਣਾ ਚਹੁੰਦਾ , ਸਗੋਂ ਆਪਣੇ ਪੈਰਾਂ ਉਪਰ ਖੜਾ ਹੋਣਾ ਚਹੁੰਦਾ ਹੈ | ਇਸ ਕਰਕੇ ਉਹ ਰਿਜ਼ਲਟ ਤੋਂ ਬਾਅਦ ਪਿਤਾ ਜੀ ਤੋਂ ਮਿਲੇ ਪੈਸਿਆਂ ਨੂੰ ਕਾਰਜ ਸਮਾਜ ਕੇ ਤੇ ਸੂਦ ਸਮੇਤ ਵਾਪਸ ਕਰਨਾ ਚਾਹੁੰਦਾ ਹੈ | ਫੋਕੀ ਦੇਸ਼ ਭਗਤੀ ਦੀ ਥਾਂ ਹਕੀਕਤ ਦੀ ਪਹਿਚਾਣ ਕਰਨ ਵਾਲਾ :- ਉਹ ਫੋਕੀ ਦੇਸ਼ ਭਗਤੀ ਦਾ ਵਿਰੋਧੀ ਹੈ | ਉਹ ਜਾਂਦਾ ਹੈ ਕੇ ਦੇਸ਼ ਦਾ ਫਿਕਰ ਕਰਨ ਵਾਲੀ ਪੁਰਾਣੀ ਪੀਹੜੀ ਇਸ ਗੱਲ ਤੋਂ ਅਣਜਾਣ ਹੈ ਕੇ ਦੇਸ਼ ਤੋਂ ਫਾਇਦਾ ਲੈਣ ਵਾਲੇ ਅਮੀਰ ਲੋਕ  ਰੱਜ ਰੱਜ ਕੇ ਫਾਇਦਾ ਲੈ ਰਹੇ ਹਨ ਤੇ ਮੌਜਾਂ ਕਰ ਰਹੇ ਹਨ | ਪਰ ਅਜੇ ਦੇ ਨੌਜਵਾਨ ਨੂੰ ਦੇਸ਼ ਦਾ ਕਿ ਬਣੇਗਾ ਦਾ ਫਿਕਰ ਕਰਨ ਦੀ ਥਾਂ ਇਹ ਫਿਕਰ ਰਹਿੰਦਾ ਹੈ ਕੇ ਓਹਨਾ ਦਾ ਕਿ ਬਣੇਗਾ | ਦਲੇਰ ਸੱਚਾ ਤੇ ਖਰੀ ਖਰੀ ਗੱਲ ਕਹਿਣ ਵਾਲਾ :-  ਉਹ ਬੜਾ ਨਿਡਰ ਹੈ ਉਹ ਪਿਤਾ ਅਫਸਰ ਤੇ ਜੱਜ ਨਾਲ ਬੜੀ ਨਿਡਰਤਾ ਨਾਲ ਬੋਲਦਾ ਹੈ | ਉਸ ਦੀ ਗੱਲ ਵਿਚ ਬੇਬਾਕੀ ਤੇ ਸੱਚ ਹੈ | ਉਹ ਕਰਿ ਗੱਲ ਕਰਦਾ ਹੈ | ਪਿਤਾ , ਅਫਸਰ ਤੇ ਜੱਜ ਦੀਆ ਗੱਲਾਂ ਤੇ ਧਮਕੀਆਂ ਦੀ ਪ੍ਰਵਾਹ ਨੀ ਕਰਦਾ | ਨਾ ਹੀ ਓਹਨਾ ਤੋਂ ਕੋਈ ਆਸ ਕਰਦਾ ਹੈ ਜਦੋ ਉਸ ਦਾ ਪਿਤਾ ਕਹਿੰਦਾ ਹੈ ਕੇ ਅਫਸਰ ਨਾਲ ਬੁਰਾ ਸਲੂਕ ਕਰਨ ਉਤੇ ਉਸ ਦੇ ਵਿਰੁੱਧ ਮੁਕਦਮਾ ਚਲਣਾ ਹੈ ਤੇ ਉਸ ਨੂੰ ਸਜਾ ਹੋ ਸਕਦੀ ਹੈ ਤਾਂ ਉਹ ਕਹਿੰਦਾ ਹੈ ਕੇ "ਮੁਕਦਮਾ ਚਲਣ ਦੇਣਾ , ਜੇਲ ਜਾਣ ਦੇਣਾ , ਤੁਸੀਂ ਜਮਾਨਤ ਨਾ ਕਰਵਾਉਣਾ"| ਪਿਤਾ ਦੀ ਬੁਜਦਿਲੀ  ਤੋਂ ਨਿਰਾਸ਼ :- ਉਹ ਪਿਤਾ ਤੋਂ ਇਸ ਗੱਲ ਤੋਂ ਨਿਰਾਸ਼ ਹੈ ਕਿ ਉਸ ਨੇ ਉਹ ਲੜਾਈ ਨਹੀਂ ਲਾਡੀ ਜਿਹੜੀ ਉਸ ਨੂੰ ਲੜਨੀ ਪਾ ਰਹੀ ਹੈ | ਉਹ ਪਿਤਾ ਨੂੰ ਬੁਜਦਿਲ ਸਮ੍ਜਦਾ ਹੈ , ਜਿਹੜਾ ਬੇਇਨਸਾਫ਼ੀ ਦੇ ਵਿਰੁੱਧ ਕਦੇ ਬੋਲਿਆ ਨਹੀਂ | ਇਨਕਲਾਬੀ ਤੇ ਵਿਦ੍ਰੋਹੀ ਵਿਚਾਰਾਂ ਵਾਲਾ :- ਉਹ ਆਪਣੇ ਪਿਤਾ ਨੂੰ ਕਹਿੰਦਾ ਹੈ "ਜਿਹੜੀ ਬੁਜਦਿਲੀ ਤੁਸੀਂ ਤੇ ਤੁਹਾਡੀ ਪੀਹੜੀ ਨੇ ਬਰਦਾਸ਼ਤ ਕੀਤੀ ਹੈ ਉਹ ਉਸ ਦਾ ਨਾਤੇਜ ਮੈ ਤੇ ਮੇਰੀ ਪੀੜੀ ਭਰ ਰਹੇ ਹਾਂ , ਪਰ ਅਸੀਂ ਸਬ ਕੁੱਜ ਚੁੱਪ ਕਰ ਕੇ ਬਰਦਾਸ਼ਤ ਨਹੀਂ ਕਰਾਂਗੇ ਕੁਰਸੀ ਤੇ ਬੈਠੀਆਂ ਤੇ ਵੀ ਪੱਗ ਨੂੰ ਹੱਥ ਪਾਵਾਂਗੇ |" ਉਹ ਜੱਜ ਨੂੰ ਕਹਿੰਦਾ ਹੈ ਦੇਸ਼ ਵਿਚ ਜੋ ਵੀ ਅਪਰਾਧ ਹੋ ਰਿਹਾ ਹੈ ਤੇ ਓਹਨਾ ਅਗੇ ਸਿਵਾਏ ਵਿਦਰੋਹ ਦੇ ਕੋਈ ਹੋਰ ਰਾਹ ਨੀ | ਸਹਿਰਦ :- ਉਹ ਇਕ ਸਹਿਰਦ ਇਨਕਲਾਬੀ ਹੈ ਉਹ ਕਹਿੰਦਾ ਹੈ ਕੇ ਜੇਕਰ ਕੋਈ ਨੌਜਵਾਨ ਗ਼ਲਤੀ ਕਰ ਰਹੇ ਪਿਤਾ ਦੀ ਪੱਗ ਨੂੰ ਹੱਥ ਪਾਵੇ , ਤਾਂ ਉਹ ਉਸ ਨੂੰ ਸ਼ਾਬਾਸ਼ ਦੇਵੇਗਾ ਤੇ ਉਸ ਦੇ ਪਿਤਾ ਨਾਲ ਇਸੇ ਤਰਾਂ ਹੋਣੀ ਚਾਹੀਦੀ ਹੈ ਜੋ ਕਿ ਟੁਕੜੀਆਂ ਬਦਲੇ ਆਪਣੀ ਜਮੀਰ ਵੇਚ ਰਿਹਾ ਹੈ | ਪਿਤਾ ਨਾਲ ਪਿਆਰ ਰੱਖਣ ਵਾਲਾ :- ਉਹ ਕਹਿੰਦਾ ਹੈ ਕੇ ਪਿਤਾ ਜੀ ਮੈ ਤੁਹਾਡੇ ਅੰਦਰਲੇ ਬਾਪ ਦਾ ਹਮੇਸ਼ਾ ਸਤਿਕਾਰ ਕੀਤਾ ਹੈ | ਮੇਰਾ ਤਾਂ ਸੰਗਰਸ਼ ਤੁਹਾਡੇ ਉਪਰਲੇ ਖੋਲ ਨਾਲ ਸੀ | ਉਸ ਨੂੰ ਪਿਤਾ ਦੇ ਅੰਦਰ ਵਸਦੇ ਪੁੱਤਰ ਪਿਆਰ ਦਾ ਅਹਿਸਾਸ ਹੈ , ਇਸੇ ਕਰਕੇ ਉਹ ਜੇਲ ਵਿਚ ਮੁਲਾਕਾਤ ਲਈ ਗਏ ਪਿਤਾ ਨੂੰ ਆਪਣੀ ਸਿਹਤ ਦਾ ਖ਼ਯਾਲ ਰੱਖਣ ਲਯੀ ਕਹਿੰਦਾ ਹੈ | ਉਹ ਪਿਤਾ ਦੇ ਬੁਢਾਪੇ ਵਿਚ ਉਸ ਦੀ ਪਰਵਾਰ ਨਾ ਕਰਨ ਤੇ ਸ਼ਰਮ ਦੀ ਗੱਲ ਸਮ੍ਜਦਾ ਹੈ | ਨਿਰਾਸ਼ ਨਾ ਹੋਣ ਵਾਲਾ :- ਉਹ ਜਿੰਦਗੀ ਵਿਚ ਨਿਰਾਸ਼ ਨਹੀਂ ਹੁੰਦਾ ਉਹ ਜੇਲ ਭੇਜਣ ਵਾਲੇ ਪਿਤਾ ਨੂੰ ਕਹਿੰਦਾ ਹੈ ਕਿ ਉਹ ਓਹਨਾ ਦਾ ਅਹਿਸਾਨਮੰਦ ਹੈ , ਕਿਉਕਿ ਇਹ ਥਾਂ ਤਾ ਉਸ ਲਈ ਇਕ ਯੂਨੀਵਰਸਿਟੀ ਹੈ ਜਿਥੇ ਉਸ ਨੂੰ ਨਵੇਂ ਵਿਚਾਰਾਂ ਦਾ ਅਹਿਸਾਸ ਹੋਇਆ ਹੈ ਤੇ ਸੰਗਰਸ਼ ਲਈ ਸੇਧ ਮਿਲੀ ਹੈ | ਸੁਲਝਿਆ  ਹੋਇਆ :- ਪੁੱਤਰ ਨੂੰ ਸੁਲਜਯਾ ਹੋਇਆ ਲੜਦਾ ਹੈ | ਉਸ ਨੂੰ ਜੇਲ ਵਿਚ ਜਾ ਕੇ ਜਿੰਦਗੀ ਦੇ ਵਰਤਾਰੇ ਬਾਰੇ ਕਾਫੀ ਅਨੁਭਵ ਪ੍ਰਾਪਤ ਹੁੰਦਾ ਹੈ ਤੇ ਉਸ ਨੂੰ ਪਤਾ ਚਲਦਾ ਹੈ ਕਿ ਸਮਾਜ ਵਿਚ ਜੋ ਕੁਝ ਗ਼ਲਤ ਹੈ , ਉਸ ਨੂੰ ਕਿਵੇਂ ਬਦਲਿਆ ਜਾ ਸਕਦਾ ਹੈ |  

  27. ਹੇਠ ਲਿਖੇ ਵਾਰਤਾਲਾਪਾਂ ਵਿੱਚੋਂ ਕਿਸੇ ਇੱਕ ਵਾਰਤਾਲਾਪ ਦੇ ਪ੍ਰਸ਼ਨਾਂ ਦੇ ਉੱਤਰ ਲਿਖੋ :

    "ਇਹ ਤੁਹਾਡੀ ਪੀੜੀ ਦੀ ਆਦਤ ਬਣ ਗਈ ਏ ਕਿ ਹਰ ਇੱਕ ਚੀਜ਼ ਨੂੰ ਉਲਟਾ ਕਰ ਕੇ ਦੇਖੋ "

    ਪ੍ਰਸ਼ਨ : (ੳ) ਇਹ ਸ਼ਬਦ ਕਿਹੜੇ ਇਕਾਂਗੀ ਵਿੱਚੋਂ ਹਨ ?

    Very Short Answer Mar-2017 • PSEB Class 10th

    ਨਾਇਕ 

  28. (ਅ) ਇਹ ਇਕਾਂਗੀ ਕਿਸ ਦੀ ਰਚਨਾ ਹੈ ?

    Short Answer Mar-2017 • PSEB Class 10th

    ਗੁਰਸ਼ਰਨ ਸਿੰਘ 

  29. (ਏ) ਇਹ ਸ਼ਬਦ ਕਿਸ ਨੇ, ਕਿਸ ਨੂੰ ਕਹੇ ?

    Very Short Answer Mar-2017 • PSEB Class 10th

    ਪਿਤਾ ਨੇ ਪੁੱਤਰ ਨੂੰ 

  30. ਜਾਂ

    "ਦੁਖੀ ਤਾਂ ਹੈ, ਪਰ ਗੱਲ ਕੀ ਐ ? ਦੁਖੀ ਦਾ ਤਾਂ ਮੈਨੂੰ ਪਤਾ ਈ ਐ । ਜਗੀਰਦਾਰਾਂ ਦੇ ਘਰ ਧੀ ਨੂੰ ਵਿਆਹ ਕੇ ਤੂੰ ਸੁੱਖ ਦੀ ਆਸ ਰੱਖੀ ਹੋਣੀ ਐਂ ?"

    ਪ੍ਰਸ਼ਨ : (ੳ) ਇਹ ਸ਼ਬਦ ਕਿਸ ਨੇ, ਕਿਸ ਨੂੰ ਕਹੇ ?

    Very Short Answer Mar-2017 • PSEB Class 10th

    ਗੁਰਦਿੱਤ ਸਿੰਘ ਨੇ ਆਪਣੀ ਪਤਨੀ ਨਿਹਾਲ ਕੌਰ ਨੂੰ 

  31. (ਅ) ਗੁਰਦਿੱਤ ਸਿੰਘ ਨੂੰ ਕਿਸ ਗੱਲ ਦਾ ਪਤਾ ਹੈ ?

    Very Short Answer Mar-2017 • PSEB Class 10th

    ਕਿ ਉਸਦੀ ਧੀ ਸੁਖਦੇਵ ਕੌਰ ਸਹੁਰੇ ਘਰ ਸੁਖੀ ਨਹੀਂ 

  32. (ੲ) ਗੁਰਦਿੱਤ ਸਿੰਘ ਅਨੁਸਾਰ ਉਸ ਦੀ ਧੀ ਦੇ ਦੁਖੀ ਹੋਣ ਦਾ ਕੀ ਕਾਰਨ ਹੈ ?

    Very Short Answer Mar-2017 • PSEB Class 10th

    ਕਿ ਉਸਦਾ ਜਿਮੀਦਾਰਾਂ ਦੇ ਘਰ ਵਿਆਹੀ ਹੋਣਾ ਹੈ |

  33. 10, ਨਾਵਲ ਇੱਕ ਹੋਰ ਨਵਾਂ ਸਾਲ ਦੇ ਆਧਾਰ 'ਤੇ ਹੇਠ ਲਿਖੇ ਪਾਤਰਾਂ ਵਿੱਚੋਂ ਕਿਸੇ ਇੱਕ ਦਾ ਪਾਤਰ-ਚਿਤਰਨ ਲਗ-ਪਗ 150 ਸ਼ਬਦਾਂ ਵਿੱਚ ਲਿਖੋ :

    (ੳ) ਫੁੱਮਣ

    Long Answer Mar-2017 • PSEB Class 10th

    ਫੁੱਮਣ 'ਇਕ ਹੋਰ ਨਵਾਂ ਸਾਲ' ਨਾਵਲ ਦਾ  ਇਕ ਗੂੰ ਪਾਤਰ ਹੈ ਉਹ ਇਸ ਨਾਵਲ ਦੇ ਮੁਖ ਪਾਤਰ ਬੰਤੇ ਦਾ ਵੱਡਾ ਪੁੱਤਰ ਹੈ ਉਸ ਦੀਆਂ ਛੋਟੀਆਂ ਭੈਣਾਂ ਵੀ ਹਨ | ਉਹ ਤੀਜੀ ਜਮਾਤ ਵਿਚ ਪ੍ਹੜਦਾ ਹੈ |  ਮਾਂ ਬਾਪ ਦੀਆਂ ਆਸਾਂ ਦਾ ਕੇਂਦਰ :- ਫੁੱਮਣ ਹੋਣਾ ਬੱਚਿਆਂ ਵਾਂਗ ਹੀ ਆਪਣੇ ਮਾਂ ਬਾਪ ਦੀਆਂ ਅਸਾਂ ਦਾ ਕੇਂਦਰ ਹੈ ਇਸ ਕਰਕੇ ਬੰਤਾ ਉਸ ਨੂੰ ਖੂਬ ਪੜਾਉਣਾ ਚਹੁੰਦਾ ਹੈ ਉਹ ਨਹੀਂ ਚਹੁੰਦਾ ਕੇ ਉਹ ਵੀ ਉਸ ਦੀ ਤਰਾਂ ਅਨਪ੍ਹੜ ਰਹੇ ਤੇ ਰਿਕਸ਼ਾ ਚਲਾਵੇ | ਉਹ ਚਹੁੰਦਾ ਹੈ ਕੇ ਉਹ ਪਹਾੜ ਲਿਖ ਕੇ ਕੋਈ ਚੰਗਾ ਕੰਮ ਕਰੇਗਾ ਤੇ ਮੌਜਾਂ ਕਰੇਗਾ |ਉਸ ਨੂੰ ਆਸ ਹੈ ਕੇ ਉਸ ਦੇ ਵੱਡਾ ਹੋ ਜਾਨ ਤੇ ਉਸ ਦੀ ਗ਼ਰੀਬੀ ਕਟੀ ਜਾਵੇਗੀ | ਪੜਾਈ ਵਿਚ ਰੁਚੀ ਰੱਖਣ ਵਾਲਾ :- ਫੁੱਮਣ ਪੜਣ ਲਿਖਣ ਵਿਚ ਰੁਚੀ ਲੈਣ ਵਾਲਾ ਜਾਪਦਾ ਹੈ | ਜਦੋ ਬੰਤਾ ਦੁਪਹਿਰੇ ਘਰੋਂ ਅਉਂਦਾ ਹੈ , ਤਾਂ ਇਹ ਉਸ ਦੇ ਅਗੇ ਆਪਣੀ ਕਿਤਾਬ ਰੱਖ ਕੇ ਉਸ ਨੂੰ ਪੜਾਉਣ ਲਈ ਕਹਿੰਦਾ ਹੈ | ਘੋਖੀ ਤੇ ਜਗਿਆਸੂ ਰੁਚੀ ਰੱਖਣ ਵਾਲਾ :- ਫੁੱਮਣ ਦੇ ਪੜਨ ਦੀ ਰੁਚੀ ਹੀ ਨਹੀਂ ਸਗੋਂ ਪਾਠ ਤੇ ਨਵੀਆਂ ਗੱਲਾਂ ਨੂੰ ਸਮ੍ਜਣ ਦੀ ਜਗਿਆਸਾ ਵੀ ਹੈ | ਉਹ ਬੰਤੇ ਨੂੰ ਮਹਾਨ ਰਿਸ਼ੀ ਮੁਨੀਂ ਮਾਨ ਘੁਮੰਡ ਲੋਕ ਰਾਜ ਗ਼ਰੀਬੀ ਤੇ ਬਲਾ ਆਦਿ ਦਾ ਮਤਲਬ ਪੁੱਛਦਾ ਹੈ  | ਜਦੋ ਬੰਤਾ ਉਸ ਨੂੰ ਕੋਈ ਗੱਲ ਨਹੀਂ ਸਮਜੋਦਾ ਤਾਂ ਉਹ ਕਹਿੰਦਾ ਹੈ ਕੇ ਚਾਲ ਬਾਪੂ ਰਹਿਣ ਦੇ ਜੇ ਤੈਨੂੰ ਨਹੀਂ ਪਤਾ ਤਾਂ ਮੈ ਮਾਸਟਰ ਤੋਂ ਪੁੱਛ ਲਾਓ  ਹਾਜ਼ਰ ਜੁਵਾਬ :- ਉਹ ਬੇਸ਼ੱਕ ਬੱਚਾ ਹੈ | ਪਰ ਉਸ ਦੀ ਗੱਲ ਵਿਚ ਹਾਜ਼ਰ ਜੁਆਬੀ ਤੇ ਦਲੀਲ ਹੈ | ਜਦੋ ਬੰਤਾ ਬਾਤ ਸੁਣਾਉਣ ਤੋਂ ਬਚਨ ਲਈ ਕਹਿੰਦਾ ਹੈ ਕੇ ਅੱਜ ਕੱਲ ਰਾਜੇ ਦੇ ਬੇਟੇ ਨਹੀਂ ਹੁੰਦੇ ਤਾਂ ਇਹ ਇਕਦਮ ਕਹਿੰਦਾ ਹੈ " ਹੁੰਦੇ ਆ ਤੂੰ ਝੂਠ ਆਨਾ ਬੀਬੀ ਮੈਨੂੰ ਕਹਿੰਦੀ ਹੁੰਦੀ ਸੀ ਰਾਜਾ ਬੇਟਾ " | ਹਾਸ ਰਾਸ ਪੈਦਾ ਕਰਨ ਵਾਲਾ :- ਉਸ ਦੀ ਘੋਖੀ ਰੁਚੀ ਤੇ ਹਾਜ਼ਰ ਜੁਵਾਬੀ ਨਾਵਲ ਵਿਚ ਹੱਸ ਰਾਸ ਪੈਦਾ ਕਰਦੀ ਹੀ 

  34. (ਅ) ਦਿਆਲਾ

    Short Answer Mar-2017 • PSEB Class 10th

    ਦਿਆਲਾ 'ਇਕ ਹੋਰ ਨਵਾਂ ਸਾਲ ' ਨਾਵਲ ਦਾ ਇਕ ਗਾਉਣ ਪਾਤਰ ਹੈ | ਉਹ ਬੰਟੇ ਦਾ ਦੋਸਤ ਹੈ | ਉਹ ਵਿਆਹਿਆ ਹੋਇਆ ਹੈ | ਪਰ ਉਸ ਦੀ ਤੀਵੀਂ ਪੇਕੇ ਗਯੀ ਹੋਈ ਗਈ ਸੀ | ਬੰਤਾ ਤਾਰੋ ਦੇ ਦੋ ਚਾਰ ਧਫੇ ਮਾਰਨ ਮਗਰੋਂ ਬੇਚੈਨ ਹੋਇਆ ਘਰੋਂ ਭਰ ਨਿਕਲ ਕੇ ਚਲਾ ਜਾਂਦਾ ਸੀ |
    ਪਤਨੀ ਨਾਲ ਬੁਰਾ ਸਲੂਕ ਕਰਨ ਵਾਲਾ :- ਬੰਤਾ ਜਦੋ ਦਿਆਲੇ ਦੇ ਘਰ ਪਹੁੰਚਦਾ ਹੈ ਤਾਂ ਉਸ ਦੀ ਪਤਨੀ ਨੂੰ ਦੋ ਮਹੀਨੇ ਹੋ ਗਏ ਸਨ | ਉਹ ਬੰਤੇ ਨੂੰ ਦੱਸਦਾ ਹੈ ਕਿ ਉਹ ਕਦੇ ਕਦੇ ਆਪਣੀ ਤੀਵੀਂ ਨੂੰ ਕੁੱਟ ਲੈਂਦਾ ਹੈ |
    ਇੱਕਲਾ ਰਹਿ ਕੇ ਖੁਸ਼ :- ਬੰਤੇ ਅਨੁਸਾਰ ਦਿਆਲਾ ਇੱਕਲਾ ਰਹਿ ਕੇ ਖੁਸ਼ ਰਹਿੰਦਾ ਹੈ ਜਦੋ ਬੰਤਾ ਪੁੱਛਦਾ ਹੈ ਕੇ ਉਸ ਦੀ ਪਤਨੀ ਨੂੰ ਪੇਕਿਆਂ ਤੋਂ ਕਦੋ ਲਿਓਣਾ ਹੈ ਤਾਂ ਉਹ ਕਹਿੰਦਾ ਹੈ "ਆਪਣੀ ਝੱਟ ਲੰਗੀ ਜਾਂਦੀ ਹੈ |"
    ਅਸ਼ੰਵੇਦਨਸ਼ੀਲ :- ਉਹ ਪਤਨੀ ਨੂੰ ਕੁਟੰ ਮਗਰੋਂ ਬੰਤੇ ਵਾਂਗ ਬੇਚੈਨ ਨਹੀਂ ਹੁੰਦੀ | ਉਹ ਬੰਤੇ ਨੂੰ ਤਾਰੋ ਦੇ ਧਫੇ ਮਾਰਨ ਪਿੱਛੋਂ ਬੇਚੈਨ ਹੋਇਆ ਦੇਖ ਕੇ ਕਹਿੰਦਾ ਹੈ ਸ਼ਾਦ ਪਰੇ ਇਹ ਗੱਲਾਂ ਆਪਾਂ ਨਹੀਂ ਕਦੀ ਸੋਚਿਆ ਹਨ ਗੱਲਾਂ ਬਾਰੇ ਉਸ ਦੇ ਅਸ਼ੰਵੇਦਨਸ਼ੀਲ ਹੋਣ ਦਾ ਕਾਰਨ ਇਹ ਹੈ ਕਿ ਉਹ ਸੰਜੀਦਾ ਹੈ ਕੇ ਜਿਹੜੀ ਭੁਕ ਨੰਗ ਕਾਰਨ ਉਸ ਦਾ ਪਤਨੀ ਨਾਲ ਝਗੜਾ ਹੁੰਦਾ ਹੈ ਉਹ ਪੂਰੀ ਮੇਹਨਤ ਕਰ ਕੇ ਵੀ ਉਸ ਨੂੰ ਦੂਰ ਕਰਨ ਤੋਂ ਅਸਮਰੱਥ ਹੈ |
    ਹੱਕਾਂ ਲਯੀ ਸੰਗਰਸ਼ ਕਰਨ ਦਾ ਚਾਹਵਾਨ :- ਉਹ ਬੰਤੇ ਨੂੰ ਕਹਿੰਦਾ ਹੈ ਕਿ ਓਹਨਾ ਨੂੰ ਆਪਣੀ ਰੋਟੀ ਕੱਪੜੇ ਦੀਆਂ ਲੋੜਾਂ ਪੂਰੀਆਂ ਕਰਨ ਲਈ ਕਿਰਾਇਆ ਵਿਚ ਵਾਦਾ ਕਰਨਾ ਚਾਹੀਦਾ ਹੈ ਤੇ ਇਹ ਮੰਰਾਵ ਲਈ ਸਾਰੀਆਂ ਯੂਨੀਅਨ ਨੂੰ ਇਕ ਹੋ ਕੇ ਸੰਗਰਸ਼ ਕਰਨਾ ਚਾਹੀਦਾ ਹੈ |
    ਇਕ ਚੰਗਾ ਦੋਸਤ :- ਉਹ ਬੰਤੇ ਦਾ ਚੰਗਾ ਦੋਸਤ ਹੈ | ਜਦੋ ਰਾਤ ਨੂੰ ਠੰਡ ਵਿਚ ਉਸ ਕੋਲ ਆਇਆ ਬੰਤਾ ਘਰ ਵਾਪਸ ਜਾਣਾ ਚਹੁੰਦਾ ਸੀ ਤਾਂ ਉਹ ਉਸ ਨੂੰ ਚਾਹ ਪਿਲਾਉਣ ਮਗਰੋਂ ਤੇ ਉਸ ਨਾਲ ਦਿਲ ਦੀਆਂ ਗੱਲਾਂ ਕਰਨ ਮਗਰੋਂ ਉਸ ਨੂੰ ਆਪਣੇ ਰਿਕਸ਼ੇ ਉਤੇ ਬਿਠਾ ਕੇ ਘਰ ਸ਼ਾਦ ਕੇ ਅਉਂਦਾ ਹੈ |
    ਰੋਮਾਂਟਿਕ ਰੁਚੀਆਂ ਵਾਲਾ :- ਦਿਆਲਾ ਬੰਤੇ ਵਾਂਗ ਹੀ ਰੋਮਾੰਟਿਕ ਰੁਚੀਆਂ ਵਾਲਾ ਹੈ | ਉਸ ਨੂੰ ਪ੍ਰੋਫੈਸ਼ਨਲੀ ਨੂੰ ਆਪਣੇ ਰਿਕਸ਼ੇ ਵਿਚ ਚੜਾ ਕੇ ਐਡਰ ਓਦਰ ਲਿਜਾਂਦਿਆ ਬਹੁਤ ਖੁਸ਼ ਹੁੰਦਾ ਹੈ |

  35. (ੲ)ਇੰਸਪੈਕਟਰ

    Short Answer Mar-2017 • PSEB Class 10th

    ਇੰਸਪੈਕਟਰ 'ਇਕ ਹੋਰ ਨਵਾਂ ਸਾਲ' ਦਾ ਦਿਲਚਸਪ ਪਾਤਰ ਹੈ | ਉਹ ਪੁਲਿਸ ਚ ਇੰਸਪੈਕਟਰ  ਹੈ ਤੇ ਰਾਤ ਵੇਲੇ ਸ਼ਰਾਬੀ ਹਾਲਤ ਵਿਚ ਸਵਾਰ ਹੁੰਦਾ ਹੈ | ਉਸ ਦੇ ਹੱਥ ਵਿਚ ਸ਼ਰਾਬ ਦੀ ਬੋਤਲ ਹੈ ਉਹ ਰਿਕਸ਼ੇ ਵਿਚ ਮਾਡਲ ਤੂੰ ਦੀ ਇਕ ਗਲੀ ਵਿਚ ਕਿਸੇ ਤੀਵੀਂ ਦੇ ਘਰ ਜਾਂਦਾ ਹੈ ਤੇ ਅੰਦਰ ਵੜ ਜਾਂਦਾ ਹੈ | ਬੰਤੇ ਨੂੰ ਉਸ ਤੋਂ ਕਿਰਾਇਆ ਕੁੱਜ ਵੀ ਨਾ ਮਿਲਿਆ , ਪਰ ਉਸ ਬੰਤੇ ਨੂੰ ਬੜੇ ਪਿਆਰ ਨਾਲ ਸ਼ਰਾਬ ਦੇ ਘੁੱਟ ਪਿਲਾਏ , ਜਿਸ ਨਾਲ ਉਸ ਨੂੰ ਖੂਬ ਨਸ਼ਾ ਹੋ ਜਾਂਦਾ ਹੈ | ਪੁਲਸੀਆ ਹੰਕਾਰ :- ਉਹ ਬੰਤੇ ਨੂੰ ਕਹਿੰਦਾ ਹੈ ,"ਕੇ ਮੈ ਕੋਈ ਮਾਮੂਲੀ ਆਦਮੀ ਨਹੀਂ ਇੰਸਪੈਕਟਰ ਹਾਂ ਵਡਾ |" ਜਦੋ ਬੰਤਾ ਕਹਿੰਦਾ ਹੈ ਰਿਕਸ਼ੇ ਵਿਚ "ਬੈਠ ਜਾਓ ਜੀ ...." ਤਾਂ ਇਹ ਕਹਿੰਦਾ ਹੈ ,"ਬੈਠ ਜਾਓ ਦਿਆ ਪੁਤਰਾਂ ... ਬਾਂਹ ਫੜ ਕੇ ਬਿਠਾਲਾ |" ਤੇ ਫਰ ਜਦੋ ਬੰਤਾ ਕਹਿੰਦਾ ਹੈ ਕੇ "ਲਾਓ ਬੈਠ ਜਾਓ , ਗੁਸੇ ਕਿਊ ਹੁਣੇ ਓ ਐਵੇ ?" ਤਾਂ ਇਹ ਕਹਿੰਦਾ ਹੈ, "ਬਹੁਤ ਚਬੜ ਚਬੜ ਜੀ ਨਾ ਕਰ , ਸਿੱਧੀ ਤਰਾਂ ਰਿਕਸ਼ਾ ਚਲਾ |" ਸ਼ਰਾਬ ਵਿਚ ਗੁੱਟ :- ਇੰਸਪੈਕਟਰ  ਬੰਤੇ ਤੇ ਰਿਕਸ਼ੇ ਵਿਚ ਬੈਠਣ ਤੋਂ ਪਹਿਲਾਂ ਹੀ ਖੂਬ ਸ਼ਰਾਬੀ ਸੀ ਤੇ ਰਿਕਸ਼ੇ ਵਿਚ ਬੈਠ ਨਾਲ  ਨਾਲ ਸ਼ਰਾਬ ਪੀਤੀ ਜਾਂਦੀ ਸੀ | ਜਦੋ ਉਹ ਬੋਤਲ ਵਿੱਚੋ ਸ਼ਰਾਬ ਦਾ ਘੁੱਟ ਭਰਦੀ ਸੀ , ਤਾਂ ਸ਼ਰਾਬ ਉਸ ਦੇ ਕਪੜਿਆਂ ਉਤੇ ਡੋਲ ਰਹੇ ਸੀ | ਜਿਸ ਬਾਰੇ ਉਸ ਨੂੰ ਕੋਈ ਸੂਰਤ ਨਹੀਂ ਸੀ ਫਰ ਉਹ ਪਿਸ਼ਾਬ ਕਰਨ ਲਯੀ ਉਤਰ ਕੇ ਬੰਤੇ ਨੂੰ ਕਹਿੰਦਾ ਹੈ ਉਹ ਉਸ ਨੂੰ ਫੜ ਕੇ ਖੜਾ ਹੋਵੇ | ਫਰ ਜਦੋ ਉਸ ਤੋਂ ਆਪਣੇ ਪੇਟ ਦੇ ਬਾਤਾਂ ਬੰਦ ਨਹੀਂ ਹੁੰਦੇ ਤਾਂ ਉਸ ਨੇ ਬੰਤੇ ਦੇ ਖਨ ਤੇ ਉਹ ਓਸੇ ਤਰਸ ਹੀ ਖੁਲੇ ਰਹਿਣ ਦਿਤੇ | ਰਿਸ਼ਵਤਖੋਰ ਤੇ ਬਦਲੇਖੋਰ :- ਉਸ ਨੂੰ ਗੁਸਾ ਹੈ ਕੇ ਕਾਰਖਾਨੇ ਵਾਲੇ ਨੇ ਉਸ ਨੂੰ ਪੰਜ ਕਹਿ ਕੇ ਤਿੰਨ ਸੋ ਰੁਪਏ ਦੇ ਕੇ ਢੋਕ ਕੀਤਾ ਹੈ | ਉਹ ਉਸ ਨੂੰ ਸਿਧ ਕਰਨ ਦੀ ਧਮਕੀ ਦਿੰਦਾ ਹੈ | ਸਥਿਤੀ ਨੂੰ ਦੇਖ ਕੇ ਹੈਂਡਲ ਛੱਡਣ ਵਾਲਾ :- ਜਦੋ ਬੰਤਾ ਉਸ ਦੇ ਹਿਣਕਦੇ ਭਰੇ ਰਵਈਏ ਤੋਂ ਖਿਜ ਕੇ ਉਸ ਨੂੰ ਰਾਹ ਵਿਚ ਹੀ ਰਿਕਸ਼ੇ ਵਿੱਚੋ ਉਤਾਰਨ ਲਯੀ ਕਹਿੰਦਾ ਹੈ , ਤਾਂ ਇਸਦਾ ਰਵਾਇਆ  ਇਕ ਦਮ ਬਦਲ ਜਾਂਦਾ ਹੈ | ਉਹ ਕਹਿੰਦਾ ਹੈ "ਵੀਰ ਮੇਰੀਆਂ ਗੁਸਾ ਨਹੀਂ ਕਰੀਦਾ , ਆ ਲੈ ਫੜ ਤੂੰ ਵੀ ਪੀ  "

  36. ਹੇਠ ਲਿਖੇ ਵਾਰਤਾਲਾਪਾਂ ਵਿੱਚੋਂ ਕਿਸੇ ਇੱਕ ਦੀ ਪ੍ਰਸੰਗ ਸਹਿਤ ਵਿਆਖਿਆ ਲਗ-ਪਗ 40 ਸ਼ਬਦਾਂ ਵਿੱਚ ਲਿਖੇ :

    (ੳ) "ਕਿਵੇਂ ਨਾ ਲੱਭੂ .............. ਪੜ੍ਹਨ ਦੇ ਹਾਲੇ ਗੁੱਡੀ ਨੂੰ ਦਿਲ ਲਾ ਕੇ ।"

     

    Short Answer Mar-2017 • PSEB Class 10th

    ਪ੍ਰਸੁੰਗ :- ਇਹ ਸ਼ਬਦ ਨਿਰੰਜਨ ਤਸਨੇਮ ਦੇ ਨਾਵਲ ਇਕ ਹੋਰ ਨਵਾਂ ਸਾਲ ਵਿਚ ਬੰਤੇ ਦੇ ਰਿਕਸ਼ੇ ਵਿਚ ਗੁਰੂ ਰਾਮਦਾਸ ਸਰਾਂ ਦੇ ਕੋਨੇ ਰਾਮ ਨੰਦ ਦੇ ਬਾਗ ਜਾਣ ਲਯੀ ਬੈਠੇ ਪਤੀ ਪਤਨੀ ਵਿੱਚੋ ਪਤੀ ਪਤਨੀ ਨੂੰ ਓਦੋ ਕਹਿੰਦਾ ਹੈ , ਜਦੋ ਉਹ ਆਪਣੀ ਧੀ ਡਾਵਾਰਨੀ ਦੇ ਰਿਸ਼ਤੇ ਲਈ ਦਸੇ ਗਏ ਪਿਪਲੀ ਨਿਵਾਸੀ ਕਾਲਜ ਪੜ੍ਹਦੇ ਮੁੰਡੇ ਨੂੰ ਰੋਕਣ ਦੀ ਉਸ ਦੀ ਤਜਵੀਜ ਨਾਲ ਸਹਿਮਤ ਨਹੀਂ ਹੁੰਦਾ ਤੇ ਕਹਿੰਦਾ ਹੈ ਕਿ ਉਹ ਮੁੰਡੇ ਨੂੰ ਓਦੋ ਹੀ ਰੋਕਣਗੇ , ਜਦੋ ਵਿਆਹ ਕਰਨਾ ਹੋਵੇਗਾ | ਪ੍ਰੰਤੂ ਉਹ ਸਮਜਦੀ ਹੈ ਕਿ ਓਦੋ ਤਕ ਰਿਸ਼ਤਾ ਓਹਨਾ ਦੇ ਹੱਥੋਂ ਨਿਕਲ ਜਾਵੇਗਾ ਤੇ ਫਿਰ ਯੋਗ ਮੁੰਡਾ ਨਹੀਂ ਲੱਭੇਗਾ | ਵਿਆਖਿਆ :- ਪਤੀ ਪਤਨੀ ਦੀ ਗੱਲ ਨੂੰ ਰੱਦ ਕਰਦਾ ਹੋਇਆ ਕਹਿੰਦਾ ਹੈ ਕਿ ਇਹ ਨਹੀਂ ਹੋ ਸਕਦਾ ਕਿ ਓਹਨਾ ਨੂੰ ਯੋਗ ਮੁੰਡਾ ਨਾ ਲੱਭੇ | ਉਸ ਨੂੰ ਚਾਹੀਦਾ ਹੈ ਕਿ ਉਹ ਇਸ ਸਮੇ ਰਿਸ਼ਤੇ ਵਾਲਾ ਧਿਆਨ ਦੇਣ ਦੀ ਥਾਂ ਕੁੜੀ ਨੂੰ ਮਨ ਲੈ ਕੇ ਪੜਾਈ ਕਰਨ ਦੇਵੇ | 

  37. (ਅ) “ਰੋਣਾ ਤਾਂ ਇਹ ਹੈ ਕਿ ਫੇਰ ਵੀ ਪੂਰੀ ਨਹੀਂ ਪੈਂਦੀ । ਹੱਡ ਟੁੱਟ ਜਾਂਦੇ ਐ ਰਾਤ ਤੀਕ ਪਰ ਢਿੱਡ ਭਰਨ ਜੋਗੇ ਪੈਸੇ ਨਹੀਂ ਬਣਦੇ ।"

    Short Answer Mar-2017 • PSEB Class 10th

    ਪ੍ਰਸੁੰਗ :- ਇਹ ਸ਼ਬਦ ਨਿਰੰਜਨ ਤਸਨੇਮ ਦੇ ਨਾਵਲ ਇਕ ਹੋਰ ਨਵਾਂ ਸਾਲ ਵਿਚ ਦਿਆਲ ਨੇ ਬੰਤੇ ਨੂੰ ਕਹੇ ਜਦੋ ਉਹ ਪ੍ਰਭਾਵਸ਼ਾਲੀ ਸਕਸੀਅਤ ਵਾਲੀ ਪ੍ਰੋਫੇਸਰਨੀ ਨੂੰ ਖਾਲਸਾ ਕਾਲਜ ਤੋਂ ਘਰ ਛੱਡ ਕੇ ਅਉਂਦਾ ਬਹੁਤ ਖੁਸ਼ ਹੁੰਦਾ ਹੈ ਤੇ ਨਾਲ ਹੀ ਬੰਤੇ ਨਾਲ ਆਪਣੇ ਤੰਗੀਆਂ ਤੁਰਸ਼ੀਆਂ ਤੇ ਗ਼ਰੀਬੀ ਨਾਲ ਭਰੇ ਜੀਵਣ ਦੇ ਗੱਲ ਕਰਦਾ ਹੈ ਤੇ ਬੰਤਾ ਕਹਿੰਦਾ ਹੈ ਕਿ ਮੇਹਨਤ ਕਰ ਕੇ ਹੀ ਓਹਨਾ ਨੂੰ ਖਾਣ ਨੂੰ ਮਿਲੇਗਾ | ਵਿਆਖਿਆ :- ਬੰਤੇ ਦੀ ਗੱਲ ਸੁਣ ਕੇ ਦਿਆਲਾ ਕਹਿੰਦਾ ਹੈ ਕਿ ਦੁੱਖ ਤਾਂ ਇਸੇ ਗੱਲ ਦਾ ਹੈ ਕੇ ਉਹ ਮਿਹਨਤ - ਮੁਸ਼ੱਕਤ ਵੀ ਬਥੇਰੀ ਕਰਦੇ ਹਨ | ਰਾਤ ਤਕ ਰਿਕਸ਼ਾ ਚਲਾਉਂਦੇ ਓਹਨਾ ਦੇ ਹੱਡ ਟੁੱਟ ਜਾਂਦੇ ਹਨ, ਪ੍ਰੰਤੂ ਫਰ ਵੀ ਓਹਨਾ ਕੋਲ ਟੱਬਰ ਦਾ ਢਿੱਡ ਭਰਨ ਜੋਗੇ ਪੈਸੇ ਨਹੀਂ ਹੁੰਦੇ | ਓਹਨਾ ਦੇ ਘਰ ਵਿਚ ਭੁੱਖ ਨੰਗ ਹੀ ਵਰਤੀ ਰਹਿੰਦੀ ਹੈ |

Explore all data

FAQ

Frequently Asked Questions

Answers about this subject, solved papers, and preparation.

Updated regularly
01 Where can I find PSEB 10th Punjabi A previous year question papers on BRpaper?

This BRpaper page is meant to help students find subject-wise PSEB Class 10 Punjabi A previous year question papers in one place. You can use it to browse older Punjabi A papers for practice, revision, and understanding the board paper format.

02 Is there an official PSEB Punjabi A model or sample paper, and should I use it with previous year papers?

Yes, students often refer to the official PSEB model or sample paper to understand the current paper style. It is useful to use sample papers along with previous year Punjabi A papers because sample papers show the present format, while old papers show the kinds of questions asked in earlier exams.

03 What is the exam pattern for PSEB Class 10 Punjabi A?

Official PSEB scheme and model paper references show Punjabi A with a 3-hour theory paper of 65 marks, along with 10 marks for INA, making 75 in total. Students should still check the current PSEB subject scheme and model paper for the exact pattern used for their session.

04 What types of questions usually appear in the Punjabi A paper?

Students commonly use Punjabi A past papers to understand recurring formats such as objective questions, short answers, explanation or passage-based questions, summaries, and character or theme-based writing tasks. The exact mix can vary, so practicing past papers helps you get familiar with the structure.

05 How should I use Punjabi A previous year papers for revision?

A good approach is to solve one paper in exam-like time, then review which topics or question formats take longer or cause mistakes. Previous year Punjabi A papers are most useful for checking time management, understanding repeated question styles, and planning last-minute revision around weak areas.

06 Are Punjabi A and Punjabi B the same paper in PSEB Class 10?

No, Punjabi A and Punjabi B are listed separately by PSEB, so students should make sure they are using papers for Punjabi A only. This page is focused on Punjabi A and should not be treated as the same as Punjabi B or Additional Punjabi.