Solved question paper for PUNJABI-B Mar-2017 (PSEB Class 10th)

Solved Question Paper

PUNJABI-B Mar-2017

PSEB • Class 10th • 1st • Mar-2017

PUNJABI-B previous year question papers on BRpaper help students browse PSEB 10th Class Question Papers for this subject and use old papers for revision, practice, and exam familiarization. If you are searching for PSEB 10th Class Punjabi-B question paper, old papers, or related practice material, this section is meant to make subject-wise browsing easier. Students can use these papers to understand the question style, paper structure, and marking approach often seen in Punjab School Education Board exams. It can also be helpful when comparing Punjabi-B board paper patterns with sample paper or model paper practice, and when revising important questions before the exam. BRpaper is not the official website of Punjab School Education Board or any institution, and it does not publish official notices or academic updates.

Solved Questions

Solved
  1. ਵਸਤੂਨਿਸ਼ਠ ਪ੍ਰਸ਼ਨ :

    (ਉ) ਵਿਆਕਰਨ ਦੇ ਮੁੱਖ ਅੰਗ ਕਿਹੜੇ-ਕਿਹੜੇ ਹਨ ।

    Very Short Answer Mar-2017 • PSEB Class 10th

    ਧੁਨੀ ਬੋਧ , ਸ਼ਬਦ ਬੋਧ , ਵਾਕ ਬੋਧ ਤੇ ਅਰਥ ਬੋਧ |

  2. (ਅ) ਮਲਵਈ ਉਪਬੋਲੀ ਨਾਲ ਸੰਬੰਧਿਤ ਕਿਸੇ ਇੱਕ ਜ਼ਿਲ੍ਹੇ ਦਾ ਨਾਂ ਲਿਖੋ ।

    Very Short Answer Mar-2017 • PSEB Class 10th

    ਪਟਿਆਲਾ 

  3. (ੲ) ਪੰਜਾਬੀ ਦੀਆਂ ਨਾਸਕੀ ਧੁਨੀਆਂ, ਸੂਰ ਹਨ ਜਾਂ ਵਿਅੰਜਨ ?

    Very Short Answer Mar-2017 • PSEB Class 10th

    ਡ, ਙ, ਣ, ਨ, ਮ |

  4. (ਸ) ਗੁਰਮੁਖੀ ਵਰਨ-ਮਾਲਾ ਦਾ ਪਹਿਲਾਂ ਨਾਂ ਕੀ ਸੀ ?

    Very Short Answer Mar-2017 • PSEB Class 10th

    ਪੈਂਤੀ ਜਾਂ ਪੈਂਤੀ ਆਖਰੀ |

  5. (ਕ) ਸਧਾਰਨ ਵਾਕ ਦੇ ਅੰਤ ਵਿੱਚ ਕਿਹੜਾ ਚਿੰਨ੍ਹ ਲੱਗਦਾ ਹੈ ?

    Very Short Answer Mar-2017 • PSEB Class 10th

    ਡੰਡੀ (|)

  6. (ਖ) ਜੀ ਆਇਆਂ ਨੂੰ | ਧੰਨ ਭਾਗ ਸ਼ਬਦ ਕਿਸ ਪ੍ਰਕਾਰ ਦੇ ਵਿਸਮਕ ਹਨ ?

    Very Short Answer Mar-2017 • PSEB Class 10th

    ਸਤਿਕਾਰਵਾਚਕ |

  7. (ਗ) ਜਿਹੜਾ ਸਮਾਂ ਆਉਣ ਵਾਲਾ ਹੋਵੇ, ਉਸ ਨੂੰ ਕੀ ਕਹਿੰਦੇ ਹਨ ?

    Very Short Answer Mar-2017 • PSEB Class 10th

    ਭਵਿੱਖ ਕਾਲ |

  8. (ਘ) ਸ਼ਰਮੀਲਾਂ ਸ਼ਬਦ ਦਾ ਵਿਰੋਧੀ ਸ਼ਬਦ ਲਿਖੋ ।

    Very Short Answer Mar-2017 • PSEB Class 10th

    ਬੇਸ਼ਰਮ |

  9. ਸੋਹਣਾ ਸ਼ਬਦ ਦਾ ਇੱਕ ਸਮਾਨਾਰਥਕ ਸ਼ਬਦ ਲਿਖੋ ।

    Very Short Answer Mar-2017 • PSEB Class 10th

    ਸੁੰਦਰ |

  10. ਹੇਠ ਲਿਖੇ ਵਿਸ਼ਿਆਂ ਵਿੱਚੋਂ ਕਿਸੇ ਇੱਕ ਵਿਸ਼ੇ ਉੱਤੇ ਲਗ-ਪਗ 400 ਸ਼ਬਦਾਂ ਦਾ ਲੇਖ ਲਿਖੋ :

    (ੳ) ਗੁਰੂ ਗੋਬਿੰਦ ਸਿੰਘ ਜੀ

    Long Answer Mar-2017 • PSEB Class 10th

    ਸਿਖਾਂ ਦੇ ਦਸਵੇਂ ਗੁਰੂ :- ਗੁਰੂ ਗੋਬਿੰਦ ਸਿੰਘ ਜੀ ਨੂੰ ਪੰਜਾਬ ਦੇ ਇਤਿਹਾਸ ਵਿਚ ਉਚਾ ਸਥਾਨ ਪ੍ਰਾਪਤ ਹੈ ਆਪ ਸਿਖਾਂ ਦੇ ਦਸਵੇਂ ਅਤੇ ਅੰਤਿਮ ਗੁਰੂ ਹੋਏ ਹਨ | ਆਪ ਨੇ ਭਾਰਤ ਦੀ ਸੁਤੀ ਕੂਮ ਨੂੰ ਜਗਾਇਆ ਤੇ ਉਸ ਦੀ ਮੁਰਦਾ ਰੂਹ ਵਿਚ ਜਾਂ ਪਾਈ | ਆਪ ਮਹਾਨ ਕਵੀ ਬਹਾਦੁਰ ਜਰਨੈਲ ਸੂਝਵਾਨ ਆਗੂ ਤੇ ਦੁਖੀਆਂ ਦੇ ਦੁੱਖ ਦੂਰ ਕਰਨ ਵਾਲੇ ਸਨ | ਆਪ ਦੇ ਵਿਅਕਤਿਤਵ ਦੀ ਮਹਿਮਾ ਕਰਦਾ ਹਾਇਆ ਕਵੀ ਗੁਰਦਾਸ ਸਿੰਘ ਲਿਖਦਾ ਹੈ 
    ਵਾਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ | ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ |
    ਜਨਮ ਅਤੇ ਮਾਤਾ ਪਿਤਾ :- ਆਪ ਜੀ ਦਾ ਜਨਮ 22 ਦਸੰਬਰ ੧੬੬੬ ਨੂੰ ਪਟਨਾ ਵਿਖੇ ਪਿਤਾ ਗੁਰੂ ਤੇਗ ਬਹਾਦੁਰ ਜੀ ਦੇ ਘਰ, ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ | ਜਨਮ ਤੋਂ ਪਿੱਛੋਂ ਆਪ ਨੇ ਸਯਦ ਭੀਖਣ ਸਾਹ ਦੀਆ ਲਿਆਂਦੀਆਂ ਦੋ ਕੁੰਜੀਆਂ ਉਤੇ ਦੋਵੇਂ ਹੇਠ ਰੱਖ ਕੇ ਹਿੰਦੂ ਮੁਸਲਮਾਨਾਂ ਦੇ ਸਾਂਝੇ ਗੁਰੂ ਹੋਣ ਫੌਜਾਂ ਬਣਾ ਕੇ ਇਕ ਦੂਸਰੇ ਦੇ ਵਿਰੁੱਧ ਨਕਲੀ ਲੜਾਈ ਲੜਦੇ ਸਨ |
    ਅਨੰਦਪੁਰ ਆਉਣਾ :- 1672 ਈ: ਵਿਚ ਆਪ ਦੇ ਪਿਤਾ ਜੀ ਪਟਨੇ ਨੂੰ ਛੱਡ ਕੇ ਅਨੰਦਪੁਰ ਆ ਗਏ | ਇਥੇ ਆਪ ਜੀ ਦੇ ਪਿਤਾ ਜੀ ਨੇ ਆਪ ਨੂੰ ਸ਼ਾਸਤਰ ਵਿਦਿਆ ਦੇ ਨਾਲ ਨਾਲ ਧਾਰਮਿਕ ਵਿਦਿਆ ਵੀ ਦਿਤੀ | ਆਪ ਨੇ ਪੰਜਾਬੀ , ਫਾਰਸੀ , ਹਿੰਦੀ , ਸੰਸਕ੍ਰਿਤ ਤੇ ਬ੍ਰਜ ਭਾਸ਼ਾ ਵਿਚ ਨਿਪੁੰਨਤਾ ਪ੍ਰਾਪਤ ਕੀਤੀ |
    ਪਿਤਾ ਦੀ ਕੁਰਬਾਨੀ :- ਔਰੰਗਜੇਬ ਨੇ ਹਿੰਦੂ ਧਰਮ ਨੂੰ ਖਤਮ ਕਰਨ ਲਈ ਅੱਤ ਚੁਕੀ ਸੀ | ਕਸ਼ਮੀਰੀ ਪੰਡਿਤ ਦੁਖੀ ਹੋ ਕੇ ਗੁਰੂ ਤੇਗ ਬਹਾਦੁਰ ਜੀ ਕੋਲ ਸਹਾਇਤਾ ਲਈ ਆਏ | ਉਸ ਸਮੇ ਆਪ ਕੇਵਲ 9 ਸਾਲ ਦੇ ਸਨ | ਆਪ ਨੇ ਆਪਣੇ ਪਿਤਾ ਜੀ ਨੂੰ ਔਰੰਗਜੇਬ ਦੇ ਜ਼ੁਲਮਾਂ ਦੇ ਵਿਰੁੱਧ ਕੁਰਬਾਨੀ ਦੇਣ ਲਈ ਭੇਜ ਦਿੱਤਾ |
    ਜੰਗੀ ਤਿਆਰੀਆਂ :- ਪਿਤਾ ਦੀ ਸ਼ਹੀਦੀ ਤੋਂ ਬਾਅਦ ਆਪ ਗੱਦੀ ਦੇ ਦਸਵੇਂ ਵਾਰਸ ਬਣੇ | ਆਪ ਨੇ ਜਾਲਮ ਮੁਗਲ ਰਾਜ ਨੂੰ ਖਤਮ ਕਰਨ ਲਈ ਸਿੱਖ ਕੌਮ ਨੂੰ ਇਕਮੁੱਠ ਕੀਤਾ ਤੇ ਸ਼ਾਸਤਰ ਵਿਦਿਆ ਦੇਣੀ ਸ਼ੁਰੂ ਕੀਤੀ | ਆਪ ਨੇ ਆਪਣੇ ਸਿਖਾਂ ਨੂੰ ਹੁਕਮ ਦਿੱਤਾ ਕਿ ਉਹ ਓਹਨਾ ਦੇ ਦਰਸ਼ਨਾਂ ਲਈ ਅਉਂਦੇ ਸਮੇ ਓਹਨਾ ਲਈ ਘੋੜੇ ਤੇ ਹਥਿਆਰ ਲਿਆਉਣ ਨਾਲ ਹੀ ਓਹਨਾ ਨੇ ਹੁਕਮ ਦਿੱਤਾ ਕਿ ਜਿਸ ਸਿੱਖ ਦੇ ਚਾਰ ਪੁੱਤਰ ਹਨ , ਉਹ ਇਕ ਨੂੰ ਗੁਰੂ ਜੀ ਦੀ ਸੈਨਾ ਵਿਚ ਭੇਜ ਦੇਵੇ | ਗੁਰੂ ਜੀ ਦੀਆਂ ਸੈਨਿਕ ਤਿਆਰੀਆਂ ਨੂੰ ਪਹਾੜੀ ਰਾਜੇ ਬਰਦਾਸ਼ਤ ਨਾ ਕਰ ਸਕੇ | ਉਹ ਆਪ ਜੀ ਦੇ ਦੁਸ਼ਮਣ ਬਣ ਗਏ |
    ਮਹਾਨ ਕਵੀ :- ਆਪ ਇਕ ਮਹਾਨ ਸਾਹਿਤ ਰਸੀਏ ਤੇ ਕਵੀ ਸਨ | ਆਪ ਦੇ ਦਰਬਾਰ ਵਿਚ 52 ਕਵੀ ਸਨ | 'ਚੰਡੀ ਦੀ ਵਾਰ' ਆਪ ਜੀ ਦੀ ਉੱਚਤਮ ਵੀਰ ਰਾਸਿ ਕਵਿਤਾ ਹੈ | ਆਪ ਨੇ ਪੰਜਾਬੀ , ਫਾਰਸੀ , ਬ੍ਰਿਜ ਭਾਸ਼ਾ ਵਿਚ ਕਵਿ ਰਚਨਾ ਕੀਤੀ |
    ਖਾਲਸਾ ਪੰਥ ਦੀ ਸਾਜਨਾ :- 1699 ਈ: ਨੂੰ ਵਿਸਾਖੀ ਵਾਲੇ ਦਿਨ ਆਪ ਨੇ ਅਨੰਦਪੁਰ ਵਿਚ ਇਕ ਭਾਰੀ ਇਕੱਠ ਕੀਤਾ | ਆਪ ਨੇ ਅਨੰਦਪੁਰ ਵਿਚ ਇਸ ਭਰੇ ਦੀਵਾਨ ਵਿਚ ਪੰਜ ਸਿਰਾਂ ਦੀ ਮੰਗ ਕੀਤੀ | ਪੰਜ ਸਿਖਾਂ ਨੇ ਗੁਰੂ ਜੀ ਦੀ ਮੰਗ ਵਾਰੋ ਵਾਰੀ ਪੂਰੀ ਕੀਤੀ | ਗੁਰੂ ਜੀ ਨੇ ਓਹਨਾ ਨੂੰ ਅੰਮ੍ਰਿਤ ਛਕਾਇਆ ਅਤੇ ਪੰਜ ਪਿਆਰਿਆਂ ਦੀ ਪਦਵੀ ਦਿਤੀ ਬਾਅਦ ਵਿਚ ਆਪ ਨੇ ਓਹਨਾ ਤੋਂ ਆਪ ਅੰਮ੍ਰਿਤ ਛਕਿਆ | ਇਸ ਤਰਾਂ ਆਪ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ | 
    ਮੁਗ਼ਲ ਫੌਜਾਂ ਨਾਲ ਯੁੱਧ ਤੇ ਕੁਰਬਾਨੀਆਂ :- ਗੁਰੂ ਜੀ ਨੂੰ ਮੁਗਲਾਂ ਹਾਕਮ ਵਿਰੁੱਧ ਅਨੰਦਪੁਰ , ਚਮਕੌਰ ਤੇ ਖਿਦਰਾਣੇ ਵਿਖੇ ਕਰਨੇ ਪਏ | ਇਹਨਾਂ ਲੜਾਈਆਂ ਵਿਚ ਆਪ ਨੂੰ ਆਨੰਦਪੁਰ ਛੱਡਣਾ ਪਿਆ | ਆਪ ਆਪਣੇ ਪਰਿਵਾਰ ਨਾਲੋਂ ਵਿੱਛੜ ਗਏ |ਆਪ ਦੇ ਛੋਟੇ ਸਾਹਿਬਜਾਦਿਆਂ ਨੂੰ ਸਰਹਿੰਦ ਦੇ ਨਵਾਬ ਨੇ ਨੀਹਾਂ ਵਿਚ ਚਿਣਵਾ ਦਿੱਤਾ | ਆਪ ਦੇ ਦੋ ਵਡੇ ਸਾਹਿਬਜਾਦੇ ਚਮਕੌਰ ਦੀ ਜੰਗ ਵਿਚ ਸ਼ਹੀਦ ਹੋ ਗਏ | ਮਾਤਾ ਗੁਜਰੀ ਜੀ ਨੇ ਸਰਹਿੰਦ ਕਿਲੇ ਵਿਚ ਹੀ ਜਾਨ ਦੇ ਦਿਤੀ |
    ਤਲਵੰਡੀ ਸਾਬੋ ਵਿਚ :- ਆਪ ਮਾਛੀਵਾੜੇ ਦੇ ਜੰਗਲਾਂ ਵਿੱਚੋ ਹੁੰਦੇ ਹੋਏ ਤਲਵੰਡੀ ਸਾਬੋ ਪੁਜੇ | ਇਥੇ ਹੀ ਆਪ ਨੇ ਗੁਰੂ ਗਰੰਥ ਸਾਹਿਬ ਨੂੰ ਸੰਪੂਰਨ ਕੀਤਾ ਤੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਸ ਵਿਚ ਦਰਜ ਕੀਤਾ | ਫਿਰ ਆਪ ਨੇ ਦੀਨਾ ਕਾਂਗੜਾ ਨਾ ਦੇ ਸਥਾਨ ਤੋਂ ਔਰੰਗਜੇਬ ਨੂੰ ਜਫ਼ਰਨਾਮਾ ਲਿਖਿਆ |
    ਬਾਬਾ ਬੰਦਾ ਬਹਾਦੁਰ ਨੂੰ ਪੰਜਾਬ ਵੱਲ ਤੋਰਨਾ :- ਅੰਤ ਗੁਰੂ ਜੀ ਨੇ ਨੰਦੇੜ ਪਹੁੰਚੇ | ਇਥੇ ਆਪ ਨੇ ਮਾਧੋ ਦਾਸ ਬੈਰਾਗੀ ਨੂੰ ਸਿਧੇ ਰਸਤੇ ਪਾਇਆ | ਆਪ ਨੇ ਉਸ ਨੂੰ ਸਿੰਘ ਸਜਾ ਕੇ ਉਸ ਦਾ ਨਾ ਬੰਦਾ ਬਹਾਦੁਰ ਰੱਖਿਆ ਤੇ ਜਾਲਮ ਮੁਗਲ ਰਾਜ ਦਾ ਟਾਕਰਾ ਕਰਨ ਲਈ ਪੰਜਾਬ ਵੱਲ ਭੇਜਿਆ |
    ਜੋਤਿ ਜੋਤ ਸਮਾਉਣਾ :- ਸੰਨ 1707 ਈ: ਨੂੰ ਇਕ ਮੁਸਲਮਾਨ ਨੇ ਆਪ ਦੇ ਢਿੱਡ ਵਿਚ ਛੁਰਾ ਮਾਰ ਕੇ ਆਪ ਨੂੰ ਜਖ਼ਮੀ ਕਰ ਦਿੱਤਾ | ਅੰਤ ਆਪ 7 ਅਕਤੂਬਰ 1708 ਈ: ਨੂੰ ਜੋਤਿ ਜੋਤ ਸਮਾਂ ਗਏ | ਆਪ ਦੁਆਰਾ ਦੇਸ਼ ਤੇ ਕੌਮ ਲਈ ਕੁਰਬਾਨੀ ਭਾਰਤ ਦੇ ਇਤਿਹਾਸ ਵਿਚ ਸਦਾ ਅਮਰ ਰਹੇਗੀ | 

  11. (ਅ) ਪੰਜਾਬ ਦੀਆਂ ਲੋਕ-ਖੇਡਾਂ

    Long Answer Mar-2017 • PSEB Class 10th

    ਖੇਡਾਂ ਤੇ ਜੀਵਨ :- ਖੇਡਾਂ ਮਨੁੱਖੀ ਸਰੀਰ ਨੂੰ ਬਲ ਅਤੇ ਰੂਹ ਨੂੰ ਖੇੜਾ ਦਿੰਦਿਆਂ ਹਨ | ਖੇਡਣਾ ਮਨੁੱਖ ਦੀ ਬੁਨਿਆਦੀ ਰੁਚੀ ਹੈ | ਖੇਡਾਂ ਪੰਜਾਬੀ ਜੀਵਨ ਦਾ ਅਨਿੱਖੜਵਾਂ ਅੰਗ ਹਨ | ਪੰਜਾਬ ਦੀਆ ਖੇਡਾਂ ਬੱਚਿਆਂ ਲਈ ਵੀ ਹਨ ਤੇ ਬੁਢੀਆਂ ਲਈ ਵੀ | ਬੱਚਿਆਂ ਦੀ ਲੁਕਣ ਮੀਚੀ ਤੋਂ ਸ਼ੁਰੂ ਹੋ ਕੇ ਗੱਬਰੂਆਂ ਦੀ ਸਾਂਝੀ ਪਾਕਿ ਖੇਡ ਕਬੱਡੀ ਤਾਂ ਅਨੇਕਾਂ ਖੇਡਾਂ ਪੰਜਾਬ ਦੇ ਪਿੰਡਾਂ ਵਿਚ ਖੇਡੀਆਂ ਜਾਂਦੀਆਂ ਹਨ ਬੁਢੇ ਬਾਰਾਂ ਠੀਕਰੀ ਬਾਰਾਂ ਟਾਹਣੀ , ਤਾਸ, ਸ਼ਤਰੰਜ ਆਦਿ ਤੋਂ ਆਨੰਦ ਪ੍ਰਾਪਤ ਕਰਦੇ ਹਨ |
    ਕਬੱਡੀ :- ਕਬੱਡੀ ਪੰਜਾਬ ਦੀ ਸਬ ਤੋਂ ਮਹੱਤਵਪੂਰਨ ਲੋਕ ਖੇਡ ਹੈ | ਪੰਜਾਬ ਦਾ ਕੋਈ ਵਿਅਕਤੀ ਅਜਿਹਾ ਨਹੀਂ , ਜਿਸ ਨੇ ਆਪਣੇ ਜੀਵਨ ਵਿਚ ਕਦੇ ਕਬੱਡੀ ਨਾ ਖੇਡੀ ਹੋਵੇ , ਇਸ ਵਿਚ ਦੋ ਟੀਮ ਇਕ ਦਾਇਰੇ ਵਿਚ ਹੁੰਦੇ ਬਣਾ ਕੇ ਖੇਡਦੇ ਹਨ | ਇਕ ਟੀਮ ਦਾ ਇਕ ਖਿਡਾਰੀ ਕਬੱਡੀ ਕਬੱਡੀ ਕਰਦਾ ਦੂਜੀ ਧਿਰ ਉਪਰ ਧਾਵਾ ਬੋਲ ਕੇ ਕਿਸੇ ਇਕ ਖਿਡਾਰੀ ਨੂੰ ਹੱਥ ਲਾ ਕੇ ਇਕੋ ਦਮ ਵਾਪਸ ਪਰਤ ਕੇ ਨੰਬਰ ਬਣਾਉਣ ਦਾ ਯਤਨ ਕਰਦਾ ਹੈ | ਇਸ ਯਤਨ ਵਿਚ ਜੇਕਰ ਉਸ ਨੂੰ ਦੂਜੀ ਧਿਰ ਵੱਲ ਵਾਪਸ ਨਾ ਪਰਤਾਂ ਦੇਵੇ ਤੇ ਉਸ ਦਾ ਦਮ ਟੁੱਟ ਜਾਵੇ , ਤਾਂ ਨੰਬਰ ਦੂਜੀ ਧਿਰ ਨੂੰ ਮਿਲ ਜਾਂਦਾ ਹੈ | ਇਸ ਖੇਡ ਨੂੰ ਤਕੜੇ ਪੰਜਾਬੀ ਹੀ ਖੇਡ ਸਕਦੇ ਹਨ |
    ਸੋਚ ਪੱਕੀ :- ਇਹ ਮਾਲਵੇ ਦੀ ਖੇਡ ਹੈ | ਇਸ ਵਿਚ ਇਕ ਪਾਸੇ ਦਾ ਖਿਡਾਰੀ ਦੂਜੇ ਪਾਸੇ ਵਾਲੇ ਖਿਡਾਰੀ ਦੀ ਛਾਤੀ ਤੇ ਧਫੇ ਮਾਰਦਾ ਹੋਇਆ ਉਸ ਨੂੰ ਪਿਛਾਂਹ ਧੱਕਦਾ ਹੈ ਤੇ ਦੂਜਾ ਉਸ ਦੀ ਵੀਣੀ ਫੜਦਾ ਹੈ | ਜਾਂ ਵਾਲਾ ਵਿਟੀ ਛੁਡਾਉਂਦਾ ਹੈ | ਇਸ ਤਰਾਂ ਇਸ ਵਿਚ ਖਿਡਾਰੀ ਦੇ ਬਲ ਦੀ ਪ੍ਰੀਖਿਆ ਹੁੰਦੀ ਹੈ | 
    ਲੂਣ ਤੇ ਲਲ਼ੇ :- ਇਸ ਖੇਡ ਵਿਚ ਖਿਡਾਰੀ ਜਮੀਨ ਵਿਚ ਖੁਤੀਆਂ ਕੱਢ ਕੇ ਆਪਣੇ ਖੁੰਡਿਆਂ ਸੈਟ ਓਹਨਾ ਕੋਲ ਖੜੇ ਹੋ ਜਾਂਦੇ ਹਨ | ਇਕ ਖਿਡਾਰੀ ਖਿਦੋ ਨੂੰ ਖੂੰਡਾ ਮਾਰਦਾ ਹੈ | ਦੈ ਵਾਲਾ ਉਸ ਨੂੰ ਨਾਸ ਕੇ ਫੜਦਾ ਹੈ ਤੇ ਨੇੜੇ ਦੇ ਖਿਡਾਰੀ ਦੇ ਮਾਰਦਾ ਹੈ | ਜੇਕਰ ਖਿਦੋ ਖਿਡਾਰੀ ਦੇ ਲੱਗ ਜਾਵੇ , ਤਾਂ ਦਾਈ ਉਸ ਦੇ ਸਰ ਆ ਜਾਂਦੀ ਹੈ ਤੇ ਪਹਿਲਾਂ ਦਾਈ ਖੂੰਡਾ ਲਾ ਕੇ ਖੁਤੀ ਦੀ ਰਾਖੀ ਕਰਦਾ ਹੈ | ਜੇਕਰ ਦਾਈ ਵਾਲਾ ਕਿਸੇ ਖਿਡਾਰੀ ਦਾ ਲਲਾ , ਮੱਲ ਲਵੇ ਤਾਂ ਵੀ ਦਾਈ ਅਗਲੇ ਦੇ ਸਰ ਆ ਜਾਂਦੀ ਹੈ | 
    ਡੰਡ ਪਲਾਂਡੜਾ :- ਇਹ ਗਰਮੀਆਂ ਦੀ ਰੁੱਤ ਦੁਪਹਿਰ ਦੇ ਸਮੇ ਛੱਪੜਾਂ ਦੇ ਕੰਡੇ ਬੋਹੜ ਦੇ ਰੁੱਖ ਉਤੇ ਖੇਡੀ ਜਾਂਦੀ ਹੈ | ਖਿਡਾਰੀ ਇਕ ਰੁੱਖ ਉਤੇ ਛੱਡ ਜਾਂਦੇ ਹਨ | ਰੁੱਖ ਹੇਠਾਂ ਇਕ ਗੋਲ ਦਾਇਰਾ ਵਾਹ ਕੇ ਉਸ ਵਿਚ ਇਕ ਡੰਡਾ ਰੱਖ ਦਿੱਤਾ ਜਾਂਦਾ ਹੈ ਇਕ ਖਿਡਾਰੀ ਡੰਡਾ ਲੱਤ ਹੇਠੋ ਘੁਮਾ ਕੇ ਦੂਰ ਸੁਟਦਾ ਹੈ ਤੇ ਫਰ ਰੁੱਖ ਚੜ ਜਾਂਦਾ ਹੈ ਖਿਡਾਰੀ ਰੁੱਖ ਦੀਆਂ ਟਾਹਣੀਆਂ ਤੋਂ ਹੇਠਾਂ ਲਮਕ ਕੇ ਹੇਠਾਂ ਛਾਲਾਂ ਮਾਰਦੇ ਹਨ | ਜਿਸ ਖਿਡਾਰੀ ਨੂੰ ਦਾਈ ਵਾਲਾ ਹੱਥ ਲੱਗ ਜਾਵੇ ਉਸ ਦੇ ਸਰ ਦਾਈ ਆ ਜਾਂਦੀ ਹੈ | 
    ਅਖਰੋਟ :- ਅਖਰੋਟ ਵੀ ਬੱਚਿਆਂ ਅਤੇ ਗੱਬਰੂਆਂ ਦੀ ਹਤਮਾਂ ਪਿਆਰੀ ਖੇਡ ਹੈ | ਇਸ ਵਿਚ ਨਿਸ਼ਾਨਾ ਲਾਉਣ ਦਾ ਅਭਿਆਸ ਹੁੰਦਾ ਹੈ | ਇਸ ਵਿਚ ਖੁਤੀ ਕੱਢ ਕੇ ਕੁੱਜ ਦੂਰੀ ਤੋਂ ਲਾਈਨ ਖਿੱਚ ਕੇ ਖੜੇ ਹੋ ਕੇ ਅਖਰੋਟ ਸੁਟੇ ਜਾਂਦੇ ਹਨ | ਵਾਰੀ ਮਿਥਣ ਲਈ ਇਚੀਆਂ ਜਾਂਦਾ ਹੈ | ਸਾਰੇ ਖਿਡਾਰੀ ਵਾਰੀ ਵਾਰੀ ਆਪਣੇ ਅਖਰੋਟ ਖੁਤੀ ਵੱਲ ਸੁੱਟਦੇ ਹਨ | ਜਿਸ ਦਾ ਅਖਰੋਟ ਖੁਤੀ ਵਿਚ ਪਾ ਜਾਵੇ ਉਹ ਮੀਦੀ ਕਹਾਉਂਦਾ ਹੈ ਤੇ ਵਾਰੀ ਲੈਂਦਾ ਹੈ | ਖੁਤੀ ਦੇ ਸਬ ਤੋਂ ਨੇੜੇ ਅਖਰੋਟ ਸੁੱਟਣ ਵਾਲਾ ਦੋਗੀ ਉਸਤੋਂ ਅਗਲੇ ਨੂੰ ਤੇਗੀ ਤੇ ਉਸ ਤੋਂ ਦੂਰ ਵਾਲਾ ਚੋਗੀ ਕਹਾਉਂਦਾ ਹੈ | ਜਿੰਨੇ ਅਖਰੋਟ ਖੁਤੀ ਵਿਚ ਪੈ ਜਾਂ ਉਹ ਉਸ ਦੇ ਹੋ ਜਾਂਦੇ ਹਨ | 
    ਕੂਕਾਂ ਕਾਂਗੜੇ :- ਇਹ ਪੰਜਾਬੀਆਂ ਦੇ ਮਨ ਭਾਉਂਦੀ ਖੇਡ ਹੈ |ਇਸ ਵਿਚ ਲੁਕਾਉਣ ਤੇ ਖੇਡਾਂ ਦੀ ਰੁਚੀ ਜਗਾਉਣ ਦੇ ਨਾਲ ਹੀ ਗਿਣਤੀ ਦਾ ਅਭਿਆਸ ਵੀ ਹੁੰਦਾ ਹੈ | ਇਹ ਖੇਡ ਘਰਾਂ ਤੇ ਗਲੀਆਂ ਵਿਚ ਖੇਡੀ ਜਾਂਦੀ ਹੈ | ਖਿਡਾਰੀ ਦੋ ਟੋਲੀਆਂ ਬਣਾ ਕੇ ਦੋ ਹਿਸਿਆਂ ਵਿਚ ਵੰਡੇ ਜਾਂਦੇ ਹਨ ਤੇ ਦੋਵੇਂ ਟੋਲੀਆਂ ਇਕ ਇਕ ਹਿਸਾ ਮੱਲ ਲੈਂਦੀਆਂ ਹਨ | ਇਕ ਜਾਣਾ ਕੂਕਾਂ ਕਾਂਗੜੇ ਪੈਟ ਪਟੀਲੇ ਆਖਦਾ ਹੈ | ਤੇ ਦੋਵੇਂ ਟੋਲੀਆਂ ਆਪਣੇ ਆਪਣੇ ਪਾਸੇ ਜਾ ਕੇ ਕੋਲਿਆਂ ਜਾ ਸਲੇਟਿਆਂ ਨਾਲ ਲੁਕਵੀਆਂ ਥਾਂਵਾਂ ਤੇ ਵੱਧ ਤੋਂ ਵੱਧ ਲੀਕਾਂ ਮਾਰਦੀਆਂ ਹਨ | ਜਿਹੜੀ ਟੋਲੀ ਲਿਕਾ ਲਾਹੁਣ ਦਾ ਕੰਮ ਮੁਕਾ ਲੈਂਦੀ ਹੈ ਉਸ ਦਾ ਮੈਂਬਰ ਵੰਡ ਵਾਲੀ ਥਾਂ ਤੇ ਕੂਕ ਕਾਂਗੜਾ ਪੱਟ ਪਟੀਲੇ ਦਾ ਹੋਕਾ ਦਿੰਦਾ ਹੈ | ਹੋਕਾ ਸੁਨ ਕੇ ਦੂਜੀ ਟੋਲੀ ਦੇ ਖਿਡਾਰੀ ਵੀ ਓਥੇ ਪਹੁੰਚ ਜਾਂਦੇ ਹਨ | 
    ਬੱਚਿਆਂ ਦੀਆਂ ਖੇਡਾਂ :- ਇਹਨਾਂ ਤੋਂ ਬਿਨਾ ਪੰਜਾਬ ਵਿਚ ਲੁਕਣ ਮਿਟੀ, ਛੂਹਣ ਛੁਹਾਈ , ਭੰਡਾ ਭੰਡਾਰਿਆਂ , ਉੱਚ ਨੀਚ , ਖਾਨ ਘੋੜੀ , ਤੇਰਾ ਮੇਲ ਮੇਲ ਨਹੀਂ , ਬਾਂਦਰ ਕਿਲਾ ਆਦਿ ਬੱਚਿਆਂ ਦੁਆਰਾ ਖੇਡੀਆਂ ਜਾਨ ਵਾਲਿਆਂ ਖੇਡਾਂ ਹਨ | ਬਚੇ ਇਹ ਸਭ ਖੇਡਾਂ ਵਿਚ ਬਹੁਤ ਖੁਸ਼ੀ ਮਹਿਸੂਸ ਕਰਦੇ ਹਨ |
    ਸਰ ਅੰਸ਼ :- ਇਹਨਾਂ ਤੋਂ ਇਲਾਵਾ ਪੰਜਾਬ ਦੀਆਂ ਹੋਰ ਵੀ ਬਹੁਤ ਖੇਡਾਂ ਹਨ | ਇਹ ਸਾਡਾ ਗੌਰਵਮਈ ਵਿਰਸਾ ਹਨ | ਅਜੇ ਕਲ ਇਹਨਾਂ ਪੁਰੰਟਾਂ ਖੇਡਾਂ ਸੀ ਥਾਂ ਨਵੀਆਂ ਖੇੜਿਆਂ ਖੇਡਾਂ ਜਾਂਦੀਆਂ ਹਨ | ਅਜੋਕੇ ਬੱਚਿਆਂ ਨੂੰ ਇਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਰਹੀ ਇਹ ਖਾਦਾਂ ਤਾਂ ਇਕ ਕਿਸਮ ਨਾਲ ਅਲੋਪ ਹੋ ਗਈਆਂ ਹਨ | 

  12. (ਈ) ਵਿਦਿਆਰਥੀ ਤੇ ਨਸ਼ੇ

    Long Answer Mar-2017 • PSEB Class 10th

    ਨੌਜਵਾਨਾਂ ਵਿਚ ਨਸ਼ਿਆਂ ਦੇ ਸੇਵਨ ਦਾ ਦਿਨੋ ਦਿਨ ਵਧਣਾ :- ਭਾਰਤ ਖਾਸ ਕਰ ਪੰਜਾਬ ਦੇ ਯੁਵਕਾਂ ਵਿਚ ਨਸ਼ਿਆਂ ਦੇ ਸੇਵਨ ਦੀ ਰੁਚੀ ਦਿਨੋ ਦਿਨ ਵੱਧ ਰਹੀ ਹੈ | ਇਸ ਦਾ ਬਹੁਤ ਹਮਲਾ ਸਕੂਲਾਂ ਤੇ ਕਾਲਜਾਂ ਦੇ ਹੋਸਟਲਾਂ ਵਿਚ ਰਹਿੰਦੇ ਨੌਜਵਾਨਾਂ ਪੀੜੀ  à¨œà©‹ ਕਿ ਦੇਸ਼ ਦੇ ਭਵਿੱਖ ਦਾ ਨਿਰਮਾਣ ਕਰਨ ਵਿਚ ਸਭ ਤੋਂ ਠੋਸ ਤੇ ਸਰਾਹਮ ਹਿਸਾ ਪਾਉਂਦੀ ਹੈ , ਬੁਰੀ ਤਰਾਂ ਕੁਰਾਹੇ ਪੈ ਗਈ ਹੈ |
    ਸੰਸਾਰ ਵਿਚ ਨਸ਼ਿਆਂ ਦਾ ਪਾਸਾਰ :- ਇਕ ਅਨੁਮਾਨ ਅਨੁਸਾਰ ਸਾਰੇ ਸੰਸਾਰ ਵਿਚ ਇਸ ਸਮੇ ਵੀਹ ਕਰੋੜ ਪੰਜਾਹ ਲਾਖ ਤੋਂ ਵੱਧ ਲੋਕ ਨਸ਼ਿਆਂ ਦੇ ਆਦਿ ਹੋ ਚੁਕੇ ਹਨ | ਇਸ ਪੱਖ ਤੋਂ ਏਸ਼ਿਆਈ ਲੋਕ ਸਭ ਤੋਂ ਵੱਧ ਨਸ਼ਿਆਂ ਦੀ ਮਾਰ ਹੇਠ ਹਨ ਤੇ ਸਦਾ ਮੁਲਕ ਏਸ਼ਿਆਈ ਮੁਲਕਾਂ ਦੇ ਨਸ਼ੇਬਾਜ ਵਿੱਚੋ ਮੋਹਰਲੀ ਕਤਾਰ ਵਿਚ ਅਉਂਦਾ ਹੈ | ਇਕ ਰਿਪੋਰਟ ਮੁਤਾਬਿਕ ਭਾਰਤ ਵਿਚ ਸੱਤ ਕਰੋੜ ਬੰਦੇ ਸ਼ਰਾਬ , ਨੋ ਲੱਖ ਚਰਸ , ਸਤਾਈ ਲੱਖ ਚਰਸ , ਸਮੈਕ , ਤੇ ਹੈਰੋਇਨ ਅਤੇ ਵੀਹ ਲੱਖ ਹੋਰਨਾਂ ਨਸ਼ੀਲੇ ਪਦਾਰਥ ਦੇ ਆਦਿ ਹੋ ਚੁਕੇ ਹਨ | ਇਕ ਅਨੁਮਾਨ ਅਨੁਸਾਰ ਸਾਡੇ 80 % ਨੌਜਵਾਨ ਕਿਸੇ ਨਾ ਕਿਸੇ ਨਸ਼ੇ ਦੇ ਆਦਿ ਹਨ |
    ਨੌਜਵਾਨ ਕਿਹੜੇ ਕਿਹੜੇ ਨਸ਼ੇ ਵਰਤਦੇ ਹਨ :- ਕਈ ਥਾਵਾਂ ਤੇ ਸਕੂਲਾਂ ਕਾਲਜਾਂ ਦੇ ਹੋਸਟਲਾਂ ਦੀ ਤਲਾਸ਼ੀ ਲੈਣ ਉਪਰੰਤ ਓਥੇ ਸ਼ਰਾਬ , ਅਫੀਮ ਚਰਸ ਸਿਗਰੇਟ , ਪੋਸਟ , ਸੁਲਫਾ , ਗਾਂਜਾ , ਕੋਕੀਨ , ਸਮੈਕ ਤੇ ਹੈਰੋਇਨ ਆਦਿ ਨਸ਼ਾ ਦੇਣ ਵਾਲਿਆਂ ਦਵਾਈਆਂ ਮਿਲਦੀਆਂ ਹਨ ਜਿਹਨਾਂ ਦਾ ਪ੍ਰਯੋਗ ਨੌਜਵਾਨ ਕਰਦੇ ਹਨ | ਇਸ ਤੋਂ ਬਿਨਾ ਉਹ ਕਈ ਪ੍ਰਕਾਰ ਦੀਆਂ ਨਾਸੇਦਾਰ  à¨—ੋਲੀਆਂ ਨੀਂਦ ਲਿਆਉਣ ਵਾਲਿਆਂ ਗੋਲੀਆਂ ਤੇ ਸ਼ਰਾਬ ਸੀ ਵਰਤੋਂ ਵੀ ਕਰਦੇ ਹਨ |
    ਨਸ਼ਾ ਤੰਤਰ :- ਨੌਜਵਾਨਾਂ ਵਿਚ ਨਸ਼ਿਆਂ ਦੇ ਪਸਾਰ ਦਾ ਮੁਖ ਕਾਰਨ ਦੀ ਹਵਸ ਦੇ ਸ਼ਿਕਾਰ ਸਮਾਜ ਵਿਰੋੜੀ ਅਨੁਸਾਰ ਹਨ ਜਿਹਨਾਂ ਦਾ ਪੂਰੀ ਦੁਨੀਆਂ ਵਿਚ ਫੈਲਿਆ ਇਕ ਨੈੱਟਵਰਕ ਹੈ | ਬੇਸ਼ੱਕ ਹਰ ਦੂਜੇ ਚੋਥੇ ਦਿਨ ਕਰੋੜਾ ਰੁਪਏ ਦੀ ਹੈਰੋਇਨ , ਚਰਸ , ਸਮੈਕ ਤੇ ਹੋਰ ਨਸ਼ੇ ਪੰਜਾਬ ਤੇ ਹੋਰ ਥਾਵਾਂ ਉਤੇ ਸਪਲਾਈ ਹੁੰਦੇ ਹਨ ਸਾਰੇ ਪਿੰਡਾਂ ਤੇ ਸ਼ਹਿਰਾਂ ਵਿਚ ਇਹ ਨਸ਼ਾ ਤੰਤਰ ਬੜੇ ਭਿਆਨਕ ਰੂਪ ਵਿਚ ਫੈਲਿਆ ਹੋਇਆ ਹੈ | 
         à¨œà¨¿à¨¸ ਵਿਚ ਭ੍ਰਿਸ਼ਟ ਰਾਜਨੀਤਿਕ ਲੀਡਰ , ਪੁਲਿਸ ਤੇ ਖੁਫੀਆ ਮਹਿਕਮੇ ਦੇ ਭ੍ਰਿਸ਼ਟ ਅਫਸਰਾਂ ਤਕ ਸਭ ਭਾਈਵਾਲ ਹਨ | ਗੱਬਰੂਆਂ ਨੂੰ ਸਮੈਕ ਤੇ ਲਾਉਣ ਵਾਲੇ ਸਮਗਲਰ ਕੰਪਨੀਆਂ ਵਾਂਗ ਕੰਮ ਕਰ ਰਹੇ ਹਨ | ਇਸ ਨਸ਼ਾ ਤੰਤਰ ਦੇ ਕਾਰਨ ਪੰਜਾਬ ਵਿਚ ਘਰਾਂ ਦੇ ਘਰ ਤਬਾਹ ਹੋ ਰਹੇ ਹਨ | ਸੈਂਕੜੇ ਨੌਜਵਾਨ ਮੌਤ ਦਾ ਖਾਣਾ ਬਣ ਰਹੇ ਹਨ | ਅਨੇਕਾਂ ਅਤਮਘਾਹ ਦੇ ਰਾਹ ਤੁਰੇ ਜਾਂਦੇ ਹਨ | ਮਾਪਿਆਂ , ਪੁੱਤਰਾਂ ਭੈਣਾਂ ਤੇ ਭਰਾਵਾਂ ਦੇ ਰਿਸ਼ਤੇ ਤਿੜਕ ਰਹੇ ਹਨ |
    ਹੋਸਟਲਾਂ ਦਾ ਦੂਸ਼ਿਤ ਵਾਤਾਵਰਨ :- ਸਕੂਲਾਂ , ਕਾਲਜਾਂ ਦੇ ਨੌਜਵਾਨਾਂ ਵਿਚ ਨਸ਼ਿਆਂ ਦੇ ਸੇਵਨ ਦੀ ਰੂਚੀ ਦਾ ਕਾਰਨ ਵੀ ਹੈ ਕਿ ਜਦੋ ਨੌਜਵਾਨ ਹੋਸਟਲਾਂ ਵਿਚ ਇਕੱਠੇ ਰਹਿੰਦੇ ਹਨ, ਤਾਂ ਇਕ ਮਸ਼ੀ ਦੀ ਦੇਖ ਦੇਹੀ ਵਿਚ ਨਸ਼ਿਆਂ ਦੀ ਵਰਤੋਂ ਨਸ਼ੇਬਾਜ ਜਾਂ ਨਸ਼ੇ ਦੇ ਵਪਾਰੀਆਂ ਦੇ ਏਜੰਟ ਨਵਿਆਂ ਨੂੰ ਮਜਬੂਰ ਕਰ ਕੇ ਆਪਣੇ ਵਰਗੇ ਬਣਾ ਲੈਂਦੇ ਹਨ ਤੇ ਇਸ ਪ੍ਰਕਾਰ ਲਗਭਗ ਸਾਰੇ ਹੀ ਨਸ਼ੇ ਖਤ ਦੀ ਆਦਤ ਦਾ ਸ਼ਿਕਾਰ ਹੀ ਜਾਂਦੇ ਹਨ | ਇਸ ਲਈ ਜਰੂਰੀ ਹੈ ਕਿ ਭੈੜੀ ਸੰਗਤ ਤੋਂ ਬਚਿਆ ਜਾਵੇ |
    ਵਿੱਦਿਅਕ ਢਾਂਚੇ ਦਾ ਨੁਕਸ :- ਨਸ਼ਿਆਂ ਦੇ ਸੇਵਨ ਦਾ ਦੂਜਾ ਕਾਰਨ ਸਾਡੇ ਵਿੱਦਿਅਕ ਢਾਂਚੇ ਦਾ ਨੁਕਸਦਾਰ ਹੋਣਾ ਹੈ ਸਾਡੀ ਸਿੱਖਿਆ - ਪ੍ਰਣਾਲੀ ਦੁਆਰਾ ਬਹੁਤ ਸਾਰੇ ਵਿਦਿਆਰਥੀ ਪਹਾੜ ਕੇ ਪਾਸ ਹੋਣ ਨਾਲੋਂ ਨਕਲ ਮਾਰ ਕੇ ਪਾਸ ਹੋਣ ਵਿਚ ਵਧੇਰੇ ਯਕੀਨ ਰੱਖਦੇ ਹਨ | ਅਜਿਹੇ ਵਿਦਿਆਰਥੀ ਪੜਾਈ ਵਲੋਂ ਅਵੇਸਲੇ ਰਹਿੰਦੇ ਹਨ ਤੇ ਨਸ਼ੇ ਆਦਿ ਸੇਵਨ ਦੀਆਂ ਭੇੜੀਆਂ ਆਦਤਾਂ ਦੇ ਸ਼ਿਕਾਰ ਹੋ ਜਾਂਦੇ ਹਨ |
    ਬੇਰੋਜਗਾਰੀ :- ਸਾਡੇ ਦੇਸ਼ ਵਿਚ ਬੇਰੋਜਗਾਰੀ ਕਾਰਨ ਨੌਜਵਾਨਾਂ ਨੂੰ ਆਪਣੇ ਭਵਿੱਖ ਦਾ ਹਨੇਰਾ ਦਿਸਣਾ ਸਕੂਲਾਂ , ਕਾਲਜਾਂ ਵਿਚ ਹੜਤਾਲ ਕਾਰਨ ਪੜਾਈ ਦਾ ਬੇਰੋਜਗਾਰੀ ਦੇ ਕਾਰਨ ਬਹੁਤ ਨੌਜਵਾਨ ਨਸ਼ਿਆਂ ਦਾ ਸੇਵਨ ਕਰਦੇ ਹਨ | ਆਪਣੀਆਂ ਨਿਤ ਦੀਆਂ ਸਮਸਿਆਵਾਂ ਨੂੰ ਭੁਲਾਂ ਲਈ ਨੀਂਦ ਦੀਆਂ ਗੋਲੀਆਂ ਖਾਂਦੇ ਹਨ |
    ਸਾਰ ਅੰਸ਼ :- ਨੌਜਵਾਨਾਂ ਦਾ ਇਸ ਪ੍ਰਕਾਰ ਨਸ਼ਿਆਂ ਵੱਲ ਰੁਚਿਤ ਹੋਣਾ ਸਾਡੇ ਦੇਸ਼ ਲਈ ਬਹੁਤ ਹੀ ਹਾਨੀਕਾਰਕ ਹੈ | ਨਸ਼ਿਆਂ ਦਾ ਸੇਵਨ ਮਨੁੱਖ ਵਿਚ ਅਨੁਸ਼ਾਸਨਹੀਣਤਾ , ਜੂਏ ਬਾਜੀ ਦੀ ਆਦਤ , ਦੁਰਾਚਾਰ ਅਤੇ ਵਿਭਚਾਰ ਨੂੰ ਜਨਮ ਦਿੰਦਾ ਹੈ | ਨਸ਼ਿਆਂ ਵਿਚ ਹਾਲਤਾਂ ਮਨੁੱਖ ਸਮਾਜਿਕ ਤੇ ਨੈਤਿਕ ਕਦਰਾਂ ਕੀਮਤਾਂ ਭੁੱਲ ਗਏ ਹਨ | ਉਹ ਚੋਰੀਆਂ ਕਰਦੇ ਤੇ ਘਰਦਿਆਂ ਤੋਂ ਪੈਸੇ ਨਾ ਮਿਲਣ ਦੀ ਸੂਰਤ ਵਿਚ ਮਾਂ - ਪਿਓ ਦਾ ਕਤਲ ਵੀ ਕਰ ਦਿੰਦੇ ਹਨ | ਮਾਪਿਆਂ ਦੀਆਂ ਆਦਤਾਂ ਉਤੇ ਨਜਰਾਂ ਰੱਖਣ ਤੇ ਓਹਨਾ ਨੂੰ ਭਟਕਣ ਨਾ ਦੇਣਾ | 

  13. (ਸ) ਕਿਸੇ ਧਾਰਮਿਕ ਸਥਾਨ ਦੀ ਯਾਤਰਾ

     

    Long Answer Mar-2017 • PSEB Class 10th

    ਜਾਣ - ਪਹਿਚਾਣ :- ਭਾਰਤ ਵਿਚ ਧਾਰਮਿਕ ਅਸਥਾਨ ਤੇ ਯਾਤਰਾ ਦਾ ਇਕ ਲੋਕਾਂ ਦੇ ਸੱਭਿਆਚਾਰਕ ਅਤੇ ਧਾਰਮਿਕ ਜੀਵਨ ਨਾਲ ਬਹੁਤ ਗੂੜ੍ਹਾ ਸੰਬੰਦ ਹੈ | ਹਰ ਧਰਮ ਦੇ ਆਪਣੇ ਆਪਣੇ ਧਾਰਮਿਕ ਅਸਥਾਨ ਹਨ | ਅੰਮ੍ਰਿਤਸਰ ਵਿਸਾਖੇ ਹਰਿਮੰਦਰ ਸਾਹਿਬ ਸਿਖਾਂ ਦਾ ਧਾਰਮਿਕ ਸਥਾਨ ਹੈ |
    ਮੇਰੇ ਆਪਣੇ ਪਿਤਾ ਜੀ ਨਾਲ ਅੰਮ੍ਰਿਤਸਰ ਜਾਣਾ :- ਪਿੱਛਲੇ ਹਫਤੇ ਮੈ ਆਪਣੇ ਪਿਤਾ ਨਾਲ ਅੰਮ੍ਰਿਤਸਰ ਗਿਆ | ਜਦੋ ਅਸੀਂ ਬੱਸ ਵਿਚ ਬੈਠ ਕੇ ਅੰਮ੍ਰਿਤਸਰ ਜਾ ਰਹੇ ਸਾ ਤਾਂ ਮੇਰੇ ਪਿਤਾ ਜੀ ਨੇ ਮੈਨੂੰ ਦਸਿਆ ਕਿ ਅੰਮ੍ਰਿਤਸਰ ਸਿਖਾਂ ਦਾ ਧਾਰਮਿਕ ਅਸਥਾਨ ਹੈ | ਇਸ ਨੂੰ ਚੋਥੇ ਗੁਰੂ ਰਾਮਦਾਸ ਜੀ ਨੇ ਵਸਾਇਆ ਸੀ ਤੇ ਇਸ ਦਾ ਪਹਿਲਾਂ ਨਾ ਰਾਮਦਾਸਪੁਰ ਸੀ | ਫਿਰ ਪਿਤਾ ਜੀ ਨੇ ਮੈਨੂੰ ਬੀਬੀ ਰਜਨੀ ਦੀ ਕਹਾਣੀ ਸੁਣਾਈ ਜਿਸ ਦੇ ਪਤੀ ਦਾ ਓਥੋਂ ਦੀ ਛੱਪੜੀ ਵਿਚ ਨਹਾਉਣ ਨਾਲ ਕੋਹਾੜ ਠੀਕ ਹੋਇਆ ਸੀ | ਓਸੇ ਛੱਪੜੀ ਦੀ ਥਾਂ ਅੱਜ ਕੱਲ ਹਰਮਿੰਦਰ ਸਾਹਿਬ ਜੀ ਦਾ ਅੰਮ੍ਰਿਤਸਰ ਸਰੋਵਰ ਸੁਸ਼ੋਬਿਤ ਹੈ |
    ਸ਼੍ਰੀ ਹਰਮਿੰਦਰ ਸਾਹਿਬ ਪੂਜਣਾ ਤੇ ਇਥੋਂ ਦਾ ਅਦਭੁਤ ਦ੍ਰਿਸ਼ :- ਸਾਡੀ ਬਸ ਅੱਡੇ ਤੇ ਰੁਕੀ ਅਤੇ ਰਿਕਸ਼ਾ ਲੈ ਕੇ ਸਿਧੇ ਹਰਮਿੰਦਰ ਸਾਹਿਬ ਪੁਜੇ | ਹਰਮਿੰਦਰ ਸਾਹਿਬ ਦੀ ਸੀਮਾ ਵਿਚ ਦਾਖਿਲ ਹੋਣ ਤੋਂ ਪਹਿਲਾਂ ਅਸੀਂ ਆਪਣੀਆਂ ਜੁਤੀਆਂ ਬਾਹਰ ਜਮਾ ਕਰਵਾਈਆਂ | ਫਰ ਹੇਠ ਮੂੰਹ ਤੇ ਪੈਰ ਧੋਣ ਤੋਂ ਪਿੱਛੋਂ ਅਸੀਂ ਵਡਾ ਦਰਵਾਜਾ ਲੱਗ ਕੇ ਸਰੋਵਰ ਦੀ ਪਰਿਕਰਮਾ ਵਿਚ ਪਹੁੰਚੇ ਹਰਮਿੰਦਰ ਸਾਹਿਬ ਦੀ ਸੁਨਹਿਰੀ ਇਮਾਰਤ ਜੋ ਕਿ ਸਰੋਵਰ ਦੇ ਵਿਚਕਾਰ ਬਣੀ ਹੋਈ ਹੈ , ਦੇ ਦ੍ਰਿਸ਼ ਦਾ ਮੇਰੇ ਮਨ ਉਪਰ ਬਹੁਤ ਹੀ ਅਦਭੁਤ ਪ੍ਰਭਾਵ ਪਿਆ | ਫਿਰ ਅਸੀਂ ਅਗੇ ਗਏ ਤੇ ਰਸਤੇ ਵਿਚ ਅਸੀਂ ਦੁੱਖ ਭੰਜਨੀ ਬੇਰੀ ਦੇ ਦਰਸ਼ਨ ਕੀਤੇ | ਇਥੇ ਹੀ ਬੀਬੀ ਰਜਨੀ ਦੇ ਪਤੀ ਦਾ ਕੋਹੜ ਠੀਕ ਹੋਏ ਸੀ ਇਥੇ ਹੀ ਇਸਤਰੀਆਂ ਦੇ ਨਹਾਉਣ ਲਈ ਪੋਟਾ ਬਣਿਆ ਹੋਇਆ ਹੈ | ਪਰਿਕਰਮਾ ਵਿਚ ਸੇਵਾਦਾਰ ਐਡਰ ਓਧਰ ਖੜੇ ਸਨ | ਕਈ ਇਸਤਰੀਆਂ ਝਾੜੂ ਫੇਰ ਰਹੀਆਂ ਸਨ | ਹੋਲੀ ਹੋਲੀ ਅਸੀਂ ਉਸ ਅਸਥਾਨ ਤੇ ਪਹੁੰਚੇ ਜਿਥੇ ਬਾਬਾ ਦੀਪ ਸਿੰਘ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ | ਇਥੇ ਇਕ ਗੁਰੂਦਵਾਰਾ ਸਥਾਪਿਤ ਹੈ | ਇਥੇ ਅਸੀਂ ਮੱਥਾ ਟੇਕਿਆ ਤੇ ਫਿਰ ਹਰਿਮੰਦਰ ਸਾਹਿਬ ਵੱਲ ਚਲ ਪਏ ਹਰਿਮੰਦਰ ਸਾਹਿਬ ਦੇ ਦਰ ਉਤੇ ਪੈਰ ਧਿਰਾਂ ਤੋਂ ਪਹਿਲਾਂ ਅਸੀਂ ਮੱਥਾ ਟੇਕਿਆ ਤੇ ਫਿਰ ਅਗੇ ਵੱਧ ਕੇ ਪ੍ਰਸ਼ਾਦ ਚੜਾਇਆ ਤੇ ਕੁਜ ਰੁਪਏ ਚੜਾ ਕੇ ਗੁਰੂ ਗ੍ਰੰਥ ਸਾਹਿਬ ਅਗੇ ਮੱਥਾ ਟੇਕਿਆ | ਹਰਿਮੰਦਿਰ ਸਾਹਿਬ ਦੀ ਇਮਾਰਤ ਦੇ ਅੰਦਰ ਤੇ ਬਾਹਰ ਸੋਨੇ ਦੇ ਪੱਤਰੇ ਚੜੇ ਹੋਏ ਸਨ | ਹਰਿਮੰਦਿਰ ਸਾਹਿਬ ਉਤੇ ਏਨਾ ਸੋਨਾ ਚੜਾਉਣ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ | ਹਰਿਮੰਦਰ ਸਾਹਿਬ ਦੇ ਬਾਹਰ ਸਰੋਵਰ ਵਿਚ ਤਰਦੀਆਂ ਮੱਛੀਆਂ ਬਹੁਤ ਹੀ ਪਿਆਰਿਆਂ ਲੱਗ ਰਹੀਆਂ ਸਨ | ਬਾਹਰ ਨਿਕਲਦੀਆਂ ਅਸੀਂ ਦੋਹਾ ਹੱਥਾਂ ਨਾਲ ਪ੍ਰਸ਼ਾਦ ਲਿਆ |
    ਸਰਬ ਸਾਂਝਾ ਸਥਾਨ :- ਮੇਰੇ ਪਿਤਾ ਜੀ ਨੇ ਦਸਿਆ ਕਿ ਹਰਮਿੰਦਰ ਸਾਹਿਬ ਦੇ ਚਾਰੇ ਦਿਸ਼ਾਵਾਂ ਵੱਲ ਦਰਵਾਜੇ ਇਸ ਗੱਲ ਦਾ ਸੂਚਕ ਹਨ ਕਿ ਇਹ ਸਬ ਦਾ ਸਾਂਝਾ ਹੈ ਤੇ ਇਹ ਕੇਵਲ ਸਿਖਾਂ ਦਾ ਹੀ ਧਰਮ - ਸਥਾਪ ਨਹੀਂ | ਗੁਰੂ ਅਰਜਨ ਦੇਵ ਜੀ ਨੇ ਇਸ ਦੀ ਨੀਂਹ ਆਪਣੇ ਕਿਸੇ ਸਿੱਖ ਤੋਂ ਨਹੀਂ , ਸਗੋਂ ਇਕ ਪ੍ਰਸਿੱਧ ਮੁਸਲਮਾਨ ਫ਼ਕੀਰ ਸਾਈ ਮੀਆਂ ਮੀਰ ਤੋਂ ਰਖਵਾਈ ਸੀ |
    ਅਕਾਲ ਤਖ਼ਤ ਤੇ ਸਿੱਖ ਅਜਾਇਬ ਘਰ :- ਦਰਸ਼ਨੀ ਡਿਉੜੀ ਤੋਂ ਬਾਹਰ ਆ ਕੇ ਅਸੀਂ ਸਾਹਮਣੇ ਅਕਾਲ ਤਖਤ ਦੇ ਦਰਸ਼ਨ ਕਰਨ ਲਈ ਗਏ | ਫਿਰ ਮੇਰੇ ਪਿਤਾ ਜੀ ਮੈਨੂੰ ਸਿੱਖ ਅਜਾਇਬ ਘਰ ਵਿਚ ਲੈ ਗਏ | ਇਸ ਥਾਂ ਅਸੀਂ ਸਿੱਖ ਇਤਿਹਾਸ ਨਾਲ ਸੰਬੰਧਿਤ ਤਸਵੀਰਾਂ , ਪੁਰਾਤਨ ਸਿਖਾਂ ਦੀਆ ਤਸਵੀਰਾਂ , ਗੁਰੂ ਸਾਹਿਬ ਦੀਆਂ ਹੱਥ ਲਿਖਤ  à¨¤à©‡ ਹਥਿਆਰ ਆਦਿ ਦੇਖੇ |
    ਹੋਰ ਗੁਰੂਦਵਾਰਿਆਂ ਤੇ ਜਲਿਆਂਵਾਲੇ ਬਾਗ ਦੀ ਯਾਤਰਾ :- ਇਸ ਪਿੱਛੋਂ ਅਸੀਂ ਬਾਬਾ ਅਟੱਲ, ਕੌਂਸਲਰ , ਰਾਮਸਰ , ਵਿਵੇਕਸਰ ਤੇ ਸੰਤੋਖਸਰ ਦੇ ਦਰਸ਼ਨ ਕੀਤੇ | ਫਿਰ ਅਸੀਂ ਜਲਿਆਂਵਾਲੇ ਬਾਗ ਪਹੁੰਚੇ | ਪਿਤਾ ਜੀ ਨੇ ਦਸਿਆ ਕਿ ਇਥੇ 1919 ਦੀ ਵਿਸਾਖੀ ਨੂੰ ਅਰੰਗਜੇਬ ਜਰਨਲ ਡਾਇਰ ਨੇ ਨਿਹੱਥੇ ਭਾਰਤੀਆਂ ਉੱਪਰ ਗੋਲੀਆਂ ਚਲਾ ਕੇ ਓਹਨਾ ਦੇ ਖੂਨ ਦੀਆਂ ਨਦੀਆਂ ਵਗਾਈਆਂ ਸਨ | ਇਸ ਪ੍ਰਕਾਰ ਅੰਮ੍ਰਿਤਸਰ ਦੇ ਧਾਰਮਿਕ ਤੇ ਇਤਿਹਾਸਕ ਸਥਾਨ ਦੇ ਦਰਸ਼ਨ ਕਰਨ ਮਗਰੋਂ ਅਸੀਂ ਬਸ ਵਿਚ ਬੈਠੇ ਤੇ ਘਰ ਵੱਲ ਚੱਲ ਪਏ |

  14. (ਹ) ਮਹਿੰਗਾਈ ।

    Long Answer Mar-2017 • PSEB Class 10th

    ਜਾਣ - ਪਹਿਚਾਣ :- ਬੀਤੀ ਸਾਡੀ ਤੋਂ ਮਹਿਗਾਈ ਦੀ ਸਮਸਿਆ ਤੋਂ ਸੰਸਾਰ ਦੇ ਲੋਕ ਪ੍ਰੇਸ਼ਾਨ ਹਨ | ਭਾਰਤ ਵਿਚ ਪਿਛਲੇ ਦਹਾਕਿਆਂ ਵਿਚ ਚੀਜਾਂ ਦੀਆਂ ਕੀਮਤਾਂ ਦੇ ਵਧੇ ਦੀ ਰਫਤਾਰ ਬੜੀ ਤੇਜ ਰਹੀ ਹੈ , ਪ੍ਰੰਤੂ ਬੀਤੇ ਤਿੰਨ ਕੁ ਸਾਲਾਂ ਤੋਂ ਆਮ ਤੋਰ ਤੇ ਵਰਤੋਂ ਦੀਆਂ ਚੀਜਾਂ ਮਹਿਗਾਈ ਸਾਰੇ ਹੱਦਾਂ ਬੰਨੇ ਤੋੜ ਕੇ ਇਕ ਖੌਫਨਾਕ ਰੂਪ ਧਾਰਨ ਕਰ ਚੁਕੀ ਹੈ | ਅੱਜ ਕੱਲ ਤਾਂ ਚੀਜਾਂ ਦੇ ਭਾ ਸਵੇਰੇ ਕੁਝ , ਦੁਪਹਿਰੇ ਕੁਝ ਤੇ ਸ਼ਾਮੀ ਕੁਝ ਹੁੰਦੇ ਹਨ | 2008 ਤੋਂ ਬਾਅਦ ਖਾਧ-ਪਦਾਰਥਾਂ , ਲੋਹਾ , ਸੀਮਿੰਟ, ਪੈਟ੍ਰੋਲ , ਡੀਜਲ ਤੇ ਗੈਸ ਦੀਆਂ ਕੀਮਤਾਂ ਵਿਚ ਭਿਆਨਕ ਵਾਧਾ ਹੋਇਆ | 2009 ਵਿਚ ਮਹਿੰਗਾਈ ਦੀ ਦਰ ਕੁਜ ਘਟੀ ਪ੍ਰੰਤੂ 2010 ਵਿਚ ਮਹਿੰਗਾਈ ਦੀ ਦਰ ਵਿਚ ਦਿਲ - ਕੰਬਵਾਂ ਵਾਧਾ ਹੋਇਆ | 2012 ਵਿਚ ਕੀਤੇ ਬਾਰ ਬਾਰ ਪੈਟਰੋਲ ਕੀਮਤਾਂ ਵਿਚ ਵਾਦੀਆਂ ਨੇ ਬਲਦੀ ਉਤੇ ਤੇਲ ਪਾਇਆ | 2014 ਵਿਚ ਹਜੇ ਕੋਈ ਅਜੇਹੀ ਨੀਤੀ ਸਾਹਮਣੇ ਨਹੀਂ ਅਈ, ਜਿਸ ਤੋਂ ਮਹਿੰਗਾਈ ਦੇ ਘਟਟ ਦੇ ਅਨੁਸਾਰ ਲੋਕਾਂ ਵਿਚ ਵਧੇਰੇ ਮਾੜੇ ਦਿਨ ਆਇਉਂ ਦੀਆਂ ਨਿਸ਼ਾਨੀਆਂ ਪ੍ਰਗਟ ਹੋ ਰਹੀਆਂ ਹਨ | 
    ਆਮ ਲੋਕਾਂ ਲਈ ਲੱਕ ਤੋੜਵੀ ਸਥਿਤੀ :- ਖਾਦ ਪਦਾਰਥਾਂ ਦੇ ਆਮ ਨੀਤੀ ਵਰਤੋਂ ਦੀਆਂ ਕੀਮਤਾਂ ਵਿਚ ਵਾਧੇ ਦਾ ਸਭ ਤੋਂ ਬੁਰਾ ਅਸਰ ਘੱਟ ਜਾ ਬਦੀ ਆਮਦਨ ਵਾਲੇ ਆਮ ਆਦਮੀ ਉੱਪਰ ਪਿਆ | ਜਿਥੇ ਨਿਤ ਵਰਤੋਂ ਦੀਆਂ ਚੀਜਾਂ ਵਿਚ ਬੀਤੇ ਸਾਲ ਵਿਚ 19 % ਵਾਧਾ ਹੋਇਆ ਹੈ ਓਥੇ ਆਮ ਆਦਮੀ ਦੀ ਆਮਦਨ ਵਿਚ ਕੇਵਲ 6 % ਵਾਧਾ ਹੋਇਆ ਹੈ | ਅਧਿਐਨ ਇਹ ਵੀ ਦੱਸਦਾ ਹੈ ਕੇ ਅਉਂਦੇ ਮਹੀਨਿਆਂ ਵਿਚ ਹੋਰ ਵਾਧਾ ਹੋਣ ਦੇ ਅਸਰ ਹਨ | ਕਿਉਕਿ ਸਰਕਾਰ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿਚ ਆਏ ਦਿਨ ਵਾਧਾ ਕਰਦੀ ਜਾ ਰਹੀ ਹੈ | 
    ਮਹਿੰਗਾਈ ਦਾ ਕਾਰਨ :- ਮਹਿੰਗਾਈ ਦੇ ਵਾਧੇ ਦਾ ਮੁਖ ਕਾਰਨ ਅੱਜ ਦੀ ਆਮ ਵਰਤੋਂ ਤੇ ਖਾਦ ਪਦਾਰਥਾਂ ਦੀ ਮੰਡੀ ਦਾ ਜੋੜ ਤੋੜ ਦੀ ਸੌਦੇਬਾਜ਼ੀ ਖੋਰਾ ਤੇ ਜਖੀਰੀਬਾਜਾਂ ਦੇ ਹੱਥਾਂ ਵਿਚ ਹੋਣਾ ਹੈ | ਓਹਨਾ ਵਿਚ ਮਾਰਕੀਟ ਨੂੰ ਆਪਣੀ ਮਰਜੀ ਅਨੁਸਾਰ ਚਲਾਉਣ ਦੀ ਪੂਰੀ ਸਮਰੱਥਾ ਹੈ ਤੇ ਓਹਨਾ ਨੂੰ ਸਰਕਾਰ ਦੀ ਪੂਰੀ ਮਦਦ ਅਤੇ ਹਿਮਾਇਤ ਹਾਸਲ ਹੈ | ਕਿਉਕਿ ਉਹ ਰਾਜ ਕਰ ਰਹੀ ਪਾਰਟੀ ਨੂੰ ਚੋਣਾਂ ਲਾਡਾਂ ਲਈ ਵੱਡੇ ਵੱਡੇ ਗਫੇ ਦਿੰਦੇ ਹਨ | ਉਹ ਮੰਡੀ ਵਿੱਚੋ ਕਿਸਾਨ ਦਾ ਮਾਲ ਖਰੀਦਣ ਸਮੇ ਭਾਅ ਥਲੇ ਡੇਗ ਦਿੰਦੇ ਹਨ | ਇਸ ਤੋਂ ਇਲਾਵਾ ਨਿਜੀਕਰਨ ਤਨਖਾਹਾਂ ਵਿਚ ਬੇਤਹਾਸ਼ਾ ਵਾਧਾ , ਵਜੀਰਾਂ ਤੇ ਨੌਕਰਸ਼ਾਹ ਦੇ ਅੰਨ੍ਹੀ ਖਰਚ ਲੋਕਾਂ ਵਿਚ ਖ਼ਰਚੀਲੀ ਅਮਰੀਕਨ ਜੀਵਨ - ਸ਼ੈਲੀ ਨੂੰ ਅਪਣਾਉਣਾ ਦੀ ਰੁਚੀ ਦਾ ਵਿਕਸਿਤ ਹੋਣਾ , ਭ੍ਰਿਸ਼ਟਾਚਾਰ ਕੰਪੂਟੇਰੀਕਾਰਾਂ , ਅਬਾਦੀ ਦਾ ਤੇਜ ਵਧਣਾ , ਮੁਦਰਾਂ ਪ੍ਰਾਪਤੀ ਦੇ ਗ਼ਲਤ ਸਾਧਨਾ ਆਦਿ ਮਹਿੰਗਾਈ ਦੇ ਵਡੇ ਕਾਰਨ ਹਨ |
    ਉਪਾਅ :- ਸਰਕਾਰ ਨੂੰ ਚਾਹੀਦਾ ਹੈ ਕੇ ਜੇਕਰ ਉਸ ਨੇ ਮਹਿੰਗਾਈ ਉਪਰ ਕਾਬੂ ਪਾਉਣਾ ਹੈ ਤਾਂ ਉਹ ਪਬਲਿਕ ਸੈਕਟਰ ਵਿਚ ਵਿਕਾਂ ਵਾਲਿਆਂ ਚੀਜਾਂ ਦੇ ਭਾਅ ਨਾ ਵਧਾਵੇ ਕਿਉਕਿ ਇਸ ਕਰਕੇ ਹੀ ਪ੍ਰਾਈਵੇਟ ਸੈਕਟਰਾਂ ਨੂੰ ਕੀਮਤ ਵਡਾਉਣੋ ਰੋਕਿਆ ਜਾ ਸਕਦਾ ਹੈ ਪਰ ਸਰਕਾਰ ਤਾਂ ਸਰਵਿਸ ਟੈਕਸ ਤੇ ਟੋਲ ਟੈਕਸ ਵਰਗੇ ਅਨੇਕਾਂ ਹੀ ਟੈਕਸ ਲਾ ਲਾ ਕੇ ਤੇ ਆਪ ਹੀ ਨਿਤ ਓਹਨਾ ਵਿਚ ਵਾਧੇ ਕਰ ਕਰ ਕੇ ਆਪ ਹੀ ਹਰ ਚੀਜ ਮਹਿੰਗੀ ਕਰਦੀ ਜਾ ਰਹੀ ਹੈ | ਸਰਕਾਰ ਨੂੰ ਮੁਦਰਾ ਪਸਾਰ ਨੂੰ ਕਾਬੂ ਪਾਉਣ ਲਈ ਵਿਦੇਸ਼ੀ ਸਿਕੇ ਦਾ ਬੇਤਹਾਸ਼ਾ ਭੰਡਾਰ ਕਰਨ ਲਈ ਉਸਨੂੰ ਅਮਰੀਕਾ ਬਰਾਂਡ ਖਰੀਦਣ ਵਿਚ ਖਰਚ ਕਰਨ ਨਾਲੋਂ ਵਿਦੇਸ਼ੀ ਸਿਕੇ ਦੇ ਬਾਜ਼ਾਰ ਵਿਚ ਵੇਸ਼ ਕੇ ਧਨ ਪ੍ਰਾਪਤ ਕਰਨਾ ਚਾਹੀਦਾ ਹੈ | ਸਰਕਾਰ ਨੂੰ ਅਪ੍ਰਤੱਖ ਟੈਕਸ ਘਟਾਉਣੇ ਚਾਹੀਦੇ ਹਨ |
    ਸਾਰ ਅੰਸ਼ :- ਸਮੁਚੇ ਤੋਰ ਤੇ ਇਹੋ ਕਿਹਾ ਜਾ ਸਕਦਾ ਹੈ ਕਿ ਮਹਿੰਗਾਈ ਨੂੰ ਰੋਕ ਪਾਏ ਲੋਕਾਂ ਦਾ ਜੀਵਨ ਸੌਖਾ ਨਹੀਂ ਹੋ ਸਕਦਾ ਤੇ ਨਾ ਹੀ ਲੋਕ ਰਾਜ ਵਿਚ ਵਿਸ਼ਵਾਸ਼ ਪੱਕਾ ਹੋ ਸਕਦਾ ਹੈ | ਭਾਰਤ ਵਿਚ ਲੋਕ - ਰਾਜ ਦੀ ਪਕਿਆਈ ਲਈ ਮਹਿੰਗਾਈ ਦਾ ਅੰਤ ਜਰੂਰੀ ਕਰਨਾ ਚਾਹੀਦਾ ਹੈ ਤੇ ਇਸ ਵਿਰੁੱਧ ਦੇਸ਼ ਦੀ ਸਰਕਾਰ ਨੂੰ ਜਿਥੇ ਮਹਿੰਗਾਈ ਦੇ ਜੁਮੇਵਾਰ ਅਫਸਰਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਜਰੂਰਤ ਹੈ , ਓਥੇ ਆਪਣੀਆਂ ਵਿਤੀ ਤੇ ਵਪਾਰਿਕ ਨੀਤੀਆਂ ਵਿਚ ਸੁਧਾਰ ਕਰਨ ਦੀ ਬਹੁਤ ਵਡੀ ਜਰੂਰਤ ਹੈ |

  15. ਤੁਸੀਂ ਸਕੂਲ ਵੱਲੋਂ ਵਿਰਾਸਤ-ਏ-ਖਾਲਸਾ/ਪੁਸ਼ਪ ਗੁਜਰਾਲ ਸਾਇੰਸ ਸਿਟੀ ਵੇਖਣ ਲਈ ਵਿੱਦਿਅਕ ਯਾਤਰਾ 'ਤੇ ਗਏ ਸੀ । ਇੱਕ ਪੱਤਰ ਰਾਹੀਂ ਆਪਣੇ ਅਨੁਭਵ ਆਪਣੇ ਮਾਤਾ ਜੀ ਨਾਲ ਸਾਂਝੇ ਕਰੋ ।

    Long Answer Mar-2017 • PSEB Class 10th

    2118 ਸੈਕਟਰ 
    49 ਏ 
    ਚੰਡੀਗ੍ਹੜ 
    10 ਜਨਵਰੀ 2018


    ਸਤਿਕਾਰਯੋਗ ਮਾਤਾ ਜੀ ,
                                ਸਤਿ ਸ਼੍ਰੀ ਅਕਾਲ |
          ਪਿੱਛਲੇ ਹਫਤੇ ਸਾਡੇ ਸਕੂਲ ਵਿਚ ਜਲੰਧਰ ਕਪੂਰਥਲਾ ਸੜਕ ਉਤੇ ਸਥਿਤ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇਖਣ ਲਈ ਗਰੁੱਪ ਵਿਚ ਮੈ ਵੀ ਸ਼ਾਮਿਲ ਸੀ | ਇਥੇ ਅਸੀਂ ਵਿਗਿਆਨ ਦੀਆਂ ਖੋਜਾਂ ਨਾਲ ਸੰਬੰਧਿਤ ਬਹੁਤ ਸਾਰੀਆਂ ਚੀਜਾਂ ਦੇਖੀਆਂ ਅਤੇ ਜਾਣਕਾਰੀ ਹਾਸਿਲ ਕੀਤੀ | ਇਸ ਸੰਬੰਧੀ ਮੈ ਆਪਣੇ ਅਨੁਭਵ ਆਪ ਨੂੰ ਲਿਖ ਕੇ ਭੇਜ ਰਿਹਾ ਹਾਂ |
           à¨¸à¨¾à¨¡à©€ ਵਿੱਦਿਅਕ ਯਾਤਰਾ ਦੀ ਅਗਵਾਈ ਸਾਡੇ ਸਕੂਲ ਦੇ ਭੌਤਿਕ ਵਿਗਿਆਨਿਕ ਦੇ ਅਧਿਆਪਕ ਸ਼੍ਰੀ ਸੁਰਿੰਦਰ ਮੋਹਨ ਕਰ ਰਹੇ ਸਨ | ਜਦੋ ਅਸੀਂ ਆਪਣੇ ਸਕੂਲ ਵੱਲੋ ਕਿਰਾਏ ਵਾਲੀ ਬੱਸ ਉੱਪਰ ਜਾ ਰਹੇ ਸਾਂ , ਤਾਂ ਅਧਿਆਪਕ ਨੇ  à¨¸à¨¾à¨¨à©‚à©° ਦਸਿਆ ਕੇ ਸਾਡੇ ਦੇਸ਼ ਦੇ ਲੋਕਾਂ ਵਿਚ ਵਿਗਿਆਨਕ ਸੋਚ ਪੈਦਾ ਕਰਨ ਅਤੇ ਓਹਨਾ ਵਿੱਚੋ ਵਹਿਮਾਂ ਭਰਮਾਂ ਵਿੱਚੋ ਕੱਢਣ ਦੇ ਅਮਲ ਨੂੰ ਅਗੇ ਤੋਰਨ ਲਈ ਜਲੰਧਰ ਕਪੁਠਲਾ ਸੜਕ ਉਤੇ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਸਾਂਝੇ ਤੋਰ ਤੇ 72 ਏਕੜ ਜਮੀਨ ਉਤੇ ਪੁਸ਼ਪਾ ਸਾਇੰਸ ਸਿਟੀ ਉਸਾਰਿਆ ਗਿਆ ਹੈ | ਇਸ ਦਾ ਨੀਂਹ ਪੱਥਰ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ , ਇਹਨਾਂ ਦੀ ਮਾਤਾ ਸ਼੍ਰੀ ਮਤੀ ਪੁਸ਼ਪਾ ਗੁਜਰਾਲ ਦੇ ਨਾ ਉਤੇ ਇਸ ਦਾ ਨਾ ਰੱਖਿਆ ਗਿਆ , 17 ਅਕਤੂਬਰ 1997 ਨੂੰ ਨੀਂਹ ਪੱਥਰ ਰੱਖਿਆ ਗਿਆ | 19 ਮਾਰਚ 2005 ਨੂੰ ਇਹ ਆਮ ਲੋਕਾਂ ਲਈ ਖੋਲ ਦਿੱਤੋ ਗਿਆ | 
         à¨‡à¨¥à©‡ ਪਹੁੰਚਦਿਆਂ ਹੀ ਸਾਡੀ ਨਜ਼ਰ ਇਕ ਵੱਡੇ ਗਲੋਬ ਉਤੇ ਪਈ ਜੋ ਅਸਲ ਵਿਚ ਇਕ ਥੀਏਟਰ ਹੈ | ਜਿਸ ਵਿਚ ਆਮ ਸਿਨੇਮਾ ਘਰ ਨਾਲੋਂ 10 ਗੁਨਾ ਵੱਡੀ ਸਕ੍ਰੀਨ ਉਤੇ ਫਿਲਮ ਦਿਖਾਈ ਜਾਂਦੀ ਹੈ | ਇਹ ਇਕ ਤਰਾਂ ਦਾ ਸਪੇਸ ਥੀਏਟਰ ਹੈ , ਜਦੋ ਅਸੀਂ ਇਸ ਵਿਚ ਬਦਲਾਂ ਦੇ ਗਰਜਾਂ ਤੋਂ ਲੈ ਕੇ ਫਿਲਮ ਦੇਖ ਰਹੇ ਸਾਂ , ਤਾਂ ਸਾਨੂੰ ਇਸ ਵਿਚ ਬੱਦਲਾਂ ਦੇ ਗਰਜਾਂ ਤੋਂ ਲੈ ਕੇ ਸੂਈ ਡਿਗਾਂ ਤਕ ਦੀ ਅਵਾਜ ਸਾਫ ਸੁਣਾਈ ਦੇ ਰਹੀ ਸੀ |
                ਇਥੋਂ ਦੀ ਪੁਲਾੜ ਗੈਲਰੀ ਵਿੱਚੋ ਸਾਨੂੰ ਪੁਲਾੜ ਵਿਚ ਰਹਿਣ ਸਹਿਣ ਤੇ ਖਾਣ ਪੀਣ ਬਾਰੇ ਗਿਆਨ ਹੋਇਆ | ਇਥੇ ਰਾਖੇ ਗਏ ਪੋਲ ਸਟਾਰ ਲਾਂਚਿੰਗ ਵਹੀਕਲ ਤੋਂ ਸਾਨੂੰ ਪੁਲਾੜ ਵਿਚ ਸੈਟੇਲਾਈਟ ਸ਼ੋਅ ਉਤੇ ਬੈਠੀਆਂ ਸਾਨੂੰ ਭੁਚਾਲ ਦੇ ਬਿਲਕੁਲ ਅਸਲੀ ਝਟਕੇ ਮਹਿਸੂਸ ਹੋਏ | ਇਸ ਦੇ ਸਾਹਮਣੇ ਲੱਗੀ ਸਕਰੀਨ ਤੇ ਦਿਖਾਇਆ ਜਾ ਰਿਹਾ ਸੀ | ਕਿ ਤੁਸੀਂ ਘਰਾਂ ਦੀਆਂ ਵੱਖ ਵੱਖ ਮੰਜਲਾਂ ਵਿਚ ਵੱਖ ਵੱਖ ਰਿਐਕਟਰ ਪੈਮਾਨਿਆਂ ਦੇ ਭੁਚਾਲ ਨੂੰ ਇੰਜ ਮਹਿਸੂਸ ਹੋਇਆ , ਜਿਵੇਂ ਫਿਲਮ ਦੇ ਕਿਰਦਾਰ ਸਕਰੀਨ ਤੋਂ ਭਰ ਆ ਕੇ ਸਾਨੂੰ ਸ਼ੋਹ ਰਹੇ ਹਨ | ਇਸ ਤੋਂ ਇਲਾਵਾ ਇਥੇ ਲੇਜਰ ਸ਼ੋ ਦਾ ਵੀ ਪ੍ਰਬੰਧ ਹੈ | ਇਥੇ ਸਾਇੰਸ ਅਕਸਪਲੋਰੀਅਮ  à¨¬à¨¿à¨²à¨¡à¨¿à©°à¨— ਵਿਚ ਬਣੀ ਸਿਹਤ ਗੈਲਰੀ ਦੇ ਅੰਦਰ 12 ਫੁੱਟ ਉਚੇ ਦਿਲ ਦੇ ਮਾਡਲ ਧੜਕਣ ਦੀ ਅਵਾਜ ਸੁਣਾਈ ਦੇ ਰਹੀ ਸੀ | 
          ਐਚ ਆਈ ਵੀ ਏਡਜ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਵੱਖਰੀ ਗੈਲਰੀ ਬਣਾਈ ਗਈ ਹੈ | ਇਸ ਵਿਚ ਡੀ ਐਨ ਏ ਆਦਿ ਦੇ ਮਾਡਲ ਵੀ ਰਾਖੇ ਗਏ ਹਨ ਇਥੋਂ ਦੀ ਵਰਤਾਕਸ ਦੀ ਘੁੰਮਣਘੇਰੀ ਵਿਚ ਜਾ ਕੇ ਅਸੀਂ ਆਪਣੇ ਆੱਪ ਨੂੰ ਘੁੰਮ ਰਹੇ ਅਨੁਭਵ ਕੀਤਾ , ਪਰ ਅਸਲ ਵਿਚ ਜਿਸ ਥਾਂ ਅਸੀਂ ਖੜੇ ਸਾਂ , ਉਹ ਘੁੰਮ ਨਹੀਂ ਸੀ ਰਹੀ |
            ਇਥੇ ਬੱਚਿਆਂ ਨੂੰ ਰਾਤ ਦਾ ਆਕਾਸ਼ ਦਿਖਾਉਣ ਲਈ ਟੈਲੀਸਕੋਪ ਵੀ ਰੱਖਿਆ ਗਿਆ ਹੈ | ਇਥੇ ਇਕ ਸਕੀਏਂਸ ਆਫ ਸਪੋਟਸ ਗੈਲਰੀ ਵੀ ਹੈ | 
            ਇਸ ਤਰਾਂ ਸਾਇੰਸ ਸਿਟੀ , ਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ ਹੈ | ਇਸ ਤੇ ਆਨੰਦ ਤੇ ਖੁਸ਼ੀ ਨੂੰ ਤੁਹਾਡੇ ਨਾਲ ਸਾਂਝਾ ਕਰਨ ਲਈ ਮੈ ਤੁਹਾਨੂੰ ਇਸ ਚਿਠੀ ਵਿਚ ਇਸ ਬਾਰੇ ਸਭ ਕੁਝ ਲਿਖ ਦਿੱਤੋ ਹੈ |
    ਮੇਰੇ ਵਲੋਂ ਪਿਤਾ ਜੀ ਨੂੰ ਸਤਿ ਸ਼੍ਰੀ ਅਕਾਲ , 


    ਆਪ ਦਾ ਸਪੁੱਤਰ 
    -----------------| 

  16. ਜਾਂ

    ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ ਜਿਸ ਵਿੱਚ ਆਪਣੇ ਆਲੇ-ਦੁਆਲੇ ਵਿੱਚ ਨਿੱਤ ਵਰਤੋਂ ਦੀਆਂ ਵਸਤਾਂ ਵਿੱਚ ਕੀਤੀ ਜਾਂਦੀ ਮਿਲਾਵਟ ਬਾਰੇ ਚਰਚਾ ਕੀਤੀ ਗਈ ਹੋਵੇ ।

    Long Answer Mar-2017 • PSEB Class 10th

    ਦੋਰਾਹਾ 
    ਜਿਲਾ , ਲੁਧਿਆਣਾ 
    26 ਦਸੰਬਰ 2018 


    ਸੇਵਾ ਵਿਖੇ 
                ਸੰਪਾਦਕ ਸਾਹਿਬ 
                ਰੋਜਾਨਾ ਨਵਾਂ ਜਮਨਾ ,
                ਜਲੰਧਰ |
    ਵਿਸ਼ਾ :- ਨਿਤ ਵਰਤੋਂ ਦੀਆਂ ਚੀਜਾਂ ਵਿਚ ਮਿਲਾਵਟ |
       à¨¶à©à¨°à©€ ਮਾਨ ਜੀ ,
                       à¨®à©ˆ ਇਸ ਪਾਤਰ ਰਾਹੀਂ ਨਿਤ ਵਰਤੋਂ ਦੀਆਂ ਚੀਜਾਂ ਵਿਚ ਪਾਈ ਜਾਂਦੀ ਮਿਲਾਵਟ ਸੰਬੰਧੀ ਆਪਣੇ ਵਿਚਾਰ ਪੇਸ਼ ਕਰ ਰਿਹਾ ਹਾਂ | ਕਿਰਪਾ ਕਰਕੇ ਇਹਨਾਂ ਨੂੰ ਆਪਣੀ ਅਖਬਾਰ ਵਿਚ ਸ਼ਾਪ ਦੇਣਾ | ਹੋ ਸਕਦਾ ਹੈ ਕਿ ਮੇਰੇ ਇਹ ਵਿਚਾਰ ਸਰਕਾਰ ਨੂੰ ਇਸ ਸਮਸਿਆ ਦੇ ਹੱਲ ਬਾਰੇ ਕੋਈ ਠੋਸ ਕਦਮ ਚੁੱਕਣ ਦੀ ਪ੍ਰੇਰਨਾ ਦੇਣਾ |
                      ਅੱਜ ਕੱਲ ਸਾਡੇ ਦੇਸ਼ ਵਿਚ ਭ੍ਰਿਸ਼ਟਾਚਾਰ ਤੇ ਨੈਤਿਕ ਗਿਰਾਵਟ ਦਾ ਬੋਲਬਾਲਾ ਹੈ | ਵਪਾਰੀ ਦੁਕਾਨਦਾਰ ਬਹੁਤ ਮੁਨਾਫ਼ਾ ਲੈਣ ਦੇ ਚੱਕਰਾਂ ਵਿਚ ਚੀਜਾਂ ਵਿਚ ਮਿਲਾਵਟ ਕਰਦੇ ਹਨ | ਓਹਨਾ ਲੋਕਾਂ ਦੀ ਸਿਹਤ ਬਾਰੇ ਚਿੰਤਾ ਕਰਨ ਦੀ ਕੋਈ ਪ੍ਰਵਾਹ ਨਹੀਂ , ਸਗੋਂ ਉਹ ਆਪਣੇ ਮੁਨਾਫ਼ੇ ਨੂੰ ਸਾਹਮਣੇ ਰੱਖਦੇ ਹਨ | ਇਸ ਮੰਤਵ ਲਈ ਉਹ ਦੁੱਧ ਵਿਚ ਪਾਣੀ ਜਾਂ ਸਪਰੇਟਾ ਪਾਉਂਦੇ ਹਨ | ਮਸਲੇ ਵਿਚ ਘਾਹ ਫੂਸ ਪੀਹ ਕੇ ਪਾਉਂਦੇ ਹਨ | ਸਾਲਾਂ ਵਿਚ ਕੰਕਰ ਮਿਲਾਏ ਹੁੰਦੇ ਹਨ | ਹੋਰ ਤਾਂ ਹੋਰ ਦਵਾਈਆਂ ਵੀ ਸ਼ੁੱਧ ਨਹੀਂ | ਕੈਪਸੂਲਾਂ ਵਿਚ ਹਲਦੀ ਭਰ ਕੇ ਮਹਿੰਗੇ ਭਾ ਵੇਚੇ ਜਾਂਦੇ ਹਨ | ਮਿਲਾਵਟ ਦਾ ਅਜਿਹਾ ਮਨੁੱਖਤਾਹੀਣ ਕੰਮ ਕਾਰਨ ਵਾਲੇ ਲੋਕਾਂ ਦੀ ਜਿਨਿ ਨਿੰਦਾ ਕੀਤੀ ਜਾਏ ਥੋੜੀ ਹੈ | ਇਹਨਾਂ ਨੂੰ ਸਕਥ ਤੋਂ ਸਕਥ ਸਜਾ ਦਿੱਤੀ ਜਾਣੀ ਚਾਹੀਦੀ ਹੈ | 
                        ਮੇਰਾ ਸੁਜਾਹ ਇਹ ਹੈ ਕਿ ਅਧਿਕਾਰੀਆਂ ਨੂੰ ਸਮੇ ਸਮੇ ਦੁਕਾਨਾਂ ਤੋਂ ਚੀਜਾਂ ਦੇ ਨਮੂਨੇ ਭਰ ਕੇ ਲਿਜਾਣੈ ਚਾਹੀਦੇ ਹਨ ਤੇ ਮੁਨਾਫ਼ਾਖ਼ੋਰਾਂ ਦੇ ਵਿਰੁੱਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ | ਸਾਨੂੰ ਜਿਥੇ ਵੀ ਕੀਤੇ ਮਿਲਾਵਟ ਦਾ ਸ਼ੱਕ ਪਵੇ , ਉਸ ਦੀ ਸੂਚਨਾ ਤੁਰੰਤ ਅਧਿਕਾਰੀਆਂ ਨੂੰ ਦੇਣੀ ਚਾਹੀਦੀ ਹੈ |


    ਆਪ ਦਾ ਵਿਸ਼ਵਾਸ ਪਾਤਰ 
    ------------------------- |

  17. ਹੇਠ ਲਿਖੇ ਪੈਰੇ ਦੀ ਸੰਖੇਪ-ਰਚਨਾ ਲਗ-ਪਗ ਇੱਕ-ਤਿਹਾਈ ਸ਼ਬਦਾਂ ਵਿੱਚ ਲਿਖੋ ਅਤੇ ਢੁਕਵਾਂ ਸਿਰਲੇਖ ਵੀ ਦਿਓ :

           à¨¸à¨®à¨¾à¨‚ ਇੱਕ ਮਹਾਨ ਖ਼ਜ਼ਾਨਾ ਹੈ । ਅਮਰੀਕਾ, ਜਪਾਨ ਵਿੱਚ ਮੀਂਹ ਹੋਵੇ, ਹਨੇਰੀ ਹੋਵੇ, ਠੰਢ ਹੋਵੇ, ਗਰਮੀ ਹੋਵੇ, ਅੱਠ ਘੰਟੇ ਹਰ ਕੋਈ ਡਟ ਕੇ ਕੰਮ ਕਰਦਾ ਹੈ । ਦਫ਼ਤਰਾਂ ਵਿੱਚ, ਖੇਡਾਂ ਵਿੱਚ, ਕਾਰਖਾਨਿਆਂ ਵਿੱਚ ਵਿਸ਼ੇਸ ਛੁੱਟੀਆਂ ਸਾਲ ਵਿੱਚ ਮਸਾਂ ਚਾਰ-ਪੰਜ ਹੁੰਦੀਆਂ ਹਨ । ਸਾਡੇ ਦੇਸ ਵਿੱਚ ਕਿੰਨੀਆਂ ਹੀ ਛੁੱਟੀਆਂ, ਕਿੰਨੇ ਥੋੜੇ ਘੰਟੇ ਕੰਮ, ਸਵੇਰੇ ਸ਼ਾਮ ਧਾਰਮਿਕ ਸਥਾਨਾਂ ਵਿੱਚ ਸ਼ਰਧਾਲੂਆਂ ਦੇ ਇਕੱਠ, ਸਾਧੂਆਂ ਦੀ ਨਿੱਤ-ਫੇਰੀ, ਮਰਨੇ-ਜੰਮਣੇ ਤੇ ਵਿਆਹ ਆਦਿ । ਕਿਸੇ ਹੋਰ ਦੇਸ਼ ਵਿੱਚ ਇਹਨਾਂ ਗੱਲਾਂ ਉੱਤੇ ਸਮਾਂ ਬਰਬਾਦ ਨਹੀਂ ਕੀਤਾ ਜਾਂਦਾ । ਹੋਰਨਾਂ ਦੇਸ਼ਾਂ ਵਿੱਚ ਭਾਵੇਂ ਕਿੰਨੀ ਵੀ ਬਰਫ ਜੰਮੀ ਹੋਵੇ, ਕਾਮੇ ਪੂਰੇ ਅੱਠ ਵਜੇ ਆਪਣੇ ਕੰਮ ਉੱਤੇ ਪਹੁੰਚ ਜਾਂਦੇ ਹਨ । ਬਾਰਾਂ ਵਜੇ ਤੱਕ ਡਟ ਕੇ ਕੰਮ ਕੀਤਾ ਜਾਂਦਾ ਹੈ । ਕੰਮ ਦੇ ਸਮੇਂ ਵਿਚਕਾਰ ਇੱਕ-ਇੱਕ ਘੰਟਾ ਖਾਣਾ ਖਾ ਕੇ ਫਿਰ ਪੰਜ ਵਜੇ ਤੱਕ ਅਣਥੱਕ ਮਿਹਨਤ ਕੀਤੀ ਜਾਂਦੀ ਹੈ । ਇਸ ਕਾਰਨ ਕਿਹਾ ਜਾ ਸਕਦਾ ਹੈ ਕਿ ਉੱਥੇ ਕੰਮ-ਸੱਭਿਆਚਾਰ ਪ੍ਰਫੁਲਿਤ ਹੋ ਚੁੱਕਾ ਹੈ । ਇਹੀ ਕਾਰਨ ਹੈ ਕਿ ਉਹਨਾਂ ਦੀ ਪੈਦਾਵਾਰ ਸਾਡੇ ਨਾਲੋਂ ਕਈ ਗੁਣਾ ਵਧੇਰੇ ਹੁੰਦੀ ਹੈ ।

    Long Answer Mar-2017 • PSEB Class 10th

    ਸਿਰਲੇਖ : ਸਮੇ ਦੀ ਕਦਰ |

    ਸੰਖੇਪ ਰਚਨਾ :- ਅਮਰੀਕਾ ਤੇ ਜਪਾਨ ਹਰ ਹਾਲਾਤਾਂ ਵਿਚ ਅੱਠ ਘੰਟੇ ਕੰਮ ਜਰੂਰ ਕੀਤਾ ਜਾਂਦਾ ਹੈ ਤੇ ਛੁਟੀਆਂ ਬਹੁਤ ਘੱਟ | ਪ੍ਰੰਤੂ ਸਾਡੇ ਦੇਸ਼ ਵਿਚ ਛੁੱਟੀਆਂ ਜਿਆਦਾ ਕੰਮ ਘੱਟ ਕੀਤਾ ਜਾਂਦਾ ਹੈ | ਇਥੇ ਬਹੁਤ ਸਮਾਂ ਸਮਾਜਿਕ ਤੇ ਧਾਰਮਿਕ ਸਮਾਗਮਾਂ ਉਤੇ ਬਰਬਾਦ ਹੁੰਦਾ ਹੀ , ਜਦ ਕਿ ਹੋਰਨਾਂ ਦੇਸ਼ਾਂ ਵਿਚ ਕੰਮ - ਸੱਭਿਆਚਾਰ ਪ੍ਰਫੁਲਤ ਹੋ ਚੁਕਾ ਹੈ, ਜਿਸ ਕਰਕੇ ਇਥੇ ਪੈਦਾਵਾਰ ਸਾਡੇ ਨਾਲੋਂ ਵੱਧ ਹੁੰਦੀ ਹੈ | 


    ( 56 / 166  à¨¶à¨¬à¨¦ ) 

  18. ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਅੰਤ ਵਿੱਚ ਦਿੱਤੇ ਪ੍ਰਸ਼ਨਾਂ ਦੇ ਉੱਤਰ ਲਿਖੋ :

    ਸਿੱਖਿਆ ਜੀਵਨ ਭਰ ਚਲਦੀ ਹੈ । ਇਹ ਗਿਣਤੀ ਦੀਆਂ ਜਮਾਤਾਂ ਪਾਸ ਕਰਨ ਨਾਲ ਖ਼ਤਮ ਨਹੀਂ ਹੁੰਦੀ । ਸਿਆਣੇ ਆਖਦੇ ਹਨ ਸਾਨੂੰ ਹਰ ਪਲ ਕੁਝ ਨਵਾਂ ਸਿੱਖਣ ਦਾ ਮੌਕਾ ਮਿਲਦਾ ਹੈ । ਕੁਦਰਤ ਤੋਂ ਸਿੱਖਣ ਲਈ ਕਿੰਨਾ ਕੁਝ ਹੈ । ਆਪਣੇ ਗਲੀ-ਮੁਹੱਲੇ ਦੇ ਆਪ ਤੋਂ ਵੱਡੀ ਉਮਰ ਦੇ ਅਤੇ ਵੱਧ ਪੜ੍ਹੇ-ਲਿਖੇ ਲੋਕਾਂ ਤੋਂ ਵੀ ਕੁਝ ਨਾ ਕੁਝ ਸਿੱਖਿਆ ਜਾ ਸਕਦਾ ਹੈ । ਸੂਝਵਾਨ ਲੋਕ ਆਪਣੀਆਂ ਗਲਤੀਆਂ ਅਤੇ ਅਸਫਲਤਾਵਾਂ ਤੋਂ ਤਾਂ ਸਿੱਖਦੇ ਹੀ ਹਨ, ਦੂਜਿਆਂ ਦੇ ਤਜ਼ਰਬਿਆਂ ਤੋਂ ਵੀ ਲਾਭ ਉਠਾਉਂਦੇ ਹਨ । ਲਾਇਬ੍ਰੇਰੀ, ਸਿੱਖਿਆ ਦਾ ਬਹੁਤ ਸਸਤਾ ਸਾਧਨ ਹੈ । ਅਖ਼ਬਾਰ, ਰਿਸਾਲਿਆਂ ਤੋਂ ਇਲਾਵਾ ਉੱਥੇ ਚੰਗੀਆਂ ਪੁਸਤਕਾਂ ਵੱਡੀ ਹਾਲਤ ਵਿੱਚ ਹੁੰਦੀਆਂ ਹਨ । ਇਹਨਾਂ ਪੁਸਤਕਾਂ ਵਿੱਚ ਮਹਾਨ ਪੁਰਖਾਂ ਦੇ ਵਿਚਾਰ ਹੁੰਦੇ ਹਨ । ਵੈਸੇ ਅੱਜ-ਕੱਲ੍ਹ ਤਾਂ ਵੱਡੇ ਸ਼ਹਿਰਾਂ ਵਿੱਚ ਛੋਟੇ-ਛੋਟੇ ਕੋਰਸ, ਖਾਣਾ ਪਕਾਉਣ ਤੋਂ ਲੈ ਕੇ ਖ਼ੁਸ਼ ਰਹਿਣ ਦੀ ਜਾਚ ਤੱਕ ਸਿਖਾਉਣ ਵਾਲੇ, ਸਾਲ ਭਰ ਚੱਲਦੇ ਰਹਿੰਦੇ ਹਨ ।

    ਪ੍ਰਸ਼ਨ :

    (ਉ) ਲੇਖਕ ਦਾ ਸਿੱਖਿਆ ਤੋਂ ਕੀ ਭਾਵ ਹੈ ?

    Short Answer Mar-2017 • PSEB Class 10th

    ਸਿੱਖਿਆ ਤੋਂ ਭਾਵ ਜਿਥੇ ਕੀਤੇ ਹੋ ਸਕੇ , ਕੁਜ ਨਾ ਕੁਜ ਸਿੱਖਦੇ ਰਹਿਣਾ ਹੈ ਤੇ ਇਹ ਪ੍ਰੀਕਿਰਿਆ ਜੀਵਨ ਭਰ ਚਲਦੀ ਰਹਿੰਦੀ ਹੈ | 

  19. (ਅ) ਸਿੱਖਿਆ ਦੇ ਮੌਕੇ ਕਿਹੜੇ-ਕਿਹੜੇ ਹੋ ਸਕਦੇ ਹਨ ?

    Short Answer Mar-2017 • PSEB Class 10th

    ਸਾਡੇ ਲਈ ਸਿਖਾਂ ਦੇ ਮੌਕੇ ਹਰ ਥਾਂ ਹਨ | ਅਸੀਂ ਆਪਣੀ ਗਲੀ ਮੁਹਲੇ ਤੋਂ ਆਪਣੇ ਤੋਂ ਵੱਡੀ ਉਮਰ ਵਾਲੇ ਤੋਂ ਅਤੇ ਵੱਧ ਪੜੇ ਲਿਖੇ ਤੋਂ ਕੁਝ ਨਾਂ ਕੁਝ ਸਿੱਖ ਸਕਦੇ ਹਾਂ | ਸੂਝਵਾਨ ਮਨੁੱਖ ਆਪਣੀਆਂ ਗ਼ਲਤੀਆਂ ਤੇ ਅਸਫਲਤਾ ਤੇ ਦੂਜੀਆਂ ਦੇ ਤਾਜੁਰਬੀਆਂ ਤੋਂ ਵੀ ਸਿੱਖਦੇ ਹਨ | 

  20. (ਇ) ਲਾਇਬ੍ਰੇਰੀ ਸਿੱਖਣ ਦਾ ਸਾਧਨ ਕਿਵੇਂ ਹੋ ਸਕਦੀ ਹੈ ?

    Short Answer Mar-2017 • PSEB Class 10th

    ਲਾਇਬ੍ਰੇਰੀ ਵਿਚ ਅਖਬਾਰਾਂ , ਰਸਾਲੇ ਤੇ ਚੰਗੀਆਂ ਪੁਸਤਕਾਂ ਹੁੰਦੀਆਂ ਹਨ , ਜਿਹਨਾਂ ਤੋਂ ਬਹੁਤ ਕੁਜ ਸਿੱਖਿਆ ਜਾ ਸਕਦਾ ਹੈ | ਇਸ ਕਰਕੇ ਇਹ ਸਿੱਖਿਆ ਦਾ ਚੰਗਾ ਸਾਧਨ ਹਨ |

  21. (ਸ) ਵੱਡੇ ਸ਼ਹਿਰਾਂ ਵਿੱਚ ਸਿੱਖਿਆ ਦੀ ਹੋਰ ਕਿਹੜੀ ਸਹੂਲਤ ਮਿਲਦੀ ਹੈ ?

    Short Answer Mar-2017 • PSEB Class 10th

    ਵੱਡੇ ਸ਼ਹਿਰਾਂ ਵਿਚ ਸਿੱਖਿਆ ਲਈ ਛੋਟੇ ਛੋਟੇ ਕੋਰਸ , ਜੋ ਕਿ ਖਾਣਾ ਪਕਾਉਣ ਤੋਂ ਲੈ ਕੇ ਖੁਸ਼ ਰਹਿਣ ਦੀ ਜਾਂਚ ਤਕ ਸਿਖਾਉਣ ਨਾਲ ਸੰਬੰਧਿਤ ਹੁੰਦੇ ਹਨ , ਦੀ ਸਹੂਲਤ ਮਿਲਦੀ ਹੈ |

  22. ਹੇਠ ਲਿਖੇ ਮੁਹਾਵਰਿਆਂ ਵਿੱਚੋਂ ਕਿਸੇ ਪੰਜ ਨੂੰ ਵਾਕਾਂ ਵਿੱਚ ਇਸ ਤਰ੍ਹਾਂ ਵਰਤੋ ਕਿ ਅਰਥ ਸਪਸ਼ਟ ਹੋ ਜਾਣ :

    ਉੱਨੀ ਇੱਕੀ ਦਾ ਫਰਕ ਹੋਣਾ, ਅੱਖਾਂ ਦਿਖਾਉਣਾ, ਸਿਰ 'ਤੇ ਹੱਥ ਧਰਨਾ, ਕਰਮਾਂ ਨੂੰ ਰੋਣਾ, ਤਰਲੋ-ਮੱਛੀ ਹੋਣਾ, ਨੱਕ ਨਕੇਲ ਪਾਉਣਾ, ਪਾਣੀ ਵਾਰ ਕੇ ਪੀਣਾ, ਲੈਣੇ ਦੇ ਦੇਣੇ ਪੈ ਜਾਣੇ, ਵਾਲ ਵਿੰਗਾ ਨਾ ਹੋਣਾ, ਕੱਚਾ ਕਰਨਾ ।

    Short Answer Mar-2017 • PSEB Class 10th

    (i) ਉੱਨੀ ਇੱਕੀ ਦਾ ਫਰਕ ਹੋਣਾ :- (ਬਹੁਤ ਥੋੜਾ ਫਰਕ) ਰਾਮ ਅਤੇ ਗੁਰਪ੍ਰੀਤ ਦੀ ਲਿਖਾਈ ਵਿਚ ਕੇਵਲ ਉਨੀ ਇਕੀ ਦਾ ਫਰਕ ਹੈ |
    (ii) ਅੱਖਾਂ ਦਿਖਾਉਣਾ  :- (ਡਰਾਉਣਾ) ਸ਼ਰਾਰਤੀ ਬਚੇ ਤਾਂ ਅਧਿਆਪਕਾਂ ਤੋਂ ਅੱਖਾਂ ਦਿਖੋਂ ਉਤੇ ਵੀ ਡਰਦੇ ਨਹੀਂ |
    (iii) ਸਿਰ 'ਤੇ ਹੱਥ ਧਰਨਾ :- (ਆਸਰਾ ਦੇਣਾ) ਰਾਜ ਦੇ ਯਤੀਮ ਹੋਣ ਮਗਰੋਂ ਉਸ ਦੀ ਮਾਸੀ ਨੇ ਸਰ ਤੇ ਹੱਥ ਧਰਿਆ ਤੇ ਉਸ ਨੂੰ ਪਾਲ ਕੇ ਜਵਾਨ ਕੀਤਾ |
    (iv) ਕਰਮਾਂ ਨੂੰ ਰੋਣਾ  :- (ਮਾੜੀ ਕਿਸਮਤ ਤੇ ਝੁਰਨਾ) ਵਿਚਾਰੀ ਵਿਧਵਾ ਆਪਣੇ ਕਰਮਾ ਨੂੰ ਰੋਂਦੀ ਦਿਨ ਕੱਟ ਰਹੀ ਸੀ |
    (v) ਤਰਲੋ-ਮੱਛੀ ਹੋਣਾ  :- (ਉਤਾਵਲਾ ਹੋਣਾ) ਲੰਮੇ ਵਿਛੋੜੇ ਪਿੱਛੋਂ ਪੁੱਤਰ ਨੂੰ ਮਿਲਣ ਲਈ ਮਾਂ ਤਰਲੋ ਮੱਛੀ ਹੋ ਰਹੀ ਸੀ |
    (vi) ਨੱਕ ਨਕੇਲ ਪਾਉਣਾ  :- (ਕਾਬੂ ਕਰਨਾ) ਸਤਿੰਦਰ ਦੀ ਪਤਨੀ ਨੇ ਉਸ ਦੇ ਨੱਕ ਨਕੇਲ ਪਾਈ ਹੋਈ ਹੈ |
    (vii) ਪਾਣੀ ਵਾਰ ਕੇ ਪੀਣਾ  :- (ਬਲਿਹਾਰ ਜਾਣਾ) ਸੱਸ ਨੇ ਆਪਣੇ ਨੂੰਹ ਪੁੱਤਰ ਤੋਂ ਪਾਣੀ ਵਾਰ ਕੇ ਪੀਤਾ |
    (viii) ਲੈਣੇ ਦੇ ਦੇਣੇ ਪੈ ਜਾਣੇ  :- (ਲਾਭ ਦੀ ਥਾਂ ਨੁਕਸਾਨ ਹੋਣਾ) ਇਸ ਬਦਮਾਸ਼ ਦੀ ਗੁਆਹੀ ਦਿੰਦਿਆਂ ਜਰਾ ਸੋਚ ਸਮਝ ਤੋਂ ਕੰਮ ਲੈਣਾ | ਕੀਤੇ ਲੈਣੇ ਦੇ ਦੇਣੇ ਨਾ ਪੈ ਜਾਣ |
    (ix) ਵਾਲ ਵਿੰਗਾ ਨਾ ਹੋਣਾ  :- (ਕੁਝ ਨਾ ਵਿਗੜਨਾ) ਜਿੰਨੀ ਦੇਰ ਮੈ ਬੈਠਾ ਹਾਂ , ਤੇਰਾ ਵਾਲ ਵੀ ਵਿੰਗਾ ਨਹੀਂ ਹੋਣ ਦਿੰਦਾ |
    (x) ਕੱਚਾ ਕਰਨਾ  :- (ਸ਼ਰਮਿੰਦਾ ਹੋਣਾ) ਮੈ ਉਸ ਦੀਆਂ ਕਰਤੂਤਾਂ ਦਾ ਭਾਂਡਾ ਭਨ ਕੇ ਉਸਨੂੰ ਸਭ ਦੇ ਸਾਹਮਣੇ ਕੱਚਾ ਕਰ ਦਿੱਤਾ |

  23. ਵਿਸਰਾਮ ਚਿੰਨ੍ਹ ਲਾ ਕੇ ਦੁਬਾਰਾ ਲਿਖੋ :

    ਬਈ ਵਾਹ ਤੂੰ ਕਮਾਲ ਕਰ ਦਿੱਤਾ ਏ ਜਮਾਤ ਵਿੱਚੋਂ ਅੱਵਲ ਆ ਕੇ

    Short Answer Mar-2017 • PSEB Class 10th

    " ਬਾਈ ਵਾਹ ! ਤੂੰ ਕਮਾਲ ਕਰ ਦਿੱਤੀ ਏ , ਜਮਾਤ ਵਿੱਚੋ ਅਵੱਲ ਆ ਕੇ | "

  24. ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਉ :

    (ੳ) ਵਿਆਕਰਨ ਦੇ ਮੁੱਖ ਅੰਗ ਕਿਹੜੇ-ਕਿਹੜੇ ਹਨ ?

    Short Answer Mar-2017 • PSEB Class 10th

    ਵਿਆਕਰਣ ਦੇ ਮੁਖ ਅੰਗ - ਧੁਨੀ ਬੋਧ , ਸ਼ਬਦ ਬੋਧ , ਵਾਕ ਬੋਧ ਅਤੇ ਅਰਥ ਬੋਧ |
    ਇਸ ਤੋਂ ਇਲਾਵਾ ਵਿਆਕਰਨ ਵਿਚ ਵਿਸ਼ਰਾਮ ਚਿਨਾ , ਸ਼ਬਦ ਜੋੜ ਮੁਹਾਵਰਿਆਂ ਤੇ ਅਖਾਣਾਂ ਦੀ ਚਰਚਾ ਵੀ ਕੀਤੀ ਜਾਂਦੀ ਹੈ |

  25. (ਅ) ਉਪਬੋਲੀ (ਉਪਭਾਸ਼ਾ) ਕੀ ਹੁੰਦੀ ਹੈ ?

    Short Answer Mar-2017 • PSEB Class 10th

    ਕਿਸੇ ਭਾਸ਼ਾ - ਖੇਤਰ ਦੀ ਬੋਲੀ ਵਿਚ ਇਲਾਕਾਈ ਭਿਨਤਾ ਨਾਲ ਬੋਲ - ਚਾਲ ਦੀ ਬੋਲੀ ਦੇ ਕਈ ਰੂਪ ਮਿਲਦੇ ਹਨ | ਬੋਲੀ ਦੇ ਬੋਲ ਚਾਲ ਦੇ ਇਸ ਰੂਪ ਨੂੰ ਹੀ ਉਪ ਬੋਲੀ ਕਿਹਾ ਜਾਂਦਾ ਹੈ |

  26. (ਇ) ਸ਼ਰ-ਧੁਨੀਆਂ ਕੀ ਹੁੰਦੀਆਂ ਹਨ ? ਪੰਜਾਬੀ 'ਚ ਕਿਹੜੀਆਂ-ਕਿਹੜੀਆਂ ਧੁਨੀਆਂ ਸੂਰ ਹਨ ?

    Short Answer Mar-2017 • PSEB Class 10th

    ਪੰਜਾਬੀ ਵਿਚ ਸੁਰ ਲਈ ਕੇਵਲ ਤਿੰਨ ਅੱਖਰ ਹੀ ਹਨ , ਜੋ ਇਹ ਹਨ - ਓ ਅ ੲ | ਉਂਝ ਧੁਨੀਆਤਮਕ ਪੱਧਰ ਤੇ ਵਰਤੋਂ ਵਿਚ ਇਹਨਾਂ ਦੀ ਗਿਣਤੀ ਦਸ ਹੈ, ਜੋ ਕਿ ਹੇਠ ਲਿਖੇ ਅਨੁਸਾਰ ਹੈ | ਅ , ਆ , ਇ , ਈ , ਓ , ਉ , ਏ , ਐ |

  27. ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਓ :

    (ੳ) ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ ? ਇਸ ਦੇ ਕਿੰਨੇ ਵਰਨ ਜਾਂ ਅੱਖਰ ਹਨ ?

    Short Answer Mar-2017 • PSEB Class 10th

    ਪੰਜਾਬੀ ਬੋਲੀ ਨੂੰ ਲਿਖਣ ਲਈ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ | ਇਹ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਪੂਰੀ ਤਰਾਂ ਢੁਕਵੀਂ ਲਿਪੀ ਹੈ ਕਿਉਕਿ ਦੇਵਨਾਗਰੀ , ਫਾਰਸੀ ਤੇ ਅੰਗਰੇਜ਼ੀ ਆਦਿ ਲਿਪੀਆਂ ਇਸਦੀਆਂ ਧੁਨੀਆਂ ਨੂੰ ਪੂਰੀ ਤਰਾਂ ਤੇ ਠੀਕ ਤਰਾਂ ਪ੍ਰਗਟ ਨਹੀਂ ਕਰ ਸਕਦੀਆਂ |

  28. (ਅ) ਅਧਕ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ ?

    Short Answer Mar-2017 • PSEB Class 10th

    ਪੰਜਾਬੀ ਵਿਚ ਅੱਖਰਾਂ ਦੀ ਦੋਹਰੀ ਅਵਾਜ ਨੂੰ ਪ੍ਰਗਟ ਕਰਨ ਲਈ ਹਿੰਦੀ, ਸੰਸਕ੍ਰਿਤ ਵਾਂਗ ਅੱਧੇ ਅੱਖਰ ਨਹੀਂ ਪਾਏ ਜਾਂਦੇ ਹਨ, ਸਗੋਂ ਜਿਸ ਅੱਖਰ ਦੀ ਅਵਾਜ ਦੋਹਰੀ ਕਰਨੀ ਹੋਵੇ , ਉਸ ਤੋਂ ਪਹਿਲੇ ਅੱਖਰ ਉਪਰ ਅਧਕ ਪੈ ਕੇ ਹੀ ਕੰਮ ਸਾਰ ਲਿਆ ਜਾਂਦਾ ਹੈ ਜਿਵੇਂ - ਸੱਚ , ਹਿੱਕ , ਭੁੱਖ ਆਦਿ |

  29. (ੳ) ਨਾਂਵ ਜਾਂ ਸੰਬੰਧਕ ਦੀ ਪਰਿਭਾਸ਼ਾ ਉਦਾਹਰਨਾਂ ਸਹਿਤ ਦਿਓ ।

    Short Answer Mar-2017 • PSEB Class 10th

    ਨਾਂਵ ਦੀ ਪਰਿਭਾਸ਼ਾ :- ਨਾਂਵ ਓਹਨਾ ਸ਼ਬਦਾਂ ਨੂੰ ਆਖਿਆ ਜਾਂਦਾ ਹੈ , ਜਿਹਨਾਂ ਰਾਹੀਂ ਅਸੀਂ ਚੀਜਾਂ ਮਨੁੱਖਾ ਅਤੇ ਥਾਵਾਂ ਦੇ ਨਾ ਲੈਂਦੇ ਹਾਂ | 
    ਜਿਵੇਂ - ਵਿਦਿਆਰਥੀ , ਜਮਾਤ , ਸੋਨਾ , ਮਿਤੀ , ਮਿਠਾਸ ਆਦਿ |
    ਸਬੰਧਕ ਦੀ ਪਰਿਭਾਸ਼ਾ :- ਉਹ ਸ਼ਬਦ ਜੋ ਵਾਕ ਦੇ ਨਾਵਾਂ ਤੇ ਪੜਨਾਂਵਾਂ ਦਾ ਇਕ ਦੂਜੇ ਨਾਲ ਤੇ ਹੋਣਾ ਸ਼ਬਦਾਂ ਨਾਲ ਸਬੰਧ ਜੋੜਣ , ਉਹ ਸਬੰਧਕ ਅਖਵਾਉਂਦੇ ਹਨ | 
    ਜਿਵੇਂ - ਰਾਮ ਨੇ ਸ਼ਾਮ ਨੂੰ ਚਪੇੜਾ ਨਾਲ ਮਾਰਿਆ | 

  30. (ਅ) ਕਿਰਿਆ-ਵਿਸ਼ੇਸ਼ਣ ਦੀਆਂ ਕੋਈ ਦੋ ਕਿਸਮਾਂ ਉਦਾਹਰਨਾਂ ਸਹਿਤ ਲਿਖੋ ।

    Short Answer Mar-2017 • PSEB Class 10th

    ਕਾਰਨ ਵਾਚਕ ਕਿਰਿਆ ਵਿਸ਼ੇਸ਼ਣ :- ਜਿਨ੍ਹਾਂ ਕਿਰਿਆ ਵਿਸ਼ੇਸ਼ਣ ਤੋਂ ਕਿਰਿਆ ਦੇ ਕੰਮ ਕਰਨ ਦਾ ਕਾਰਨ ਪਤਾ ਲਗੇ ਜਿਵੇਂ -  à¨•ਿਉਕਿ , ਕਿਊ , ਜੋ , ਤਾਂਕਿ , ਇਸ ਕਰਕੇ , ਤਾਂ , ਤਦੇ ਹੀ ਆਦਿ |
    ਸੰਖਿਆ ਵਾਚਕ ਕਿਰਿਆ ਵਿਸ਼ੇਸ਼ਣ :- ਜਿਹਨਾਂ ਕਿਰਿਆ ਵਿਸ਼ੇਸ਼ਣ ਤੋਂ ਕਿਰਿਆ ਦੀ ਗਿਣਤੀ ਦਾ ਪਤਾ ਲਗੇ ਜਿਵੇਂ - ਦੋਹਰਾ , ਕਯੀ ਵਾਰ , ਇਕ ਇਕ , ਘੜੀ ਮੁੜੀ ਆਦਿ |

  31. ਹੇਠ ਲਿਖੇ ਵਾਕ ਨੂੰ ਵਚਨ ਤੇ ਲਿੰਗ ਬਦਲਣ ਉਪਰੰਤ ਦੋ ਵੱਖੋ-ਵੱਖਰੇ ਵਾਕਾਂ ਵਿੱਚ ਲਿਖੋ :  

    ਮੇਰਾ ਹਰਮਨ-ਪਿਆਰਾ ਲੇਖਕ ਬਾਲ-ਲੇਖਕ ਹੈ ।

    Short Answer Mar-2017 • PSEB Class 10th

    ਵਚਨ ਵਿਚ ਬਦਲਣਾ :- ਸਾਡੇ ਹਰਮਨ ਪਿਆਰੇ ਲੇਖਕ ਬਾਲ ਲੇਖਕ ਹਨ | 
    ਲਿੰਗ ਵਿਚ ਬਦਲਣਾ :- ਮੇਰੀ ਹਰਮਨ - ਪਿਆਰੀ ਲੇਖਕਾ ਬਾਲ ਲੇਖਕਾ ਹੈ |

  32. ਹੇਠ ਲਿਖੇ ਵਾਕ ਨੂੰ ਭੂਤ-ਕਾਲ ਅਤੇ ਭਵਿੱਖਤ-ਕਾਲ ਵਿੱਚ ਬਦਲਣ ਉਪਰੰਤ ਦੋ ਵੱਖੋ-ਵੱਖਰੇ ਵਾਕਾਂ ਵਿੱਚ

    ਲਿਖੋ :

    ਸਾਡੇ ਬਜ਼ੁਰਗ ਲੱਸੀ ਪੀਂਦੇ ਤੇ ਗੁੜ ਖਾਂਦੇ ਹਨ ।

    Short Answer Mar-2017 • PSEB Class 10th

    ਭੂਤ ਕਾਲ :- ਸਾਡੇ ਬਜ਼ੁਰਗ ਲੱਸੀ ਪੀਂਦੇ ਤੇ ਗੁੜ ਖਾਂਦੇ ਸਨ |
    ਭਵਿੱਖ ਕਾਲ :- ਸਾਡੇ ਬਜ਼ੁਰਗ ਲੱਸੀ ਪੀਂਦੇ ਤੇ ਗੁੜ ਖਾਂਦੇ ਹੋਣਗੇ | 

  33. (ਓ) ਜੱਗ ਸਬਦ ਦੇ ਦੋ ਵੱਖ-ਵੱਖ ਅਰਥ ਦਰਸਾਉਂਦੇ ਵਾਕ ਬਣਾਓ ।

    Very Short Answer Mar-2017 • PSEB Class 10th

    ਦੁਨੀਆਂ :- ਇਹ ਜੱਗ ਮਿੱਠਾ , ਅਗਲਾ ਕਿੰਨਾ ਡਿਠਾ |
    ਇਕ ਭਾਂਡਾ :- ਪਾਣੀ ਦਾ ਜੱਗ ਲਿਆਓ |

  34. (ਅ) ਆਥਣ ਸ਼ਬਦ ਦੇ ਦੋ ਸਮਾਨਾਰਥਕ ਸ਼ਬਦ ਲਿਖੋ ।

    Very Short Answer Mar-2017 • PSEB Class 10th

    ਸੰਝ, à¨¶à¨¾à¨® |  

  35. (ਇ) ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਲਿਖੋ :

    ਜਿਹੜੇ ਇੱਕੋ ਸਮੇਂ ਹੋਣ ।

    Very Short Answer Mar-2017 • PSEB Class 10th

    ਜਿਹੜੇ ਇੱਕੋ ਸਮੇ ਹੋਣ:-  à¨¸à¨®à¨•ਾਲੀ |

Explore all data

FAQ

Frequently Asked Questions

Answers about this subject, solved papers, and preparation.

Updated regularly
01 Where can I find PSEB 10th Class Punjabi-B previous year question papers for Semester 1?

This BRpaper subject page is meant for browsing PSEB 10th Class Punjabi-B previous year question papers in a subject-wise way for Semester 1 revision and practice. Students typically use it to quickly locate Punjabi-B papers and compare question style across years where available.

02 Can I use this Punjabi-B page to prepare for term-wise board paper practice?

Yes. This page is useful for term or semester-wise Punjabi-B paper practice because previous papers help you understand common question types, paper structure, and how to plan your revision before the exam.

03 Is there any difference between Punjabi-A and Punjabi-B, and how do I know I opened the correct page?

Yes, Punjabi-A and Punjabi-B are separate subject listings. If your course or admit card mentions Punjabi-B, you should use the Punjabi-B subject page so your previous paper practice matches the correct subject.

04 What is the exam pattern or marking scheme for PSEB 10th Punjabi-B?

In the PSEB Class 10 scheme, Punjabi-B is listed with 65 theory marks and 10 INA marks, for a total of 75. Students often use previous year papers alongside this marking scheme to understand how to prepare for the theory section.

05 How should I use Punjabi-B previous year papers for revision?

Use them to identify repeated question formats, practice time management, and focus your revision on commonly tested areas such as grammar, writing tasks, and short-answer questions. This subject page helps keep that practice organized under Punjabi-B.

06 Does this page include solved Punjabi-B papers, sample papers, or important questions?

Students often search for solved papers, sample papers, model papers, and important questions for Punjabi-B. On BRpaper, check the subject page listing to see what is available, and use previous papers first for exam-pattern familiarity and revision planning.