ਸੈਕਸ਼ਨ - ਉ
1. ਖੇਤੀਬਾੜੀ ਸਹਿਯੋਗੀ ਸੰਸਥਾਵਾਂ : ਰਾਜ, ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਵੱਖ-ਵੱਖ ਖੇਤੀਬਾੜੀ ਸਹਿਯੋਗੀ ਸੰਸਥਾਵਾਂ ਅਤੇ ਉਨ੍ਹਾਂ ਦਾ ਖੇਤੀਬਾੜੀ ਦੇ ਵਿਕਾਸ ਵਿੱਚ ਯੋਗਦਾਨ ॥
2. ਖੇਤੀ ਗਿਆਨ-ਵਿਗਿਆਨ ਦਾ ਸੋਮਾ - ਪੰਜਾਬ ਐਗਰੀਕਲਚਰਲ ਯੂਨੀਵਰਸਿਟੀ : ਸਥਾਪਨਾ, ਉਦੇਸ਼ ਅਤੇ ਗਤੀਵਿਧੀਆਂ ਆਦਿ ਸਬੰਧੀ ਜਾਣਕਾਰੀ । ਖੇਤੀਬਾੜੀ ਸਿੱਖਿਆ, ਖੋਜ ਅਤੇ ਪਸਾਰ ਦੇ ਖੇਤਰ ਵਿੱਚ ਯੋਗਦਾਨ
3. ਹਾੜ੍ਹੀ ਦੀਆਂ ਫ਼ਸਲਾਂ : ਹਾੜ੍ਹੀ ਦੀਆਂ ਅਨਾਜ ਵਾਲੀਆਂ ਫ਼ਸਲਾਂ : ਕਣਕ ਅਤੇ ਜੌ, ਦਾਲ ਵਾਲੀਆਂ ਫ਼ਸਲਾਂ : ਛੋਲੇ ਅਤੇ ਮਸਰ, ਤੇਲ ਬੀਜ ਫ਼ਸਲਾਂ : ਰਾਇਆ, ਗੋਭੀ ਸਰੋਂ ਅਤੇ ਸੂਰਜਮੁਖੀ, ਚਾਰੇ ਵਾਲੀਆਂ ਫ਼ਸਲਾਂ : ਬਰਸੀਮ ਅਤੇ ਜਵੀਂ ਦੀ ਕਾਸ਼ਤ ਸਬੰਧੀ ਜਾਣਕਾਰੀ ।
4. ਸਰਦੀਆਂ ਦੀਆਂ ਸਬਜ਼ੀਆਂ ਦੀ ਕਾਸ਼ਤ : ਸਬਜ਼ੀਆਂ ਦਾ ਮਹੱਤਵ ਅਤੇ ਮੁੱਢਲੀ ਜਾਣਕਾਰੀ । ਸਰਦੀਆਂ ਦੀਆਂ ਸਬਜ਼ੀਆਂ ਗਾਜਰ, ਮੂਲੀ, ਮਟਰ, ਫੁੱਲ ਗੋਭੀ, ਬੰਦ ਗੋਭੀ, ਬਰੌਕਲੀ, ਚੀਨੀ ਬੰਦ ਗੋਭੀ ਅਤੇ ਆਲੂ ਦੀ ਕਾਸ਼ਤ ਸਬੰਧੀ ਜਾਣਕਾਰੀ।
5. ਫਲਦਾਰ ਪੌਦਿਆਂ ਦੀ ਕਾਸ਼ਤ : ਮਨੁੱਖੀ ਭੋਜਨ ਵਿੱਚ ਫਲਾਂ ਦਾ ਮਹੱਤਵ, ਜਲਵਾਯੂ ਦੇ ਅਧਾਰ ਤੇ ਇਲਾਕਿਆਂ ਦੀ ਵੰਡ, ਬਾਗ਼ ਲਗਾਉਣ ਦਾ ਸਮਾਂ, ਮਿੱਟੀ, ਪਾਣੀ, ਵਿਉਂਤਬੰਦੀ, ਬੂਟੇ ਲਗਾਉਣ ਦਾ ਢੰਗ, ਉੱਨਤ ਕਿਸਮਾਂ, ਫ਼ਾਸਲਾ, ਨਰਸਰੀ ਤੋਂ ਬੂਟਿਆਂ ਦੀ ਚੋਣ, ਖਾਦਾਂ ਦੀ ਵਰਤੋਂ, ਸਿੰਚਾਈ, ਸੁਧਾਈ, ਕਾਂਟ-ਛਾਂਟ, ਫਲਾਂ ਦੀ ਤੁੜਾਈ ਆਦਿ ਸਬੰਧੀ ਜਾਣਕਾਰੀ
ਸੈਕਸ਼ਨ - ਅ
6.ਵਣ ਖੇਤੀ : ਵਣ ਖੇਤੀ ਦੀ ਮਹੱਤਤਾ, ਮੁੱਖ ਮਾਡਲ, ਦਰੱਖਤਾਂ ਦੀ ਚੋਣ, ਵਪਾਰਕ ਵਣ ਖੇਤੀ, ਪਾਪੂਲਰ ਅਤੇ ਸਫ਼ੈਦੇ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ।
7.ਆਰਥਿਕ ਵਿਕਾਸ ਵਿੱਚ ਖੇਤੀ ਦਾ ਯੋਗਦਾਨ : ਕੁੱਲ ਘਰੇਲੂ ਆਮਦਨ ਵਿੱਚ ਹਿੱਸੇਦਾਰੀ, ਉਦਯੋਗਿਕ ਵਿਕਾਸ ਵਿੱਚ ਖੇਤੀਬਾੜੀ ਤੇ ਨਿਰਭਰਤਾ, ਸੇਵਾਵਾਂ ਖੇਤਰ, ਹਰਾ ਇਨਕਲਾਬ, ਆਤਮ-ਨਿਰਭਰ ਦੇਸ, ਲੋਕ ਵਿਤਰਨ ਪ੍ਰਣਾਲੀ, ਭੋਜਨ ਸੁਰੱਖਿਆ ਐਕਟ , ਅੰਤਰ ਰਾਸ਼ਟਰੀ ਵਪਾਰ ਅਤੇ ਸਰਕਾਰ ਦੀ ਆਮਦਨ ਵਿੱਚ ਵਾਧੇ ਆਦਿ ਸਬੰਧੀ ਜਾਣਕਾਰੀ ।
8. ਖੇਤੀ ਅਧਾਰਿਤ ਉਦਯੋਗਿਕ ਧੰਦੇ : ਛੋਟੇ ਅਤੇ ਵੱਡੇ ਪੱਧਰ ਤੇ ਫੂਡ ਪ੍ਰੋਸੈਸਿੰਗ ਇਕਾਈਆਂ ਲਗਾਉਣ ਸਬੰਧੀ ਜਾਣਕਾਰੀ ।
9. ਤਸਦੀਕਸ਼ੁਦਾ ਬੀਜ ਉਤਪਾਦਨ : ਹਰੀ ਕ੍ਰਾਂਤੀ ਵਿੱਚ ਉੱਨਤ ਬੀਜਾਂ ਦਾ ਯੋਗਦਾਨ, ਬੀਜਾਂ ਦੇ ਬਾਹਰੀ ਦਿੱਖ ਵਾਲੇ ਗੁਣ, ਫ਼ਸਲਾਂ ਦੇ ਜੱਦੀ ਪੁਸ਼ਤੀ ਗੁਣ, ਤਸਦੀਕਸ਼ੁਦਾ ਬੀਜ ਦੀ ਪਰਿਭਾਸ਼ਾ, ਗੁਣ, ਨਿਸ਼ਾਨੀਆਂ, ਬੀਜ ਕਾਨੂੰਨ 1966, ਬੀਜਾਂ ਦੀਆਂ ਸ਼੍ਰੇਣੀਆਂ, ਮਿਆਰ, ਉਤਪਾਦਨ, ਸਰਕਾਰੀ ਸੰਸਥਾਵਾਂ ਵੱਲੋਂ ਸਹੂਲਤਾਂ, ਲਾਭ-ਹਾਨੀ ਦੀ ਸੰਭਾਵਨਾਵਾਂ ਅਤੇ ਮੰਡੀਕਰਨ ।
10. ਫ਼ਸਲਾਂ ਲਈ ਹਾਨੀਕਾਰਕ ਅਤੇ ਲਾਭਦਾਇਕ ਜੀਵ : ਫ਼ਸਲਾਂ ਲਈ ਲਾਭਦਾਇਕ ਪੰਛੀ - ਨੀਲ ਕੰਠ, ਟਟੀਹਰੀ, ਗਾਏ ਬਗਲਾ, ਤੋਤਾ, ਉੱਲੂ, ਚੁਗ਼ਲ ਅਤੇ ਚੱਕੀਰਾਹਾ ਆਦਿ ਸਬੰਧੀ ਜਾਣਕਾਰੀ ਅਤੇ ਉਨ੍ਹਾਂ ਨੂੰ ਬਚਾਉਣ ਨੂੰ ਕੀਤੇ ਜਾਣ ਵਾਲੇ ਉਪਰਾਲੇ । ਫ਼ਸਲਾਂ ਲਈ ਹਾਨੀਕਾਰਕ ਪੰਛੀ - ਤੋਤਾ, ਘੁੱਗੀ, ਕਬੂਤਰ ਅਤੇ ਬਿਜੜੇ ਆਦਿ ਤੋਂ ਬਚਾਓ ਦੇ ਤਰੀਕੇ । ਹਾਨੀਕਾਰਕ ਜੰਤੂ - ਚੂਹਿਆਂ ਦੀਆਂ ਵੱਖ-ਵੱਖ ਕਿਸਮਾਂ ਅਤੇ ਇਨ੍ਹਾਂ ਦੀ ਰੋਕਥਾਮ ਸਬੰਧੀ ਜਾਣਕਾਰੀ ।
11. ਪੌਦਾ ਰੋਗ ਨਿਵਾਰਨ ਕਲੀਨਿਕ : ਪਲਾਂਟ ਕਲੀਨਿਕ ਦੀ ਪਰਿਭਾਸ਼ਾ, ਲਾਭ, ਪਲਾਂਟ ਕਲੀਨਿਕ ਸਥਾਪਿਤ ਕਰਨ ਲਈ ਲੋੜੀਂਦੀ ਸਮੱਗਰੀ ਦੀ ਵਿਸਥਾਰ ਪੂਰਵਕ ਜਾਣਕਾਰੀ ।