SOCIAL STUDIES
Previous year question paper with solutions for SOCIAL STUDIES Mar-2018
Our website provides solved previous year question paper for SOCIAL STUDIES Mar-2018. Doing preparation from the previous year question paper helps you to get good marks in exams. From our SST question paper bank, students can download solved previous year question paper. The solutions to these previous year question paper are very easy to understand.
These Questions are downloaded from www.brpaper.com You can also download previous years question papers of 10th and 12th (PSEB & CBSE), B-Tech, Diploma, BBA, BCA, MBA, MCA, M-Tech, PGDCA, B-Com, BSc-IT, MSC-IT.
Question paper 1
ਭਾਗ-ੳ (ਭੂਗੋਲ)
ਨੋਟ : ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਇੱਕ ਸ਼ਬਦ ਜਾਂ ਇੱਕ ਵਾਕ ਵਿੱਚ ਦਿਓ :
1. (i) ਮਿੱਟੀ ਦੀ ਪਰਿਭਾਸ਼ਾ ਲਿਖੋ ।
Answer:
ਧਰਤੀ ਦੇ ਧਰਾਤਲ ਤੇ ਮਿਲਦੇ ਹਲਕੇ ਢਿਲੇ ਅਤੇ ਅਸੰਗਠਿਤ ਚਟਾਨੀ ਚੂਰੇ ਅਤੇ ਬਾਰੀਕ ਜੀਵ - ਅੰਸ਼ ਦੇ ਮਿਸ਼ਰਣ ਨੂੰ ਮਿਟੀ ਕਿਹਾ ਜਾਂਦਾ ਹੈ |
(ii) ਸੰਸਾਰ ਦੀ ਸਭ ਤੋਂ ਉੱਚੀ ਪਰਬਤੀ ਚੋਟੀ ਕਿਹੜੀ ਹੈ ?
Answer:
ਮਾਉੰਟ ਐਵਰੈਸਟ |
(iii) ਦੋ ਅਲੋਹ ਖਣਿਜਾਂ ਦੇ ਨਾਂ ਲਿਖੋ ।
Answer:
ਕੋਲਾ ਅਤੇ ਚੂਨੇ ਦਾ ਪੱਥਰ |
(iv) ਪੰਜਾਬ ਦੀ ਵੱਸੋਂ ਦੀ ਘਣਤਾ ਕੀ ਹੈ ?
Answer:
550 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ( 2011 ਵਿਚ )
ਖਾਲੀ ਥਾਵਾਂ/ਬਹੁ-ਵਿਕਲਪੀ ਪ੍ਰਸ਼ਨ
(v) ਹੀਰਾ ਕੁਝ ਡੈਮ ............ ਮੀਟਰ ਲੰਬਾ ਅਤੇ ............ ਮੀਟਰ ਉੱਚਾ ਹੈ ।
Answer:
ਹੀਰਾ ਕੁਝ ਡੈਮ 4800 ਮੀਟਰ ਲੰਬਾ ਅਤੇ 61 ਮੀਟਰ ਉੱਚਾ ਹੈ ।
(vi) ............. ਸੰਚਾਰ ਸਾਧਨ ਨੂੰ 21ਵੀਂ ਸਦੀ ਦਾ ਸੰਚਾਰ ਮਾਧਿਅਮ ਕਿਹਾ ਜਾਂਦਾ ਹੈ ।
(ਉ) ਰੇਡਿਓ (ਅ) ਟੈਲੀਫੋਨ
(ੲ) ਦੂਰਦਰਸ਼ਨ (ਸਾ) ਕੰਪਿਊਟਰ
Answer:
ਕੰਪਿਊਟਰ ਸੰਚਾਰ ਸਾਧਨ ਨੂੰ 21ਵੀਂ ਸਦੀ ਦਾ ਸੰਚਾਰ ਮਾਧਿਅਮ ਕਿਹਾ ਜਾਂਦਾ ਹੈ ।
2. ਹੇਠ ਲਿਖੇ ਪੰਜ ਪ੍ਰਸ਼ਨਾਂ ਵਿੱਚੋਂ ਕਿਸੇ ਤਿੰਨ ਦੇ ਉੱਤਰ ਦਿਓ :
(i) ਸੌਰ ਊਰਜਾ ਨੂੰ ਭਵਿੱਖ ਦੀ ਊਰਜਾ ਦਾ ਸੋਮਾ ਕਿਉਂ ਕਿਹਾ ਜਾਂਦਾ ਹੈ ?
Answer:
ਕੋਲਾ ਅਤੇ ਖਣਿਜ ਤੇਲ ਤੇਲ ਖਤਮ ਹੋਣ ਵਾਲੇ ਸਰੋਤ ਹਨ | ਇਕ ਦਿਨ ਅਜਿਹਾ ਆਵੇਗਾ ਜਦੋ ਸੰਸਾਰ ਦੇ ਲੋਕਾਂ ਹਨ ਤੋਂ ਪ੍ਰਾਪਤ ਸ਼ਕਤੀ ਨਹੀਂ ਮਿਲੇਗੀ | ਇਹਨਾਂ ਦੇ ਭੰਡਾਰ ਖਤਮ ਹੋ ਚੁਕੇ ਹੋਣਗੇ | ਇਹਨਾਂ ਤੋਂ ਉਲਟ ਸ਼ੋਰ ਸ਼ਕਤੀ ਕਦੇ ਨਾ ਖਤਮ ਹੋਣ ਵਾਲਾ ਸਰੋਤ ਹੈ ਇਸ ਤੋਂ ਵਿਸ਼ਾਲ ਮਾਤਰਾ ਵਿਚ ਸ਼ਕਤੀ ਮਿਲਦੀ ਹੈ | ਜਦੋ ਕੋਲੇ ਅਤੇ ਖਣਿਜ ਤੇਲ ਦੇ ਭੰਡਾਰ ਖਤਮ ਹੋ ਜਾਣਗੇ ਓਦੋਂ ਸ਼ੋਰ ਬਿਜਲੀ ਘਰਾਂ ਤੋਂ ਸ਼ਕਤੀ ਪ੍ਰਾਪਤ ਹੋਵੇਗੀ ਅਤੇ ਅਸੀਂ ਆਪਣੇ ਘਰੇਲੂ ਕੰਮ ਸ਼ੋਰ ਸ਼ਕਤੀ ਨਾਲ ਆਸਾਨੀ ਨਾਲ ਕਰ ਲਵਾਂਗੇ |
(ii) ਭਾਰਤ ਨੂੰ ਪਿੰਡਾਂ ਦਾ ਦੇਸ ਕਿਉਂ ਕਿਹਾ ਜਾਂਦਾ ਹੈ ?
Answer:
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਪਿੰਡਾਂ ਦਾ ਦੇਸ਼ ਹੈ | ਹੇਠ ਦਿਤੇ ਤੱਤਾਂ ਤੋਂ ਇਹ ਗੱਲ ਸਪਸ਼ਟ ਹੋ ਜਾਵੇਗੀ |
(i) ਭਾਰਤ ਦੀ ਜਿਆਦਾਤਰ ਜਨਸੰਖਿਆ ਪਿੰਡਾਂ ਵਿਚ ਰਹਿੰਦੀ ਹੈ |
(ii) ਦੇਸ਼ ਦੇ ਕੁਲ ਜਨਸੰਖਿਆ ਦਾ ਲਗਭਗ 71 % ਭਾਗ ਪੇਂਡੂ ਖੇਤਰਾਂ ਵਿਚ ਰਹਿੰਦਾ ਹੈ |
(iii) ਦੇਸ਼ ਵਿਚ ਪੰਜ ਲਾਖ ਪੰਜਾਹ ਹਜਾਰ ਤੋਂ ਜਿਆਦਾ ਪੇਂਡੂ ਬਸਤੀਆਂ ਜਦਕਿ ਕੁਲ ਸ਼ਹਿਰੀ ਜਨਸੰਖਿਆ ਦਾ ਦੋ ਤਿਹਾਈ ਭਾਗ ਦੇਸ਼ ਦੇ ਵਡੇ ਨਗਰਾਂ ਵਿਚ ਵਸਿਆ ਹੋਇਆ ਹੈ |
(iv)ਦੇਸ਼ ਦੇ ਕੁਲ ਮਜਦੂਰਾਂ ਦਾ 40 % ਪੇਂਡੂ ਖੇਤਰਾਂ ਵਿਚ 30.੨ ਨਗਰਾਂ ਵਿਚ ਨਿਵਾਸ ਕਰਦਾ ਹੈ |(iii) ਭਾਰਤ ਵਿੱਚ ਕਿੰਨੇ ਗੇਜਾਂ ਵਾਲੀਆਂ ਰੇਲ ਪਟੜੀਆਂ ਹਨ ?
Answer:
ਭਾਰਤ ਵਿਚ ਤਿੰਨ ਪ੍ਰਕਾਰ ਦੀਆਂ ਗੇਜਾਂ ਵਾਲਿਆਂ ਰੇਲ ਪਟੜੀਆਂ ਹਨ |
(i) ਵੱਡੀ ਲਾਈਨ ਜਾਂ ਬ੍ਰਤ ਗੇਜ
(ii)ਛੋਟੀ ਲਾਈਨ ਜਾਂ ਮੀਟਰ ਗੇਜ
(iii)ਤੰਗ ਲਾਈਨ ਜਾਂ ਨੈਰੋ ਗੇਜ |(iv) ਭਾਰਤ ਵਿੱਚ ਸੋਨੇ ਦੀਆਂ ਪ੍ਰਸਿੱਧ ਖਾਣਾਂ ਦੇ ਨਾਂ ਲਿਖੋ ।
Answer:
ਕੋਲਾਰ ਖਾਣਾਂ
(v) ਰਾਜਸਥਾਨ ਅਰਬ ਸਾਗਰ ਦੇ ਨਜ਼ਦੀਕ ਹੁੰਦੇ ਹੋਏ ਵੀ ਖੁਸ਼ਕ ਕਿਉਂ ਰਹਿੰਦਾ ਹੈ ?
Answer:
(i)ਰਾਜਸਥਾਨ ਵਿਚ ਪਹੁੰਚਦੇ ਸਮੇ ਮਾਨਸੂਨ ਪੌਣਾ ਵਿੱਚੋ ਨਾਮਿ ਦੀ ਮਾਤਰਾ ਕਾਫੀ ਘੱਟ ਹੋ ਜਾਂਦੀ ਹੈ ਜਿਸ ਕਾਰਨ ਰਾਜਸਥਾਨ ਦਾ ਥਾਰ ਮਾਰੂਥਲ ਦਾ ਭਾਗ ਖੁਸ਼ਕ ਹੀ ਰਹਿ ਜਾਂਦਾ ਹੈ |
(ii)ਇਸ ਮਾਰੂਥਲ ਖੇਤਰ ਦੀ ਤਾਪਮਾਨ ਵਿਰੋਧ ਦੀ ਸਥਿਤੀ ਦੇ ਕਾਰਨ ਹੀ ਪੌਣਾ ਤੇਜੀ ਨਾਲ ਦਾਖਲ ਨਹੀਂ ਹੋ ਸਕਦੀਆਂ |
(iii)ਅਗਵਾਲੀ ਪਰਬਤ ਹਨ ਪੌਣਾ ਦੇ ਸਮਾਂਤਰ ਤੇ ਘੱਟ ਉਚਾਈ ਹੋਣ ਦੇ ਕਾਰਨ ਇਹ ਪੌਣਾ ਬਿਨਾ ਉਪਰ ਉੱਠੇ ਹੀ ਸਿੱਧੀਆਂ ਨਿਕਲ ਜਾਂਦੀਆਂ ਹਨ |
3. ਕੁਦਰਤੀ ਬਨਸਪਤੀ ਕਿਵੇਂ ਉਦਯੋਗਾਂ ਦੇ ਲਈ ਜੀਵਨਦਾਨ ਦਾ ਕੰਮ ਕਰਦੀ ਹੈ ?
Answer:
ਕੁਦਰਤੀ ਬਨਸਪਤੀ ਕਯੀ ਤਰਾਂ ਨਾਲ ਉਦਯੋਗਾਂ ਦਾ ਅਧਾਰ ਹੈ | ਵਣਾ ਤੇ ਅਧਾਰਿਤ ਕੁੱਜ ਮਹੱਤਵਪੂਰਨ ਉਦਯੋਗ ਹੇਠ ਲਿਖੇ ਹਨ-
ਮਾਚਿਸ ਉਦਯੋਗ :- ਵਣਾ ਤੋਂ ਪ੍ਰਾਪਤ ਨਰਮ ਲੱਕੜੀ ਮਾਚਿਸ ਬਣਾਉਣ ਦੇ ਕੰਮ ਅਉਂਦੀ ਹੈ |
ਲਾਖ ਉਦਯੋਗ :- ਲਾਖ ਇਕ ਤਰਾਂ ਦੇ ਕੀੜੇ ਤੋਂ ਪ੍ਰਾਪਤੀ ਹੁੰਦੀ ਹੈ | ਇਸ ਨੂੰ ਰਿਕਾਡ , ਬੂਟ ਪਾਲਿਸ਼ , ਬਿਜਲੀ ਦਾ ਸਮਾਂ ਆਦਿ ਬਣਾਉਣ ਵਿਚ ਵਰਤਿਆ ਜਾਂਦਾ ਹੈ |
ਕਾਗਜ ਉਦਯੋਗ :- ਕਾਗਜ ਉਦਯੋਗ ਵਿਚ ਬਾਂਸ , ਸਫੈਦ ਅਤੇ ਕਈ ਤਰਾਂ ਦੀ ਘਾਹ ਵਰਤੀ ਜਾਂਦੀ ਹੈ | ਬਾਂਸ ਤਰਾਈ ਖੇਤਰ ਵਿਚ ਬਹੁਤ ਮਿਲਦਾ ਹੈ |
ਵਾਰਨਿਸ਼ ਅਤੇ ਰੰਗ :- ਵਾਰਨਿਸ਼ ਅਤੇ ਰੰਗ ਗੰਦੇ ਬਰੋਜੇ ਤੋਂ ਤਿਆਰ ਹੁੰਦੇ ਹਨ ਜੋ ਵਣਾ ਤੋਂ ਪ੍ਰਾਪਤ ਹੁੰਦਾ ਹੈ |
ਦਵਾਈ ਨਿਰਮਾਣ :- ਵਣਾ ਤੋਂ ਪ੍ਰਾਪਤ ਕੁਝ ਰੁੱਖਾਂ ਤੋਂ ਉਪਯੋਗੀ ਦਵਾਈਆਂ ਵੀ ਬਣਾਈਆਂ ਜਾਂਦੀਆਂ ਹਨ ਉਦਾਹਰਨ ਵਜੋਂ: ਸਿਨਕੋਨਾ ਤੋਂ ਕੁਨੀਨ ਬਣਦੀ ਹੈ |
ਹੋਰ ਉਦਯੋਗ :- ਵਣਾ ਤੋਂ ਪੈਨਸਿਲ ਡੱਬੇ ਬਣਾਉਣਾ , ਰਬੜ ਤਰਪੀਂਣ , ਚੰਦਨ ਦਾ ਤੇਲ , ਫਰਨੀਚਰ ਅਤੇ ਖੇਡਾਂ ਦਾ ਸਮਾਂ ਬਣਾਉਣ ਦੇ ਉਦਯੋਗ ਵੀ ਅਧਾਰਿਤ ਹਨ |ਜਾਂ
ਭਾਰਤ ਦੀ ਜਲਵਾਯੂ ਨੂੰ ਕਿਹੜੇ-ਕਿਹੜੇ ਤੱਤ ਪ੍ਰਭਾਵਿਤ ਕਰਦੇ ਹਨ ?
Answer:
ਭਾਰਤ ਦਾ ਜਲਵਾਯੂ ਵਿਭਿੰਤਾਵਾਂ ਨਾਲ ਭਰਪੂਰ ਹੋਇਆ ਹੈ ਇਸ ਦਾ ਵਰਨਣ ਹੇਠ ਲਿਖਿਆ ਹੈ |
ਭੂ ਮੱਧ ਰੇਖਾ ਤੋਂ ਦੂਰੀ :- ਭਾਰਤ ਉਤਰੀ ਗੋਲ - ਅਰਧ ਵਿਚ ਭੂ ਮੱਧ ਰੇਖਾ ਦੇ ਨੇੜੇ ਸਥਿਤ ਹੈ | ਸਿੱਟੇ ਵਜੋਂ ਪਰਬਤੀ ਖੇਤਰਾਂ ਨੂੰ ਛੱਡ ਕੇ ਦੇਸ਼ਾਂ ਦੇ ਬਹੁਤ ਸਾਰੇ ਖੇਤਰਾਂ ਵਿਚ ਲਗਭਗ ਸਾਰਾ ਸਾਲ ਤਾਪਮਾਨ ਉਚਾ ਰਹਿੰਦਾ ਹੈ | ਇਸੇ ਲਈ ਭਾਰਤ ਨੂੰ ਗਰਮ - ਪੌਣ - ਪਾਣੀ ਵਾਲਾ ਦੇਸ਼ ਵੀ ਕਿਹਾ ਜਾਂਦਾ ਹੈ |
ਧਰਾਤਲ :- ਇਕ ਪਾਸੇ ਹਿਮਾਲੀਆ ਪਰਬਤ ਸ਼੍ਰੇਣੀਆਂ ਦੇਸ਼ ਨੂੰ ਏਸ਼ੀਆ ਦੇ ਮੱਧਵਰਤੀ ਭਾਗਾਂ ਤੋਂ ਅਉਣ ਵਾਲਿਆਂ ਬਰਫੀਲੀਆਂ ਅਤੇ ਸ਼ੀਤ ਲਹਿਰਾਂ ਤੋਂ ਬਚਾਉਂਦਿਆਂ ਹਨ ਤੇ ਦੇਜੇ ਪਾਸੇ ਉੱਚੀਆਂ ਹੋਣ ਕਰਕੇ ਬੰਗਾਲ ਦੀ ਖਾੜੀ ਤੋਂ ਅਉਣ ਵਾਲਿਆਂ ਮਾਨਸੂਨ ਪੌਣਾ ਦੇ ਰਸਤੇ ਵਿਚ ਰੁਕਾਵਟ ਬੰਦਿਆਂ ਹਨ ਅਤੇ ਉਤਰੀ ਮੈਦਾਨ ਵਿਚ ਵਰਖਾ ਦਾ ਕਰਨ ਬਣਦੀਆਂ ਹਨ |
ਵਾਯੂ ਦਾਬ ਪ੍ਰਣਾਲੀ :- ਗਰਮੀਆਂ ਦੀ ਰੁੱਤ ਵਿਚ ਸੂਰਜ ਦੀਆਂ ਕਿਰਨਾਂ ਕਰਕੇ ਰੇਖਾ ਵੱਲ ਸਿਧੀਆਂ ਪੈਣ ਲੱਗਦੀਆਂ ਹਨ | ਸਿੱਟੇ ਵਜੋਂ ਦੇਸ਼ ਦੇ ਉਤਰੀ ਭਾਗਾਂ ਦਾ ਤਾਪਮਾਨ ਵਧਣ ਲੱਗਦਾ ਹੈ | ਉਤਰ ਵਿਚ ਵਿਸ਼ਾਲ ਮੈਦਾਨ ਵਿਚ ਘੱਟ ਹਵਾ ਦੇ ਦਬਾਅ ਵਾਲੇ ਕੇਂਦਰ ਬਣਨੇ ਸ਼ੁਰੂ ਹੋ ਜਾਂਦੇ ਹਨ | ਸਰਦੀਆਂ ਵਿਚ ਹਿੰਦ ਮਹਾਸਾਗਰ ਤੇ ਘੱਟ ਹਵਾ ਦੇ ਦਬਾਅ ਪੈਦਾ ਹੋ ਜਾਂਦੀ ਹੈ |
ਮੌਸਮੀ ਪੌਣਾ :- ਦੇਸ਼ ਦੇ ਅੰਦਰ ਗਰਮੀ ਅਤੇ ਸਰਦੀ ਦੇ ਮੌਸਮੀ ਹਵਾ ਦੇ ਦਬਾਅ ਵਿਚ ਪਰਿਵਰਤਨ ਹੋਣ ਦੇ ਕਰਨ ਗ਼ਮੀਆਂ ਦੇ ਛੇ ਮਹੀਨੇ ਸਮੁੰਦਰ ਵੱਲ ਪੌਣਾ ਚਾਲਾਂ ਲੱਗਦੀਆਂ ਹਨ |
ਧਰਾਤਲ ਤੇ ਚਾਲਾਂ ਵਾਲਿਆਂ ਹਨ ਮੌਸਮੀ ਪੌਣਾ ਦੀ ਦਿਸ਼ਾ ਨੂੰ ਸੰਚੈ ਚਾਕਰ ਵੀ ਪ੍ਰਭਾਵਿਤ ਕਰਦਾ ਹੈ |ਇਸ ਪ੍ਰਭਾਵ ਦੇ ਕਾਰਨ ਹੀ ਗਰਮੀਆਂ ਦੇ ਚਾਰਵਾਤ ਅਤੇ ਭੂ ਮੱਧ ਸਗਰੀ ਖੇਤਰਾਂ ਦੀਆਂ ਪੱਛਮੀ ਮੌਸਮੀ ਗੜਬੜੀਆਂ ਦਾ ਪ੍ਰਭਾਵ ਦੇਸ਼ ਦੇ ਉਤਰੀ ਭਾਗਾਂ ਤਕ ਆ ਪੁੱਜਦਾ ਹੈ ਅਤੇ ਭਰਪੂਰ ਵਰਖਾ ਪ੍ਰਦਾਨ ਕਰਦੇ ਹਨ |
ਹਿੰਦ ਮਹਾਸਾਗਰ ਦੀ ਨੇੜਤਾ :- ਸਮੁਚੇ ਦੇਸ਼ ਦੀ ਜਲਵਾਯੁ ਤੇ ਹਿੰਦ ਮਹਾਸਾਗਰ ਦਾ ਪ੍ਰਭਾਵ ਹੈ | ਹਿੰਦ ਮਹਾਸਾਗਰ ਦੀ ਸ਼ਾਂਤ ਪੱਧਰੀ ਹੈ | ਸਿੱਟੇ ਵਜੋਂ ਭੂ - ਮੱਧ ਰੇਖਾ ਦੇ ਦੱਖਣੀ ਭਾਗਾਂ ਤੋਂ ਦੱਖਣ ਪੱਛਮੀ ਮਾਨਸੂਨੀ ਪੌਣਾ ਪੂਰੀ ਤੇਜੀ ਗਤੀ ਨਾਲ ਦੇਸ਼ ਵੱਲ ਵਧਦੀ ਹੈ | ਇਹ ਪੌਣਾ ਸਮੁੰਦਰੀ ਭਾਗਾਂ ਤੋਂ ਲਿਆਂਦੀ ਨਾਮਿ ਨੂੰ ਸਾਰੇ ਦੇਸ਼ ਵਿਚ ਖਿਡਾਉਂਦੀ ਹੈ |
ਸੱਚ ਤਾਂ ਇਹ ਹੈ ਕਿ ਭਾਰਤ ਵਿਚ ਤਪਤ - ਖੰਡੀ ਮਾਨਸੂਨੀ ਖੰਡ ਵਾਲੀ ਜਲਵਾਯੁ ਹੈ | ਇਹ ਮਾਨਸੂਨੀ ਪੋਣਾ ਵੇਖੋ ਵੱਖਰੇ ਸਮੇ ਤੇ ਦੇਸ਼ਾਂ ਦੇ ਲਗਭਗ ਸਾਰੇ ਹਿਸਿਆਂ ਵਿਚ ਡੂੰਗਾ ਅਸਰ ਪਾਉਂਦੀਆਂ ਹਨ |4. ਭਾਰਤ ਦੇ ਨਕਸ਼ੇ ਤੇ ਦਰਸਾਓ :
(i) ਹੀਰਾ ਕੁਡ ਡੈਮ
(ii) ਇੰਦਰਾ ਨਹਿਰ
(iii) ਕਾਲੀ ਮਿੱਟੀ ਖੇਤਰ
(iv) ਵੱਧ ਸਾਖਰਤਾ ਵਾਲਾ ਰਾਜ
(v) ਚੇਨੱਈ
Answer:
ਭਾਗ-ਅ (ਅਰਥ ਸ਼ਾਸਤਰ)
ਨੋਟ : ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਇੱਕ ਸ਼ਬਦ' ਜਾਂ ਇੱਕ ਵਾਕ ਵਿੱਚ ਦਿਓ :
(i) ਯੋਜਨਾਵਾਂ ਦੀਆਂ ਕੋਈ ਦੋ ਅਸਫਲਤਾਵਾਂ ਕਿਹੜੀਆਂ ਹਨ ?
Answer:
ਜੀਵਨ ਪੱਧਰ ਵਿਚ ਬਹੁਤ ਘਾਟ ਵਾਧਾ |
ਕਿਮਤਾਂ ਵਿਚ ਵਾਧਾ |(ii) ਮੌਸਮੀ ਬੇਰੁਜ਼ਗਾਰੀ ਕੀ ਹੁੰਦੀ ਹੈ ?
Answer:
ਇਹ ਬੇਰੋਜਗਾਰੀ ਮੌਸਮ ਫੈਸ਼ਨ ਅਤੇ ਰੁਚੀ ਸੰਬੰਧੀ ਪਰਿਵਰਤਨ ਦੇ ਕਾਰਨ ਪੈਦਾ ਹੁੰਦੀ ਹੈ , ਜਿਵੇਂ ਬਰਫ ਦੇ ਕਾਰਖਾਨੇ ਸਰਦੀਆਂ ਦੇ ਦਿਨਾਂ ਵਿਚ ਬੰਦ ਰਹਿੰਦੇ ਹਨ |
(iii) ਹਰੀ ਕ੍ਰਾਂਤੀ ਤੋਂ ਕੀ ਭਾਵ ਹੈ ?
Answer:
ਹਰੀ ਕ੍ਰਾਂਤੀ ਤੋਂ ਭਾਵ ਖੇਤੀ ਉਤਪਾਦਨ ਵਿਸ਼ੇਸ਼ ਰੂਪ ਵਿਚ ਕਣਕ ਤੇ ਚੋਲ ਦੇ ਉਤਪਾਦਨ ਵਿਚ ਹੋਣ ਵਾਲੇ ਉਸ ਵਾਧੇ ਤੋਂ ਹੈ ਜੋ ਖਤੀ ਵਿਚ ਵਧੇਰੇ ਉਪਜ ਵਾਲੇ ਬੀਜਾਂ ਦੇ ਪ੍ਰਯੋਗ ਦੀ ਨਵੀ ਤਕਨੀਕ ਅਪਨਾਉਣ ਦੇ ਕਰਨ ਸੰਭਵ ਹੋਈ |
(iv) ਭਾਰਤ ਦਾ ਇੱਕ ਮੁੱਢਲਾ ਉਦਯੋਗ ਦੱਸੋ ।
Answer:
ਲੋਹਾ ਇਸਪਾਤ ਉਦਯੋਗ |
ਖਾਲੀ ਥਾਵਾਂ/ਬਹੁ-ਵਿਕਲਪੀ ਪ੍ਰਸ਼ਨ
(v) ਭਾਰਤ ਦੇ ਕੇਂਦਰੀ ਬੈਂਕ (ਆਰ.ਬੀ.ਆਈ.) ਦੀ ਸਥਾਪਨਾ ............. ਵਿੱਚ ਹੋਈ ।
Answer:
ਭਾਰਤ ਦੇ ਕੇਂਦਰੀ ਬੈਂਕ (ਆਰ ਬੀ ਆਈ) ਦੀ ਸਥਾਪਨਾ 1935 ਵਿਚ ਹੋਈ |
(vi) ਦੂਜੇ ਦੇਸ਼ ਤੋਂ ਵਸਤਾਂ ਮੰਗਵਾਉਣਾ .............. ਅਖਵਾਉਂਦਾ ਹੈ ।
(ਉ) ਨਿਰਯਾਤ
(ਅ) ਆਯਾਤ
(ਈ) ਵਿਦੇਸ਼ੀ ਵਪਾਰ
Answer:
ਦੂਜੇ ਦੇਸ਼ ਤੋਂ ਵਸਤਾਂ ਮੰਗਵਾਉਣਾ ਆਯਾਤ ਅਖਵਾਉਂਦਾ ਹੈ |
6. ਹੇਠ ਲਿਖੇ ਪੰਜ ਪ੍ਰਸ਼ਨਾਂ ਵਿਚੋਂ ਕਿਸੇ ਤਿੰਨ ਦੇ ਉੱਤਰ ਦਿਓ :
(i) ਭਾਰਤੀ ਖੇਤੀ ਦੇ ਵਿਕਾਸ ਵਿੱਚ ਸਰਕਾਰ ਦੇ ਯੋਗਦਾਨ ਦਾ ਵਰਨਣ ਕਰੋ ।
Answer:
ਖੇਤੀ ਦੇ ਵਿਕਾਸ ਵਿਚ ਭਾਰਤ ਸਰਕਾਰ ਦਾ ਹੇਠ ਲਿਖਿਆ ਮਾਤਵਪੁਰਾਂ ਯੋਗਦਾਨ ਹੈ -
ਭੂਮੀ - ਸੁਧਾਰ :- ਭੂਮੀ ਸੁਧਾਰਾਂ ਦਾ ਖੇਤੀ ਦੇ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਹੁੰਦਾ ਹੈ | ਅਜਾਦੀ ਪਿੱਛੋਂ ਸਰਕਾਰ ਨੇ ਭੂਮੀ ਸੁਧਾਰ ਸੰਬੰਧੀ ਕਈ ਮਹੱਤਵਪੂਰਨ ਕੰਮ ਕੀਤੇ ਜਾਂਦੇ ਹਨ , ਜਿਵੇ ਜ਼ਿਮੀਦਾਰੀ ਪ੍ਰਥਾ ਦਾ ਖਾਤਮਾ , ਕਾਸ਼ਤਕਾਰੀ ਪ੍ਰਥਾ ਵਿਚ ਸੁਧਾਰ , ਭੂਮੀ ਦੀਆਂ ਜੜਾਂ ਉਪਰ ਉੱਚਤਮ ਸੀਮਾ , ਚਕਬੰਧੀ , ਸਹਿਕਾਰੀ ਖੇਤੀ ਦਾ ਵਿਕਾਸ |
ਸਿੰਜਾਈ ਦਾ ਵਿਸਥਾਰ :- 1951 ਵਿਚ ਸਿਰਫ 17 ਪ੍ਰਤੀਸ਼ਤ ਜਮੀਨ ਉਤੇ ਸਿੰਜਾਈ ਦੀ ਵਿਵਸਥਾ ਸੀ | ਹੁਣ ਇਹ ਵੱਧ ਕੇ ਲਗਭਗ 42 ਪ੍ਰਤੀਸ਼ਤ ਜਮੀਨ ਉਤੇ ਹੋ ਗਈ ਹੈ -
ਵਿਤਰਣ ਪ੍ਰਣਾਲੀ ਵਿਚ ਸੁਧਾਰ |
ਖੇਤੀ ਸੰਬੰਧੀ ਖੋਜ ਅਤੇ ਵਿਕਾਸ |
ਖੇਤੀ ਯੋਗ ਜਮੀਨ ਦਾ ਵਿਕਾਸ |
ਖੇਤੀ ਵਪਾਰ ਵਿਚ ਸੁਧਾਰ |
ਸਾਖ ਸਹੂਲਤਾਂ ਦਾ ਵਿਸਥਾਰ |(ii) ਭਾਰਤ ਦੇ ਵਿਦੇਸ਼ੀ ਵਪਾਰ ਦੇ ਮਹੱਤਵ ਦਾ ਵਰਨਣ ਕਰੋ ।
Answer:
ਸੇਵਰਟਸ਼ਨ ਅਨੁਸਾਰ ,"ਵਿਦੇਸ਼ੀ ਵਪਾਰ ਆਰਥਿਕ ਵਿਕਾਸ ਦਾ ਇੰਜਣ ਹੈ" ਭਾਰਤੀ ਅਰਥ ਵਿਵਸਥਾ ਵਿਚ ਵਿਦੇਸ਼ੀ ਵਪਾਰ ਦਾ ਮਹਤਵ ਹੇਠ ਲਿਖਿਆ ਹੈ -
(i) ਵਿਦੇਸ਼ੀ ਵਪਾਰ ਦੇ ਜਰੀਏ ਦੇਸ਼ ਵਿਚ ਉਪਲੱਭਧ ਸਾਧਨਾ ਦਾ ਸਮੁਚਾ ਉਪਯੋਗ ਸੰਭਵ ਹੁੰਦਾ ਹੈ ਅਤੇ ਦੇਸ਼ ਆਪਣਾ ਵਿਕਾਸ ਕਰਦਾ ਹੈ |
(ii) ਵਿਦੇਸ਼ੀ ਵਪਾਰ ਦੁਆਰਾ ਭਾਰਤ ਜੇਹਾ ਦੇਸ਼ ਆਪਣੇ ਸਨਅਤਿਕਰਨ ਲਈ ਜਰੂਰੀ ਆਯਾਤ ਜਿਵੇਂ ਮਸ਼ੀਨਰੀ , ਉਪਕਰਣ , ਪੂੰਜੀਗਤ ਵਸਤੂਆਂ ਅਤੇ ਕੱਚਾ ਮੱਲ ਆਦਿ ਪ੍ਰਾਪਤ ਕਰ ਸਕਦੇ ਹੈ |
(iii) ਵਿਦੇਸ਼ੀ ਮਾਲ ਦੁਆਰਾ ਦੇਸ਼ ਵਿਚ ਕੁਦਰਤੀ ਸੰਕਟ ਸਮੇ ਅਨਾਜ ਅਤੇ ਦੂਜਿਆਂ ਵਸਤੂਆਂ ਦੂਜੇ ਦੇਸ਼ ਤੋਂ ਆਯਾਤ ਕੀਤੀਆਂ ਜਾਂਦੀਆਂ ਹਨ |
(iv) ਵਿਦੇਸ਼ੀ ਵਪਾਰ ਦੁਆਰਾ ਹੀ ਦੂਜੇ ਦੇਸ਼ਾਂ ਤੋਂ ਆਰਥਿਕ ਵਿਕਾਸ ਲਈ ਵਿਦੇਸ਼ੀ ਸਹਾਇਤਾ ਅਤੇ ਵਿਦੇਸ਼ੀ ਪੂੰਜੀ ਪ੍ਰਾਪਤ ਕਰ ਸਕਦਾ ਹੈ ਇਹ ਕਾਫੀ ਹੱਦ ਤਕ ਉਸ ਦੇ ਵਿਦੇਸ਼ੀ ਵਪਾਰ ਦੀ ਮਾਤਰਾ ਉਤੇ ਨਿਰਭਰ ਕਰਦਾ ਹੈ |(iii) ਆਰਥਿਕ ਨਿਯੋਜਨ ਦਾ ਕੀ ਅਰਥ ਹੈ ?
Answer:
ਆਰਥਿਕ ਨਿਯੋਜਨ ਇਕ ਅਜਿਹਾ ਢੰਗ ਹੈ ਜਿਸ ਦੇ ਅੰਦਰ ਕਿਸੇ ਦੇ ਸਾਧਨਾ ਨੂੰ ਧਿਆਨ ਵਿਚ ਰੱਖ ਕੇ ਇਕ ਨਿਸਚਿਤ ਸਮੇ ਵਿਚ ਆਰਥਿਕ ਵਿਕਾਸ ਦੇ ਨਿਸਚਿਤ ਸ਼ਨਛੇਯਾ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ | ਅਸਲ ਵਿਚ ਆਰਥਿਕ ਨਿਯੋਜਨ ਤੋਂ ਭਾਵ ਉਸ ਢੰਗ ਤੋਂ ਹੈ ਜਿਸ ਵਿਚ ਇਕ ਕੇਂਦਰੀ ਯੋਜਨਾ ਅਧਿਕਾਰੀ ਦੇਸ਼ ਦੇ ਸਾਧਨਾ ਨੀ ਧਿਆਨ ਵਿਚ ਰੱਖਦੇ ਹੋਈ ਨਿਸਚਿਤ ਸਮੇ ਵਿਚ ਪਹਿਲਾਂ ਨਿਰਧਾਰਿਤ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਆਰਥਿਕ ਤੱਤਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦਾ ਹੈ |
(iv) ਨਿਵੇਸ਼ ਦੀ ਪਰਿਭਾਸ਼ਾ ਦਿਉ । ਨਿਵੇਸ਼ ਨੂੰ ਨਿਰਧਾਰਣ ਕਰਨ ਵਾਲੇ ਤੱਤ ਕਿਹੜੇ ਹਨ ?
Answer:
ਅਰਥ ਸ਼ਾਸਤਰ ਵਿਚ ਪੂੰਜੀ ਵਿਚ ਕੀਤੇ ਜਾਨ ਵਾਲੇ ਵਾਧੇ ਨੂੰ ਨਿਵੇਸ਼ ਕਿਹਾ ਜਾਂਦਾ ਹੈ | ਦੂਜੇ ਸ਼ਬਦਾਂ ਵਿਚ ਇਕ ਲੇਖਾ ਸਾਲ ਵਿਚ ਉਤਪਾਦਨ ਦਾ ਉਪਭੋਗਤਾ ਉਤੇ ਵਧੇਰੇ ਕਰਚ ਨਿਵੇਸ਼ ਅਖਵਾਉਂਦਾ ਹੈ | ਸ਼੍ਰੀਮਤੀ ਹਾਂ ਗਾਬੀਨਾਸ ਦੇ ਸ਼ਬਦਾਂ ਵਿਚ ." ਨਿਵੇਸ਼ ਵਿਚ ਹੋਣ ਵਾਲੇ ਵਾਧੇ ਤੋਂ ਹੈ ਜੋ ਉਸ ਸਮੇ ਹੁੰਦਾ ਹੈ ਜਦੋ ਨਵਾਂ ਮਕਾਨ ਬਣਾਇਆ ਜਾਂਦਾ ਹੈ ਜਾ ਕੋਈ ਫੈਕਟਰੀ ਬਣਾਈ ਜਾਂਦੀ ਹੈ | ਨਿਵੇਸ਼ ਤੋਂ ਸਦਾ ਭਾਵ ਵਸਤੂਆਂ ਦੇ ਵਰਤਮਾਨ ਭੰਡਾਰ ਵਿਚ ਵਾਧਾ ਕਰਨ ਤੋਂ ਹੈ |"
ਨਿਵੇਸ਼ ਦੇ ਨਿਰਧਾਰਿਤ ਤੱਤ :- ਲਾਭ ਦੀ ਦਰ ਜਾ ਨਿਵੇਸ਼ ਦੀ ਸੀਮਾਂਤ ਕਾਰਜ - ਕੁਸ਼ਲਤਾ |
ਵਿਆਜ ਦੀ ਦਰ ਜਾ ਨਿਵੇਸ਼ ਦੀ ਲਾਗਤ
ਇਕ ਸਮਾਜਦਾਰ ਉਦਮੀ ਤਾਂ ਹੀ ਨਿਵੇਸ਼ ਕਰੇਗਾ ਜੇ ਪੂੰਜੀ ਦੀ ਕਾਰਜ - ਕੁਸ਼ਲਤਾ ਤੋਂ ਵੱਧ ਲੱਗਦੀ ਹੈ ਤਾਂ ਨਿਵੇਸ਼ ਕਰਨ ਦੀ ਪ੍ਰੇਰਨਾ ਨਹੀਂ ਰਹੇਗੀ |(v) ਭਾਰਤ ਵਿੱਚ ਲਘੂ ਅਤੇ ਕੁਟੀਰ ਉਦਯੋਗਾਂ ਦੀਆਂ ਕੋਈ ਤਿੰਨ ਸਮੱਸਿਆਵਾਂ ਦਾ ਵਰਨਣ ਕਰੋ ।
Answer:
ਲਘੂ ਅਤੇ ਕੁਟੀਰ ਉਦਯੋਗਾਂ ਦੀਆਂ ਸਮੱਸਿਆਵਾਂ -
ਕੱਚੇ ਮਾਲ ਅਤੇ ਸ਼ਕਤੀ ਦੀ ਸਮਸਿਆ :- ਇਹਨਾਂ ਉਦਯੋਗ ਧੰਦਿਆਂ ਨੂੰ ਕੱਚਾ ਮਾਲ ਉਚਿਤ ਮਾਤਰਾ ਵਿਚ ਨਹੀਂ ਮਿਲਦਾ ਅਤੇ ਜੋ ਮਾਲ ਮਿਲਦਾ ਹੈ ਉਸ ਦੀ ਕਿਸਮ ਬਹੁਤ ਘਟੀਆ ਹੁੰਦੀ ਹੈ ਅਤੇ ਉਸ ਦਾ ਮੁੱਲ ਮਿਲਦਾ ਹੈ ਉਸ ਦੀ ਕਿਸਮ ਬਹੁਤ ਘਟੀਆ ਹੁੰਦੀ ਹੈ ਅਤੇ ਉਸ ਦਾ ਮੁੱਲ ਵੀ ਬਹੁਤ ਜਿਆਦਾ ਦੇਣਾ ਪੈਂਦਾ ਹੈ |
ਵਿਤ ਦੀ ਸਮਸਿਆ :- ਭਾਰਤ ਵਿਚ ਇਹਨਾਂ ਉਦਯੋਗਾਂ ਨੂੰ ਕਾਫੀ ਮਾਤਰਾ ਵਿਚ ਕਾਰਜ ਨਹੀਂ ਮਿਲ ਸਕਦਾ |
ਉਤਪਾਦਨ ਦੇ ਪੁਰਾਣੇ ਢੰਗ :- ਇਹਨਾਂ ਉਦਯੋਗਾਂ ਵਿਚ ਜਿਆਦਾਤਰ ਉਤਪਾਦਨ ਦੇ ਪੁਰਾਣੇ ਢੰਗ ਹੀ ਅਪਣਾਏ ਜਾਂਦੇ ਹਨ , ਜਿਸ ਦੇ ਕਾਰਨ ਇਹਨਾਂ ਉਦਯੋਗਾਂ ਦੀ ਉਤਪਾਦਕਤਾ ਘੱਟ ਹੈ ਅਤੇ ਪ੍ਰਤੀ ਇਕਾਈ ਲਾਗਤ ਜਿਆਦਾ ਹੈ |
ਵਿਕਰੀ ਸੰਬੰਧੀ ਕਠਨਾਈਆਂ :- ਇਹਨਾਂ ਉਦਯੋਗਾਂ ਨੂੰ ਆਪਣਾ ਮਾਲ ਉਚਿਤ ਮਾਤਰਾ ਵਿਚ ਵੇਚਣ ਲਈ ਕਾਫੀ ਕਠਨਾਈਆਂ ਉਠਾਉਣੀਆਂ ਪੈਂਦੀਆਂ ਹਨ |
ਵੱਡੇ ਉਦਯੋਗਾਂ ਨਾਲ ਪ੍ਰਤੀਯੋਗਤਾ :- ਇਹਨਾਂ ਉਦਯੋਗਾਂ ਦੀ ਇਕ ਵੱਡੀ ਸਮਸਿਆ ਇਹ ਵੀ ਹੈ ਕਿ ਇਹਨਾਂ ਨੂੰ ਵੱਡੇ ਉਦਯੋਗਾਂ ਦਾ ਮੁਕਾਬਲਾ ਕਰਨਾ ਪੈਂਦਾ ਹੈ | ਇਸ ਲਈ ਛੋਟੇ ਉਦਯੋਗਾਂ ਦਾ ਮਾਲ ਵੱਡੇ ਉਦਯੋਗਾਂ ਦੇ ਮਾਲ ਦੇ ਸਾਹਮਣੇ ਟਿਕ ਨਹੀਂ ਸਕਦਾ |7. ਆਜ਼ਾਦੀ ਪਿੱਛੋਂ ਭਾਰਤ ਦੇ ਵਿਦੇਸ਼ੀ ਵਪਾਰ ਦੀ ਮਾਤਰਾ ਅਤੇ ਦਿਸ਼ਾ ਵਿੱਚ ਆਏ ਪਰਿਵਰਤਨਾਂ ਦਾ ਸੰਖੇਪ ਵਿੱਚ ਵਰਨਣ ਕਰੇ ।
Answer:
ਭਾਰਤ ਦੇ ਵਿਦੇਸ਼ੀ ਵਪਾਰ ਦੀ ਮਾਤਰਾ ਵਿਚ ਕਾਫੀ ਪਰਿਵਰਤਨ ਆਇਆ ਹੈ | ਅਜਾਦੀ ਤੋਂ ਪਹਿਲਾਂ ਭਾਰਤ ਦਾ ਵਿਦੇਸ਼ੀ ਵਪਾਰ ਬਹੁਤ ਘੱਟ ਸੀ ਹੁਣ ਇਹ ਬਹੁਤ ਵੱਧ ਗਿਆ ਹੈ | 1950 - 51 ਵਿਚ ਇਸ ਦੀ ਮਾਤਰਾ ਕੇਵਲ 1250 ਕਰੋੜ ਸੀ ਜੋ ਕਿ 2014 -15 ਵਿਚ ਵੱਧ ਕੇ 4754282 ਕਰੋੜ ਹੋ ਗਈ ਹੈ |
ਨਿਰਯਾਤ ਵਪਾਰ ਦੀ ਦਸ਼ਾ :- ਸੰਨ 1950 - 51 ਤੋਂ ਪਹਿਲਾਂ ਭਾਰਤ ਦਾ ਨਿਰਯਾਤ ਵਪਾਰ ਇੰਗਲੈਂਡ , ਰਾਸ਼ਟਰ ਮੰਡਲ ਦੇ ਦੇਸ਼ਾਂ ਅਤੇ ਅਮਰੀਕਾ ਨਾਲ ਸੀ | 1950 - 51 ਵਿਚ ਭਾਰਤ ਦਾ 27 % ਨਿਰਯਾਤ ਇੰਗਲੈਂਡ ਨੂੰ ਤੇ 18 .6 % ਅਮਰੀਕਾ ਨੂੰ ਤੇ 2 .੨ ਜਪਾਨ ਨੂੰ ਹੁੰਦਾ ਸੀ | ਭਾਰਤ ਦੇ ਨਿਰਯਾਤ ਵਪਾਰ ਦਾ ਰੂਸ ਦਾ ਹਿਸਾ ਸਿਰਫ 1.2 % ਯੂਪੀਅਣ ਯੂਨੀਅਨਦਾ 5.9 % ਅਤੇ ਜਰਮਨੀ ਦਾ 1.2% ਹੁੰਦਾ ਸੀ | ਸੰਨ 2014 -15 ਵਿਚ ਭਾਰਤ ਦੇ ਨੀਯਤ ਵਪਾਰ ਸਬ ਤੋਂ ਵੱਧ ਹਿਸਾ ਏਸ਼ਿਆ ਅਤੇ ਆਸੀਆਂ ਦੇਸ਼ ਦਾ ਸੀ ਜੋ ਕੇ 60.7 ਪ੍ਰਤੀਸ਼ਤ ਸੀ ਉਸਦੇ ਬਾਅਦ ਯੂਰਪ ਦੇਸ਼ਾਂ ਵਿਚ ਹਿਸਾ 17.2 ਪ੍ਰਤੀਸ਼ਤ , CIS ਅਤੇ ਬਾਲਟਿਕ ਰਾਜ ਦਾ ਹਿਸਾ 1.3 ਪ੍ਰਤੀਸ਼ਤ ਅਤੇ ਪੂਰਬੀ ਯੂਰਪ ਦਾ ਹਿਸਾ ਸਭ ਤੋਂ ਘੱਟ 0.੧ % ਸੀ |ਜਾਂ
ਬੱਚਤ ਤੋਂ ਕੀ ਭਾਵ ਹੈ ? ਔਸਤ ਬੱਚਤ ਪਰਵਿਰਤੀ ਅਤੇ ਸੀਮਾਂਤ ਬੱਚਤ ਪਰਵਿਰਤੀ ਦੀ ਪਰਿਭਾਸ਼ਾ ਦਿਉ ।
Answer:
ਬਚਨ ਆਮਦਨ ਅਤੇ ਉਪਭੋਗਤਾ ਦਾ ਅੰਤਰ ਹੁੰਦੀ ਹੈ | ਕੇਨਾਜ ਦੇ ਉੱਸਰ ਬਚਤ ਆਮਦਨ ਦੀ ਖਰਚ ਉਤੇ ਅਧਿਕਤਾ ਹੈ |
ਅਰਥਾਤ
ਬਚਤ = ਆਮਦਨ - ਉਪਭੋਗਤਾ
ਔਸਤ ਬਚਤ ਪ੍ਰਵਿਰਤੀ :- ਇਕ ਵਿਦੇਸ਼ੀ ਆਮਦਨ ਪੱਧਰ ਉਤੇ ਬਚਤ ਅਤੇ ਆਮਦਨ ਦਾ ਅਨੁਪਾਤ ਅਯੁਸਟ ਬਚਤ ਪ੍ਰਵਿਰਤੀ ਅਖਵਾਉਂਦਾ ਹੈ |
ਔਸਤ ਬਚਤ ਪ੍ਰਵਿਰਤੀ = ਬਚਤ / ਆਮਦਨ
ਸੀਮਾਂਤ ਬਚਤ ਪ੍ਰਵਿਰਤੀ :- ਆਮਦਨ ਵਿਚ ਹੋਣ ਵਾਲੇ ਪਰਿਵਰਤਨਾਂ ਦੇ ਕਾਰਨ ਬਚਤ ਵਿਚ ਹੋਣ ਵਾਲੇ ਪਰਿਵਰਤਨ ਦੇ ਅਨੁਪਾਤ ਨੂੰ ਸੀਮਾਂਤ ਬਚਤ ਪ੍ਰਿਵਾਰਤੀ ਕਹਿੰਦੇ ਹਨ |
ਸੀਮਾਂਤ ਬਚਤ ਪ੍ਰਵਿਰਤੀ = ਬਚਤ ਵਿਚ ਪਰਿਵਰਤਨ / ਆਮਦਨ ਵਿਚ ਪਰਿਵਰਤਨ
ਭਾਗ (ਇਤਿਹਾਸ)
ਨੋਟ : ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਇੱਕ ਸ਼ਬਦ ਜਾਂ ਇੱਕ ਵਾਕ ਵਿੱਚ ਦਿਓ :
8. ਮੰਜੀ-ਪ੍ਰਥਾ ਤੋਂ ਕੀ ਭਾਵ ਹੈ. ?
Answer:
ਮੰਜੀ ਪ੍ਰਥਾ ਦੀ ਸਥਾਪਨਾ ਗੁਰੂ ਅਮਰਦਾਸ ਜੀ ਨੇ ਕੀਤੀ ਸੀ | ਉਸ ਸਮੇ ਸਿਖਾਂ ਦੀ ਗਿਣਤੀ ਕਾਫੀ ਵੱਧ ਚੁਕੀ ਸੀ | ਓਹਨਾ ਦੀ ਉਮਰ ਵਧੇਰੇ ਹੋਣ ਕਰਕੇ ਇਕੋ ਥਾਂ ਤੋਂ ਦੂਜੀ ਥਾਂ ਜਾਣਾ ਅਉਖਾ ਸੀ | ਇਸ ਲਈ ਸਾਰੇ ਅਦੁਆਤਮਿਕ ਪ੍ਰਦੇਸ਼ਾਂ ਨੂੰ 22 ਹਿਸਿਆਂ ਵਿਚ ਵੰਡਿਆ ਗਿਆ | ਜਿਸ ਨੂੰ ਮੰਜਿਆਂ ਕਿਹਾ ਜਾਂਦਾ ਸੀ ਹਰੇਕ ਮੰਜੀ ਛੋਟੇ ਛੋਟੇ ਸਥਾਨਿਕ ਕੇਂਦਰਾਂ ਵਿਚ ਵੰਡੀ ਹੋਈ ਸੀ |
(ii) ਪੰਜਾਬ ਨੂੰ ਸਪਤ ਸਿੰਧੂ ਕਿਸ ਕਾਲ ਵਿੱਚ ਕਿਹਾ ਜਾਂਦਾ ਸੀ ?
Answer:
ਵੈਦਿਕ ਕਾਲ ਵਿਚ ਸਪਤ ਸੰਧੂ ਕਿਹਾ ਜਾਂਦਾ ਸੀ | ਕਿਉਕਿ ਉਸ ਸਮੇ ਇਹ ਸਤਿ ਨਦੀਆਂ ਦਾ ਪ੍ਰਦੇਸ਼ ਸੀ |
(iii) ਜਾਪ ਸਾਹਿਬ ਕਿਸ ਦੀ ਰਚਨਾ ਹੈ ?
Answer:
ਗੁਰੂ ਗੋਬਿੰਦ ਸਿੰਘ ਜੀ ਦੀ |
(iv) ਬਾਬਰ ਨੇ ਪੰਜਾਬ ਤੇ ਪਹਿਲਾ ਹਮਲਾ ਕਦੋਂ ਕੀਤਾ ?
(ਉ) 1524 (ਅ) 1514
(ਇੱ) 1519 (ਸ) 1518
Answer:
ਬਾਬਰ ਨੇ ਪੰਜਾਬ ਤੇ 1519 ਈ: ਵਿਚ ਹਮਲਾ ਕੀਤਾ |
(v) ਸਭ ਤੋਂ ਪਹਿਲੀ ਮਿਸਲ ਕਿਹੜੀ ਸੀ ?
Answer:
'ਫੈਜਲਪੁਰੀਆਂ ਮਿਸਲ' ਸਭ ਤੋਂ ਪਹਿਲੀ ਮਿਸਾਲ ਸੀ |
(vi) ਗੁਰੂ ਨਾਨਕ ਦੇਵ ਜੀ ਕਿਹੋ ਜਿਹਾ ਜਨੇਊ ਚਾਹੁੰਦੇ ਸਨ ?
Answer:
ਸਦਗੁਣਾਂ ਦੇ ਧਾਗੇ ਵਾਲਾ ਜਨੇਊ ਪਹਿਨਣਾ ਚਹੁੰਦੇ ਸਨ |
ਹੇਠ ਲਿਖੇ ਪੰਜ ਪ੍ਰਸ਼ਨਾਂ ਵਿੱਚੋਂ ਕਿਸੇ ਤਿੰਨ ਦੇ ਉੱਤਰ ਦਿਓ :
(i) ਭੈਰੋਵਾਲ ਦੀ ਸੰਧੀ ਦੇ ਬਾਅਦ ਅੰਗਰੇਜਾਂ ਨੇ ਰਾਣੀ ਜਿੰਦਾ ਨਾਲ ਕੀ ਵਰਤਾਓ ਕੀਤਾ ?
Answer:
ਭਰੋਵਾਲ ਦੀ ਸੰਧੀ ਨਾਲ ਮਹਾਰਾਣੀ ਜਿੰਦਾ ਨੂੰ ਸਾਰੇ ਰਾਜਨੀਤਿਕ ਅਧਿਕਾਰਾਂ ਤੋਂ ਵਾਂਝਾ ਕਰ ਦਿਤਾ ਗਿਆ ਸੀ | ਉਸ ਦਾ ਲਾਹੌਰ ਦੇ ਰਾਜ ਪ੍ਰਬੰਧ ਨਾਲ ਕੋਈ ਸੰਬੰਧ ਨਾ ਰਿਹਾ | ਇਹੀ ਨਹੀਂ ਉਸ ਨੂੰ ਗ਼ਲਤ ਢੰਗ ਨਾਲ ਕੈਦ ਕਰ ਲਿਆ ਗਿਆ | ਉਸ ਦੀ ਪੈਨਸ਼ਨ 150000 ਰੁਪਏ ਤੋਂ ਘਟਾ ਕੇ 48000 ਰੁਪਏ ਕਰ ਦਿਤੀ ਗਈ | ਫਰ ਉਸ ਨੂੰ ਦੇਸ਼ ਨਿਕਲ ਦੇ ਕੇ ਬਨਾਰਸ ਭੇਜ ਦਿਤਾ ਗਿਆ | ਇਸ ਤਰਾਂ ਮਹਾਰਾਣੀ ਜਿੰਦਾ ਨਾਲ ਬਹੁਤ ਬੁਰਾ ਸਲੂਕ ਕੀਤਾ ਗਿਆ | ਸਿਟੇ ਵਜੋਂ ਪੰਜਾਬ ਦੇ ਦੇਸ਼ ਭਗਤ ਸਰਕਾਰਾਂ ਸਿਆਂ ਭਾਵਨਾਵਾਂ ਅੰਗਰੇਜਾਂ ਵਿਰੁੱਧ ਭੜਕ ਉਠੀਆਂ |
(ii) ਚਮਕੌਰ ਸਾਹਿਬ ਦੀ ਲੜਾਈ ਤੇ ਇੱਕ ਨੋਟ ਲਿਖੋ ।
Answer:
ਸਰਸਾ ਨਦੀ ਨੂੰ ਪਾਰ ਕਰ ਕੇ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਪੁਜੇ | ਓਥੇ ਓਹਨਾ ਨੇ ਪਿੰਡ ਦੇ ਜਿਮੀਦਾਰ ਦੇ ਕੱਚੇ ਮਕਾਨ ਵਿਚ ਆਸਰਾ ਲਿਆ | ਪਰ ਪਹਾੜੀ ਰਾਜਿਆਂ ਅਤੇ ਮੁਗਲੀ ਫੌਜਾਂ ਨੇ ਓਹਨਾ ਨੂੰ ਓਥੇ ਘੇਰ ਲਿਆ | ਉਸ ਵੇਲੇ ਗੁਰੂ ਜੀ ਦੇ ਨਾਲ ਕੇਵਲ 40 ਸਿੱਖ ਤੇ ਓਹਨਾ ਦੇ ਦੋ ਵੱਡੇ ਸਾਹਿਬਜਾਦੇ ਸਨ | ਫਰ ਵੀ ਗੁਰੂ ਜੀ ਨੇ ਹੌਂਸਲਾ ਨਾ ਛਡਿਆ ਤੇ ਮੁਗਲਾਂ ਦਾ ਡੱਟ ਕੇ ਟਾਕਰਾ ਕੀਤਾ | ਇਸ ਟਾਕਰੇ ਵਿਚ ਓਹਨਾ ਦੇ ਦੋ ਸਾਹਿਬਜਾਦੇ ਸ਼ਹੀਦੀ ਪ੍ਰਾਪਤ ਕਰ ਗਏ | ਇਹਨਾਂ ਵਿਚ ਤਿੰਨ ਪਿਆਰੇ ਵੀ ਸ਼ਾਮਿਲ ਸਨ | ਹਾਲਤ ਓਦਾਂ ਵੀ ਵਿਰੁੱਧ ਸਨ | ਇਸ ਲਈ ਸਿਹਕਾਂ ਦੇ ਬੇਨਤੀ ਕਰਨ ਤੇ ਗੁਰੂ ਜੀ ਆਪਣੇ ਪੰਜ ਸਾਥੀਆਂ ਸਮੇਤ ਮਾਛੀਵਾੜਾ ਦੇ ਜੰਗਲਾਂ ਵੱਲ ਤੁਰ ਗਏ |
(iii) ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੀਆਂ ਕਿਹੜੀਆਂ ਸਰਗਰਮੀਆਂ ਤੋਂ ਅੰਗਰੇਜ਼ਾਂ ਨੂੰ ਡਰ ਲੱਗਦਾ ਸੀ ?
Answer:
ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਜਿਥੇ ਵੀ ਜਾਂਦੇ , ਓਹਨਾ ਨਾਲ ਘੋੜਸਵਾਰ ਦੀ ਟੋਲੀ ਜਰੂਰ ਜਾਂਦੀ ਸੀ | ਇਸ ਲਈ ਅੰਗਰੇਜ਼ੀ ਸਰਕਾਰ ਇਹ ਸੋਚਣ ਲੱਗੀ ਕੇ ਨਾਮਧਾਰੀ ਕਿਸੇ ਬਗਾਵਤ ਦੀ ਤਿਆਰੀ ਕਰ ਰਹੇ ਹਨ |
ਅੰਗਰੇਜ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਡਾਕ ਪ੍ਰਬੰਧ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਸਨ |
ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਪ੍ਰਚਾਰ ਦੀ ਸਹੂਲਤ ਨੂੰ ਸਾਹਮਣੇ ਰੱਖ ਕੇ ਪੰਜਾਬ ਨੂੰ 22 ਸੂਬਿਆਂ ਵਿਚ ਵੰਡਿਆ ਹੋਇਆ ਸੀ | ਹਰ ਸੂਬੇ ਦਾ ਇਕ ਸੇਵਾਦਾਰ ਹੁੰਦਾ ਸੀ ਨਾਮਧਾਰੀ ਦੀ ਇਹ ਕਾਰਵਾਈ ਵੀ ਅੰਗਰੇਜਾਂ ਨੂੰ ਡਰਾ ਰਹੇ ਸੀ |
1869 ਈ: ਵਿਚ ਨਾਮਧਾਰੀਆਂ ਜਾਂ ਕੂਕਿਆਂ ਨੇ ਕਸ਼ਮੀਰ ਦੇ ਹਾਕਮ ਨਾਲ ਸੰਪਰਕ ਕਾਇਮ ਕੀਤਾ ਓਹਨਾ ਨੇ ਨਾਮਧਾਰੀਆਂ ਨੂੰ ਫੌਜ ਸਿਖਲਾਈ ਦੇਣੀ ਵੀ ਸ਼ੁਰੂ ਕਰ ਦਿਤੀ |(iv) ਗੁਰੂ ਗੋਬਿੰਦ ਸਿੰਘ ਜੀ ਨੇ ਪਟਨਾ ਵਿਖੇ ਆਪਣਾ ਬਚਪਨ ਕਿਵੇਂ ਬਿਤਾਇਆ ?
Answer:
ਗੁਰੂ ਗੋਬਿੰਦ ਰਾਏ ਜੀ ਨੇ ਬਚਪਨ ਦੇ ਪੰਜ ਸਾਲ ਪਟਨਾ ਵਿਖੇ ਬਤੀਤ ਕੀਤੇ | ਓਥੇ ਓਹਨਾ ਦੀ ਦੇਖਭਾਲ ਓਹਨਾ ਦੇ ਮਾਮਾ ਕਿਰਪਾਲ ਚੰਦ ਜੀ ਨੇ ਕੀਤੀ | ਕਹਿੰਦੇ ਹਨ ਕਿ ਘੁੜਾਮ ਦਾ ਇਕ ਮੁਸਲਮਾਨ ਫ਼ਕੀਰ ਭੀਖਣ ਸ਼ਾਹ ਬਲਾਕ ਗੋਬਿੰਦ ਰਾਏ ਦੇ ਦਰਸ਼ਨਾਂ ਲਈ ਪਟਨਾ ਗਿਆ | ਬਲਾਕ ਨੂੰ ਦੇਖਦਿਆਂ ਹੀ ਉਸ ਨੇ ਇਹ ਭਵਿੱਖ ਬਾਣੀ ਕੀਤੀ ਕਿ ਇਹ ਬਲਾਕ ਵੱਡਾ ਹੋ ਕੇ ਮਹਾਨ ਮਨੁੱਖ ਬਣੇਗਾ | ਅਤੇ ਲੋਕਾਂ ਦੇ ਰਹਿਨੁਮਾਈ ਕਰੇਗਾ | ਉਸ ਦੀ ਇਹ ਭਵਿੱਖ ਬਾਣੀ ਬਿਲਕੁਲ ਸੱਚ ਸਿੱਧ ਹੋਈ | ਇਸੇ ਤਰਾਂ ਸਿਵਦਾਤ ਨਾ ਦੇ ਇਕ ਸ਼ਿਵਭਗਤ ਨੇ ਵੀ ਗੋਬਿੰਦ ਰਾਏ ਜੀ ਦੀ ਅਧਿਆਤਮਿਕ ਮਹਾਨਤਾ ਦੇ ਬਾਰੇ ਵਿਚ ਇਕ ਆਮਿਰ ਜਿਮੀਦਾਰ ਪਰਿਵਾਰ ਨੂੰ ਸੂਚਿਤ ਕੀਤਾ ਸੀ ਜਿਹਨਾਂ ਦੇ ਕੋਈ ਔਲਾਦ ਨਹੀਂ ਸੀ | ਇਹ ਆਮਿਰ ਜੋੜਾ ਵੀ ਗੋਬਿੰਦ ਰਾਏ ਨਾਲ ਬਹੁਤ ਪ੍ਰੇਮ ਕਰਨ ਲੱਗਾ |
ਗੁਰੂ ਜੀ ਵਿਚ ਮਹਾਨਤਾ ਤੇ ਲੱਛਣ ਬਚਪਨ ਤੋਂ ਹੀ ਦਿਖਾਈ ਦੇਣ ਲੱਗ ਗਏ ਸਨ ਉਹ ਆਪਣੇ ਸਾਥੀਆਂ ਨੂੰ ਦੋ ਜੁਟਲੀਆਂ ਵਿਚ ਵੰਡ ਕੇ ਯੁੱਧ ਦਾ ਅਭਿਆਸ ਕਰਦੇ ਸਨ | ਤੇ ਓਹਨਾ ਨੂੰ ਕੌਡੀਆਂ ਤੇ ਮਿੱਠਆਈਆਂ ਦਿੰਦੇ ਸਨ | ਉਹ ਓਹਨਾ ਦੇ ਝੱਗੜੇਆਂ ਦਾ ਨਿਪਟਾਰਾ ਵੀ ਕਰਦੇ ਸਨ | ਕੋਈ ਵੀ ਫੈਂਸਲਾ ਲੈਣ ਤੋਂ ਪਹਿਲਾਂ ਉਹ ਬੜੇ ਸੂਝ ਬੁਝ ਤੋਂ ਕੰਮ ਲੈਂਦੇ ਸਨ |10. ਜੈਤੋ ਦੇ ਮੋਰਚੇ ਦਾ ਹਾਲ ਲਿਖੋ ।
Answer:
ਜੈਤੋ ਦਾ ਮੋਰਚਾ 1923 ਈ: ਨੂੰ ਲੱਗਾ | ਇਸ ਦੇ ਕਰਨ ਅਤੇ ਘਟਨਾਵਾਂ ਦਾ ਵਰਨਣ ਇਸ ਤਰਾਂ ਹੈ :-
ਕਾਰਨ :- ਨਾਭਾ ਦੇ ਮਹਾਰਾਜ ਸਰਦਾਰ ਰਿਪੁਦਮਨ ਸਿੰਘ ਸਿਖਾਂ ਦਾ ਬਹੁਤ ਵੱਡਾ ਹਿਤੈਸ਼ੀ ਸੀ | ਇਸ ਦਾ ਨਾ ਕੇਵਲ ਸਿਖਾਂ ਵਿੱਚੋ ਬਲਕਿ ਪੂਰੇ ਦੇਸ਼ ਵਿੱਚੋ ਉਸ ਦਾ ਸਤਿਕਾਰ ਹੋਣ ਲੱਗਾ | ਇਹ ਗੱਲ ਅੰਗਰੇਜ ਸਰਕਾਰ ਨੂੰ ਚੰਗੀ ਨੀ ਲੱਗੀ | ਇਸ ਲਈ ਅੰਗਰੇਜ ਸਰਕਾਰ ਕਿਸੇ ਨਾ ਕਿਸੇ ਬਹਾਨੇ ਉਸ ਨੂੰ ਬੇਇਜ਼ਤ ਕਰਨਾ ਚਾਹੁੰਦੀ ਸੀ | ਵਿਸ਼ਵ ਦੇ ਪਹਲੇ ਯੁੱਧ ਸਮੇ ਅੰਗਰੇਜਾਂ ਨੂੰ ਮੌਕਾ ਮਿਲ ਗਿਆ ਕਿਉਕਿ ਉਸ ਯੁੱਧ ਵਿਚ ਮਹਾਰਾਜਾ ਨੇ ਆਪਣੀਆਂ ਫੌਜਾਂ ਭੇਜਣ ਤੋਂ ਇਨਕਾਰ ਕਰ ਦਿਤਾ ਸੀ | ਉਦਾਰ ਪਟਿਆਲਾ ਦੇ ਮਹਾਰਾਜੇ ਭੁਪਿੰਦਰ ਸਿੰਘ ਅਤੇ ਮਹਾਰਾਜਾ ਰਿਪੁਦਮਨ ਸਿੰਘ ਵਿਚਕਾਰ ਝਗੜਾ ਚਾਲ ਪਿਆ | ਅੰਗਰੇਜ ਤੇ ਮਹਾਰਾਜਾ ਪਟਿਆਲਾ ਰਹੀ ਰਿਪੁਦਮਨ ਦੇ ਖਿਲਾਫ ਕਈ ਮੁਕਦਮੇ ਬਣਾ ਦਿਤੇ ਮਹਾਰਾਜਾ ਰਿਪੁਦਮਨ ਨੂੰ ਗੱਦੀ ਤੋਂ ਲਾਹ ਦਿਤਾ ਗਿਆ |
ਘਟਨਾਵਾਂ :- ਸਿੱਖ ਮਹਾਰਾਜ ਨਾਲ ਹੋਏ ਇਸ ਭੈੜੇ ਵਤੀਰੇ ਕਾਰਨ ਗੁਸੇ ਵਿਚ ਆ ਗਏ | ਸ਼੍ਰੋਮਣੀ ਕਮੇਟੀ ਦੀ ਅਗਵਾਈ ਵਿਚ ਸਿਖਾਂ ਨੇ ਰੋਸ ਦਿਵਸ ਮਨਾਉਣ ਦਾ ਫੈਂਸਲਾ ਕੀਤਾ | ਪਰ ਪੁਲਿਸ ਨੂੰ ਬਹੁਤ ਸਾਰੇ ਬੰਦੇ ਫੜ ਲਏ ਤੇ ਜੈਤੋ ਦੇ ਗੁਰਦੁਆਰੇ ਗੰਗਸਰ ਉਤੇ ਕਬਜਾ ਹੋ ਗਿਆ | ਇਸ ਘਟਨਾ ਨਾਲ ਸਿੱਖ ਹੋਰ ਵੀ ਭੜਕ ਉਠੇ ਅਤੇ ਓਹਨਾ ਨੇ ਅੰਗਰੇਜਾਂ ਨਾਲ ਟੱਕਰ ਲੈਣ ਲਯੀ ਉਠੇ ਆਪਣਾ ਮੋਰਚਾ ਲੈ ਦਿਤਾ |
15 ਸਤਬਰ 1923 ਈ: ਨੂੰ 25 ਸਿੰਘਾਂ ਦਾ ਇਕ ਜਥਾ ਜੈਤੋ ਭੇਜਿਆ ਗਿਆ | ਇਸ ਤੋਂ ਬਾਅਦ ਛੇ ਮਹੀਨੇ ਤਕ 25 - 25 ਸਿੰਘਾਂ ਦੇ ਜੱਥੇ ਲਗਾਤਾਰ ਜੈਤੋ ਭੇਜੇ ਜਾਂਦੇ ਰਹੇ | ਸਰਕਾਰ ਇਹਨਾਂ ਜਥਿਆਂ ਉਤੇ ਅਤਿਆਚਾਰ ਕਰਦੀ ਰਹੀ ਮੋਰਚਾ ਲੰਬਾ ਹੁੰਦਾ ਦੇਖ ਸ਼੍ਰੋਮਣੀ ਕਮੇਟੀ ਨੇ 500 ਜੱਥੇ ਭੇਜਣ ਦਾ ਪ੍ਰੋਗਰਾਮ ਬਣਾਇਆ | 500 ਸਿੰਘਾਂ ਦਾ ਪਹਿਲਾ ਜੱਥਾ ਸਰਦਾਰ ਊਧਮ ਸਿੰਘ ਦੀ ਅਗਵਾਈ ਵਿਚ ਸ਼੍ਰੀ ਅਕਾਲ ਤਖ਼ਤ ਤੋਂ ਚਲਿਆ | ਜੱਥੇ ਨਾਲ ਹਜਾਰਾਂ ਲੋਕ ਮਾਝਾ ਅਤੇ ਮਾਲਵਾ ਹੁੰਦੇ ਹੋਏ ਨਾਭਾ ਰਿਆਸਤ ਦੀ ਹੱਦ ਵਿਚ ਦਾਖ਼ਲ ਹੋਏ | ਇਹ ਜੱਥਾ ਗੁਰੂਦਵਾਰਾ ਗੰਗਸਰ ਤੋਂ ਇਕ ਫਰਲਾਂਗ ਦੀ ਦੂਰੀ ਤੇ ਸੀ ਤਾਂ ਅੰਗਰੇਜਾਂ ਸਰਕਾਰਾਂ ਦੀਆਂ ਮਸ਼ੀਨਗਨਾ ਨੇ ਸਿਖਾਂ ਤੇ ਗੋਲੀਆਂ ਵਰਸਾਉਣੀਆਂ ਸ਼ੁਰੂ ਕਰ ਦਿਤੀਆਂ ਗੋਲੀਆਂ ਦੀ ਵਾਸ਼ਡ ਤੋਂ ਡਾਰ ਕੇ ਵੀ ਸਿੰਘ ਪਿੱਛੇ ਨਾ ਮੁੜੇ | ਇਸ ਗੋਲੀਬਾਰੀ ਵਿਚ ਅਨੇਕ ਸਿੰਘ ਸ਼ਹੀਦ ਹੋ ਗਏ |
ਜੈਤੋ ਦਾ ਮੋਰਚਾ ਦੋ ਸਾਲ ਤਕ ਚਲਦਾ ਰਿਹਾ | ਪੰਜ ਪੰਜ ਸੋ ਦੇ ਜੱਥੇ ਅਉਂਦੇ ਰਹੇ ਤੇ ਆਪਣੀਆਂ ਕੁਰਬਾਨੀਆਂ ਦਿੰਦੇ ਰਹੇ | ਪੰਜਾਬ ਤੋਂ ਬਾਹਰੋਂ ਕਲਕੱਤਾ , ਕਨੇਡਾ ,ਸੰਘਾਈ ਅਤੇ ਹਨਕੋਂਗ ਤੋਂ ਵੀ ਜੱਥੇ ਜੈਤੋ ਵਿਖੇ ਪੁਜੇ | ਅੰਤ ਵਿਚ ਬੇਵਸ ਹੋ ਕੇ ਗੁਰਦੁਆਰੇ ਤੋਂ ਪੁਲਿਸ ਦਾ ਪਹਿਰਾ ਹਟ ਗਿਆ ਅਤੇ 1925 ਈ: ਨੂੰ ਸਰਕਾਰ ਨੂੰ ਗੁਰੂਦਵਾਰਾ ਐਕਟ ਪਾਸ ਕਰਨਾ ਪਿਆ ਅਤੇ ਅਕਾਲੀਆਂ ਨੇ ਜੈਤੋ ਦਾ ਮੋਰਚਾ ਖਤਮ ਕਰ ਦਿਤਾ |ਜਾਂ
ਪੰਜਾਬ ਦੇ ਮੈਦਾਨੀ ਖੇਤਰ ਦਾ ਵਰਨਣ ਕਰੋ ।
Answer:
ਪੰਜਾਬ ਦਾ ਮੈਦਾਨੀ ਭਾਗ ਜਿਨ੍ਹਾਂ ਵਿਸ਼ਾਲ ਹੈ ਓਨਾ ਖੁਸ਼ਹਾਲ ਵੀ ਹੈ | ਇਹ ਪੰਜਾਬ ਦਾ ਰੰਗਮੰਚ ਸੀ ਜਿਸ ਤੇ ਇਤਿਹਾਸਿਕ ਰੂਪੀ ਨਾਟਕ ਖੇਡਿਆ ਗਿਆ | ਇਹ ਉਤਰ ਪਛਿਮ ਸਿੰਧ ਨਦੀ ਤੋਂ ਲੈ ਕੇ ਦੱਖਣ - ਪੁਰਬ ਵਿਚ ਜਮਨਾ ਨਦੀ ਤਕ ਫੈਲਿਆ ਹੋਇਆ ਹੈ | ਇਸ ਮੈਦਾਨ ਦੀ ਗਿਣਤੀ ਸੰਸਾਰ ਦੇ ਸਭ ਤੋਂ ਵਧੇਰੇ ਉਪਜਾਊ ਵਿੱਚੋ ਕੀਤੀ ਜਾਂਦੀ ਹੈ |
(i) ਮੈਦਾਨੀ ਖੇਤਰ ਦੇ ਦੋ ਮੁਖ ਭਾਗ :- ਪੰਜਾਬ ਦੇ ਮੈਦਾਨੀ ਖੇਤਰ ਨੂੰ ਦੋ ਭਾਗਾਂ ਵਿਚ ਵੰਡਿਆ ਹੋਇਆ ਹੈ - ਪੂਰਬੀ ਮੈਦਾਨ ਅਤੇ ਪੱਛਮੀ ਮੈਦਾਨ | ਜਮਨਾ ਅਤੇ ਰਾਵੀ ਨਦੀ ਦੇ ਵਿਚਕਾਰ ਭਾਗ ਨੂੰ ਪੂਰਬੀ ਮੈਦਾਨ ਕਹਿੰਦੇ ਹਨ | ਇਹ ਪ੍ਰਦੇਸ਼ ਜ਼ਿਆਦਾਤਰ ਉਪਜਾਊ ਹੈ | ਇਸ ਦੀ ਵਸੋਂ ਵੀ ਸੰਘਣੀ ਹੈ | ਰਵੀ ਅਤੇ ਸਿੰਧ ਦੇ ਵਿਚਕਾਰ ਭਾਗ ਨੂੰ ਪੱਛਮੀ ਮੈਦਾਨ ਕਹਿੰਦੇ ਹਨ | ਇਹ ਪ੍ਰਦੇਸ਼ ਪੂਰਬੀ ਮੈਦਾਨ ਦੇ ਮੁਕਾਬਲੇ ਘੱਟ ਖੁਸ਼ਹਾਲ ਹੈ |
(ii) ਪੰਜ ਦੁਆਬ :- ਦੋ ਨਦੀਆਂ ਦੇ ਵਿਚਕਾਰ ਦੀ ਭੂਮੀ ਨੂੰ ਦੁਆਬ ਕਹਿੰਦੇ ਹਨ ਪੰਜਾਬ ਦਾ ਮੈਦਾਨੀ ਭਾਗ ਹੇਠ ਲਿਖੇ ਦੁਆਬਿਆਂ ਨਾਲ ਘਿਰਿਆ ਹੋਇਆ ਹੈ |
ਸਿੰਧ ਸਾਗਰ ਦੁਆਬ :- ਜੇਹਲਮ ਅਤੇ ਸਿੰਧ ਨਾਦੀਆਂ ਦੇ ਵਿਚਕਾਰ ਦੇ ਪ੍ਰਦੇਸ਼ ਨੂੰ ਸਿੰਧ ਸਾਗਰ ਦੁਆਬ ਕਹਿੰਦੇ ਹਨ ਇਹ ਪ੍ਰਦੇਸ਼ ਵਧੇਰੇ ਉਪਜਾਊ ਨਹੀਂ ਹੈ | ਜੇਹਲਮ ਅਤੇ ਰਾਵਲਪਿੰਡੀ ਇਥੋਂ ਦੇ ਪ੍ਰਸਿੱਧ ਸ਼ਹਿਰ ਹਨ |
ਰਚਨਾ ਦੁਆਬ :- ਇਸ ਭਾਗ ਵਿਚ ਰਵੀ ਅਤੇ ਚਨਾਬ ਨਦੀਆਂ ਦੇ ਵਿਚਕਾਰਲਾ ਇਲਾਕਾ ਸ਼ਾਮਿਲ ਹੈ , ਜੋ ਕਾਫੀ ਉਪਜਾਊ ਹੈ | ਗੁਜਰਾਂਵਾਲਾ ਅਤੇ ਸ਼ੇਖਪੁਰਾ ਇਸ ਡੁੱਬ ਦੇ ਪ੍ਰਸਿੱਧ ਸ਼ਹਿਰ ਹਨ |
ਬਿਸਤ ਜਲੰਧਰ ਦੁਆਬ :- ਇਸ ਦੁਆਬ ਵਿਚ ਸਤਲੁਜ ਅਤੇ ਬਿਆਸ ਨਦੀਆਂ ਦੇ ਵਿਚਕਾਰਲਾ ਪ੍ਰਦੇਸ਼ ਸ਼ਾਮਿਲ ਹੈ | ਇਸ ਪ੍ਰਦੇਸ਼ ਬੜਾ ਉਪਜਾਊ ਹੈ | ਜਲੰਧਰ ਅਤੇ ਹੁਸ਼ਿਆਰਪੁਰ ਇਸ ਦੁਆਬ ਦੇ ਪ੍ਰਸਿੱਧ ਸ਼ਹਿਰ ਹਨ |
ਬੜੀ ਦੁਆਬਾ :- ਬਿਆਸ ਅਤੇ ਰਾਵੀ ਨਦੀਆਂ ਦੇ ਵਿਚਕਾਰ ਦੇ ਇਲਾਕੇ ਨੂੰ ਬੜੀ ਦੁਆਬਾ ਕਿਹਾ ਜਾਂਦਾ ਹੈ | ਇਹ ਅਤਿਅੰਤ ਉਪਜਾਊ ਖੇਤਰ ਹੈ ਪੰਜਾਬ ਦੇ ਵਿਚਕਾਰ ਸਥਿਤ ਹੋਣ ਦੇ ਕਾਰਨ ਇਸ ਨੂੰ ਸਾਂਝਾ ਵੀ ਕਿਹਾ ਜਾਂਦਾ ਹੈ | ਪੰਜਾਬ ਦੇ ਦੋ ਪ੍ਰਸਿੱਧ ਨਗਰ ਲਾਹੌਰ ਤੇ ਅੰਮ੍ਰਿਤਸਰ ਇਸ ਦੁਆਬੇ ਵਿਚ ਸਥਿਤ ਹਨ |
ਚੱਜ ਦੁਆਬ :- ਚਨਾਬ ਅਤੇ ਜੇਹਲਮ ਨਦੀਆਂ ਦੇ ਵਿਚਕਾਰਲੇ ਖੇਤਰ ਨੂੰ ਚੱਜ ਦੁਆਬ ਦੇ ਨਾ ਨਾਲ ਸੱਦਿਆ ਜਾਂਦਾ ਹੈ | ਇਸ ਦੁਆਬ ਦੇ ਪ੍ਰਸਿੱਧ ਸ਼ਹਿਰ ਗੁਜਰਾਤ , ਭੇਜ ਅਤੇ ਸ਼ਾਹਪੁਰ ਹਨ |
ਮਾਲਵਾ ਅਤੇ ਬੰਗੜ :- ਪੰਜ ਦੁਆਬਿਆਂ ਤੋਂ ਇਲਾਵਾ ਪੰਜਾਬ ਦੇ ਮੈਦਾਨੀ ਬਾਗ਼ ਵਿਚ ਸਟਲੀਜ ਅਤੇ ਜਮਨਾ ਦੇ ਵਿਚਕਾਰ ਦਾ ਵਿਸ਼ਾਲ ਮੈਦਾਨੀ ਖੇਤਰ ਵੀ ਸ਼ਾਮਲ ਹੈ | ਇਸ ਨੂੰ ਦੋ ਭਾਗਾਂ ਵਿਚ ਵੰਡਿਆ ਜਾਂ ਸਕਦਾ ਹੈ | ਮਾਲਵਾ ਅਤੇ ਬਾਂਗਰ |ਭਾਗ-ਸ (ਨਾਗਰਿਕ ਸ਼ਾਸਤਰ )
ਨੋਟ : ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਇੱਕ ਸ਼ਬਦ ਜਾਂ ਇੱਕ ਵਾਕ ਵਿੱਚ ਦਿਓ
12. (i) ਭਾਰਤ ਦੀ ਪਰਮਾਣੂ ਨੀਤੀ ਕੀ ਹੈ ?
Answer:
ਭਾਰਤ ਇਕ ਪ੍ਰਮਾਣੂ - ਸ਼ਕਤੀ ਸੰਪਨ ਦੇਸ਼ ਹੈ | ਪ੍ਰੰਤੂ ਸਾਡੀ ਵਿਦੇਸ਼ੀ ਨੀਤੀ ਸ਼ਾਂਤੀ ਪ੍ਰਿਯਤਾ ਤੇ ਅਧਾਰਿਤ ਹੈ | ਇਸ ਲਈ ਭਾਰਤ ਦੀ ਪ੍ਰਮਾਣੂ ਨੀਤੀ ਦਾ ਅਧਾਰ ਸਾਡੀ ਪ੍ਰਿਯਾ ਉਦੇਸ਼ਾਂ ਦੀ ਪ੍ਰਾਪਤੀ ਕਰਨਾ ਅਤੇ ਦੇਸ਼ ਦਾ ਵਿਕਾਸ ਕਰਨਾ ਹੈ | ਉਹ ਕਿਸੇ ਗੁਆਂਢੀ ਦੇਸ਼ ਨੂੰ ਆਪਣੀ ਪ੍ਰਮਾਣੂ ਸ਼ਕਤੀ ਦੇ ਜ਼ੋਰ ਤੇ ਦਬਾਉਣ ਦੇ ਪੱਖ ਵਿਚ ਨਹੀਂ ਹੈ | ਅਸੀਂ ਸਪਸ਼ਟ ਕਰ ਦਿਤਾ ਹੈ ਕਿ ਯੁੱਧ ਦੀ ਸਥਿਤੀ ਵਿਚ ਵੀ ਅਸੀਂ ਪ੍ਰਮਾਣੂ ਸ਼ਕਤੀ ਦਾ ਪ੍ਰਯੋਗ ਕਰਨ ਦੀ ਪਹਿਲ ਨਹੀਂ ਕਰਾਂਗੇ |
(ii) ਸਰਕਾਰੀ ਵਕੀਲ ਕੌਣ ਹੁੰਦੇ ਹਨ ?
Answer:
ਸਰਕਾਰੀ ਵਕੀਲ ਜਿਹੜੇ ਸਰਕਾਰ ਵਲੋਂ ਮੁਕਦਮਾ ਲੜਦੇ ਹਨ |
(iii) ਅਨਪੜ੍ਹਤਾ ਕਿਸਨੂੰ ਕਹਿੰਦੇ ਹਨ ?
Answer:
ਅਨਪ੍ਹੜਤਾ ਦਾ ਅਰਥ ਹੈ ਲੋਕਾਂ ਦਾ ਪੜਿਆ ਲਿਖਿਆ ਨਾ ਹੋਣਾ | ਅਜਿਹਾ ਲੋਕਾਂ ਦਾ ਸਵਾਰਥੀ ਰਾਜਨੇਤਾ ਆਸਾਨੀ ਨਾਲ ਮਾਰਗ ਭ੍ਰਿਸ਼ਟ ਕਰ ਦਿੰਦੇ ਹਨ | ਇਕ ਸਰਵੇਖਣ ਦੇ ਅਨੁਸਾਰ ਭਾਰਤ ਦੇ 26 % ਲੋਕ ਅਨਪ੍ਹੜ ਹਨ |
(iv) ਰਾਜਸਭਾ ਦੇ ਮੈਂਬਰਾਂ ਦੀ ਚੋਣ ਕਿਵੇਂ ਹੁੰਦੀ ਹੈ ?
Answer:
ਰਾਜ ਸਭਾ ਦੇ ਮੈਬਰਾਂ ਦੀ ਚੋਣ ਰਾਜਾਂ ਦੀਆ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਬਰ ਕਰਦੇ ਹਨ |
ਖਾਲੀ ਥਾਵਾਂ/ਬਹੁ-ਵਿਕਲਪੀ ਪ੍ਰਸ਼ਨ
(v) ਸੰਸਦ ਦੇ ਉੱਚ ਸਦਨ ਨੂੰ .............. ਕਹਿੰਦੇ ਹਨ ।
Answer:
ਰਾਜ ਸਭਾ
(vi) ਸੰਯੁਕਤ ਰਾਸ਼ਟਰ ਦਾ ਜਨਮ ............. ਨੂੰ ਹੋਇਆ ।
(ਉ) 24 ਅਗਸਤ (ਆਂ) 24 ਅਕਤੂਬਰ (ਬ) 24 ਦਸੰਬਰ |
Answer:
ਸੰਯੁਕਤ ਰਾਸ਼ਟਰ ਦਾ ਜਨਮ 24 ਅਕਤੂਬਰ ਨੂੰ ਹੋਇਆ
13. ਹੇਠ ਲਿਖੇ ਪੰਜ ਪ੍ਰਸ਼ਨਾਂ ਵਿਚੋਂ ਕਿਸੇ ਤਿੰਨ ਦੇ ਉੱਤਰ ਦਿਓ :
(i) ਪੰਚਸ਼ੀਲ ਦੇ ਸਿਧਾਂਤਾ ਦਾ ਵਰਨਣ ਕਰੋ ।
Answer:
29 ਅਪ੍ਰੈਲ 1954 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਅਤੇ ਚੀਨ ਦੇ ਪ੍ਰਧਾਨ ਮੰਤਰੀ ਚਾਉ-ਇਨ-ਲਈ ਦੀ ਦਿੱਲ੍ਹੀ ਵਿਚ ਸਾਂਝੀ ਬੈਠਕ ਹੋਈ | ਇਸ ਬੈਠਕ ਵਿਚ ਓਹਨਾ ਨੇ ਆਪਸੀ ਸੰਬੰਧਾਂ ਨੂੰ ਪੰਜ ਸਿੰਧੰਤਾ ਦੇ ਅਨੁਸਾਰ ਢਾਲਣ ਦਾ ਫੈਂਸਲਾ ਕੀਤਾ | ਇਹਨਾਂ ਹੀ ਪੰਜ ਸਿੰਧਾਂਤਾਂ ਨੂੰ 'ਪੰਚਸ਼ੀਲ ' ਆਖਿਆ ਜਾਂਦਾ ਹੈ | ਇਹ ਪੰਜ ਸਿੰਧਾਂਤ ਹੇਠ ਲਿਖੇ ਹਨ -
1. ਪਰਸਪਰ ਪ੍ਰਭੂਸਤਾ ਅਤੇ ਏਕਤਾ ਦਾ ਆਦਰ |
2. ਇਕ ਦੂਜੇ ਉਤੇ ਹਮਲਾ ਕਰਨਾ |
3. ਇਕ ਦੂਜੇ ਦੇ ਅੰਦਰੂਨ ਮਾਮਲਿਆਂ ਚ ਦਖ਼ਲ ਅੰਦਾਜੀ ਕਰਨੀ |
4. ਸਮਾਨਤਾ ਅਤੇ ਪਰਸਪਰ ਸਹਿਯੋਗ |
5. ਸ਼ਾਂਤਮਈ ਸਹਿਹੋਂਦ |ਪੰਚਸ਼ੀਲ ਦਾ ਮੁਖ ਉਦੇਸ਼ ਵਿਸ਼ਵ ਸ਼ਾਂਤੀ ਨੂੰ ਬਣਾਈ ਰੱਖਣਾ ਹੈ ਅਤੇ ਮਾਨਵ ਜਾਤੀ ਨੂੰ ਯੁਧਾਂ ਤੋਂ ਬਚਾਉਣਾ ਹੈ | ਚੀਨ ਤੋਂ ਬਾਅਦ ਸੰਸਾਰ ਦੇ ਅਨੇਕਾਂ ਦੇਸ਼ਾਂ ਨੇ ਪੰਚਸ਼ੀਲ ਨੂੰ ਮਾਨਤਾ ਦਿਤੀ | ਅੱਜ ਪੰਚਸ਼ੀਲ ਭਾਰਤ ਵਿਦੇਸ਼ ਨੀਤੀ ਦੀ ਬੁਨਿਆਦ ਹੈ |
(ii) ਲੋਕਤੰਤਰ ਦੇ ਰਸਤੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਦਾ ਵਰਨਣ ਕਰੋ ।
Answer:
ਅਨਪ੍ਹੜਤਾ :- ਅਨਪ੍ਹੜਤਾ ਲੋਕਤੰਤਰ ਦੇ ਰਸਤੇ ਵਿਚ ਸਬ ਤੋਂ ਵਧੀ ਰੁਕਾਵਟ ਹੈ | ਅਨਪ੍ਹੜਤਾ ਨਾਲ ਲੋਕਤੰਤਰ ਦਾ ਵਿਕਾਸ ਨਹੀਂ ਹੋ ਸਕਦਾ ਅਨਪ੍ਹੜ ਵਿਅਕਤੀ ਵਿਚ ਸਹੀ ਸੂਝ ਬੁਝ ਨਹੀਂ ਹੁੰਦੀ | ਉਹ ਆਪਣੀ ਮਰਜੀ ਦੀ ਸਰਕਾਰ ਵੀ ਚੁਣ ਨਹੀਂ ਸਕਦਾ |
ਗ਼ਰੀਬੀ :- ਗ਼ਰੀਬੀ ਵੀ ਲੋਕਤੰਤਰ ਦੇ ਰਸਤੇ ਵਿਚ ਰੁਕਾਵਟ ਹੈ | ਗਰੀਬ ਵਿਅਕਤੀ ਵੀ ਆਪਣੀ ਮਰਜੀ ਦਾ ਨੇਤਾ ਨਹੀਂ ਚੁਣ ਸਕਦਾ | ਕਿਉਕਿ ਉਹ ਪੈਸੇ ਲੈ ਕੇ ਹੀ ਵੋਟ ਕਿਵੇਂ ਵੀ ਵਿਅਕਤੀ ਨੂੰ ਪਾ ਸਕਦਾ ਹੈ | ਸਰਕਾਰ ਨੂੰ ਗਰੀਬਾਂ ਦੀ ਮਦਤ ਕਰਨੀ ਚਾਹੀਦੀ ਹੈ |(iii) ਭਾਰਤੀ ਨਾਗਰਿਕਾਂ ਦੇ ਅਧਿਕਾਰ ਲਿਖੋ ।
Answer:
ਸੁਤੰਤਰਤਾ ਦਾ ਅਧਿਕਾਰ :- ਭਾਰਤੀ ਨਾਗਰਿਕ ਨੂੰ ਘੁੰਮਣ ਫਿਰਨ ਵਿਚਾਰ ਪ੍ਰਗਟ ਕਰਨ ਦਾ ਅਤੇ ਕਾਰੋਬਾਰ ਸੰਬੰਧੀ ਸੁਤੰਤਰਤਾ ਦਿਤੀ ਗਈ ਹੈ |
ਧਾਰਮਿਕ ਸੁਤੰਤਰਤਾ :- ਭਾਰਤ ਦੇ ਲੋਕਾਂ ਨੂੰ ਕਿਸੇ ਵੀ ਧਰਮ ਨੂੰ ਮਨਨ ਜਾਂ ਤਿਆਗਣ ਦੀ ਸੁਤੰਤਰਤਾ ਸਿਟੀ ਗਈ ਹੈ | ਉਹ ਧਾਰਮਿਕ ਸੰਸਥਾਵਾਂ ਬਣਾ ਸਕਦੇ ਹਨ ਤੇ ਓਹਨਾ ਨੂੰ ਚਲਾ ਸਕਦੇ ਹਨ |
ਵਿਦਿਆ ਦਾ ਅਧਿਕਾਰ :- ਭਾਰਤੀ ਨਾਗਰਿਕਾਂ ਨੂੰ ਕਿਸੇ ਵੀ ਭਾਸ਼ਾ ਨੂੰ ਪੜਨ ਅਤੇ ਸੱਭਿਆਚਾਰ ਤੇ ਬੋਲੀ ਦੀ ਰੱਖਿਆ ਕਰਨ ਦਾ ਅਧਿਕਾਰ ਦਿੱਤੋ ਗਿਆ ਹੈ |
ਸਮਾਨਤਾ ਦਾ ਅਧਿਕਾਰ :- ਹਰੇਕ ਨਾਗਰਿਕ ਨੂੰ ਸਮਾਨਤਾ ਦਾ ਅਧਿਕਾਰ ਦੀਆ ਗਿਆ ਹੈ | ਹਰ ਕਿਸਮ ਦੇ ਭੇਦ ਭਾਵ ਨੂੰ ਮੀਤਾ ਦਿੱਤੋ ਗਿਆ ਹੈ | ਕੋਈ ਵੀ ਵਿਅਕਤੀ ਯੋਗਤਾ ਦੇ ਅਧਾਰ ਤੇ ਉਚੇ ਅਹੁਦੇ ਹਾਸਲ ਕਰ ਸਕਦਾ ਹੈ |(iv) ਰਾਸ਼ਟਰਪਤੀ ਲੋਕ ਸਭਾ ਵਿੱਚ ਕਦੋਂ ਅਤੇ ਕਿੰਨੇ ਐਂਗਲੋ ਇੰਡੀਅਨ ਨਾਮਜੱਦ ਕਰ ਸਕਦਾ ਹੈ ?
Answer:
ਰਾਸ਼ਟਰਪਤੀ ਲੋਕ ਸਭਾ ਵਿਚ ਦੋ ਅੱਗਲੋਂ ਇੰਡੀਅਨ ਮੇਂਬਰ ਨਾਮਜੀਦ ਕਰਦਾ ਹੈ ਅਤੇ ਉਹ ਓਹਨਾ ਨੂੰ ਤਦ ਨਾਮਜਦ ਕਰਦਾ ਹੈ ਜਦੋ ਅੱਗਲੋਂ ਇੰਡੀਅਨ ਸਮੁਦਾਏ ਨੂੰ ਲੋਕ ਸਭਾ ਵਿਚ ਉਚਿਤ ਪ੍ਰਤੀਨਿਧਤਾ ਨਾ ਮਿਲੇ |
(v) ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਸੰਬੰਧਾਂ ਦੀ ਚਰਚਾ ਕਰੋ ।
Answer:
ਭਾਰਤ ਵਿਚ ਸੰਸਦੀ ਸਰਕਾਰ ਹੋਣ ਦੇ ਕਾਰਣ ਸੰਵਿਧਾਨ ਵਿਚ ਪ੍ਰਧਾਨ ਮੰਤਰੀ ਦੀ ਸਥਿਤੀ ਰਾਸ਼ਟਰਪਤੀ ਨਾਲੋਂ ਵਧੇਰੇ ਮਹੱਤਵਪੂਰਨ ਹੈ | ਇਹ ਸੱਚ ਹੈ ਕ ਰਾਸ਼ਟਰਪਤੀ ਦੇਸ਼ ਦਾ ਸੰਵਿਧਾਨਿਕ ਮੁਖੀ ਹੈ ਅਤੇ ਉਸ ਦਾ ਅਹੁਦਾ ਬਹੁਤ ਹੀ ਸਨਮਾਨ ਵਾਲਾ ਹੈ | ਪਰ ਉਸ ਦੀ ਸ਼ਕਤੀ ਬਹੁਤ ਹੀ ਨਾ ਮਾਤਰ ਹੈ | ਉਹ ਆਪਣੀਆਂ ਸ਼ਕਤੀਆਂ ਦੀ ਵਰਤੋਂ ਮੰਤਰੀ ਪਰਿਸ਼ਦ ਦੀ ਸਹਾਇਤਾ ਜਾਂ ਸਲਾਹ ਨਾਲ ਹੀ ਕਰਦਾ ਹੈ | ਕਿਉਂਕ ਪ੍ਰਧਾਨਮੰਤਰੀ ਪਰਿਸ਼ਦ ਦਾ ਨੇਤਾ ਹੁੰਦਾ ਹੈ | ਇਸ ਲਈ ਰਾਸ਼ਟਰਪਤੀ ਦੀਆਂ ਸ਼ਕਤੀਆਂ ਅਸਲ ਵਿਚ ਪ੍ਰਧਾਨ ਮੰਤਰੀ ਦੀਆਂ ਹੀ ਸ਼ਕਤੀਆਂ ਹੁੰਦੀਆਂ ਹਨ | ਉਹ ਦੇਸ਼ ਦਾ ਅਸਲ ਕਾਰਜ ਪਾਲਿਕਾ ਹੈ | ਉਹ ਮੰਤਰੀ ਪਰਿਸ਼ਦ ਤੋਂ ਰਾਸ਼ਟਰਪਤੀ ਕੜੀ ਦਾ ਕੰਮ ਕਰਦਾ ਹੈ | ਉਹ ਦੇਸ਼ ਲਈ ਨੀਤੀ ਨਿਰਮਾਣ ਕਰਦਾ ਹੈ | ਇਸ ਲਈ ਪ੍ਰਧਾਨਮੰਤਰੀ ਪੂਰੇ ਰਾਸ਼ਟਰ ਦਾ ਅਸਲ ਨੇਤਾ ਹੈ |
14. ਭਾਰਤ ਤੇ ਚੀਨ ਦੇ ਵਿਗੜੇ ਸੰਬੰਧਾਂ ਦਾ ਮੂਲ ਕਾਰਨਾਂ ਦਾ ਵਰਨਣ ਕਰੋ ।
Answer:
ਭਾਰਤ ਅਤੇ ਚੀਨ ਗੁਆਂਢੀ ਦੇਸ਼ ਹਨ | ਭਾਰਤ 1947 ਵਿਚ ਅਜਾਦ ਹੋਇਆ ਅਤੇ ਚੀਨ 1949 ਵਿਚ ਵਿਦੇਸ਼ੀ ਪ੍ਰਭਾਵ ਤੋਂ ਮੁਕਤ ਹੋਇਆ | ਕਾਫੀ ਸਮੇ ਤਕ ਦੋਹਾਂ ਦੇਸ਼ਾਂ ਵਿਚ ਸੰਬੰਧ ਠੀਕ ਰਹੇ ਅਤੇ ਦੋਹਾ ਦੇਸ਼ਾਂ ਦਾ ਵਾਤਾਵਰਣ ਹਿੰਦੀ ਚੀਨੀ ਭਾਈ ਭਾਈ ਦੇ ਨਾਰਿਆਂ ਨਾਲ ਗੂੰਜਦਾ ਰਿਹਾ |
ਦੋਹਾਂ ਦੇਸ਼ਾਂ ਵਿਚ ਪੰਚਸ਼ੀਲ ਦਾ ਸਮਝੌਤਾ ਵੀ ਹੋਇਆ ਇਸ ਦੇ ਬਾਵਜੂਦ ਦੋਨੋ ਦੇਸ਼ਾਂ ਵਿਚਾਲੇ ਪਹਿਲਾਂ ਸਰਹਦ ਉਤੇ ਮੁਠਭੇੜ ਹੋਈ | ਫੇਰ 1962 ਯੁੱਧ ਹੋਇਆ | ਅੱਜ ਦੋਨੋ ਆਪਸੀ ਗੱਲਬਾਤ ਦੁਆਰਾ ਸੰਬੰਧਾਂ ਨੂੰ ਸੁਧਾਰਨ ਸ ਯਤਨ ਕਰ ਰਹੇ ਹਨ |ਜਾਂ
ਵਿਧਾਨ ਮੰਡਲ ਦੀਆਂ ਸ਼ਕਤੀਆਂ ਦਾ ਵਰਨਣ ਕਰੋ ।
Answer:
ਵਿਧਾਨਿਕ ਸ਼ਕਤੀਆਂ :- ਵਿਧਾਨ ਮੰਡੀਲ ਰਾਜ ਦੀ ਸੂਚੀ ਅਤੇ ਸੰਵਰਤੀ ਸੂਚੀ ਦੇ ਵਿਸ਼ਿਆਂ ਉਤੇ ਕਾਨੂੰਨ ਬਣਾ ਸਕਦੀ ਹੈ |
ਕਾਰਜਪਾਲਿਕਾ ਸ਼ਕਤੀਆਂ :- (i) ਰਾਜ ਦੀ ਮੰਤਰੀ ਪ੍ਰਿਸ਼ੀਦ ਵਿਧਾਨ ਮੰਡੀਲ ਅਗੇ ਜਵਾਬਦੇਹ ਹੁੰਦੀ ਹੈ |
(ii) ਉਹ ਮੰਤਰੀ ਪਰਿਸ਼ਦ ਦੇ ਵਿਰੁੱਧ ਅਵਿਸ਼ਵਾਸ਼ ਦਾ ਮਤਾ ਪਾਸ ਕਰਕੇ ਉਹ ਨੂੰ ਹਟਾ ਸਕਦਾ ਹੈ |
(iii) ਇਸ ਦੇ ਮੇਮ੍ਬਰ ਮੰਤਰੀਆਂ ਤੋਂ ਪਰੁਸ਼ਨ ਪੁੱਛ ਸਕਦੇ ਹਨ |
(iv) ਇਸ ਦੇ ਮੇਮ੍ਬਰ ਵੱਖ ਵੱਖ ਮਤੇ ਪੇਸ਼ ਕਰਕੇ ਵੀ ਮੰਤਰੀ ਪਰਿਸ਼ੀਦ ਉਤੇ ਨਿਯੰਤਰਣ ਰੱਖਦੇ ਹਨ |
ਵਿੱਤੀ ਸ਼ਕਤੀਆਂ :- ਵਿਧਾਨ ਮੰਡਲ ਰਾਜ ਦੇ ਆਮਦਨ ਖਰਚ ਉਤੇ ਨਿਰੰਤਰੰਨ ਰੱਖਦਾ ਹੈ | ਇਹ ਰਾਜ ਦਾ ਸਾਲਾਨਾ ਬਜਟ ਪਾਸ ਕਰਦਾ ਹੈ | ਇਸ ਦੀ ਪ੍ਰਵਾਨਗੀ ਤੋਂ ਬਗੈਰ ਨਾ ਤਾਂ ਕੋਈ ਕਰ ਲਾਇਆ ਜਾ ਸਕਦਾ ਹੈ ਅਤੇ ਨਾ ਹੀ ਕੁਜ ਖਰਚ ਕੀਤਾ ਜਾ ਸਕਦਾ ਹੈ |
ਵੱਖ ਵੱਖ ਸ਼ਕਤੀਆਂ :- (i) ਵਿਧਾਨ ਮੰਡੀਲ ਦੇ ਹੇਠਲੇ ਸਦਨ ਦੇ ਚੁਣੇ ਹੋਈ ਮੇਂਬਰ ਰਾਸ਼ਟਰਪਤੀ ਦੀ ਚੋਣ ਵਿਚ ਹਿਸਾ ਲੈਂਦੇ ਹਨ |
(ii) ਵਿਧਾਨ ਮੰਡੀਲ ਸਭ ਦੇ ਮੇਂਬਰ ਵਿਧਾਨ ਪਰਿਸ਼ਦ ਦੇ ਇਕ ਤਿਹਾਈ ਮ੍ਬਰਾਂ ਦੀ ਚੋਣ ਕਰਦੇ ਹਨ |
(iii) ਵਿਧਾਨ ਸਭਾ ਰਾਜ ਵਿਚ ਵਿਧਾਨ ਪਰਿਸ਼ਦ ਦੀ ਸਥਾਪਨਾ ਜਾ ਸਮਾਪਤੀ ਦਾ ਮਤਾ ਪਾਸ ਕਰਦੀ ਹੈ |
Question paper 2
Answer the following questions in one word or one line :
(i) Name two non-ferrous Minerals.
Answer:
Read more(ii) Define Soil
Answer:
(iii) What is density of population of Punjab?
Answer:
Read more(iv) Which is the highest peak of the world
Answer:
Read moreFill in the blank/multiple choice questions.
(v) Hirakud dam is ............. meter long and .............. meter high.
Answer:
Read more(vi) ............. means of communication is called communication medium of 21st century, (a) Radio (b) Telephone (c) Doordarshan (d) Computer
Answer:
2. Answer any three questions out of five.
(i) How many gauges of rail tracks are there in IndiaAnswer:
Read more(ii) Name the famous Gold mines in India.
Answer:
Read more(iii) Why Solar energy is said to be future energy source?
Answer:
Read more(iv) Inspire of being close to the Arabian Sea, why does Rajasthan remain dry?
Answer:
Read more(v) Why is India known as country of villages?
Answer:
Read more3. How does natural vegetation act as a boon for industries?
orAnswer:
Read moreWhich elements affect the climate of India?
Answer:
Read morePart-B(Economics)
Note: Answer the following questions in one word or one line :
5. (i) What is meant by green revolution?
Answer:
Read more(ii) What are any two failures of planning?
Answer:
Read more(iii) Mention one basic Industry of India.
Answer:
Read more(iv) What is seasonal unemployment?
Answer:
Read moreFill in the blank/multiple choice questions.
(v) R.B.I. was established in…………………Answer:
Read more(vi) Goods that a country gets from other countries are called...........
(a) Exports (b) Imports (c) Foreign TradeAnswer:
6. Answer any three questions out of five.
(i) What is the meaning of economic planning ?Answer:
(ii) Define investment. What are the elements of determining the investment?
Answer:
(iii) Explain the contribution of government in the development of Indian Agriculture.
Answer:
Read more(iv) Describe any three problems of small scale and cottage Industries in India.
Answer:
Read more(v) Explain the importance of India's foreign trade.
Answer:
Read moreWrite a short note on change in volume and direction of India's foreign trade after Independence.
Or.
Answer:
Read moreWhat do you mean by savings? Define average propensity to save and Marginal propensity to save.
Answer:
Read moreAnswer the following questions in one word or one line :
8. (i) Who wrote the Jaap sahib ?
Answer:
Read more(ii) Which was the first Misl ?
Answer:
Read more(iii) What is the meaning of the Manji system?
Answer:
Read more(iv) What type of sacred thread did Guru Nanak Dev ji want ?
Answer:
Read more(v) In which period Punjab was called 'Sapta Sindhu'?
Answer:
Read more(vi) When was Babur's first attack on Punjab?
(a) in 1524 A.D. (b) in 1514 A.D. (c) in 1519 A.D. (d) in 1518 A.D.
Answer:
9. Answer any three questions out of five :
(i)Which activities of Sri Satguru Ram Singh ji frightened the Britishers ?Answer:
Read more(ii) How did Guru Gobind Singh ji spend his childhood in Patna?
Answer:
Read more(iii) After the treaty of Bhairowal how did the British treat queen Jindan ?
Answer:
Read more(iv) Write a note on the martyrdom of Guru Arjan Dev. ji.
Answer:
Read more(v) Write a note on the battle of Chamkaur Sahib.
Answer:
Read more10. Describe Jaito Morcha.
orAnswer:
Read moreDescribe the Plains of Punjab.
Answer:
Read more11.
Fill in the map of Punjab (before 1947 A.D.):
(i)Batala
(ii) Pathankot
(iii) Multan
(iv) Chillianwala
(v) Anandpur SahibAnswer:
(ii) What is the Atomic policy of India?
Answer:
Read more(iii) How the members of Rajya Sabha are elected?
Answer:
Read more(iv) Who is a Public Prosecutor?
Answer:
Read moreFill in the blank/multiple choice questions.
(v) The upper house of Parliament is called
Answer:
(vi) United Nations was established on ..
(a) 24 August (b) 24 October (c) 24 December
Answer:
13. Answer any three questions out of five.
(i) Mention rights of an Indian citizen.Answer:
Read more(ii) When and how many AngloIndian's can be nominated by the President in the Lok Sabha?
Answer:
Read more(iii) Explain the Principles of Panchsheel.
Answer:
Read more(iv) Discuss the relationships of President and Prime Minister.
Answer:
Read more(v) Explain hurdles in the way of democracy
Answer:
Read more14. Explain the main (basic) reasons which created tension between India and China.
Or
Answer:
Read moreDescribe the powers of state Legislature.
Answer:
Read more